ਅੰਤਰਿ ਬਾਹਰਿ; ਏਕੁ ਦਿਖਾਇਆ ॥੪॥੩॥੫੪॥
antar baahar; ek dikhaaeaa |4|3|54|
ਪਦ ਅਰਥ ਅੰਤਰਿ = ਅੰਦਰ-ਵੱਸਦਾ। ਬਾਹਰਿ = ਸਾਰੇ ਜਗਤ ਵਿਚ ਵੱਸਦਾ ॥੪॥੩॥੫੪॥
ਅੰਤਰਿ ਬਾਹਰਿ; ਏਕੁ ਦਿਖਾਇਆ ॥੪॥੩॥੫੪॥
antar baahar; ek dikhaaeaa |4|3|54|
ਪਦ ਅਰਥ ਅੰਤਰਿ = ਅੰਦਰ-ਵੱਸਦਾ। ਬਾਹਰਿ = ਸਾਰੇ ਜਗਤ ਵਿਚ ਵੱਸਦਾ ॥੪॥੩॥੫੪॥
ਆਸਾ ਮਹਲਾ ੫ ॥
aasaa mahalaa 5 |
ਪਾਵਤੁ ਰਲੀਆ; ਜੋਬਨਿ ਬਲੀਆ ॥
paavat raleea; joban baleea |
ਪਦ ਅਰਥ ਪਾਵਤੁ = ਪਾਂਦਾ ਹੈ, ਮਾਣਦਾ ਹੈ। ਰਲੀਆ = ਮੌਜਾਂ। ਜੋਬਨਿ = ਜੁਆਨੀ ਵਿਚ, ਜੁਆਨੀ ਦੇ ਸਮੇਂ ਵਿਚ। ਬਲੀਆ = ਬਲਵਾਨ, ਤਾਕਤ ਵਾਲਾ।
ਨਾਮ ਬਿਨਾ; ਮਾਟੀ ਸੰਗਿ ਰਲੀਆ ॥੧॥
naam binaa; maattee sang raleea |1|
ਪਦ ਅਰਥ ਮਾਟੀ ਸੰਗਿ = ਮਿੱਟੀ ਨਾਲ। ਰਲੀਆ = ਰਲ ਜਾਂਦਾ ਹੈ, ਮਿਲ ਜਾਂਦਾ ਹੈ ॥੧॥
ਕਾਨ ਕੁੰਡਲੀਆ; ਬਸਤ੍ਰ ਓਢਲੀਆ ॥
kaan kunddaleea; basatr odtaleea |
ਪਦ ਅਰਥ ਕਾਨ = ਕੰਨਾਂ ਵਿਚ। ਕੁੰਡਲੀਆ = (ਸੋਨੇ ਦੇ) ਕੁੰਡਲ। ਓਡਲੀਆ = ਪਹਿਨਦਾ।
ਸੇਜ ਸੁਖਲੀਆ; ਮਨਿ ਗਰਬਲੀਆ ॥੧॥ ਰਹਾਉ ॥
sej sukhaleea; man garabaleea |1| rahaau |
ਪਦ ਅਰਥ ਸੇਜ ਸੁਖਲੀਆ = ਸੁਖਾਲੀ ਸੇਜ, ਨਰਮ ਨਰਮ ਬਿਸਤ੍ਰੇ। ਮਨਿ = ਮਨ ਵਿਚ। ਗਰਬਲੀਆ = ਗਰਬ ਕਰਦਾ ਹੈ, ਅਹੰਕਾਰ ਕਰਦਾ ਹੈ ॥੧॥ ਰਹਾਉ ॥
ਤਲੈ ਕੁੰਚਰੀਆ; ਸਿਰਿ ਕਨਿਕ ਛਤਰੀਆ ॥
talai kunchareea; sir kanik chhatareea |
ਪਦ ਅਰਥ ਤਲੈ = ਹੇਠ। ਕੁੰਚਰੀਆ = ਹਾਥੀ। ਸਿਰਿ = ਸਿਰ ਉੱਤੇ। ਕਨਿਕ ਛਤਰੀਆ = ਸੋਨੇ ਦਾ ਛਤਰ।
ਹਰਿ ਭਗਤਿ ਬਿਨਾ; ਲੇ ਧਰਨਿ ਗਡਲੀਆ ॥੨॥
har bhagat binaa; le dharan gaddaleea |2|
ਪਦ ਅਰਥ ਧਰਨਿ = ਧਰਤੀ। ਗਡਲੀਆ = ਦੱਬ ਦਿੱਤਾ ॥੨॥
ਰੂਪ ਸੁੰਦਰੀਆ; ਅਨਿਕ ਇਸਤਰੀਆ ॥
