ੴ

ਸਿੱਖਬਾਣੀ · SikhBani

ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥

siaam sundar taj need kiau aaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 745 · 13 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਦਰਸਨ ਕਉ; ਲੋਚੈ ਸਭੁ ਕੋਈ ॥

darasan kau; lochai sabh koee |

Sant Singh KhalsaEveryone longs for the Blessed Vision of the Lord's Darshan.
Manmohan SinghAll long for the Lord's vision.
Manmohan Singh (Punjabi)ਸਾਰੇ ਸਾਹਿਬ ਦੇ ਦੀਦਾਰ ਦੀ ਤਾਂਘ ਕਰਦੇ ਹਨ।
Fareedkot Teekaਦਰਸਨ ਕੋ ਸਭ ਕੋਈ ਚਾਹਤਾ ਹੈ॥
Prof. Sahib Singhਹੇ ਭਾਈ! ਹਰੇਕ ਜੀਵ (ਭਾਵੇਂ) ਪਰਮਾਤਮਾ ਦੇ ਦਰਸਨ ਨੂੰ ਤਾਂਘਦਾ ਹੋਵੇ,

ਪਦ ਅਰਥ ਕਉ = ਨੂੰ, ਵਾਸਤੇ। ਸਭੁ ਕੋਈ = ਹਰੇਕ ਜੀਵ।

SikhNet (Spanish)Todos añoran la Visión del Darshan del Señor,

ਪੂਰੈ ਭਾਗਿ; ਪਰਾਪਤਿ ਹੋਈ ॥ ਰਹਾਉ ॥

poorai bhaag; paraapat hoee | rahaau |

Sant Singh KhalsaBy perfect destiny, it is obtained. ||Pause||
Manmohan SinghThrough perfect good destiny, the Lord's vision is obtained. Pause
Manmohan Singh (Punjabi)ਪੂਰਨ ਚੰਗੀ ਪ੍ਰਾਲਭਧ ਰਾਹੀਂ ਸਾਹਿਬ ਦਾ ਦੀਦਾਰ ਪਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਪਰੰਤੂ ਪੂਰੇ ਭਾਗੋਂ ਵਾਲੋਂ ਕੋ ਪ੍ਰਾਪਤਿ ਹੋਤਾ ਹੈ॥ ਰਹਾਉ ॥☬ਸਿਖ ਪ੍ਰਸ਼ਨ ਕਰਤਾ ਹੈ:
Prof. Sahib Singhਪਰ (ਉਸ ਦਾ ਮਿਲਾਪ) ਵੱਡੀ ਕਿਸਮਤ ਨਾਲ ਹੀ ਮਿਲਦਾ ਹੈ ਰਹਾਉ॥

ਪਦ ਅਰਥ ਭਾਗਿ = ਕਿਸਮਤ ਨਾਲ ਰਹਾਉ॥

SikhNet (Spanish)sólo con un Destino Perfecto se obtiene (Pausa)

