ੴ

ਸਿੱਖਬਾਣੀ · SikhBani

ਚਰਨ ਕਮਲ ਪ੍ਰਭ ਹਿਰਦੈ ਧਿਆਏ ॥

charan kamal prabh hiradai dhiaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 806 · 7 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਚਰਨ ਕਮਲ ਪ੍ਰਭ; ਹਿਰਦੈ ਧਿਆਏ ॥

charan kamal prabh; hiradai dhiaae |

Sant Singh KhalsaWithin my heart, I meditate on the Lotus Feet of God.
Manmohan SinghIn my mind, I ponder on the Lord's lotus feet.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਸਾਈਂ ਦੇ ਕੰਵਲ ਰੂਪੀ ਪੈਰਾਂ ਨੂੰ ਸਿਮਰਦਾ ਹਾਂ।
Fareedkot Teekaਹੇ ਪ੍ਰਭ! ਤੇਰੇ ਚਰਨ ਕਮਲ ਰਿਦੇ ਵਿਖੇ ਜਬ ਤੇ ਧਿਆਏ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਆਪਣੇ) ਹਿਰਦੇ ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ,

ਪਦ ਅਰਥ ਚਰਨ ਕਮਲ = ਕੌਲ ਫੁੱਲ ਵਰਗੇ ਸੋਹਣੇ ਤੇ ਕੋਮਲ ਪੈਰ। ਹਿਰਦੈ = ਹਿਰਦੇ ਵਿਚ।

SikhNet (Spanish)Mi mente está fija en los Pies del Señor;

ਰੋਗ ਗਏ; ਸਗਲੇ ਸੁਖ ਪਾਏ ॥੧॥

rog ge; sagale sukh paae |1|

Sant Singh KhalsaDisease is gone, and I have found total peace. ||1||
Manmohan SinghMy diseases are dispelled and I have obtained all the comforts.
Manmohan Singh (Punjabi)ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਮੈਨੂੰ ਸਾਰੇ ਆਰਾਮ ਪਰਾਪਤ ਹੋ ਗਏ ਹਨ।
Fareedkot Teekaਤਬ ਤੇ ਤਨ ਮਨ ਕੇ ਰੋਗ ਸਭੀ ਦੂਰ ਭਏ ਔ ਸੰਪੂਰਨ ਸੁਖ ਪਾਇ ਲੀਏ ਹੈਂ॥੧॥
Prof. Sahib Singhਉਸ ਦੇ ਸਾਰੇ ਰੋਗ ਦੂਰ ਹੋ ਗਏ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ ॥੧॥

ਪਦ ਅਰਥ ਸਗਲੇ = ਸਾਰੇ ॥੧॥

SikhNet (Spanish)todas mis aflicciones se han disipado y he obtenido el Éxtasis.(1)

ਗੁਰਿ. ਦੁਖੁ ਕਾਟਿਆ; ਦੀਨੋ ਦਾਨੁ ॥

gur. dukh kaattiaa; deeno daan |

Sant Singh KhalsaThe Guru relieved my sufferings, and blessed me with the gift.
Manmohan SinghThe Guru has stilled my pain and blessed me with the gift of the Lord's Name.
Manmohan Singh (Punjabi)ਗੁਰਾਂ ਨੇ ਮੇਰੇ ਦਰਦ ਦੂਰ ਕਰ ਦਿੱਤੇ ਹੈ ਅਤੇ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖਸ਼ੀ ਹੈ।
Fareedkot Teekaਹੇ ਵਾਹਗੁਰੂ! ਤੇਰੇ ਨਾਮ ਕਾ ਦਾਨ ਮੁਝ ਕੋ ਸਤਿਗੁਰਾਂ ਨੇ ਦੇ ਕਰ ਜਨਮ ਮ੍ਰਿਤਆਦੀ ਦੁਖ ਮੇਰੇ ਮਨ ਕਾ ਕਾਟ ਦੀਆ ਹੈ॥
Prof. Sahib Singhਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ) ਦਾਤ ਦੇ ਦਿੱਤੀ, ਉਸ ਦਾ ਸਾਰਾ ਦੁੱਖ ਭੀ ਗੁਰੂ ਨੇ ਦੂਰ ਕਰ ਦਿੱਤਾ।

ਪਦ ਅਰਥ ਗੁਰਿ = ਗੁਰੂ ਨੇ। ਦਾਨੁ = (ਨਾਮ ਦੀ) ਦਾਤਿ।

SikhNet (Spanish)El Guru ha calmado mi dolor y me ha bendecido;

