ੴ

ਸਿੱਖਬਾਣੀ · SikhBani

Ang 399

Sri Guru Granth Sahib · Raag Aasaa · 5 shabads, 42 lines
Translations
Shabad Guru Arjan Dev Ji Raag Aasaa continued from Ang 398

ਸੀਤਲੁ ਹਰਿ ਹਰਿ ਨਾਮੁ; ਸਿਮਰਤ ਤਪਤਿ ਜਾਇ ॥੩॥

seetal har har naam; simarat tapat jaae |3|

Sant Singh KhalsaThe Name of the Lord, Har, Har, is soothing and cool; remembering it in meditation, the inner fire is quenched. ||3||
Manmohan SinghCool is the Lord God's Name remembering it the burning is slaked.
Manmohan Singh (Punjabi)ਠੰਢਾ ਹੈ ਵਾਹਿਗੁਰੂ ਸੁਆਮੀ ਦਾ ਨਾਮ, ਇਸ ਦਾ ਜਾਪ ਕਰਨ ਦੁਆਰਾ ਸੜਾਂਦ ਬੁੱਝ ਜਾਂਦੀ ਹੈ।
Fareedkot Teekaਤਿਸ ਹਰੀ ਕਾ ਨਾਮੁ ਹਰ ਪ੍ਰਕਾਰ ਸੇ ਸੀਤਲ ਹੈ, ਕਿਉਂਕਿ ਜਪਣੇ ਸੇ ਤਪਤ ਦੂਰ ਹੋ ਜਾਤੀ ਹੈ॥੩॥
Prof. Sahib Singhਉਸ ਪਰਮਾਤਮਾ ਦਾ ਨਾਮ (ਮਨ ਵਿਚ) ਠੰਢ ਪਾਣ ਵਾਲਾ ਹੈ, ਉਸ ਦਾ ਨਾਮ ਸਿਮਰਿਆਂ (ਮਨ ਵਿਚੋਂ ਤ੍ਰਿਸ਼ਨਾ ਦੀ) ਤਪਸ਼ ਬੁੱਝ ਜਾਂਦੀ ਹੈ ॥੩॥

ਪਦ ਅਰਥ ਸੀਤਲੁ = ਠੰਢ ਦੇਣ ਵਾਲਾ ॥੩॥

SikhNet (Spanish)Confortable es el Naam, el Nombre del Señor; Jar, Jar, Contemplándolo, el fuego interno de uno es apagado. (3)

ਸੂਖ ਸਹਜ ਆਨੰਦ ਘਣਾ; ਨਾਨਕ ਜਨ ਧੂਰਾ ॥

sookh sehaj aanand ghanaa; naanak jan dhooraa |

Sant Singh KhalsaPeace, poise, and immense bliss, O Nanak, are obtained, when one becomes the dust of the feet of the humble servants of the Lord.
Manmohan SinghHe who becomes the dust of God's slave's Feet O Nanak attains immense peace poise and happiness.
Manmohan Singh (Punjabi)ਜੇ ਰੱਬ ਦੇ ਗੋਲੇ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ, ਹੇ ਨਾਨਕ! ਉਹ ਅਨੰਤ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਕਰ ਲੈਦਾ ਹੈ।
Fareedkot Teeka(ਸੂਖ ਸਹਜ) ਆਤਮਾਨੰਦ (ਆਨੰਦ) ਸੰਸਾਰਿਕ ਸੁਖ, ਸ੍ਰੀ ਗੁਰੂ ਜੀ ਕਹਤੇ ਹੈਂ: ਏਹ ਤੇਰੇ ਦਾਸੋਂ ਕੀ ਧੂਰਿ ਸੇ ਬਹੁਤ ਮਿਲਤਾ ਹੈ॥
Prof. Sahib Singhਹੇ ਨਾਨਕ! (ਆਖ-) ਜੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ-ਆਨੰਦ ਪ੍ਰਾਪਤ ਹੋਏ ਰਹਿੰਦੇ ਹਨ।

ਪਦ ਅਰਥ ਘਣਾ = ਬਹੁਤ। ਜਨ ਧੂਰਾ = ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ।

SikhNet (Spanish)Dice Nanak, aquél que es el polvo de los pies de otros hombres obtiene Paz y Éxtasis,

ਕਾਰਜ ਸਗਲੇ ਸਿਧਿ ਭਏ; ਭੇਟਿਆ ਗੁਰੁ ਪੂਰਾ ॥੪॥੧੦॥੧੧੨॥

kaaraj sagale sidh bhe; bhettiaa gur pooraa |4|10|112|

Sant Singh KhalsaAll of one's affairs are perfectly resolved, meeting with the Perfect Guru. ||4||10||112||
Manmohan SinghBy meeting the Perfect Guru all the affairs are adjusted.
Manmohan Singh (Punjabi)ਪੂਰਨ ਗੁਰਾਂ ਨੂੰ ਮਿਲਣ ਦੁਆਰਾ ਸਾਰੇ ਕੰਮ ਰਾਸ ਹੋ ਗਏ ਹਨ।
Fareedkot Teekaਜਿਸ ਕੋ ਪੂਰਾ ਸਤਿਗੁਰੂ ਮਿਲਾ ਹੈ ਤਿਸ ਕੇ ਲੋਕ ਪਰਲੋਕ ਕੇ ਸਰਬ ਕਾਰਜ ਸਿੱਧ ਭਏ ਹੈਂ॥੪॥੧੦॥੧੨॥
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਨੂੰ ਸਾਰੇ ਕੰਮਾਂ-ਕਾਜਾਂ ਵਿਚ ਸਫਲਤਾ ਹੁੰਦੀ ਹੈ ॥੪॥੧੦॥੧੧੨॥

ਪਦ ਅਰਥ ਸਿਧਿ = ਸਫਲਤਾ ॥੪॥੧੦॥੧੧੨॥

SikhNet (Spanish)y satisfecho está al encontrarse con el Perfecto Guru. (4-10-112)

Open this shabad (11 lines, Angs 398-399) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਗੋਬਿੰਦੁ ਗੁਣੀ ਨਿਧਾਨੁ; ਗੁਰਮੁਖਿ ਜਾਣੀਐ ॥

gobind gunee nidhaan; guramukh jaaneeai |

Sant Singh KhalsaThe Lord of the Universe is the treasure of excellence; He is known only to the Gurmukh.
Manmohan SinghThe world Master is the treasure of merits and He is known through the Guru.
Manmohan Singh (Punjabi)ਸ੍ਰਿਸ਼ਟੀ ਦਾ ਮਾਲਕ ਨੇਕੀਆਂ ਦਾ ਖਜਾਨਾ ਹੈ ਅਤੇ ਉਹ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ।
Fareedkot Teekaਗੋਬਿੰਦ ਜੋ ਗੁਨੋਂ ਕਾ ਖਜਾਨਾ ਹੈ, ਸੋ ਗੁਰੋਂ ਦ੍ਵਾਰਾ ਜਾਨਾ ਜਾਤਾ ਹੈ॥
Prof. Sahib Singh(ਹੇ ਸੰਤ ਜਨੋ!) ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਗੁਰੂ ਦੀ ਸਰਨ ਪੈ ਕੇ ਹੀ ਉਸ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ,

ਪਦ ਅਰਥ ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ। ਗੁਰਮੁਖਿ = ਗੁਰੂ ਦੀ ਰਾਹੀਂ। ਜਾਣੀਐ = ਜਾਣਿਆ ਜਾਂਦਾ ਹੈ, ਡੂੰਘੀ ਸਾਂਝ ਪੈਂਦੀ ਹੈ।

SikhNet (Spanish)Dios es el Tesoro de Virtud, pero sólo los Gurmukhs,

ਹੋਇ ਕ੍ਰਿਪਾਲੁ ਦਇਆਲੁ; ਹਰਿ ਰੰਗੁ ਮਾਣੀਐ ॥੧॥

hoe kripaal deaal; har rang maaneeai |1|

Sant Singh KhalsaWhen He shows His Mercy and Kindness, we revel in the Lord's Love. ||1||
Manmohan SinghWhen the Guru becomes Kind and compassionate The man enjoys God's love.
Manmohan Singh (Punjabi)ਜਦ ਗੁਰੂ ਜੀ ਦਇਆਵਾਨ ਤੇ ਮਿਹਰਵਾਨ ਹੋ ਜਾਂਦੇ ਹਨ, ਤਦ ਬੰਦਾ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲੈਦਾ ਹੈ।
Fareedkot Teekaਜਬ ਵਹੁ ਦ੍ਯਾਲ ਕ੍ਰਿਪਾਲੁ ਹੋਤਾ ਹੈ ਤਬ (ਹਰਿ ਰੰਗੁ) ਬ੍ਰਹਮਾਨੰਦ (ਮਾਣੀਐ) ਭੋਗੀਤਾ ਹੈ॥੧॥
Prof. Sahib Singhਜੇ ਉਹ ਪ੍ਰਭੂ ਦਇਆਵਾਨ ਹੋਵੇ ਤ੍ਰੁੱਠ ਪਏ ਤਾਂ ਉਸ ਦਾ ਪ੍ਰੇਮ (-ਆਨੰਦ) ਮਾਣਿਆ ਜਾ ਸਕਦਾ ਹੈ ॥੧॥

ਪਦ ਅਰਥ ਹਰਿ ਰੰਗੁ = ਹਰੀ ਦਾ ਪ੍ਰੇਮ ॥੧॥

SikhNet (Spanish)los fieles de Dios lo saben, y cuando Él es Compasivo y Misericordioso con nosotros, nos regocijamos en Su Amor. (1)