ਸਿਆਮ ਸੁੰਦਰ ਤਜਿ; ਨੀਦ. ਕਿਉ ਆਈ ॥

siaam sundar taj; need. kiau aaee |

Sant Singh KhalsaForsaking the Beautiful Lord, how can they go to sleep?
Manmohan SinghForsaking her Beauteous sable Krishan (Lord) why has the bride gone to sleep?
Manmohan Singh (Punjabi)ਆਪਣੇ ਸੁਹਣੇ ਸਾਂਵਲੇ ਕ੍ਰਿਸ਼ਨ (ਸੁਆਮੀਂ) ਨੂੰ ਛੱਡ ਕੇ ਪਤਨੀ ਕਿਉਂ ਸੋਂ ਗਈ ਹੈ?
Fareedkot Teekaਹੇ ਸਤਿਗੁਰੋ! ਸ੍ਰੀ ਵਾਹਿਗੁਰੂ ਜਿਸ ਕੋ ਸਿਆਮ ਸੁੰਦਰ ਕਹੇ ਹੈਂ, ਤਿਸ ਕੋ ਛੋਡ ਕਰ, ਭਾਵ ਤਿਸ ਕਾ ਭਜਨ ਤਿਆਗ ਕਰ ਜੀਵ ਕੋ ਅਵਿਦਿਆ ਕਿਸ ਕਰ ਕੇ ਪ੍ਰਾਪਤਿ ਹੋ ਗਈ?☬ਉਤਰ:
Prof. Sahib Singh(ਸ਼ੋਕ!) ਮੈਨੂੰ ਕਿਉਂ ਗ਼ਫ਼ਲਤ ਦੀ ਨੀਂਦ ਆ ਗਈ? ਮੈਂ ਕਿਉਂ ਸੋਹਣੇ ਪ੍ਰਭੂ ਨੂੰ ਭੁਲਾ ਦਿੱਤਾ?

ਪਦ ਅਰਥ ਸਿਆਮ = ਸਾਉਲੇ ਰੰਗ ਵਾਲਾ। ਸਿਆਮ ਸੁੰਦਰ = ਸੋਹਣਾ ਪ੍ਰਭੂ। ਤਜਿ = ਵਿਸਾਰ ਕੇ।

SikhNet (Spanish)Abandonando al Bello Señor, ¿cómo puede uno descansar en Paz?

ਮਹਾ ਮੋਹਨੀ; ਦੂਤਾ ਲਾਈ ॥੧॥

mahaa mohanee; dootaa laaee |1|

Sant Singh KhalsaThe great enticer Maya has led them down the path of sin. ||1||
Manmohan SinghThe great mammon has made the bride follow the path of sins.
Manmohan Singh (Punjabi)ਵਿਸ਼ਾਲ ਮਾਇਆ ਨੇ ਪਤਨੀ ਨੂੰ ਪਾਪਾਂ ਦੇ ਮਾਰਗ ਪਾ ਛੱਡਿਆ ਹੈ।
Fareedkot Teeka(ਮਹਾ ਮੋਹਨੀ) ਮਾਇਆ ਨੇ ਜੀਵ ਕੋ (ਦੂਤਾ) ਕਾਮਾਦਿਕਾਂ ਕੀ ਪੰਗਤੀ ਲਾਈ ਹੈ, ਇਸੀ ਤੇ ਸਰੂਪ ਜੀਵੋਂ ਕੋ ਭੂਲ ਗਿਆ ਹੈ॥੧॥☬ਪ੍ਰਸ਼ਨ: ਵਹੁ ਦਰਸਨ ਭੂਲਾ ਕਿਉਂ?☬ਉਤਰ:
Prof. Sahib Singh(ਸ਼ੋਕ!) ਇਹਨਾਂ ਕਾਮਾਦਿਕ ਵੈਰੀਆਂ ਨੇ ਮੈਨੂੰ ਇਹ ਵੱਡੀ ਮਨ ਨੂੰ ਮੋਹਣ ਵਾਲੀ ਮਾਇਆ ਚੰਬੋੜ ਦਿੱਤੀ ॥੧॥

ਪਦ ਅਰਥ ਮਹਾ ਮੋਹਨੀ = ਵੱਡੀ ਮਨ ਨੂੰ ਮੋਹਣ ਵਾਲੀ ਮਾਇਆ। ਦੂਤਾ = ਦੂਤਾਂ, ਕਾਮਾਦਿਕ ਵੈਰੀਆਂ ਨੇ ॥੧॥

SikhNet (Spanish)Maya, la gran embustera, los ha embarcado en el sendero del error. (1)

