ੴ

ਸਿੱਖਬਾਣੀ · SikhBani

ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥

saah chale vanajaariaa likhiaa devai naal
Guru Angad Dev Ji ਗੁਰੂ ਅੰਗਦ ਦੇਵ ਜੀ · Raag Saarang · Ang 1238 · 7 lines
Translations

ਸਲੋਕ ਮਹਲਾ ੨ ॥

salok mahalaa 2 |

Sant Singh KhalsaSalok, Second Mehl:
Manmohan SinghSlok 2nd Guru.
Manmohan Singh (Punjabi)ਸਲੋਕ ਦੂਜੀ ਪਾਤਿਸ਼ਾਹੀ।
SikhNet (Spanish)Slok Mejl Guru Angad, Segundo Canal Divino.

ਸਾਹ ਚਲੇ ਵਣਜਾਰਿਆ; ਲਿਖਿਆ ਦੇਵੈ ਨਾਲਿ ॥

saah chale vanajaariaa; likhiaa devai naal |

Sant Singh KhalsaThe merchants come from the Banker; He sends the account of their destiny with them.
Manmohan SinghThe traders come from God, the Merchant. He sends their destiny with them.
Manmohan Singh (Punjabi)ਵਾਪਾਰੀ ਵਾਹਿਗੁਰੂ, ਸੁਦਾਗਰ ਪਾਸੋ ਆਉਂਦੇ ਹਨ। ਉਨ੍ਹਾਂ ਦੀ ਪ੍ਰਾਲਭਧ, ਉਹ ਉਨ੍ਹਾਂ ਦੇ ਸਾਥ ਭੇਜਦਾ ਹੈ।
Fareedkot Teeka(ਸਾਹ) ਪਰਮੇਸ੍ਵਰ ਪਾਸੋਂ ਜੀਵ ਵਣਜਾਰਿਆਂ ਕੀ ਨਿਆਈਂ ਸੰਸਾਰ ਮੇਂ ਚਲੇ ਆਏ ਹੈਂ ਔਰ ਤਿਨ ਕੋ ਜੋ ਸੁਖ ਦੁਖ ਦੇਣਾ ਹੈ, ਸੋ ਨਾਲ ਹੀ ਲਿਖ ਦੀਆ ਹੈ; ਵਾ ਆਪਣਾ ਜੋ ਸੁਰਤੀ ਸਿੰਮ੍ਰਤੀ ਰੂਪ ਹੁਕਮ ਲਿਖਾ ਹੂਆ ਹੈ, ਸੋ ਨਾਲ ਦੀਆ ਹੈ, ਭਾਵ ਏਹੁ ਹੈ ਕਿ ਜੀਵੋ ਬੇਦ ਸਾਸਤ੍ਰ ਕੀ ਆਗਿਆ ਤੁਮ ਕੋ ਮਾਨਨੀ ਜੋਗ ਹੈ॥
Prof. Sahib Singhਸ਼ਾਹ (-ਪ੍ਰਭੂ) ਦੇ (ਘੱਲੇ ਹੋਏ ਜੋ ਜੋ ਜੀਵ-) ਵਪਾਰੀ (ਸ਼ਾਹ ਪਾਸੋਂ) ਤੁਰ ਪੈਂਦੇ ਹਨ (ਤੇ ਇਥੇ ਜਗਤ ਵਿਚ ਆਉਂਦੇ ਹਨ, ਉਹਨਾਂ ਨੂੰ ਪ੍ਰਭੂ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਮੱਥੇ ਤੇ) ਲਿਖਿਆ ਹੋਇਆ ਲੇਖ ਨਾਲ ਦੇ ਕੇ ਤੋਰਦਾ ਹੈ।

ਪਦ ਅਰਥ ਸਾਹ ਵਣਜਾਰਿਆ = ਸ਼ਾਹ (-ਪ੍ਰਭੂ) ਦੇ (ਘੱਲੇ ਹੋਏ) ਵਪਾਰੀ (ਜੀਵ)। ਚਲੇ = (ਸ਼ਾਹ ਪਾਸੋਂ) ਤੁਰ ਪਏ (ਤੇ ਇਥੇ ਜਗਤ ਵਿਚ ਆਏ)। ਲਿਖਿਆ = (ਕੀਤੇ ਕਰਮਾਂ ਅਨੁਸਾਰ ਮੱਥੇ ਤੇ) ਲਿਖਿਆ ਹੋਇਆ (ਲੇਖ)।

