ੴ

ਸਿੱਖਬਾਣੀ · SikhBani

Ang 806

Sri Guru Granth Sahib · Raag Bilaaval · 7 shabads, 46 lines
Translations
Shabad Guru Arjan Dev Ji Raag Bilaaval continued from Ang 805

ਪੂਰੀ ਭਈ; ਸਿਮਰਿ ਸਿਮਰਿ ਬਿਧਾਤਾ ॥੩॥

pooree bhee; simar simar bidhaataa |3|

Sant Singh KhalsaMeditating, meditating in remembrance on the Creator Lord, the Architect of Destiny, I am fulfilled. ||3||
Manmohan SinghRemembering and contemplating the Creator, I am wholly fulfilled.
Manmohan Singh (Punjabi)ਸਿਰਜਣਹਾਰ ਦਾ ਆਰਾਧਨ ਤੇ ਚਿੰਤਨ ਕਰਨ ਦੁਆਰਾ ਮੈਂ ਪੂਰੀ ਤਰ੍ਹਾਂ ਕਾਮਯਾਬ ਹੋ ਗਿਆ ਹਾਂ।
Fareedkot Teekaਤਿਸ ਬਿਧਾਤਾ ਪੁਰਖ ਕੇ ਸਿਮਰਨ ਕੋ ਸਿਮਰਤਿਆਂ ਹੋਇਆਂ ਹਮਾਰੀ ਅਵਸਥਾ ਵਾ ਸੇਵਾ ਪੂਰਨ ਭਈ ਹੈ। ਵਾ ਸਰਬ ਪ੍ਰਕਾਰ ਪੂਰੀ ਪੜੀ ਹੈ॥੩॥
Prof. Sahib Singhਉਸ ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਦੀ) ਘਾਲ-ਕਮਾਈ ਸਫਲ ਹੋ ਜਾਂਦੀ ਹੈ ॥੩॥

ਪਦ ਅਰਥ ਪੂਰੀ ਭਈ = ਘਾਲ ਸਿਰੇ ਚੜ੍ਹ ਗਈ। ਸਿਮਰਿ = ਸਿਮਰ ਕੇ। ਬਿਧਾਤਾ = ਸਿਰਜਣਹਾਰ ਪ੍ਰਭੂ ॥੩॥

SikhNet (Spanish)Meditando, Meditando en el Señor Creador, el Arquitecto del Destino, soy liberado.(3)

ਸਾਧਸੰਗਿ; ਨਾਨਕਿ ਰੰਗੁ ਮਾਣਿਆ ॥

saadhasang; naanak rang maaniaa |

Sant Singh KhalsaIn the Saadh Sangat, the Company of the Holy, Nanak enjoys the Lord's Love.
Manmohan SinghIn the guild of the saints Nanak has enjoyed the Lord's love,
Manmohan Singh (Punjabi)ਸੰਤ ਸਮਾਗਮ ਅੰਦਰ ਨਾਨਕ ਨੇ ਪ੍ਰਭੂ ਦੇ ਪ੍ਰੇਮ ਦਾ ਅਨੰਦ ਲਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਧ ਸੰਗਤਿ ਮੇਂ ਮਿਲਕਰ ਤਿਸ ਕੇ ਨਾਮ ਕਾ (ਰੰਗੁ) ਅਨੰਦ (ਮਾਣਿਆ) ਭੋਗਿਆ ਹੈ॥
Prof. Sahib Singhਹੇ ਭਾਈ! ਨਾਨਕ ਨੇ (ਤਾਂ) ਗੁਰੂ ਦੀ ਸੰਗਤਿ ਵਿਚ ਰਹਿ ਕੇ ਆਤਮਕ ਆਨੰਦ ਮਾਣਿਆ ਹੈ,

ਪਦ ਅਰਥ ਨਾਨਕਿ = ਨਾਨਕ ਨੇ।

SikhNet (Spanish)En la Saad Sangat, la Sociedad de los Santos, Nanak es bendecido con el Amor del Señor

ਘਰਿ ਆਇਆ; ਪੂਰੈ ਗੁਰਿ ਆਣਿਆ ॥੪॥੧੨॥੧੭॥

ghar aaeaa; poorai gur aaniaa |4|12|17|

Sant Singh KhalsaHe has returned home, with the Perfect Guru. ||4||12||17||
Manmohan Singhand has reached his Home through the Perfect Guru.
Manmohan Singh (Punjabi)ਅਤੇ ਪੂਰਨ ਗੁਰਾਂ ਦੇ ਰਾਹੀਂ ਉਹ ਆਪਣੇ ਧਾਮ ਅੰਦਰ ਅੱਪੜ ਗਿਆ ਹੈ।
Fareedkot Teekaਤਿਸੀ ਤੇ ਪੂਰੇ ਗੁਰੋਂ ਕੇ ਉਪਦੇਸ ਕਾ ਲਿਆਇਆ ਹੂਆ ਹਮਾਰਾ ਮਨੁ ਅਪਨੇ (ਘਰ) ਸਰੂਪ ਮੇਂ ਆਇ ਪ੍ਰਾਪਤਿ ਭਯਾ ਹੈ॥੪॥੧੨ ॥੧੭॥☬ਅਬ ਗੁਰਮੁਖੋਂ ਕੀ ਉਸਤਤੀ ਔ ਮਨਮੁਖਾਂ ਕੀ ਨਖੇਧੀ ਕਰਤੇ ਹੈਂ:
Prof. Sahib Singh(ਗੁਰੂ ਦੀ ਕਿਰਪਾ ਨਾਲ) ਪਰਮਾਤਮਾ (ਨਾਨਕ ਦੇ) ਹਿਰਦੇ ਵਿਚ ਆ ਵੱਸਿਆ ਹੈ, ਪੂਰੇ ਗੁਰੂ ਨੇ ਲਿਆ ਕੇ ਵਸਾ ਦਿੱਤਾ ਹੈ ॥੪॥੧੨॥੧੭॥

ਪਦ ਅਰਥ ਘਰਿ = ਹਿਰਦੇ-ਘਰ ਵਿਚ। ਗੁਰਿ = ਗੁਰੂ ਨੇ। ਆਣਿਆ = ਲਿਆਂਦਾ ਹੈ ॥੪॥੧੨॥੧੭॥

SikhNet (Spanish)y es regresado a su Hogar a través de la Puerta del Guru Perfecto.(4-2-17)

Open this shabad (11 lines, Angs 805-806) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸ੍ਰਬ ਨਿਧਾਨ ਪੂਰਨ ਗੁਰਦੇਵ ॥੧॥ ਰਹਾਉ ॥

srab nidhaan pooran guradev |1| rahaau |

Sant Singh KhalsaAll treasures come from the Perfect Divine Guru. ||1||Pause||
Manmohan SinghIn the Perfect Bright Guru are contained all the treasures. Pause.
Manmohan Singh (Punjabi)ਪੂਰੇ ਪ੍ਰਕਾਸ਼ਵਾਨ ਗੁਰਾਂ ਅੰਦਰ ਸਾਰੇ ਖਜਾਨੇ ਹਨ। ਠਹਿਰਾਉ।
Fareedkot Teekaਸਰਬ ਨਿਧੀਓਂ ਕੇ ਸਮੁੰਦ੍ਰ ਰੂਪ ਪੂਰਨ ਸਤਿਗੁਰ ਦੇਵ ਹੈਂ॥੧॥ ਰਹਾਉ ॥
Prof. Sahib Singhਹੇ ਭਾਈ! ਪੂਰੇ ਗੁਰੂ ਦੀ ਸਰਨ ਪਿਆਂ ਸਾਰੇ ਖ਼ਜ਼ਾਨਿਆਂ ਦਾ ਮਾਲਕ ਪ੍ਰਭੂ ਮਿਲ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਸ੍ਰਬ = {सर्व} ਸਾਰੇ ॥੧॥ ਰਹਾਉ ॥

SikhNet (Spanish)Todos los Tesoros están contenidos en el Guru Perfecto. (1-Pausa)

ਹਰਿ ਹਰਿ ਨਾਮੁ ਜਪਤ. ਨਰ ਜੀਵੇ ॥

har har naam japat. nar jeeve |

Sant Singh KhalsaChanting the Name of the Lord, Har, Har, the man lives.
Manmohan SinghThe man lives only if he contemplates the Lord God's Name.
Manmohan Singh (Punjabi)ਬੰਦਾ ਕੇਵਲ ਤਾਂ ਹੀ ਜੀਉਂਦਾ ਹੈ ਜੇਕਰ ਉਹ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਜੋ ਪੁਰਸ ਐਸੇ ਗੁਰਾਂ ਦ੍ਵਾਰੇ ਹਰਿ ਹਰਿ ਨਾਮ ਕੋ ਜਪਤੇ ਹੈਂ, ਸੋਈ ਗੁਰਮੁਖ ਸੰਸਾਰ ਮੇਂ ਜੀਵਤੇ ਹੈਂ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਜਪਣ ਨਾਲ ਮਨੁੱਖ ਆਤਮਕ ਜੀਵਨ ਲੱਭ ਲੈਂਦੇ ਹਨ।

ਪਦ ਅਰਥ ਜੀਵੇ = ਆਤਮਕ ਜੀਵਨ ਲੱਭ ਲੈਂਦੇ ਹਨ।

SikhNet (Spanish)Sí, viviendo en Dios, el hombre vive una vida fructífera, pero si se enamora del otro,

