ੴ

ਸਿੱਖਬਾਣੀ · SikhBani

Ang 200

Sri Guru Granth Sahib · Raag Gauree · 7 shabads, 55 lines
Translations
Shabad Guru Arjan Dev Ji Raag Gauree continued from Ang 199

ਅਹੰਬੁਧਿ; ਮਨ ਪੂਰਿ ਥਿਧਾਈ ॥

ahanbudh; man poor thidhaaee |

Sant Singh KhalsaThe mind is overflowing with the greasy dirt of egotistical pride.
Manmohan SinghThe mind is brimful with the grease of haughty intellect.
Manmohan Singh (Punjabi)ਹਿਰਦਾ ਹੰਕਾਰੀ ਮਤਿ ਦੀ ਬਿੰਧਿਆਈ ਨਾਲ ਪਰੀ-ਪੂਰਨ ਹੈ।
Fareedkot Teekaਜੋ ਹੰਤਾ ਰੂਪ ਮੈਲ ਬੁਧੀ ਮੇਂ ਪੂਰਨ ਹੋ ਕਰ (ਬਿਧਾਈ) ਮਿਲੀ ਹੂਈ ਥੀ॥
Prof. Sahib Singhਹਉਮੈ ਵਾਲੀ ਬੁੱਧੀ ਦੇ ਕਾਰਨ (ਮਨੁੱਖ ਦੇ) ਮਨ ਨੂੰ (ਹਉਮੈ ਦੀ) ਥਿੰਧਾਈ ਲੱਗੀ ਰਹਿੰਦੀ ਹੈ (ਉਸ ਥਿੰਧਾਈ ਦੇ ਕਾਰਨ ਮਨ ਉਤੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਜਿਵੇਂ ਥਿੰਧੇ ਭਾਂਡੇ ਉਤੋਂ ਦੀ ਪਾਣੀ ਤਿਲਕ ਜਾਂਦਾ ਹੈ।

ਪਦ ਅਰਥ ਅਹੰਬੁਧਿ = ਹਉ ਹਉ ਕਰਨ ਵਾਲੀ ਬੁੱਧੀ। ਮਨ ਥਿਧਾਈ = ਮਨ ਦੀ ਥਿੰਧਾਈ।

SikhNet (Spanish)La grasa pegajosa del orgullo intelectual y altanero se desvaneció por fin,

ਸਾਧ ਧੂਰਿ ਕਰਿ; ਸੁਧ ਮੰਜਾਈ ॥੧॥

saadh dhoor kar; sudh manjaaee |1|

Sant Singh KhalsaWith the dust of the feet of the Holy, it is scrubbed clean. ||1||
Manmohan SinghWith the dust of the feet of the saints it is scrubbed clean.
Manmohan Singh (Punjabi)ਸੰਤਾਂ ਦੇ ਪੈਰਾਂ ਦੀ ਘੂੜ ਨਾਲ ਮਾਂਜ ਕੇ ਇਹ ਸਾਫ ਸੁਥਰਾ ਹੋ ਜਾਂਦਾ ਹੈ।
Fareedkot Teekaਸੋ ਸੰਤੋਂ ਕੀ ਚਰਨ ਧੂੜੀ ਕਰ ਮੰਜਾਈ ਹੂਈ ਸੁਧ ਹੂਈ ਬੁਧੀ ਕਾ ਨਿਹਚਾ ਸੰਤ ਧੂਰੀ ਮੇਂ ਹੋਨਾ, ਏਹੀ ਮਾਂਜਨਾ ਹੈ॥੧॥
Prof. Sahib Singhਜਿਸ ਮਨੁੱਖ ਨੂੰ 'ਜਨ ਕੀ ਧੂਰਿ' ਮਿੱਠੀ ਲੱਗਦੀ ਹੈ) ਸਾਧੂ ਦੀ ਚਰਨ-ਧੂੜ ਨਾਲ ਉਸ ਦੀ ਬੁੱਧੀ ਮਾਂਜੀ ਜਾਂਦੀ ਹੈ ਤੇ ਸੁੱਧ ਹੋ ਜਾਂਦੀ ਹੈ ॥੧॥

ਪਦ ਅਰਥ ਮੰਜਾਈ = ਮਾਂਜ ਦਿੱਤੀ {ਨੋਟ: ਥਿੰਧੇ ਭਾਂਡੇ ਨੂੰ ਮਿੱਟੀ ਜਾਂ ਸੁਆਹ ਨਾਲ ਮਾਂਜੀਦਾ ਹੈ} ॥੧॥

SikhNet (Spanish)fregándola con el Polvo de los Pies de los Santos. (1)

ਅਨਿਕ ਜਲਾ; ਜੇ ਧੋਵੈ ਦੇਹੀ ॥

anik jalaa; je dhovai dehee |

Sant Singh KhalsaThe body may be washed with loads of water,
Manmohan SinghWith many waters if the body be washed,
Manmohan Singh (Punjabi)ਕਈ ਪਾਣੀਆਂ ਨਾਲ ਜੇਕਰ ਸਰੀਰ ਧੋਤਾ ਜਾਵੇ,
Fareedkot Teekaਔਰ ਅਨੇਕ ਤੀਰਥੋਂ ਕੇ ਜਲ ਸੇ ਜੇਕਰ ਦੇਹੀ ਕੋ ਧੋਵੇ॥
Prof. Sahib Singhਜੇ ਮਨੁੱਖ ਅਨੇਕਾਂ (ਤੀਰਥਾਂ ਦੇ) ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ,

ਪਦ ਅਰਥ ਦੇਹੀ = ਸਰੀਰ।

SikhNet (Spanish)Aunque uno lave el cuerpo en aguas santas,

ਮੈਲੁ ਨ ਉਤਰੈ; ਸੁਧੁ ਨ ਤੇਹੀ ॥੨॥

mail na utarai; sudh na tehee |2|

Sant Singh Khalsaand yet its filth is not removed, and it does not become clean. ||2||
Manmohan Singhits filth is not removed and it becomes not clean.
Manmohan Singh (Punjabi)ਉਸ ਨਾਲ ਇਸ ਦੀ ਗਿਲਾਜ਼ਤ ਨਹੀਂ ਲਹਿੰਦੀ ਅਤੇ ਇਹ ਸਾਫ ਨਹੀਂ ਹੁੰਦਾ।
Fareedkot Teekaਤੋ ਹੰਤਾ ਮੈਲ ਨਹੀਂ ਉਤਰਤੀ।☬ਕਦਾਚਿਤ ਐਸੀ ਅਸੰਕਾ ਹੋ ਕਿ ਤੀਰਥ ਅਸਨਾਨ ਤੋ ਨਿਸਫਲ ਹੂਆ? ਤਿਸ ਪਰ ਕਹਤੇ ਹੈਂ:☬(ਤੇਹੀ) ਤੈਸੀ ਸੁਧੀ ਨਹੀਂ ਹੋਤੀ ਜੈਸੀ ਸਤਿਸੰਗ ਕਰ ਹੋਤੀ ਹੈ, ਕਿਉਂਕਿ ਤੀਰਥ ਬਹੁਤ ਕਾਲ ਸੇਵਨ ਕਰ ਪਵਿਤ੍ਰ ਕਰਤੇ ਹੈਂ॥੨॥
Prof. Sahib Singhਤਾਂ ਭੀ ਉਸ ਦੇ ਮਨ ਦੀ ਮੈਲ ਨਹੀਂ ਲਹਿੰਦੀ, ਉਸ ਤਰ੍ਹਾਂ (ਭਾਵ, ਤੀਰਥ-ਇਸ਼ਨਾਨਾਂ ਨਾਲ) ਉਹ ਮਨੁੱਖ ਪਵਿਤ੍ਰ ਨਹੀਂ ਹੋ ਸਕਦਾ ॥੨॥

ਪਦ ਅਰਥ ਤੇਹੀ = ਉਸ ਤਰੀਕੇ ਨਾਲ। ਸੁਧੁ = ਪਵਿਤ੍ਰ {ਲਫ਼ਜ਼ 'ਸੁਧੁ' ਪੁਲਿੰਗ 'ਸੁਧ' ਇਸਤ੍ਰੀ ਲਿੰਗ} ॥੨॥

SikhNet (Spanish)la mugre de la mente seguirá ahí.(2)

ਸਤਿਗੁਰੁ ਭੇਟਿਓ; ਸਦਾ ਕ੍ਰਿਪਾਲ ॥

satigur bhettio; sadaa kripaal |

Sant Singh KhalsaI have met the True Guru, who is merciful forever.
Manmohan SinghI have met the ever merciful True Guru,
Manmohan Singh (Punjabi)ਮੈਂ ਸਦੀਵੀ ਮਿਹਰਬਾਨ ਸੱਚੇ ਗੁਰਾਂ ਨੂੰ ਮਿਲ ਪਿਆ ਹਾਂ,
Fareedkot Teekaਜਬ ਸਤਿਗੁਰੂ ਜੋ ਸਦਾ ਦ੍ਯਾਲੁ ਹੈ ਮਿਲਿਆ॥
Prof. Sahib Singh(ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਜਿਸ ਉਤੇ ਗੁਰੂ ਸਦਾ ਦਇਆਵਾਨ ਰਹਿੰਦਾ ਹੈ,

ਪਦ ਅਰਥ ਭੇਟਿਓ = ਮਿਲਿਆ।

SikhNet (Spanish)Si uno encuentra al Siempre Benévolo y Verdadero Guru,

ਹਰਿ ਸਿਮਰਿ ਸਿਮਰਿ; ਕਾਟਿਆ ਭਉ ਕਾਲ ॥੩॥

har simar simar; kaattiaa bhau kaal |3|

Sant Singh KhalsaMeditating, meditating in remembrance on the Lord, I am rid of the fear of death. ||3||
Manmohan Singhand by pondering and contemplation, over God, I have cast off the fear of Death.
Manmohan Singh (Punjabi)ਅਤੇ ਵਾਹਿਗੁਰੂ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਮੈਂ ਮੌਤ ਦੇ ਡਰ ਨੂੰ ਦੂਰ ਕਰ ਦਿੱਤਾ ਹੈ।
Fareedkot Teekaਤਬ ਹਰੀ ਕੇ ਸਿਮਰਨ ਕੋ ਸਿਮਰ ਕਰ ਕਾਲ ਕਾ ਭੈ ਕਾਟ ਦੀਆ ਹੈ॥੩॥
Prof. Sahib Singhਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਮੌਤ ਦਾ ਡਰ (ਆਤਮਕ ਮੌਤ ਦਾ ਖ਼ਤਰਾ) ਦੂਰ ਕਰ ਲੈਂਦਾ ਹੈ ॥੩॥

ਪਦ ਅਰਥ ਭਉ ਕਾਲ = ਕਾਲ ਦਾ ਭਉ ॥੩॥

SikhNet (Spanish)y habita en el Señor, se libera del miedo a la muerte.

