ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਗੋਬਿੰਦੁ ਗੁਣੀ ਨਿਧਾਨੁ; ਗੁਰਮੁਖਿ ਜਾਣੀਐ ॥
gobind gunee nidhaan; guramukh jaaneeai |
Sant Singh KhalsaThe Lord of the Universe is the treasure of excellence; He is known only to the Gurmukh.
Manmohan SinghThe world Master is the treasure of merits and He is known through the Guru.
Manmohan Singh (Punjabi)ਸ੍ਰਿਸ਼ਟੀ ਦਾ ਮਾਲਕ ਨੇਕੀਆਂ ਦਾ ਖਜਾਨਾ ਹੈ ਅਤੇ ਉਹ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ।
Fareedkot Teekaਗੋਬਿੰਦ ਜੋ ਗੁਨੋਂ ਕਾ ਖਜਾਨਾ ਹੈ, ਸੋ ਗੁਰੋਂ ਦ੍ਵਾਰਾ ਜਾਨਾ ਜਾਤਾ ਹੈ॥
Prof. Sahib Singh(ਹੇ ਸੰਤ ਜਨੋ!) ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਗੁਰੂ ਦੀ ਸਰਨ ਪੈ ਕੇ ਹੀ ਉਸ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ,ਪਦ ਅਰਥ ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਰਾਹੀਂ। ਜਾਣੀਐ = ਜਾਣਿਆ ਜਾਂਦਾ ਹੈ, ਡੂੰਘੀ ਸਾਂਝ ਪੈਂਦੀ ਹੈ।
SikhNet (Spanish)Dios es el Tesoro de Virtud, pero sólo los Gurmukhs,
ਹੋਇ ਕ੍ਰਿਪਾਲੁ ਦਇਆਲੁ; ਹਰਿ ਰੰਗੁ ਮਾਣੀਐ ॥੧॥
hoe kripaal deaal; har rang maaneeai |1|
Sant Singh KhalsaWhen He shows His Mercy and Kindness, we revel in the Lord's Love. ||1||
Manmohan SinghWhen the Guru becomes Kind and compassionate The man enjoys God's love.
Manmohan Singh (Punjabi)ਜਦ ਗੁਰੂ ਜੀ ਦਇਆਵਾਨ ਤੇ ਮਿਹਰਵਾਨ ਹੋ ਜਾਂਦੇ ਹਨ, ਤਦ ਬੰਦਾ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲੈਦਾ ਹੈ।
Fareedkot Teekaਜਬ ਵਹੁ ਦ੍ਯਾਲ ਕ੍ਰਿਪਾਲੁ ਹੋਤਾ ਹੈ ਤਬ (ਹਰਿ ਰੰਗੁ) ਬ੍ਰਹਮਾਨੰਦ (ਮਾਣੀਐ) ਭੋਗੀਤਾ ਹੈ॥੧॥
Prof. Sahib Singhਜੇ ਉਹ ਪ੍ਰਭੂ ਦਇਆਵਾਨ ਹੋਵੇ ਤ੍ਰੁੱਠ ਪਏ ਤਾਂ ਉਸ ਦਾ ਪ੍ਰੇਮ (-ਆਨੰਦ) ਮਾਣਿਆ ਜਾ ਸਕਦਾ ਹੈ ॥੧॥ਪਦ ਅਰਥ ਹਰਿ ਰੰਗੁ = ਹਰੀ ਦਾ ਪ੍ਰੇਮ ॥੧॥
SikhNet (Spanish)los fieles de Dios lo saben, y cuando Él es Compasivo y Misericordioso con nosotros, nos regocijamos en Su Amor. (1)
ਆਵਹੁ ਸੰਤ ਮਿਲਾਹ; ਹਰਿ ਕਥਾ ਕਹਾਣੀਆ ॥
aavahu sant milaah; har kathaa kahaaneea |
Sant Singh KhalsaCome, O Saints - let us join together and speak the Sermon of the Lord.
Manmohan SinghCome ye saint let us together discuss God's discourses and anecdotes.