ਮਰਿ ਖੁਆਰੁ; ਸਾਕਤ ਨਰ ਥੀਵੇ ॥੧॥

mar khuaar; saakat nar theeve |1|

Sant Singh KhalsaThe faithless cynic dies in shame and misery. ||1||
Manmohan SinghAn apostate person dies and is distressed.
Manmohan Singh (Punjabi)ਅਧਰਮੀ ਪੁਰਸ਼ ਮਰ ਜਾਂਦਾ ਅਤੇ ਆਵਾਜਾਰ ਹੁੰਦਾ ਹੈ।
Fareedkot Teekaਜੋ ਮਨਮੁਖ ਸਾਕਤ ਪੁਰਸ ਹੈਂ, ਸੋ ਨਾਮ ਸੇ ਬਿਨਾਂ ਖੁਆਰ ਹੋ ਕਰ ਮਰਤੇ ਹੈਂ॥੧॥
Prof. Sahib Singhਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ ਸਹੇੜ ਕੇ ਦੁਖੀ ਹੁੰਦੇ ਹਨ ॥੧॥

ਪਦ ਅਰਥ ਮਰਿ = ਆਤਮਕ ਮੌਤ ਸਹੇੜ ਕੇ। ਸਾਕਤ ਨਰ = ਪ੍ਰਭੂ ਨਾਲੋਂ ਟੁੱਟੇ ਹੋਏ ਬੰਦੇ। ਖੁਆਰੁ ਥੀਵੇ = ਖੱਜਲ ਹੁੰਦੇ ਹਨ ॥੧॥

SikhNet (Spanish)entonces muere, pero hasta su muerte se vuelve un desperdicio. (1)

ਰਾਮ ਨਾਮੁ ਹੋਆ ਰਖਵਾਰਾ ॥

raam naam hoaa rakhavaaraa |

Sant Singh KhalsaThe Name of the Lord has become my Protector.
Manmohan SinghThe Lord's Name has become my protector.
Manmohan Singh (Punjabi)ਸਾਹਿਬ ਦਾ ਨਾਮ ਮੇਰਾ ਰਖਿਅਕ ਹੋ ਗਿਆ ਹੈ।
Fareedkot Teekaਗੁਰਮੁਖਾਂ ਕਾ ਰਾਮ ਨਾਮ ਹੀ ਸਦਾ ਰਖ੍ਯਾ ਕਰਨੇ ਵਾਲਾ ਹੂਆ ਹੈ॥
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ) ਹਰਿ-ਨਾਮ (ਹਰ ਥਾਂ ਉਸ ਦਾ) ਰਾਖਾ ਬਣਦਾ ਹੈ।
SikhNet (Spanish)El Naam es nuestro Único Refugio;

ਝਖ ਮਾਰਉ. ਸਾਕਤੁ ਵੇਚਾਰਾ ॥੨॥

jhakh maarau. saakat vechaaraa |2|

Sant Singh KhalsaThe wretched, faithless cynic makes only useless efforts. ||2||
Manmohan SinghThe wretched mammon-worshipper talks but nonsense.
Manmohan Singh (Punjabi)ਬਦਬਖਤ ਮਾਇਆ ਦਾ ਪੁਜਾਰੀ ਨਿਰਾਪੁਣਾ ਬਕਵਾਸ ਹੀ ਕਰਦਾ ਹੈ।
Fareedkot Teekaਜੋ ਬਿਨਾਂ ਨਾਮ ਤੇ ਸਾਕਤ ਵੇਚਾਰਾ ਹੈ, ਸੋ ਕਿਤਨਾ ਹੀ (ਝਖ ਮਾਰਉ) ਖਿਝਨਾ ਕਰੋ ਉਨ ਕਾ ਕੁਛ ਬਸ ਨਹੀਂ ਚਲਤਾ ਹੈ॥੨॥
Prof. Sahib Singhਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ਵਿਚਾਰਾ (ਉਸ ਦੀ ਨਿੰਦਾ ਆਦਿਕ ਕਰਨ ਵਾਸਤੇ) ਪਿਆ ਝਖਾਂ ਮਾਰੇ (ਉਸ ਦਾ ਕੁਝ ਵਿਗਾੜ ਨਹੀਂ ਸਕਦਾ) ॥੨॥

ਪਦ ਅਰਥ ਮਾਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਬੇ-ਸ਼ੱਕ ਮਾਰੇ ॥੨॥

SikhNet (Spanish)el amante de Maya sólo bate sus alas en la nada. (2)

ਨਿੰਦਾ ਕਰਿ ਕਰਿ; ਪਚਹਿ ਘਨੇਰੇ ॥

nindaa kar kar; pacheh ghanere |

Sant Singh KhalsaSpreading slander, many have been ruined.
Manmohan SinghThrough calumny and slander good many have been ruined.
Manmohan Singh (Punjabi)ਤੁਹਮਤ ਅਤੇ ਕਲੰਕ ਲਾਉਣ ਰਾਹੀਂ ਬਹੁਤ ਸਾਰੇ ਤਬਾਹ ਹੋ ਗਏ ਹਨ।
Fareedkot Teekaਐਸੇ ਬੇਮੁਖ ਪੁਰਸ਼ ਸੰਤ ਜਨੋਂ ਕੀ ਨਿੰਦਾ ਕਰਨੇ ਸੇ ਅਤਯੰਤ ਕਰ ਨਿੰਦਿਆ ਕੀ ਅਗਨਿ ਮੇਂ (ਪਚਹਿ) ਜਲਤੇ ਹੈਂ॥
Prof. Sahib Singhਅਨੇਕਾਂ ਬੰਦੇ (ਹਰਿ-ਨਾਮ ਸਿਮਰਨ ਵਾਲੇ ਮਨੁੱਖ ਦੀ) ਨਿੰਦਾ ਕਰ ਕਰ ਕੇ (ਸਗੋਂ) ਖਿੱਝਦੇ (ਹੀ) ਹਨ।

ਪਦ ਅਰਥ ਕਰਿ = ਕਰ ਕੇ। ਪਚਹਿ = ਸੜਦੇ ਹਨ, ਖਿੱਝਦੇ ਹਨ।

SikhNet (Spanish)Millones han sido destruidos por la calumnia;

ਮਿਰਤਕ ਫਾਸ; ਗਲੈ ਸਿਰਿ ਪੈਰੇ ॥੩॥

miratak faas; galai sir paire |3|

Sant Singh KhalsaTheir necks, heads and feet are tied by death's noose. ||3||
Manmohan SinghTheir neck, head and feet are loaded with death's noose.
Manmohan Singh (Punjabi)ਉਨ੍ਹਾਂ ਦੀ ਗਰਦਨ, ਸਿਰ ਅਤੇ ਪੈਰ ਵਿੱਚ ਮੌਤ ਦੀ ਫਾਹੀ ਪਈ ਹੋਈ ਹੈ।
Fareedkot Teekaਤਿਨ ਕੋ ਮ੍ਰਿਤਕ ਹੋਏ ਤੇ ਜਮ ਕੇ ਦੂਤ ਗਲ ਮੇਂ ਫਾਸੀ ਪਾਵਤੇ ਹੈਂ ਔਰ ਸਿਰ ਕੇ (ਪੈ) ਉਪਰ ਡੰਡ ਲਗਾਵਤੇ ਹੈਂ, ਵਾ ਪੈਰਾਂ ਮੇਂ ਬੇੜੀ ਪਾਵਤੇ ਹੈਂ। ਰੇ ਸਬਦ ਕਹ ਕਰ ਤਾੜਨਾ ਕਰਤੇ ਹੈਂ॥੩॥
Prof. Sahib Singh(ਆਤਮਕ) ਮੌਤ ਦੀ ਫਾਹੀ ਉਹਨਾਂ ਦੇ ਗਲ ਵਿਚ ਉਹਨਾਂ ਦੇ ਪੈਰਾਂ ਵਿਚ ਪਈ ਰਹਿੰਦੀ ਹੈ, ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ ॥੩॥

ਪਦ ਅਰਥ ਮਿਰਤਕ ਫਾਸ = ਮੌਤ ਦੀ ਫਾਹੀ। ਸਿਰਿ = ਸਿਰ ਉਤੇ। ਪੈਰੇ = ਪੈਰਾਂ ਵਿਚ। ਗਲੈ = ਗਲ ਵਿਚ ॥੩॥

SikhNet (Spanish)sus cabezas, cuellos y pies fueron amarrados con el dogal de la muerte.(3)

ਕਹੁ ਨਾਨਕ; ਜਪਹਿ ਜਨ ਨਾਮ ॥

kahu naanak; japeh jan naam |

Sant Singh KhalsaSays Nanak, the humble devotees chant the Naam, the Name of the Lord.
Manmohan SinghSays Nanak, the saints who contemplate the Name,
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਜੋ ਸੰਤ ਨਾਮ ਦਾ ਆਰਾਧਨ ਕਰਦੇ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਕੋ ਜਪਤੇ ਹੈਂ॥
Prof. Sahib Singhਹੇ ਨਾਨਕ! (ਬੇ-ਸ਼ੱਕ) ਆਖ-ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ,

ਪਦ ਅਰਥ ਜਪਹਿ = ਜਪਦੇ ਹਨ।

SikhNet (Spanish)Dice Nanak, los humildes Devotos se entonan en el Naam, el Nombre del Señor,