SikhNet (Spanish)De Dios, del Mercader, los comerciantes trajeron sus mercancías, tal como correspondía al destino de cada uno,

ਲਿਖੇ ਉਪਰਿ. ਹੁਕਮੁ ਹੋਇ; ਲਈਐ ਵਸਤੁ ਸਮੑਾਲਿ ॥

likhe upar. hukam hoe; leeai vasat samaal |

Sant Singh KhalsaOn the basis of their accounts, He issues the Hukam of His Command, and they are left to take care of their merchandise.
Manmohan SinghOn the basis of the writ, the order is issued and each one takes care of the goods, he is endowed with.
Manmohan Singh (Punjabi)ਲਿਖਤਾਕਾਰ ਦੀ ਬਿਨਾ ਉਤੇ ਫੁਰਮਾਨ ਜਾਰੀ ਹੁੰਦਾ ਹੈ ਅਤੇ ਹਰ ਕੋਈ ਉਸ ਨੂੰ ਮਿਲੇ ਹੋਏ ਵਸਤ-ਵਲੇਵੇ ਨੂੰ ਸੰਭਾਲ ਲੈਂਦਾ ਹੈ।
Fareedkot Teekaਸੁਰਤੀ ਸਿੰਮ੍ਰਤੀ ਹੁਕਮ ਲਿਖੇ ਕੇ ਊਪਰ ਜੋ ਕਮਾਵਨ ਕੋ ਸਾਵਧਾਨ ਹੂਏ ਹੈਂ; ਵਾ ਸੁਖ ਦੁਖ ਮੇਂ ਪ੍ਰਸੰਨ ਰਹੇ ਹੈਨ, ਤਿਨੋਂ ਨੇ ਆਤਮ ਵਸਤੂ ਸਮਾਲ ਲਈ ਹੈ, ਭਾਵ ਆਤਮ ਪਰਾਇਣ ਹੂਏ ਹੈਂ॥
Prof. Sahib Singhਉਸ ਲਿਖੇ ਲੇਖ ਅਨੁਸਾਰ ਪ੍ਰਭੂ ਦਾ ਹੁਕਮ ਵਰਤਦਾ ਹੈ ਤੇ ਨਾਮ-ਰੂਪ ਵੱਖਰ ਸੰਭਾਲ ਲਈਦਾ ਹੈ।

ਪਦ ਅਰਥ ਲਿਖੇ ਉਪਰਿ = ਉਸ ਲਿਖੇ ਲੇਖ ਅਨੁਸਾਰ। ਹੁਕਮ ਹੋਇ = ਪ੍ਰਭੂ ਦਾ ਹੁਕਮ ਵਰਤਦਾ ਹੈ। ਵਸਤੁ = (ਨਾਮ-ਰੂਪ) ਵੱਖਰ।

SikhNet (Spanish)sí, así como está escrito, así es el Mandato, y cada uno alaba según sus Bendiciones.