ਆਵਹੁ ਸੰਤ ਮਿਲਾਹ; ਹਰਿ ਕਥਾ ਕਹਾਣੀਆ ॥

aavahu sant milaah; har kathaa kahaaneea |

Sant Singh KhalsaCome, O Saints - let us join together and speak the Sermon of the Lord.
Manmohan SinghCome ye saint let us together discuss God's discourses and anecdotes.
Manmohan Singh (Punjabi)ਤੁਸੀਂ ਆਓ ਸਾਧੂਓ, ਆਪਾ ਮਿਲ ਕੇ ਵਾਹਿਗੁਰੂ ਦੀਆਂ ਗੋਸ਼ਟਾਂ ਅਤੇ ਸਾਖੀਆਂ ਦੀ ਵਿਚਾਰ ਕਰੀਏ।
Fareedkot Teekaਹੇ ਸੰਤੋਂ! ਆਓ ਆਪਸ ਮੇਂ ਮਿਲ ਕਰ ਹਰਿ ਪਿਆਰੇ ਕੀ ਕਥਾ ਔਰ (ਕਹਾਣੀਆਂ) ਜਿਸ ਪ੍ਰਕਾਰ ਭਗਤੋਂ ਪਰ ਕ੍ਰਿਪਾ ਕਰੀ ਹੈ ਕਹੀਏ॥
Prof. Sahib Singhਹੇ ਸੰਤ ਜਨੋ! ਆਓ, ਅਸੀਂ ਇਕੱਠੇ ਬੈਠੀਏ ਤੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੀਏ,

ਪਦ ਅਰਥ ਮਿਲਾਹ = ਮਿਲਹ, ਅਸੀਂ ਮਿਲੀਏ।

SikhNet (Spanish)Vengan, oh Santos, juntos vamos a recitar el Naam, la Palabra del Señor,

ਅਨਦਿਨੁ ਸਿਮਰਹ ਨਾਮੁ; ਤਜਿ ਲਾਜ ਲੋਕਾਣੀਆ ॥੧॥ ਰਹਾਉ ॥

anadin simarah naam; taj laaj lokaaneea |1| rahaau |

Sant Singh KhalsaNight and day, meditate on the Naam, the Name of the Lord, and ignore the criticism of others. ||1||Pause||
Manmohan SinghDiscarding the people's criticism let us night and day meditate on God's Name. Pause.
Manmohan Singh (Punjabi)ਲੋਕਾਂ ਦੀ ਨੁਕਤਾਚੀਨੀ ਨੂੰ ਛੱਡ ਕੇ, ਆਓ ਆਪਾ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੀਏ। ਠਹਿਰਾਉ।
Fareedkot Teekaਔਰ ਲੋਕ ਲਜ੍ਯਾ ਕੋ ਤ੍ਯਾਗ ਕਰ ਕੇ ਰਾਤਿ ਦਿਨ ਨਾਮ ਸਿਮਰਣ ਕਰੀਏ॥੧॥ ਰਹਾਉ ॥
Prof. Sahib Singhਲੋਕ-ਲਾਜ ਛੱਡ ਕੇ ਹਰ ਵੇਲੇ ਉਸ ਦਾ ਨਾਮ ਸਿਮਰਦੇ ਰਹੀਏ ॥੧॥ ਰਹਾਉ ॥

ਪਦ ਅਰਥ ਅਨਦਿਨੁ = ਹਰ ਰੋਜ਼। ਸਿਮਰਹ = ਅਸੀਂ ਸਿਮਰੀਏ। ਤਜਿ = ਤਿਆਗ ਕੇ। ਲੋਕ = ਜਗਤ। ਲੋਕਾਈ = ਜਗਤ ਦੀ ॥੧॥ ਰਹਾਉ ॥

SikhNet (Spanish)y a habitar siempre en Él, sin preocuparnos de la desaprobación del mundo. (1-Pausa)

ਜਪਿ ਜਪਿ ਜੀਵਾ ਨਾਮੁ; ਹੋਵੈ ਅਨਦੁ ਘਣਾ ॥

jap jap jeevaa naam; hovai anad ghanaa |

Sant Singh KhalsaI live by chanting and meditating on the Naam, and so I obtain immense bliss.
Manmohan SinghI live by uttering and repeating the Name and so obtain great bliss.
Manmohan Singh (Punjabi)ਮੈਂ ਨਾਮ ਨੂੰ ਉਚਾਰਨ ਅਤੇ ਆਖ ਕੇ ਜੀਉਂਦਾ ਹਾਂ, ਅਤੇ ਐਸ ਤਰ੍ਹਾਂ ਬਹੁਤ ਖੁਸ਼ੀ ਨੂੰ ਪ੍ਰਾਪਤ ਹੁੰਦਾ ਹਾਂ।
Fareedkot Teekaਮੈਂ ਨਾਮ ਕੋ ਜਪ ਜਪ ਕਰ ਜੀਵਤਾ ਹਾਂ, ਕਿਉਂਕਿ ਤਿਸ ਕਰ ਬੁਹਤ ਆਨੰਦ ਪ੍ਰਾਪਤ ਹੋਵੇਗਾ॥
Prof. Sahib Singh(ਹੇ ਸੰਤ ਜਨੋ!) ਮੈਂ ਤਾਂ ਜਿਉਂ ਜਿਉਂ (ਪਰਮਾਤਮਾ ਦਾ) ਨਾਮ ਜਪਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ਮੇਰੇ ਅੰਦਰ ਬੜਾ ਆਨੰਦ ਪੈਦਾ ਹੁੰਦਾ ਹੈ।

ਪਦ ਅਰਥ ਜੀਵਾ = ਜੀਵਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੀ ਜ਼ਿੰਦਗੀ ਨੂੰ ਸਹਾਰਾ ਮਿਲਦਾ ਹੈ। ਘਣਾ = ਬਹੁਤ।

SikhNet (Spanish)Vivo siempre contemplando el Naam, el Nombre del Señor,

ਮਿਥਿਆ ਮੋਹੁ ਸੰਸਾਰੁ; ਝੂਠਾ ਵਿਣਸਣਾ ॥੨॥

mithiaa mohu sansaar; jhootthaa vinasanaa |2|

Sant Singh KhalsaAttachment to the world is useless and vain; it is false, and perishes in the end. ||2||
Manmohan SinghPerishable is the love of the world and being false it soon dies out.
Manmohan Singh (Punjabi)ਨਾਸਵੰਤ ਹੈ ਜਗਤ ਦੀ ਮਮਤਾ, ਕੂੜੀ ਹੋਣ ਕਾਰਨ ਇਹ ਛੇਤੀ ਹੀ ਨਾਸ ਹੋ ਜਾਂਦੀ ਹੈ।
Fareedkot Teekaਸੰਸਾਰ ਮੇਂ ਮੋਹ ਭੀ ਮਿਥ੍ਯਾ ਹੈ ਅਰ ਸੰਸਾਰ ਭੀ ਝੂਠਾ ਹੈ, ਜਿਸ ਨੇ ਅੰਤ ਕੋ ਨਾਸ ਹੋ ਜਾਨਾ ਹੈ॥੨॥
Prof. Sahib Singh(ਉਸ ਵੇਲੇ ਮੈਨੂੰ ਪ੍ਰਤੱਖ ਅਨੁਭਵ ਹੁੰਦਾ ਹੈ ਕਿ) ਸੰਸਾਰ (ਦਾ ਮੋਹ) ਵਿਅਰਥ ਮੋਹ ਹੈ, ਸੰਸਾਰ ਸਦਾ ਕਾਇਮ ਰਹਿਣ ਵਾਲਾ ਨਹੀਂ, ਸੰਸਾਰ ਤਾਂ ਨਾਸ ਹੋ ਜਾਣ ਵਾਲਾ ਹੈ (ਇਸ ਦੇ ਮੋਹ ਵਿਚੋਂ ਸੁਖ-ਆਨੰਦ ਕਿਵੇਂ ਮਿਲੇ?) ॥੨॥

ਪਦ ਅਰਥ ਮਿਥਿਆ = ਝੂਠਾ, ਵਿਅਰਥ। ਝੂਠਾ = ਸਦਾ ਕਾਇਮ ਨ ਰਹਿਣ ਵਾਲਾ ॥੨॥

SikhNet (Spanish)y así obtengo el Éxtasis, porque vano es el amor del mundo, y siendo tan falso no es duradero. (2)

ਚਰਣ ਕਮਲ ਸੰਗਿ ਨੇਹੁ; ਕਿਨੈ ਵਿਰਲੈ ਲਾਇਆ ॥

charan kamal sang nehu; kinai viralai laaeaa |

Sant Singh KhalsaHow rare are those who embrace love for the Lord's Lotus Feet.
Manmohan SinghRarely some embrace love for the Lord's lotus feet.
Manmohan Singh (Punjabi)ਬਹੁਤ ਹੀ ਥੋੜੇ ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਕਿਸੀ ਬਿਰਲੇ ਪੁਰਖ ਨੇ ਹਰਿ ਕੇ ਚਰਣ ਕਮਲੋਂ ਮੇਂ ਪ੍ਰੇਮ ਲਗਾਯਾ, ਭਾਵ ਕੀਆ ਹੈ॥
Prof. Sahib Singh(ਪਰ, ਹੇ ਸੰਤ ਜਨੋ!) ਕਿਸੇ ਵਿਰਲੇ (ਭਾਗਾਂ ਵਾਲੇ) ਮਨੁੱਖ ਨੇ ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਨਾਲ ਪਿਆਰ ਪਾਇਆ ਹੈ।

ਪਦ ਅਰਥ ਸੰਗਿ = ਨਾਲ। ਨੇਹੁ = ਪਿਆਰ। ਕਿਨੈ ਵਿਰਲੈ = ਕਿਸੇ ਵਿਰਲੇ ਮਨੁੱਖ ਨੇ।

SikhNet (Spanish)Extraordinario es aquél que se aferra a los Pies de Loto del Señor;