Manmohan Singh (Punjabi)ਤੁਸੀਂ ਆਓ ਸਾਧੂਓ, ਆਪਾ ਮਿਲ ਕੇ ਵਾਹਿਗੁਰੂ ਦੀਆਂ ਗੋਸ਼ਟਾਂ ਅਤੇ ਸਾਖੀਆਂ ਦੀ ਵਿਚਾਰ ਕਰੀਏ।
Fareedkot Teekaਹੇ ਸੰਤੋਂ! ਆਓ ਆਪਸ ਮੇਂ ਮਿਲ ਕਰ ਹਰਿ ਪਿਆਰੇ ਕੀ ਕਥਾ ਔਰ (ਕਹਾਣੀਆਂ) ਜਿਸ ਪ੍ਰਕਾਰ ਭਗਤੋਂ ਪਰ ਕ੍ਰਿਪਾ ਕਰੀ ਹੈ ਕਹੀਏ॥
Prof. Sahib Singhਹੇ ਸੰਤ ਜਨੋ! ਆਓ, ਅਸੀਂ ਇਕੱਠੇ ਬੈਠੀਏ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਏ,ਪਦ ਅਰਥ ਮਿਲਾਹ = ਮਿਲਹ, ਅਸੀਂ ਮਿਲੀਏ।
SikhNet (Spanish)Vengan, oh Santos, juntos vamos a recitar el Naam, la Palabra del Señor,
ਅਨਦਿਨੁ ਸਿਮਰਹ ਨਾਮੁ; ਤਜਿ ਲਾਜ ਲੋਕਾਣੀਆ ॥੧॥ ਰਹਾਉ ॥
anadin simarah naam; taj laaj lokaaneea |1| rahaau |
Sant Singh KhalsaNight and day, meditate on the Naam, the Name of the Lord, and ignore the criticism of others. ||1||Pause||
Manmohan SinghDiscarding the people's criticism let us night and day meditate on God's Name. Pause.
Manmohan Singh (Punjabi)ਲੋਕਾਂ ਦੀ ਨੁਕਤਾਚੀਨੀ ਨੂੰ ਛੱਡ ਕੇ, ਆਓ ਆਪਾ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੀਏ। ਠਹਿਰਾਉ।
Fareedkot Teekaਔਰ ਲੋਕ ਲਜ੍ਯਾ ਕੋ ਤ੍ਯਾਗ ਕਰ ਕੇ ਰਾਤਿ ਦਿਨ ਨਾਮ ਸਿਮਰਣ ਕਰੀਏ॥੧॥ ਰਹਾਉ ॥
Prof. Sahib Singhਲੋਕ-ਲਾਜ ਛੱਡ ਕੇ ਹਰ ਵੇਲੇ ਉਸ ਦਾ ਨਾਮ ਸਿਮਰਦੇ ਰਹੀਏ ॥੧॥ ਰਹਾਉ ॥ਪਦ ਅਰਥ ਅਨਦਿਨੁ = ਹਰ ਰੋਜ਼। ਸਿਮਰਹ = ਅਸੀਂ ਸਿਮਰੀਏ। ਤਜਿ = ਤਿਆਗ ਕੇ। ਲੋਕ = ਜਗਤ। ਲੋਕਾਈ = ਜਗਤ ਦੀ ॥੧॥ ਰਹਾਉ ॥
SikhNet (Spanish)y a habitar siempre en Él, sin preocuparnos de la desaprobación del mundo. (1-Pausa)
ਜਪਿ ਜਪਿ ਜੀਵਾ ਨਾਮੁ; ਹੋਵੈ ਅਨਦੁ ਘਣਾ ॥
jap jap jeevaa naam; hovai anad ghanaa |
Sant Singh KhalsaI live by chanting and meditating on the Naam, and so I obtain immense bliss.
Manmohan SinghI live by uttering and repeating the Name and so obtain great bliss.
Manmohan Singh (Punjabi)ਮੈਂ ਨਾਮ ਨੂੰ ਉਚਾਰਨ ਅਤੇ ਆਖ ਕੇ ਜੀਉਂਦਾ ਹਾਂ, ਅਤੇ ਐਸ ਤਰ੍ਹਾਂ ਬਹੁਤ ਖੁਸ਼ੀ ਨੂੰ ਪ੍ਰਾਪਤ ਹੁੰਦਾ ਹਾਂ।
Fareedkot Teekaਮੈਂ ਨਾਮ ਕੋ ਜਪ ਜਪ ਕਰ ਜੀਵਤਾ ਹਾਂ, ਕਿਉਂਕਿ ਤਿਸ ਕਰ ਬੁਹਤ ਆਨੰਦ ਪ੍ਰਾਪਤ ਹੋਵੇਗਾ॥
Prof. Sahib Singh(ਹੇ ਸੰਤ ਜਨੋ!) ਮੈਂ ਤਾਂ ਜਿਉਂ ਜਿਉਂ (ਪਰਮਾਤਮਾ ਦਾ) ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ।ਪਦ ਅਰਥ ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੀ ਜ਼ਿੰਦਗੀ ਨੂੰ ਸਹਾਰਾ ਮਿਲਦਾ ਹੈ। ਘਣਾ = ਬਹੁਤ।
SikhNet (Spanish)Vivo siempre contemplando el Naam, el Nombre del Señor,
ਮਿਥਿਆ ਮੋਹੁ ਸੰਸਾਰੁ; ਝੂਠਾ ਵਿਣਸਣਾ ॥੨॥
mithiaa mohu sansaar; jhootthaa vinasanaa |2|
Sant Singh KhalsaAttachment to the world is useless and vain; it is false, and perishes in the end. ||2||
Manmohan SinghPerishable is the love of the world and being false it soon dies out.