ਮੁਕਤਿ ਭੁਗਤਿ ਜੁਗਤਿ; ਹਰਿ ਨਾਉ ॥

mukat bhugat jugat; har naau |

Sant Singh KhalsaLiberation, pleasures and worldly success are all in the Lord's Name.
Manmohan SinghSalvation, dainties and secular success are all in God's Name.
Manmohan Singh (Punjabi)ਮੋਖ਼ਸ਼, ਨਿਆਮ੍ਹਤਾ ਅਤੇ ਸੰਸਾਰਕ-ਸਿਧਤਾ ਸਭ ਵਾਹਿਗੁਰੂ ਦੇ ਨਾਮ ਵਿੱਚ ਹਨ।
Fareedkot Teekaਮੋਖ ਅਰ ਭੋਗ ਕੀ ਜੁਗਤੀ ਹਰੀ ਨਾਮ ਕਰ ਪ੍ਰਾਪਤਿ ਹੋਤੀ ਹੈ; ਵਾ ਹਰੀ ਨਾਮ ਕੇ ਸਾਥ ਮਾਨੋ ਜੁੜੇ ਹੂਏ ਹੀ ਹੈਂ, ਭਾਵ ਏਹਿ ਕਿ ਨਾਮ ਜਪ ਕਰ ਭੋਗ ਮੋਖ ਦੋਨੋ ਹੀ ਪ੍ਰਾਪਤਿ ਹੋਤੇ ਹੈਂ। ਪ੍ਰਮਾਣੁ ਗੁਰੁ ਵਾਕਯ-☬"ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ॥"
Prof. Sahib Singhਪਰਮਾਤਮਾ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ, ਨਾਮ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਨਾਮ ਜਪਣਾ ਹੀ ਜੀਵਨ ਦੀ ਸਹੀ ਜੁਗਤੀ ਹੈ।

ਪਦ ਅਰਥ ਮੁਕਤਿ = ਮੋਖ। ਭੁਗਤਿ = ਭੋਗ। ਜੁਗਤਿ = ਜੋਗ।

SikhNet (Spanish)La salvación, las alegrías del mundo y el modo de vida espiritual están todos contenidos en el Naam, el Nombre; (3)

ਪ੍ਰੇਮ ਭਗਤਿ; ਨਾਨਕ ਗੁਣ ਗਾਉ ॥੪॥੧੦੦॥੧੬੯॥

prem bhagat; naanak gun gaau |4|100|169|

Sant Singh KhalsaWith loving devotional worship, O Nanak, sing His Glorious Praises. ||4||100||169||
Manmohan SinghWith devotional-affection, O Nanak, sing God's praises.
Manmohan Singh (Punjabi)ਅਨੁਰਾਗੀ ਪ੍ਰੀਤ ਨਾਲ ਹੈ ਨਾਨਕ, ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜੀਵ! ਜੇਕਰ ਭੋਗ ਮੋਖ ਚਾਹੇਂ ਤੌ ਪ੍ਰੇਮਾ ਭਗਤੀ ਸੇ ਵਾਹਗੁਰੂ ਕੇ ਗੁਣ ਗਾਇਨ ਕਰ॥੪॥੧੦੦॥੧੬੯॥
Prof. Sahib Singhਹੇ ਨਾਨਕ! ਪ੍ਰੇਮ-ਭਰੀ ਭਗਤੀ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹੁ ॥੪॥੧੦੦॥੧੬੯॥
SikhNet (Spanish)entonces, canta con Amor, oh, dice Nanak, las Alabanzas de tu Señor.(4-100-169)

Open this shabad (11 lines, Angs 199-200) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਜੀਵਨ ਪਦਵੀ; ਹਰਿ ਕੇ ਦਾਸ ॥

jeevan padavee; har ke daas |

Sant Singh KhalsaThe Lord's slaves attain the highest status of life.
Manmohan SinghGod's slaves attain to the immortal status.
Manmohan Singh (Punjabi)ਵਾਹਿਗੁਰੂ ਦੇ ਗੋਲੇ ਅਮਰ-ਮਰਤਬੇ ਨੂੰ ਪਾ ਲੈਂਦੇ ਹਨ।
Fareedkot Teekaਹਰੀ ਕੇ ਦਾਸ ਜੋ ਜੀਵਨ ਪਦਵੀ ਦੇਨੇ ਵਾਲੇ ਹੈਂ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਹਰੀ ਦੇ ਦਾਸ ਹਨ) ਹਰੀ ਦੇ ਦਾਸਾਂ ਨੂੰ ਉੱਚਾ ਆਤਮਕ ਦਰਜਾ ਪ੍ਰਾਪਤ ਹੈ,

ਪਦ ਅਰਥ ਪਦਵੀ = ਦਰਜਾ। ਜੀਵਨ ਪਦਵੀ = ਉੱਚਾ ਆਤਮਕ ਦਰਜਾ।

SikhNet (Spanish)Los Fieles de Dios logran el más elevado Estado de Conciencia,

ਜਿਨ ਮਿਲਿਆ; ਆਤਮ ਪਰਗਾਸੁ ॥੧॥

jin miliaa; aatam paragaas |1|

Sant Singh KhalsaMeeting them, the soul is enlightened. ||1||
Manmohan SinghBy meeting them the soul is illumined.
Manmohan Singh (Punjabi)ਉਨ੍ਹਾਂ ਨੂੰ ਭੇਟਣ ਦੁਆਰਾ ਆਤਮਾ ਪ੍ਰਕਾਸ਼ ਹੋ ਜਾਂਦੀ ਹੈ।
Fareedkot Teekaਤਿਨ ਸੇ ਮਿਲੁ ਜਿਨੋਂ ਕੇ ਮਿਲਨੇ ਸੇ ਜਗ੍ਯਾਸੂ ਕੋ ਆਤਮ ਗ੍ਯਾਨ ਹੋ ਜਾਵੇ, ਸੋ ਹਰੀ ਕੇ ਦਾਸ ਹੈਂ॥੧॥
Prof. Sahib Singhਉਹਨਾਂ (ਹਰੀ ਦੇ ਦਾਸਾਂ) ਨੂੰ ਮਿਲਿਆਂ ਆਤਮਾ ਨੂੰ (ਗਿਆਨ ਦਾ) ਚਾਨਣ ਮਿਲ ਜਾਂਦਾ ਹੈ ॥੧॥

ਪਦ ਅਰਥ ਜਿਨ = ਜਿਨ੍ਹਾਂ (ਹਰਿ ਕੇ ਦਾਸਾਂ ਨੂੰ)। ਪਰਗਾਸੁ = ਚਾਨਣ ॥੧॥

SikhNet (Spanish)y encontrándolos, el Alma propia es iluminada.

ਹਰਿ ਕਾ ਸਿਮਰਨੁ; ਸੁਨਿ ਮਨ ਕਾਨੀ ॥

har kaa simaran; sun man kaanee |

Sant Singh KhalsaThose who listen with their mind and ears to the Lord's meditative remembrance,
Manmohan SinghWith your mind and ears, hear God's Name,
Manmohan Singh (Punjabi)ਆਪਣੇ ਚਿੱਤ ਤੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸ੍ਰਵਣ ਕਰ,
Fareedkot Teekaਹਰੀ ਕਾ ਸਿਮਰਨ ਮਨ ਮੇਂ ਕਰ ਔਰ ਸ੍ਰਵਨੋਂ ਦ੍ਵਾਰਾ ਜਸ ਸੁਨ॥
Prof. Sahib Singhਹੇ ਮੇਰੇ ਮਨ! ਧਿਆਨ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ।

ਪਦ ਅਰਥ ਮਨ = ਹੇ ਮਨ! ਕਾਨੀ ਸੁਨਿ = ਕੰਨਾਂ ਨਾਲ ਸੁਣ, ਧਿਆਨ ਨਾਲ ਸੁਣ।

SikhNet (Spanish)Aquéllos que escuchan la Palabra del Shabd del Señor con sus oídos y con su entendimiento,

ਸੁਖੁ ਪਾਵਹਿ; ਹਰਿ ਦੁਆਰ ਪਰਾਨੀ ॥੧॥ ਰਹਾਉ ॥

sukh paaveh; har duaar paraanee |1| rahaau |

Sant Singh Khalsaare blessed with peace at the Lord's Gate, O mortal. ||1||Pause||
Manmohan Singhand thou shalt obtain peace at God's gate, O mortal. Pause.
Manmohan Singh (Punjabi)ਅਤੇ ਤੂੰ ਵਾਹਿਗੁਰੂ ਦੇ ਦਰਵਾਜੇ ਉਤੇ ਆਰਾਮ ਪਾਵੇਂਗਾ ਹੈ ਫਾਨੀ ਬੰਦੇ! ਠਹਿਰਾਉ।
Fareedkot Teekaਹੇ ਜੀਵ! ਹਰੀ ਕੇ ਦੁਆਰ ਮੇਂ ਸੁਖ ਪਾਵੈਂਗਾ॥੧॥ ਰਹਾਉ ॥
Prof. Sahib Singhਹੇ ਪ੍ਰਾਣੀ! (ਸਿਮਰਨ ਦੀ ਬਰਕਤਿ ਨਾਲ) ਤੂੰ ਹਰੀ ਦੇ ਦਰ ਤੇ ਸੁਖ ਪ੍ਰਾਪਤ ਕਰੇਂਗਾ ॥੧॥ ਰਹਾਉ ॥

ਪਦ ਅਰਥ ਹਰਿ ਦੁਆਰਿ = ਹਰੀ ਦੇ ਦਰ ਤੇ ॥੧॥ ਰਹਾਉ ॥

SikhNet (Spanish)obtienen la Paz Divina en la Puerta del Cielo.(1-Pausa)

