ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਮਨ ਕਿਆ ਕਹਤਾ; ਹਉ ਕਿਆ ਕਹਤਾ ॥
man kiaa kahataa; hau kiaa kahataa |
Sant Singh KhalsaWhat does the mind say? What can I say?
Manmohan SinghWhat does my mind say and what can I say?
Manmohan Singh (Punjabi)ਮੇਰਾ ਮਨੂਆ ਕੀ ਆਖਦਾ ਹੈ ਅਤੇ ਮੈਂ ਕੀ ਆਖ ਸਕਦਾ ਹਾਂ?
Fareedkot Teekaਹੇ ਪ੍ਰਭੂ! ਮਨ ਮੁਝ ਕੋ ਕਿਆ ਕਹਤਾ ਹੈ ਕਿ ਵਿਸੇ ਪਰਾਯਣ ਹੌ, ਔ ਮੈਂ ਮਨ ਨੂੰ ਕਿਆ ਕਹਤਾ ਹੂੰ ਕਿ ਭਜਨ ਮੇਂ ਤਤਪਰੁ ਹੋ॥
Prof. Sahib Singhਹੇ ਮਨ! ਤੂੰ ਕੀਹ ਕਹਿ ਰਿਹਾ ਹੈਂ? ਹੇ ਜੀਵ! ਤੂੰ ਕੀਹ ਆਖਦਾ ਹੈਂ?ਪਦ ਅਰਥ ਮਨ = ਹੇ (ਮੇਰੇ) ਮਨ! ਹਉ = ਜੀਵ।
SikhNet (Spanish)Oh mi mente, ¿qué puedes decir?
ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ; ਤਿਸੁ ਆਗੈ ਕਿਆ ਕਹਤਾ ॥੧॥ ਰਹਾਉ ॥
jaan prabeen tthaakur prabh mere; tis aagai kiaa kahataa |1| rahaau |
Sant Singh KhalsaYou are wise and all-knowing, O God, my Lord and Master; what can I say to You? ||1||Pause||
Manmohan SinghMy Lord Master, Thou art wise and All-knower, What can I say before Thee?. Pause.
Manmohan Singh (Punjabi)ਮੇਰੇ ਸੁਆਮੀ ਮਾਲਕ, ਤੂੰ ਸਿਆਣਾ ਅਤੇ ਸਾਰਾ ਕੁਛ ਜਾਨਣਹਾਰ ਹੈ। ਤੇਰੇ ਮੂਹਰੇ ਮੈਂ ਕੀ ਆਖ ਸਕਦਾ ਹਾਂ। ਠਹਿਰਾਉ।
Fareedkot Teekaਰਿਦੇ ਕੀ ਜਾਨਣੇ ਮੇਂ ਜੋ ਤੁਮ ਚਤਰ ਹੋ, ਹੇ ਮੇਰੇ ਠਾਕੁਰ (ਪ੍ਰਭ) ਸਮਰਥ! (ਤਿਸੁ) ਤੇਰੇ ਆਗੇ ਇਸ ਕਾ ਹਾਲ ਕਿਆ ਕਹੂੰ। ਭਾਵ ਯਹਿ ਕਿ ਬਾਹਿਰ ਤੇ ਕਹਿਤਾ ਹੈ ਮੈਂ ਤੇਰਾ ਹੂੰ ਔਰ ਅੰਤਰ ਤੇ ਜਗਤ ਪਰਾਇਣ ਹੋ ਰਹਾ ਹੈਂ॥੧॥ ਰਹਾਉ ॥
Prof. Sahib Singhਮੇਰੇ ਠਾਕੁਰ ਪ੍ਰਭੂ ਜੀ ਤਾਂ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਤੇ ਸਮਝਣ ਵਾਲੇ ਹਨ। ਹੇ ਜੀਵ! ਉਸ ਅੱਗੇ ਕੋਈ (ਠੱਗੀ-ਫ਼ਰੇਬ ਦੀ) ਗੱਲ ਨਹੀਂ ਆਖੀ ਜਾ ਸਕਦੀ ॥੧॥ ਰਹਾਉ ॥ਪਦ ਅਰਥ ਜਾਨ = ਜਾਣਨਹਾਰ। ਪ੍ਰਬੀਨ = ਸਿਆਣਾ। ਤਿਸੁ ਆਗੈ = ਉਸ (ਪ੍ਰਭੂ) ਦੇ ਸਾਹਮਣੇ ॥੧॥ ਰਹਾਉ ॥
SikhNet (Spanish)Pues el Señor, el Sabio Maestro, lo sabe todo, ¿qué decirle a Él entonces? (1-Pausa)
ਅਨਬੋਲੇ ਕਉ. ਤੁਹੀ ਪਛਾਨਹਿ; ਜੋ ਜੀਅਨ ਮਹਿ ਹੋਤਾ ॥
anabole kau. tuhee pachhaaneh; jo jeean meh hotaa |
Sant Singh KhalsaYou know even what is not said, whatever is in the soul.
