ੴ

ਸਿੱਖਬਾਣੀ · SikhBani

ਤੀਰਥਿ ਜਾਉ ਤ ਹਉ ਹਉ ਕਰਤੇ ॥

teerath jaau ta hau hau karate
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 385 · 13 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਤੀਰਥਿ ਜਾਉ ਤ ਹਉ ਹਉ ਕਰਤੇ ॥

teerath jaau ta hau hau karate |

Sant Singh KhalsaJourneying to sacred shrines of pilgrimage, I see the mortals acting in ego.
Manmohan SinghIf I go to places of pilgrimage, then, I see men indulging in pride.
Manmohan Singh (Punjabi)ਜੇਕਰ ਮੈਂ ਯਾਤ੍ਰਾ ਅਸਥਾਨਾਂ ਤੇ ਜਾਂਦਾ ਹਾਂ, ਤਦ ਮੈਂ ਬੰਦਿਆਂ ਨੂੰ ਹੰਕਾਰ ਕਰਦਿਆਂ ਤੱਕਦਾ ਹਾਂ।
Fareedkot Teekaਤੀਰਥ ਮੇਂ ਜਾਈਏ ਤੋ ਤੀਰਥੋਂ ਕੇ ਬਾਸੀ (ਹਉ ਹਉ) ਮੈਂ ਬੜਾ ਹੂੰ, ਮੈਂ ਬੜਾ ਹੂੰ, ਕਰਤੇ ਦਿਖਲਾਈ ਪੜਤੇ ਹੈਂ॥
Prof. Sahib Singhਹੇ ਮਿੱਤਰ! ਜੇ ਮੈਂ (ਕਿਸੇ) ਤੀਰਥ ਉਥੇ ਜਾਂਦਾ ਹਾਂ ਤਾਂ ਉਥੇ ਮੈਂ 'ਮੈਂ (ਧਰਮੀ) ਮੈਂ (ਧਰਮੀ)' ਆਖਦੇ ਵੇਖਦਾ ਹਾਂ,

ਪਦ ਅਰਥ ਤੀਰਥਿ = (ਕਿਸੇ) ਤੀਰਥ ਉੱਤੇ। ਜਾਉ = ਜਾਉਂ, ਮੈਂ ਜਾਂਦਾ ਹਾਂ। ਹਉ ਹਉ = ਮੈਂ (ਧਰਮੀ) ਮੈਂ (ਧਰਮੀ)।

SikhNet (Spanish)Aun residiendo en los lugares sagrados los hombres son desvastados por el ego,

ਪੰਡਿਤ ਪੂਛਉ; ਤ ਮਾਇਆ ਰਾਤੇ ॥੧॥

panddit poochhau; ta maaeaa raate |1|

Sant Singh KhalsaIf I ask the Pandits, I find them tainted by Maya. ||1||
Manmohan SinghIf I inquire of Brahmans (scholars), then I find them imbued with mammon.
Manmohan Singh (Punjabi)ਜੇਕਰ ਮੈਂ ਬ੍ਰਾਹਮਣਾ (ਵਿਦਵਾਨਾ) ਬਾਰੇ ਪੁਛਦਾ ਹਾਂ, ਤਦ ਉਨ੍ਹਾਂ ਨੂੰ ਮੈਂ ਧਨ-ਦੌਲਤ ਨਾਲ ਰੰਗੀਜੇ ਪਾਉਂਦਾ ਹਾਂ।
Fareedkot Teekaਜੋ ਪੰਡਤੋਂ ਸੇ ਪੂਛੀਏ ਤੌ ਪੰਡਿਤ ਮਾਯਾ ਮੇਂ ਪ੍ਰੀਤਵਾਨ ਹੋ ਰਹੇ ਹੈਂ॥੧॥
Prof. Sahib Singhਜੇ ਮੈਂ (ਜਾ ਕੇ) ਪੰਡਿਤਾਂ ਨੂੰ ਪੁੱਛਦਾ ਹਾਂ ਤਾਂ ਉਹ ਭੀ ਮਾਇਆ ਦੇ ਰੰਗ ਵਿਚ ਰੰਗੇ ਹੋਏ ਹਨ ॥੧॥

