ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਨੇਤ੍ਰ ਪ੍ਰਗਾਸੁ ਕੀਆ; ਗੁਰਦੇਵ ॥
netr pragaas keea; guradev |
Sant Singh KhalsaThe Divine Guru has opened his eyes.
Manmohan SinghThe Divine Guru has opened the eyes.
Manmohan Singh (Punjabi)ਰੱਬ ਰੂਪ ਗੁਰਾਂ ਨੇ ਅੱਖੀਆਂ ਖੋਲ੍ਹ ਦਿੱਤੀਆਂ ਹਨ।
Fareedkot Teeka(ਗੁਰਦੇਵ) ਗੁਰੂ ਰਾਮਦਾਸ ਜੀ ਨੇ ਨੇਤ੍ਰੋਂ ਮੇਂ ਪ੍ਰਕਾਸ਼ ਕੀਆ ਹੈ॥
Prof. Sahib Singhਹੇ ਗੁਰਦੇਵ! ਜਿਸ ਮਨੁੱਖ ਦੀਆਂ (ਆਤਮਕ) ਅੱਖਾਂ ਨੂੰ ਤੂੰ (ਗਿਆਨ ਦਾ) ਚਾਨਣ ਬਖ਼ਸ਼ਿਆ,ਪਦ ਅਰਥ ਪ੍ਰਗਾਸੁ = ਚਾਨਣ। ਗੁਰਦੇਵ = ਹੇ ਗੁਰਦੇਵ!
SikhNet (Spanish)Por la Gracia de Dios la luz ha vuelto a los ojos de mi hijo Jar Gobind;
ਭਰਮ ਗਏ; ਪੂਰਨ ਭਈ ਸੇਵ ॥੧॥ ਰਹਾਉ ॥
bharam ge; pooran bhee sev |1| rahaau |
Sant Singh KhalsaDoubt has been dispelled; my service has been successful. ||1||Pause||
Manmohan SinghMy doubts have fled, and my service has been successful. Pause.
Manmohan Singh (Punjabi)ਮੇਰੇ ਸੰਦੇਹ ਦੌੜ ਗਏ ਹਨ ਅਤੇ ਮੇਰੀ ਘਾਲ ਸਫਲ ਹੋ ਗਈ ਹੈ। ਠਹਿਰਾਉ।
Fareedkot Teekaਹੇ ਸਿਖ! ਨੇਤ੍ਰਮੁੰਦ ਜਾਨੇ ਕੇ ਵਾ ਮ੍ਰਿਤੂ ਹੋਨੇ ਕੇ ਜੋ ਭਰਮ ਥੇ, ਸੋ ਗਏ। ਔਰ ਜੋ ਬਾਬੇ ਬੁਢੇ ਜੀ ਕੀ ਰੋਟੀ ਲੱਸੀ ਸੀਸ ਪਰ ਉਠਾਇ ਕਰ ਝੁਪਾਲ ਕੇ ਬੀੜ ਮੇਂ ਸਾਤ ਕੋਸ ਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੀ ਮਾਤਾ ਨੇ ਪੁਤ੍ਰ ਕਾਮਨਾ ਹੇਤ ਖੁਲਾਨੇ ਕੀ ਟਹਲ ਕਰੀ ਥੀ ਸੋ ਸਫਲੀ ਹੂਈ ਹੈ॥੧॥ ਰਹਾਉ ॥
Prof. Sahib Singhਉਸ ਦੇ ਸਾਰੇ ਵਹਮ (ਥਾਂ ਥਾਂ ਦੇ ਭਟਕਣ) ਦੂਰ ਹੋ ਗਏ, ਤੇਰੇ ਦਰ ਤੇ ਟਿਕ ਕੇ ਕੀਤੀ ਹੋਈ ਉਸ ਦੀ) ਸੇਵਾ ਸਿਰੇ ਚੜ੍ਹ ਗਈ ॥੧॥ ਰਹਾਉ ॥
SikhNet (Spanish)todas mis dudas han sido erradicadas y mi Servicio aprobado. (1-Pausa)
ਸੀਤਲਾ ਤੇ; ਰਖਿਆ ਬਿਹਾਰੀ ॥
seetalaa te; rakhiaa bihaaree |
Sant Singh KhalsaThe Giver of joy has saved him from smallpox.
Manmohan SinghFrom the small pox the Joy-giver has saved.
