ੴ

ਸਿੱਖਬਾਣੀ · SikhBani

ਜਿਨਸਿ ਥਾਪਿ ਜੀਆਂ ਕਉ ਭੇਜੈ ਜਿਨਸਿ ਥਾਪਿ ਲੈ ਜਾਵੈ ॥

jinas thaap jeean kau bhejai jinas thaap lai jaavai
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1238 · 7 lines
Translations

ਮਹਲਾ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak Dev, Primer Canal Divino.

ਜਿਨਸਿ ਥਾਪਿ. ਜੀਆਂ ਕਉ ਭੇਜੈ; ਜਿਨਸਿ ਥਾਪਿ. ਲੈ ਜਾਵੈ ॥

jinas thaap. jeean kau bhejai; jinas thaap. lai jaavai |

Sant Singh KhalsaHe sends out the various created beings, and he calls back the various created beings again.
Manmohan SinghCreating the miscellaneous beings, the Lord sends them and the so miscellaneously created beings, He ultimately takes away.
Manmohan Singh (Punjabi)ਨਾਨ੍ਹਾ ਪਰਕਾਰ ਦੇ ਜੀਵਾਂ ਨੂੰ ਰਚ ਕੇ, ਪ੍ਰਭੂ ਉਨ੍ਹਾਂ ਨੂੰ ਘਲਦਾ ਹੈ ਅਤੇ ਇਸ ਤਰ੍ਹਾਂ ਦੇ ਨਾਨ੍ਹਾ ਪਰਕਾਰ ਦੇ ਰਚੇ ਹੋਏ ਜੀਵਾਂ ਨੂੰ ਓੜਕ ਨੂੰ ਉਹ ਲੈ ਜਾਂਦਾ ਹੈ।
Fareedkot Teekaਜੀਆਂ ਰੂਪੀ ਜਿਨਸੋਂ ਕੋ (ਭੇਜੈ) ਕਰੈ ਪੁਨਾ ਅਸਥਾਪਨ ਕਰਤਾ ਹੈ ਪੁਨਾ ਥਾਪੀਆਂ ਹੂਈਆਂ ਜਿਨਸੋਂ ਕੋ ਲੈ ਜਾਤਾ ਹੈ; ਵਾ ਸੁਭ ਜਿਨਸ ਖਟਣ ਵਾਸਤੇ ਜੀਵੋਂ ਕੋ ਭੇਜਤਾ ਹੈ ਜੀਵ ਜੇਹੀ ਕੇਹੀ ਜਿਨਸ ਥਾਪ ਕਰ ਲੈ ਜਾਵੇ ਹੈਂ॥
Prof. Sahib Singhਭਾਂਤ ਭਾਂਤ ਦੇ ਸਰੀਰ ਬਣਾ ਬਣਾ ਕੇ ਪ੍ਰਭੂ ਆਪ ਹੀ ਜੀਵਾਂ ਨੂੰ (ਜਗਤ ਵਿਚ) ਘੱਲਦਾ ਹੈ ਤੇ (ਫਿਰ ਇਥੋਂ) ਲੈ ਜਾਂਦਾ ਹੈ;

ਪਦ ਅਰਥ ਜਿਨਸਿ ਥਾਪਿ, ਜਿਨਸਿ ਥਾਪਿ = ਜਿਨਸ ਜਿਨਸ ਦੇ (ਸਰੀਰ) ਬਣਾ ਬਣਾ ਕੇ, ਭਾਂਤ ਭਾਂਤ ਦੇ ਸਰੀਰ ਰਚ ਰਚ ਕੇ।

SikhNet (Spanish)El Señor crea a los seres humanos como entes distintos y así los lleva a través.