roop sundareea; anik isatareea |
ਹਰਿ ਰਸ ਬਿਨੁ; ਸਭਿ ਸੁਆਦ ਫਿਕਰੀਆ ॥੩॥
har ras bin; sabh suaad fikareea |3|
ਪਦ ਅਰਥ ਸਭਿ = ਸਾਰੇ। ਫਿਕਰੀਆ = ਫਿੱਕੇ ॥੩॥
ਮਾਇਆ ਛਲੀਆ; ਬਿਕਾਰ ਬਿਖਲੀਆ ॥
maaeaa chhaleea; bikaar bikhaleea |
ਪਦ ਅਰਥ ਛਲੀਆ = ਛਲਣ ਵਾਲੀ, ਠੱਗਣ ਵਾਲੀ। ਬਿਖਲੀਆ = ਵਿਹੁਲੇ, ਜ਼ਹਰੀਲੇ।
ਸਰਣਿ ਨਾਨਕ; ਪ੍ਰਭ ਪੁਰਖ ਦਇਅਲੀਆ ॥੪॥੪॥੫੫॥
saran naanak; prabh purakh deialeea |4|4|55|
ਪਦ ਅਰਥ ਨਾਨਕ = ਹੇ ਨਾਨਕ! ਪ੍ਰਭ = ਹੇ ਪ੍ਰਭੂ! ਪੁਰਖ ਦਇਆਲੀਆ = ਹੇ ਦਇਆਲ ਪੁਰਖ! ॥੪॥੪॥੫੫॥
ਆਸਾ ਮਹਲਾ ੫ ॥
aasaa mahalaa 5 |
ਏਕੁ ਬਗੀਚਾ; ਪੇਡ ਘਨ ਕਰਿਆ ॥
ek bageechaa; pedd ghan kariaa |
ਪਦ ਅਰਥ ਬਗੀਚਾ = ਬਾਗ਼, ਸੰਸਾਰ-ਬਗੀਚਾ। ਪੇਡ = ਰੁੱਖ, ਬੂਟੇ, ਜੀਵ। ਘਨ = ਬਹੁਤ, ਅਨੇਕਾਂ। ਕਰਿਆ = ਪੈਦਾ ਕੀਤੇ ਹਨ।
ਅੰਮ੍ਰਿਤ ਨਾਮੁ; ਤਹਾ ਮਹਿ ਫਲਿਆ ॥੧॥
amrit naam; tahaa meh faliaa |1|
ਪਦ ਅਰਥ ਫਲਿਆ = ਫਲ ਲੱਗਾ ॥੧॥
ਐਸਾ ਕਰਹੁ; ਬੀਚਾਰੁ ਗਿਆਨੀ ॥
aisaa karahu; beechaar giaanee |
ਪਦ ਅਰਥ ਗਿਆਨੀ = ਹੇ ਗਿਆਨਵਾਨ ਮਨੁੱਖ!
ਜਾ ਤੇ ਪਾਈਐ; ਪਦੁ ਨਿਰਬਾਨੀ ॥
jaa te paaeeai; pad nirabaanee |
ਪਦ ਅਰਥ ਜਾ ਤੇ = ਜਿਸ (ਵਿਕਾਰ) ਦੀ ਸਹਾਇਤਾ ਨਾਲ। ਪਦੁ = ਦਰਜਾ। ਨਿਰਬਾਨੀ = ਵਾਸਨਾ-ਰਹਿਤ, ਜਿਥੇ ਮਾਇਆ ਦੀਆਂ ਵਾਸਨਾਂ ਪੋਹ ਨ ਸਕਣ।
ਆਸਿ ਪਾਸਿ ਬਿਖੂਆ ਕੇ ਕੁੰਟਾ; ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥
aas paas bikhooaa ke kunttaa; beech amrit hai bhaaee re |1| rahaau |
ਪਦ ਅਰਥ ਆਸਿ ਪਾਸਿ = ਤੇਰੇ ਚਾਰ ਚੁਫੇਰੇ। ਬਿਖੂਆ = ਜ਼ਹਰ। ਕੁੰਟਾ = ਕੁੰਡ, ਚਸ਼ਮੇ। ਬੀਚਿ = (ਤੇਰੇ) ਅੰਦਰ। ਭਾਈ ਰੇ = ਹੇ ਭਾਈ! ॥੧॥ ਰਹਾਉ ॥