ਪਦ ਅਰਥ ਪੰਡਿਤ = {ਬਹੁ-ਵਚਨ}। ਪੂਛਉ = ਪੂਛਉਂ, ਮੈਂ ਪੁੱਛਦਾ ਹਾਂ। ਰਾਤੇ = ਮਸਤ, ਰੰਗੇ ਹੋਏ ॥੧॥

SikhNet (Spanish)y cuando veo a los Pandits, veo que ellos también son barridos por Maya. (1)

ਸੋ ਅਸਥਾਨੁ. ਬਤਾਵਹੁ ਮੀਤਾ ॥

so asathaan. bataavahu meetaa |

Sant Singh KhalsaShow me that place, O friend,
Manmohan SinghO friend, show me that place,
Manmohan Singh (Punjabi)ਹੇ ਮਿਤ੍ਰ! ਮੈਨੂੰ ਉਹ ਜਗ੍ਹਾ ਦੱਸੋ,
Fareedkot Teekaਹੇ ਮਿਤ੍ਰ ਸੰਤੋ! ਸੋ ਅਸਥਾਨ ਮੇਰੇ ਕੋ ਦਸੋ॥
Prof. Sahib Singhਹੇ ਮਿੱਤਰ! ਨੂੰ ਮੈਨੂੰ ਉਹ ਥਾਂ ਦੱਸ,

ਪਦ ਅਰਥ ਅਸਥਾਨੁ = ਥਾਂ। ਮੀਤਾ = ਹੇ ਮਿੱਤਰ!

SikhNet (Spanish)Muéstrame, oh amigo,

ਜਾ ਕੈ; ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥

jaa kai; har har keeratan neetaa |1| rahaau |

Sant Singh Khalsawhere the Kirtan of the Lord's Praises are forever sung. ||1||Pause||
Manmohan Singhwhere the praises of the Lord God, are ever sung. Pause.
Manmohan Singh (Punjabi)ਜਿੱਥੇ ਵਾਹਿਗੁਰੂ ਸੁਆਮੀ ਦਾ ਜੱਸ ਸਦਾ ਹੀ ਗਾਇਨ ਹੁੰਦਾ ਹੋਵੇ। ਠਹਿਰਾਉ।
Fareedkot Teekaਜਿਸ ਅਸਥਾਨ ਕੇ ਵਿਖੇ ਹਰੀ ਨਾਮ ਕਾ ਜਾਪ ਅਰੁ ਹਰੀ ਕਾ ਜਸੁ ਨਿਤ੍ਰਾਪ੍ਰਤੀ ਹੋਤਾ ਹੋਵੇ॥੧॥ ਰਹਾਉ ॥
Prof. Sahib Singhਜਿੱਥੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੋਵੇ ॥੧॥ ਰਹਾਉ ॥

ਪਦ ਅਰਥ ਜਾ ਕੇ = ਜਿਸ ਦੇ ਪਾਸ, ਜਿਸ ਦੇ ਅੰਦਰ, ਜਿਸ ਦੀ ਰਾਹੀਂ। ਨੀਤਾ = ਨਿੱਤ, ਸਦਾ ॥੧॥ ਰਹਾਉ ॥

SikhNet (Spanish)esa Residencia Bendita en donde cantan solamente la Alabanza del Señor. (1‑Pausa)