ਪ੍ਰੇਮ ਬਿਛੋਹਾ; ਕਰਤ ਕਸਾਈ ॥

prem bichhohaa; karat kasaaee |

Sant Singh KhalsaThis butcher has separated them from the Beloved Lord.
Manmohan SinghThis butcher (mammon) has separated the bride from her Beloved,
Manmohan Singh (Punjabi)ਇਸ ਕਸਾਇਣ (ਮਾਇਆ) ਨੇ ਪਤਨੀ ਨੂੰ ਆਪਣੇ ਪ੍ਰੀਤਮ ਨਾਲੋਂ ਵਿਛੋੜ ਛੱਡਿਆ ਹੈ।
Fareedkot Teekaਪੂਰਬੋਕਤ ਦੂਤ (ਕਸਾਈ) ਪਰਮੇਸਰ ਕੇ ਪ੍ਰੇਮ ਕਾ ਵਿਛੋੜਾ ਕਰਤੇ ਹੈਂ॥
Prof. Sahib Singhਪ੍ਰੇਮ ਦੀ ਅਣਹੋਂਦ (ਮੇਰੇ ਅੰਦਰ) ਕਸਾਈ-ਪੁਣਾ ਕਰ ਰਹੀ ਹੈ,

ਪਦ ਅਰਥ ਪ੍ਰੇਮ ਬਿਛੋਹਾ = ਪ੍ਰੇਮ ਦੀ ਅਣਹੋਂਦ। ਬਿਛੋਹਾ = ਵਿਛੋੜਾ। ਕਸਾਈ = ਖਿੱਚ।

SikhNet (Spanish)Esta carnicera los separa de su Bienamado Señor,

ਨਿਰਦੈ ਜੰਤੁ; ਤਿਸੁ ਦਇਆ. ਨ ਪਾਈ ॥੨॥

niradai jant; tis deaa. na paaee |2|

Sant Singh KhalsaThis merciless one shows no mercy at all to the poor beings. ||2||
Manmohan SinghThis merciless (mammon)takes not pity on the poor mortal.
Manmohan Singh (Punjabi)ਇਹ ਬੇ-ਰਹਿਮ (ਮਾਇਆ) ਉਸ ਵਿਚਾਰੇ ਪ੍ਰਾਣੀ ਤੇ ਤਰਸ ਨਹੀਂ ਕਰਦੀ।
Fareedkot Teekaਓਹੁ ਕਾਮਾਦੀ ਐਸੇ ਨਿਰਦਏ ਜੀਵ ਹੈਂ (ਤਿਸੁ) ਪੰਕਤੀ ਕਰ ਕੇ ਜੀਵੋਂ ਕੀ ਦਯਾ ਨਹੀਂ ਪਾਈ ਜਾਤੀ, ਭਾਵ ਦ੍ਯਾ ਨਹੀਂ ਦੇਖੀਤੀ॥੨॥
Prof. Sahib Singhਇਹ ਵਿਛੋੜਾ (ਮਾਨੋ) ਇਕ ਨਿਰਦਈ ਜੀਵ ਹੈ ਜਿਸ ਦੇ ਅੰਦਰ ਰਤਾ ਭਰ ਦਇਆ ਨਹੀਂ ਹੈ ॥੨॥

ਪਦ ਅਰਥ ਨਿਰਦੈ = ਜ਼ਾਲਮ, ਨਿਰਦਈ ॥੨॥

SikhNet (Spanish)pues no tiene corazón ni compasión. (2)

ਅਨਿਕ ਜਨਮ ਬੀਤੀਅਨ; ਭਰਮਾਈ ॥

anik janam beeteean; bharamaaee |

Sant Singh KhalsaCountless lifetimes have passed away, wandering aimlessly.
Manmohan SinghGood many lives have passed away in wandering about,
Manmohan Singh (Punjabi)ਅਨੇਕਾਂ ਹੀ ਜੀਵਨ ਭਟਕਣ ਅੰਦਰ ਬੀਤ ਗਏ ਹਨ,
Fareedkot Teekaਅਨੇਕ ਜਨਮ ਬੀਤੇ ਹੈਂ, ਸੋ ਭਰਮਾਈ ਜਾਤੇ ਹੈਂ॥
Prof. Sahib Singhਭਟਕਦਿਆਂ ਭਟਕਦਿਆਂ ਅਨੇਕਾਂ ਹੀ ਜਨਮ ਬੀਤ ਗਏ।