Manmohan SinghThou, O Lord, knowest unuttered whatsoever is in the minds.
Manmohan Singh (Punjabi)ਜਿਹੜਾ ਕੁਛ ਭੀ ਮਨਾਂ ਅੰਦਰ ਹੈ, ਹੇ ਸਾਹਿਬ! ਤੂੰ ਬਿਨਾ ਬੋਲਿਆ ਹੀ ਜਾਣਦਾ ਹੈ।
Fareedkot Teekaਜੋ ਜੀਵੋਂ ਕੇ ਰਿਦੇ ਮੇਂ ਹੋਤਾ ਹੈ ਬਿਨਾਂ ਬੋਲੇ ਕੇ ਤਿਸ ਸੰਕਲਪੁ ਕੋ ਤੂੰ ਹੀ ਪਛਾਨਤਾ ਹੈਂ, ਤਾਂ ਤੇ ਮੈਂ ਅਬ ਅਪਨੇ ਮਨ ਕੋ ਕਹਿਤਾ ਹੂੰ॥
Prof. Sahib Singhਹੇ ਪ੍ਰਭੂ! ਜੋ ਅਸਾਂ ਜੀਵਾਂ ਦੇ ਦਿਲਾਂ ਵਿਚ ਹੁੰਦਾ ਹੈ, ਉਸ ਨੂੰ ਦੱਸਣ ਤੋਂ ਬਿਨਾ ਤੂੰ ਆਪ ਹੀ (ਪਹਿਲਾਂ ਹੀ) ਪਛਾਣ ਲੈਂਦਾ ਹੈਂ।ਪਦ ਅਰਥ ਅਨਬੋਲੇ = ਨਾਹ ਬੋਲੇ ਹੋਏ ਬੋਲ ਨੂੰ। ਜੀਅਨ = ਦਿਲਾਂ ਵਿਚ।
SikhNet (Spanish)Sin que nuestro corazón hable, Él sabe lo que añora, pues
ਰੇ ਮਨ ਕਾਇ, ਕਹਾ ਲਉ ਡਹਕਹਿ; ਜਉ ਪੇਖਤ ਹੀ ਸੰਗਿ ਸੁਨਤਾ ॥੧॥
re man kaae, kahaa lau ddahakeh; jau pekhat hee sang sunataa |1|
Sant Singh KhalsaO mind, why do you deceive others? How long will you do this? The Lord is with you; He hears and sees everything. ||1||
Manmohan SinghO man, what for and how long shalt thou beguile others, when the Lord is with thee to hear and see everything?
Manmohan Singh (Punjabi)ਹੇ ਬੰਦੇ! ਤੂੰ ਕਾਹਦੇ ਲਈ ਅਤੇ ਕਦ ਤੋੜੀ ਹੋਰਨਾ ਨੂੰ ਠੱਗੀ ਜਾਵੇਂਗਾ ਜਦ ਕਿ ਸੁਆਮੀ ਤੇਰੇ ਨਾਲ ਹੀ ਸਭ ਕੁਛ ਸੁਣਦਾ ਅਤੇ ਵੇਖਦਾ ਹੈ?
Fareedkot Teekaਰੇ ਮਨ (ਕਾਇ) ਕਿਸ ਵਾਸਤੇ ਅਰ ਕਹਾਂ ਲਗ (ਡਹਕਹਿ) ਭਰਮਤਾ ਫਿਰਤਾ ਹੈਂ। ਜੋ ਵਾਹਿਗੁਰੂ ਤੇਰੇ ਸਾਥ ਹੀ ਦੇਖਤਾ ਸੁਨਤਾ ਹੈ, ਭਾਵ ਯਹਿ ਤਿਸ ਤੇ ਕਿਸੀ ਪ੍ਰਕਾਰ ਦੁਰਾਵ ਨਹੀਂ ਹੋਵੇਗਾ॥੧॥
Prof. Sahib Singhਹੇ ਮਨ! ਤੂੰ ਕਿਉਂ ਠੱਗੀ ਕਰਦਾ ਹੈਂ? ਕਦ ਤਕ ਠੱਗੀ ਕਰੀ ਜਾਵੇਂਗਾ? ਪਰਮਾਤਮਾ ਤਾਂ ਤੇਰੇ ਨਾਲ (ਵੱਸਦਾ ਹੋਇਆ ਤੇਰੇ ਕਰਮ) ਵੇਖ ਰਿਹਾ ਹੈ, ਤੇ, ਸੁਣ ਭੀ ਰਿਹਾ ਹੈ ॥੧॥ਪਦ ਅਰਥ ਕਾਇ = ਕਿਉਂ? ਕਹਾ ਲਉ = ਕਦ ਤਕ? ਡਹਕਹਿ = ਤੂੰ ਠੱਗੀ ਕਰੇਂਗਾ। ਜਉ = ਜਦੋਂ। ਸੰਗਿ = ਨਾਲ ॥੧॥
SikhNet (Spanish)¿a quién podrías engañar si el Señor ve y escucha todo dentro de ti? (1)
ਐਸੋ ਜਾਨਿ ਭਏ ਮਨਿ ਆਨਦ; ਆਨ. ਨ ਬੀਓ ਕਰਤਾ ॥
aiso jaan bhe man aanad; aan. na beeo karataa |
Sant Singh KhalsaKnowing this, my mind has become blissful; there is no other Creator.