ਸਫਲ ਜਨਮੁ; ਜੀਵਨ ਪਰਵਾਨੁ ॥੧॥ ਰਹਾਉ ॥

safal janam; jeevan paravaan |1| rahaau |

Sant Singh KhalsaMy birth has been rendered fruitful, and my life is approved. ||1||Pause||
Manmohan SinghProfitable has become my advent and adaptable my life. Pause.
Manmohan Singh (Punjabi)ਫਲ-ਦਾਇਕ ਹੋ ਗਿਆ ਹੈ ਮੇਰਾ ਆਗਮਨ ਅਤੇ ਪਰਵਾਣਿਤ ਹੈ ਮੇਰੀ ਜਿੰਦਗੀ। ਠਹਿਰਾਉ।
Fareedkot Teekaਤਿਸੀ ਤੇ ਮੇਰਾ ਜਨਮ ਸਫਲ ਔ ਜੀਵਣਾ ਭੀ ਪਰਵਾਨ ਭਯਾ ਹੈ॥੧॥ ਰਹਾਉ ॥
Prof. Sahib Singhਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ, (ਲੋਕ ਪਰਲੋਕ ਵਿਚ) ਉਸ ਦਾ ਜੀਵਨ ਕਬੂਲ ਹੋ ਗਿਆ ॥੧॥ ਰਹਾਉ ॥

ਪਦ ਅਰਥ ਸਫਲ = ਕਾਮਯਾਬ। ਪਰਵਾਨੁ = (ਲੋਕ ਪਰਲੋਕ ਵਿਚ) ਕਬੂਲ ॥੧॥ ਰਹਾਉ ॥

SikhNet (Spanish)ahora mi vida es aprobada y fructífera.(1-Pausa)

ਅਕਥ ਕਥਾ; ਅੰਮ੍ਰਿਤ ਪ੍ਰਭ ਬਾਨੀ ॥

akath kathaa; amrit prabh baanee |

Sant Singh KhalsaThe Ambrosial Bani of God's Word is the Unspoken Speech.
Manmohan SinghIneffable is the Lord's discourse and ambrosial is his World.
Manmohan Singh (Punjabi)ਅਕਹਿ ਹੈ ਸੁਆਮੀ ਦੀ ਕਥਾ-ਵਾਰਤਾ ਅਤੇ ਸੁਧਾ ਸਰੂਪ ਹੈ ਉਸ ਦੀ ਗੁਰਬਾਣੀ।
Fareedkot Teekaਹੇ (ਅਕਥ) ਮਨ ਬਾਣੀ ਤੇ ਪਰਾ ਰੂਪ (ਪ੍ਰਭ) ਸ੍ਵਾਮੀ! ਤੇਰੀ ਜੋ ਅੰਮ੍ਰਿਤ ਸਮ ਕਥਾ ਹੈ॥
Prof. Sahib Singhਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।

ਪਦ ਅਰਥ ਅਕਥ = ਉਹ ਪ੍ਰਭੂ ਜਿਸ ਦੇ ਸਾਰੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਕਥਾ = ਸਿਫ਼ਤਿ-ਸਾਲਾਹ ਦੀਆਂ ਗੱਲਾਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਬਾਨੀ = ਸਿਫ਼ਤਿ-ਸਾਲਾਹ ਦੀ ਬਾਣੀ।

SikhNet (Spanish)La Palabra del Señor es Inefable, pero es Néctar Dulce.

ਕਹੁ ਨਾਨਕ; ਜਪਿ ਜੀਵੇ ਗਿਆਨੀ ॥੨॥੨॥੨੦॥

kahu naanak; jap jeeve giaanee |2|2|20|

Sant Singh KhalsaSays Nanak, the spiritually wise live by meditating on God. ||2||2||20||
Manmohan SinghSays Nanak, the divine lives by meditating on the Lord.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਬ੍ਰਹਿਮ ਬੇਤਾ ਪ੍ਰਭੂ ਦਾ ਭਜਨ ਕਰਨ ਦੁਆਰਾ ਹੀ ਜੀਉਂਦਾ ਹੈ।
Fareedkot Teekaਤਿਸ ਕੋ ਅਪਨੀ ਬਾਣੀ ਦ੍ਵਾਰਾ ਸ੍ਰੀ ਗੁਰੂ ਜੀ ਕਹਤੇ ਹੈਂ: (ਜਪਿ) ਕਥਨ ਕਰ ਕੇ ਗਿਆਨੀ ਜਨ ਸਦਾ ਜੀਵਤੇ ਹੈਂ॥੨॥੨॥੨੦॥☬ਸਤਿਗੁਰ ਕੀ ਮਹਿਮਾ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਵਾਲਾ ਮਨੁੱਖ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੨੦॥

ਪਦ ਅਰਥ ਗਿਆਨੀ = ਗਿਆਨਵਾਨ, ਪ੍ਰਭੂ ਨਾਲ ਡੂੰਘੀ ਸਾਂਝ ਪਾਣ ਵਾਲਾ ਮਨੁੱਖ। ਗਿਆਨ = ਪਰਮਾਤਮਾ ਨਾਲ ਜਾਣ-ਪਛਾਣ। ਜੀਵੇ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੨੦॥

SikhNet (Spanish)Dice Nanak, el ser, consciente en Dios, vive siempre y para siempre en Su Contemplación. (2-2-20)
Answers quote the Granth verbatim with Ang citations. AI commentary is not Gurbani and not a religious ruling.