Manmohan Singh (Punjabi)ਚੀਚਕ ਤੋਂ ਅਨੰਦ ਦੇਣ ਵਾਲੇ ਨੇ ਬਚਾ ਲਿਆ ਹੈ।
Fareedkot Teeka(ਬਿਹਾਰੀ) ਅਕਾਲ ਪੁਰਖ ਨੇ ਸੀਤਲਾ ਸੇ ਰਾਖਿਆ ਹੈ, ਵਾ ਬਾਲ ਬਿਹਾਰੀ ਕਰਨੇ ਵਾਲੇ ਬਿਹਾਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੋ ਸੀਤਲਾ ਸੇ ਰਖਿਆ ਕਰੀ ਹੈ॥
Prof. Sahib Singhਹੇ ਸੁੰਦਰ ਸਰੂਪ! ਤੂੰ ਹੀ ਸੀਤਲਾ ਤੋਂ ਬਚਾਇਆ ਹੈ।ਪਦ ਅਰਥ ਸੀਤਲਾ = ਮਾਤਾ ਦਾ ਰੋਗ, ਚੀਚਕ। ਤੇ = ਤੋਂ। ਰਖਿਆ = ਬਚਾਇਆ। ਬਿਹਾਰੀ = {विहारिन्} ਹੇ ਸੁੰਦਰ ਪ੍ਰਭੂ!
SikhNet (Spanish)El Dador de Dicha ha conservado a mi hijo a salvo de la viruela;
ਪਾਰਬ੍ਰਹਮ ਪ੍ਰਭ; ਕਿਰਪਾ ਧਾਰੀ ॥੧॥
paarabraham prabh; kirapaa dhaaree |1|
Sant Singh KhalsaThe Supreme Lord God has granted His Grace. ||1||
Manmohan SinghThe Lofty Lord, Master, has shown His mercy.
Manmohan Singh (Punjabi)ਉੱਚੇ ਸੁਆਮੀ, ਮਾਲਕ ਨੇ ਆਪਣੀ ਮਿਹਰ ਕੀਤੀ ਹੈ।
Fareedkot Teekaਪਾਰਬ੍ਰਹਮ ਪ੍ਰਭੂ ਨੇ ਕ੍ਰਿਪਾ ਧਾਰ ਕਰ ਸੀਤਲਾ ਸੇ ਰਖਿਆ ਕਰੀ ਹੈ॥੧॥
Prof. Sahib Singhਹੇ ਪਾਰਬ੍ਰਹਮ! ਹੇ ਪ੍ਰਭੂ! ਤੂੰ ਹੀ ਕਿਰਪਾ ਕਰ ਕੇ ਸੀਤਲਾ ਤੋਂ ਬਚਾਇਆ ਹੈ (ਹੋਰ ਕੋਈ ਦੇਵੀ ਆਦਿਕ ਤੇਰੇ ਬਰਾਬਰ ਦੀ ਨਹੀਂ ਹੈ) ॥੧॥ਪਦ ਅਰਥ ਕਿਰਪਾ ਧਾਰੀ = ਕਿਰਪਾ ਧਾਰ ਕੇ ॥੧॥
SikhNet (Spanish)en Su Misericordia el Señor Trascendente me ha bendecido. (1)
ਨਾਨਕ ਨਾਮੁ; ਜਪੈ ਸੋ ਜੀਵੈ ॥
naanak naam; japai so jeevai |
Sant Singh KhalsaO Nanak, he alone lives, who chants the Naam, the Name of the Lord.
Manmohan SinghNanak, he alone loves, who repeats Lord's Name.
Manmohan Singh (Punjabi)ਨਾਨਕ ਕੇਵਲ ਉਹੀ ਜੀਊਂਦਾ ਹੈ ਜੋ ਸਾਈਂ ਦੇ ਨਾਮ ਨੂੰ ਉਚਾਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਜੀਵਨ ਰੂਪ ਹੋਤਾ ਅਰਥਾਤ ਮੁਕਤੀ ਪਾਵਤਾ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜੇਹੜਾ ਮਨੁੱਖ (ਹੋਰ ਸਾਰੇ ਆਸਰੇ ਛੱਡ ਕੇ) ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ,ਪਦ ਅਰਥ ਜੀਵੈ = ਆਤਮਕ ਜੀਵਨ ਹਾਸਲ ਕਰਦਾ ਹੈ।
SikhNet (Spanish)Oh, dice Nanak, sólo vive aquél que medita en el Naam, el Nombre del Señor,
ਸਾਧਸੰਗਿ; ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥
saadhasang; har amrit peevai |2|103|172|
Sant Singh KhalsaIn the Saadh Sangat, the Company of the Holy, drink deeply of the Lord's Ambrosial Nectar. ||2||103||172||
Manmohan SinghIn the assembly of the pious persons, he drinks God's elixir.