ਸਾਸਤ੍ਰ ਬੇਦ; ਪਾਪ ਪੁੰਨ ਵੀਚਾਰ ॥

saasatr bed; paap pun veechaar |

Sant Singh KhalsaThe Shaastras and the Vedas speak of sin and virtue;
Manmohan SinghThe Shashtras and Vedas dilate on sin and virtue,
Manmohan Singh (Punjabi)ਸ਼ਾਸਤਰ ਅਤੇ ਵੇਦ ਗੁਨਾਹ ਤੇ ਨੇਕੀ ਦੀ ਸੋਚ ਵਿਚਾਰ ਬਿਆਨ ਕਰਦੇ ਹਨ ਅਤੇ ਕਹਿੰਦੇ ਹਨ,
Fareedkot Teekaਬੇਦ ਸਾਸਤ੍ਰ ਕੋ ਦੇਖੀਏ ਤੌ ਤਿਨ ਮੇਂ ਪੁੰਨ ਪਾਪ ਕਾ ਬਿਚਾਰ ਲਿਖਾ ਹੈ॥
Prof. Sahib Singh(ਹੇ ਮਿੱਤਰ!) ਸ਼ਾਸਤ੍ਰ ਤੇ ਬੇਦ ਪੁੰਨਾਂ ਤੇ ਪਾਪਾਂ ਦੇ ਵਿਚਾਰ ਹੀ ਦੱਸਦੇ ਹਨ (ਇਹ ਦੱਸਦੇ ਹਨ ਕਿ ਫਲਾਣੇ ਕੰਮ ਪਾਪ ਹਨ ਫਲਾਣੇ ਕੰਮ ਪੁੰਨ ਹਨ,
SikhNet (Spanish)Los Shastras y los Vedas hablan de las pasiones y también de las virtudes,

ਨਰਕਿ ਸੁਰਗਿ; ਫਿਰਿ ਫਿਰਿ ਅਉਤਾਰ ॥੨॥

narak surag; fir fir aautaar |2|

Sant Singh Khalsathey say that mortals are reincarnated into heaven and hell, over and over again. ||2||
Manmohan Singhthey describe that man, again and again, enters hell and heaven.
Manmohan Singh (Punjabi)ਕਿ ਬੰਦਾ ਮੁੜ ਮੁੜ ਕੇ ਦੌਜ਼ਕ ਤੇ ਬਹਿਸ਼ਤ ਵਿੱਚ ਪੈਂਦਾ ਹੈ।
Fareedkot Teekaਤਿਨ ਕਰਮੋਂ ਕਰ ਬਾਰੰਬਾਰ ਨਰਕ ਤਥਾ ਸੁਰਗ ਮੇਂ ਅਵਤਾਰ ਹੋਤਾ ਹੈ॥੨॥
Prof. Sahib Singhਜਿਨ੍ਹਾਂ ਦੇ ਕਰਨ ਨਾਲ) ਮੁੜ ਮੁੜ (ਕਦੇ) ਨਰਕ ਵਿਚ (ਤੇ ਕਦੇ) ਸੁਰਗ ਵਿਚ ਪੈ ਜਾਈਦਾ ਹੈ ॥੨॥

ਪਦ ਅਰਥ ਨਰਕਿ = ਨਰਕ ਵਿਚ। ਸੁਰਗਿ = ਸੁਰਗ ਵਿਚ। ਅਉਤਾਰ = ਜਨਮ ॥੨॥

SikhNet (Spanish)y contemplándolos, uno va de la luz a la oscuridad de la conciencia, de la muerte al nacimiento. (2)

ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥

girasat meh chint udaas ahankaar |

Sant Singh KhalsaIn the householder's life, there is anxiety, and in the life of the renunciate, there is egotism.
Manmohan SinghIn the house-holder s life there is anxiety and in the hermits life pride.
Manmohan Singh (Punjabi)ਘਰਬਾਰੀ ਦੇ ਜੀਵਨ ਵਿੱਚ ਫਿਕਰ ਹੈ ਅਤੇ ਵਿਰਕਤੀ ਵਿੱਚ ਹੰਕਾਰ।
Fareedkot Teekaਗਰਿਸਤ ਕਰੀਏ ਤੋ ਚਿੰਤਾ ਰਹਤੀ ਹੈ, ਉਦਾਸੀ ਬਨੀਏ ਤੋ ਹੰਕਾਰ ਬਢਤਾ ਹੈ॥
Prof. Sahib Singh(ਹੇ ਮਿੱਤਰ!) ਗ੍ਰਿਹਸਤ ਵਿਚ ਰਹਿਣ ਵਾਲਿਆਂ ਨੂੰ ਚਿੰਤਾ ਦਬਾ ਰਹੀ ਹੈ, (ਗ੍ਰਿਹਸਤ ਦਾ) ਤਿਆਗ ਕਰਨ ਵਾਲੇ ਅਹੰਕਾਰ (ਨਾਲ ਆਫਰੇ ਹੋਏ ਹਨ),