Manmohan SinghRealising like this that there is not any other Doer, my mind has become happy.
Manmohan Singh (Punjabi)ਇਸ ਤਰ੍ਹਾਂ ਅਨੁਭਵ ਕਰ ਕਿ ਹੋਰ ਕੋਈ ਕਰਨ ਵਾਲਾ ਨਹੀਂ, ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Fareedkot Teekaਹੇ ਵਾਹਿਗੁਰੂ! ਤੇਰੇ ਬਿਨਾਂ ਔਰ ਕੋਈ (ਬੀਓ) ਦੂਸਰਾ ਕਰਤਾ ਨਹੀਂ ਹੈ। ਹਮ ਤੋ ਤੇਰੇ ਕੋ ਐਸਾ ਅੰਤਰਜਾਮੀ ਜਾਨ ਕਰ ਮਨ ਮੇਂ ਅਨੰਦ ਭਏ ਹੈਂ॥
Prof. Sahib Singhਹੇ ਭਾਈ! ਇਹ ਜਾਣ ਕੇ ਕਿ, ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਕੁਝ ਭੀ ਕਰਨ ਜੋਗਾ ਨਹੀਂ, (ਜਾਣਨ ਵਾਲੇ ਦੇ) ਮਨ ਵਿਚ ਹੁਲਾਰਾ ਪੈਦਾ ਹੋ ਜਾਂਦਾ ਹੈ।ਪਦ ਅਰਥ ਜਾਨਿ = ਜਾਣ ਕੇ। ਮਨਿ = ਮਨ ਵਿਚ। ਆਨ = {अन्य} ਕੋਈ ਹੋਰ। ਬੀਓ = ਦੂਜਾ।
SikhNet (Spanish)Si Lo conoces, estarás siempre en Éxtasis y no sabrás nada más que de tu Señor Creador.
ਕਹੁ ਨਾਨਕ. ਗੁਰ ਭਏ ਦਇਆਰਾ; ਹਰਿ ਰੰਗੁ. ਨ ਕਬਹੂ ਲਹਤਾ ॥੨॥੮॥੯੪॥
kahu naanak. gur bhe deaaraa; har rang. na kabahoo lahataa |2|8|94|
Sant Singh KhalsaSays Nanak, the Guru has become kind to me; my love for the Lord shall never wear off. ||2||8||94||
Manmohan SinghSays Nanak, the Guru has become merciful unto me and my love for the Lord shall never wear off.
