ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਸਾਂਤਿ ਪਾਈ; ਗੁਰਿ ਸਤਿਗੁਰਿ ਪੂਰੇ ॥
saant paaee; gur satigur poore |
Sant Singh KhalsaThe Guru, the Perfect True Guru, has blessed me with peace and tranquility.
Manmohan SinghThe Guru, the Perfect True Guru, has blessed me with peace.
Manmohan Singh (Punjabi)ਗੁਰਾਂ, ਪੂਰਨ ਸੱਚੇ ਗੁਰਾਂ ਮੈਨੂੰ ਠੰਢ-ਚੈਨ ਪਰਦਾਨ ਕੀਤੀ ਹੈ।
Fareedkot Teekaਜੋ ਪੂਜਨੀਯ ਪੂਰੇ ਸਤਿਗੁਰੂ ਹੈਂ ਤਿਨੋਂ ਨੇ ਅਬ ਹਮਾਰੇ ਰਿਦੈ ਮੇਂ ਸ਼ਾਂਤੀ ਪਾਈ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ, ਸਤਿਗੁਰੂ ਨੇ (ਹਰਿ-ਨਾਮ ਦੀ ਦਾਤ ਦੇ ਕੇ ਜਿਸ ਮਨੁੱਖ ਦੇ ਹਿਰਦੇ ਵਿਚ) ਠੰਡ ਵਰਤਾ ਦਿੱਤੀ,ਪਦ ਅਰਥ ਸਾਂਤਿ = ਸ਼ਾਂਤੀ, ਆਤਮਕ ਠੰਢ। ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰੂ ਨੇ।
SikhNet (Spanish)Soy bendecido con Paz por el Guru Perfecto;
ਸੁਖ ਉਪਜੇ; ਬਾਜੇ ਅਨਹਦ ਤੂਰੇ ॥੧॥ ਰਹਾਉ ॥
sukh upaje; baaje anahad toore |1| rahaau |
Sant Singh KhalsaPeace and joy have welled up, and the mystical trumpets of the unstruck sound current vibrate. ||1||Pause||
Manmohan SinghJoy has welled up and the bugles of joy incessantly play. Pause.
Manmohan Singh (Punjabi)ਖੁਸ਼ੀ ਉਤਪੰਨ ਹੋ ਗਈ ਹੈ ਅਤੇ ਖੁਸ਼ੀ ਦੇ ਤੁਰਮ ਇਕਰਸ ਵੱਜਦੇ ਹਨ। ਠਹਿਰਾਉ।
Fareedkot Teekaਜਿਸ ਤੇ ਅਨੇਕ ਪ੍ਰਕਾਰ ਕੇ ਸੁਖ ਉਤਪਤ ਭਏ ਹੈਂ ਔ ਅਨਹਦ ਏਕ ਰਸ ਅਹੰਬ੍ਰਹਮਾਸਮੀ ਆਦੀ (ਤੂਰੇ) ਸਬਦ ਬਾਜਤੇ ਭਏ ਹੈਂ॥੧॥ ਰਹਾਉ ॥
Prof. Sahib Singhਉਸ ਦੇ ਅੰਦਰ ਸਾਰੇ ਸੁਖ ਪੈਦਾ ਹੋ ਗਏ (ਮਾਨੋ, ਉਸ ਦੇ ਅੰਦਰ) ਇਕ-ਰਸ ਸਾਰੇ ਵਾਜੇ ਵੱਜਣ ਲੱਗ ਪਏ ॥੧॥ ਰਹਾਉ ॥ਪਦ ਅਰਥ ਉਪਜੇ = ਪੈਦਾ ਹੋ ਗਏ। ਬਾਜੇ = ਵੱਜ ਪਏ। ਅਨਹਦ = {अनहत = ਬਿਨਾ ਵਜਾਣ ਦੇ} ਇਕ-ਰਸ। ਤੂਰੇ = ਵਾਜੇ ॥੧॥ ਰਹਾਉ ॥
SikhNet (Spanish)la Dicha se ha edificado en mí y la Melodía Divina resuena en mi interior. (1-Pausa)
ਤਾਪ ਪਾਪ ਸੰਤਾਪ ਬਿਨਾਸੇ ॥
taap paap santaap binaase |
Sant Singh KhalsaSufferings, sins and afflictions have been dispelled.
Manmohan SinghMy sufferings, sins and afflictions are dispelled.
Manmohan Singh (Punjabi)ਮੇਰੇ ਦੁੱਖਦੇ, ਗੁਨਾਹ ਅਤੇ ਕਲੇਸ਼ ਨਾਸ ਹੋ ਗਏ ਹਨ।
Fareedkot Teekaਜੋ (ਸੰ) ਭਲੀ ਪ੍ਰਕਾਰ (ਤਪ) ਤਪਾਵਤੇ ਥੇ ਸੇ ਤਨ ਕੇ ਸਰਬ ਤਾਪ ਔ ਮਨ ਕੇ ਪਾਪ ਸਰਬ ਨਾਸ ਹੋ ਜਾਤੇ ਭਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦੇ ਮਨੁੱਖ ਸਾਰੇ ਪਾਪ ਨਾਸ ਹੋ ਗਏ,ਪਦ ਅਰਥ ਤਾਪ = ਦੁੱਖ। ਪਾਪ = ਵਿਕਾਰ। ਸੰਤਾਪ = ਕਲੇਸ਼।
SikhNet (Spanish)Todas mis maldades, errores y aflicciones han sido erradicados.