ਧੰਨੁ ਸੁਹਾਵਾ ਮੁਖੁ; ਜਿਨਿ ਹਰਿ ਧਿਆਇਆ ॥੩॥

dhan suhaavaa mukh; jin har dhiaaeaa |3|

Sant Singh KhalsaBlessed and beautiful is that mouth, which meditates on the Lord. ||3||
Manmohan SinghBlessed and beautiful is the mouth which repeats the Name of God.
Manmohan Singh (Punjabi)ਮੁਬਾਰਕ ਅਤੇ ਸੁੰਦਰ ਹੈ ਉਹ ਮੂੰਹ, ਜਿਹੜਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜਿਸ ਨੇ ਹਰਿ ਹਰਿ ਐਸਾ ਜਾਪ ਜਪਿਆ ਹੈ, ਉਸ ਪੁਰਸ ਕਾ ਮੁਖ ਸੋਭਾਇਮਾਨ ਅਰੁ ਧੰਨੁ ਹੈ॥੩॥
Prof. Sahib Singhਜਿਸ ਨੇ (ਇਹ ਪਿਆਰ ਪਾਇਆ ਹੈ) ਪਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਦਾ ਮੂੰਹ ਭਾਗਾਂ ਵਾਲਾ ਹੈ ਉਸ ਦਾ ਮੂੰਹ ਸੋਹਣਾ ਲੱਗਦਾ ਹੈ ॥੩॥

ਪਦ ਅਰਥ ਸੁਹਾਵਾ = ਸੋਹਣਾ। ਜਿਨਿ = ਜਿਸ ਨੇ ॥੩॥

SikhNet (Spanish)sí, Benditos son los labios que pronuncian el Naam, el Nombre de Dios. (3)

ਜਨਮ ਮਰਣ ਦੁਖ ਕਾਲ; ਸਿਮਰਤ. ਮਿਟਿ ਜਾਵਈ ॥

janam maran dukh kaal; simarat. mitt jaavee |

Sant Singh KhalsaThe pains of birth, death and reincarnation are erased by meditating on the Lord.
Manmohan SinghBy a Lord's meditation end transmigration and the pain of death.
Manmohan Singh (Punjabi)ਸੁਆਮੀ ਦੇ ਸਿਮਰਨ ਦੁਆਰਾ ਆਵਾਗਉਣ ਅਤੇ ਮੌਤ ਦਾ ਦਰਦ ਮੁੱਕ ਜਾਂਦਾ ਹੈ।
Fareedkot Teekaਜਨਮ ਔ ਮਰਨ ਕਾਲ ਕਾ ਦੁਖ ਹਰਿ ਸਿਮਰਨ ਸੇ ਮਿਟ ਜਾਤਾ ਹੈ॥
Prof. Sahib Singh(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਸਿਮਰਿਆਂ ਜਨਮ ਮਰਨ (ਦੇ ਗੇੜ) ਦਾ ਦੁੱਖ ਮਿਟ ਜਾਂਦਾ ਹੈ।

ਪਦ ਅਰਥ ਕਾਲ = ਮੌਤ, ਆਤਮਕ ਮੌਤ। ਜਾਵਈ = ਜਾਵਏ, ਜਾਵੈ, ਜਾਂਦਾ ਹੈ।

SikhNet (Spanish)Para aquél que contempla al Señor, su trasmigración y el terror a la muerte, terminan.

ਨਾਨਕ ਕੈ. ਸੁਖੁ ਸੋਇ; ਜੋ ਪ੍ਰਭ ਭਾਵਈ ॥੪॥੧੧॥੧੧੩॥

naanak kai. sukh soe; jo prabh bhaavee |4|11|113|

Sant Singh KhalsaThat alone is Nanak's joy, which is pleasing to God. ||4||11||113||
Manmohan SinghFor Nanak that alone is the peace which pleases the Lord.
Manmohan Singh (Punjabi)ਨਾਨਕ ਲਈ ਕੇਵਲ ਓਹੀ ਆਰਾਮ ਚੈਨ ਹੈ, ਜਿਹੜਾ ਸੁਆਮੀ ਨੂੰ ਚੰਗਾ ਲਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਰੁ ਪ੍ਰਭੂ ਕੋ ਜੋ ਅਛਾ ਲਾਗਤਾ ਹੈ ਹਮ ਕੋ ਤੋ ਉਸੀ ਮੇਂ ਸੁਖ ਹੈ॥੪॥੧੧॥੧੧੩॥
Prof. Sahib Singh(ਹੇ ਸੰਤ ਜਨੋ!) ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਹੀ ਚੰਗਾ ਹੈ ਇਹ ਨਿਸ਼ਚਾ ਜੋ ਸਿਮਰਨ ਦੀ ਬਰਕਤਿ ਨਾਲ ਪੈਦਾ ਹੁੰਦਾ ਹੈ) ਨਾਨਕ ਦੇ ਹਿਰਦੇ ਵਿਚ ਆਨੰਦ (ਪੈਦਾ ਕਰੀ ਰੱਖਦਾ ਹੈ) ॥੪॥੧੧॥੧੧੩॥

ਪਦ ਅਰਥ ਭਾਵਈ = ਭਾਵਏ, ਭਾਵੈ ॥੪॥੧੧॥੧੧੩॥

SikhNet (Spanish)Dice Nanak, para él la Dicha es aquello que place a su Dios. (4-11-113)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਆਵਹੁ ਮੀਤ. ਇਕਤ੍ਰ ਹੋਇ; ਰਸ ਕਸ ਸਭਿ ਭੁੰਚਹ ॥

aavahu meet. ikatr hoe; ras kas sabh bhunchah |

Sant Singh KhalsaCome, O friends: let us meet together and enjoy all the tastes and flavors.
Manmohan SinghCome my friends let us meet and enjoy all sweet and saltish savours.
Manmohan Singh (Punjabi)ਆਓ ਮਿੱਤਰੋਂ! ਆਪਾਂ ਇਕੱਠੇ ਹੋ ਕੇ ਸਾਰੇ ਮਿੱਠੇ ਅਤੇ ਸਲੂਣੇ ਸੁਆਦ ਮਾਣੀਏ।
Fareedkot Teekaਹੇ ਮਿਤ੍ਰੋ ਸੰਤ ਜਨੋ ਆਵਹੁ! ਆਪਸ ਮੇਂ ਮਿਲ ਕਰ ਸ੍ਵਾਮੀ ਕੇ ਪ੍ਰੇਮ ਕਾ ਰਸ (ਕਸ) ਜੋ ਅਪਨੀ ਓਰ ਖੀਚਨੇ ਹਾਰਾ ਹੈ, ਹਮ ਸਭ ਤਿਸ ਕੋ (ਭੁੰਚਹ) ਭੋਗੇ ਅਰਥਾਤ ਤਿਸ ਕਾ ਆਨੰਦ ਲੇਹਿ॥
Prof. Sahib Singhਹੇ ਮਿੱਤਰੋ! ਆਓ, ਰਲ ਕੇ (ਹਰਿ-ਨਾਮ ਜਪੀਏ। ਇਹੀ ਹਨ ਮਾਨੋ) ਸਾਰੇ ਸੁਆਦਲੇ ਪਦਾਰਥ, ਆਓ, ਇਹ ਸਾਰੇ ਸੁਆਦਲੇ ਪਦਾਰਥ ਖਾਈਏ।

ਪਦ ਅਰਥ ਮੀਤ = ਹੇ ਮਿੱਤਰ! ਇਕਤ੍ਰ ਹੋਇ = ਇਕੱਠੇ ਹੋ ਕੇ, ਮਿਲ ਕੇ। ਰਸ ਕਸ = ਹਰੇਕ ਕਿਸਮ ਦੇ ਸੁਆਦਲੇ ਪਦਾਰਥ। ਸਭਿ = ਸਾਰੇ। ਭੁੰਚਹ = ਅਸੀਂ ਖਾਈਏ (ਸੁਆਦ ਨਾਲ)।

SikhNet (Spanish)Vengan, juntémonos amigos, vamos a regocijarnos en la Dicha,

ਅੰਮ੍ਰਿਤ ਨਾਮੁ ਹਰਿ ਹਰਿ ਜਪਹ; ਮਿਲਿ. ਪਾਪਾ ਮੁੰਚਹ ॥੧॥

amrit naam har har japah; mil. paapaa munchah |1|

Sant Singh KhalsaLet us join together and chant the Ambrosial Name of the Lord, Har, Har, and so wipe away our sins. ||1||
Manmohan SinghLet us together repeat the Nectar Name of the Lord God and blot out our sins.
Manmohan Singh (Punjabi)ਆਓ ਆਪਾਂ ਮਿਲ ਕੇ ਵਾਹਿਗੁਰੂ ਸੁਆਮੀ ਦੇ ਅੰਮ੍ਰਿਤਮਈ ਨਾਮ ਦਾ ਉਚਾਰਨ ਕਰੀਏ ਅਤੇ ਆਪਣੇ ਗੁਨਾਹਾਂ ਨੂੰ ਮੇਸੀਏ।
Fareedkot Teekaਹਰੇ ਕਰਨੇ ਹਾਰੇ ਹਰਿ ਕਾ ਅੰਮ੍ਰਿਤ ਰੂਪ ਨਾਮ ਮਿਲ ਕਰ ਜਪੇ ਪੁਨਾ ਸਭ ਪਾਪੋਂ ਕੋ (ਮੁੰਚਹ) ਤ੍ਯਾਗੇਂ, ਭਾਵ ਦੂਰ ਕਰਹਿ॥੧॥
Prof. Sahib Singhਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪੀਏ (ਤੇ ਨਾਮ ਦੀ ਬਰਕਤਿ ਨਾਲ ਆਪਣੇ ਸਾਰੇ) ਪਾਪ ਨਾਸ ਕਰ ਲਈਏ ॥੧॥

ਪਦ ਅਰਥ ਜਪਹ = ਅਸੀਂ ਜਪੀਏ। ਮਿਲਿ = ਮਿਲ ਕੇ। ਮੁੰਚਹ = ਦੂਰ ਕਰ ਲਈਏ ॥੧॥

SikhNet (Spanish)habitemos en el Néctar del Naam, el Nombre del Señor, y borremos todos nuestros errores. (1)