ਵਸਤੁ ਲਈ ਵਣਜਾਰਈ; ਵਖਰੁ ਬਧਾ ਪਾਇ ॥

vasat lee vanajaaree; vakhar badhaa paae |

Sant Singh KhalsaThe merchants have purchased their merchandise and packed up their cargo.
Manmohan SinghThe traders have purchased their merchandise and have packed up their cargo.
Manmohan Singh (Punjabi)ਵਾਪਾਰੀਆਂ ਨੇ ਆਪਣਾ ਸੌਦਾ ਸੂਤ ਖਰੀਦ ਲਿਆ ਹੈ ਅਤੇ ਆਪਣੀ ਖੇਪ ਨੂੰ ਥੰਨ੍ਹ ਲਿਆ ਹੈ।
Fareedkot Teekaਤਿਨਾਂ ਜਗਿਆਸੂ ਰੂਪ ਵਣਜਾਰਿਆਂ ਨੇ ਵਸਤ ਭੀ ਲਈ ਹੈ ਔਰ ਨਾਮ ਵਖਰ ਰਿਦੇ ਰੂਪ ਪਲੇ ਮੇਂ ਪਾਇ ਕਰ ਬਧਾ ਹੈ, ਭਾਵ ਦ੍ਰਿੜ ਕੀਆ ਹੈ॥
Prof. Sahib Singhਜੋ ਮਨੁੱਖ ਨਾਮ ਦਾ ਵਣਜ ਕਰਦੇ ਹਨ ਉਹਨਾਂ ਨਾਮ-ਪਦਾਰਥ ਹਾਸਲ ਕਰ ਲਿਆ ਤੇ ਪ੍ਰਾਪਤ ਕਰ ਕੇ ਪੱਲੇ ਬੰਨ੍ਹ ਲਿਆ।

ਪਦ ਅਰਥ ਵਣਜਾਰਈ = ਵਣਜਾਰਿਆਂ ਨੇ, ਵਪਾਰੀਆਂ ਨੇ।

SikhNet (Spanish)Los mercaderes llenaron sus almacenes en el fondo de sus mentes,

ਕੇਈ ਲਾਹਾ ਲੈ ਚਲੇ; ਇਕਿ ਚਲੇ ਮੂਲੁ ਗਵਾਇ ॥

keee laahaa lai chale; ik chale mool gavaae |

Sant Singh KhalsaSome depart after having earned a good profit, while others leave, having lost their investment altogether.
Manmohan SinghSome depart after earning profit and some go losing even their capital.
Manmohan Singh (Punjabi)ਕਈ ਨਫ਼ਾ ਕਮਾ ਕੇ ਟੁਰਦੇ ਹਨ ਅਤੇ ਕਈ ਆਪਣੀ ਅਸਲ ਰਕਮ ਭੀ ਗੁਆ ਜਾਂਦੇ ਹਨ।
Fareedkot Teeka(ਕੇਈ) ਵਿਰਲੇ ਗੁਰਮੁਖਿ ਲਾਹਾ ਲੈ ਚਲੇ ਹੈਂ ਔਰ ਏਕ ਮਨਮੁਖ ਮੂਲ ਸੁਆਸੋਂ ਕੋ ਗਵਾਇ ਕਰ ਚਲੇ ਜਾਤੇ ਭਏ॥
Prof. Sahib Singhਕਈ (ਜੀਵ-ਵਪਾਰੀ ਇਥੋਂ) ਨਫ਼ਾ ਖੱਟ ਕੇ ਜਾਂਦੇ ਹਨ, ਪਰ ਕਈ ਅਸਲ ਰਾਸਿ-ਪੂੰਜੀ ਭੀ ਗਵਾ ਜਾਂਦੇ ਹਨ।

ਪਦ ਅਰਥ ਇਕਿ = ਕਈ ਜੀਵ।

SikhNet (Spanish)pero mira, algunos obtuvieron la Ganancia del Nombre del Señor, mientras que otros desviaron su capital hacia otro lado.