ਪਦ ਅਰਥ ਚਿੰਤ = ਚਿੰਤਾ। ਉਦਾਸ = ਉਦਾਸ (ਮਹਿ), ਤਿਆਗ ਵਿਚ।

SikhNet (Spanish)En el hogar, uno se aflige por preocupaciones del ego,

ਕਰਮ ਕਰਤ; ਜੀਅ ਕਉ ਜੰਜਾਰ ॥੩॥

karam karat; jeea kau janjaar |3|

Sant Singh KhalsaPerforming religious rituals, the soul is entangled. ||3||
Manmohan SinghThe performance of rituals is an entanglement for the soul.
Manmohan Singh (Punjabi)ਸੰਸਕਾਰਾਂ ਦਾ ਕਰਨਾ, ਆਤਮਾ, ਲਈ ਇਕ ਫਾਹੀ ਹੈ।
Fareedkot Teekaਕਰਮ ਕਰਨੇ ਸੇ ਜੀਵ ਕੋ (ਜੰਜਾਰ) ਬੰਧਨ ਹੀ ਪੜਤੇ ਹੈਂ॥੩॥☬ਉੱਤ੍ਰ:
Prof. Sahib Singh(ਨਿਰੇ) ਕਰਮ-ਕਾਂਡ ਕਰਨ ਵਾਲਿਆਂ ਦੀ ਜਿੰਦ ਨੂੰ (ਮਾਇਆ ਦੇ) ਜੰਜਾਲ (ਪਏ ਹੋਏ ਹਨ) ॥੩॥

ਪਦ ਅਰਥ ਕਰਮ = ਕਰਮ-ਕਾਂਡ, ਮਿਥੇ ਹੋਏ ਧਾਰਮਿਕ ਕੰਮ। ਜੀਅ ਕਉ = ਜਿੰਦ ਨੂੰ। ਜੰਜਾਰ = ਜੰਜਾਲ, ਬੰਧਨ ॥੩॥

SikhNet (Spanish)y mientras más cree ir por el camino de las buenas acciones, más se involucra en el resultado a costa de lo que sea. (3)

ਪ੍ਰਭ ਕਿਰਪਾ ਤੇ; ਮਨੁ ਵਸਿ ਆਇਆ ॥

prabh kirapaa te; man vas aaeaa |

Sant Singh KhalsaBy God's Grace, the mind is brought under control;
Manmohan SinghHe, who by Lord grace has his mind under control,
Manmohan Singh (Punjabi)ਸੁਆਮੀ ਦੀ ਦਇਆ ਦੁਆਰਾ ਜਿਸ ਦਾ ਮਨੂਆ ਕਾਬੂ ਵਿੱਚ ਆ ਜਾਂਦਾ ਹੈ,
Fareedkot Teekaਹੇ ਭਾਈ! ਪ੍ਰਭੂ ਅਕਾਲ ਪੁਰਖ ਕੀ ਕ੍ਰਿਪਾ ਤੇ ਜਿਸ ਕਾ ਮਨ ਬਸ ਮੇਂ ਆਇਆ ਹੈ॥
Prof. Sahib Singhਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਵੱਸ ਵਿਚ ਆ ਜਾਂਦਾ ਹੈ,

ਪਦ ਅਰਥ ਤੇ = ਤੋਂ ਨਾਲ। ਵਸਿ = ਵੱਸ ਵਿਚ।

SikhNet (Spanish)Sólo a través de la Gracia del Señor la mente puede ser equilibrada,