ਆਠ ਪਹਰ; ਧਿਆਈਐ ਗੋਪਾਲੁ ॥

aatth pehar; dhiaaeeai gopaal |

Sant Singh KhalsaTwenty-four hours a day, meditate on the Sustainer of the World.
Manmohan SinghThroughout the eight watches meditate on the Cherisher of the world.
Manmohan Singh (Punjabi)ਅੱਠੇ ਪਹਿਰ ਹੀ ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਦਾ ਆਰਾਧਨ ਕਰ।
Fareedkot Teekaਆਠ ਪਹਰ ਗੋਪਾਲ ਕਾ ਧਿਆਨ ਕਰੀਏ॥
Prof. Sahib Singhਹੇ ਨਾਨਕ! (ਹਰੀ ਦੇ ਦਾਸਾਂ ਦੀ ਸੰਗਤਿ ਵਿਚ ਰਹਿ ਕੇ) ਅੱਠੇ ਪਹਿਰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ।

ਪਦ ਅਰਥ ਧਿਆਈਐ = ਧਿਆਉਣਾ ਚਾਹੀਦਾ ਹੈ।

SikhNet (Spanish)Oh, dice Nanak, los que habitan en el Señor todas las horas del día y de la noche,

ਨਾਨਕ; ਦਰਸਨੁ ਦੇਖਿ ਨਿਹਾਲੁ ॥੨॥੧੦੧॥੧੭੦॥

naanak; darasan dekh nihaal |2|101|170|

Sant Singh KhalsaO Nanak, gazing on the Blessed Vision of His Darshan, I am enraptured. ||2||101||170||
Manmohan SinghBy beholding Lord's vision, Nanak is very pleased.
Manmohan Singh (Punjabi)ਸਾਹਿਬ ਦਾ ਦੀਦਾਰ ਤੱਕਣ ਦੁਆਰਾ ਨਾਨਕ ਪਰਮ ਪਰਸੰਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕਾ ਦਰਸਨ ਦੇਖ ਕਰ ਨਿਹਾਲ ਹੋਈਤਾ ਹੈ॥੨॥੧੦੧॥੧੭੦॥☬ਜਬ ਗੁਰੂ ਹਰਿ ਗੋਬਿੰਦ ਜੀ ਕਾ ਤਾਪ ਉਤਰਾ ਤਬ ਸੰਗਤਾਂ ਮਿਲੀਆਂ। ਸੁਖ ਅਨੰਦ ਕੀ ਬਾਤ ਚਲੀ ਔਰ ਸਰਬ ਪ੍ਰਵਾਰ ਕੋ ਸਾਂਤੀ ਹੂਈ। ਉਸ ਵਕਤ ਜੋ ਸਬਦ ਉਚਾਰਨ ਕੀਆ ਸੋ ਕਹਤੇ ਹੈਂ:
Prof. Sahib Singh(ਸਿਮਰਨ ਦੀ ਬਰਕਤਿ ਨਾਲ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਮਨ) ਖਿੜਿਆ ਰਹਿੰਦਾ ਹੈ ॥੨॥੧੦੧॥੧੭੦॥

ਪਦ ਅਰਥ ਦੇਖਿ = ਦੇਖ ਕੇ। ਨਿਹਾਲੁ = ਪ੍ਰਸੰਨ ॥੨॥

SikhNet (Spanish)son bendecidos para poder vivir eternamente en la Presencia del Señor. (2-101-17)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਸਾਂਤਿ ਭਈ; ਗੁਰ ਗੋਬਿਦਿ ਪਾਈ ॥

saant bhee; gur gobid paaee |

Sant Singh KhalsaPeace and tranquility have come; the Guru, the Lord of the Universe, has brought it.
Manmohan SinghPeace has ensued. The Guru-God has rained it.
Manmohan Singh (Punjabi)ਠੰਢ-ਚੈਨ ਪੈ ਗਈ ਹੈ। ਗੁਰੂ-ਵਾਹਿਗੁਰੂ ਨੇ ਇਸ ਨੂੰ ਵਰਸਾਇਆ ਹੈ।
Fareedkot Teekaਹੇ ਮੇਰੇ ਭਾਈ! ਗੁਰੂ ਰਾਮਦਾਸ ਔਰ ਪਰਮੇਸ੍ਵਰ ਕੀ ਕਰੀ ਹੂਈ ਸਰਬ ਪਰਵਾਰ ਮੇਂ ਸਾਂਤੀ ਭਈ ਹੈ॥
Prof. Sahib Singhਹੇ ਮੇਰੇ ਵੀਰ! ਗੋਬਿੰਦ ਦੇ ਰੂਪ ਗੁਰੂ ਨੇ (ਜਿਸ ਮਨੁੱਖ ਨੂੰ ਨਾਮ ਦੀ ਦਾਤਿ) ਬਖ਼ਸ਼ ਦਿੱਤੀ, ਉਸ ਦੇ ਅੰਦਰ ਠੰਢ ਪੈ ਗਈ,

ਪਦ ਅਰਥ ਗੋਬਿਦਿ = ਗੋਬਿੰਦ ਨੇ। ਗੁਰ ਗੋਬਿਦਿ = ਗੋਬਿੰਦ ਦੇ ਰੂਪ ਗੁਰੂ ਨੇ। ਪਾਈ = ਪਾ ਦਿੱਤੀ, ਬਖ਼ਸ਼ੀ। ਸਾਂਤਿ = ਠੰਢ।

SikhNet (Spanish)He encontrado la Paz, a través del Santo Guru,

ਤਾਪ ਪਾਪ ਬਿਨਸੇ; ਮੇਰੇ ਭਾਈ ॥੧॥ ਰਹਾਉ ॥

taap paap binase; mere bhaaee |1| rahaau |

Sant Singh KhalsaThe burning sins have departed, O my Siblings of Destiny. ||1||Pause||
Manmohan SinghMy burning and sins have departed, O my brother. Pause.
Manmohan Singh (Punjabi)ਮੇਰੀ ਜਲਨ ਤੇ ਗੁਨਾਹ ਨਾਸ ਹੋ ਗਏ ਹਨ, ਹੇ ਮੇਰੇ ਵੀਰ! ਠਹਿਰਾਉ।
Fareedkot Teekaਤਾਪ ਔ ਪਾਪ ਸਭ ਬਿਨਸ ਗਏ ਹੈਂ॥੧॥ ਰਹਾਉ ॥
Prof. Sahib Singhਉਸ ਦੇ ਸਾਰੇ ਦੁੱਖ-ਕਲੇਸ਼ ਤੇ ਪਾਪ ਨਾਸ ਹੋ ਗਏ ॥੧॥ ਰਹਾਉ ॥

ਪਦ ਅਰਥ ਤਾਪ = ਦੁੱਖ ਕਲੇਸ਼। ਭਾਈ = ਹੇ ਭਾਈ! ॥੧॥ ਰਹਾਉ ॥

SikhNet (Spanish)y todas mis aflicciones y errores han sido borrados. (1-Pausa)

ਰਾਮ ਨਾਮੁ; ਨਿਤ ਰਸਨ ਬਖਾਨ ॥

raam naam; nit rasan bakhaan |

Sant Singh KhalsaWith your tongue, continually chant the Lord's Name.
Manmohan SinghWith thy tongue, do thou, ever, repeat Lord's Name.
Manmohan Singh (Punjabi)ਆਪਣੀ ਜੀਭਾ ਨਾਲ ਤੂੰ ਸਦੀਵ ਹੀ ਸੁਆਮੀ ਦੇ ਨਾਮ ਦਾ ਉਚਾਰਣ ਕਰ।
Fareedkot Teekaਤਾਂ ਤੇ ਰਾਮ ਕੋ ਨਾਮ ਕੇ ਨਿਤੰਪ੍ਰਤੀ ਜਿਹਬਾ ਕਰ ਕੇ ਉਚਾਰਨ ਕਰੋ ਵਾ ਹਮਨੇ ਕੀਏ ਹੈਂ॥
Prof. Sahib Singh(ਹੇ ਭਾਈ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਹੈ,

ਪਦ ਅਰਥ ਰਸਨ = ਜੀਭ ਨਾਲ।

SikhNet (Spanish)Con tus labios repite las Alabanzas del Naam,

ਬਿਨਸੇ ਰੋਗ; ਭਏ ਕਲਿਆਨ ॥੧॥

binase rog; bhe kaliaan |1|

Sant Singh KhalsaDisease shall depart, and you shall be saved. ||1||
Manmohan SinghThine ailments shall go, and thou shalt be emancipated.
Manmohan Singh (Punjabi)ਤੇਰੀਆਂ ਜਹਿਮਤਾ ਟੁਰ ਜਾਣਗੀਆਂ ਅਤੇ ਤੂੰ ਮੁਕਤ ਹੋ ਜਾਵੇਗਾ।
Fareedkot Teekaਜਿਸ ਕੇ ਗੁਨ ਗਾਇਨ ਕਰਨੇ ਸੇ ਰੋਗ ਸੰਪੂਰਨ ਨਾਸ ਹੋ ਗਏ ਹੈਂ ਔਰ ਸੁਖ ਹੂਏ ਹੈਂ॥੧॥
Prof. Sahib Singhਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਸ ਦੇ ਅੰਦਰ ਆਨੰਦ ਹੀ ਆਨੰਦ ਬਣੇ ਰਹਿੰਦੇ ਹਨ ॥੧॥

ਪਦ ਅਰਥ ਕਲਿਆਨ = ਖ਼ੁਸ਼ੀਆਂ ॥੧॥

SikhNet (Spanish)el Nombre del Señor para que tus penas se vayan y vuelvas a la Paz y a la Alegría.(1)

ਪਾਰਬ੍ਰਹਮ ਗੁਣ ਅਗਮ ਬੀਚਾਰ ॥

paarabraham gun agam beechaar |

Sant Singh KhalsaContemplate the Glorious Virtues of the Unfathomable Supreme Lord God.
Manmohan SinghReflect over the merits of the Inscrutable Supreme Lord.
Manmohan Singh (Punjabi)ਅਖੋਜ ਸ਼ਰੋਮਣੀ ਸਾਹਿਬ ਦੀਆਂ ਵਡਿਆਈਆਂ ਦਾ ਧਿਆਨ ਧਾਰ।
Fareedkot Teekaਪਾਰਬ੍ਰਹਮ ਜੋ ਮਨ ਬਾਣੀ ਸੇ ਪਰੇ ਹੈ ਤਿਸ ਕੋ ਗੁਣ ਵੀਚਾਰਨੇ ਕਰੋ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਅਪਹੁੰਚ ਪਾਰਬ੍ਰਹਮ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਰਹਿੰਦਾ ਹੈ,

ਪਦ ਅਰਥ ਅਗਮ = ਅਪਹੁੰਚ। ਸਾਧੂ ਸੰਗਮਿ = ਗੁਰੂ ਦੀ ਸੰਗਤਿ ਵਿਚ।

SikhNet (Spanish)Reflexiona en los Méritos del Señor

ਸਾਧੂ ਸੰਗਮਿ; ਹੈ ਨਿਸਤਾਰ ॥੨॥

saadhoo sangam; hai nisataar |2|

Sant Singh KhalsaIn the Saadh Sangat, the Company of the Holy, you shall be emancipated. ||2||
Manmohan SinghIn the guild of the righteous emancipation is obtained.
Manmohan Singh (Punjabi)ਸਤਿਸੰਗਤ ਅੰਦਰ ਕਲਿਆਣ ਦੀ ਪ੍ਰਾਪਤੀ ਹੁੰਦੀ ਹੈ।
Fareedkot Teekaਪਰੰਤੂ ਸੰਤੋਂ ਕੇ ਸੰਗ ਕਰ ਨਿਸਤਾਰਾ ਹੋਤਾ ਹੈ, ਅਰਥਾਤ ਸਤਿਸੰਗ ਕਰੋ॥੨॥
Prof. Sahib Singhਗੁਰੂ ਦੀ ਸੰਗਤਿ ਵਿਚ ਰਹਿ ਕੇ ਉਸ ਦਾ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ ॥੨॥

ਪਦ ਅਰਥ ਨਿਸਤਾਰ = ਪਾਰ-ਉਤਾਰਾ ॥੨॥

SikhNet (Spanish)Trascendente y libérate en la Compañía de los Santos. (2)

ਨਿਰਮਲ ਗੁਣ; ਗਾਵਹੁ ਨਿਤ ਨੀਤ ॥

niramal gun; gaavahu nit neet |

Sant Singh KhalsaSing the Glories of God each and every day;
Manmohan SinghO my friend, who for ever and ever sings the pure praises of God,
Manmohan Singh (Punjabi)ਹੈ ਮੇਰੇ ਮਿੱਤ੍ਰ! ਜਿਹੜਾ ਪੁਰਸ਼, ਸਦੀਵ ਤੇ ਹਮੇਸ਼ਾਂ ਹੀ ਹਰੀ ਦੀ ਪਵਿੱਤਰ ਕੀਰਤੀ ਗਾਇਨ ਕਰਦਾ ਹੈ,
Fareedkot Teekaਔਰ ਨਿਤੰਪ੍ਰਤੀ ਵਾਹਗੁਰੂ ਕੇ ਨਿਰਮਲ ਗੁਣੋਂ ਕੋ ਗਾਇਨ ਕਰੋ॥
Prof. Sahib Singhਹੇ (ਮੇਰੇ) ਮਿੱਤਰ! ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹੋ।

ਪਦ ਅਰਥ ਨਿਤ ਨੀਤ = ਸਦਾ ਹੀ।

SikhNet (Spanish)Canta siempre las Alabanzas de tu Dios

ਗਈ ਬਿਆਧਿ; ਉਬਰੇ ਜਨ ਮੀਤ ॥੩॥

gee biaadh; ubare jan meet |3|

Sant Singh Khalsayour afflictions shall be dispelled, and you shall be saved, my humble friend. ||3||
Manmohan Singhhis ailments pass-away, and he is saved.
Manmohan Singh (Punjabi)ਉਸ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਉਹ ਬੱਚ ਜਾਂਦਾ ਹੈ।
Fareedkot Teekaਕਿਉਂਕਿ ਜਿਨੋਂ ਨੇ ਗੁਣ ਗਾਇਨ ਕੀਏ ਹੈਂ, ਹੇ ਪਿਆਰੇ! ਸੋ ਜਨ ਬਿਆਧਿ ਸੇ ਉਬਰੇ ਹੈਂ॥੩॥
Prof. Sahib Singh(ਜੇਹੜੇ ਮਨੁੱਖ ਗੁਣ ਗਾਂਦੇ ਹਨ, ਉਹਨਾਂ ਦਾ ਹਰੇਕ) ਰੋਗ ਦੂਰ ਹੋ ਜਾਂਦਾ ਹੈ, ਉਹ ਮਨੁੱਖ (ਰੋਗਾਂ ਵਿਕਾਰਾਂ ਤੋਂ) ਬਚੇ ਰਹਿੰਦੇ ਹਨ ॥੩॥

ਪਦ ਅਰਥ ਬਿਆਧਿ = ਰੋਗ। ਉਬਰੇ = ਬਚ ਗਏ। ਮੀਤ = ਹੇ ਮਿੱਤਰ! ॥੩॥

SikhNet (Spanish)para que tus enfermedades y las de todos los tuyos sean curadas.(3)

ਮਨ ਬਚ ਕ੍ਰਮ; ਪ੍ਰਭੁ ਅਪਨਾ ਧਿਆਈ ॥

man bach kram; prabh apanaa dhiaaee |

Sant Singh KhalsaIn thought, word and deed, I meditate on my God.
Manmohan SinghWith thought, word and deed I dwell upon my Master.
Manmohan Singh (Punjabi)ਖਿਆਲ, ਬਚਨ ਅਤੇ ਅਮਲ ਨਾਲ ਮੈਂ ਆਪਣੇ ਮਾਲਕ ਦਾ ਆਰਾਧਨ ਕਰਦਾ ਹਾਂ।
Fareedkot Teekaਸੋ ਮਨ, ਬਾਣੀ, ਸਰੀਰ, ਕਰ ਅਪਨੇ ਪ੍ਰਭੂ ਕਾ ਧਿਆਨ ਕਰਨੇ ਵਾਲੇ ਹੂਏ ਹੈਂ॥
Prof. Sahib Singh(ਮਿਹਰ ਕਰ) ਮੈਂ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਤੇ ਕਰਮਾਂ ਦੀ ਰਾਹੀਂ ਸਦਾ ਆਪਣੇ ਮਾਲਕ-ਪ੍ਰਭੂ ਨੂੰ ਸਿਮਰਦਾ ਰਹਾਂ।

ਪਦ ਅਰਥ ਬਚ = ਬਚਨ। ਕ੍ਰਮ = ਕਰਮ। ਧਿਆਈ = ਮੈਂ ਧਿਆਵਾਂ, ਧਿਆਈਂ।

SikhNet (Spanish)En pensamiento, palabra y hechos medita en tu Maestro,

ਨਾਨਕ ਦਾਸ; ਤੇਰੀ ਸਰਣਾਈ ॥੪॥੧੦੨॥੧੭੧॥

naanak daas; teree saranaaee |4|102|171|

Sant Singh KhalsaSlave Nanak has come to Your Sanctuary. ||4||102||171||
Manmohan SinghSlave Nanak has entered Thine sanctuary, O Lord.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ, ਹੈ ਸਾਹਿਬ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਬੇਨਤੀ ਕਰੁ: ਹੇ ਹਰੀ! ਮੈਂ ਦਾਸੁ ਤੇਰੀ ਸਰਣ ਹਾਂ॥੪॥੧੦੨॥੧੭੧॥☬ਸੀਤਲਾ ਕਰ ਕੇ ਨੇਤ੍ਰ ਅਤੀ ਦਬਾਏ ਗਏ ਥੇ। ਐਸਾ ਭਰਮ ਸਿਖੋਂ ਕੋ ਹੋ ਗਯਾ ਥਾ ਕਿ ਅਬ ਨੇਤ੍ਰ ਨਹੀਂ ਬਚਤੇ। ਜਬ ਸ੍ਰੀ ਗੁਰੂ ਹਰਿ ਗੋਬਿੰਦ ਜੀ ਨੇ ਇਸਨਾਨ ਕੀਆ ਤਬ ਸਿਖੋਂ ਨੇ ਨੇਤ੍ਰੋਂ ਕਾ ਹਾਲ ਪੂਛਾ। ਤਿਸ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਬਦ ਕਹਾ:
Prof. Sahib Singhਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਮੈਂ ਤੇਰਾ ਦਾਸ ਤੇਰੀ ਸਰਨ ਆਇਆ ਹਾਂ ॥੪॥੧੦੨॥੧੭੧॥
SikhNet (Spanish)oh, dice Nanak, y busca siempre, siempre Su Refugio. (4-102-171)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਨੇਤ੍ਰ ਪ੍ਰਗਾਸੁ ਕੀਆ; ਗੁਰਦੇਵ ॥

netr pragaas keea; guradev |

Sant Singh KhalsaThe Divine Guru has opened his eyes.
Manmohan SinghThe Divine Guru has opened the eyes.
Manmohan Singh (Punjabi)ਰੱਬ ਰੂਪ ਗੁਰਾਂ ਨੇ ਅੱਖੀਆਂ ਖੋਲ੍ਹ ਦਿੱਤੀਆਂ ਹਨ।
Fareedkot Teeka(ਗੁਰਦੇਵ) ਗੁਰੂ ਰਾਮਦਾਸ ਜੀ ਨੇ ਨੇਤ੍ਰੋਂ ਮੇਂ ਪ੍ਰਕਾਸ਼ ਕੀਆ ਹੈ॥
Prof. Sahib Singhਹੇ ਗੁਰਦੇਵ! ਜਿਸ ਮਨੁੱਖ ਦੀਆਂ (ਆਤਮਕ) ਅੱਖਾਂ ਨੂੰ ਤੂੰ (ਗਿਆਨ ਦਾ) ਚਾਨਣ ਬਖ਼ਸ਼ਿਆ,

ਪਦ ਅਰਥ ਪ੍ਰਗਾਸੁ = ਚਾਨਣ। ਗੁਰਦੇਵ = ਹੇ ਗੁਰਦੇਵ!