ਤਾ ਕੇ ਨਿਕਟਿ; ਨ ਆਵੈ ਜਾਮ ॥੪॥੧੩॥੧੮॥

taa ke nikatt; na aavai jaam |4|13|18|

Sant Singh KhalsaThe Messenger of Death does not even approach them. ||4||13||18||
Manmohan Singhthe death's myrmidon draws not near them.
Manmohan Singh (Punjabi)ਮੌਤ ਦਾ ਫਰਿਸ਼ਤਾ ਉਨ੍ਹਾਂ ਦੇ ਨੇੜੇ ਨਹੀਂ ਆਉਂਦਾ।
Fareedkot Teekaਤਿਨਾਂ ਕੇ ਨਜੀਕ ਜਮ ਕੇ ਦੂਤ ਨਹੀਂ ਆ ਸਕਤੇ ਹੈਂ, ਭਾਵ ਏਹ ਜਨਮ ਮ੍ਰਿਤਾਦੀ ਦੁਖੋਂ ਸੇ ਜੋ ਸੰਤ ਜਨ ਰਹਿਤ ਹੋ ਜਾਤੇ ਹੈਂ॥੪॥੧੩॥੧੮॥☬ਸਤਗੁਰੋਂ ਆਗੇ ਪ੍ਰਸ਼ਨ ਉੱਤਰ ਰੂਪ ਕਰ ਕੇ ਬੇਨਤੀ ਕਰਤੇ ਹੈਂ:
Prof. Sahib Singhਜਮ ਭੀ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ ॥੪॥੧੩॥੧੮॥

ਪਦ ਅਰਥ ਤਾ ਕੇ ਨਿਕਟਿ = ਉਹਨਾਂ ਦੇ ਨੇੜੇ ॥੪॥੧੩॥੧੮॥

* ਨੋਟ: ਇਥੇ ਚਾਰ ਬੰਦਾਂ ਵਾਲੇ ਸ਼ਬਦ (ਚਉਪਦੇ) ਖ਼ਤਮ ਹੋ ਗਏ ਹਨ। ਅਗਾਂਹ ਦੋ ਬੰਦਾਂ ਵਾਲੇ ਸ਼ਬਦ (ਦੁਪਦੇ) ਸ਼ੁਰੂ ਹੁੰਦੇ ਹਨ। {ਪੰਨਾ 806}

SikhNet (Spanish)y el mensajero de la muerte no se les acerca nunca.(4-13-18)

Open this shabad →

Shabad Guru Arjan Dev Ji Raag Bilaaval

ਰਾਗੁ ਬਿਲਾਵਲੁ ਮਹਲਾ ੫ ਘਰੁ ੪ ਦੁਪਦੇ ॥

raag bilaaval mahalaa 5 ghar 4 dupade |

Sant Singh KhalsaRaag Bilaaval, Fifth Mehl, Fourth House, Dho-Padhay:
Manmohan SinghRag Bilawal 5th Guru Dupadas
Manmohan Singh (Punjabi)ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Bilawal, Mejl Guru Aryan, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਵਨ ਸੰਜੋਗ; ਮਿਲਉ ਪ੍ਰਭ ਅਪਨੇ ॥

kavan sanjog; milau prabh apane |

Sant Singh KhalsaWhat blessed destiny will lead me to meet my God?
Manmohan SinghBy what good fortune can I meet my Lord?
Manmohan Singh (Punjabi)ਕਿਹੜੇ ਚੰਗੇ ਭਾਗਾਂ ਦੁਆਰਾ ਮੈਂ ਆਪਣੇ ਸੁਆਮੀ ਨੂੰ ਮਿਲ ਸਕਦਾ ਹਾਂ?
Fareedkot Teekaਪ੍ਰਸ਼ਨ: ਹੇ ਗੁਰੋ ਅਪਨੇ ਪ੍ਰਭੂ ਕੋ ਕਵਨ ਸੰਜੋਗ ਸੇ ਮਿਲਨਾ ਕਰੂੰ?
Prof. Sahib Singhਹੇ ਭਾਈ! ਉਹ ਕੇਹੜੇ ਮੁਹੂਰਤ ਹਨ ਜਦੋਂ ਮੈਂ ਆਪਣੇ ਪ੍ਰਭੂ ਨੂੰ ਮਿਲ ਸਕਾਂ?

ਪਦ ਅਰਥ ਸੰਜੋਗ = ਮਿਲਾਪ ਦਾ ਸਮਾ, ਲਗਨ, ਮੁਹੂਰਤ। ਮਿਲਉ = ਮਿਲਉਂ, ਮੈਂ ਮਿਲਾਂ।

SikhNet (Spanish)¡Qué maravilloso será el instante en el que encuentre a mi Señor!

ਪਲੁ ਪਲੁ ਨਿਮਖ; ਸਦਾ ਹਰਿ ਜਪਨੇ ॥੧॥

pal pal nimakh; sadaa har japane |1|

Sant Singh KhalsaEach and every moment and instant, I continually meditate on the Lord. ||1||
Manmohan SinghEvery moment and instant, ever remember I the Lord.
Manmohan Singh (Punjabi)ਹਰ ਮੁਹਤ ਅਤੇ ਹਰ ਚਸਾ ਮੈਂ ਸਦੀਵ ਹੀ ਸਾਹਿਬ ਦਾ ਸਿਮਰਨ ਕਰਦਾ ਹਾਂ।
Fareedkot Teekaਉੱਤਰ: (ਪਲੁ ਪਲੁ ਨਿਮਖ) ਸਰਬਦਾ ਕਾਲ ਹਰਿ ਕੇ ਜਾਪ ਕਰਨੇ ਸੇ ਮਿਲੇਗਾ॥੧॥
Prof. Sahib Singh(ਉਹ ਲਗਨ ਮੁਹੂਰਤ ਤਾਂ ਹਰ ਵੇਲੇ ਹੀ ਹਨ) ਇਕ ਇਕ ਪਲ, ਅੱਖ ਝਮਕਣ ਜਿਤਨਾ ਸਮਾ ਭਰ ਭੀ ਸਦਾ ਹੀ ਹਰਿ-ਨਾਮ ਜਪਣ ਨਾਲ (ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ) ॥੧॥

ਪਦ ਅਰਥ ਪਲੁ ਪਲੁ = ਹਰੇਕ ਪਲ। ਨਿਮਖ = ਅੱਖ ਝਮਕਣ ਜਿਤਨਾ ਸਮਾ ॥੧॥

SikhNet (Spanish)Lo contemplo a cada momento. (1)

ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥

charan kamal prabh ke nit dhiaavau |

Sant Singh KhalsaI meditate continually on the Lotus Feet of God.
Manmohan SinghEver contemplate I, the Lord's lotus feet.
Manmohan Singh (Punjabi)ਮੈਂ ਸਦੀਵ ਹੀ ਸੁਆਮੀ ਦੇ ਕੰਵਲ ਰੂਪੀ ਪੈਂਰਾਂ ਨੂੰ ਸਿਮਰਦਾ ਹਾਂ।
Fareedkot Teekaਉੱਤਰ: ਪ੍ਰਭ ਕੇ ਚਰਨ ਕਮਲੋਂ ਕੋ ਜੋ ਹਿਰਦੇ ਮੇਂ ਨਿਤਪ੍ਰਤਿ ਧਿਆਵਣਾ ਕਰੋਗੇ ਤਬ ਪ੍ਰੀਤਮ ਕੋ ਪਾਵੋਗੇ॥
Prof. Sahib Singhਹੇ ਭਾਈ! (ਉਹ ਕੇਹੜੀ ਸੁਮਤਿ ਹੈ ਜਿਸ ਦੀ ਰਾਹੀਂ) ਮੈਂ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਹਰ ਵੇਲੇ ਧਿਆਨ ਧਰਦਾ ਰਹਾਂ?

ਪਦ ਅਰਥ ਧਿਆਵਉ = ਧਿਆਵਉਂ, ਮੈਂ ਧਿਆਨ ਧਰਦਾ ਰਹਾਂ।

SikhNet (Spanish)En mi mente alabo siempre los Pies del Señor.

ਕਵਨ ਸੁ ਮਤਿ; ਜਿਤੁ ਪ੍ਰੀਤਮੁ ਪਾਵਉ ॥੧॥ ਰਹਾਉ ॥

kavan su mat; jit preetam paavau |1| rahaau |

Sant Singh KhalsaWhat wisdom will lead me to attain my Beloved? ||1||Pause||
Manmohan SinghWhat is the wisdom, by which I may attain to my Beloved?. Pause.
Manmohan Singh (Punjabi)ਉਹ ਕਿਹੜੀ ਸਿਆਣਪ ਹੈ ਜਿਸ ਦੁਆਰਾ ਮੈਂ ਆਪਣੇ ਪਿਆਰੇ ਨੂੰ ਪਰਾਪਤ ਕਰ ਲਵਾਂ? ਠਹਿਰਾਉ।
Fareedkot Teekaਪ੍ਰਸ਼ਨ: ਸੋ ਸ੍ਰੇਸਟ ਬੁਧੀ ਕੌਨਸੀ ਹੈ ਜਿਸ ਕਰ ਕੇ ਹੇ ਮੇਰੇ ਸਤਿਗੁਰੂ! ਮੈਂ ਪ੍ਰੀਤਮ ਵਾਹਿਗੁਰੂ ਕੋ ਪਾਵਣਾ ਕਰੋ?॥੧॥ ਰਹਾਉ ॥
Prof. Sahib Singhਉਹ ਕੇਹੜੀ ਸੁਚੱਜੀ ਮਤਿ ਹੈ ਜਿਸ ਦੀ ਬਰਕਤ ਨਾਲ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਮਿਲ ਸਕਾਂ? ॥੧॥ ਰਹਾਉ ॥

ਪਦ ਅਰਥ ਸੁਮਿਤ = ਚੰਗੀ ਮਤ। ਜਿਤੁ = ਜਿਸ ਦੀ ਰਾਹੀਂ ॥੧॥ ਰਹਾਉ ॥

SikhNet (Spanish)Sin embargo, no conozco el Sendero para encontrar a mi Señor, el Dios. (1-Pausa)