ਤਤੁ ਵੀਚਾਰਹੁ ਸੰਤ ਜਨਹੁ; ਤਾ ਤੇ ਬਿਘਨੁ. ਨ ਲਾਗੈ ॥

tat veechaarahu sant janahu; taa te bighan. na laagai |

Sant Singh KhalsaReflect upon the essence of reality, O Saintly beings, and no troubles shall afflict you.
Manmohan SinghMeditate on Reality O pious persons that no trouble may befall you.
Manmohan Singh (Punjabi)ਅਸਲੀਅਤ ਦਾ ਆਰਾਧਨ ਕਰੋ, ਹੇ ਪਵਿੱਤ੍ਰ ਪੁਰਸ਼ੋ, ਤਾਂ ਜੋ ਤੁਹਾਨੂੰ ਕੋਈ ਤਕਲੀਫ ਨਾਂ ਵਾਪਰੇ।
Fareedkot Teekaਹੇ ਸੰਤ ਜਨੋ! ਹਰਿ ਰੂਪ ਤਤ੍ਵ ਕਾ ਬੀਚਾਰ ਕਰੋ, ਕਿਉਂਕਿ ਤਿਸ ਤਤ੍ਵ ਕਾ ਬਿਚਾਰ ਕਰ ਕਿਸੀ ਪ੍ਰਕਾਰ ਕਾ ਬਿਘਨੁ ਨਹੀਂ ਲਗਤਾ ਹੈ॥
Prof. Sahib Singhਹੇ ਸੰਤ ਜਨੋ! ਇਹ ਸੋਚਿਆ ਕਰੋ ਕਿ ਮਨੁੱਖਾ ਜੀਵਨ ਦਾ ਅਸਲ ਮਨੋਰਥ ਕੀਹ ਹੈ, ਇਸ ਉੱਦਮ ਨਾਲ (ਜੀਵਨ-ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ,

ਪਦ ਅਰਥ ਤਤੁ = ਅਸਲੀਅਤ, ਮਨੁੱਖਾ ਜਨਮ ਦਾ ਅਸਲ ਮਨੋਰਥ। ਤਾ ਤੇ = ਇਸ (ਉੱਦਮ) ਤੋਂ।

SikhNet (Spanish)Conozcan la Quintaesencia, oh Santos, para que el error no los contamine,

ਖੀਨ ਭਏ ਸਭਿ ਤਸਕਰਾ; ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥

kheen bhe sabh tasakaraa; guramukh jan jaagai |1| rahaau |

Sant Singh KhalsaAll of the thieves shall be destroyed, as the Gurmukhs remain wakeful. ||1||Pause||
Manmohan SinghThe holy men remain wakeful and destroy all the thieves (the five passions). Pause.
Manmohan Singh (Punjabi)ਨੇਕ ਬੰਦੇ ਜਾਗਦੇ ਰਹਿੰਦੇ ਹਨ ਅਤੇ ਸਾਰੇ ਚੌਰਾਂ (ਪੰਜਾਂ ਵਿਕਾਰਾਂ) ਨੂੰ ਮਾਰ ਸੁੱਟਦੇ ਹਨ। ਠਹਿਰਾਉ।
Fareedkot Teekaਜੋ ਜਨ ਗੁਰਾਂਦ੍ਵਾਰੇ ਤਤ੍ਵ ਵਿਚਾਰ ਮੇਂ ਜਾਗੇ ਅਰਥਾਤ ਸਾਵਧਾਨ ਹੂਏ ਹੈਂ ਤਿਨ ਕੇ ਕਾਮਾਦਿਕ (ਤਸਕਰ) ਚੋਰ (ਖੀਨ) ਨਾਸ ਹੋ ਗਏ ਹੈਂ॥੧॥ ਰਹਾਉ ॥
Prof. Sahib Singhਕਾਮਾਦਿਕ ਸਾਰੇ ਚੋਰ ਨਾਸ ਹੋ ਜਾਂਦੇ ਹਨ (ਕਿਉਂਕਿ) ਗੁਰੂ ਦੀ ਸਰਨ ਪਿਆਂ ਮਨੁੱਖ (ਇਹਨਾਂ ਚੋਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਖੀਨ = ਕਮਜ਼ੋਰ। ਤਸਕਰਾ = ਚੋਰ। ਜਾਗੈ = ਸੁਚੇਤ ਰਹਿੰਦਾ ਹੈ ॥੧॥ ਰਹਾਉ ॥

SikhNet (Spanish)y los ladrones interiores sean destruidos, porque los Fieles a Dios se conservan siempre despiertos. (1-Pausa)

ਬੁਧਿ ਗਰੀਬੀ ਖਰਚੁ ਲੈਹੁ; ਹਉਮੈ ਬਿਖੁ ਜਾਰਹੁ ॥

budh gareebee kharach laihu; haumai bikh jaarahu |

Sant Singh KhalsaTake wisdom and humility as your supplies, and burn away the poison of pride.
Manmohan SinghHave wisdom and humility as your viaticum and burn the sin of pride.
Manmohan Singh (Punjabi)ਸਿਆਣਪ ਅਤੇ ਨਿਮ੍ਰਤਾ ਨੂੰ ਆਪਣੇ ਸਫਰ-ਖਰਚ ਵਜੋਂ ਪਰਾਪਤ ਕਰਕੇ ਹੰਕਾਰ ਦੇ ਪਾਪ ਨੂੰ ਸਾੜ ਸੁੱਟੋ।
Fareedkot Teekaਬੁਧਿ ਮੇਂ ਜੋ ਗਰੀਬੀ ਧਾਰਨੀ ਹੈ ਏਹੀ ਖਰਚੁ ਲੇਵੋ ਔ ਹੰਤਾ ਮਮਤਾ ਰੂਪ ਬਿਖ ਕੋ ਜਲਾ ਦੇਵੋ॥
Prof. Sahib Singhਹੇ ਸੰਤ ਜਨੋ! ਨਿਮ੍ਰਤਾ ਵਾਲੀ ਬੁੱਧੀ ਧਾਰਨ ਕਰੋ-ਇਹ ਜੀਵਨ-ਸਫ਼ਰ ਦਾ ਖ਼ਰਚ ਪੱਲੇ ਬੰਨ੍ਹੋ। (ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਨੂੰ ਸਾੜ ਦਿਉ (ਜੋ ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ) ਜ਼ਹਰ (ਹੈ)।

ਪਦ ਅਰਥ ਗਰੀਬੀ = ਨਿਮ੍ਰਤਾ। ਲੈਹੁ = ਪੱਲੇ ਬੰਨ੍ਹੋ। ਬਿਖੁ = ਜ਼ਹਰ (ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੀ)। ਜਾਰਹੁ = ਸਾੜ ਦਿਉ।

SikhNet (Spanish)Deja que la humildad de tu mente sea tu viático; quema los brotes venenosos del ego,

ਸਾਚਾ ਹਟੁ, ਪੂਰਾ ਸਉਦਾ; ਵਖਰੁ ਨਾਮੁ ਵਾਪਾਰਹੁ ॥੨॥

saachaa hatt, pooraa saudaa; vakhar naam vaapaarahu |2|

Sant Singh KhalsaTrue is that shop, and perfect the transaction; deal only in the merchandise of the Naam, the Name of the Lord. ||2||
Manmohan SinghTrue is the shop and perfect the transaction Deal in the merchandise of the Name.
Manmohan Singh (Punjabi)ਸੱਚੀ ਹੈ ਦੁਕਾਨ ਅਤੇ ਪੁਰਨ ਹੈ ਸੁਦਾਗਰੀ। ਨਾਮ ਦੇ ਸੌਦੇ ਸੂਤ ਦਾ ਵਣਜ ਕਰੋ।
Fareedkot Teeka(ਸਾਚਾ ਹਟੁ) ਜੋ ਸਤਸੰਗ ਤਿਸਮੇਂ ਸਤਿਨਾਮ ਕਾ ਉਪਦੇਸ਼ ਰੂਪ ਪੂਰਾ ਸਉਦਾ ਹੈ, ਤਿਸ ਨਾਮ ਰੂਪੀ (ਵਖਰੁ) ਬਸਤ ਕੋ (ਵਾਪਾਰਹੁ) ਖਰੀਦਨਾ ਕਰਹੁ॥੨॥
Prof. Sahib Singh(ਹੇ ਸੰਤ ਜਨੋ! ਹਰਿ-ਨਾਮ ਗੁਰੂ ਪਾਸੋਂ ਮਿਲਦਾ ਹੈ, ਗੁਰੂ ਦਾ ਘਰ ਹੀ) ਸਦਾ ਕਾਇਮ ਰਹਿਣ ਵਾਲਾ ਹੱਟ ਹੈ (ਗੁਰੂ-ਦਰ ਤੋਂ ਹੀ ਹਰਿ-ਨਾਮ ਦਾ) ਪੂਰਾ ਸੌਦਾ ਮਿਲਦਾ ਹੈ (ਗੁਰੂ-ਦਰ ਤੋਂ) ਨਾਮ-ਸੌਦਾ ਖ਼ਰੀਦੋ ॥੨॥

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਹਟੁ = ਵੱਡੀ ਦੁਕਾਨ। ਵਾਪਾਰਹੁ = ਖ਼ਰੀਦੋ ॥੨॥

SikhNet (Spanish)y negocia con la tienda de la Verdad, en donde el comercio es perfecto y la única mercancía es el Naam, el Nombre del Señor. (2)

