ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪਜੰਵੀ।
SikhNet (Spanish)Gauri, Mejl Guru Aryan, Quinto Canal Divino.
ਧਨੁ ਓਹੁ ਮਸਤਕੁ; ਧਨੁ ਤੇਰੇ ਨੇਤ ॥
dhan ohu masatak; dhan tere net |
Sant Singh KhalsaBlessed is that forehead, and blessed are those eyes;
Manmohan SinghBlessed is the brow (which bows before Thee), and blesses the eyes (which see) Thine (sight O Lord).
Manmohan Singh (Punjabi)ਮੁਬਾਰਕ ਹੈ ਉਹ ਮੱਥਾ (ਜਿਹੜਾ ਤੇਰੇ ਅੱਗੇ ਨਿਉਂਦਾ ਹੈ) ਅਤੇ ਮੁਬਾਰਕ ਹਨ ਉਹ ਅੱਖਾਂ (ਜਿਹੜੀਆਂ) ਤੇਰੇ (ਦੀਦਾਰ ਨੂੰ ਵੇਖਦੀਆਂ ਹਨ ਹੈ ਪ੍ਰਭੂ!)।
Fareedkot Teekaਵਹੁ ਮਸਤਕ ਧੰਨ ਹੈ, ਜੋ ਤੇਰੇ ਕੋ ਨਿਮਰ ਹੋਤਾ ਹੈ ਔਰ ਵਹੁ ਨੇਤ੍ਰ ਧੰਨ ਹੈਂ, ਜੋ ਤੇਰੇ ਦਰਸਨ ਕੋ ਦੇਖਤੇ ਹੈਂ॥
Prof. Sahib Singh(ਹੇ ਪ੍ਰਭੂ!) ਭਾਗਾਂ ਵਾਲਾ ਹੈ ਉਹ ਮੱਥਾ (ਜੇਹੜਾ ਤੇਰੇ ਦਰ ਤੇ ਨਿਉਂਦਾ ਹੈ) ਭਾਗਾਂ ਵਾਲੀਆਂ ਹਨ ਉਹ ਅੱਖਾਂ (ਜੋ) ਤੇਰੇ (ਦੀਦਾਰ ਵਿਚ ਮਸਤ ਰਹਿੰਦੀਆਂ ਹਨ)।ਪਦ ਅਰਥ ਧਨੁ = ਭਾਗਾਂ ਵਾਲਾ। ਮਸਤਕੁ = ਮੱਥਾ। ਧਨੁ ਨੇਤ = ਭਾਗਾਂ ਵਾਲੇ ਹਨ ਉਹ ਨੇਤਰ। ਨੇਤ = ਅੱਖਾਂ। ਤੇਰੇ = (ਜੋ) ਤੇਰੇ (ਦੀਦਾਰ ਵਿਚ ਮਸਤ ਹਨ)।
SikhNet (Spanish)Bendita es su frente, benditos sus ojos,
ਧਨੁ ਓਇ ਭਗਤ; ਜਿਨ ਤੁਮ ਸੰਗਿ ਹੇਤ ॥੧॥
dhan oe bhagat; jin tum sang het |1|
Sant Singh Khalsablessed are those devotees who are in love with You. ||1||
Manmohan SinghBlessed are those saints who have love with Thee.
Manmohan Singh (Punjabi)ਮੁਬਾਰਕ ਹਨ ਉਹ ਸਾਧੂ, ਜਿਨ੍ਹਾਂ ਦਾ ਤੇਰੇ ਨਾਲ ਪਿਆਰ ਹੈ।
Fareedkot Teekaਔਰ ਵਹੁ ਭਗਤਿ ਜਨ ਧੰਨ ਹੈਂ ਜਿਨ ਕਾ ਤੁਮਾਰੇ ਸੰਗ ਹਿਤ ਹੈ॥੧॥
Prof. Sahib Singhਭਾਗਾਂ ਵਾਲੇ ਹਨ ਉਹ ਭਗਤ ਜਨ ਜਿਨ੍ਹਾਂ ਦਾ ਤੇਰੇ ਨਾਲ ਪ੍ਰੇਮ ਬਣਿਆ ਰਹਿੰਦਾ ਹੈ ॥੧॥ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਤੁਮ ਸੰਗਿ = ਤੇਰੇ ਨਾਲ। ਹੇਤ = ਹਿਤ, ਪਿਆਰ ॥੧॥
SikhNet (Spanish)benditos los Devotos que Te aman, oh Señor.(1)
ਨਾਮ ਬਿਨਾ; ਕੈਸੇ ਸੁਖੁ ਲਹੀਐ ॥
naam binaa; kaise sukh laheeai |
Sant Singh KhalsaWithout the Naam, the Name of the Lord, how anyone find peace?
Manmohan SinghWithout the Name how can peace be obtained?
