ਰਾਗੁ ਸੂਹੀ ਮਹਲਾ ੫ ਘਰੁ ੪ ॥
raag soohee mahalaa 5 ghar 4 |
Sant Singh KhalsaRaag Soohee, Fifth Mehl, Fourth House:
Manmohan SinghSuhi Measure 5th Guru.
Manmohan Singh (Punjabi)ਰਾਗ ਸੂਹੀ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਸੂਹੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Suji, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਭਲੀ ਸੁਹਾਵੀ ਛਾਪਰੀ; ਜਾ ਮਹਿ ਗੁਨ ਗਾਏ ॥
bhalee suhaavee chhaaparee; jaa meh gun gaae |
Sant Singh KhalsaEven a crude hut is sublime and beautiful, if the Lord's Praises are sung within it.
Manmohan SinghSublime and beauteous is the hut, wherein God's praises are sung.
Manmohan Singh (Punjabi)ਚੰਗੀ ਅਤੇ ਸੋਹਣੀ ਹੈ ਉਹ ਝੁੱਗੀ, ਜਿਸ ਵਿੱਚ ਵਾਹਿਗੁਰੂ ਦੀਆਂ ਸਿਫਤਾਂ ਗਾਈਆਂ ਜਾਂਦੀਆਂ ਹਨ।
Fareedkot Teekaਵਹੁ ਛਾਪਰੀ ਅਛੀ ਸੋਭਨੀਕ ਹੈ ਜਿਸ ਛਪਰੀ ਮੇਂ ਹੇ ਵਾਹਿਗੁਰੂ! ਤੇਰੇ ਗੁਨ ਗਾਏ ਹੈਂ॥
Prof. Sahib Singhਹੇ ਭਾਈ! ਉਹ ਕੁੱਲੀ ਚੰਗੀ ਹੈ, ਜਿਸ ਵਿਚ (ਰਹਿਣ ਵਾਲਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ।ਪਦ ਅਰਥ ਭਲੀ = ਚੰਗੀ। ਸੁਹਾਵੀ = ਸੋਹਣੀ, ਸੁਖ ਦੇਣ ਵਾਲੀ। ਛਾਪਰੀ = ਕੁੱਲੀ। ਜਾ ਮਹਿ = ਜਿਸ (ਕੁੱਲੀ) ਵਿਚ।
SikhNet (Spanish)Bendito es el lugar en donde uno canta el Nombre del Señor,
ਕਿਤ ਹੀ ਕਾਮਿ. ਨ ਧਉਲਹਰ; ਜਿਤੁ ਹਰਿ ਬਿਸਰਾਏ ॥੧॥ ਰਹਾਉ ॥
kit hee kaam. na dhaulahar; jit har bisaraae |1| rahaau |
Sant Singh KhalsaThose mansions where the Lord is forgotten are useless. ||1||Pause||
Manmohan SinghOf no avail are the mansions, wherein the Lord is forgotten. Pause.
Manmohan Singh (Punjabi)ਕਿਸੇ ਕੰਮ ਨਹੀਂ ਉਸ ਮਹੱਲ, ਜਿਨ੍ਹਾਂ ਵਿੱਚ ਪ੍ਰਭੂ ਭੁੱਲ ਜਾਂਦਾ ਹੈ। ਠਹਿਰਾਉ।
Fareedkot Teekaਅਰ ਵਹੁ ਮੰਦਰ ਕਿਸੇ ਕਾਮ ਨਹੀਂ ਜਿਨੋਂ ਮੇਂ ਵਸ ਕਰ ਹੇ ਵਾਹਿਗੁਰੂ! ਤੇਰੇ ਕੋ ਵਿਸਾਰ ਦੀਆ ਹੈ॥੧॥ ਰਹਾਉ ॥
Prof. Sahib Singh(ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜਿਨ੍ਹਾਂ ਵਿਚ (ਵੱਸਣ ਵਾਲਾ ਮਨੁੱਖ) ਪਰਮਾਤਮਾ ਨੂੰ ਭੁਲਾ ਦੇਂਦਾ ਹੈ ॥੧॥ ਰਹਾਉ ॥ਪਦ ਅਰਥ ਕਿਤ ਹੀ = ਕਿਤੁ ਹੀ {ਲਫ਼ਜ਼ 'ਕਿਤੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ}। ਕਿਤ ਹੀ ਕਾਮਿ = ਕਿਸੇ ਹੀ ਕੰਮ ਵਿਚ। ਧਉਲਹਰ = ਪੱਕੇ ਮਹੱਲ ॥੧॥ ਰਹਾਉ ॥
SikhNet (Spanish)pues de nada sirven las mansiones si ahí uno se olvida del Señor.(1-Pausa)
ਅਨਦੁ ਗਰੀਬੀ ਸਾਧਸੰਗਿ; ਜਿਤੁ ਪ੍ਰਭ ਚਿਤਿ ਆਏ ॥
anad gareebee saadhasang; jit prabh chit aae |
Sant Singh KhalsaEven poverty is bliss, if God comes to mind in the Saadh Sangat, the Company of the Holy.