ਜੀਉ ਪਿੰਡੁ ਧਨੁ ਅਰਪਿਆ; ਸੇਈ ਪਤਿਵੰਤੇ ॥

jeeo pindd dhan arapiaa; seee pativante |

Sant Singh KhalsaThey alone are accepted and approved, who dedicate their souls, bodies and wealth.
Manmohan SinghThey who dedicate their souls bodies and wealth are illustrious.
Manmohan Singh (Punjabi)ਜੋ ਆਪਣੀਆਂ ਜਿੰਦੜੀਆਂ, ਦੇਹਾਂ ਅਤੇ ਦੌਲਤ ਸਮਰਪਣ ਕਰਦੇ ਹਨ, ਓਹੀ ਕੀਰਤੀਮਾਨ ਹਨ।
Fareedkot Teekaਜਿਨੋਂ ਨੇ ਸਤਸੰਗ ਮੇਂ ਅਪਨਾ ਜੀਵ (ਪਿੰਡੁ) ਸਰੀਰ ਤਥਾ ਧਨ ਅਰਪਣ ਕਰ ਦੀਆ ਹੈ, ਸੋਈ (ਪਤਿਵੰਤੇ) ਪ੍ਰਤਿਸਟਤ ਹੂਏ ਹੈਂ॥
Prof. Sahib Singh(ਹੇ ਸੰਤ ਜਨੋ! ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਧਨ ਖ਼ਰੀਦਣ ਵਾਸਤੇ) ਆਪਣੀ ਜਿੰਦ ਆਪਣਾ ਸਰੀਰ ਆਪਣਾ ਦੁਨਿਆਵੀ ਧਨ ਭੇਟਾ ਕਰ ਦਿੱਤਾ, ਉਹ ਮਨੁੱਖ (ਲੋਕ ਪਰਲੋਕ ਵਿਚ) ਇੱਜ਼ਤ ਵਾਲੇ ਬਣ ਗਏ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਅਰਪਿਆ = ਭੇਟਾ ਕਰ ਦਿੱਤਾ। ਪਤਿ = ਇੱਜ਼ਤ।

SikhNet (Spanish)Aquéllos que han ofrecido su cuerpo y su mente son aprobados

ਆਪਨੜੇ ਪ੍ਰਭ ਭਾਣਿਆ; ਨਿਤ ਕੇਲ ਕਰੰਤੇ ॥੩॥

aapanarre prabh bhaaniaa; nit kel karante |3|

Sant Singh KhalsaThose who are pleasing to their God, celebrate in happiness. ||3||
Manmohan SinghThey who are pleasing to their Lord ever make merry.
Manmohan Singh (Punjabi)ਜੋ ਆਪਣੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਸਦਾ ਮੌਜਾ ਮਾਣਦੇ ਹਨ।
Fareedkot Teekaਔ ਅਪਨੇ ਸ੍ਵਾਮੀ ਕੋ ਅਛੇ ਲਗੇ ਹੈਂ ਪੁਨਾ ਨਿਤ੍ਯ ਸ੍ਵਾਮੀ ਕੇ ਸੰਗ (ਕੇਲ) ਆਨੰਦ ਕਰਤੇ ਹੈਂ॥੩॥
Prof. Sahib Singhਉਹ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪਏ, ਉਹ ਸਦਾ ਆਤਮਕ ਆਨੰਦ ਮਾਣਨ ਲੱਗ ਪਏ ॥੩॥

ਪਦ ਅਰਥ ਪ੍ਰਭੂ ਭਾਣਿਆ = ਪ੍ਰਭੂ ਨੂੰ ਚੰਗੇ ਲੱਗਦੇ ਹਨ। ਕੇਲ = ਆਨੰਦ ॥੩॥

SikhNet (Spanish)y están complaciendo al Señor, regocijándose de Dicha en Él. (3)

ਦੁਰਮਤਿ ਮਦੁ. ਜੋ ਪੀਵਤੇ; ਬਿਖਲੀ ਪਤਿ ਕਮਲੀ ॥

duramat mad. jo peevate; bikhalee pat kamalee |

Sant Singh KhalsaThose fools, who drink in the wine of evil-mindedness, become the husbands of prostitutes.
Manmohan SinghThe fools who drink wine of evil understanding become husbands of concubines.
Manmohan Singh (Punjabi)ਖੋਟੀ ਬੁੱਧੀ ਵਾਲੇ ਮੂਰਖ ਜੋ ਸ਼ਰਾਬ ਪੀਦੇ ਹਨ, ਕੰਜਰੀ ਦੇ ਯਾਰ ਹੁੰਦੇ ਹਨ।
Fareedkot Teekaਜੋ ਖੋਟੀ ਮਤ ਵਾਲੇ ਮਦਿਰਾ ਕੇ ਪਾਨ ਕਰਤੇ ਹੈਂ, (ਬਿਖਲੀ) ਪਤਿ ਸੂਦ੍ਰੀ ਕੇ ਪਤਿ ਵਾ ਬੇਸ੍ਯਾ ਕੇ ਪਤਿ ਬਨਤੇ ਹੈਂ ਵਾ ਬਿਖਿਓਂ ਮੇਂ (ਲਿਪਤ) ਲਿਪਾਇਮਾਨ ਹੈਂ। ਤਿਨਕੀ ਬੁਧਿ ਸਦੀਵਕਾਲ (ਕਮਲੀ) ਸੋਦਾਇਣ, ਭਾਵ ਅਸਤ ਬਿਅਸਤ ਰਹਤੀ ਹੈ॥
Prof. Sahib Singh(ਹੇ ਸੰਤ ਜਨੋ!) ਖੋਟੀ ਮਤਿ (ਮਾਨੋ) ਸ਼ਰਾਬ ਹੈ ਜੋ ਮਨੁੱਖ ਇਹ ਸ਼ਰਾਬ ਪੀਣ ਲੱਗ ਪੈਂਦੇ ਹਨ (ਜੋ ਗੁਰੂ ਦਾ ਆਸਰਾ ਛੱਡ ਕੇ ਖੋਟੀ ਮਤਿ ਦੇ ਪਿੱਛੇ ਤੁਰਨ ਲੱਗ ਪੈਂਦੇ ਹਨ) ਉਹ ਦੁਰਾਚਾਰੀ ਹੋ ਜਾਂਦੇ ਹਨ ਉਹ (ਵਿਕਾਰਾਂ ਵਿਚ) ਝੱਲੇ ਹੋ ਜਾਂਦੇ ਹਨ।

ਪਦ ਅਰਥ ਦੁਰਮਤਿ = ਖੋਟੀ ਅਕਲ। ਮਦੁ = ਸ਼ਰਾਬ। ਬਿਖਲੀ = {वृषली} ਸ਼ੂਦਰਾਣੀ, ਵਿਭਚਾਰਨ। ਬਿਖਲੀ ਪਤਿ = ਦੁਰਾਚਾਰੀ ਮਨੁੱਖ।

SikhNet (Spanish)Aquéllos que beben el vino del vicio, sus mentes son destruidas,

ਰਾਮ ਰਸਾਇਣਿ ਜੋ ਰਤੇ; ਨਾਨਕ. ਸਚ ਅਮਲੀ ॥੪॥੧੨॥੧੧੪॥

raam rasaaein jo rate; naanak. sach amalee |4|12|114|

Sant Singh KhalsaBut those who are imbued with the sublime essence of the Lord, O Nanak, are intoxicated with the Truth. ||4||12||114||
Manmohan SinghThey who are imbued with the Lord's elixir are the true drunkard, O Nanak.
Manmohan Singh (Punjabi)ਜੋ ਸੁਆਮੀ ਦੇ ਅੰਮ੍ਰਿਤ ਨਾਲ ਰੰਗੀਜੇ ਹਨ, ਉਹ ਸੱਚੇ ਸ਼ਰਾਬੀ ਹਨ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਰਾਮ ਰਸਾਇਣ ਕੇ ਵਿਖੇ ਰਤੇ ਹੈਂ ਵਹੀ ਸਚੇ ਅਮਲੀ ਹੈਂ॥੪॥੧੨॥੧੧੪॥☬ਅਪਨੇ ਲਾਭ ਸਹਿਤ ਗੁਰ ਮਹਿਮਾ ਕਹਤੇ ਹੈਂ:
Prof. Sahib Singhਪਰ, ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਸ੍ਰੇਸ਼ਟ ਰਸ ਵਿਚ ਮਸਤ ਰਹਿੰਦੇ ਹਨ ਉਹਨਾਂ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਅਮਲ ਲੱਗ ਜਾਂਦਾ ਹੈ ॥੪॥੧੨॥੧੧੪॥

ਪਦ ਅਰਥ ਰਸਾਇਣਿ = ਰਸਾਇਣ ਵਿਚ। ਰਸਾਇਣ = {ਰਸ-ਅਯਨ} ਸਾਰੇ ਰਸਾਂ ਦਾ ਘਰ, ਸਭ ਤੋਂ ਸ੍ਰੇਸ਼ਟ ਰਸ। ਰਤੇ = ਮਸਤ। ਸਚ = ਸਦਾ ਥਿਰ-ਰਹਿਣ ਵਾਲਾ ਪਰਮਾਤਮਾ। ਅਮਲੀ = ਜਿਸ ਨੂੰ ਅਮਲ ਲੱਗਾ ਹੋਇਆ ਹੋਵੇ, ਜੋ ਅਮਲ ਤੋਂ ਬਿਨਾ ਰਹਿ ਨਾ ਸਕੇ। ਅਮਲ = ਨਸ਼ਾ ॥੪॥੧੨॥੧੧੪॥

SikhNet (Spanish)pero los que beben del Elíxir del Señor, se conservan en el Éxtasis de la Verdad. (4-12-114)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਉਦਮੁ ਕੀਆ ਕਰਾਇਆ; ਆਰੰਭੁ ਰਚਾਇਆ ॥

audam keea karaaeaa; aaranbh rachaaeaa |

Sant Singh KhalsaI made the effort; I did it, and made a beginning.
Manmohan SinghPrompted by the Guru. I put in an effort and made the beginning.
Manmohan Singh (Punjabi)ਗੁਰਾਂ ਦੇ ਕਰਾਇਆ ਹੋਇਆ, ਮੈਂ ਉਪਰਾਲਾ ਕੀਤਾ ਅਤੇ ਮੁਢ ਬੱਧਾ।
Fareedkot Teekaਗੁਰੋਂ ਕਾ ਕਰਾਯਾ ਹੂਆ ਹਮਨੇ ਉਦਮ ਕੀਆ ਹੈ।☬ਜੇ ਕਹੇ ਕੌਣ ਉਦਮ ਕੀਆ? ਸੋ ਕਹਤੇ ਹੈਂ: ਜਪ ਤਪ ਕਾ ਅਰੰਭ ਰਚਾਯਾ ਹੈ॥
Prof. Sahib Singh(ਹੇ ਭਾਈ!) ਜਿਵੇਂ ਗੁਰੂ ਨੇ ਉੱਦਮ ਕਰਨ ਲਈ ਪ੍ਰੇਰਨਾ ਕੀਤੀ ਹੈ ਤਿਵੇਂ ਹੀ ਮੈਂ ਉੱਦਮ ਕੀਤਾ ਹੈ ਤੇ ਪਰਮਾਤਮਾ ਦਾ ਨਾਮ ਜਪਣ ਦੇ ਉੱਦਮ ਦਾ ਮੁੱਢ ਮੈਂ ਬੰਨ੍ਹ ਦਿੱਤਾ ਹੈ।