SikhNet (Spanish)Por la Gracia de Dios la luz ha vuelto a los ojos de mi hijo Jar Gobind;

ਭਰਮ ਗਏ; ਪੂਰਨ ਭਈ ਸੇਵ ॥੧॥ ਰਹਾਉ ॥

bharam ge; pooran bhee sev |1| rahaau |

Sant Singh KhalsaDoubt has been dispelled; my service has been successful. ||1||Pause||
Manmohan SinghMy doubts have fled, and my service has been successful. Pause.
Manmohan Singh (Punjabi)ਮੇਰੇ ਸੰਦੇਹ ਦੌੜ ਗਏ ਹਨ ਅਤੇ ਮੇਰੀ ਘਾਲ ਸਫਲ ਹੋ ਗਈ ਹੈ। ਠਹਿਰਾਉ।
Fareedkot Teekaਹੇ ਸਿਖ! ਨੇਤ੍ਰਮੁੰਦ ਜਾਨੇ ਕੇ ਵਾ ਮ੍ਰਿਤੂ ਹੋਨੇ ਕੇ ਜੋ ਭਰਮ ਥੇ, ਸੋ ਗਏ। ਔਰ ਜੋ ਬਾਬੇ ਬੁਢੇ ਜੀ ਕੀ ਰੋਟੀ ਲੱਸੀ ਸੀਸ ਪਰ ਉਠਾਇ ਕਰ ਝੁਪਾਲ ਕੇ ਬੀੜ ਮੇਂ ਸਾਤ ਕੋਸ ਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੀ ਮਾਤਾ ਨੇ ਪੁਤ੍ਰ ਕਾਮਨਾ ਹੇਤ ਖੁਲਾਨੇ ਕੀ ਟਹਲ ਕਰੀ ਥੀ ਸੋ ਸਫਲੀ ਹੂਈ ਹੈ॥੧॥ ਰਹਾਉ ॥
Prof. Sahib Singhਉਸ ਦੇ ਸਾਰੇ ਵਹਮ (ਥਾਂ ਥਾਂ ਦੇ ਭਟਕਣ) ਦੂਰ ਹੋ ਗਏ, ਤੇਰੇ ਦਰ ਤੇ ਟਿਕ ਕੇ ਕੀਤੀ ਹੋਈ ਉਸ ਦੀ) ਸੇਵਾ ਸਿਰੇ ਚੜ੍ਹ ਗਈ ॥੧॥ ਰਹਾਉ ॥
SikhNet (Spanish)todas mis dudas han sido erradicadas y mi Servicio aprobado. (1-Pausa)

ਸੀਤਲਾ ਤੇ; ਰਖਿਆ ਬਿਹਾਰੀ ॥

seetalaa te; rakhiaa bihaaree |

Sant Singh KhalsaThe Giver of joy has saved him from smallpox.
Manmohan SinghFrom the small pox the Joy-giver has saved.
Manmohan Singh (Punjabi)ਚੀਚਕ ਤੋਂ ਅਨੰਦ ਦੇਣ ਵਾਲੇ ਨੇ ਬਚਾ ਲਿਆ ਹੈ।
Fareedkot Teeka(ਬਿਹਾਰੀ) ਅਕਾਲ ਪੁਰਖ ਨੇ ਸੀਤਲਾ ਸੇ ਰਾਖਿਆ ਹੈ, ਵਾ ਬਾਲ ਬਿਹਾਰੀ ਕਰਨੇ ਵਾਲੇ ਬਿਹਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋ ਸੀਤਲਾ ਸੇ ਰਖਿਆ ਕਰੀ ਹੈ॥
Prof. Sahib Singhਹੇ ਸੁੰਦਰ ਸਰੂਪ! ਤੂੰ ਹੀ ਸੀਤਲਾ ਤੋਂ ਬਚਾਇਆ ਹੈ।

ਪਦ ਅਰਥ ਸੀਤਲਾ = ਮਾਤਾ ਦਾ ਰੋਗ, ਚੀਚਕ। ਤੇ = ਤੋਂ। ਰਖਿਆ = ਬਚਾਇਆ। ਬਿਹਾਰੀ = {विहारिन्} ਹੇ ਸੁੰਦਰ ਪ੍ਰਭੂ!

SikhNet (Spanish)El Dador de Dicha ha conservado a mi hijo a salvo de la viruela;

ਪਾਰਬ੍ਰਹਮ ਪ੍ਰਭ; ਕਿਰਪਾ ਧਾਰੀ ॥੧॥

paarabraham prabh; kirapaa dhaaree |1|

Sant Singh KhalsaThe Supreme Lord God has granted His Grace. ||1||
Manmohan SinghThe Lofty Lord, Master, has shown His mercy.
Manmohan Singh (Punjabi)ਉੱਚੇ ਸੁਆਮੀ, ਮਾਲਕ ਨੇ ਆਪਣੀ ਮਿਹਰ ਕੀਤੀ ਹੈ।
Fareedkot Teekaਪਾਰਬ੍ਰਹਮ ਪ੍ਰਭੂ ਨੇ ਕ੍ਰਿਪਾ ਧਾਰ ਕਰ ਸੀਤਲਾ ਸੇ ਰਖਿਆ ਕਰੀ ਹੈ॥੧॥
Prof. Sahib Singhਹੇ ਪਾਰਬ੍ਰਹਮ! ਹੇ ਪ੍ਰਭੂ! ਤੂੰ ਹੀ ਕਿਰਪਾ ਕਰ ਕੇ ਸੀਤਲਾ ਤੋਂ ਬਚਾਇਆ ਹੈ (ਹੋਰ ਕੋਈ ਦੇਵੀ ਆਦਿਕ ਤੇਰੇ ਬਰਾਬਰ ਦੀ ਨਹੀਂ ਹੈ) ॥੧॥

ਪਦ ਅਰਥ ਕਿਰਪਾ ਧਾਰੀ = ਕਿਰਪਾ ਧਾਰ ਕੇ ॥੧॥

SikhNet (Spanish)en Su Misericordia el Señor Trascendente me ha bendecido. (1)

ਨਾਨਕ ਨਾਮੁ; ਜਪੈ ਸੋ ਜੀਵੈ ॥

naanak naam; japai so jeevai |

Sant Singh KhalsaO Nanak, he alone lives, who chants the Naam, the Name of the Lord.
Manmohan SinghNanak, he alone loves, who repeats Lord's Name.
Manmohan Singh (Punjabi)ਨਾਨਕ ਕੇਵਲ ਉਹੀ ਜੀਊਂਦਾ ਹੈ ਜੋ ਸਾਈਂ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੀਵਨ ਰੂਪ ਹੋਤਾ ਅਰਥਾਤ ਮੁਕਤੀ ਪਾਵਤਾ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜੇਹੜਾ ਮਨੁੱਖ (ਹੋਰ ਸਾਰੇ ਆਸਰੇ ਛੱਡ ਕੇ) ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ,

ਪਦ ਅਰਥ ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ।

SikhNet (Spanish)Oh, dice Nanak, sólo vive aquél que medita en el Naam, el Nombre del Señor,

ਸਾਧਸੰਗਿ; ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥

saadhasang; har amrit peevai |2|103|172|

Sant Singh KhalsaIn the Saadh Sangat, the Company of the Holy, drink deeply of the Lord's Ambrosial Nectar. ||2||103||172||
Manmohan SinghIn the assembly of the pious persons, he drinks God's elixir.
Manmohan Singh (Punjabi)ਪਵਿੱਤਰ ਪੁਰਸ਼ਾਂ ਦੀ ਸਭਾ ਅੰਦਰ ਉਹ ਵਾਹਿਗੁਰੂ ਸੁਧਾਰਸ ਨੂੰ ਪਾਨ ਕਰਦਾ ਹੈ।
Fareedkot Teekaਜੋ ਸਾਧ ਸੰਗ ਦੁਆਰਾ ਹਰੀ ਨਾਮ ਜਾਪ ਅੰਮ੍ਰਿਤੁ ਕੋ ਜਪ ਕਰਨ ਰੂਪ ਪਾਨ ਕਰਤਾ ਹੈ॥੨॥੧੦੩॥੧੭੨॥
Prof. Sahib Singh(ਕਿਉਂਕਿ) ਉਹ ਸਾਧ ਸੰਗਤਿ ਵਿਚ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ ॥੨॥੧੦੩॥੧੭੨॥

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ ॥੨॥

* ਨੋਟ: ਸੰਨ ੧੫੯੪ ਤੋਂ ੧੫੯੯ ਤਕ ਮਾਝੇ ਵਿਚ ਸਖ਼ਤ ਕਾਲ ਪਿਆ ਰਿਹਾ। ਸੀਤਲਾ ਆਦਿਕ ਬੀਮਾਰੀਆਂ ਦਾ ਭੀ ਜ਼ੋਰ ਪੈ ਗਿਆ। ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਸੰਨ ੧੫੯੫ ਵਿਚ ਹੋਇਆ ਸੀ। ਗੁਰੂ ਅਰਜਨ ਸਾਹਿਬ ਭੁੱਖੇ ਰੋਗ-ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਚਾਰ ਪੰਜ ਸਾਲ ਮਾਝੇ ਦੇ ਪਿੰਡਾਂ ਵਿਚ, ਫਿਰ ਲਾਹੌਰ ਸ਼ਹਰ ਵਿਚ ਭੀ, ਵਿਚਰਦੇ ਰਹੇ। ਬਾਲਕ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੀ ਆਪਣੇ ਨਾਲ ਹੀ ਰੱਖਣ ਦੀ ਆਵੱਸ਼ਕਤਾ ਬਣੀ ਰਹੀ, ਕਿਉਂਕਿ ਬਾਬਾ ਪ੍ਰਿਥੀ ਚੰਦ ਜੀ ਉਹਨਾਂ ਦੀ ਜਾਨ ਦੇ ਲਾਗੂ ਸਨ। ਚੀਚਕ ਵਾਲੇ ਇਲਾਕੇ ਵਿਚ ਫਿਰਨ ਕਰਕੇ ਅੰਮ੍ਰਿਤਸਰ ਵਾਪਸ ਆਉਣ ਤੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਤਾ ਨਿਕਲ ਆਈ। ਵਹਮਣ ਭਰਮਣ ਇਸਤ੍ਰੀਆਂ ਆ ਆ ਕੇ ਸੀਤਲਾ ਦੇਵੀ ਦੀ ਪੂਜਾ ਵਾਸਤੇ ਪ੍ਰੇਰਨਾ ਕਰਦੀਆਂ ਰਹੀਆਂ। ਇਸ ਭਰਮ-ਵਹਮ ਤੋਂ ਸਦਾ ਲਈ ਬਚਣ ਵਾਸਤੇ ਗੁਰੂ ਅਰਜਨ ਸਾਹਿਬ ਨੇ ਇਸ ਸ਼ਬਦ ਦੀ ਰਾਹੀਂ ਉਪਦੇਸ਼ ਕੀਤਾ ਹੈ।

SikhNet (Spanish)y en la Sociedad de los Santos bebe el Néctar de la Esencia del Señor.(2-103-172)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪਜੰਵੀ।
SikhNet (Spanish)Gauri, Mejl Guru Aryan, Quinto Canal Divino.