ਆਪੇ ਥਾਪਿ. ਉਥਾਪੈ ਆਪੇ; ਏਤੇ ਵੇਸ ਕਰਾਵੈ ॥

aape thaap. uthaapai aape; ete ves karaavai |

Sant Singh KhalsaHe himself establishes, and He Himself disestablishes. He fashions them in various forms.
Manmohan SinghHe Himself establishes and Himself disestablishes and makes men assume various forms.
Manmohan Singh (Punjabi)ਉਹ ਆਪ ਟਿਕਾਉਂਦਾ ਹੈ ਅਤੇ ਆਪ ਉਖੇੜਦਾ ਹੈ ਤੇ ਬੰਦਿਆਂ ਪਾਸੋ ਅਨੇਕਾਂ ਸਰੂਪ ਧਾਰਨ ਕਰਵਾਉਂਦਾ ਹੈ।
Fareedkot Teekaਆਪੇ ਸ੍ਰਿਸ਼ਟੀ ਕੋ (ਥਾਪਿ) ਇਸਥਿਤ ਕਰਤਾ ਹੈ ਪੁਨਹ ਆਪੇ (ਉਥਾਪੈ) ਲਯ ਕਰਤਾ ਹੈ, (ਏਤੇ) ਬਹੁਤ ਹੀ (ਵੇਸੁ) ਭੇਖ ਅਰਥਾਤ ਰੂਪ ਕਰਾਵਤਾ ਹੈ॥
Prof. Sahib Singhਪ੍ਰਭੂ ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ, ਇਹ ਕਈ ਕਿਸਮਾਂ ਦੇ (ਜੀਵਾਂ ਦੇ) ਰੂਪ ਆਪ ਹੀ ਬਣਾਂਦਾ ਹੈ।

ਪਦ ਅਰਥ ਉਥਾਪੈ = ਉਖੇੜਦਾ ਹੈ, ਨਾਸ ਕਰਦਾ ਹੈ। ਏਤੇ = ਇਤਨੇ, ਕਈ ਕਿਸਮਾਂ ਦੇ।

SikhNet (Spanish)Sí, Él de Sí Mismo, establece, deshace y hace que el ser humano se vista de mil formas,

ਜੇਤੇ ਜੀਅ ਫਿਰਹਿ ਅਉਧੂਤੀ; ਆਪੇ ਭਿਖਿਆ ਪਾਵੈ ॥

jete jeea fireh aaudhootee; aape bhikhiaa paavai |

Sant Singh KhalsaAnd all the human beings who wander around as beggars, He Himself gives in charity to them.
Manmohan SinghAs many beings as walk about as beggars, to so many, He Himself blesses with His alms.
Manmohan Singh (Punjabi)ਜਿੰਨੇ ਭੀ ਜੀਵ ਮੰਗਤਿਆਂ ਦੀ ਤਰ੍ਹਾਂ ਤੁਰੇ ਫਿਰਦੇ ਹਨ, ਓਨਿਆਂ ਨੂੰ ਹੀ ਉਹ ਖੁਦ ਖੈਰ ਪਾਉਂਦਾ ਹੈ।
Fareedkot Teekaਜਿਤਨੇ ਜੀਵ ਹੈਂ ਸਭ ਤਿਸ ਕੇ (ਅਉਧੂਤੀ) ਭਿਛਕ ਅਰਥਾਤ ਮੰਗਤੇ ਫਿਰਤੇ ਹੈਂ, ਆਪੇ ਹੀ ਤਿਨ ਕੋ ਭਿਖਿਆ ਪਾਵਤਾ ਹੈ॥
Prof. Sahib Singhਇਹ ਸਾਰੇ ਹੀ ਜੀਵ (ਜੋ ਜਗਤ ਵਿਚ) ਤੁਰਦੇ ਫਿਰਦੇ ਹਨ (ਇਹ ਸਾਰੇ ਪ੍ਰਭੂ ਦੇ ਦਰ ਦੇ) ਮੰਗਤੇ ਹਨ, ਪ੍ਰਭੂ ਆਪ ਹੀ ਇਹਨਾਂ ਨੂੰ ਖ਼ੈਰ ਪਾਂਦਾ ਹੈ।

ਪਦ ਅਰਥ ਜੇਤੇ ਜੀਅ = ਜਿਤਨੇ ਭੀ ਜੀਵ ਹਨ, (ਭਾਵ, ਸਾਰੇ ਹੀ ਜੀਵ)। ਅਉਧੂਤੀ = ਮੰਗਤੇ। ਆਪੇ = ਆਪ ਹੀ। ਭਿਖਿਆ = ਖ਼ੈਰ।

SikhNet (Spanish)así a los buscadores, a todos los bendice con Sus Regalos.