ਹਰਿ ਸਿਮਰਤ; ਕਿਲਵਿਖ ਸਭਿ ਨਾਸੇ ॥੧॥
har simarat; kilavikh sabh naase |1|
Sant Singh KhalsaRemembering the Lord in meditation, all sinful mistakes have been erased. ||1||
Manmohan SinghMeditating on the Lord, all my vices have hastened away.
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਆਰਾ, ਮੇਰੇ ਸਾਰੇ ਪਾਪ ਦੌੜ ਗਏ ਹਨ।
Fareedkot Teekaਸਿਮਰਨ ਕਰ ਜਨਮ ਜਨਮਾਤ੍ਰੋਂ ਕੇ (ਕਿਲਵਿਖ) ਮਹਾਂ ਪਾਪ ਸਭ ਨਸ ਗਏ ਹੈਂ। ਸੋ ਇਹੁ ਹੈ: ੧ ਸੋਨਾ ਚੁਰਾਵਨਾ, ੨ ਗੁਰ ਸਿਹਜਾਪਰ ਗਵਨ, ੩ ਬ੍ਰਹਮ ਹਤਿਆ, ੪ ਮਦਰਾ ਪਾਨ॥੧॥
Prof. Sahib Singh(ਜਿਸ ਨੇ ਗੁਰੂ ਦੀ ਕਿਰਪਾ ਨਾਲ ਹਰਿ-ਨਾਮ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਦੇ ਸਾਰੇ) ਦੁੱਖ ਕਲੇਸ਼ ਦੂਰ ਹੋ ਗਏ ॥੧॥ਪਦ ਅਰਥ ਸਿਮਰਤ = ਸਿਮਰਦਿਆਂ। ਕਿਲਵਿਖ = ਪਾਪ। ਸਭਿ = ਸਾਰੇ ॥੧॥
SikhNet (Spanish)Contemplando al Señor, todas mis faltas se han borrado. (1)
ਅਨਦੁ ਕਰਹੁ; ਮਿਲਿ ਸੁੰਦਰ. ਨਾਰੀ ॥
anad karahu; mil sundar. naaree |
Sant Singh KhalsaJoining together, O beautiful soul-brides, celebrate and make merry.
Manmohan SinghMeeting together, O the beauteous brides, make ye merry,
Manmohan Singh (Punjabi)ਇਕੱਠੀ ਹੋ ਕੇ ਹੇ ਸੋਹਣੀਓ ਸਹੇਲੀਓ! ਤੁਸੀਂ ਮੌਜਾਂ ਮਾਣੋ,
Fareedkot Teekaਮੈਂ ਸੁੰਦਰ (ਨਾਰੀ) ਇਸਤ੍ਰੀ ਰੂਪ ਸੰਤ ਜਨੋਂ ਮੇਂ ਮਿਲ ਕਰ ਸਦਾ ਅਨੰਦ ਕੋ ਕਰਤਾ ਹੂੰ॥
Prof. Sahib Singh(ਨਾਮ ਦੀ ਬਰਕਤਿ ਨਾਲ) ਸੋਹਣੇ (ਬਣ ਚੁਕੇ) ਹੇ ਮੇਰੇ ਗਿਆਨ-ਇੰਦ੍ਰਿਓ! ਤੁਸੀਂ ਹੁਣ ਰਲ ਕੇ (ਸਤਸੰਗ ਮਨਾ ਕੇ ਆਪਣੇ ਅੰਦਰ) ਆਤਮਕ ਆਨੰਦ ਪੈਦਾ ਕਰੋ।ਪਦ ਅਰਥ ਅਨਦੁ ਕਰਹੁ = ਆਤਮਕ ਆਨੰਦ ਪੈਦਾ ਕਰੋ। ਮਿਲਿ = ਮਿਲ ਕੇ। ਨਾਰੀ = ਹੇ ਨਾਰੀਹੋ! ਹੇ ਮੇਰੇ ਗਿਆਨ-ਇੰਦ੍ਰਿਓ!
SikhNet (Spanish)Oh, Novias bellas del Señor, compañeras,
ਗੁਰਿ ਨਾਨਕਿ; ਮੇਰੀ ਪੈਜ ਸਵਾਰੀ ॥੨॥੩॥੨੧॥
gur naanak; meree paij savaaree |2|3|21|
Sant Singh KhalsaGuru Nanak has saved my honor. ||2||3||21||
Manmohan SinghGuru Nanak has saved my honour.
Manmohan Singh (Punjabi)ਗੁਰੂ ਨਾਨਕ ਨੇ ਮੇਰੀ ਪਤਿ-ਆਬਰੂ ਰੱਖ ਲਈ ਹੈ।
Fareedkot Teekaਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਤੇ ਹੈਂ: ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰ ਹਮਾਰੀ ਪੈਜ ਸਵਾਰ ਦਈ ਹੈ॥੨॥੩॥੨੧॥☬ਜੀਵਾਂ ਕੇ ਅਵਗੁਣ ਜਨਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਗੁਰੂ ਨਾਨਕ ਨੇ (ਮੈਨੂੰ ਤਾਪ ਪਾਪ ਸੰਤਾਪ ਤੋਂ ਬਚਾ ਕੇ) ਮੇਰੀ ਇੱਜ਼ਤ ਰੱਖ ਲਈ ਹੈ ॥੨॥੩॥੨੧॥ਪਦ ਅਰਥ ਗੁਰਿ = ਗੁਰੂ ਨੇ। ਨਾਨਕਿ = ਨਾਨਕ ਨੇ। ਪੈਜ = ਲਾਜ, ਇੱਜ਼ਤ ॥੨॥੩॥੨੧॥
SikhNet (Spanish)bailen en Dicha, pues el Guru, dice Nanak, ha salvado mi Honor. (2-3-21)