ਸਿੰਚਨਹਾਰੇ ਏਕੈ ਮਾਲੀ ॥
sinchanahaare ekai maalee |
ਪਦ ਅਰਥ ਏਕੈ ਮਾਲੀ = ਇਕ ਮਾਲੀ ਨੂੰ ਹੀ (ਹਿਰਦੇ ਵਿਚ ਸੰਭਾਲ ਰੱਖ)।
ਖਬਰਿ ਕਰਤੁ ਹੈ; ਪਾਤ ਪਤ ਡਾਲੀ ॥੨॥
khabar karat hai; paat pat ddaalee |2|
ਪਦ ਅਰਥ ਖਬਰਿ ਕਰਤ ਹੈ = ਸਾਰ ਲੈਂਦਾ ਹੈ। ਪਾਤ ਪਤ = ਹਰੇਕ ਪੱਤੇ ਦੀ ॥੨॥
ਸਗਲ ਬਨਸਪਤਿ; ਆਣਿ ਜੜਾਈ ॥
sagal banasapat; aan jarraaee |
ਪਦ ਅਰਥ ਸਗਲ ਬਨਸਪਤਿ = ਸਾਰੀ ਬਨਸਪਤੀ, ਬੇਅੰਤ ਜੀਅ ਜੰਤ। ਆਣਿ = ਲਿਆ ਕੇ। ਜੜਾਈ = ਸਜਾ ਦਿੱਤੀ ਹੈ।
ਸਗਲੀ ਫੂਲੀ; ਨਿਫਲ. ਨ ਕਾਈ ॥੩॥
sagalee foolee; nifal. na kaaee |3|
ਪਦ ਅਰਥ ਫੂਲੀ = ਫੁੱਲ ਦੇ ਰਹੀ ਹੈ, ਫੁੱਲ ਲੱਗ ਰਹੇ ਹਨ। ਨਿਫਲ = ਫਲ ਤੋਂ ਖ਼ਾਲੀ ॥੩॥
ਅੰਮ੍ਰਿਤ ਫਲੁ ਨਾਮੁ; ਜਿਨਿ. ਗੁਰ ਤੇ ਪਾਇਆ ॥
amrit fal naam; jin. gur te paaeaa |
ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਗੁਰ ਤੇ = ਗੁਰੂ ਪਾਸੋਂ।
ਨਾਨਕ ਦਾਸ; ਤਰੀ ਤਿਨਿ ਮਾਇਆ ॥੪॥੫॥੫੬॥
naanak daas; taree tin maaeaa |4|5|56|
ਪਦ ਅਰਥ ਤਰੀ = ਪਾਰ ਕਰ ਲਈ, ਪਾਰ ਲੰਘ ਗਿਆ। ਤਿਨਿ = ਉਸ (ਮਨੁੱਖ) ਨੇ ॥੪॥੫॥੫੬॥
ਆਸਾ ਮਹਲਾ ੫ ॥
aasaa mahalaa 5 |
ਰਾਜ ਲੀਲਾ; ਤੇਰੈ ਨਾਮਿ ਬਨਾਈ ॥
raaj leelaa; terai naam banaaee |
ਪਦ ਅਰਥ ਰਾਜ ਲੀਲਾ = ਰਾਜ ਦਾ ਮੌਜ-ਮੇਲਾ, ਰਾਜ ਤੋਂ ਮਿਲਣ ਵਾਲਾ ਸੁਖ-ਆਨੰਦ। ਤੇਰੈ ਨਾਮਿ = ਤੇਰੇ ਨਾਮ ਨੇ।
ਜੋਗੁ ਬਨਿਆ; ਤੇਰਾ ਕੀਰਤਨੁ ਗਾਈ ॥੧॥
jog baniaa; teraa keeratan gaaee |1|
ਪਦ ਅਰਥ ਗਾਈ = ਮੈਂ ਗਾਂਦਾ ਹਾਂ ॥੧॥
ਸਰਬ ਸੁਖਾ ਬਨੇ; ਤੇਰੈ ਓਲੑੈ ॥
sarab sukhaa bane; terai olai |
ਪਦ ਅਰਥ ਤੇਰੈ ਓਲ੍ਹ੍ਹੈ = ਤੇਰੇ ਆਸਰੇ (ਰਹਿਣ ਨਾਲ)।
ਭ੍ਰਮ ਕੇ ਪਰਦੇ; ਸਤਿਗੁਰ ਖੋਲੑੇ ॥੧॥ ਰਹਾਉ ॥
