ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਤੂੰਹੈ ਮਸਲਤਿ; ਤੂੰਹੈ ਨਾਲਿ ॥
toonhai masalat; toonhai naal |
Sant Singh KhalsaYou are my Advisor; You are always with me.
Manmohan SinghThou art my counsel, and thou art ever with me.
Manmohan Singh (Punjabi)ਤੂੰ ਮੇਰਾ ਸਲਾਹਕਾਰ ਹੈ ਤੇ ਤੂੰ ਹੀ ਸਦਾ ਮੇਰੇ ਸੰਗ ਹੈ।
Fareedkot Teekaਭਗਤੋਂ ਕਾ ਸਲਾਹਕਾਰ ਭੀ ਤੂੰ ਹੈ (ਮਸਲਤਿ) ਇਕਾਂਤ ਸਲਾਹ ਕਰਨੇ ਕਾ ਨਾਮ ਹੈ ਔਰ ਤੂੰ ਹੀ ਸਦਾ ਸਾਥ ਹੈਂ॥
Prof. Sahib Singhਹੇ ਪ੍ਰਭੂ! ਤੂੰ (ਹਰ ਥਾਂ ਮੇਰਾ) ਸਲਾਹਕਾਰ ਹੈਂ, ਤੂੰ ਹੀ (ਹਰ ਥਾਂ) ਮੇਰੇ ਨਾਲ ਵੱਸਦਾ ਹੈਂ।ਪਦ ਅਰਥ ਮਸਲਤਿ = ਸਾਲਾਹ (ਦੇਣ ਵਾਲਾ)। ਰਾਖਹਿ = ਰੱਖਦਾ ਹੈਂ, ਰੱਖਿਆ ਕਰਦਾ ਹੈਂ।
SikhNet (Spanish)Tú eres mi Confidente, siempre estás conmigo;
ਤੂਹੈ ਰਾਖਹਿ; ਸਾਰਿ ਸਮਾਲਿ ॥੧॥
toohai raakheh; saar samaal |1|
Sant Singh KhalsaYou preserve, protect and care for me. ||1||
Manmohan SinghThou alone carefully preservest me.
Manmohan Singh (Punjabi)ਕੇਵਲ ਤੂੰ ਹੀ ਗਹੁ ਨਾਲ ਮੇਰੀ ਰੱਖਿਆ ਕਰਦਾ ਹੈ।
Fareedkot Teekaਔਰ ਤੂੰ ਹੀ ਹਰ ਪਰਕਾਰ ਕੀ (ਸਾਰਿ) ਖਬਰ ਰਖਤਾ ਹੈਂ॥੧॥
Prof. Sahib Singhਤੂੰ ਹੀ (ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰ ਕੇ ਰੱਖਿਆ ਕਰਦਾ ਹੈਂ ॥੧॥ਪਦ ਅਰਥ ਸਾਰਿ = ਸਾਂਭ ਕੇ, ਸਾਰ ਲੈ ਕੇ। ਸਮਾਲਿ = ਸੰਭਾਲ ਕਰ ਕੇ ॥੧॥
SikhNet (Spanish)sólo Tú me cuidas. (1)
ਐਸਾ ਰਾਮੁ; ਦੀਨ ਦੁਨੀ ਸਹਾਈ ॥
aisaa raam; deen dunee sahaaee |
Sant Singh KhalsaSuch is the Lord, our Help and Support in this world and the next.
Manmohan SinghSuch the Omnipresent Lord, who is my succour in the World beyond and this one.