ਐਸੀ ਕ੍ਰਿਪਾ ਕਰਹੁ. ਪ੍ਰਭ ਮੇਰੇ ॥

aisee kripaa karahu. prabh mere |

Sant Singh KhalsaPlease, bless me with such Mercy, O my God,
Manmohan SinghShow unto me such a favour, O my Lord God,
Manmohan Singh (Punjabi)ਮੇਰੇ ਉਤੇ ਇਹੋ ਜਿਹੀ ਰਹਿਮਤ ਧਾਰ, ਹੇ ਮੇਰੇ ਸੁਆਮੀ ਵਾਹਿਗੁਰੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਸਤਿਗੁਰੋ! ਮੇਰੇ ਪਰ ਐਸੀ ਕ੍ਰਿਪਾ ਕਰੋ॥
Prof. Sahib Singh(ਪਰ, ਪ੍ਰਭੂ ਦੀ ਆਪਣੀ ਹੀ ਮੇਹਰ ਹੋਵੇ, ਤਾਂ ਹੀ ਸਿਮਰਨ ਹੋ ਸਕਦਾ ਹੈ। ਇਸ ਵਾਸਤੇ ਉਸ ਦੇ ਦਰ ਤੇ ਸਦਾ ਅਰਦਾਸ ਕਰੀਏ-) ਹੇ ਮੇਰੇ ਪ੍ਰਭੂ! (ਮੇਰੇ ਉਤੇ) ਇਹੋ ਜਿਹੀ ਮੇਹਰ ਕਰ,

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Bendíceme, oh mi Maestro, para que nunca Te abandone

ਹਰਿ ਨਾਨਕ ਬਿਸਰੁ; ਨ ਕਾਹੂ ਬੇਰੇ ॥੨॥੧॥੧੯॥

har naanak bisar; na kaahoo bere |2|1|19|

Sant Singh Khalsathat Nanak may never, ever forget You. ||2||1||19||
Manmohan Singhthat Nanak may forget Thee not at any time.
Manmohan Singh (Punjabi)ਕਿ ਨਾਨਕ ਤੈਨੂੰ ਕਿਸੇ ਵੇਲੇ ਭੀ ਨਾਂ ਭੁੱਲੇ।
Fareedkot Teekaਜੋ ਹਰਿ ਨਾਮ ਕਿਸੀ ਵੇਲੇ ਭੀ ਮੁਝ ਸੇ ਨਾ ਬਿਸਰੈ। ਭਾਵ ਯੇਹਿ ਕਿ ਸਰਬਦਾ ਕਾਲ ਮੇਰੀ ਬ੍ਰਿਤੀ ਨਾਮ ਸੇ ਲਗੀ ਰਹੇ॥੨॥੧॥੧੯॥☬ਸਤਿਗੁਰਾਂ ਕੇ ਉਪਦੇਸ਼ ਦ੍ਵਾਰੇ ਲਾਭ ਦਿਖਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਕਿ, ਹੇ ਹਰੀ! ਮੈਨੂੰ ਨਾਨਕ ਨੂੰ ਤੇਰਾ ਨਾਮ ਕਦੇ ਭੀ ਨਾਹ ਭੁੱਲੇ ॥੨॥੧॥੧੯॥

ਪਦ ਅਰਥ ਕਾਹੂ ਬੇਰੇ = ਕਿਸੇ ਭੀ ਵੇਲੇ। ਬਿਸਰੁ ਨ = ਨਾਹ ਭੁੱਲ ॥੨॥੧॥੧੯॥

SikhNet (Spanish)de ninguna forma y en ningún momento. (2-1-19)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਚਰਨ ਕਮਲ ਪ੍ਰਭ; ਹਿਰਦੈ ਧਿਆਏ ॥

charan kamal prabh; hiradai dhiaae |

Sant Singh KhalsaWithin my heart, I meditate on the Lotus Feet of God.
Manmohan SinghIn my mind, I ponder on the Lord's lotus feet.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਸਾਈਂ ਦੇ ਕੰਵਲ ਰੂਪੀ ਪੈਰਾਂ ਨੂੰ ਸਿਮਰਦਾ ਹਾਂ।
Fareedkot Teekaਹੇ ਪ੍ਰਭ! ਤੇਰੇ ਚਰਨ ਕਮਲ ਰਿਦੇ ਵਿਖੇ ਜਬ ਤੇ ਧਿਆਏ ਹੈਂ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਆਪਣੇ) ਹਿਰਦੇ ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ,

ਪਦ ਅਰਥ ਚਰਨ ਕਮਲ = ਕੌਲ ਫੁੱਲ ਵਰਗੇ ਸੋਹਣੇ ਤੇ ਕੋਮਲ ਪੈਰ। ਹਿਰਦੈ = ਹਿਰਦੇ ਵਿਚ।

SikhNet (Spanish)Mi mente está fija en los Pies del Señor;

ਰੋਗ ਗਏ; ਸਗਲੇ ਸੁਖ ਪਾਏ ॥੧॥

rog ge; sagale sukh paae |1|

Sant Singh KhalsaDisease is gone, and I have found total peace. ||1||
Manmohan SinghMy diseases are dispelled and I have obtained all the comforts.
Manmohan Singh (Punjabi)ਮੇਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ ਅਤੇ ਮੈਨੂੰ ਸਾਰੇ ਆਰਾਮ ਪਰਾਪਤ ਹੋ ਗਏ ਹਨ।
Fareedkot Teekaਤਬ ਤੇ ਤਨ ਮਨ ਕੇ ਰੋਗ ਸਭੀ ਦੂਰ ਭਏ ਔ ਸੰਪੂਰਨ ਸੁਖ ਪਾਇ ਲੀਏ ਹੈਂ॥੧॥
Prof. Sahib Singhਉਸ ਦੇ ਸਾਰੇ ਰੋਗ ਦੂਰ ਹੋ ਗਏ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ ॥੧॥

ਪਦ ਅਰਥ ਸਗਲੇ = ਸਾਰੇ ॥੧॥

SikhNet (Spanish)todas mis aflicciones se han disipado y he obtenido el Éxtasis.(1)

ਗੁਰਿ. ਦੁਖੁ ਕਾਟਿਆ; ਦੀਨੋ ਦਾਨੁ ॥

gur. dukh kaattiaa; deeno daan |

Sant Singh KhalsaThe Guru relieved my sufferings, and blessed me with the gift.
Manmohan SinghThe Guru has stilled my pain and blessed me with the gift of the Lord's Name.
Manmohan Singh (Punjabi)ਗੁਰਾਂ ਨੇ ਮੇਰੇ ਦਰਦ ਦੂਰ ਕਰ ਦਿੱਤੇ ਹੈ ਅਤੇ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖਸ਼ੀ ਹੈ।
Fareedkot Teekaਹੇ ਵਾਹਗੁਰੂ! ਤੇਰੇ ਨਾਮ ਕਾ ਦਾਨ ਮੁਝ ਕੋ ਸਤਿਗੁਰਾਂ ਨੇ ਦੇ ਕਰ ਜਨਮ ਮ੍ਰਿਤਆਦੀ ਦੁਖ ਮੇਰੇ ਮਨ ਕਾ ਕਾਟ ਦੀਆ ਹੈ॥
Prof. Sahib Singhਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ) ਦਾਤ ਦੇ ਦਿੱਤੀ, ਉਸ ਦਾ ਸਾਰਾ ਦੁੱਖ ਭੀ ਗੁਰੂ ਨੇ ਦੂਰ ਕਰ ਦਿੱਤਾ।

ਪਦ ਅਰਥ ਗੁਰਿ = ਗੁਰੂ ਨੇ। ਦਾਨੁ = (ਨਾਮ ਦੀ) ਦਾਤਿ।

SikhNet (Spanish)El Guru ha calmado mi dolor y me ha bendecido;

ਸਫਲ ਜਨਮੁ; ਜੀਵਨ ਪਰਵਾਨੁ ॥੧॥ ਰਹਾਉ ॥

safal janam; jeevan paravaan |1| rahaau |

Sant Singh KhalsaMy birth has been rendered fruitful, and my life is approved. ||1||Pause||
Manmohan SinghProfitable has become my advent and adaptable my life. Pause.
Manmohan Singh (Punjabi)ਫਲ-ਦਾਇਕ ਹੋ ਗਿਆ ਹੈ ਮੇਰਾ ਆਗਮਨ ਅਤੇ ਪਰਵਾਣਿਤ ਹੈ ਮੇਰੀ ਜਿੰਦਗੀ। ਠਹਿਰਾਉ।
Fareedkot Teekaਤਿਸੀ ਤੇ ਮੇਰਾ ਜਨਮ ਸਫਲ ਔ ਜੀਵਣਾ ਭੀ ਪਰਵਾਨ ਭਯਾ ਹੈ॥੧॥ ਰਹਾਉ ॥
Prof. Sahib Singhਉਸ ਮਨੁੱਖ ਦੀ ਜ਼ਿੰਦਗੀ ਕਾਮਯਾਬ ਹੋ ਗਈ, (ਲੋਕ ਪਰਲੋਕ ਵਿਚ) ਉਸ ਦਾ ਜੀਵਨ ਕਬੂਲ ਹੋ ਗਿਆ ॥੧॥ ਰਹਾਉ ॥

ਪਦ ਅਰਥ ਸਫਲ = ਕਾਮਯਾਬ। ਪਰਵਾਨੁ = (ਲੋਕ ਪਰਲੋਕ ਵਿਚ) ਕਬੂਲ ॥੧॥ ਰਹਾਉ ॥

SikhNet (Spanish)ahora mi vida es aprobada y fructífera.(1-Pausa)