ਨਾਨਕ ਗੁਰਮੁਖਿ; ਤਰੀ ਤਿਨਿ ਮਾਇਆ ॥੪॥

naanak guramukh; taree tin maaeaa |4|

Sant Singh KhalsaO Nanak, the Gurmukh crosses over the ocean of Maya. ||4||
Manmohan SinghO Nanak, crosses the mammon s ocean through Guru s instruction.
Manmohan Singh (Punjabi)ਹੇ ਨਾਨਕ! ਉਹ ਗੁਰਾਂ ਦੇ ਉਪਦੇਸ਼ ਰਾਹੀਂ, ਮਾਇਆ ਦੇ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਗੁਰਮੁਖਿ ਨੇ ਮਾਯਾ ਰੂਪ ਨਦੀ ਤਰੀ ਹੈ॥੪॥
Prof. Sahib Singhਹੇ ਨਾਨਕ! (ਆਖ-) ਉਸ ਨੇ ਗੁਰੂ ਦੀ ਸਰਨ ਪੈ ਕੇ ਮਾਇਆ (ਦੀ ਸ਼ੂਕਦੀ ਨਦੀ) ਪਾਰ ਕਰ ਲਈ ਹੈ ॥੪॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਤਿਨਿ = ਉਸ ਨੇ ॥੪॥

SikhNet (Spanish)y a través del Shabd de la Palabra del Guru cruzar el mar de la dualidad. (4)

ਸਾਧਸੰਗਿ; ਹਰਿ ਕੀਰਤਨੁ ਗਾਈਐ ॥

saadhasang; har keeratan gaaeeai |

Sant Singh KhalsaIn the Saadh Sangat, the Company of the Holy, sing the Kirtan of the Lord's Praises.
Manmohan SinghIn the society of saints sing the praise of God.
Manmohan Singh (Punjabi)ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਸਤਸੰਗਿ ਕਰ ਕੇ ਹਰਿ ਕਾ ਗਾਇਨ ਕਰੀਏ॥
Prof. Sahib Singh(ਹੇ ਮਿੱਤਰ!) ਸਾਧ ਸੰਗਤਿ ਵਿਚ ਰਹਿ ਕੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ (ਇਸ ਦੀ ਬਰਕਤਿ ਨਾਲ ਹਉਮੈ, ਮਾਇਆ ਦਾ ਮੋਹ, ਚਿੰਤਾ, ਅਹੰਕਾਰ ਦੇ ਜੰਜਾਲ ਆਦਿਕ ਕੋਈ ਭੀ ਪੋਹ ਨਹੀਂ ਸਕਦਾ)

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।

SikhNet (Spanish)Si cantamos simple y sencillamente las Alabanzas del Señor en la Sociedad de los Santos,

ਇਹੁ ਅਸਥਾਨੁ; ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥

eihu asathaan; guroo te paaeeai |1| rahaau doojaa |7|58|

Sant Singh KhalsaThis place is found through the Guru. ||1||Second Pause||7||58||
Manmohan SinghThis place is found from the Guru. Pause Second.
Manmohan Singh (Punjabi)ਇਹ ਜਗ੍ਹਾਂ ਗੁਰਾਂ ਪਾਸੋਂ ਮਿਲਦੀ ਹੈ। ਠਹਿਰਾਉ ਦੂਜਾ।
Fareedkot Teekaਪਰੰਤੂ ਏਹੁ ਸਾਧ ਰੂਪੀ ਅਸਥਾਨ (ਗੁਰੂ) ਪੂਜ੍ਯ ਪ੍ਰਮੇਸ੍ਵਰ ਕੀ ਕ੍ਰਿਪਾ ਸੇ ਮਿਲਤਾ ਹੈ॥੧॥ ਰਹਾਉ ਦੂਜਾ॥੭॥੫੮॥
Prof. Sahib Singhਪਰ ਇਹ ਥਾਂ ਗੁਰੂ ਪਾਸੋਂ ਲੱਭਦਾ ਹੈ ॥੧॥ਰਹਾਉ ਦੂਜਾ॥੭॥੫੮॥

ਪਦ ਅਰਥ ਤੇ = ਤੋਂ, ਪਾਸੋਂ ॥੧॥ਰਹਾਉ ਦੂਜਾ॥੭॥੫੮॥

SikhNet (Spanish)nos elevamos al Supremo Estado de Éxtasis con seguridad. (Segunda Pausa‑7‑58)
Answers quote the Granth verbatim with Ang citations. AI commentary is not Gurbani and not a religious ruling.