Manmohan Singh (Punjabi)ਪਵਿੱਤਰ ਪੁਰਸ਼ਾਂ ਦੀ ਸਭਾ ਅੰਦਰ ਉਹ ਵਾਹਿਗੁਰੂ ਸੁਧਾਰਸ ਨੂੰ ਪਾਨ ਕਰਦਾ ਹੈ।
Fareedkot Teekaਜੋ ਸਾਧ ਸੰਗ ਦੁਆਰਾ ਹਰੀ ਨਾਮ ਜਾਪ ਅੰਮ੍ਰਿਤੁ ਕੋ ਜਪ ਕਰਨ ਰੂਪ ਪਾਨ ਕਰਤਾ ਹੈ॥੨॥੧੦੩॥੧੭੨॥
Prof. Sahib Singh(ਕਿਉਂਕਿ) ਉਹ ਸਾਧ ਸੰਗਤਿ ਵਿਚ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ ॥੨॥੧੦੩॥੧੭੨॥ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ ॥੨॥
* ਨੋਟ: ਸੰਨ ੧੫੯੪ ਤੋਂ ੧੫੯੯ ਤਕ ਮਾਝੇ ਵਿਚ ਸਖ਼ਤ ਕਾਲ ਪਿਆ ਰਿਹਾ। ਸੀਤਲਾ ਆਦਿਕ ਬੀਮਾਰੀਆਂ ਦਾ ਭੀ ਜ਼ੋਰ ਪੈ ਗਿਆ। ਗੁਰੂ ਹਰਿਗੋਬਿੰਦ ਸਾਹਿਬ ਦਾ ਜਨਮ ਸੰਨ ੧੫੯੫ ਵਿਚ ਹੋਇਆ ਸੀ। ਗੁਰੂ ਅਰਜਨ ਸਾਹਿਬ ਭੁੱਖੇ ਰੋਗ-ਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਚਾਰ ਪੰਜ ਸਾਲ ਮਾਝੇ ਦੇ ਪਿੰਡਾਂ ਵਿਚ, ਫਿਰ ਲਾਹੌਰ ਸ਼ਹਰ ਵਿਚ ਭੀ, ਵਿਚਰਦੇ ਰਹੇ। ਬਾਲਕ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੀ ਆਪਣੇ ਨਾਲ ਹੀ ਰੱਖਣ ਦੀ ਆਵੱਸ਼ਕਤਾ ਬਣੀ ਰਹੀ, ਕਿਉਂਕਿ ਬਾਬਾ ਪ੍ਰਿਥੀ ਚੰਦ ਜੀ ਉਹਨਾਂ ਦੀ ਜਾਨ ਦੇ ਲਾਗੂ ਸਨ। ਚੀਚਕ ਵਾਲੇ ਇਲਾਕੇ ਵਿਚ ਫਿਰਨ ਕਰਕੇ ਅੰਮ੍ਰਿਤਸਰ ਵਾਪਸ ਆਉਣ ਤੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਾਤਾ ਨਿਕਲ ਆਈ। ਵਹਮਣ ਭਰਮਣ ਇਸਤ੍ਰੀਆਂ ਆ ਆ ਕੇ ਸੀਤਲਾ ਦੇਵੀ ਦੀ ਪੂਜਾ ਵਾਸਤੇ ਪ੍ਰੇਰਨਾ ਕਰਦੀਆਂ ਰਹੀਆਂ। ਇਸ ਭਰਮ-ਵਹਮ ਤੋਂ ਸਦਾ ਲਈ ਬਚਣ ਵਾਸਤੇ ਗੁਰੂ ਅਰਜਨ ਸਾਹਿਬ ਨੇ ਇਸ ਸ਼ਬਦ ਦੀ ਰਾਹੀਂ ਉਪਦੇਸ਼ ਕੀਤਾ ਹੈ।
SikhNet (Spanish)y en la Sociedad de los Santos bebe el Néctar de la Esencia del Señor.(2-103-172)