ਲੇਖੈ ਬੋਲਣੁ. ਲੇਖੈ ਚਲਣੁ; ਕਾਇਤੁ ਕੀਚਹਿ ਦਾਵੇ ॥

lekhai bolan. lekhai chalan; kaaeit keecheh daave |

Sant Singh KhalsaAs it is recorded, the mortals speak, and as it is recorded, they walk. So why put on all this show?
Manmohan SinghIn account man utters and in account he walks. Then what for does he make excessive pretensions?
Manmohan Singh (Punjabi)ਹਿਸਾਬ ਵਿੱਚ ਆਦਮੀ ਬੋਲਦਾ ਹੈ ਅਤੇ ਇਸਾਬ ਵਿੱਚ ਹੀ ਉਹ ਤੁਰਦਾ ਹੈ। ਤਦ ਉਹ ਕਾਹਦੇ ਨਹੀਂ ਲੰਮੇ ਚੌੜੇ ਹੱਕ ਜਮਾਉਂਦਾ ਹੈ?
Fareedkot Teekaਜੀਵੋਂ ਕਾ ਲੇਖੈ ਵਿਚ ਹੀ ਬੋਲਣਾ ਹੈ ਔਰ ਲੇਖੈ ਮੇਂ ਚਲਣਾ ਹੈ, ਫੇਰ (ਕਾਇਤੁ) ਕਿਸ ਵਾਸਤੇ ਦਾਵੇ ਕਰੀਏ?
Prof. Sahib Singhਹਰੇਕ ਜੀਵ ਦਾ ਬੋਲਣਾ ਚੱਲਣਾ ਗਿਣੇ-ਮਿਥੇ ਸਮੇ ਲਈ ਹੈ, ਕਾਹਦੇ ਲਈ ਇਹ ਮੱਲਾਂ ਮੱਲੀਆਂ ਜਾ ਰਹੀਆਂ ਹਨ?

ਪਦ ਅਰਥ ਲੇਖੈ = ਲੇਖੇ ਵਿਚ, ਹਿਸਾਬ ਵਿਚ (ਭਾਵ, ਗਿਣੇ-ਮਿਥੇ ਸਮੇ ਲਈ ਹੈ)। ਕਾਇਤੁ = ਕਿਉਂ? ਕਾਹਦੇ ਲਈ? ਕੀਚਹਿ = ਕੀਤੇ ਜਾਣ। ਕੀਚਹਿ ਦਾਵੇ = ਮੱਲਾਂ ਮੱਲੀਆਂ ਜਾਣ।

SikhNet (Spanish)Sí, por Su Voluntad, el ser humano recita y camina por todas partes, ¿por qué vivir en forma vana y en vano?