Manmohan SinghThere is bliss in poverty, in which one remembers one's Lord in the saint's congregation.
Manmohan Singh (Punjabi)ਕੰਗਾਲਤਾ ਵਿੱਚ ਖੁਸ਼ੀ ਹੈ, ਜਿਸ ਵਿੱਚ ਬੰਦਾ ਸਤਿਸੰਗਤ ਅੰਦਰ ਆਪਣੇ ਸਾਹਿਬ ਨੂੰ ਸਿਮਰਦਾ ਹੈ।
Fareedkot Teekaਉਸ ਗਰੀਬੀ ਮੇਂ ਹੀ ਅਨੰਦਤਾ ਹੈ ਜਿਸ ਕਰ ਸਾਧ ਸੰਗ ਕਾ ਮੇਲ ਹੋ ਕੇ ਹੇ ਪਰਮੇਸਰ! ਤੂੰ ਚਿਤ ਆਵੇਂ॥
Prof. Sahib Singhਹੇ ਭਾਈ! ਸਾਧ ਸੰਗਤਿ ਵਿਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਸਾਧ ਸੰਗਤਿ) ਵਿਚ ਪਰਮਾਤਮਾ ਚਿੱਤ ਵਿਚ ਵੱਸਿਆ ਰਹਿੰਦਾ ਹੈ।ਪਦ ਅਰਥ ਸੰਗਿ = ਸੰਗਤਿ ਵਿਚ। ਚਿਤਿ = ਚਿੱਤ ਵਿਚ।
SikhNet (Spanish)Bendita es la pobreza si uno alaba al Señor en la Sociedad de los Santos,
ਜਲਿ ਜਾਉ ਏਹੁ ਬਡਪਨਾ; ਮਾਇਆ ਲਪਟਾਏ ॥੧॥
jal jaau ehu baddapanaa; maaeaa lapattaae |1|
Sant Singh KhalsaThis worldly glory might just as well burn; it only traps the mortals in Maya. ||1||
Manmohan SinghMay such worldly-glory be burnt, which involves man in mammon.
Manmohan Singh (Punjabi)ਐਹੋ ਜਿਹੀ ਸੰਸਾਰੀ ਵਡਿਆਈ ਸੜ ਜਾਏ, ਜਿਹੜੀ ਇਨਸਾਨ ਨੂੰ ਧਨ-ਦੌਲਤ ਅੰਦਰ ਫਸਾਉਂਦੀ ਹੈ।
Fareedkot Teekaਏਹ ਵਡਿਆਈ ਜਲ ਜਾਵੇ ਜਿਸ ਕਰ ਮਾਯਾ ਮੇਂ ਜੀਵ ਲਪਟੇ ਹੂਏ ਹੈਂ॥੧॥
Prof. Sahib Singhਇਹੋ ਜਿਹਾ ਵੱਡਾ ਅਖਵਾਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ) ਮਾਇਆ ਨਾਲ ਹੀ ਚੰਬੜਿਆ ਰਹੇ ॥੧॥ਪਦ ਅਰਥ ਜਲਿ ਜਾਉ = ਸੜ ਜਾਏ। ਬਡਪਨਾ = ਵਡਿਆਈ, ਵੱਡਾ ਹੋਣ ਦਾ ਮਾਣ ॥੧॥
SikhNet (Spanish)y maldita es la gloria mundana que nos envuelve en la total ilusión. (1)
ਪੀਸਨੁ ਪੀਸਿ. ਓਢਿ ਕਾਮਰੀ; ਸੁਖੁ ਮਨੁ ਸੰਤੋਖਾਏ ॥
peesan pees. odt kaamaree; sukh man santokhaae |
Sant Singh KhalsaOne may have to grind corn, and wear a coarse blanket, but still, one can find peace of mind and contentment.