ਅਕਥ ਕਥਾ; ਅੰਮ੍ਰਿਤ ਪ੍ਰਭ ਬਾਨੀ ॥

akath kathaa; amrit prabh baanee |

Sant Singh KhalsaThe Ambrosial Bani of God's Word is the Unspoken Speech.
Manmohan SinghIneffable is the Lord's discourse and ambrosial is his World.
Manmohan Singh (Punjabi)ਅਕਹਿ ਹੈ ਸੁਆਮੀ ਦੀ ਕਥਾ-ਵਾਰਤਾ ਅਤੇ ਸੁਧਾ ਸਰੂਪ ਹੈ ਉਸ ਦੀ ਗੁਰਬਾਣੀ।
Fareedkot Teekaਹੇ (ਅਕਥ) ਮਨ ਬਾਣੀ ਤੇ ਪਰਾ ਰੂਪ (ਪ੍ਰਭ) ਸ੍ਵਾਮੀ! ਤੇਰੀ ਜੋ ਅੰਮ੍ਰਿਤ ਸਮ ਕਥਾ ਹੈ॥
Prof. Sahib Singhਬੇਅੰਤ ਗੁਣਾਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ।

ਪਦ ਅਰਥ ਅਕਥ = ਉਹ ਪ੍ਰਭੂ ਜਿਸ ਦੇ ਸਾਰੇ ਗੁਣ ਬਿਆਨ ਨਾਹ ਕੀਤੇ ਜਾ ਸਕਣ। ਕਥਾ = ਸਿਫ਼ਤਿ-ਸਾਲਾਹ ਦੀਆਂ ਗੱਲਾਂ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ। ਬਾਨੀ = ਸਿਫ਼ਤਿ-ਸਾਲਾਹ ਦੀ ਬਾਣੀ।

SikhNet (Spanish)La Palabra del Señor es Inefable, pero es Néctar Dulce.

ਕਹੁ ਨਾਨਕ; ਜਪਿ ਜੀਵੇ ਗਿਆਨੀ ॥੨॥੨॥੨੦॥

kahu naanak; jap jeeve giaanee |2|2|20|

Sant Singh KhalsaSays Nanak, the spiritually wise live by meditating on God. ||2||2||20||
Manmohan SinghSays Nanak, the divine lives by meditating on the Lord.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਬ੍ਰਹਿਮ ਬੇਤਾ ਪ੍ਰਭੂ ਦਾ ਭਜਨ ਕਰਨ ਦੁਆਰਾ ਹੀ ਜੀਉਂਦਾ ਹੈ।
Fareedkot Teekaਤਿਸ ਕੋ ਅਪਨੀ ਬਾਣੀ ਦ੍ਵਾਰਾ ਸ੍ਰੀ ਗੁਰੂ ਜੀ ਕਹਤੇ ਹੈਂ: (ਜਪਿ) ਕਥਨ ਕਰ ਕੇ ਗਿਆਨੀ ਜਨ ਸਦਾ ਜੀਵਤੇ ਹੈਂ॥੨॥੨॥੨੦॥☬ਸਤਿਗੁਰ ਕੀ ਮਹਿਮਾ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਵਾਲਾ ਮਨੁੱਖ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੨੦॥

ਪਦ ਅਰਥ ਗਿਆਨੀ = ਗਿਆਨਵਾਨ, ਪ੍ਰਭੂ ਨਾਲ ਡੂੰਘੀ ਸਾਂਝ ਪਾਣ ਵਾਲਾ ਮਨੁੱਖ। ਗਿਆਨ = ਪਰਮਾਤਮਾ ਨਾਲ ਜਾਣ-ਪਛਾਣ। ਜੀਵੇ = ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ॥੨॥੨॥੨੦॥

SikhNet (Spanish)Dice Nanak, el ser, consciente en Dios, vive siempre y para siempre en Su Contemplación. (2-2-20)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸਾਂਤਿ ਪਾਈ; ਗੁਰਿ ਸਤਿਗੁਰਿ ਪੂਰੇ ॥

saant paaee; gur satigur poore |

Sant Singh KhalsaThe Guru, the Perfect True Guru, has blessed me with peace and tranquility.
Manmohan SinghThe Guru, the Perfect True Guru, has blessed me with peace.
Manmohan Singh (Punjabi)ਗੁਰਾਂ, ਪੂਰਨ ਸੱਚੇ ਗੁਰਾਂ ਮੈਨੂੰ ਠੰਢ-ਚੈਨ ਪਰਦਾਨ ਕੀਤੀ ਹੈ।
Fareedkot Teekaਜੋ ਪੂਜਨੀਯ ਪੂਰੇ ਸਤਿਗੁਰੂ ਹੈਂ ਤਿਨੋਂ ਨੇ ਅਬ ਹਮਾਰੇ ਰਿਦੈ ਮੇਂ ਸ਼ਾਂਤੀ ਪਾਈ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ, ਸਤਿਗੁਰੂ ਨੇ (ਹਰਿ-ਨਾਮ ਦੀ ਦਾਤ ਦੇ ਕੇ ਜਿਸ ਮਨੁੱਖ ਦੇ ਹਿਰਦੇ ਵਿਚ) ਠੰਡ ਵਰਤਾ ਦਿੱਤੀ,

ਪਦ ਅਰਥ ਸਾਂਤਿ = ਸ਼ਾਂਤੀ, ਆਤਮਕ ਠੰਢ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ।

SikhNet (Spanish)Soy bendecido con Paz por el Guru Perfecto;

ਸੁਖ ਉਪਜੇ; ਬਾਜੇ ਅਨਹਦ ਤੂਰੇ ॥੧॥ ਰਹਾਉ ॥

sukh upaje; baaje anahad toore |1| rahaau |

Sant Singh KhalsaPeace and joy have welled up, and the mystical trumpets of the unstruck sound current vibrate. ||1||Pause||
Manmohan SinghJoy has welled up and the bugles of joy incessantly play. Pause.
Manmohan Singh (Punjabi)ਖੁਸ਼ੀ ਉਤਪੰਨ ਹੋ ਗਈ ਹੈ ਅਤੇ ਖੁਸ਼ੀ ਦੇ ਤੁਰਮ ਇਕਰਸ ਵੱਜਦੇ ਹਨ। ਠਹਿਰਾਉ।
Fareedkot Teekaਜਿਸ ਤੇ ਅਨੇਕ ਪ੍ਰਕਾਰ ਕੇ ਸੁਖ ਉਤਪਤ ਭਏ ਹੈਂ ਔ ਅਨਹਦ ਏਕ ਰਸ ਅਹੰਬ੍ਰਹਮਾਸਮੀ ਆਦੀ (ਤੂਰੇ) ਸਬਦ ਬਾਜਤੇ ਭਏ ਹੈਂ॥੧॥ ਰਹਾਉ ॥
Prof. Sahib Singhਉਸ ਦੇ ਅੰਦਰ ਸਾਰੇ ਸੁਖ ਪੈਦਾ ਹੋ ਗਏ (ਮਾਨੋ, ਉਸ ਦੇ ਅੰਦਰ) ਇਕ-ਰਸ ਸਾਰੇ ਵਾਜੇ ਵੱਜਣ ਲੱਗ ਪਏ ॥੧॥ ਰਹਾਉ ॥

ਪਦ ਅਰਥ ਉਪਜੇ = ਪੈਦਾ ਹੋ ਗਏ। ਬਾਜੇ = ਵੱਜ ਪਏ। ਅਨਹਦ = {अनहत = ਬਿਨਾ ਵਜਾਣ ਦੇ} ਇਕ-ਰਸ। ਤੂਰੇ = ਵਾਜੇ ॥੧॥ ਰਹਾਉ ॥

SikhNet (Spanish)la Dicha se ha edificado en mí y la Melodía Divina resuena en mi interior. (1-Pausa)

ਤਾਪ ਪਾਪ ਸੰਤਾਪ ਬਿਨਾਸੇ ॥

taap paap santaap binaase |

Sant Singh KhalsaSufferings, sins and afflictions have been dispelled.
Manmohan SinghMy sufferings, sins and afflictions are dispelled.
Manmohan Singh (Punjabi)ਮੇਰੇ ਦੁੱਖਦੇ, ਗੁਨਾਹ ਅਤੇ ਕਲੇਸ਼ ਨਾਸ ਹੋ ਗਏ ਹਨ।
Fareedkot Teekaਜੋ (ਸੰ) ਭਲੀ ਪ੍ਰਕਾਰ (ਤਪ) ਤਪਾਵਤੇ ਥੇ ਸੇ ਤਨ ਕੇ ਸਰਬ ਤਾਪ ਔ ਮਨ ਕੇ ਪਾਪ ਸਰਬ ਨਾਸ ਹੋ ਜਾਤੇ ਭਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦੇ ਮਨੁੱਖ ਸਾਰੇ ਪਾਪ ਨਾਸ ਹੋ ਗਏ,

ਪਦ ਅਰਥ ਤਾਪ = ਦੁੱਖ। ਪਾਪ = ਵਿਕਾਰ। ਸੰਤਾਪ = ਕਲੇਸ਼।

SikhNet (Spanish)Todas mis maldades, errores y aflicciones han sido erradicados.