ਪਦ ਅਰਥ ਕਰਾਇਆ = (ਜਿਵੇਂ ਗੁਰੂ ਨੇ ਉੱਦਮ) ਕਰਨ ਲਈ ਪ੍ਰੇਰਨਾ ਕੀਤੀ ਹੈ। ਆਰੰਭੁ = (ਨਾਮ ਜਪਣ ਦੇ ਉੱਦਮ ਦਾ) ਮੁੱਢ।

SikhNet (Spanish)Hicimos un esfuerzo; fuimos hechos para algo, y así comenzamos

ਨਾਮੁ ਜਪੇ ਜਪਿ ਜੀਵਣਾ; ਗੁਰਿ ਮੰਤ੍ਰੁ ਦ੍ਰਿੜਾਇਆ ॥੧॥

naam jape jap jeevanaa; gur mantru drirraaeaa |1|

Sant Singh KhalsaI live by chanting and meditating on the Naam. The Guru has implanted this Mantra within me. ||1||
Manmohan SinghI live by repeating and uttering the Name Within me the Guru has implanted the Name spell.
Manmohan Singh (Punjabi)ਮੈਂ ਨਾਮ ਨੂੰ ਆਖ ਅਤੇ ਉਚਾਰ ਕੇ ਜੀਉਂਦਾ ਹਾਂ। ਮੇਰੇ ਅੰਦਰ ਗੁਰਾਂ ਨੇ ਨਾਮ ਦਾ ਜਾਦੂ ਪੱਕਾ ਕੀਤਾ ਹੈ।
Fareedkot Teekaਜਬ ਗੁਰੋਂ ਨੇ ਉਪਦੇਸ਼ ਦ੍ਰਿੜ ਕਰਾਇਆ ਹੈ ਤਬ ਸੇ ਨਾਮ ਜਪ ਜਪ ਕਰ ਜੀਵਣਾ ਹੋ ਰਹਾ ਹੈ॥੧॥
Prof. Sahib Singhਗੁਰੂ ਨੇ ਮੇਰੇ ਹਿਰਦੇ ਵਿਚ ਨਾਮ-ਮੰਤ੍ਰ ਪੱਕਾ ਕਰ ਕੇ ਟਿਕਾ ਦਿੱਤਾ ਹੈ, ਹੁਣ ਨਾਮ ਜਪ ਜਪ ਕੇ ਮੈਨੂੰ ਆਤਮਕ ਜੀਵਨ ਮਿਲ ਗਿਆ ਹੈ ॥੧॥

ਪਦ ਅਰਥ ਜਪੇ ਜਪਿ = ਜਪਿ ਜਪਿ, ਜਪ ਜਪ ਕੇ। ਜੀਵਣਾ = ਆਤਮਕ ਜੀਵਨ ਮਿਲ ਗਿਆ ਹੈ। ਗੁਰਿ = ਗੁਰੂ ਨੇ। ਦ੍ਰਿੜਾਇਆ = ਪੱਕਾ ਕਰ ਦਿੱਤਾ ਹੈ ॥੧॥

SikhNet (Spanish)y vivimos meditando en el Naam, el Nombre del Señor, porque este es el Mantra con el que el Guru nos bendijo. (1)

ਪਾਇ ਪਰਹ ਸਤਿਗੁਰੂ ਕੈ; ਜਿਨਿ ਭਰਮੁ ਬਿਦਾਰਿਆ ॥

paae parah satiguroo kai; jin bharam bidaariaa |

Sant Singh KhalsaI fall at the Feet of the True Guru, who has dispelled my doubts.
Manmohan SinghI fall at the feet of the True Guru. who has dispelled my doubt.
Manmohan Singh (Punjabi)ਮੈਂ ਆਪਣੇ ਸੱਚੇ ਗੁਰਾਂ ਦੇ ਪੈਰੀ ਪੈਦਾ ਹਾਂ, ਜਿਨ੍ਹਾਂ ਨੇ ਮੇਰਾ ਸੰਦੇਹ ਦੂਰ ਕਰ ਦਿਤਾ ਹੈ।
Fareedkot Teekaਜਿਸ ਨੇ ਹਮਾਰਾ ਭਰਮ ਦੂਰ ਕਰ ਦੀਆ ਹੈ, ਹਮ ਤਿਨ ਸਤਿਗੁਰੋਂ ਕੇ ਚਰਨੀ ਪੜਤੇ ਹੈਂ॥
Prof. Sahib Singh(ਹੇ ਭਾਈ! ਆਓ) ਉਸ ਗੁਰੂ ਦੇ ਚਰਨਾਂ ਉਤੇ ਢਹਿ ਪਈਏ ਜਿਸ ਨੇ ਸਾਡੇ ਮਨ ਦੀ ਭਟਕਣਾ ਨਾਸ ਕਰ ਦਿੱਤੀ ਹੈ।

ਪਦ ਅਰਥ ਪਾਇ = ਪੈਰੀਂ। ਪਰਹ = ਆਓ, ਪਈਏ। ਕੈ ਪਾਇ = ਦੇ ਪੈਰਾਂ ਉਤੇ। ਜਿਨਿ = ਜਿਸ (ਗੁਰੂ) ਨੇ। ਬਿਦਾਰਿਆ = ਨਾਸ ਕਰ ਦਿੱਤਾ ਹੈ।

SikhNet (Spanish)Y caímos a los Pies del Guru quien disipó nuestras dudas,

ਕਰਿ ਕਿਰਪਾ ਪ੍ਰਭਿ ਆਪਣੀ; ਸਚੁ ਸਾਜਿ ਸਵਾਰਿਆ ॥੧॥ ਰਹਾਉ ॥

kar kirapaa prabh aapanee; sach saaj savaariaa |1| rahaau |

Sant Singh KhalsaBestowing His Mercy, God has dressed me, and decorated me with the Truth. ||1||Pause||
Manmohan SinghShowing His mercy the Lord has dressed and decorated me with truth. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਸੱਚ ਨਾਲ ਸਸ਼ੋਭਤ ਤੇ ਸੁਭਾਇਮਾਨ ਕੀਤਾ ਹੈ। ਠਹਿਰਾਉ।
Fareedkot Teekaਪ੍ਰਭੂ ਨੇ ਅਪਨੀ ਕ੍ਰਿਪਾ ਕਰ ਕੇ ਸਚੁ ਨਿਸਚ੍ਯ ਕਰ ਕੇ ਭਗਤੀ ਕਾ ਸਾਜ ਦੇ ਕਰ ਮੇਰੇ ਕੋ ਸਵਾਰਿਆ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਬਰਕਤਿ ਨਾਲ ਹੀ) ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ (ਆਪਣਾ) ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ ਸਾਡਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਸਚੁ ਸਾਜਿ = ਸਦਾ-ਥਿਰ ਨਾਮ (ਜਪਣ ਦਾ ਰਸਤਾ) ਚਲਾ ਕੇ। ਸਵਾਰਿਆ = ਸਵਾਰ ਦਿੱਤਾ ਹੈ, ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥ ਰਹਾਉ ॥

SikhNet (Spanish)y por Su Gracia estableció el Reino de la Verdad. (1-Pausa)

ਕਰੁ ਗਹਿ ਲੀਨੇ ਆਪਣੇ; ਸਚੁ ਹੁਕਮਿ ਰਜਾਈ ॥

kar geh leene aapane; sach hukam rajaaee |

Sant Singh KhalsaTaking me by the hand, He made me His own, through the True Order of His Command.
Manmohan SinghGrasping me by the hand through His true command and will He has made me His own.
Manmohan Singh (Punjabi)ਮੈਨੂੰ ਹੱਥੋਂ ਪਕੜ ਕੇ ਆਪਣੇ ਫੁਰਮਾਨ ਅਤੇ ਭਾਣੇ ਦੇ ਰਾਹੀਂ, ਉਸ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਆਗ੍ਯਾ ਦੇਨੇ ਹਾਰੇ ਸਚੇ ਰਜਾਈ, ਭਾਵ ਅਕਾਲ ਪੁਰਖੁ ਨੇ ਹਮ ਅਪਨੇ ਦਾਸ ਜਾਨ ਕਰ ਹਾਥ ਸੇ ਪਕੜ ਲੀਏ ਹੈਂ॥
Prof. Sahib Singh(ਹੇ ਭਾਈ!) ਉਹ ਰਜ਼ਾ ਦਾ ਮਾਲਕ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਨੇ ਆਪਣੇ ਹੁਕਮ ਵਿਚ ਹੀ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਚਰਨਾਂ ਵਿਚ ਲੀਨ ਕਰ ਲਿਆ ਹੈ।

ਪਦ ਅਰਥ ਕਰੁ = ਹੱਥ {ਇਕ-ਵਚਨ}। ਗਹਿ = ਫੜ ਕੇ। ਸਚੁ = ਸਦਾ-ਥਿਰ ਰਹਿਣ ਵਾਲਾ। ਹੁਕਮਿ = ਹੁਕਮ ਅਨੁਸਾਰ। ਰਜਾਈ = ਰਜ਼ਾ ਦਾ ਮਾਲਕ।

SikhNet (Spanish)Nos tomó de la mano, y por Su Voluntad Verdadera nos hizo suyos,