Manmohan SinghWhen there is contentment in the mind one feels happy k whether he in turning a quern or wearing a coarse blanket.
Manmohan Singh (Punjabi)ਜਦ ਚਿੱਤ ਅੰਦਰ ਸੰਤੁਸ਼ਟਤਾ ਹੈ ਤਾਂ ਬੰਦਾ ਖੁਸ਼ ਹੁੰਦਾ ਹੈ ਭਾਵੇਂ ਉਹ ਚੱਕੀ ਪੀਂਹਦਾ ਹੈ, ਜਾਂ ਕੰਬਲੀ ਉਪਰ ਲੈਂਦਾ ਹੋਵੇ।
Fareedkot Teekaਜੇ ਮਨ ਮੇਂ ਸੰਤੋਖ ਹੈ ਤੌ ਜਦ੍ਯਪ ਕੰਬਲੀ ਓਢਨੇ ਕਾ ਔ ਪੀਸਣ ਬਨਾਕੇ ਅੰਨ ਕਾ ਪੀਸਣਾ ਭੀ ਕਰੀਏ ਤਦ੍ਯਪਿ ਸੁਖ ਹੈ॥
Prof. Sahib Singh(ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ।ਪਦ ਅਰਥ ਪੀਸਨੁ = ਚੱਕੀ। ਪੀਸਿ = ਪੀਹ ਕੇ। ਓਢਿ = ਪਹਨ ਕੇ।
SikhNet (Spanish)Bendito es moler el maíz y vestirse con sábanas, si la mente está contenta y en Paz,
ਐਸੋ ਰਾਜੁ. ਨ ਕਿਤੈ ਕਾਜਿ; ਜਿਤੁ. ਨਹ ਤ੍ਰਿਪਤਾਏ ॥੨॥
aiso raaj. na kitai kaaj; jit. neh tripataae |2|
Sant Singh KhalsaEven empires are of no use at all, if they do not bring satisfaction. ||2||
Manmohan SinghSuch an empire is of no avail, by which the mortal is appeased not.
Manmohan Singh (Punjabi)ਇਹੋ ਜਿਹੀ ਪਾਤਿਸ਼ਾਹੀ ਕਿਸੇ ਕੰਮ ਨਹੀਂ, ਜਿਸ ਨਾਲ ਪ੍ਰਾਣੀ ਨੂੰ ਸੰਤੋਖ ਨਹੀਂ ਆਉਂਦਾ।
Fareedkot Teekaਐਸਾ ਰਾਜ ਭੀ ਕਿਸੇ ਕਾਮ ਨਹੀਂ ਜਿਸ ਰਾਜ ਕਰ ਤ੍ਰਿਪਤੀ ਨ ਹੋਵੈ॥੨॥
Prof. Sahib Singhਪਰ, ਹੇ ਭਾਈ! ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿਚ (ਮਨੁੱਖ ਮਾਇਆ ਵਲੋਂ ਕਦੇ) ਰੱਜੇ ਹੀ ਨਾਹ ॥੨॥ਪਦ ਅਰਥ ਤ੍ਰਿਪਤਾਏ = ਰੱਜਦਾ ॥੨॥
SikhNet (Spanish)pero maldito es el reinado que no puede saciar nuestro deseo por más que intentemos. (2)
ਨਗਨ ਫਿਰਤ ਰੰਗਿ ਏਕ ਕੈ; ਓਹੁ ਸੋਭਾ ਪਾਏ ॥
nagan firat rang ek kai; ohu sobhaa paae |
Sant Singh KhalsaSomeone may wander around naked, but if he loves the One Lord, he receives honor and respect.