ਹਰਿ ਸਿਮਰਤ; ਕਿਲਵਿਖ ਸਭਿ ਨਾਸੇ ॥੧॥

har simarat; kilavikh sabh naase |1|

Sant Singh KhalsaRemembering the Lord in meditation, all sinful mistakes have been erased. ||1||
Manmohan SinghMeditating on the Lord, all my vices have hastened away.
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਆਰਾ, ਮੇਰੇ ਸਾਰੇ ਪਾਪ ਦੌੜ ਗਏ ਹਨ।
Fareedkot Teekaਸਿਮਰਨ ਕਰ ਜਨਮ ਜਨਮਾਤ੍ਰੋਂ ਕੇ (ਕਿਲਵਿਖ) ਮਹਾਂ ਪਾਪ ਸਭ ਨਸ ਗਏ ਹੈਂ। ਸੋ ਇਹੁ ਹੈ: ੧ ਸੋਨਾ ਚੁਰਾਵਨਾ, ੨ ਗੁਰ ਸਿਹਜਾਪਰ ਗਵਨ, ੩ ਬ੍ਰਹਮ ਹਤਿਆ, ੪ ਮਦਰਾ ਪਾਨ॥੧॥
Prof. Sahib Singh(ਜਿਸ ਨੇ ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਦੇ ਸਾਰੇ) ਦੁੱਖ ਕਲੇਸ਼ ਦੂਰ ਹੋ ਗਏ ॥੧॥

ਪਦ ਅਰਥ ਸਿਮਰਤ = ਸਿਮਰਦਿਆਂ। ਕਿਲਵਿਖ = ਪਾਪ। ਸਭਿ = ਸਾਰੇ ॥੧॥

SikhNet (Spanish)Contemplando al Señor, todas mis faltas se han borrado. (1)

ਅਨਦੁ ਕਰਹੁ; ਮਿਲਿ ਸੁੰਦਰ. ਨਾਰੀ ॥

anad karahu; mil sundar. naaree |

Sant Singh KhalsaJoining together, O beautiful soul-brides, celebrate and make merry.
Manmohan SinghMeeting together, O the beauteous brides, make ye merry,
Manmohan Singh (Punjabi)ਇਕੱਠੀ ਹੋ ਕੇ ਹੇ ਸੋਹਣੀਓ ਸਹੇਲੀਓ! ਤੁਸੀਂ ਮੌਜਾਂ ਮਾਣੋ,
Fareedkot Teekaਮੈਂ ਸੁੰਦਰ (ਨਾਰੀ) ਇਸਤ੍ਰੀ ਰੂਪ ਸੰਤ ਜਨੋਂ ਮੇਂ ਮਿਲ ਕਰ ਸਦਾ ਅਨੰਦ ਕੋ ਕਰਤਾ ਹੂੰ॥
Prof. Sahib Singh(ਨਾਮ ਦੀ ਬਰਕਤਿ ਨਾਲ) ਸੋਹਣੇ (ਬਣ ਚੁਕੇ) ਹੇ ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ (ਸਤਸੰਗ ਮਨਾ ਕੇ ਆਪਣੇ ਅੰਦਰ) ਆਤਮਕ ਆਨੰਦ ਪੈਦਾ ਕਰੋ।

ਪਦ ਅਰਥ ਅਨਦੁ ਕਰਹੁ = ਆਤਮਕ ਆਨੰਦ ਪੈਦਾ ਕਰੋ। ਮਿਲਿ = ਮਿਲ ਕੇ। ਨਾਰੀ = ਹੇ ਨਾਰੀਹੋ! ਹੇ ਮੇਰੇ ਗਿਆਨ-ਇੰਦ੍ਰਿਓ!

SikhNet (Spanish)Oh, Novias bellas del Señor, compañeras,

ਗੁਰਿ ਨਾਨਕਿ; ਮੇਰੀ ਪੈਜ ਸਵਾਰੀ ॥੨॥੩॥੨੧॥

gur naanak; meree paij savaaree |2|3|21|

Sant Singh KhalsaGuru Nanak has saved my honor. ||2||3||21||
Manmohan SinghGuru Nanak has saved my honour.
Manmohan Singh (Punjabi)ਗੁਰੂ ਨਾਨਕ ਨੇ ਮੇਰੀ ਪਤਿ-ਆਬਰੂ ਰੱਖ ਲਈ ਹੈ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਤੇ ਹੈਂ: ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰ ਹਮਾਰੀ ਪੈਜ ਸਵਾਰ ਦਈ ਹੈ॥੨॥੩॥੨੧॥☬ਜੀਵਾਂ ਕੇ ਅਵਗੁਣ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਗੁਰੂ ਨਾਨਕ ਨੇ (ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ ॥੨॥੩॥੨੧॥

ਪਦ ਅਰਥ ਗੁਰਿ = ਗੁਰੂ ਨੇ। ਨਾਨਕਿ = ਨਾਨਕ ਨੇ। ਪੈਜ = ਲਾਜ, ਇੱਜ਼ਤ ॥੨॥੩॥੨੧॥

SikhNet (Spanish)bailen en Dicha, pues el Guru, dice Nanak, ha salvado mi Honor. (2-3-21)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਮਮਤਾ ਮੋਹ ਧ੍ਰੋਹ ਮਦਿ ਮਾਤਾ; ਬੰਧਨਿ ਬਾਧਿਆ ਅਤਿ ਬਿਕਰਾਲ ॥

mamataa moh dhroh mad maataa; bandhan baadhiaa at bikaraal |

Sant Singh KhalsaIntoxicated with the wine of attachment, love of worldly possessions and deceit, and bound in bondage, he is wild and hideous.
Manmohan SinghIntoxicated with the love of kindreds worldly attachments, fraud and ego and bound by bondage, man looks very hideous.
Manmohan Singh (Punjabi)ਸਨਬੰਧੀਆਂ ਨਾਲ ਪ੍ਰੀਤ, ਸੰਸਾਰੀ ਲਗਨਾਂ, ਛਲ ਅਤੇ ਹੰਕਾਰ ਨਾਲ ਮਤਵਾਲਾ ਹੋਇਆ ਹੋਇਆ ਅਤੇ ਜੂੜਾਂ ਨਾਲ ਜਕੜਿਆ ਹੋਇਆ ਬੰਦਾ ਬੜਾ ਹੀ ਡਰਾਉਣਾ ਦਿਸਦਾ ਹੈ।
Fareedkot Teekaਹੰਤਾ ਮਮਤਾ ਕਰ ਮੋਹਿ ਕੇ ਅਧੀਨ ਹੂਆ ਇਹ ਜੀਵ (ਧ੍ਰੋਹ) ਛਲ ਔ (ਮਦਿ) ਅਹੰਕਾਰ ਆਦੀ ਵਿਕਾਰੋਂ ਮੇਂ ਮਸਤ ਹੂਆ ਹੂਆ ਅਤੀ (ਬਿਕਰਾਲ) ਭਿਆਨਕ ਭਰਮ ਰੂਪੀ ਬੰਧਨੋਂ ਕਰ ਬਾਂਧਿਆ ਹੈ॥
Prof. Sahib Singh(ਹੇ ਪ੍ਰਭੂ! ਇਸ ਸੰਸਾਰ-ਸਮੁੰਦਰ ਵਿਚ ਫਸ ਕੇ ਜੀਵ) ਅਪਣੱਤ ਦੇ ਮਦ ਵਿਚ, ਮੋਹ ਦੇ ਨਸ਼ੇ ਵਿਚ, ਠੱਗੀ-ਚਾਲਾਕੀ ਦੇ ਮਦ ਵਿਚ ਮਸਤ ਰਹਿੰਦਾ ਹੈ। ਮਾਇਆ ਦੇ ਮੋਹ ਦੇ ਜਕੜ ਨਾਲ ਬੱਝਾ ਹੋਇਆ ਜੀਵ ਬੜੇ ਡਰਾਉਣੇ ਜੀਵਨ ਵਾਲਾ ਬਣ ਜਾਂਦਾ ਹੈ।

ਪਦ ਅਰਥ ਮਮ = ਮੇਰਾ। ਮਮਤਾ = {ਲਫ਼ਜ਼ 'ਮਮ' ਤੋਂ ਭਾਵ, ਭਾਵਕ ਨਾਂਵ} ਅਪਣੱਤ। ਧ੍ਰੋਹ = ਠੱਗੀ। ਮਦਿ = ਮਦ ਵਿਚ, ਨਸ਼ੇ ਵਿਚ। ਮਾਤਾ = ਮਸਤ। ਬੰਧਨਿ = ਬੰਧਨ ਨਾਲ, ਰੱਸੀ। ਬਾਧਿਆ = ਬੱਝਾ ਹੋਇਆ। ਅਤਿ = ਬਹੁਤ। ਬਿਕਰਾਲ = ਡਰਾਉਣਾ।

SikhNet (Spanish)Intoxicado con el vino del deseo, del ego, con saña, y atado con las amarras de Maya, el hombre se convierte en un salvaje.