Manmohan Singh (Punjabi)ਐਹੋ ਜੇਹਾ ਹੈ ਮੇਰਾ ਸਰਬ-ਵਿਆਪਕ ਸੁਆਮੀ, ਜੋ ਪ੍ਰਲੋਕ ਤੇ ਇਸ ਲੋਕ ਵਿੱਚ ਮੇਰਾ ਮਦਦਗਾਰ ਹੈ।
Fareedkot Teekaਐਸਾ ਜੋ ਤੂੰ ਰਾਮ ਹੈਂ, ਸੋ ਦੀਨ ਦੁਨੀ ਅਰਥਾਤ ਲੋਕ ਪ੍ਰਲੋਕ ਮੇਂ ਸਹਾਇਤਾ ਕਰਨੇ ਵਾਲਾ, ਵਾ ਧਰਮ ਔਰ ਮਾਇਆ ਕੇ ਬਿਹਾਰੋਂ ਮੇਂ ਸਹਾਇਕ ਹੈਂ॥
Prof. Sahib Singhਹੇ ਮੇਰੇ ਵੀਰ! ਪਰਮਾਤਮਾ ਇਸ ਲੋਕ ਤੇ ਪਰਲੋਕ ਵਿਚ ਅਜਿਹਾ ਸਾਥੀ ਹੈ,ਪਦ ਅਰਥ ਦੀਨ ਦੁਨੀ ਸਹਾਈ = ਦੀਨ ਦਾ ਸਾਥੀ ਤੇ ਦੁਨੀਆ ਦਾ ਸਾਥੀ, ਲੋਕ ਪਰਲੋਕ ਦਾ ਸਾਥੀ।
SikhNet (Spanish)Tal es mi Señor, Quien me acompaña en este mundo y después.
ਦਾਸ ਕੀ ਪੈਜ ਰਖੈ; ਮੇਰੇ ਭਾਈ ॥੧॥ ਰਹਾਉ ॥
daas kee paij rakhai; mere bhaaee |1| rahaau |
Sant Singh KhalsaHe protects the honor of His slave, O my Sibling of Destiny. ||1||Pause||
Manmohan SinghHe save the honour of His servant, O my brother. Pause.
Manmohan Singh (Punjabi)ਉਹ ਆਪਣੇ ਸੇਵਕ ਦੀ ਲੱਜਿਆ ਰਖਦਾ ਹੈ, ਹੈ ਮੇਰੇ ਵੀਰ! ਠਹਿਰਾਉ।
Fareedkot Teekaਔਰ ਦਾਸੋਂ ਕੀ (ਪੈਜ) ਪਤ ਵਾ ਪ੍ਰਤਗ੍ਯਾ ਰਖਤਾ ਹੈਂ ਔਰ ਮੇਰੇ ਮਨ ਕੇ ਭਾਵਨੇ ਵਾਲਾ ਹੈਂ॥੧॥ ਰਹਾਉ ॥
Prof. Sahib Singhਕਿ ਉਹ ਆਪਣੇ ਸੇਵਕ ਦੀ ਇੱਜ਼ਤ (ਹਰ ਥਾਂ) ਰੱਖਦਾ ਹੈ ॥੧॥ ਰਹਾਉ ॥ਪਦ ਅਰਥ ਪੈਜ = ਇੱਜ਼ਤ, ਲਾਜ। ਭਾਈ = ਹੇ ਭਾਈ! ॥੧॥ ਰਹਾਉ ॥
SikhNet (Spanish)Él salva el Honor de Sus Sirvientes. (1-Pausa)
ਆਗੈ ਆਪਿ; ਇਹੁ ਥਾਨੁ ਵਸਿ ਜਾ ਕੈ ॥
aagai aap; ihu thaan vas jaa kai |
Sant Singh KhalsaHe alone exists hereafter; this place is in His Power.
Manmohan SinghHe alone is hereafter, under whose power this place is.
Manmohan Singh (Punjabi)ਕੇਵਲ ਉਹੀ ਅੱਗੇ ਹੈ, ਜਿਸ ਦੀ ਅਖਤਿਆਰ ਵਿੱਚ ਇਹ ਅਸਥਾਨ ਹੈ।
Fareedkot Teekaਪ੍ਰਲੋਕ ਮੇਂ ਭੀ ਤੂੰ ਆਪ ਹੈਂ ਔਰ ਇਹ ਪ੍ਰਿਥੀ ਲੋਕ ਜਿਸ ਤੇਰੇ ਅਧੀਨ ਹੈ ਹਰੀ ਏਹ ਕ੍ਰਿਪਾ ਕਰੇ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਦੇ ਵੱਸ ਵਿਚ ਸਾਡਾ ਇਹ ਲੋਕ ਹੈ, ਉਹੀ ਆਪ ਪਰਲੋਕ ਵਿਚ ਭੀ (ਸਾਡਾ ਰਾਖਾ) ਹੈ।ਪਦ ਅਰਥ ਆਗੈ = ਪਰਲੋਕ ਵਿਚ। ਇਹੁ ਥਾਨੁ = ਇਹ ਲੋਕ। ਵਸਿ ਜਾ ਕੈ = ਜਿਸ ਦੇ ਵੱਸ ਵਿਚ।
SikhNet (Spanish)El Señor Trascendente es el Rey del Universo entero;
ਆਠ ਪਹਰ; ਮਨੁ ਹਰਿ ਕਉ ਜਾਪੈ ॥੨॥
aatth pehar; man har kau jaapai |2|
Sant Singh KhalsaTwenty-four hours a day, O my mind, chant and meditate on the Lord. ||2||
Manmohan SinghDay and night, O my soul, do thou meditate on God.