ਧਨੁ ਓਹੁ ਮਸਤਕੁ; ਧਨੁ ਤੇਰੇ ਨੇਤ ॥

dhan ohu masatak; dhan tere net |

Sant Singh KhalsaBlessed is that forehead, and blessed are those eyes;
Manmohan SinghBlessed is the brow (which bows before Thee), and blesses the eyes (which see) Thine (sight O Lord).
Manmohan Singh (Punjabi)ਮੁਬਾਰਕ ਹੈ ਉਹ ਮੱਥਾ (ਜਿਹੜਾ ਤੇਰੇ ਅੱਗੇ ਨਿਉਂਦਾ ਹੈ) ਅਤੇ ਮੁਬਾਰਕ ਹਨ ਉਹ ਅੱਖਾਂ (ਜਿਹੜੀਆਂ) ਤੇਰੇ (ਦੀਦਾਰ ਨੂੰ ਵੇਖਦੀਆਂ ਹਨ ਹੈ ਪ੍ਰਭੂ!)।
Fareedkot Teekaਵਹੁ ਮਸਤਕ ਧੰਨ ਹੈ, ਜੋ ਤੇਰੇ ਕੋ ਨਿਮਰ ਹੋਤਾ ਹੈ ਔਰ ਵਹੁ ਨੇਤ੍ਰ ਧੰਨ ਹੈਂ, ਜੋ ਤੇਰੇ ਦਰਸਨ ਕੋ ਦੇਖਤੇ ਹੈਂ॥
Prof. Sahib Singh(ਹੇ ਪ੍ਰਭੂ!) ਭਾਗਾਂ ਵਾਲਾ ਹੈ ਉਹ ਮੱਥਾ (ਜੇਹੜਾ ਤੇਰੇ ਦਰ ਤੇ ਨਿਉਂਦਾ ਹੈ) ਭਾਗਾਂ ਵਾਲੀਆਂ ਹਨ ਉਹ ਅੱਖਾਂ (ਜੋ) ਤੇਰੇ (ਦੀਦਾਰ ਵਿਚ ਮਸਤ ਰਹਿੰਦੀਆਂ ਹਨ)।

ਪਦ ਅਰਥ ਧਨੁ = ਭਾਗਾਂ ਵਾਲਾ। ਮਸਤਕੁ = ਮੱਥਾ। ਧਨੁ ਨੇਤ = ਭਾਗਾਂ ਵਾਲੇ ਹਨ ਉਹ ਨੇਤਰ। ਨੇਤ = ਅੱਖਾਂ। ਤੇਰੇ = (ਜੋ) ਤੇਰੇ (ਦੀਦਾਰ ਵਿਚ ਮਸਤ ਹਨ)।

SikhNet (Spanish)Bendita es su frente, benditos sus ojos,

ਧਨੁ ਓਇ ਭਗਤ; ਜਿਨ ਤੁਮ ਸੰਗਿ ਹੇਤ ॥੧॥

dhan oe bhagat; jin tum sang het |1|

Sant Singh Khalsablessed are those devotees who are in love with You. ||1||
Manmohan SinghBlessed are those saints who have love with Thee.
Manmohan Singh (Punjabi)ਮੁਬਾਰਕ ਹਨ ਉਹ ਸਾਧੂ, ਜਿਨ੍ਹਾਂ ਦਾ ਤੇਰੇ ਨਾਲ ਪਿਆਰ ਹੈ।
Fareedkot Teekaਔਰ ਵਹੁ ਭਗਤਿ ਜਨ ਧੰਨ ਹੈਂ ਜਿਨ ਕਾ ਤੁਮਾਰੇ ਸੰਗ ਹਿਤ ਹੈ॥੧॥
Prof. Sahib Singhਭਾਗਾਂ ਵਾਲੇ ਹਨ ਉਹ ਭਗਤ ਜਨ ਜਿਨ੍ਹਾਂ ਦਾ ਤੇਰੇ ਨਾਲ ਪ੍ਰੇਮ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਓਇ = {ਲਫ਼ਜ਼ 'ਓਹੁ' ਤੋਂ ਬਹੁ-ਵਚਨ}। ਤੁਮ ਸੰਗਿ = ਤੇਰੇ ਨਾਲ। ਹੇਤ = ਹਿਤ, ਪਿਆਰ ॥੧॥

SikhNet (Spanish)benditos los Devotos que Te aman, oh Señor.(1)

ਨਾਮ ਬਿਨਾ; ਕੈਸੇ ਸੁਖੁ ਲਹੀਐ ॥

naam binaa; kaise sukh laheeai |

Sant Singh KhalsaWithout the Naam, the Name of the Lord, how anyone find peace?
Manmohan SinghWithout the Name how can peace be obtained?
Manmohan Singh (Punjabi)ਨਾਮ ਦੇ ਬਗੈਰ, ਆਰਾਮ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ?
Fareedkot Teekaਹੇ ਵਾਹਗੁਰੂ! ਤੇਰੇ ਨਾਮ ਸੇ ਬਿਨਾਂ ਕੈਸੇ ਸੁਖ ਪਾਈਏ ਅਰਥਾਤ ਨਹੀਂ ਪਾਈਤਾ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਸੁਖ ਨਹੀਂ ਮਿਲ ਸਕਦਾ।

ਪਦ ਅਰਥ ਕੈਸੇ ਲਹੀਐ = ਕਿਵੇਂ ਲੱਭ ਸਕਦਾ ਹੈ? ਕਦੇ ਨਹੀਂ ਲੱਭ ਸਕਦਾ।

SikhNet (Spanish)¿Cómo puede uno obtener Paz sin el Nombre del Señor?

ਰਸਨਾ; ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥

rasanaa; raam naam jas kaheeai |1| rahaau |

Sant Singh KhalsaWith your tongue, chant the Praises of the Name of the Lord. ||1||Pause||
Manmohan SinghWith thy tongue, repeat thou the praises of the Lord, Name. Pause.
Manmohan Singh (Punjabi)ਆਪਣੀ ਜੀਭ ਨਾਲ ਤੂੰ ਸੁਆਮੀ ਦੇ ਨਾਮ ਦੀ ਮਹਿਮਾ ਉਚਾਰਣ ਕਰ। ਠਹਿਰਾਉ।
Fareedkot Teekaਤਾਂ ਤੇ ਜਿਹਬਾ ਕਰ ਕੇ ਹੇ ਰਾਮ! ਤੇਰਾ ਨਾਮ ਜਪੀਏ ਔਰ ਜਸ ਕਹੀਏ॥੧॥ ਰਹਾਉ ॥
Prof. Sahib Singh(ਇਸ ਵਾਸਤੇ ਸਦਾ) ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ॥੧॥ ਰਹਾਉ ॥

ਪਦ ਅਰਥ ਰਸਨਾ = ਜੀਭ (ਨਾਲ)। ਜਸੁ = ਸਿਫ਼ਤਿ-ਸਾਲਾਹ। ਕਹੀਐ = ਕਹਿਣਾ ਚਾਹੀਦਾ ਹੈ ॥੧॥ ਰਹਾਉ ॥

SikhNet (Spanish)Recita entonces las Alabanzas de tu Dios.(1-Pausa)

ਤਿਨ ਊਪਰਿ; ਜਾਈਐ ਕੁਰਬਾਣੁ ॥

tin aoopar; jaaeeai kurabaan |

Sant Singh KhalsaNanak is a sacrifice to those
Manmohan SinghNanak is a sacrifice unto those,
Manmohan Singh (Punjabi)ਨਾਨਕ ਉਨ੍ਹਾਂ ਉਤੇ ਬਲਿਹਾਰਨੇ ਜਾਂਦਾ ਹੈ,
Fareedkot Teekaਤਿਨ ਕੇ ਊਪਰਿ ਸੇ ਕੁਰਬਾਨ ਜਾਈਏ॥
Prof. Sahib Singhਉਹਨਾਂ ਉਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ,

ਪਦ ਅਰਥ ਜਾਈਐ = ਜਾਣਾ ਚਾਹੀਦਾ ਹੈ।

SikhNet (Spanish)Oh, Nanak ofrece su ser en sacrificio a aquél

ਨਾਨਕ; ਜਿਨਿ ਜਪਿਆ ਨਿਰਬਾਣੁ ॥੨॥੧੦੪॥੧੭੩॥

naanak; jin japiaa nirabaan |2|104|173|

Sant Singh Khalsawho meditate on the Lord of Nirvaanaa. ||2||104||173||
Manmohan Singhwho have meditated on the Immaculate Lord.
Manmohan Singh (Punjabi)ਜਿਨ੍ਹਾਂ ਨੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕੀਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਨਿਰਬਾਣੁ) ਹੇ ਵਾਹਗੁਰੂ! ਜਿਨ੍ਹੋਂ ਨੇ ਤੂੰ ਜਪਿਆ ਹੈਂ॥੨॥੧੦੪॥ ੧੭੩॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜਿਸ ਜਿਸ ਨੇ ਵਾਸਨਾ-ਰਹਿਤ ਪ੍ਰਭੂ ਦਾ ਨਾਮ ਜਪਿਆ ਹੈ ॥੨॥੧੦੪॥੧੭੩॥

ਪਦ ਅਰਥ ਜਿਨਿ = ਜਿਸ ਨੇ {ਨੋਟ: ਲਫ਼ਜ਼ 'ਜਿਨ' ਬਹੁ-ਵਚਨ ਹੈ। ਲਫ਼ਜ਼ 'ਜਿਨਿ' ਇਕ-ਵਚਨ ਹੈ}। ਨਿਰਬਾਣੁ = ਵਾਸਨਾ-ਰਹਿਤ, ਜਿਸ ਨੂੰ ਕੋਈ ਵਾਸਨਾ ਪੋਹ ਨ ਸਕੇ ॥੨॥