Manmohan Singh (Punjabi)ਨਾਸਵੰਤ ਹੈ ਜਗਤ ਦੀ ਮਮਤਾ, ਕੂੜੀ ਹੋਣ ਕਾਰਨ ਇਹ ਛੇਤੀ ਹੀ ਨਾਸ ਹੋ ਜਾਂਦੀ ਹੈ।
Fareedkot Teekaਸੰਸਾਰ ਮੇਂ ਮੋਹ ਭੀ ਮਿਥ੍ਯਾ ਹੈ ਅਰ ਸੰਸਾਰ ਭੀ ਝੂਠਾ ਹੈ, ਜਿਸ ਨੇ ਅੰਤ ਕੋ ਨਾਸ ਹੋ ਜਾਨਾ ਹੈ॥੨॥
Prof. Sahib Singh(ਉਸ ਵੇਲੇ ਮੈਨੂੰ ਪ੍ਰਤੱਖ ਅਨੁਭਵ ਹੁੰਦਾ ਹੈ ਕਿ) ਸੰਸਾਰ (ਦਾ ਮੋਹ) ਵਿਅਰਥ ਮੋਹ ਹੈ, ਸੰਸਾਰ ਸਦਾ ਕਾਇਮ ਰਹਿਣ ਵਾਲਾ ਨਹੀਂ, ਸੰਸਾਰ ਤਾਂ ਨਾਸ ਹੋ ਜਾਣ ਵਾਲਾ ਹੈ (ਇਸ ਦੇ ਮੋਹ ਵਿਚੋਂ ਸੁਖ-ਆਨੰਦ ਕਿਵੇਂ ਮਿਲੇ?) ॥੨॥ਪਦ ਅਰਥ ਮਿਥਿਆ = ਝੂਠਾ, ਵਿਅਰਥ। ਝੂਠਾ = ਸਦਾ ਕਾਇਮ ਨ ਰਹਿਣ ਵਾਲਾ ॥੨॥
SikhNet (Spanish)y así obtengo el Éxtasis, porque vano es el amor del mundo, y siendo tan falso no es duradero. (2)
ਚਰਣ ਕਮਲ ਸੰਗਿ ਨੇਹੁ; ਕਿਨੈ ਵਿਰਲੈ ਲਾਇਆ ॥
charan kamal sang nehu; kinai viralai laaeaa |
Sant Singh KhalsaHow rare are those who embrace love for the Lord's Lotus Feet.
Manmohan SinghRarely some embrace love for the Lord's lotus feet.
Manmohan Singh (Punjabi)ਬਹੁਤ ਹੀ ਥੋੜੇ ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਕਿਸੀ ਬਿਰਲੇ ਪੁਰਖ ਨੇ ਹਰਿ ਕੇ ਚਰਣ ਕਮਲੋਂ ਮੇਂ ਪ੍ਰੇਮ ਲਗਾਯਾ, ਭਾਵ ਕੀਆ ਹੈ॥
Prof. Sahib Singh(ਪਰ, ਹੇ ਸੰਤ ਜਨੋ!) ਕਿਸੇ ਵਿਰਲੇ (ਭਾਗਾਂ ਵਾਲੇ) ਮਨੁੱਖ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾਇਆ ਹੈ।ਪਦ ਅਰਥ ਸੰਗਿ = ਨਾਲ। ਨੇਹੁ = ਪਿਆਰ। ਕਿਨੈ ਵਿਰਲੈ = ਕਿਸੇ ਵਿਰਲੇ ਮਨੁੱਖ ਨੇ।
SikhNet (Spanish)Extraordinario es aquél que se aferra a los Pies de Loto del Señor;
ਧੰਨੁ ਸੁਹਾਵਾ ਮੁਖੁ; ਜਿਨਿ ਹਰਿ ਧਿਆਇਆ ॥੩॥
dhan suhaavaa mukh; jin har dhiaaeaa |3|
Sant Singh KhalsaBlessed and beautiful is that mouth, which meditates on the Lord. ||3||
Manmohan SinghBlessed and beautiful is the mouth which repeats the Name of God.