Manmohan Singh (Punjabi)ਦਿਨ ਰਾਤ, ਹੈ ਮੇਰੀ ਆਤਮਾ! ਤੂੰ ਵਾਹਿਗੁਰੂ ਦਾ ਆਰਾਧਨ ਕਰ।
Fareedkot Teekaਮੇਰਾ ਮਨ ਆਠ ਪਹਰ ਤੁਮ ਕੋ (ਜਾਪੈ) ਜਾਣੇ ਵਾ ਜਪੇ॥੨॥
Prof. Sahib Singh(ਹੇ ਭਾਈ!) ਮੇਰਾ ਮਨ ਤਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪਦਾ ਹੈ ॥੨॥ਪਦ ਅਰਥ ਮਨੁ = (ਮੇਰਾ) ਮਨ। ਜਾਪੈ = ਜਪਦਾ ਹੈ ॥੨॥
SikhNet (Spanish)oh mi mente, habita siempre en tu Señor. (2)
ਪਤਿ ਪਰਵਾਣੁ; ਸਚੁ ਨੀਸਾਣੁ ॥
pat paravaan; sach neesaan |
Sant Singh KhalsaHis honor is acknowledged, and he bears the True Insignia;
Manmohan SinghHis honour is approved, and he alone comes to bear the mark of the True Name,
Manmohan Singh (Punjabi)ਉਸ ਦੀ ਇੱਜ਼ਤ ਕਬੂਲ ਪੇਂਦੀ ਹੈ ਅਤੇ ਉਸੇ ਨੂੰ ਹੀ ਸਤਿਨਾਮ ਦਾ ਚਿੰਨ੍ਹ ਲਗਦਾ ਹੈ,
Fareedkot Teekaਤਿਸ ਪੁਰਸ ਕੀ ਪ੍ਰਤਿਸਟਾ ਪ੍ਰਵਾਣ ਹੈ ਔਰ ਸਚ ਨਾਮ ਕਾ ਪ੍ਰਵਾਨਾ ਭੀ ਉਸੀ ਪਾਸ ਹੈ॥
Prof. Sahib Singhਹੇ ਪ੍ਰਭੂ! ਉਸ ਨੂੰ (ਤੇਰੇ ਦਰਬਾਰ ਵਿਚ) ਇੱਜ਼ਤ ਮਿਲਦੀ ਹੈ, ਉਹ (ਤੇਰੇ ਦਰ ਤੇ) ਕਬੂਲ ਹੁੰਦਾ ਹੈ, ਉਸ ਨੂੰ (ਜੀਵਨ-ਸਫ਼ਰ ਵਿਚ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ, ਰਾਹਦਾਰੀ (ਵਜੋਂ) ਮਿਲਦਾ ਹੈ,ਪਦ ਅਰਥ ਪਤਿ = ਇੱਜ਼ਤ। ਪਰਵਾਣੁ = ਕਬੂਲ। ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਨੀਸਾਣੁ = ਪਰਵਾਨਾ, ਜ਼ਿੰਦਗੀ ਦੇ ਸਫ਼ਰ ਵਿਚ ਰਾਹਦਾਰੀ।
SikhNet (Spanish)Sólo en la Voluntad del Señor
ਜਾ ਕਉ; ਆਪਿ ਕਰਹਿ ਫੁਰਮਾਨੁ ॥੩॥
jaa kau; aap kareh furamaan |3|
Sant Singh Khalsathe Lord Himself issues His Royal Command. ||3||
Manmohan Singhfor whom, the Lord Himself issues the command.