bhram ke parade; satigur kholae |1| rahaau |
ਪਦ ਅਰਥ ਭ੍ਰਮ = ਭਟਕਣਾ ॥੧॥ ਰਹਾਉ ॥
ਹੁਕਮੁ ਬੂਝਿ; ਰੰਗ ਰਸ ਮਾਣੇ ॥
hukam boojh; rang ras maane |
ਪਦ ਅਰਥ ਬੂਝਿ = ਸਮਝ ਕੇ।
ਸਤਿਗੁਰ ਸੇਵਾ; ਮਹਾ ਨਿਰਬਾਣੇ ॥੨॥
satigur sevaa; mahaa nirabaane |2|
ਪਦ ਅਰਥ ਨਿਰਬਾਣੇ = ਵਾਸਨਾ-ਰਹਿਤ ਅਵਸਥਾ ॥੨॥
ਜਿਨਿ ਤੂੰ ਜਾਤਾ; ਸੋ ਗਿਰਸਤ ਉਦਾਸੀ ਪਰਵਾਣੁ ॥
jin toon jaataa; so girasat udaasee paravaan |
ਪਦ ਅਰਥ ਜਿਨਿ = ਜਿਸ ਨੇ। ਤੂੰ = ਤੈਨੂੰ। ਉਦਾਸੀ = ਤਿਆਗੀ। ਪਰਵਾਣੁ = ਕਬੂਲ।
ਨਾਮਿ ਰਤਾ; ਸੋਈ ਨਿਰਬਾਣੁ ॥੩॥
naam rataa; soee nirabaan |3|
ਪਦ ਅਰਥ ਨਾਮਿ = ਨਾਮ ਵਿਚ। ਨਿਰਬਾਣੁ = ਵਾਸਨਾ ਤੋਂ ਰਹਿਤ ॥੩॥
ਜਾ ਕਉ ਮਿਲਿਓ; ਨਾਮੁ ਨਿਧਾਨਾ ॥
jaa kau milio; naam nidhaanaa |
ਪਦ ਅਰਥ ਜਾ ਕਉ = ਜਿਸ ਨੂੰ। ਨਿਧਾਨਾ = ਖ਼ਜ਼ਾਨਾ।
ਭਨਤਿ ਨਾਨਕ; ਤਾ ਕਾ ਪੂਰ ਖਜਾਨਾ ॥੪॥੬॥੫੭॥
bhanat naanak; taa kaa poor khajaanaa |4|6|57|
ਪਦ ਅਰਥ ਭਨਤਿ = ਆਖਦਾ ਹੈ। ਪੂਰ = ਭਰਿਆ ਹੋਇਆ ॥੪॥੬॥੫੭॥
ਆਸਾ ਮਹਲਾ ੫ ॥
aasaa mahalaa 5 |
ਤੀਰਥਿ ਜਾਉ ਤ ਹਉ ਹਉ ਕਰਤੇ ॥
teerath jaau ta hau hau karate |
ਪਦ ਅਰਥ ਤੀਰਥਿ = (ਕਿਸੇ) ਤੀਰਥ ਉੱਤੇ। ਜਾਉ = ਜਾਉਂ, ਮੈਂ ਜਾਂਦਾ ਹਾਂ। ਹਉ ਹਉ = ਮੈਂ (ਧਰਮੀ) ਮੈਂ (ਧਰਮੀ)।
ਪੰਡਿਤ ਪੂਛਉ; ਤ ਮਾਇਆ ਰਾਤੇ ॥੧॥
panddit poochhau; ta maaeaa raate |1|
ਪਦ ਅਰਥ ਪੰਡਿਤ = {ਬਹੁ-ਵਚਨ}। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਰਾਤੇ = ਮਸਤ, ਰੰਗੇ ਹੋਏ ॥੧॥
ਸੋ ਅਸਥਾਨੁ. ਬਤਾਵਹੁ ਮੀਤਾ ॥
so asathaan. bataavahu meetaa |
ਪਦ ਅਰਥ ਅਸਥਾਨੁ = ਥਾਂ। ਮੀਤਾ = ਹੇ ਮਿੱਤਰ!