ਜੋ ਪ੍ਰਭਿ ਦਿਤੀ ਦਾਤਿ; ਸਾ ਪੂਰਨ ਵਡਿਆਈ ॥੨॥

jo prabh ditee daat; saa pooran vaddiaaee |2|

Sant Singh KhalsaThat gift which God gave to me, is perfect greatness. ||2||
Manmohan SinghThe gift which the Lord has given me that is the perfect honour for me.
Manmohan Singh (Punjabi)ਜਿਹੜੀ ਬਖਸ਼ਸ਼ ਸਾਹਿਬ ਨੇ ਮੈਨੂੰ ਦਿੱਤੀ ਹੈ, ਉਹ ਮੇਰੇ ਲਈ ਮੁਕੰਮਲ ਇੱਜ਼ਤ ਹੈ।
Fareedkot Teekaਪ੍ਰਭੂ ਨੇ ਜੋ ਮੁਝ ਕੋ ਦਾਤਿ ਦਈ ਹੈ, ਸੋ ਪੂਰਨ ਵਡਿਆਈ ਕੀ ਦੀ ਹੈ, ਭਾਵ ਮੇਰੇ ਕੋ ਨਾਮ ਦੀਆ ਹੈ॥੨॥
Prof. Sahib Singh(ਆਪਣੇ ਨਾਮ ਦੀ) ਜੇਹੜੀ ਦਾਤਿ ਮੈਨੂੰ ਦਿੱਤੀ ਹੈ ਉਹੀ ਮੇਰੇ ਵਾਸਤੇ ਸਭ ਤੋਂ ਵੱਡਾ ਆਦਰ-ਮਾਣ ਹੈ ॥੨॥

ਪਦ ਅਰਥ ਪ੍ਰਭਿ = ਪ੍ਰਭੂ ਨੇ ॥੨॥

SikhNet (Spanish)y entonces nos bendijo, y eso se convirtió en nuestra Gloria Perfecta. (2)

ਸਦਾ ਸਦਾ ਗੁਣ ਗਾਈਅਹਿ; ਜਪਿ ਨਾਮੁ ਮੁਰਾਰੀ ॥

sadaa sadaa gun gaaeeeh; jap naam muraaree |

Sant Singh KhalsaForever and ever, sing the Glorious Praises of the Lord, and chant the Name of the Destroyer of ego.
Manmohan SinghUtter the Name of God the enemy of pride and ever, ever sing His praise.
Manmohan Singh (Punjabi)ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਹਮੇਸ਼ਾ, ਹਮੇਸ਼ਾਂ ਉਸ ਦਾ ਜੱਸ ਗਾਇਨ ਕਰ।
Fareedkot Teekaਅਬ ਹਮ (ਸਦਾ ਸਦਾ) ਨਿਤ੍ਯੰਪ੍ਰਤਿ ਗੁਨ ਗਾਉਤੇ ਹੈਂ ਔ ਮੁਰਾਰੀ ਕਾ ਨਾਮ ਜਪਤੇ ਹੈਂ॥
Prof. Sahib Singh(ਹੇ ਭਾਈ! ਹੁਣ ਮੇਰੇ ਹਿਰਦੇ ਵਿਚ) ਸਦਾ ਹੀ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਹਨ, ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹਾਂ।

ਪਦ ਅਰਥ ਗਾਈਅਹਿ = ਗਾਏ ਜਾ ਰਹੇ ਹਨ। ਮੁਰਾਰੀ = {ਮੁਰਾ = ਅਰਿ = ਮੁਰਦੈਂਤ ਦਾ ਵੈਰੀ} ਪਰਮਾਤਮਾ।

SikhNet (Spanish)Vamos a cantar Sus Virtudes y contemplar Su Nombre, el Destructor del Ego.

ਨੇਮੁ ਨਿਬਾਹਿਓ ਸਤਿਗੁਰੂ; ਪ੍ਰਭਿ ਕਿਰਪਾ ਧਾਰੀ ॥੩॥

nem nibaahio satiguroo; prabh kirapaa dhaaree |3|

Sant Singh KhalsaMy vows have been honored, by the Grace of God and the True Guru, who has showered His Mercy. ||3||
Manmohan SinghThe Lord has shown mercy and by True Guru's grace my principle is observed.
Manmohan Singh (Punjabi)ਸੁਆਮੀ ਨੇ ਮਿਹਰ ਕੀਤੀ ਹੈ ਅਤੇ ਸੱਚੇ ਗੁਰਾਂ ਦੀ ਦਇਆ ਦੁਆਰਾ ਮੇਰੀ ਪਰਤੱਗਿਆ ਸੰਪੂਰਨ ਹੋ ਗਈ ਹੈ।
Fareedkot Teekaਸਤਗੁਰੂ ਪ੍ਰਭੂ ਨੇ ਅਪਨੀ ਕਿਰਪਾ ਧਾਰਨ ਕਰ ਯਹ ਹਮਾਰਾ ਨਾਮ ਸਿਮਰਨ ਕਾ ਨੇਮ ਨਿਬਾਹ ਲੀਆ ਹੈ॥੩॥
Prof. Sahib Singhਪ੍ਰਭੂ ਨੇ ਮੇਹਰ ਕੀਤੀ ਹੈ। ਗੁਰੂ ਮੇਰਾ (ਨਾਮ ਜਪਣ ਦਾ) ਨੇਮ ਤੋੜ ਚਾੜ੍ਹ ਰਿਹਾ ਹੈ ॥੩॥

ਪਦ ਅਰਥ ਨੇਮ = ਰੋਜ਼ ਦੀ ਮਰਯਾਦਾ। ਜਪਿ = ਜਪੀਂ, ਮੈਂ ਜਪਦਾ ਹਾਂ ॥੩॥

SikhNet (Spanish)Por El Señor Compasivo y Misericordioso y por la Gracia del Guru, nuestro compromiso ha sido honrado. (3)

ਨਾਮੁ ਧਨੁ ਗੁਣ ਗਾਉ; ਲਾਭੁ. ਪੂਰੈ ਗੁਰਿ ਦਿਤਾ ॥

naam dhan gun gaau; laabh. poorai gur ditaa |

Sant Singh KhalsaThe Perfect Guru has given the wealth of the Naam, and the profit of singing the Lord's Glorious Praises.
Manmohan SinghThe Perfect Guru has given me the Name's wealth and the profit of singing God's praise.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਨਾਮ ਦੀ ਦੌਲਤ ਅਤੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦਾ ਮੁਨਾਫਾ ਦਿਤਾ ਹੈ।
Fareedkot Teekaਨਾਮ ਜਪਨੇ ਅਰੁ ਗੁਣ ਗਾਵਨੇ ਏਸ ਧਨ ਕਾ ਲਾਭ ਪੂਰੇ ਗੁਰੋਂ ਨੇ ਦੀਆ ਹੈ॥
Prof. Sahib Singh(ਹੇ ਭਾਈ! ਹੁਣ) ਪਰਮਾਤਮਾ ਦਾ ਨਾਮ ਹੀ (ਮੇਰਾ) ਧਨ ਹੈ, ਮੈਂ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ ਪੂਰੇ ਗੁਰੂ ਨੇ ਮੈਨੂੰ (ਮਨੁੱਖਾ ਜਨਮ ਵਿਚ ਕੀਤੇ ਜਾਣ ਵਾਲੇ ਵਣਜ ਦਾ ਇਹ) ਲਾਭ ਦਿੱਤਾ ਹੈ।

ਪਦ ਅਰਥ ਗਾਉ = ਮੈਂ ਗਾਂਦਾ ਹਾਂ। ਗੁਰਿ = ਗੁਰੂ ਨੇ।

SikhNet (Spanish)El Perfecto Guru te ha bendecido con el Tesoro del Nombre; cosecha Su Fruto cantando su Alabanza

ਵਣਜਾਰੇ ਸੰਤ ਨਾਨਕਾ; ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥

vanajaare sant naanakaa; prabh saahu amitaa |4|13|115|

Sant Singh KhalsaThe Saints are the traders, O Nanak, and the Infinite Lord God is their Banker. ||4||13||115||
Manmohan SinghO Nanak the saints are the pedlers and the Infinite Lord is their Banker.
Manmohan Singh (Punjabi)ਹੇ ਨਾਨਕ! ਸਾਧੂ ਛੋਟੇ ਵਾਪਾਰੀ ਹਨ ਅਤੇ ਅਨੰਤ ਸੁਆਮੀ ਉਨ੍ਹਾਂ ਦਾ ਸ਼ਾਹੂਕਾਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਤੋ ਅਮਿਤਾ, ਭਾਵ ਬ੍ਯੰਤ ਸਾਹੁ ਹੈ ਔਰ ਸੰਤ ਉਸ ਕੇ ਬਣਜਾਰੇ ਹੈਂ॥੪॥੧੩॥੧੧੫॥☬ਬੇਨਤੀ:
Prof. Sahib Singhਹੇ ਨਾਨਕ! (ਆਖ-ਹੇ ਭਾਈ! ਨਾਮ-ਰਾਸਿ ਦਾ) ਸਾਹੂਕਾਰ ਪਰਮਾਤਮਾ ਬੇਅੰਤ ਤਾਕਤ ਦਾ ਮਾਲਕ ਹੈ ਉਸ ਦੇ ਸੰਤ-ਜਨ (ਉਸ ਦੀ ਮੇਹਰ ਨਾਲ ਹੀ ਉਸ ਦੇ ਨਾਮ ਦੇ) ਵਣਜਾਰੇ ਹਨ (ਮਨੁੱਖਾ ਜਨਮ ਦਾ ਲਾਭ ਹਾਸਲ ਕਰਨ ਲਈ ਸੰਤ ਜਨਾਂ ਦੀ ਸਰਨ ਪੈਣਾ ਚਾਹੀਦਾ ਹੈ) ॥੪॥੧੩॥੧੧੫॥

ਪਦ ਅਰਥ ਵਣਜਾਰੇ = ਵਣਜ ਕਰਨ ਵਾਲੇ। ਅਮਿਤਾ = ਬੇਅੰਤ, ਜਿਸ ਦੀ ਮਿਤ ਨਾਹ ਪਾਈ ਜਾ ਸਕੇ, ਜਿਸ ਦੀ ਹਸਤੀ ਦਾ ਮਾਪ ਨਾਹ ਕੀਤਾ ਜਾ ਸਕੇ ॥੪॥੧੩॥੧੧੫॥

SikhNet (Spanish)porque los pequeños mercaderes son ustedes y el Verdadero e Infinito Mercader es el Señor. (4-13-115)

Open this shabad →

Shabad Guru Arjan Dev Ji Raag Aasaa continues on Ang 400

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl, Guru Aryan, Quinto Canal Divino.