ਪਦ ਅਰਥ ਬੀਤੀਅਨ = ਬੀਤ ਗਏ ਹਨ। ਭਰਮਾਈ = ਭਟਕਦਿਆਂ।

SikhNet (Spanish)Uno vaga por miles y miles de encarnaciones guiado por la duda,

ਘਰਿ ਵਾਸੁ. ਨ ਦੇਵੈ; ਦੁਤਰ ਮਾਈ ॥੩॥

ghar vaas. na devai; dutar maaee |3|

Sant Singh KhalsaThe terrible, treacherous Maya does not even allow them to dwell in their own home. ||3||
Manmohan Singhand the terrible mammon permits not mortal to abide in his own home.
Manmohan Singh (Punjabi)ਅਤੇ ਭਿਆਨਕ ਮਾਇਆ ਪ੍ਰਾਣੀ ਨੂੰ ਉਸ ਦੇ ਨਿਜ ਘਰ ਅੰਦਰ ਵਸਣ ਨਹੀਂ ਦਿੰਦੀ।
Fareedkot Teeka(ਮਾਈ) ਹੇ ਭਾਈ! ਐਸੀ ਕਠਨ ਸਾਧਨੇ ਮੇਂ ਹੈ ਸਰੂਪ ਮੇਂ ਵਸਣ ਨਹੀਂ ਦੇਤੇ ਹੈਂ ਵਾ ਮਾਇਆ ਤਰੀ ਨਹੀਂ ਜਾਤੀ॥੩॥
Prof. Sahib Singhਇਹ ਦੁੱਤਰ ਮਾਇਆ ਹਿਰਦੇ-ਘਰ ਵਿਚ (ਮੇਰੇ ਮਨ ਨੂੰ) ਟਿਕਣ ਨਹੀਂ ਦੇਂਦੀ ॥੩॥

ਪਦ ਅਰਥ ਘਰਿ = ਹਿਰਦੇ-ਘਰ ਵਿਚ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ। ਮਾਈ = ਮਾਇਆ ॥੩॥

SikhNet (Spanish)pero esa traicionera, no nos permite regresar a nuestro Ser.(3)

ਦਿਨੁ ਰੈਨਿ; ਅਪਨਾ ਕੀਆ ਪਾਈ ॥

din rain; apanaa keea paaee |

Sant Singh KhalsaDay and night, they receive the rewards of their own actions.
Manmohan SinghDay and night, the mortal to abide in his own actions.
Manmohan Singh (Punjabi)ਦਿਨ ਰਾਤ ਪ੍ਰਾਣੀ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ।
Fareedkot Teekaਜੀਵ ਦਿਨ ਰਾਤ ਅਪਨੇ ਕਰਮ ਕੀਏ ਕਾ ਫਲ੍ਹ ਪਾਵਤੇ ਹੈਂ॥
Prof. Sahib Singhਪਰ ਮੈਂ ਦਿਨ ਰਾਤ ਆਪਣੇ ਕਮਾਏ ਦਾ ਫਲ ਭੋਗ ਰਿਹਾ ਹਾਂ।

ਪਦ ਅਰਥ ਰੈਨਿ = ਰਾਤ। ਪਾਈ = ਮੈਂ ਪਾਂਦਾ ਹਾਂ।

SikhNet (Spanish)Es verdad que siempre cosechamos lo que sembramos.