ਜਾ ਕੈ; ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥
jaa kai; har har keeratan neetaa |1| rahaau |
ਪਦ ਅਰਥ ਜਾ ਕੇ = ਜਿਸ ਦੇ ਪਾਸ, ਜਿਸ ਦੇ ਅੰਦਰ, ਜਿਸ ਦੀ ਰਾਹੀਂ। ਨੀਤਾ = ਨਿੱਤ, ਸਦਾ ॥੧॥ ਰਹਾਉ ॥
ਸਾਸਤ੍ਰ ਬੇਦ; ਪਾਪ ਪੁੰਨ ਵੀਚਾਰ ॥
saasatr bed; paap pun veechaar |
ਨਰਕਿ ਸੁਰਗਿ; ਫਿਰਿ ਫਿਰਿ ਅਉਤਾਰ ॥੨॥
narak surag; fir fir aautaar |2|
ਪਦ ਅਰਥ ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ। ਅਉਤਾਰ = ਜਨਮ ॥੨॥
ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥
girasat meh chint udaas ahankaar |
ਪਦ ਅਰਥ ਚਿੰਤ = ਚਿੰਤਾ। ਉਦਾਸ = ਉਦਾਸ (ਮਹਿ), ਤਿਆਗ ਵਿਚ।
ਕਰਮ ਕਰਤ; ਜੀਅ ਕਉ ਜੰਜਾਰ ॥੩॥
karam karat; jeea kau janjaar |3|
ਪਦ ਅਰਥ ਕਰਮ = ਕਰਮ-ਕਾਂਡ, ਮਿਥੇ ਹੋਏ ਧਾਰਮਿਕ ਕੰਮ। ਜੀਅ ਕਉ = ਜਿੰਦ ਨੂੰ। ਜੰਜਾਰ = ਜੰਜਾਲ, ਬੰਧਨ ॥੩॥
ਪ੍ਰਭ ਕਿਰਪਾ ਤੇ; ਮਨੁ ਵਸਿ ਆਇਆ ॥
prabh kirapaa te; man vas aaeaa |
ਪਦ ਅਰਥ ਤੇ = ਤੋਂ ਨਾਲ। ਵਸਿ = ਵੱਸ ਵਿਚ।
ਨਾਨਕ ਗੁਰਮੁਖਿ; ਤਰੀ ਤਿਨਿ ਮਾਇਆ ॥੪॥
naanak guramukh; taree tin maaeaa |4|
ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਨਿ = ਉਸ ਨੇ ॥੪॥
ਸਾਧਸੰਗਿ; ਹਰਿ ਕੀਰਤਨੁ ਗਾਈਐ ॥
saadhasang; har keeratan gaaeeai |
ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।
ਇਹੁ ਅਸਥਾਨੁ; ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥
eihu asathaan; guroo te paaeeai |1| rahaau doojaa |7|58|
ਪਦ ਅਰਥ ਤੇ = ਤੋਂ, ਪਾਸੋਂ ॥੧॥ਰਹਾਉ ਦੂਜਾ॥੭॥੫੮॥
ਆਸਾ ਮਹਲਾ ੫ ॥
aasaa mahalaa 5 |
ਘਰ ਮਹਿ ਸੂਖ; ਬਾਹਰਿ ਫੁਨਿ ਸੂਖਾ ॥
ghar meh sookh; baahar fun sookhaa |
ਪਦ ਅਰਥ ਘਰ ਮਹਿ = ਹਿਰਦੇ-ਘਰ ਵਿਚ। ਬਾਹਰਿ ਫੁਨਿ = ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਨ ਵਿਚ ਭੀ। ਫੁਨਿ = ਭੀ।
ਹਰਿ ਸਿਮਰਤ; ਸਗਲ ਬਿਨਾਸੇ ਦੂਖਾ ॥੧॥
har simarat; sagal binaase dookhaa |1|
ਪਦ ਅਰਥ ਸਗਲ = ਸਾਰੇ ॥੧॥
ਸਗਲ ਸੂਖ; ਜਾਂ ਤੂੰ ਚਿਤਿ ਆਂਵੈਂ ॥
sagal sookh; jaan toon chit aanvain |
ਪਦ ਅਰਥ ਚਿਤਿ = ਚਿੱਤ ਵਿਚ। ਆਂਵੈਂ = ਆਵਹਿ, ਆਉਂਦਾ ਹੈਂ {ਨੋਟ: ਸਾਧਾਰਨ ਤੌਰ ਤੇ ਵਰਤਮਾਨ ਕਾਲ, ਮੱਧਮ ਪੁਰਸ਼ ਇਕ-ਵਚਨ ਵਾਸਤੇ ਕ੍ਰਿਆ ਦੇ ਨਾਲ 'ਹਿ' ਵਰਤਿਆ ਜਾਂਦਾ ਹੈ; ਜਿਵੇਂ 'ਕਰਹਿ' = ਤੂੰ ਕਰਦਾ ਹੈਂ। 'ਵੇਖਹਿ' = ਤੂੰ ਵੇਖਦਾ ਹੈਂ}।