ਦਿਨੁ ਦਿਨੁ ਛਿਜਤ. ਬਿਕਾਰ ਕਰਤ ਅਉਧ; ਫਾਹੀ ਫਾਥਾ. ਜਮ ਕੈ ਜਾਲ ॥੧॥

din din chhijat. bikaar karat aaudh; faahee faathaa. jam kai jaal |1|

Sant Singh KhalsaDay by day, his life is winding down; practicing sin and corruption, he is trapped by the noose of Death. ||1||
Manmohan SinghCommitting sins, the mortal's age goes on diminishing day by day and he is entrapped in the death's net and noose.
Manmohan Singh (Punjabi)ਪਾਪ ਕਮਾਉਂਦੇ ਹੀ ਪ੍ਰਾਣੀ ਦੀ ਉਮਰ ਰੋਜ-ਬ-ਰੋਜ਼ ਘਟਦੀ ਜਾ ਰਹੀ ਹੈ। ਅਤੇ ਉਹ ਮੌਤ ਦੀ ਕੁੜਿੱਕੀ ਅਤੇ ਫਾਂਸੀ ਅੰਦਰ ਫਸਿਆ ਹੋਇਆ ਹੈ।
Fareedkot Teekaਦਿਨ ਦਿਨ ਮੇਂ ਸਮਾਂ ਬੀਤਨੇ ਸੇ ਆਰਬਲਾ ਇਸ ਕੀ ਬਿਕਾਰ ਕਰਤੇ ਹੂਏ (ਛਿਜਤ) ਘਟਤੀ ਜਾਤੀ ਹੈ ਔਰ ਵਾਸ਼ਨਾ ਕੀ ਫਾਸੀ ਮੇਂ ਫਾਸਾ ਹੂਆ ਜਮੋਂ ਕੇ ਜਾਲ ਮੇਂ ਪੜਤਾ ਹੈ॥੧॥
Prof. Sahib Singhਹਰ ਰੋਜ਼ ਵਿਕਾਰ ਕਰਦਿਆਂ ਇਸ ਦੀ ਉਮਰ ਘਟਦੀ ਜਾਂਦੀ ਹੈ, ਇਹ ਜਮ ਦੀ ਫਾਹੀ ਵਿਚ ਜਮ ਦੇ ਜਾਲ ਵਿਚ ਸਦਾ ਫਸਿਆ ਰਹਿੰਦਾ ਹੈ ॥੧॥

ਪਦ ਅਰਥ ਦਿਨੁ ਦਿਨੁ = ਹਰ ਰੋਜ਼। ਛਿਜਤ = ਘਟਦੀ ਜਾਂਦੀ। ਅਉਧ = ਉਮਰ ॥੧॥

SikhNet (Spanish)Haciendo maldades, por todas partes su vida es destruida, y el mensajero de la muerte lo estrangula.(1)

ਤੇਰੀ ਸਰਣਿ; ਪ੍ਰਭ ਦੀਨ ਦਇਆਲਾ ॥

teree saran; prabh deen deaalaa |

Sant Singh KhalsaI seek Your Sanctuary, O God, Merciful to the meek.
Manmohan SinghMy Master, merciful to the meek, I have entered Thine asylum.
Manmohan Singh (Punjabi)ਮਸਕੀਨਾਂ ਤੇ ਮਿਹਰਬਾਨ ਮੇਰੇ ਮਾਲਕ! ਮੈਂ ਤੇਰੀ ਓਟ ਲਈ ਹੈ।
Fareedkot Teekaਹੇ ਪ੍ਰਭੂ ਦੀਨ ਦਇਆਲ! ਹਮ ਤੇਰੀ ਸਰਣ ਕੋ ਪ੍ਰਾਪਤਿ ਭਏ ਹੈਂ॥
Prof. Sahib Singhਦੀਨਾਂ ਉਤੇ ਦਇਆ ਕਰਨ ਵਾਲੇ ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਦੀਨ = ਗ਼ਰੀਬ, ਨਿਮਾਣੇ।

SikhNet (Spanish)Busco sólo Tu Refugio, oh Ser Compasivo,

ਮਹਾ ਬਿਖਮ ਸਾਗਰੁ ਅਤਿ ਭਾਰੀ; ਉਧਰਹੁ ਸਾਧੂ ਸੰਗਿ ਰਵਾਲਾ ॥੧॥ ਰਹਾਉ ॥

mahaa bikham saagar at bhaaree; udharahu saadhoo sang ravaalaa |1| rahaau |

Sant Singh KhalsaI have crossed over the terrible, treacherous, enormous world-ocean, with the dust of the Saadh Sangat, the Company of the Holy. ||1||Pause||
Manmohan SinghWith the dust of the Saints feet, I have crossed the awfully arduous and exceedingly big world-ocean. Pause.
Manmohan Singh (Punjabi)ਸੰਤਾਂ ਦੀ ਧੂੜੀ ਨਾਲ, ਮੈਂ ਪਰਮ ਕਠਨ ਅਤੇ ਮਹਾਨ ਵਿਸ਼ਾਲ ਸੰਸਾਰ ਸਮੁੰਦਰ ਨੂੰ ਪਾਰ ਕਰ ਲਿਆ ਹੈ। ਠਹਿਰਾਉ।
Fareedkot Teekaਮਹਾਂ (ਬਿਖਮ) ਕਠਨ ਸੰਸਾਰ ਰੂਪੀ ਸਮੁੰਦਰ ਜੋ ਅਤਿਸੈ ਕਰ ਭਾਰੀ ਹੈ, ਆਪ ਨੇ ਸਾਧ ਸੰਗਤਿ ਕੀ ਚਰਨ ਧੂੜੀ ਦੇ ਕਰ ਤਿਸ ਤੇ (ਉਧਰਹੁ) ਪਾਰ ਕਰੋ॥੧॥ ਰਹਾਉ ॥
Prof. Sahib Singhਇਹ (ਸੰਸਾਰ-) ਸਮੁੰਦਰ ਬਹੁਤ ਵੱਡਾ ਹੈ, (ਇਸ ਵਿਚੋਂ ਪਾਰ ਲੰਘਣਾ) ਬੜਾ ਔਖਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਗੁਰੂ ਦੀ ਚਰਨ-ਧੂੜ ਦੇ ਕੇ ਇਸ ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲੈ ॥੧॥ ਰਹਾਉ ॥

ਪਦ ਅਰਥ ਬਿਖਮ = ਔਖਾ। ਸਾਗਰੁ = ਸਮੁੰਦਰ। ਉਧਰਹੁ = ਪਾਰ ਲੰਘਾ ਲਵੋ। ਸਾਧੂ = ਗੁਰੂ। ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਰਵਾਲਾ = ਚਰਨ-ਧੂੜ ॥੧॥ ਰਹਾਉ ॥

SikhNet (Spanish)pues el mar de la existencia es duro y tormentoso, y sólo cuando uno es bendecido con el Polvo de los Pies de los Santos, lo puede cruzar. (1-Pausa)

ਪ੍ਰਭ ਸੁਖਦਾਤੇ ਸਮਰਥ ਸੁਆਮੀ; ਜੀਉ ਪਿੰਡੁ ਸਭੁ ਤੁਮਰਾ ਮਾਲ ॥

prabh sukhadaate samarath suaamee; jeeo pindd sabh tumaraa maal |

Sant Singh KhalsaO God, Giver of peace, All-powerful Lord and Master, my soul, body and all wealth are Yours.
Manmohan SinghO my Peace-Giving and Omnipotent Lord Master, my soul, body and wealth all are
Manmohan Singh (Punjabi)ਹੇ ਮੇਰੇ ਆਰਾਮ-ਦੇਣਹਾਰ ਅਤੇ ਸਰਬ-ਸ਼ਕਤੀਵਾਨ ਸਾਹਿਬ ਮਾਲਕ! ਮੇਰੀ ਜਿੰਦੜੀ, ਦੇਹ ਅਤੇ ਦੌਲਤ ਸਮੂਹ ਮੇਰੇ ਹੀ ਹਨ।
Fareedkot Teekaਤਾਂ ਤੇ ਹੇ ਪ੍ਰਭੂ ਸਾਮਰਥ ਔ ਸਰਬ ਕੇ ਸੁਆਮੀ ਸੁਖਾਂ ਕੇ ਦਾਤੇ! ਜੀਵ ਔਰ (ਪਿੰਡੁ) ਸਰੀਰ ਔਰ ਮਾਲ ਸਭ ਤੁਮਾਰਾ ਹੀ ਦੀਆ ਹੂਆ ਹੈ॥
Prof. Sahib Singhਹੇ ਸਾਰੇ ਸੁਖ ਦੇਣ ਵਾਲੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ ਸੁਆਮੀ! (ਜੀਵਾਂ ਨੂੰ ਮਿਲੇ ਹੋਏ) ਇਹ ਜਿੰਦ ਤੇ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਸਭੁ = ਇਹ ਸਾਰਾ। ਮਾਲੁ = ਪੂੰਜੀ।

SikhNet (Spanish)Oh Señor Todopoderoso y Dador de Éxtasis, mi vida y mi cuerpo pertenecen a Ti.