Manmohan Singh (Punjabi)ਨਾਮ ਦੇ ਬਗੈਰ, ਆਰਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
Fareedkot Teekaਹੇ ਵਾਹਗੁਰੂ! ਤੇਰੇ ਨਾਮ ਸੇ ਬਿਨਾਂ ਕੈਸੇ ਸੁਖ ਪਾਈਏ ਅਰਥਾਤ ਨਹੀਂ ਪਾਈਤਾ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਸੁਖ ਨਹੀਂ ਮਿਲ ਸਕਦਾ।ਪਦ ਅਰਥ ਕੈਸੇ ਲਹੀਐ = ਕਿਵੇਂ ਲੱਭ ਸਕਦਾ ਹੈ? ਕਦੇ ਨਹੀਂ ਲੱਭ ਸਕਦਾ।
SikhNet (Spanish)¿Cómo puede uno obtener Paz sin el Nombre del Señor?
ਰਸਨਾ; ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥
rasanaa; raam naam jas kaheeai |1| rahaau |
Sant Singh KhalsaWith your tongue, chant the Praises of the Name of the Lord. ||1||Pause||
Manmohan SinghWith thy tongue, repeat thou the praises of the Lord, Name. Pause.
Manmohan Singh (Punjabi)ਆਪਣੀ ਜੀਭ ਨਾਲ ਤੂੰ ਸੁਆਮੀ ਦੇ ਨਾਮ ਦੀ ਮਹਿਮਾ ਉਚਾਰਣ ਕਰ। ਠਹਿਰਾਉ।
Fareedkot Teekaਤਾਂ ਤੇ ਜਿਹਬਾ ਕਰ ਕੇ ਹੇ ਰਾਮ! ਤੇਰਾ ਨਾਮ ਜਪੀਏ ਔਰ ਜਸ ਕਹੀਏ॥੧॥ ਰਹਾਉ ॥
Prof. Sahib Singh(ਇਸ ਵਾਸਤੇ ਸਦਾ) ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥ ਰਹਾਉ ॥ਪਦ ਅਰਥ ਰਸਨਾ = ਜੀਭ (ਨਾਲ)। ਜਸੁ = ਸਿਫ਼ਤਿ-ਸਾਲਾਹ। ਕਹੀਐ = ਕਹਿਣਾ ਚਾਹੀਦਾ ਹੈ ॥੧॥ ਰਹਾਉ ॥
SikhNet (Spanish)Recita entonces las Alabanzas de tu Dios.(1-Pausa)
ਤਿਨ ਊਪਰਿ; ਜਾਈਐ ਕੁਰਬਾਣੁ ॥
tin aoopar; jaaeeai kurabaan |
Sant Singh KhalsaNanak is a sacrifice to those
Manmohan SinghNanak is a sacrifice unto those,
Manmohan Singh (Punjabi)ਨਾਨਕ ਉਨ੍ਹਾਂ ਉਤੇ ਬਲਿਹਾਰਨੇ ਜਾਂਦਾ ਹੈ,
Fareedkot Teekaਤਿਨ ਕੇ ਊਪਰਿ ਸੇ ਕੁਰਬਾਨ ਜਾਈਏ॥
Prof. Sahib Singhਉਹਨਾਂ ਉਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ,ਪਦ ਅਰਥ ਜਾਈਐ = ਜਾਣਾ ਚਾਹੀਦਾ ਹੈ।
SikhNet (Spanish)Oh, Nanak ofrece su ser en sacrificio a aquél
ਨਾਨਕ; ਜਿਨਿ ਜਪਿਆ ਨਿਰਬਾਣੁ ॥੨॥੧੦੪॥੧੭੩॥
naanak; jin japiaa nirabaan |2|104|173|
Sant Singh Khalsawho meditate on the Lord of Nirvaanaa. ||2||104||173||
Manmohan Singhwho have meditated on the Immaculate Lord.
Manmohan Singh (Punjabi)ਜਿਨ੍ਹਾਂ ਨੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਿਰਬਾਣੁ) ਹੇ ਵਾਹਗੁਰੂ! ਜਿਨ੍ਹੋਂ ਨੇ ਤੂੰ ਜਪਿਆ ਹੈਂ॥੨॥੧੦੪॥ ੧੭੩॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਸ ਜਿਸ ਨੇ ਵਾਸਨਾ-ਰਹਿਤ ਪ੍ਰਭੂ ਦਾ ਨਾਮ ਜਪਿਆ ਹੈ ॥੨॥੧੦੪॥੧੭੩॥ਪਦ ਅਰਥ ਜਿਨਿ = ਜਿਸ ਨੇ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ। ਲਫ਼ਜ਼ 'ਜਿਨਿ' ਇਕ-ਵਚਨ ਹੈ}। ਨਿਰਬਾਣੁ = ਵਾਸਨਾ-ਰਹਿਤ, ਜਿਸ ਨੂੰ ਕੋਈ ਵਾਸਨਾ ਪੋਹ ਨ ਸਕੇ ॥੨॥
SikhNet (Spanish)que habita en el Señor de Nirvana.(2-104-173)