ਥੋੜਾ ਕਿਨੈ. ਨ ਮੰਗਿਓ; ਕਿਸੁ ਕਹੀਐ ਸਾਬਾਸਿ ॥

thorraa kinai. na mangio; kis kaheeai saabaas |

Sant Singh KhalsaNo one asks to have less; who should be celebrated?
Manmohan SinghNo one asks for less. Whom should we acclaim then?
Manmohan Singh (Punjabi)ਕੋਈ ਭੀ ਘਟ ਨਹੀਂ ਮੰਗਦਾ। ਤਾਂ ਅਸੀਂ ਕਿਸ ਨੂੰ ਆਫਰੀਨ ਆਖੀਏ?
Fareedkot Teekaਧਨਾਦਿਕ ਪਦਾਰਥ ਥੋੜਾ ਕਿਸੇ ਨੇ ਨਹੀਂ ਮਾਂਗਾ, ਭਾਵ ਹੁਕਮ ਮੇਂ ਰਾਜੀ ਨਹੀਂ ਰਹੇ॥
Prof. Sahib Singh(ਦੋਹਾਂ ਧਿਰਾਂ ਵਿਚੋਂ) ਘੱਟ ਚੀਜ਼ ਕਿਸੇ ਨੇ ਨਹੀਂ ਮੰਗੀ (ਭਾਵ, ਨਾਮ-ਵਪਾਰੀਆਂ ਨੂੰ 'ਨਾਮ' ਬਹੁਤ ਪਿਆਰਾ ਲੱਗਦਾ ਹੈ ਤੇ ਮਾਇਆ-ਧਾਰੀ ਨੂੰ ਮਾਇਆ)। ਫਿਰ, ਇਹਨਾਂ ਵਿਚੋਂ ਸ਼ਾਬਾਸ਼ੇ ਕਿਸ ਨੇ ਖੱਟੀ (ਮਿਹਰ ਦੀ ਨਜ਼ਰ ਕਿਸੇ ਤੇ ਹੋਈ)?
SikhNet (Spanish)Nadie pidió por menos, así que ¿a quien hay que reclamar?, pero sólo serán bendecidos,

ਨਦਰਿ ਤਿਨਾ ਕਉ ਨਾਨਕਾ; ਜਿ ਸਾਬਤੁ ਲਾਏ ਰਾਸਿ ॥੧॥

nadar tinaa kau naanakaa; ji saabat laae raas |1|

Sant Singh KhalsaThe Lord casts His Glance of Grace, O Nanak, upon those who have preserved their capital investment. ||1||
Manmohan SinghNanak, the Lord looks with favour on those, who have kept their stock-in-trade intact.
Manmohan Singh (Punjabi)ਨਾਨਕ, ਸੁਆਮੀ ਉਹਨਾਂ ਉਤੇ ਮਿਹਰ ਦੀ ਨਜ਼ਰ ਧਾਰਦਾ ਹੈ, ਜੋ ਆਪਣੇ ਮਾਲਮੇ ਤੇ ਨੂੰ ਸਹੀ ਸਾਲਮਤ ਰਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਪਰਮੇਸ਼੍ਵਰ ਕੀ ਨਜਰ ਤਿਨ ਕੋ ਭਈ ਹੈ ਸੁਆਸਾਂ ਰੂਪੀ ਪੂੰਜੀ ਕੋ ਪਰਮੇਸ੍ਵਰ ਕੇ ਪਾਸ ਸਾਬਤ ਲਿਆਏ ਹੈਂ; ਵਾ ਸਾਬਤ ਪੂੰਜੀ ਪਰਮੇਸ਼੍ਵਰ ਨਿਮਿਤ (ਲਾਏ) ਲਾਵਤੇ ਹੈਂ, ਭਾਵ ਜਿਨੋਂ ਨੇ ਸੁਆਸ ਬਿਅਰਥ ਨਹੀਂ ਗਵਾਏ॥੧॥☬ਸੰਜੋਗ ਵਿਜੋਗ ਕਰ ਜੀਵੋਂ ਕੋ ਆਵਾਗੌਣ ਕੀ ਪ੍ਰਾਪਤੀ ਦਿਖਾਵਤੇ ਹੈਂ:
Prof. Sahib Singhਮਿਹਰ ਦੀ ਨਜ਼ਰ, ਹੇ ਨਾਨਕ! ਉਹਨਾਂ ਤੇ ਹੋਈ ਜਿਨ੍ਹਾਂ ਨੇ (ਸੁਆਸਾਂ ਦੀ) ਸਾਰੀ ਰਾਸਿ-ਪੂੰਜੀ (ਨਾਮ ਦਾ ਵਪਾਰ ਕਰਨ ਵਿਚ) ਲਾ ਦਿੱਤੀ ॥੧॥

ਪਦ ਅਰਥ ਸਾਬਤੁ = ਪੂਰੀ ਦੀ ਪੂਰੀ। ਰਾਸਿ = ਪੂੰਜੀ, (ਸੁਆਸਾਂ ਦੀ) ਪੂੰਜੀ। ਲਾਏ = ਵਰਤ ਦਿੱਤੀ ॥੧॥

SikhNet (Spanish)h dice Nanak, quienes terminaron con su Capital íntegro. (1)
Answers quote the Granth verbatim with Ang citations. AI commentary is not Gurbani and not a religious ruling.