SikhNet (Spanish)que habita en el Señor de Nirvana.(2-104-173)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਤੂੰਹੈ ਮਸਲਤਿ; ਤੂੰਹੈ ਨਾਲਿ ॥

toonhai masalat; toonhai naal |

Sant Singh KhalsaYou are my Advisor; You are always with me.
Manmohan SinghThou art my counsel, and thou art ever with me.
Manmohan Singh (Punjabi)ਤੂੰ ਮੇਰਾ ਸਲਾਹਕਾਰ ਹੈ ਤੇ ਤੂੰ ਹੀ ਸਦਾ ਮੇਰੇ ਸੰਗ ਹੈ।
Fareedkot Teekaਭਗਤੋਂ ਕਾ ਸਲਾਹਕਾਰ ਭੀ ਤੂੰ ਹੈ (ਮਸਲਤਿ) ਇਕਾਂਤ ਸਲਾਹ ਕਰਨੇ ਕਾ ਨਾਮ ਹੈ ਔਰ ਤੂੰ ਹੀ ਸਦਾ ਸਾਥ ਹੈਂ॥
Prof. Sahib Singhਹੇ ਪ੍ਰਭੂ! ਤੂੰ (ਹਰ ਥਾਂ ਮੇਰਾ) ਸਲਾਹਕਾਰ ਹੈਂ, ਤੂੰ ਹੀ (ਹਰ ਥਾਂ) ਮੇਰੇ ਨਾਲ ਵੱਸਦਾ ਹੈਂ।

ਪਦ ਅਰਥ ਮਸਲਤਿ = ਸਾਲਾਹ (ਦੇਣ ਵਾਲਾ)। ਰਾਖਹਿ = ਰੱਖਦਾ ਹੈਂ, ਰੱਖਿਆ ਕਰਦਾ ਹੈਂ।

SikhNet (Spanish)Tú eres mi Confidente, siempre estás conmigo;

ਤੂਹੈ ਰਾਖਹਿ; ਸਾਰਿ ਸਮਾਲਿ ॥੧॥

toohai raakheh; saar samaal |1|

Sant Singh KhalsaYou preserve, protect and care for me. ||1||
Manmohan SinghThou alone carefully preservest me.
Manmohan Singh (Punjabi)ਕੇਵਲ ਤੂੰ ਹੀ ਗਹੁ ਨਾਲ ਮੇਰੀ ਰੱਖਿਆ ਕਰਦਾ ਹੈ।
Fareedkot Teekaਔਰ ਤੂੰ ਹੀ ਹਰ ਪਰਕਾਰ ਕੀ (ਸਾਰਿ) ਖਬਰ ਰਖਤਾ ਹੈਂ॥੧॥
Prof. Sahib Singhਤੂੰ ਹੀ (ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰ ਕੇ ਰੱਖਿਆ ਕਰਦਾ ਹੈਂ ॥੧॥

ਪਦ ਅਰਥ ਸਾਰਿ = ਸਾਂਭ ਕੇ, ਸਾਰ ਲੈ ਕੇ। ਸਮਾਲਿ = ਸੰਭਾਲ ਕਰ ਕੇ ॥੧॥

SikhNet (Spanish)sólo Tú me cuidas. (1)

ਐਸਾ ਰਾਮੁ; ਦੀਨ ਦੁਨੀ ਸਹਾਈ ॥

aisaa raam; deen dunee sahaaee |

Sant Singh KhalsaSuch is the Lord, our Help and Support in this world and the next.
Manmohan SinghSuch the Omnipresent Lord, who is my succour in the World beyond and this one.
Manmohan Singh (Punjabi)ਐਹੋ ਜੇਹਾ ਹੈ ਮੇਰਾ ਸਰਬ-ਵਿਆਪਕ ਸੁਆਮੀ, ਜੋ ਪ੍ਰਲੋਕ ਤੇ ਇਸ ਲੋਕ ਵਿੱਚ ਮੇਰਾ ਮਦਦਗਾਰ ਹੈ।
Fareedkot Teekaਐਸਾ ਜੋ ਤੂੰ ਰਾਮ ਹੈਂ, ਸੋ ਦੀਨ ਦੁਨੀ ਅਰਥਾਤ ਲੋਕ ਪ੍ਰਲੋਕ ਮੇਂ ਸਹਾਇਤਾ ਕਰਨੇ ਵਾਲਾ, ਵਾ ਧਰਮ ਔਰ ਮਾਇਆ ਕੇ ਬਿਹਾਰੋਂ ਮੇਂ ਸਹਾਇਕ ਹੈਂ॥
Prof. Sahib Singhਹੇ ਮੇਰੇ ਵੀਰ! ਪਰਮਾਤਮਾ ਇਸ ਲੋਕ ਤੇ ਪਰਲੋਕ ਵਿਚ ਅਜਿਹਾ ਸਾਥੀ ਹੈ,

ਪਦ ਅਰਥ ਦੀਨ ਦੁਨੀ ਸਹਾਈ = ਦੀਨ ਦਾ ਸਾਥੀ ਤੇ ਦੁਨੀਆ ਦਾ ਸਾਥੀ, ਲੋਕ ਪਰਲੋਕ ਦਾ ਸਾਥੀ।

SikhNet (Spanish)Tal es mi Señor, Quien me acompaña en este mundo y después.

ਦਾਸ ਕੀ ਪੈਜ ਰਖੈ; ਮੇਰੇ ਭਾਈ ॥੧॥ ਰਹਾਉ ॥

daas kee paij rakhai; mere bhaaee |1| rahaau |

Sant Singh KhalsaHe protects the honor of His slave, O my Sibling of Destiny. ||1||Pause||
Manmohan SinghHe save the honour of His servant, O my brother. Pause.
Manmohan Singh (Punjabi)ਉਹ ਆਪਣੇ ਸੇਵਕ ਦੀ ਲੱਜਿਆ ਰਖਦਾ ਹੈ, ਹੈ ਮੇਰੇ ਵੀਰ! ਠਹਿਰਾਉ।
Fareedkot Teekaਔਰ ਦਾਸੋਂ ਕੀ (ਪੈਜ) ਪਤ ਵਾ ਪ੍ਰਤਗ੍ਯਾ ਰਖਤਾ ਹੈਂ ਔਰ ਮੇਰੇ ਮਨ ਕੇ ਭਾਵਨੇ ਵਾਲਾ ਹੈਂ॥੧॥ ਰਹਾਉ ॥
Prof. Sahib Singhਕਿ ਉਹ ਆਪਣੇ ਸੇਵਕ ਦੀ ਇੱਜ਼ਤ (ਹਰ ਥਾਂ) ਰੱਖਦਾ ਹੈ ॥੧॥ ਰਹਾਉ ॥

ਪਦ ਅਰਥ ਪੈਜ = ਇੱਜ਼ਤ, ਲਾਜ। ਭਾਈ = ਹੇ ਭਾਈ! ॥੧॥ ਰਹਾਉ ॥

SikhNet (Spanish)Él salva el Honor de Sus Sirvientes. (1-Pausa)

ਆਗੈ ਆਪਿ; ਇਹੁ ਥਾਨੁ ਵਸਿ ਜਾ ਕੈ ॥

aagai aap; ihu thaan vas jaa kai |

Sant Singh KhalsaHe alone exists hereafter; this place is in His Power.
Manmohan SinghHe alone is hereafter, under whose power this place is.
Manmohan Singh (Punjabi)ਕੇਵਲ ਉਹੀ ਅੱਗੇ ਹੈ, ਜਿਸ ਦੀ ਅਖਤਿਆਰ ਵਿੱਚ ਇਹ ਅਸਥਾਨ ਹੈ।
Fareedkot Teekaਪ੍ਰਲੋਕ ਮੇਂ ਭੀ ਤੂੰ ਆਪ ਹੈਂ ਔਰ ਇਹ ਪ੍ਰਿਥੀ ਲੋਕ ਜਿਸ ਤੇਰੇ ਅਧੀਨ ਹੈ ਹਰੀ ਏਹ ਕ੍ਰਿਪਾ ਕਰੇ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦੇ ਵੱਸ ਵਿਚ ਸਾਡਾ ਇਹ ਲੋਕ ਹੈ, ਉਹੀ ਆਪ ਪਰਲੋਕ ਵਿਚ ਭੀ (ਸਾਡਾ ਰਾਖਾ) ਹੈ।

ਪਦ ਅਰਥ ਆਗੈ = ਪਰਲੋਕ ਵਿਚ। ਇਹੁ ਥਾਨੁ = ਇਹ ਲੋਕ। ਵਸਿ ਜਾ ਕੈ = ਜਿਸ ਦੇ ਵੱਸ ਵਿਚ।

SikhNet (Spanish)El Señor Trascendente es el Rey del Universo entero;

ਆਠ ਪਹਰ; ਮਨੁ ਹਰਿ ਕਉ ਜਾਪੈ ॥੨॥

aatth pehar; man har kau jaapai |2|

Sant Singh KhalsaTwenty-four hours a day, O my mind, chant and meditate on the Lord. ||2||
Manmohan SinghDay and night, O my soul, do thou meditate on God.
Manmohan Singh (Punjabi)ਦਿਨ ਰਾਤ, ਹੈ ਮੇਰੀ ਆਤਮਾ! ਤੂੰ ਵਾਹਿਗੁਰੂ ਦਾ ਆਰਾਧਨ ਕਰ।
Fareedkot Teekaਮੇਰਾ ਮਨ ਆਠ ਪਹਰ ਤੁਮ ਕੋ (ਜਾਪੈ) ਜਾਣੇ ਵਾ ਜਪੇ॥੨॥
Prof. Sahib Singh(ਹੇ ਭਾਈ!) ਮੇਰਾ ਮਨ ਤਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪਦਾ ਹੈ ॥੨॥

ਪਦ ਅਰਥ ਮਨੁ = (ਮੇਰਾ) ਮਨ। ਜਾਪੈ = ਜਪਦਾ ਹੈ ॥੨॥

SikhNet (Spanish)oh mi mente, habita siempre en tu Señor. (2)