ਮੂਲੁ ਮਤਿ ਪਰਵਾਣਾ ਏਹੋ; ਨਾਨਕੁ ਆਖਿ ਸੁਣਾਏ ॥

mool mat paravaanaa eho; naanak aakh sunaae |

Sant Singh KhalsaThis is the basis of intelligence; this is certified and approved. Nanak speaks and proclaims it.
Manmohan SinghThis alone is the real wisdom, which the Lord approves and this is what Nanak proclaims and preaches.
Manmohan Singh (Punjabi)ਕੇਵਲ ਇਹ ਹੀ ਅਸਲ ਦਾਨਾਈ ਹੈ, ਜਿਸ ਨੂੰ ਸਾਈਂ ਕਬੂਲ ਕਰਦਾ ਹੈ ਅਤੇ ਇਸ ਨੂੰ ਹੀ ਨਾਨਕ ਪੁਕਾਰਦਾ ਅਤੇ ਪ੍ਰਚਾਰਦਾ ਹੈ।
Fareedkot Teeka(ਮਤਿ) ਖਟ ਮਤੋਂ ਕਾ ਵਾ ਸਿਆਣਪ ਕਾ (ਮੂਲੁ) ਸਿਧਾਂਤ ਔਰ (ਪਰਵਾਣਾ) ਸਚਾ ਬਚਨ ਏਹੀ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਮੈਂ ਕਹਿ ਕਰ ਸੁਨਾਵਤਾ ਹੂੰ॥
Prof. Sahib Singhਨਾਨਕ ਆਖ ਕੇ ਸੁਣਾਂਦਾ ਹੈ ਕਿ ਅਕਲ ਦੀ ਮੰਨੀ-ਪ੍ਰਮੰਨੀ ਸਿਰੇ ਦੀ ਗੱਲ ਇਹੀ ਹੈ;

ਪਦ ਅਰਥ ਮੂਲੁ = ਜੜ੍ਹ, ਤੱਤ। ਮੂਲੁ ਮਤਿ = ਮੱਤ ਕਾ ਮੂਲ। ਪਰਵਾਣਾ = ਮੰਨਿਆ-ਪ੍ਰਮੰਨਿਆ।

SikhNet (Spanish)Esta es la Sabiduría aprobada y esto es lo que Nanak pregona,

ਕਰਣੀ ਉਪਰਿ. ਹੋਇ ਤਪਾਵਸੁ; ਜੇ ਕੋ ਕਹੈ ਕਹਾਏ ॥੨॥

karanee upar. hoe tapaavas; je ko kahai kahaae |2|

Sant Singh KhalsaBy past actions, each being is judged; what else can anyone say? ||2||
Manmohan SinghOnly on one's deeds, justice is administered. If some body says and utters aught else; that is all a prattle.
Manmohan Singh (Punjabi)ਕੇਵਲ ਜੀਵ ਦੇ ਅਮਲਾਂ ਤੇ ਹੀ ਨਿਆਉਣ ਹੋਣਾ ਹੈ। ਜੇਕਰ ਕੋਈ ਜਣਾ ਕੁਛ ਹੋਰ ਉਚਾਰਦਾ ਅਤੇ ਆਖਦਾ ਹੈ, ਉਹ ਨਿਰਾ ਪੁਰਾ ਬਕਵਾਸ ਹੀ ਹੈ।
Fareedkot Teekaਕਰਣੀ ਉਪਰ (ਤਪਾਵਸੁ) ਨਿਆਉਂ ਹੋਤਾ ਹੈ, ਜੇ ਕੋਈ ਕੁਛ ਔਰ ਕਹੇ ਕਹਾਵੇਗਾ ਤੋ ਨਹੀਂ ਮੰਨੀਏਂਗਾ॥੨॥
Prof. Sahib Singhਭਾਵੇਂ ਹੋਰ ਜੋ ਕੁਝ ਭੀ ਕੋਈ ਆਖੇ (ਪਿਆ ਆਖੇ, ਅਸਲ ਗੱਲ ਇਹ ਹੈ ਕਿ) ਹਰੇਕ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ ॥੨॥

ਪਦ ਅਰਥ ਕਰਣੀ = ਅਮਲੀ ਜੀਵਨ, ਕੀਤੇ ਹੋਏ ਕਰਮ। ਤਪਾਵਸੁ = ਨਿਆਂ, ਨਿਬੇੜਾ ॥੨॥

SikhNet (Spanish)La Justicia es administrada por Dios en base a las propias acciones y todo lo demás es parloteo sin importancia. (2)
Answers quote the Granth verbatim with Ang citations. AI commentary is not Gurbani and not a religious ruling.