Manmohan Singh (Punjabi)ਨਾਨਕ ਕਹਿੰਦਾ ਹੈ ਕਿ ਗੁਰੂ ਜੀ ਮੇਰੇ ਉਤੇ ਮਾਇਆਵਾਨ ਹੋ ਗਏ ਹਨ। ਮੇਰਾ ਪ੍ਰਭੂ ਨਾਲੋ ਪ੍ਰੇਮ ਕਦੇ ਭੀ ਟੁਟੇਗਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਤਿਗੁਰ ਦਿਆਲੂ ਭਏ ਤਬ ਹੇ ਹਰੀ! ਇਹ ਤੇਰਾ ਪ੍ਰੇਮ ਕਬੀ ਨਹੀਂ ਲਹਿਤਾ ਹੈ, ਭਾਵ ਯਹਿ ਤੇਰੇ ਪ੍ਰੇਮ ਸੇ ਤੇਰੇ ਸਾਥ ਅਭੇਦ ਹੋ ਜਾਈਤਾ ਹੈ॥੨॥੮॥੯੪॥☬ਜਿਸ ਸਮੇਂ ਸੁਲਹੀ ਪਠਾਣ ਪ੍ਰਿਥੀ ਚੰਦ ਕੀ ਸਹਾਇਤਾ ਹੇਤ ਸ੍ਰੀ ਗੁਰੂ ਅਰਜਨ ਜੀ ਪਰ ਚਢਾਈ ਕਰ ਕੇ ਆਇਆ। ਰਸਤੇ ਬੀਚ ਆਵੇ ਮੇਂ ਗਿਰ ਕਰ ਮ੍ਰਿਤੁ ਭਇਆ। ਤਿਸ ਕਾ ਭਤੀਜਾ ਸੁਲਭੀ ਨਾਮ ਥਾ, ਪੁਨਾ ਸੋ ਭੀ ਗੁਰੂ ਜੀ ਸੇ ਵੈਰ ਭਾਵ ਰਾਖਤਾ ਭਇਆ। ਪੁਨਾ ਜਬ ਚੰਦੂ ਸ੍ਵਾਹੀ ਕੀ ਲੜਕੀ ਕਾ ਸਾਕ ਗੁਰੂ ਹਰਿਗੋਬਿੰਦ ਸਾਹਿਬ ਜੀ ਹੇਤ ਭੇਜਾ ਹੂਆ ਗੁਰੂ ਜੀ ਨੇ ਸਿਖੋਂ ਕੀ ਬੇਨਤੀ ਮਾਂਨ ਕਰ ਔ ਤਿਸ ਨੀਚ ਕੋ ਹੰਕਾਰੀ ਜਾਨ ਕਰ ਤਿਆਗ ਦੀਆ, ਤਬ ਤਿਸ ਨੀਚ ਨੇ ਪਾਤਸ਼ਾਹਿ ਪਾਸ ਗੁਰੂ ਜੀ ਕੀ ਬਹੁਤ ਚੁਗਲੀ ਕਰੀ। ਜਬ ਪਾਤਸ਼ਾਹ ਲਾਹੌਰ ਕੋ ਆਵਤਾ ਹੂਆ ਰਸਤੇ ਮੇਂ ਘੋੜੇ ਸੇ ਗਿਰ ਪੜਾ ਤਬ ਨਜੂਮੀ ਸੇ ਕਹਾਯਾ ਕਿ ਕਿਤਾਬ ਮੇਰੀ ਚੋਰ ਲੇ ਗਏ ਹੈਂ। ਗੁਰੂ ਜੀ ਚੋਰ ਰਖਤੇ ਹੈਂ ਉਨ ਸੇ ਮੰਗਵਾ ਲੇਵੋ। ਪਾਤਸ਼ਾਹ ਨੇ ਪਹਿਲਾਂ ਤੋ ਨਹੀਂ ਮਾਨਾਂ ਔਰ ਕਹਾ ਕਿ ਓਹ ਖੁਦਾ ਕਾ ਘਰ ਹੈ, ਤਿਨ ਕੋ ਐਸੇ ਦੋਸ ਅਰੋਪਣੇ ਯੋਗ ਨਹੀਂ। ਪ੍ਰੰਤੂ ਫੇਰ ਬਹੁਤ ਸਮਝਾਇ ਕਰ ਪਾਤਸਾਹਿ ਸੇਂ ਸੁਲਭੀ ਕੋ ਹੁਕਮ ਦਿਵਾਯਾ। ਤਬ ਓਹ ਸੁਲਹੀ ਕਾ ਭਤੀਜਾ ਸੁਲਭੀ ਚੰਦੂ ਦੁਸਟ ਕਾ ਪ੍ਰੇਰਿਆ ਹੂਆ ਗੁਰੂ ਜੀ ਕੇ ਪਕੜਨੇ ਹੇਤ ਚਲਾ। ਰਸਤੇ ਮੇਂ ਤਿਸ ਕੋ ਏਕ ਸਈਯਦ ਮਿਲਾ। ਉਸ ਨੇ ਉਸ ਕੇ ਚਾਚੇ ਸੁਲਹੀ ਸੇਂ ਰੁਪਏ ਲੈਣੇ ਥੇ। ਇਸ ਕਰ ਤਿਸ ਨੇ ਸੁਲਭੀ ਕੋ ਕਿਹਾ: ਤੈਨੇ ਅਪਨੇ
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਗੁਰੂ ਮਿਹਰਬਾਨ ਹੁੰਦਾ ਹੈ (ਉਸ ਦੇ ਦਿਲ ਵਿਚੋਂ) ਪਰਮਾਤਮਾ ਦਾ ਪ੍ਰੇਮ-ਰੰਗ ਕਦੇ ਨਹੀਂ ਉਤਰਦਾ ॥੨॥੮॥੯੪॥ਪਦ ਅਰਥ ਦਇਆਰਾ = ਦਇਆਵਾਨ ॥੨॥੮॥੯੪॥
SikhNet (Spanish)Dice Nanak, cuando el Guru tiene Compasión de ti, el Amor Interior del Señor nunca se acaba. (2-8-94)