ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਗੁਰਮੁਖਿ ਚਲਤੁ ਰਚਾਇਓਨੁ; ਗੁਣ ਪਰਗਟੀ ਆਇਆ ॥
guramukh chalat rachaaeon; gun paragattee aaeaa |
Sant Singh KhalsaThe Guru's Word makes the drama play itself out. Through virtue, this becomes evident.
Manmohan SinghThe great God has created the world play and through virtues, He becomes manifest.
Manmohan Singh (Punjabi)ਵਿਸ਼ਾਲ ਵਾਹਿਗੁਰੂ ਨੇ ਸੰਸਾਰ ਖੇਡ ਰਚੀ ਹੈ ਅਤੇ ਨੇਕੀਆਂ ਰਾਹੀਂ, ਉਹ ਪ੍ਰਤੱਖਸ਼ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਨੇ ਏਹ ਜਾਨਾ ਹੈ ਕਿ ਚਰਿਤ੍ਰ ਰੂਪ ਜਗਤ ਉਪਾਇਆ ਹੈ, ਇਸ ਸਮਝ ਕਰ ਸੁਭ ਗੁਣੋਂ ਕਾ ਸਮਦਾਇ ਵਾ ਗਿਆਨ ਗੁਣ ਤਿਨ ਕੇ ਰਿਦੇ ਮੇਂ ਪ੍ਰਗਟ ਹੋਇ ਆਇਆ ਹੈ॥
Prof. Sahib Singh(ਪ੍ਰਭੂ ਦੀ ਜਗਤ-ਰਚਨਾ ਵਿਚ) ਕੋਈ ਮਨੁੱਖ ਗੁਰੂ ਦੇ ਸਨਮੁਖ ਹੈ ਇਹ ਕੌਤਕ ਭੀ ਉਸ (ਪ੍ਰਭੂ) ਨੇ (ਹੀ) ਰਚਾਇਆ ਹੈ (ਗੁਰਮੁਖਿ ਮਨੁੱਖ ਵਿਚ ਪ੍ਰਭੂ ਨੇ ਆਪਣੇ) ਗੁਣ ਪਰਗਟ ਕੀਤੇ ਹਨ,ਪਦ ਅਰਥ ਗੁਰਮੁਖਿ = ਉਹ ਮਨੁੱਖ ਜਿਸ ਦਾ ਮੂੰਹ ਗੁਰੂ ਵਲ ਹੈ, ਗੁਰੂ ਦੇ ਸਨਮੁਖਿ ਮਨੁੱਖ। ਚਲਤੁ = ਤਮਾਸ਼ਾ, ਖੇਡ, ਕੌਤਕ। ਪਰਗਟੀ ਆਇਆ = ਪ੍ਰਗਟਾਏ ਹਨ।
SikhNet (Spanish)La Maravilla es que por la Gracia del Guru, la Virtud es edificada en el interior
ਗੁਰਬਾਣੀ ਸਦ ਉਚਰੈ; ਹਰਿ ਮੰਨਿ ਵਸਾਇਆ ॥
gurabaanee sad ucharai; har man vasaaeaa |
Sant Singh KhalsaWhoever utters the Word of the Guru's Bani - the Lord is enshrined in his mind.
Manmohan SinghWhosoever for ever utters Guru's word; he enshrines the Lord in his mind.