ਕਿਸੁ ਦੋਸੁ. ਨ ਦੀਜੈ; ਕਿਰਤੁ ਭਵਾਈ ॥੪॥

kis dos. na deejai; kirat bhavaaee |4|

Sant Singh KhalsaDon't blame anyone else; your own actions lead you astray. ||4||
Manmohan SinghBlame thou not another. Thine own actions lead thee astray, O mortal.
Manmohan Singh (Punjabi)ਤੂੰ ਕਿਸੇ ਉਤੇ ਇਲਜਾਮ ਨਾਂ ਲਾ। ਤੇਰੇ ਆਪਣੇ ਅਮਲ ਤੈਨੂੰ ਕੁਰਾਹੇ ਪਾਉਂਦੇ ਹਨ, ਹੇ ਜੀਵ!
Fareedkot Teekaਇਸੀ ਤੇ ਕਿਸ ਕੋ ਦੋਸ ਦੀਜੀਏ ਜਬ ਕਰਮ ਹੀ ਭਰਮਾ ਰਹੇ ਹੈਂ॥੪॥
Prof. Sahib Singhਕਿਸੇ ਨੂੰ ਦੋਸ ਨਹੀਂ ਦਿੱਤਾ ਜਾ ਸਕਦਾ, ਮੈਂ ਪਿਛਲੇ ਜਨਮਾਂ ਦਾ ਆਪਣਾ ਹੀ ਕੀਤਾ ਭਟਕਣਾ ਵਿਚ ਪਾ ਰਿਹਾ ਹੈ ॥੪॥

ਪਦ ਅਰਥ ਭਵਾਈ = ਭਵਾਂਦੀ ਹੈ। ਕਿਰਤੁ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ॥੪॥

SikhNet (Spanish)¿Por qué culpar a otro cuando el escrito de nuestras acciones pasadas nos desvía?(4)

ਸੁਣਿ ਸਾਜਨ ਸੰਤ ਜਨ ਭਾਈ ॥

sun saajan sant jan bhaaee |

Sant Singh KhalsaListen, O Friend, O Saint, O humble Sibling of Destiny:
Manmohan SinghHearken, O holy man, my friend and my brother;
Manmohan Singh (Punjabi)ਸ੍ਰਵਣ ਕਰ, ਹੇ ਨੇਕ ਬੰਦੇ! ਮੇਰੇ ਮਿਤ੍ਰ ਅਤੇ ਮੇਰੇ ਵੀਰ!
Fareedkot Teekaਤਾਂ ਤੇ ਸੁਨੋ ਹੇ ਮਿਤ੍ਰੋ ਸਾਂਤਿ ਰੂਪ ਭਾਈ ਜਨੋਂ!॥
Prof. Sahib Singhਹੇ ਸੱਜਣੋ! ਹੇ ਭਰਾਵੋ! ਹੇ ਸੰਤ ਜਨੋ! ਸੁਣੋ।
SikhNet (Spanish)Escucha, oh amigo, oh Santo, oh amigo de Dios,