ਪਤਿ ਪਰਵਾਣੁ; ਸਚੁ ਨੀਸਾਣੁ ॥

pat paravaan; sach neesaan |

Sant Singh KhalsaHis honor is acknowledged, and he bears the True Insignia;
Manmohan SinghHis honour is approved, and he alone comes to bear the mark of the True Name,
Manmohan Singh (Punjabi)ਉਸ ਦੀ ਇੱਜ਼ਤ ਕਬੂਲ ਪੇਂਦੀ ਹੈ ਅਤੇ ਉਸੇ ਨੂੰ ਹੀ ਸਤਿਨਾਮ ਦਾ ਚਿੰਨ੍ਹ ਲਗਦਾ ਹੈ,
Fareedkot Teekaਤਿਸ ਪੁਰਸ ਕੀ ਪ੍ਰਤਿਸਟਾ ਪ੍ਰਵਾਣ ਹੈ ਔਰ ਸਚ ਨਾਮ ਕਾ ਪ੍ਰਵਾਨਾ ਭੀ ਉਸੀ ਪਾਸ ਹੈ॥
Prof. Sahib Singhਹੇ ਪ੍ਰਭੂ! ਉਸ ਨੂੰ (ਤੇਰੇ ਦਰਬਾਰ ਵਿਚ) ਇੱਜ਼ਤ ਮਿਲਦੀ ਹੈ, ਉਹ (ਤੇਰੇ ਦਰ ਤੇ) ਕਬੂਲ ਹੁੰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ, ਰਾਹਦਾਰੀ (ਵਜੋਂ) ਮਿਲਦਾ ਹੈ,

ਪਦ ਅਰਥ ਪਤਿ = ਇੱਜ਼ਤ। ਪਰਵਾਣੁ = ਕਬੂਲ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਨੀਸਾਣੁ = ਪਰਵਾਨਾ, ਜ਼ਿੰਦਗੀ ਦੇ ਸਫ਼ਰ ਵਿਚ ਰਾਹਦਾਰੀ।

SikhNet (Spanish)Sólo en la Voluntad del Señor

ਜਾ ਕਉ; ਆਪਿ ਕਰਹਿ ਫੁਰਮਾਨੁ ॥੩॥

jaa kau; aap kareh furamaan |3|

Sant Singh Khalsathe Lord Himself issues His Royal Command. ||3||
Manmohan Singhfor whom, the Lord Himself issues the command.
Manmohan Singh (Punjabi)ਜਿਸ ਦੇ ਲਈ ਪ੍ਰਭੂ ਖੁਦ ਹੁਕਮ ਜਾਰੀ ਕਰਦਾ ਹੈ।
Fareedkot Teekaਜਿਸ ਕੋ ਤੂੰ ਆਪ ਗੁਰ ਉਪਦੇਸ ਰੂਪ ਹੁਕਮ ਕਰਤਾ ਹੈਂ॥੩॥
Prof. Sahib Singhਜਿਸ (ਸੇਵਕ) ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈਂ ॥੩॥

ਪਦ ਅਰਥ ਫੁਰਮਾਨੁ = ਹੁਕਮ ॥੩॥

SikhNet (Spanish)el Honor de uno es aprobado y uno recibe el Sello de la Verdad.(3)

ਆਪੇ ਦਾਤਾ; ਆਪਿ ਪ੍ਰਤਿਪਾਲਿ ॥

aape daataa; aap pratipaal |

Sant Singh KhalsaHe Himself is the Giver; He Himself is the Cherisher.
Manmohan SinghThe Lord himself is the Giver, and Himself the Cherisher.
Manmohan Singh (Punjabi)ਠਾਕੁਰ-ਖੁਦ ਦਾਤਾਰ ਹੈ ਅਤੇ ਖੁਦ ਹੀ ਪਾਲਣ-ਪੋਸਣਹਾਰ।
Fareedkot Teekaਆਪੇ ਆਪਿ ਦਾਤਾ ਹੋ ਕਰ ਸਰਬ ਕੀ ਪ੍ਰਤਿਪਾਲਾ ਕਰਤਾ ਹੈਂ॥
Prof. Sahib Singhਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈ, ਆਪ ਹੀ (ਸਭ ਦੀ) ਪਾਲਣਾ ਕਰਨ ਵਾਲਾ ਹੈ।

ਪਦ ਅਰਥ ਪ੍ਰਤਿਪਾਲਿ = ਪ੍ਰਿਤਪਾਲੇ, ਪਾਲਣਾ ਕਰਦਾ ਹੈ।

SikhNet (Spanish)El Señor de Naturaleza Benévola nos sostiene a todos;

ਨਿਤ ਨਿਤ ਨਾਨਕ; ਰਾਮ ਨਾਮੁ ਸਮਾਲਿ ॥੪॥੧੦੫॥੧੭੪॥

nit nit naanak; raam naam samaal |4|105|174|

Sant Singh KhalsaContinually, continuously, O Nanak, dwell upon the Name of the Lord. ||4||105||174||
Manmohan SinghFor ever and aye, O Nanak, remember the Lord's name.
Manmohan Singh (Punjabi)ਹਰ ਰੋਜ ਤੇ ਹਮੇਸ਼ਾਂ ਹੈ ਨਾਨਕ! ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਨਿਤ ਰੂਪ ਰਾਮ! ਸਦੀਵ ਕਾਲ ਹੀ ਤੇਰੇ ਨਾਮ ਕੋ ਜਪਤੇ ਹਾਂ॥੪॥੧੦੫॥੧੭੪॥
Prof. Sahib Singhਹੇ ਨਾਨਕ! ਤੂੰ ਸਦਾ ਹੀ ਉਸ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ॥੪॥੧੦੫॥੧੭੪॥

ਪਦ ਅਰਥ ਸਮਾਲਿ = ਸਾਂਭ ॥੪॥

* ਨੋਟ: ਪਾਠਕ ਇਹ ਚੇਤੇ ਰੱਖਣ ਕਿ ਇਥੋਂ ਤਕ ਵੱਡੇ ਜੋੜ ਵਿਚ ਇਕ ਦੀ ਘਾਟ ਤੁਰੀ ਆ ਰਹੀ ਹੈ। ਵੱਡਾ ਅੰਕ ਇਥੇ ੧੭੫ ਚਾਹੀਦਾ ਸੀ।

SikhNet (Spanish)enaltece en tu corazón, oh, dice Nanak, el Nombre del Señor.(4-105-174)

Open this shabad →

Shabad Guru Arjan Dev Ji Raag Gauree continues on Ang 201

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਸਤਿਗੁਰੁ ਪੂਰਾ; ਭਇਆ ਕ੍ਰਿਪਾਲੁ ॥

satigur pooraa; bheaa kripaal |

Sant Singh KhalsaWhen the Perfect True Guru becomes merciful,
Manmohan SinghWhen the perfect True Guru becomes merciful,
Manmohan Singh (Punjabi)ਜਦ ਪੂਰਨ ਸੱਚੇ ਗੁਰੂ ਜੀ ਮਿਹਰਬਾਨ ਹੋ ਜਾਂਦੇ ਹਨ,
Fareedkot Teekaਜਿਸ ਪਰ ਸਤਗੁਰੂ ਪੂਰਾ ਕ੍ਰਿਪਾਲੁ ਭਯਾ ਹੈ॥
Prof. Sahib Singh(ਹੇ ਭਾਈ!) ਅਭੁੱਲ ਗੁਰੂ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ,

ਪਦ ਅਰਥ ਕ੍ਰਿਪਾਲੁ = {कृपा-आलय} ਕਿਰਪਾ ਦਾ ਘਰ, ਦਇਆਵਾਨ।

SikhNet (Spanish)Cuando el Verdadero Guru me toma en su Gracia,

ਹਿਰਦੈ ਵਸਿਆ; ਸਦਾ ਗੁਪਾਲੁ ॥੧॥

hiradai vasiaa; sadaa gupaal |1|

Sant Singh Khalsathe Lord of the World abides in the heart forever. ||1||
Manmohan SinghGod, the Nurturer of the universe, ever, abides within man's mind.
Manmohan Singh (Punjabi)ਤਾਂ ਆਲਮ ਦੀ ਪਰਵਰਸ਼ ਕਰਨ ਵਾਲਾ ਵਾਹਿਗੁਰੂ ਬੰਦੇ ਦੇ ਚਿੱਤ ਅੰਦਰ ਹਮੇਸ਼ਾਂ ਲਈ ਟਿਕ ਜਾਂਦਾ ਹੈ।
Fareedkot Teekaਤਿਸ ਕੇ ਹਿਰਦੇ ਮੇਂ ਸਦੀਵ ਕਾਲ ਗੋਪਾਲ ਵਸਿਆ ਹੈ॥੧॥
Prof. Sahib Singhਸ੍ਰਿਸ਼ਟੀ ਦੇ ਰੱਖਿਅਕ ਪਰਮਾਤਮਾ (ਦਾ ਨਾਮ) ਸਦਾ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ ॥੧॥

ਪਦ ਅਰਥ ਹਿਰਦੈ = ਹਿਰਦੇ ਵਿਚ ॥੧॥

SikhNet (Spanish)enaltezco en mi corazón al Señor, el Soporte de la Tierra.(1)

ਰਾਮੁ ਰਵਤ; ਸਦ ਹੀ ਸੁਖੁ ਪਾਇਆ ॥

raam ravat; sad hee sukh paaeaa |

Sant Singh KhalsaMeditating on the Lord, I have found eternal peace.
Manmohan SinghBy deliberating over the Pervading Lord, I have gained Eternal peace.
Manmohan Singh (Punjabi)ਵਿਆਪਕ ਪ੍ਰਭੂ ਦਾ ਚਿੰਤਨ ਕਰਨ ਦੁਆਰਾ, ਮੈਂ ਸਦੀਵੀ ਆਰਾਮ ਨੂੰ ਪ੍ਰਾਪਤ ਹੋ ਗਿਆ ਹਾਂ।
Fareedkot Teekaਤਿਸ ਪੁਰਸ ਨੇ ਰਾਮ ਜਪਿਆ ਹੈ ਔਰ ਨਿਤ ਸੁਖ ਪਾਇਆ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਨੇ ਸਦਾ ਹੀ ਆਤਮਕ ਆਨੰਦ ਮਾਣਿਆ ਹੈ,

ਪਦ ਅਰਥ ਰਵਤ = ਸਿਮਰਦਿਆਂ। ਸਦ ਹੀ = ਸਦਾ ਹੀ।

SikhNet (Spanish)Obtengo la Paz para siempre, habitando en el Señor,

Open this shabad (7 lines, Angs 200-201) →

Ang 200 of 1430