Manmohan SinghHe, who wanders about naked in the love of one Lord, obtains honour.
Manmohan Singh (Punjabi)ਜੇ ਇਕ ਪ੍ਰਭੂ ਦੇ ਪ੍ਰੇਮ! ਅੰਦਰ ਨੰਗਾ ਫਿਰਦਾ ਹੈ, ਉਹ ਇੱਜ਼ਤ ਪਾਉਂਦਾ ਹੈ।
Fareedkot Teekaਨੰਗਾ ਫਿਰਤਾ ਹੈ ਔਰ ਏਕ ਪਰਮੇਸਰ ਕੇ ਰੰਗ ਮੇਂ ਰੰਗਾ ਹੂਆ ਹੈ ਵਹੁ ਅਤ੍ਯੰਤ ਸੋਭਾ ਕੋ ਪਾਵਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਦੇ ਪ੍ਰੇਮ ਵਿਚ ਨੰਗਾ ਭੀ ਤੁਰਿਆ ਫਿਰਦਾ ਹੈ, ਉਹ ਸੋਭਾ ਖੱਟਦਾ ਹੈ,ਪਦ ਅਰਥ ਕੈ ਰੰਗਿ = ਦੇ ਪ੍ਰੇਮ ਵਿਚ।
SikhNet (Spanish)Si por el Amor del Dios uno vaga desnudo, uno es glorioso,
ਪਾਟ ਪਟੰਬਰ ਬਿਰਥਿਆ; ਜਿਹ ਰਚਿ ਲੋਭਾਏ ॥੩॥
paatt pattanbar birathiaa; jih rach lobhaae |3|
Sant Singh KhalsaSilk and satin clothes are worthless, if they lead to greed. ||3||
Manmohan SinghVain are the silk and satin clothes, engrossment in which increases man's greed.
Manmohan Singh (Punjabi)ਵਿਅਰਥ ਹਨ ਰੇਸ਼ਮ ਅਤੇ ਅਤਲਸ ਦੇ ਕਪੜੇ ਜਿਨ੍ਹਾਂ ਵਿੱਚ ਖਚਤ ਹੋਣ ਨਾਲ ਬੰਦੇ ਦਾ ਲਾਲਚ ਵਧਣਾ ਹੈ।
Fareedkot Teekaਜਿਨੋਂ ਮੇਂ ਰਚਕੇ ਵਿਸ੍ਯੋਂ ਮੇਂ ਲੁਭਾ੍ਯਮਾਨ ਹੂਆ ਹੈ, ਸੋ ਸੂਤੀ ਬਸਤਰ ਔ ਰੇਸ਼ਮੀ ਸਭ ਬਿ੍ਯਰਥ ਹੈਂ॥੩॥
Prof. Sahib Singhਪਰ ਰੇਸ਼ਮੀ ਕੱਪੜੇ ਪਹਿਨਣੇ ਵਿਅਰਥ ਹਨ ਜਿਨ੍ਹਾਂ ਵਿਚ ਮਸਤ ਹੋ ਕੇ ਮਨੁੱਖ (ਮਾਇਆ ਦਾ ਹੋਰ ਹੋਰ) ਲੋਭ ਕਰਦਾ ਰਹਿੰਦਾ ਹੈ ॥੩॥ਪਦ ਅਰਥ ਪਟੰਬਰ = ਪਟ ਦੇ ਅੰਬਰ, ਰੇਸ਼ਮੀ ਕੱਪੜੇ। ਰਚਿ = ਮਸਤ ਹੋ ਕੇ ॥੩॥
SikhNet (Spanish)pero vano es usar sedas que nos provocan placeres y que despiertan el fuego de la avaricia. (3)
ਸਭੁ ਕਿਛੁ ਤੁਮੑਰੈ ਹਾਥਿ ਪ੍ਰਭ; ਆਪਿ ਕਰੇ ਕਰਾਏ ॥
sabh kichh tumarai haath prabh; aap kare karaae |
Sant Singh KhalsaEverything is in Your Hands, God. You Yourself are the Doer, the Cause of causes.