Manmohan Singh (Punjabi)ਜਿਹੜਾ ਕੋਈ ਹਮੇਸ਼ਾਂ ਗੁਰਾਂ ਦੀ ਬਾਣੀ ਨੂੰ ਉਚਾਰਦਾ ਹੈ, ਉਹ ਆਪਣੇ ਹਿਰਦੇ ਅੰਦਰ ਪ੍ਰਭੂ ਨੂੰ ਟਿਕਾ ਲੈਂਦਾ ਹੈ।
Fareedkot Teekaਵਹੁ ਗੁਰਬਾਣੀ ਕੋ ਸਦੀਵ ਉਚਾਰਨ ਕਰਤੇ ਹੈਂ, ਹਰੀ ਕਾ ਨਾਮ ਤਿਨੋਂ ਨੇ ਮਨ ਮੇਂ ਬਸਾਇਆ ਹੈ॥
Prof. Sahib Singh(ਜਿਨ੍ਹਾਂ ਦੀ ਬਰਕਤਿ ਨਾਲ ਉਹ ਗੁਰਮੁਖਿ) ਸਦਾ ਸਤਿਗੁਰੂ ਦੀ ਬਾਣੀ ਉਚਾਰਦਾ ਹੈ ਤੇ ਪ੍ਰਭੂ ਨੂੰ ਮਨ ਵਿਚ ਵਸਾਈ ਰੱਖਦਾ ਹੈ,ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)y así uno recita la Palabra del Shabd del Guru y enaltece al Señor en su Mente.
ਸਕਤਿ ਗਈ. ਭ੍ਰਮੁ ਕਟਿਆ; ਸਿਵ ਜੋਤਿ ਜਗਾਇਆ ॥
sakat gee. bhram kattiaa; siv jot jagaaeaa |
Sant Singh KhalsaMaya's power is gone, and doubt is eradicated; awaken to the Light of the Lord.
Manmohan SinghHe is rid of mammon, his doubt is dispelled and the Lord's Light shines within him.
Manmohan Singh (Punjabi)ਉਹ ਮਾਇਆ ਤੋਂ ਖਲਾਸੀ ਪਾ ਜਾਂਦਾ ਹੈ, ਉਸ ਦਾ ਸੰਦੇਹ ਦੂਰ ਹੋ ਜਾਂਦਾ ਹੈ ਅਤੇ ਪ੍ਰਭੂ ਦਾ ਪ੍ਰਕਾਸ਼ ਉਸ ਦੇ ਅੰਦਰ ਚਮਕਦਾ ਹੈ।
Fareedkot Teeka(ਸਕਤਿ) ਮਾਇਆ ਕੀ ਵਾਸ਼ਨਾ ਨਿਬਿਰਤ ਹੋ ਗਈ ਹੈ ਔਰ ਤਿਨ ਕੇ ਰਿਦੇ ਕਾ ਭਰਮ ਕਟ ਗਿਆ ਹੈ ਔਰ (ਜੋਤੀ) ਪਰਮਾਤਮਾ ਕਾ ਬੋਧ ਜਾਗ ਆਇਆ ਹੈ॥
Prof. Sahib Singhਉਸ ਦੇ ਅੰਦਰ ਰੱਬੀ ਜੋਤਿ ਜਗ ਪੈਂਦੀ ਹੈ, (ਉਸ ਦੇ ਅੰਦਰੋਂ) ਮਾਇਆ (ਦਾ ਹਨੇਰਾ) ਦੂਰ ਹੋ ਜਾਂਦਾ ਹੈ ਤੇ ਭਟਕਣਾ ਮੁੱਕ ਜਾਂਦੀ ਹੈ (ਭਾਵ, ਜ਼ਿੰਦਗੀ ਦੇ ਰਾਹ ਤੇ ਉਹ ਮਾਇਆ ਦੇ ਹਨੇਰੇ ਵਿਚ ਠੇਡੇ ਨਹੀਂ ਖਾਂਦਾ)।ਪਦ ਅਰਥ ਸਕਤਿ = ਮਾਇਆ (ਦਾ ਪ੍ਰਭਾਵ)। ਭ੍ਰਮੁ = ਭਟਕਣਾ। ਸਿਵ ਜੋਤਿ = ਰੱਬੀ ਜੋਤਿ।
SikhNet (Spanish)Uno entonces es liberado de Maya y de la duda y su interior es iluminado por Dios,
ਜਿਨ ਕੈ ਪੋਤੈ ਪੁੰਨੁ ਹੈ; ਗੁਰੁ ਪੁਰਖੁ ਮਿਲਾਇਆ ॥
jin kai potai pun hai; gur purakh milaaeaa |
Sant Singh KhalsaThose who hold onto goodness as their treasure meet the Guru, the Primal Being.