ਭ੍ਰਮ ਕੇ ਬੰਧਨ ਕਾਟਹੁ ਪਰਮੇਸਰ; ਨਾਨਕ ਕੇ ਪ੍ਰਭ ਸਦਾ ਕ੍ਰਿਪਾਲ ॥੨॥੪॥੨੨॥

bhram ke bandhan kaattahu paramesar; naanak ke prabh sadaa kripaal |2|4|22|

Sant Singh KhalsaPlease, break my bonds of doubt, O Transcendent Lord, forever Merciful God of Nanak. ||2||4||22||
Manmohan SinghThine. O Thou ever Merciful Lord Master of Nanak, mercifully snap Thou my bonds of doubt.
Manmohan Singh (Punjabi)ਹੇ ਤੂੰ ਸਦੀਵੀਂ ਮਿਹਰਬਾਨ ਨਾਨਕ ਦੇ ਸੁਆਮੀ ਮਾਲਕ! ਕਿਰਪਾ ਕਰ ਕੇ ਤੂੰ ਮੇਰੇ ਸੰਦੇਹ ਦੇ ਜੂੜ ਕੱਟ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਸਦਾ ਕਿਰਪਾਲ ਪਰਮੇਸਰ! ਅਪਨੇ ਦਾਸੋਂ ਕੇ ਭਰਮ ਉਪਜਾਏ ਹੂਏ ਬੰਧਨ ਕਾਟੋ॥੨॥੪॥੨੨॥☬ਜਿਸ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਜੀ ਕੋ ਬਾਲ ਅਵਸਥਾ ਮੇਂ ਏਕ ਦਿਨ ਤਾਪ ਨੇ ਸਰੀਰ ਮੇਂ ਪਰਵੇਸ ਕਰ ਕਛਕ ਵਿਖੇ੍ਯਪ ਦੀਆ, ਪੁਨਾ ਅਲਪ ਕਾਲ ਮੇਂ ਜ੍ਵਰ ਦੂਰ ਹੋ ਗਇਆ। ਤਿਸ ਸਮੈਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਤਿਨ ਕੇ ਪਰਥਾਇ ਕਈ ਸਬਦ ਉਚਾਰਨ ਕਰਤੇ ਭਏ। ਜਿਸ ਮੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੀ ਅਪਨੇ ਪਰ ਖੁਸ਼ੀ ਦਿਖਲਾਵਤੇ ਹੂਏ ਬੇਨਤੀ ਕਰਤੇ ਭਏ। ਸੋ ਇਹ ਸਬਦ ਏਕ ਜਗਹ ਇਕਤ੍ਰ ਨਹੀਂ ਲਿਖੇ ਕੁਛ ਸੋਰਠਿ ਰਾਗ ਮੇਂ ਅਰ ਕੁਛ ਬਿਲਾਵਲੁ ਮੇਂ ਹੈਂ। ਸੋਈ ਅਬ ਉਚਰਨ ਕਰਤੇ ਹੈਂ:
Prof. Sahib Singhਹੇ ਨਾਨਕ ਦੇ ਪ੍ਰਭੂ! ਹੇ ਸਦਾ ਕਿਰਪਾਲ ਪ੍ਰਭੂ! ਹੇ ਪਰਮੇਸਰ! (ਜੀਵ ਮਾਇਆ ਵਿਚ ਭਟਕ ਰਹੇ ਹਨ, ਜੀਵਾਂ ਦੇ ਇਹ) ਭਟਕਣਾ ਦੇ ਬੰਧਨ ਕੱਟ ਦੇਹ ॥੨॥੪॥੨੨॥

ਪਦ ਅਰਥ ਭ੍ਰਮ = ਭਟਕਣਾ ॥੨॥੪॥੨੨॥

SikhNet (Spanish)Oh Dios de dioses, libérame de las amarras de mis dudas, pues Tú eres mi Señor siempre Compasivo.(2-4-22)

Open this shabad →

Shabad Guru Arjan Dev Ji Raag Bilaaval continues on Ang 807

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਸਗਲ ਅਨੰਦੁ ਕੀਆ ਪਰਮੇਸਰਿ; ਅਪਣਾ ਬਿਰਦੁ ਸਮੑਾਰਿਆ ॥

sagal anand keea paramesar; apanaa birad samaariaa |

Sant Singh KhalsaThe Transcendent Lord has brought bliss to all; He has confirmed His Natural Way.
Manmohan SinghThe Supreme Lord has diffused bliss all round and has fulfilled His creed.
Manmohan Singh (Punjabi)ਸ਼ਰੋਮਣੀ ਸਾਹਿਬ ਨੇ ਸਾਰੇ ਪਾਸੇ ਖੁਸ਼ੀ ਪਰਵਾਣਿਤ ਕਰ ਦਿੱਤੀ ਹੈ ਅਤੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ।
Fareedkot Teekaਪਰਮੇਸਰ ਨੇ ਸਰਬ ਪ੍ਰਕਾਰ ਅਨੰਦ ਕੀਆ ਹੈ ਔ ਅਪਨਾ ਭਗਤ ਵਤਸਲ (ਬਿਰਦੁ) ਪ੍ਰਣ ਸੰਭਾਲਿਆ ਹੈ॥
Prof. Sahib Singh(ਹੇ ਭਾਈ! ਇਹ ਯਕੀਨ ਜਾਣੋ ਕਿ) ਪਰਮਾਤਮਾ ਆਪਣਾ ਮੁੱਢ-ਕਦੀਮਾਂ ਦਾ (ਭਗਤਿ-ਵਛਲ ਹੋਣ ਦਾ) ਸੁਭਾਉ ਸਦਾ ਚੇਤੇ ਰੱਖਦਾ ਹੈ, ਉਹਨਾਂ (ਭਗਤ ਜਨਾਂ) ਨੂੰ ਹਰੇਕ ਕਿਸਮ ਦਾ ਸੁਖ-ਆਨੰਦ ਦੇਂਦਾ ਹੈ।

ਪਦ ਅਰਥ ਸਗਲ = ਸਾਰਾ, ਪੂਰਨ। ਪਰਮੇਸਰਿ = ਪਰਮੇਸਰ ਨੇ। ਬਿਰਦੁ = ਮੁੱਢ-ਕਦੀਮਾਂ ਦਾ ਸੁਭਾਉ। ਸਮ੍ਹ੍ਹਾਰਿਆ = ਸੰਭਾਲਿਆ ਹੈ, ਚੇਤੇ ਰੱਖਿਆ ਹੈ।

SikhNet (Spanish)Dios me ha bendecido con Éxtasis; sí, ha cumplido con Su Naturaleza Esencial.

ਸਾਧ ਜਨਾ ਹੋਏ ਕਿਰਪਾਲਾ; ਬਿਗਸੇ ਸਭਿ ਪਰਵਾਰਿਆ ॥੧॥

saadh janaa hoe kirapaalaa; bigase sabh paravaariaa |1|

Sant Singh KhalsaHe has become Merciful to the humble, holy Saints, and all my relatives blossom forth in joy. ||1||
Manmohan SinghThe Lord has become merciful to the holy men and all my Kindreds are happy.
Manmohan Singh (Punjabi)ਨੇਕ ਪੁਰਸ਼ਾਂ ਤੇ ਸਾਹਿਬ ਮਿਹਰਬਾਨ ਹੋ ਗਿਆ ਹੈ ਅਤੇ ਮੇਰੇ ਸਾਰੇ ਸਨਬੰਧੀ ਖੁਸ਼ ਹਨ।
Fareedkot Teeka(ਸਾਧ ਜਨਾ) ਜੋ ਭਾਈ ਬੁਢਾ ਸਾਹਿਬ ਜੀ ਆਦਿ ਸੰਤ ਜਨ ਹੈਂ, ਸੋ ਦਇਆਲ ਭਏ ਹੈਂ, ਤਿਸ ਕਰ ਸਰਬ ਪਰਵਾਰ ਕੇ ਲੋਕ ਪ੍ਰਸੰਨ ਭਏ ਹੈਂ॥੧॥
Prof. Sahib Singhਆਪਣੇ ਸੰਤ ਜਨਾਂ ਉਤੇ ਸਦਾ ਦਇਆਵਾਨ ਰਹਿੰਦਾ ਹੈ, ਉਹਨਾਂ ਦੇ ਸਾਰੇ ਪਰਵਾਰ (ਸਾਰੇ ਗਿਆਨ-ਇੰਦ੍ਰੇ ਭੀ) ਆਨੰਦ-ਭਰਪੂਰ ਰਹਿੰਦੇ ਹਨ ॥੧॥

ਪਦ ਅਰਥ ਬਿਗਸੇ = ਖ਼ੁਸ਼ ਹੋਏ, ਖਿੜ ਪਏ। ਸਭਿ = ਸਾਰੇ। ਸਭ ਪਰਵਾਰਿਆ = ਸਾਰੇ ਪਰਵਾਰ ॥੧॥

SikhNet (Spanish)Él es Compasivo con los Santos y llena de Bondad los corazones de todos mis semejantes.(1)

ਕਾਰਜੁ ਸਤਿਗੁਰਿ ਆਪਿ ਸਵਾਰਿਆ ॥

kaaraj satigur aap savaariaa |

Sant Singh KhalsaThe True Guru Himself has resolved my affairs.
Manmohan SinghHimself, the True Guru has adjusted mine affair.
Manmohan Singh (Punjabi)ਆਪੇ ਹੀ ਸੱਚੇ ਗੁਰਾਂ ਨੇ ਮੇਰਾ ਕੰਮ ਰਾਸ ਕਰ ਦਿੱਤਾ ਹੈ।
Fareedkot Teekaਹਮਾਰਾ ਕਾਰਜ ਸਤਿਗੁਰ ਨਾਨਕ ਜੀ ਨੇ ਆਪ ਹੀ ਸਵਾਰਿਆ ਹੈ॥
Prof. Sahib Singh(ਹੇ ਭਾਈ! ਲੋਕ ਤਾਂ ਦੇਵੀ ਆਦਿਕ ਦੀ ਪੂਜਾ ਦੀ ਕੋਈ ਪ੍ਰੇਰਨਾ ਕਰਦੇ ਸਨ। ਪਰ ਵੇਖੋ, ਹਰਿਗੋਬਿੰਦ ਨੂੰ ਚੀਚਕ ਦੇ ਤਾਪ ਤੋਂ ਅਰੋਗਤਾ ਦੇਣ ਵਾਲਾ ਇਹ ਵੱਡਾ) ਕੰਮ (ਮੇਰੇ) ਸਤਿਗੁਰੂ ਨੇ ਆਪ ਹੀ ਸਿਰੇ ਚਾੜ੍ਹ ਦਿੱਤਾ ਹੈ।

ਪਦ ਅਰਥ ਕਾਰਜੁ = ਕੰਮ। ਸਤਿਗੁਰਿ = ਗੁਰੂ ਨੇ। ਸਵਾਰਿਆ = ਸਿਰੇ ਚਾੜ੍ਹ ਦਿੱਤਾ ਹੈ।

SikhNet (Spanish)El Mismo Verdadero Guru ha realizado todas mis tareas

Open this shabad (7 lines, Angs 806-807) →

Ang 806 of 1430