Manmohan SinghEverything is in thine hands, O Lord. Thou Thyself art the Doer and the Cause.
Manmohan Singh (Punjabi)ਸਾਰਾ ਕੁਝ ਤੇਰੇ ਹੱਥਾਂ ਵਿੱਚ ਹੈ, ਹੇ ਸੁਆਮੀ! ਤੂੰ ਖੁਦ ਹੀ ਕਰਤਾ ਅਤੇ ਕਾਰਨ ਹੈਂ।
Fareedkot Teekaਹੇ ਪ੍ਰਭ! ਸਭ ਕਿਛ ਤੁਮਰੇ ਹਾਥ ਮੇਂ ਹੈ, ਆਪ ਹੀ ਜੀਵੋਂ ਕੋ ਉਤਪਨ ਕਰ ਕੇ ਕਰਮਾਂ ਅਨੁਸਾਰ ਆਗੇ ਕਰਮ ਕਰਾਉਤਾ ਹੈਂ॥
Prof. Sahib Singh(ਹੇ ਭਾਈ! ਜੀਵਾਂ ਨੂੰ ਕੀਹ ਦੋਸ? ਪ੍ਰਭੂ) ਆਪ ਹੀ ਸਭ ਕੁਝ ਕਰਦਾ ਹੈ (ਜੀਵਾਂ ਪਾਸੋਂ) ਕਰਾਂਦਾ ਹੈ।ਪਦ ਅਰਥ ਹਾਥਿ = ਹੱਥ ਵਿਚ। ਪ੍ਰਭ = ਹੇ ਪ੍ਰਭੂ!
SikhNet (Spanish)Todo está en Tus Manos, oh Señor; sólo Tú eres el Hacedor y la Causa
ਸਾਸਿ ਸਾਸਿ ਸਿਮਰਤ ਰਹਾ; ਨਾਨਕ. ਦਾਨੁ ਪਾਏ ॥੪॥੧॥੪੧॥
saas saas simarat rahaa; naanak. daan paae |4|1|41|
Sant Singh KhalsaWith each and every breath, may I continue to remember You. Please, bless Nanak with this gift. ||4||1||41||
Manmohan SinghBless thou Nanak with this gift, O Lord, That every breath, he may remember Thee.
Manmohan Singh (Punjabi)ਨਾਨਕ ਨੂੰ ਇਹ ਦਾਤ ਪਰਦਾਨ ਕਰ, ਹੇ ਸਾਹਿਬ! ਕਿ ਹਰ ਸੁਆਸ ਨਾਲ ਉਹ ਤੈਨੂੰ ਚੇਤੇ ਕਰਦਾ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਏਹ ਦਾਨ ਪਾਵਾਂ ਸ੍ਵਾਸ ਸ੍ਵਾਸ ਤੈਨੂੰ ਸਿਮਰਤਾ ਰਹਾਂ॥੪॥੧॥੪੧॥☬ਸਤਿਸੰਗ ਮਾਂਗਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਸਭ ਕੁਝ ਤੇਰੇ ਹੱਥ ਵਿਚ ਹੈ (ਮੇਹਰ ਕਰ, ਤੇਰਾ ਦਾਸ ਤੇਰੇ ਦਰ ਤੋਂ ਇਹ) ਦਾਨ ਹਾਸਲ ਕਰ ਲਏ ਕਿ ਮੈਂ ਹਰੇਕ ਸਾਹ ਦੇ ਨਾਲ ਤੈਨੂੰ ਸਿਮਰਦਾ ਰਹਾਂ ॥੪॥੧॥੪੧॥ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਰਹਾ = ਰਹਾਂ ॥੪॥੧॥੪੧॥
SikhNet (Spanish)y Te contemplo con cada respiración, ¡Bendíceme, oh Dios! (4-1-41)