Manmohan SinghThey, in whose treasure virtue is, meet with the Omnipotent Guru.
Manmohan Singh (Punjabi)ਜਿਨ੍ਹਾਂ ਦੇ ਖਜਾਨੇ ਵਿੱਚ ਨੇਕੀ ਹੈ, ਉਹ ਸਰਬ ਸ਼ਕਤੀਵਾਨ ਗੁਰਾਂ ਨੂੰ ਮਿਲ ਪੈਦੇ ਹਨ।
Fareedkot Teekaਜਿਨ ਕੇ (ਪੋਤੈ) ਖਜਾਨੇ ਮੇਂ ਪੁੰਨ ਹੈ, ਤਿਨ ਕੋ ਪਰਮੇਸ਼੍ਵਰ ਨੇ ਗੁਰੂ ਪੁਰਖ ਮਿਲਾਇਆ ਹੈ॥
Prof. Sahib Singhਜਿਨ੍ਹਾਂ ਦੇ ਭਾਗਾਂ ਵਿਚ (ਪਿਛਲੀ ਕੀਤੀ) ਨੇਕ ਕਮਾਈ ਹੈ (ਉਹਨਾਂ ਨੂੰ ਪ੍ਰਭੂ) ਮਹਾਂ ਪੁਰਖ ਸਤਿਗੁਰੂ ਮਿਲਾ ਦੇਂਦਾ ਹੈ;ਪਦ ਅਰਥ ਪੋਤੈ = ਖ਼ਜ਼ਾਨੇ ਵਿਚ। ਗੁਰੁ ਪੁਰਖੁ = ਮਹਾਂ ਪੁਰਖ ਸਤਿਗੁਰੂ। ਜਿਨ ਕੈ ਪੋਤੈ = ਜਿਨ੍ਹਾਂ ਦੇ ਖ਼ਜ਼ਾਨੇ ਵਿਚ, ਜਿਨ੍ਹਾਂ ਦੇ ਭਾਗਾਂ ਵਿਚ। ਪੁੰਨੁ = (ਪਿਛਲੀ ਕੀਤੀ) ਭਲਿਆਈ, ਨੇਕ ਕਮਾਈ, ਨੇਕੀ।
SikhNet (Spanish)pues el que atesora la Virtud encuentra al Guru, el Purusha.
ਨਾਨਕ. ਸਹਜੇ ਮਿਲਿ ਰਹੇ; ਹਰਿ ਨਾਮਿ ਸਮਾਇਆ ॥੨॥
naanak. sahaje mil rahe; har naam samaaeaa |2|
Sant Singh KhalsaO Nanak, they are intuitively absorbed and blended into the Name of the Lord. ||2||
Manmohan SinghNanak, they merge in the Lord's Name and easily remain blended with it.
Manmohan Singh (Punjabi)ਨਾਨਕ, ਉਹ ਸੁਆਮੀ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ ਅਤੇ ਸੂਖੈਨ ਹੀ ਇਸ ਨਾਲ ਅਭੇਦ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ (ਸਹਜੇ) ਸੁਭਾਵਕ ਹੀ ਮਿਲ ਰਹੇ ਹੈਂ ਜਿਨ ਕਾ ਮਨ ਹਰੀ ਨਾਮੀ ਮੇਂ ਸਮਾਇਆ ਹੈ॥੨॥
Prof. Sahib Singhਤੇ, ਹੇ ਨਾਨਕ! ਉਹ ਆਤਮਕ ਅਡੋਲਤਾ ਵਿਚ ਟਿੱਕ ਕੇ (ਪ੍ਰਭੂ ਵਿਚ) ਮਿਲੇ ਰਹਿੰਦੇ ਹਨ, ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ ॥੨॥ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ (ਟਿੱਕ ਕੇ)। ਨਾਮਿ = ਨਾਮ ਵਿਚ ॥੨॥
SikhNet (Spanish)Dice Nanak, uno encuentra a Dios de forma espontánea y se inmerge en el Nombre del Señor. (2)