ਚਰਣ ਸਰਣ; ਨਾਨਕ ਗਤਿ ਪਾਈ ॥੫॥੩੪॥੪੦॥

charan saran; naanak gat paaee |5|34|40|

Sant Singh Khalsain the Sanctuary of the Lord's Feet, Nanak has found Salvation. ||5||34||40||
Manmohan Singhseeking the refuge of the Lord's feet, Nanak has obtained emancipation.
Manmohan Singh (Punjabi)ਪ੍ਰਭੂ ਦੇ ਚਰਨਾਂ ਦੀ ਪਨਾਹ ਪਰਾਪਤ ਕਰਨ ਦੁਆਰਾ ਨਾਨਕ ਨੇ ਮੁਕਤੀ ਹਾਸਲ ਕਰ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਾਹਿਗੁਰੂ ਕੇ ਚਰਣਾਂ ਕੀ ਸਰਣ ਸੇ ਹੀ ਮੁਕਤੀ ਪਾਈਤੀ ਹੈ, ਭਾਵ ਮੁਕਤ ਪ੍ਰਾਪਤਿ ਕਾ ਸਾਧਨ ਚਰਣ ਸਰਣ ਹੀ ਹੈ॥੫॥੩੪॥੪੦॥☬ਏਕ ਸਮੈਂ ਸਿਖੋਂ ਕੇ ਸਮੇਤ ਗੁਰੂ ਅਰਜਨ ਸਾਹਿਬ ਜੀ ਅਸਵਾਰ ਹੂਏ ਗੋਇੰਦਵਾਲ ਜੀ ਕੋ ਜਾਤੇ ਥੇ। ਰਸਤੇ ਮੇਂ ਅੰਧੇਰੀ ਔ ਬਰਖਾ ਆਈ। ਏਕ ਪਠਾਣੋ ਕੇ ਗ੍ਰਾਮ ਖਾਂਨ ਪੁਰ ਨਾਮ ਮੇਂ ਏਕ ਸਿੱਖ ਕੋ ਭੇਜਿਆ ਕਿ ਕਿਸੀ ਅਸਥਾਨ ਮੇਂ ਬੈਠਕਰ ਬਸਤ੍ਰ ਬਚਾਇ ਲੇਇ। ਆਗੇ ਮਦਰਾ ਸੇ ਮਸ੍ਤ ਹੂਏ ਪਠਾਂਨ ਕੰਚਨੀਯੋਂ ਕਾ ਤਮਾਸ਼ਾ ਦੇਖ ਰਹੇ ਥੇ। ਤਬ ਸਿੱਖ ਸੇ ਗੁਰੂ ਜੀ ਕਾ ਨਾਮ ਸੁਨ ਕਰ ਤਿਨੋਂ ਅਭਾਗੀਓਂ ਨੇ ਜਬਾਬ ਦੀਆ। ਤਬ ਗੁਰੂ ਜੀ ਆਗੇ ਗਏ। ਥੋੜੀ ਦੂਰ ਪਰ ਭਾਈ 'ਹੇਮਾ' ਨਾਮ ਸਿੱਖ ਟੂਟੀ ਹੂਈ ਛਪਰੀ ਮੇਂ ਰਹਿਤਾ ਥਾ ਅੋਰ ਪੀਸ ਰਹਾ ਥਾ ਔ ਊਪਰ ਫਟੀ ਹੂਈ ਕੰਬਲੀ ਲਈ ਹੂਈ ਥੀ। ਜਬ ਗੁਰੂ ਜੀ ਨੇ ਦਰਸਨ ਦੀਆ ਤਬ ਬਡੇ ਆਨੰਦ ਸਾਥ ਉਠ ਕਰ ਊਪਰ ਕੀ ਕੰਬਲੀ ਬਿਛਾਇ ਊਪਰ ਬਿਠਾਇ ਸੇਵਾ ਕਰਨੇ ਲਗਾ। ਤਬ ਗੁਰੂ ਜੀ ਨੇ ਪਠਾਨੋਂ ਕੌ ਸ੍ਰਾਪ ਦੀਆ ਅਰ ਭਾਈ ਹੇਮੇਂ ਕੋ ਵਰ ਰੂਪ ਸ਼ਬਦ ਉਚਾਰਨ ਕੀਆ। ਅਬ ਖਡੂਰ ਸਾਹਿਬ ਸੇ ਦੋ ਕੋਸ ਪਰ ਗੁਰਦ੍ਵਾਰਾ ਪ੍ਰਸਿਧ ਹੈ।
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਦੇ ਸੋਹਣੇ ਚਰਣਾਂ ਦੀ ਸਰਨ ਪਿਆਂ ਹੀ ਉੱਚ ਆਤਮਕ ਅਵਸਥਾ ਪ੍ਰਾਪਤ ਹੋ ਸਕਦੀ ਹੈ ॥੫॥੩੪॥੪੦॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ ॥੫॥੩੪॥੪੦॥

SikhNet (Spanish)uno es emancipado sólo cuando uno encuentra el Refugio de los Pies del Señor.(5-34-40)
Answers quote the Granth verbatim with Ang citations. AI commentary is not Gurbani and not a religious ruling.