Manmohan Singh (Punjabi)ਮੁਬਾਰਕ ਅਤੇ ਸੁੰਦਰ ਹੈ ਉਹ ਮੂੰਹ, ਜਿਹੜਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਿਸ ਨੇ ਹਰਿ ਹਰਿ ਐਸਾ ਜਾਪ ਜਪਿਆ ਹੈ, ਉਸ ਪੁਰਸ ਕਾ ਮੁਖ ਸੋਭਾਇਮਾਨ ਅਰੁ ਧੰਨੁ ਹੈ॥੩॥
Prof. Sahib Singhਜਿਸ ਨੇ (ਇਹ ਪਿਆਰ ਪਾਇਆ ਹੈ) ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦਾ ਮੂੰਹ ਭਾਗਾਂ ਵਾਲਾ ਹੈ ਉਸ ਦਾ ਮੂੰਹ ਸੋਹਣਾ ਲੱਗਦਾ ਹੈ ॥੩॥ਪਦ ਅਰਥ ਸੁਹਾਵਾ = ਸੋਹਣਾ। ਜਿਨਿ = ਜਿਸ ਨੇ ॥੩॥
SikhNet (Spanish)sí, Benditos son los labios que pronuncian el Naam, el Nombre de Dios. (3)
ਜਨਮ ਮਰਣ ਦੁਖ ਕਾਲ; ਸਿਮਰਤ. ਮਿਟਿ ਜਾਵਈ ॥
janam maran dukh kaal; simarat. mitt jaavee |
Sant Singh KhalsaThe pains of birth, death and reincarnation are erased by meditating on the Lord.
Manmohan SinghBy a Lord's meditation end transmigration and the pain of death.
Manmohan Singh (Punjabi)ਸੁਆਮੀ ਦੇ ਸਿਮਰਨ ਦੁਆਰਾ ਆਵਾਗਉਣ ਅਤੇ ਮੌਤ ਦਾ ਦਰਦ ਮੁੱਕ ਜਾਂਦਾ ਹੈ।
Fareedkot Teekaਜਨਮ ਔ ਮਰਨ ਕਾਲ ਕਾ ਦੁਖ ਹਰਿ ਸਿਮਰਨ ਸੇ ਮਿਟ ਜਾਤਾ ਹੈ॥
Prof. Sahib Singh(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਸਿਮਰਿਆਂ ਜਨਮ ਮਰਨ (ਦੇ ਗੇੜ) ਦਾ ਦੁੱਖ ਮਿਟ ਜਾਂਦਾ ਹੈ।ਪਦ ਅਰਥ ਕਾਲ = ਮੌਤ, ਆਤਮਕ ਮੌਤ। ਜਾਵਈ = ਜਾਵਏ, ਜਾਵੈ, ਜਾਂਦਾ ਹੈ।
SikhNet (Spanish)Para aquél que contempla al Señor, su trasmigración y el terror a la muerte, terminan.
ਨਾਨਕ ਕੈ. ਸੁਖੁ ਸੋਇ; ਜੋ ਪ੍ਰਭ ਭਾਵਈ ॥੪॥੧੧॥੧੧੩॥
naanak kai. sukh soe; jo prabh bhaavee |4|11|113|
Sant Singh KhalsaThat alone is Nanak's joy, which is pleasing to God. ||4||11||113||
Manmohan SinghFor Nanak that alone is the peace which pleases the Lord.
Manmohan Singh (Punjabi)ਨਾਨਕ ਲਈ ਕੇਵਲ ਓਹੀ ਆਰਾਮ ਚੈਨ ਹੈ, ਜਿਹੜਾ ਸੁਆਮੀ ਨੂੰ ਚੰਗਾ ਲਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਰੁ ਪ੍ਰਭੂ ਕੋ ਜੋ ਅਛਾ ਲਾਗਤਾ ਹੈ ਹਮ ਕੋ ਤੋ ਉਸੀ ਮੇਂ ਸੁਖ ਹੈ॥੪॥੧੧॥੧੧੩॥
Prof. Sahib Singh(ਹੇ ਸੰਤ ਜਨੋ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਹੀ ਚੰਗਾ ਹੈ ਇਹ ਨਿਸ਼ਚਾ ਜੋ ਸਿਮਰਨ ਦੀ ਬਰਕਤਿ ਨਾਲ ਪੈਦਾ ਹੁੰਦਾ ਹੈ) ਨਾਨਕ ਦੇ ਹਿਰਦੇ ਵਿਚ ਆਨੰਦ (ਪੈਦਾ ਕਰੀ ਰੱਖਦਾ ਹੈ) ॥੪॥੧੧॥੧੧੩॥ਪਦ ਅਰਥ ਭਾਵਈ = ਭਾਵਏ, ਭਾਵੈ ॥੪॥੧੧॥੧੧੩॥
SikhNet (Spanish)Dice Nanak, para él la Dicha es aquello que place a su Dios. (4-11-113)