Manmohan Singh (Punjabi)ਜਿਸ ਦੇ ਲਈ ਪ੍ਰਭੂ ਖੁਦ ਹੁਕਮ ਜਾਰੀ ਕਰਦਾ ਹੈ।
Fareedkot Teekaਜਿਸ ਕੋ ਤੂੰ ਆਪ ਗੁਰ ਉਪਦੇਸ ਰੂਪ ਹੁਕਮ ਕਰਤਾ ਹੈਂ॥੩॥
Prof. Sahib Singhਜਿਸ (ਸੇਵਕ) ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈਂ ॥੩॥ਪਦ ਅਰਥ ਫੁਰਮਾਨੁ = ਹੁਕਮ ॥੩॥
SikhNet (Spanish)el Honor de uno es aprobado y uno recibe el Sello de la Verdad.(3)
ਆਪੇ ਦਾਤਾ; ਆਪਿ ਪ੍ਰਤਿਪਾਲਿ ॥
aape daataa; aap pratipaal |
Sant Singh KhalsaHe Himself is the Giver; He Himself is the Cherisher.
Manmohan SinghThe Lord himself is the Giver, and Himself the Cherisher.
Manmohan Singh (Punjabi)ਠਾਕੁਰ-ਖੁਦ ਦਾਤਾਰ ਹੈ ਅਤੇ ਖੁਦ ਹੀ ਪਾਲਣ-ਪੋਸਣਹਾਰ।
Fareedkot Teekaਆਪੇ ਆਪਿ ਦਾਤਾ ਹੋ ਕਰ ਸਰਬ ਕੀ ਪ੍ਰਤਿਪਾਲਾ ਕਰਤਾ ਹੈਂ॥
Prof. Sahib Singhਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈ, ਆਪ ਹੀ (ਸਭ ਦੀ) ਪਾਲਣਾ ਕਰਨ ਵਾਲਾ ਹੈ।ਪਦ ਅਰਥ ਪ੍ਰਤਿਪਾਲਿ = ਪ੍ਰਿਤਪਾਲੇ, ਪਾਲਣਾ ਕਰਦਾ ਹੈ।
SikhNet (Spanish)El Señor de Naturaleza Benévola nos sostiene a todos;
ਨਿਤ ਨਿਤ ਨਾਨਕ; ਰਾਮ ਨਾਮੁ ਸਮਾਲਿ ॥੪॥੧੦੫॥੧੭੪॥
nit nit naanak; raam naam samaal |4|105|174|
Sant Singh KhalsaContinually, continuously, O Nanak, dwell upon the Name of the Lord. ||4||105||174||
Manmohan SinghFor ever and aye, O Nanak, remember the Lord's name.
Manmohan Singh (Punjabi)ਹਰ ਰੋਜ ਤੇ ਹਮੇਸ਼ਾਂ ਹੈ ਨਾਨਕ! ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਨਿਤ ਰੂਪ ਰਾਮ! ਸਦੀਵ ਕਾਲ ਹੀ ਤੇਰੇ ਨਾਮ ਕੋ ਜਪਤੇ ਹਾਂ॥੪॥੧੦੫॥੧੭੪॥
Prof. Sahib Singhਹੇ ਨਾਨਕ! ਤੂੰ ਸਦਾ ਹੀ ਉਸ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ॥੪॥੧੦੫॥੧੭੪॥ਪਦ ਅਰਥ ਸਮਾਲਿ = ਸਾਂਭ ॥੪॥
* ਨੋਟ: ਪਾਠਕ ਇਹ ਚੇਤੇ ਰੱਖਣ ਕਿ ਇਥੋਂ ਤਕ ਵੱਡੇ ਜੋੜ ਵਿਚ ਇਕ ਦੀ ਘਾਟ ਤੁਰੀ ਆ ਰਹੀ ਹੈ। ਵੱਡਾ ਅੰਕ ਇਥੇ ੧੭੫ ਚਾਹੀਦਾ ਸੀ।
SikhNet (Spanish)enaltece en tu corazón, oh, dice Nanak, el Nombre del Señor.(4-105-174)