ਜਾ ਕਾ ਠਾਕੁਰੁ ਤੁਹੀ ਪ੍ਰਭ; ਤਾ ਕੇ ਵਡਭਾਗਾ ॥

jaa kaa tthaakur tuhee prabh; taa ke vaddabhaagaa |

Sant Singh KhalsaOne who has You as His Master, O God, is blessed with great destiny.
Manmohan SinghHe whose Thou art the Master, O Lord his is the great destiny.
Manmohan Singh (Punjabi)ਜਿਸ ਦਾ ਤੂੰ ਮਾਲਕ ਹੈ, ਹੇ ਸੁਆਮੀ ਉਸ ਦੀ ਪਰਮ ਚੰਗੀ ਕਿਸਮਤ ਹੈ।
Fareedkot Teekaਹੇ ਪ੍ਰਭੂ! ਜਿਸ ਕਾ ਤੂੰ ਠਾਕੁਰ ਹੈਂ ਤਿਸ ਕੇ ਬਡੇ ਭਾਗ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਜਿਸ ਮਨੁੱਖ ਦੇ ਸਿਰ ਉੱਤੇ ਮਾਲਕ ਹੈਂ ਉਸ ਦੇ ਵੱਡੇ ਭਾਗ (ਸਮਝਣੇ ਚਾਹੀਦੇ) ਹਨ,

ਪਦ ਅਰਥ ਜਾ ਕਾ = ਜਿਸ ਮਨੁੱਖ ਦਾ। ਠਾਕੁਰੁ = ਮਾਲਕ। ਪ੍ਰਭ = ਹੇ ਪ੍ਰਭੂ! ਸੁਹੇਲਾ = ਸੌਖਾ।

SikhNet (Spanish)Aquél de quien Tú eres el Maestro, oh Señor, es un hombre de gran Destino;

ਓਹੁ ਸੁਹੇਲਾ ਸਦ ਸੁਖੀ; ਸਭੁ ਭ੍ਰਮੁ ਭਉ ਭਾਗਾ ॥੧॥

ohu suhelaa sad sukhee; sabh bhram bhau bhaagaa |1|

Sant Singh KhalsaHe is happy, and forever at peace; his doubts and fears are all dispelled. ||1||
Manmohan SinghHe is at ease and ever happy and His doubt and dread are all dispelled.
Manmohan Singh (Punjabi)ਉਹ ਸੁਖੀ ਹੈ ਅਤੇ ਹਮੇਸ਼ਾਂ ਹੀ ਪ੍ਰਸੰਨ ਹੈ। ਉਸਦਾ ਸੰਦੇਹ ਤੇ ਡਰ ਸਭ ਦੂਰ ਹੋ ਗਏ ਹਨ।
Fareedkot Teekaਓਹ ਪਰਲੋਕ ਮੇਂ (ਸੁਹੇਲਾ) ਸੁਖੀ ਹੋਵੈਗਾ ਔਰ ਇਸ ਲੋਕ ਮੇਂ ਭੀ ਸਦੀਵ ਸੁਖੀ ਹੈ ਔਰ ਉਸ ਕਾ ਸਰਬ ਪ੍ਰਕਾਰ ਕਾ ਭ੍ਰਮ ਔਰ ਭ੍ਯ ਭਾਗਾ ਹੈ॥੧॥
Prof. Sahib Singhਉਹ ਸਦਾ ਸੌਖਾ (ਜੀਵਨ ਬਿਤੀਤ ਕਰਦਾ) ਹੈ ਉਹ ਸਦਾ ਸੁਖੀ (ਰਹਿੰਦਾ) ਹੈ ਉਸ ਦਾ ਹਰੇਕ ਕਿਸਮ ਦਾ ਡਰ ਤੇ ਭਰਮ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਸਦ = ਸਦਾ। ਭ੍ਰਮੁ = ਭਟਕਣਾ ॥੧॥

SikhNet (Spanish)él está para siempre en Dicha y en Paz, porque su miedo y duda están apaciguados. (1)

ਹਮ ਚਾਕਰ ਗੋਬਿੰਦ ਕੇ; ਠਾਕੁਰੁ ਮੇਰਾ ਭਾਰਾ ॥

ham chaakar gobind ke; tthaakur meraa bhaaraa |

Sant Singh KhalsaI am the slave of the Lord of the Universe; my Master is the greatest of all.
Manmohan SinghI am the servant of God the world sustainer Great indeed is my Lord.
Manmohan Singh (Punjabi)ਸ੍ਰਿਸ਼ਟੀ ਦੇ ਥੰਮਣਹਾਰ ਵਾਹਿਗੁਰੂ ਦਾ ਮੈਂ ਨੌਕਰ ਹਾਂ। ਵੱਡਾ ਹੈ ਮੈਡਾ ਮਾਲਕ।
Fareedkot Teekaਹੇ ਗੋਬਿੰਦ! ਹਮ ਆਪ ਕੇ ਦਾਸ ਹੈਂ ਤੂੰ ਹਮਾਰਾ ਭਾਰਾ ਠਾਕੁਰੁ ਹੈਂ॥
Prof. Sahib Singh(ਹੇ ਭਾਈ!) ਮੈਂ ਉਸ ਗੋਬਿੰਦ ਦਾ ਸੇਵਕ ਹਾਂ ਮੇਰਾ ਉਹ ਮਾਲਕ ਹੈ ਜੋ ਸਭ ਤੋਂ ਵੱਡਾ ਹੈ,

ਪਦ ਅਰਥ ਚਾਕਰ = ਸੇਵਕ, ਨੌਕਰ। ਭਾਰਾ = ਵੱਡੇ ਜਿਗਰੇ ਵਾਲਾ।

SikhNet (Spanish)Soy el Esclavo del Señor; mi Maestro es lo más Alto de lo alto. Sí, Él,

ਕਰਨ ਕਰਾਵਨ ਸਗਲ ਬਿਧਿ; ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥

karan karaavan sagal bidh; so satiguroo hamaaraa |1| rahaau |

Sant Singh KhalsaHe is the Creator, the Cause of causes; He is my True Guru. ||1||Pause||
Manmohan SinghHe who in every way the designer of chances is my True Guru. Pause.
Manmohan Singh (Punjabi)ਜੋ ਹਰ ਤਰ੍ਹਾਂ ਨਾਲ ਢੋ-ਮੇਲ ਮੇਲਣਹਾਰ ਹੈ, ਉਹ ਮੇਰਾ ਸੱਚਾ ਗੁਰੂ ਹੈ। ਠਹਿਰਾਉ।
Fareedkot Teekaਜੋ ਸਗਲ ਬਿਧਿਓਂ ਕੇ ਕਰਨ ਕਰਾਵਨ ਹਾਰ ਹੈਂ, ਸੋ ਤੂਹੀਂ ਹਮਾਰਾ ਸਤਿਗੁਰੂ ਹੈਂ॥੧॥ ਰਹਾਉ ॥
Prof. Sahib Singhਜੋ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਤਰੀਕਿਆਂ ਨਾਲ (ਸਭ ਕੁਝ) ਕਰਨ ਵਾਲਾ ਹੈ ਤੇ (ਜੀਵਾਂ ਪਾਸੋਂ) ਕਰਾਣ ਵਾਲਾ ਹੈ, ਉਹੀ ਮੇਰਾ ਗੁਰੂ ਹੈ (ਮੈਨੂੰ ਜੀਵਨ-ਰਾਹ ਦਾ ਚਾਨਣ ਦੇਣ ਵਾਲਾ ਹੈ) ॥੧॥ ਰਹਾਉ ॥

ਪਦ ਅਰਥ ਸਗਲ ਬਿਧਿ = ਸਾਰੇ ਤਰੀਕਿਆਂ ਨਾਲ ॥੧॥ ਰਹਾਉ ॥

SikhNet (Spanish)Quien en cada situación es la Causa de las causas, sólo Él es mi Verdadero Guru. (1-Pausa)

ਦੂਜਾ ਨਾਹੀ ਅਉਰੁ ਕੋ; ਤਾ. ਕਾ ਭਉ ਕਰੀਐ ॥

doojaa naahee aaur ko; taa. kaa bhau kareeai |

Sant Singh KhalsaThere is no other whom I should fear.
Manmohan SinghThere is not any other whose fear I should entertain.
Manmohan Singh (Punjabi)ਕੋਈ ਹੋਰ ਹੈ ਹੀ ਨਹੀਂ, ਜਿਸ ਦਾ ਡਰ ਮੈਂ ਧਾਰਨ ਕਰਾਂ।
Fareedkot Teekaਔਰ ਜੇ ਦੂਜਾ ਹੋਵੇਂ ਤਾਂ ਤਿਸ ਕਾ ਭੀ ਧਾਰਣ ਕਰੀਏ; ਵਾ (ਤਾ ਕਾ) ਤੌ ਕਿਆ ਭੈ ਕਰੀਏ ਦੂਸਰਾ ਤੋ ਕੋਈ ਹੈ ਹੀ ਨਹੀਂ ਤਾਂ ਕਿਆ ਭੈ ਹੈ॥
Prof. Sahib Singh(ਹੇ ਭਾਈ! ਜਗਤ ਵਿਚ) ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਦਾ ਡਰ ਮੰਨਿਆ ਜਾਏ।

ਪਦ ਅਰਥ ਕੋ = ਕੋਈ। ਅਉਰੁ = ਹੋਰ। ਤਾ ਕਾ = ਉਸ ਦਾ।

SikhNet (Spanish)No hay nadie más a quien uno pueda tenerle Reverencia,

Open this shabad (11 lines, Angs 399-400) →

Ang 399 of 1430