ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਨਿੰਦਕੁ; ਐਸੇ ਹੀ ਝਰਿ ਪਰੀਐ ॥
nindak; aise hee jhar pareeai |
Sant Singh KhalsaThus, the slanderer crumbles away.
Manmohan SinghThus, crumbles down the slanderer.
Manmohan Singh (Punjabi)ਬਦਖੋਈ ਕਰਨ ਵਾਲਾ ਇਸ ਤਰ੍ਹਾਂ ਢਹਿ ਪੈਦਾ ਹੈ।
Fareedkot Teekaਹੇ ਭਾਈ! ਨਿੰਦਕ ਇਸ ਪ੍ਰਕਾਰ ਹੀ ਝੜ ਪੜਤੇ ਹੈਂ॥
Prof. Sahib Singhਹੇ ਭਾਈ! ਸੁਣ, ਨਿੰਦਕ ਭੀ ਇਸੇ ਤਰ੍ਹਾਂ ਆਤਮਕ ਉੱਚਤਾ ਤੋਂ ਡਿੱਗ ਪੈਂਦਾ ਹੈ,ਪਦ ਅਰਥ ਝਰਿ = ਝੜ ਕੇ, ਕਿਰ ਕੇ, ਡਿੱਗ ਕੇ। ਪਰੀਐ = ਹੇਠਾਂ ਡਿੱਗ ਪੈਂਦਾ ਹੈ, ਆਤਮਕ ਮੌਤ ਦੇ ਟੋਏ ਵਿਚ ਜਾ ਪੈਂਦਾ ਹੈ।
SikhNet (Spanish)El calumniador cae siempre,
ਇਹ ਨੀਸਾਨੀ ਸੁਨਹੁ ਤੁਮ ਭਾਈ; ਜਿਉ ਕਾਲਰ ਭੀਤਿ ਗਿਰੀਐ ॥੧॥ ਰਹਾਉ ॥
eih neesaanee sunahu tum bhaaee; jiau kaalar bheet gireeai |1| rahaau |
Sant Singh KhalsaThis is the distinctive sign - listen, O Siblings of Destiny: he collapses like a wall of sand. ||1||Pause||
Manmohan SinghO brother, hear thou this distinctive mark of his, that he falls like the wall of saltpetre. Pause.
Manmohan Singh (Punjabi)ਹੇ ਭਰਾ! ਤੂੰ ਉਸ ਦਾ ਇਹ ਭੇਦਕ ਚਿਨ੍ਹ ਸੁਣ ਕਿ ਉਹ ਸ਼ੋਰੇ ਦੀ ਕੰਧ ਦੀ ਮਾਨਿੰਦ ਡਿਗ ਪੈਦਾ ਹੈ। ਠਹਿਰਾਉ।
Fareedkot Teekaਹੇ ਭਾਈ ਜਨੋਂ! ਇਹੁ (ਨੀਸਾਨੀ) ਪ੍ਰਗਟ ਦ੍ਰਿਸਟਾਂਤ ਤੁਮ ਸੁਨੋ: ਜਿਸ ਪ੍ਰਕਾਰ ਕਾਲਰ ਕੇ ਲਗਨੇ ਸੇ ਕੰਧ ਗਿਰ ਪੜਤੀ ਹੈ॥੧॥ ਰਹਾਉ ॥
Prof. Sahib Singhਜਿਵੇਂ ਕੱਲਰ ਦੀ ਕੰਧ (ਕਿਰ ਕਿਰ ਕੇ) ਡਿੱਗ ਪੈਂਦੀ ਹੈ, ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ। (ਨਿੰਦਾ ਉਸ ਦੇ ਆਤਮਕ ਜੀਵਨ ਨੂੰ, ਮਾਨੋ, ਕੱਲਰ ਲੱਗਾ ਹੋਇਆ ਹੈ) ॥੧॥ ਰਹਾਉ ॥ਪਦ ਅਰਥ ਭਾਈ = ਹੇ ਭਾਈ! ਨੀਸਾਨੀ = ਲੱਛਣ। ਕਾਲਰ ਭੀਤਿ = ਕੱਲਰ ਦੀ ਕੰਧ ॥੧॥ ਰਹਾਉ ॥
SikhNet (Spanish)así como la pared de arena. (1-Pausa)
ਜਉ ਦੇਖੈ ਛਿਦ੍ਰੁ. ਤਉ ਨਿੰਦਕੁ ਉਮਾਹੈ; ਭਲੋ ਦੇਖਿ ਦੁਖ ਭਰੀਐ ॥
jau dekhai chhidru. tau nindak umaahai; bhalo dekh dukh bhareeai |
Sant Singh KhalsaWhen the slanderer sees a fault in someone else, he is pleased. Seeing goodness, he is depressed.
Manmohan SinghWhen the slanderer sees demerit in some one, then is he pleased. On seeing merit he is filled with grief.
Manmohan Singh (Punjabi)ਜਦ ਕਲੰਕ ਲਾਉਣ ਵਾਲਾ ਕਿਸੇ ਵਿੱਚ ਅਉਗਣਾ ਵੇਖਦਾ ਹੈ ਤਾਂ ਉਹ ਖੁਸ਼ ਹੁੰਦਾ ਹੈ। ਗੁਣ ਵੇਖ ਕੇ ਉਹ ਗਮ ਨਾਲ ਭਰ ਜਾਂਦਾ ਹੈ।
Fareedkot Teekaਜਬ ਕੋਈ ਰੰਚਕ ਮਾਤ੍ਰ ਭੀ ਛਿੱਦ੍ਰ ਦੋਸ ਦੇਖਤਾ ਹੈ ਤਬ ਨਿੰਦਕ (ਉਮਾਹੈ) ਖੁਸੀ ਹੋਤਾ ਹੈ। ਜਬ ਕਿਸੀ ਕਾ ਭਲਾ ਦੇਖਤਾ ਹੈ ਤਬ ਦੁਖੋਂ ਕਰ ਤਿਸ ਕਾ ਮਨ ਭਰੀਤਾ ਹੈ, ਭਾਵ ਯਹਿ ਦੁਖੀ ਹੋਤਾ ਹੈ॥
Prof. Sahib Singhਹੇ ਭਾਈ! ਜਦੋਂ (ਕੋਈ) ਨਿੰਦਕ (ਕਿਸੇ ਮਨੁੱਖ ਦਾ ਕੋਈ) ਨੁਕਸ ਵੇਖਦਾ ਹੈ ਤਦੋਂ ਖ਼ੁਸ਼ ਹੁੰਦਾ ਹੈ, ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁੱਖੀ ਹੁੰਦਾ ਹੈ।ਪਦ ਅਰਥ ਜਉ = ਜਦੋਂ। ਛਿਦ੍ਰੁ = (ਕਿਸੇ ਦਾ) ਨੁਕਸ। ਤਉ = ਤਦੋਂ। ਉਮਾਹੈ = ਖ਼ੁਸ਼ ਹੁੰਦਾ ਹੈ। ਭਲੋ = (ਕਿਸੇ ਦੀ) ਭਲਾਈ।
SikhNet (Spanish)Pues cuando ve el error en alguien, se complace y cuando ve lo bueno se llena de dolor.
ਆਠ ਪਹਰ ਚਿਤਵੈ. ਨਹੀ ਪਹੁਚੈ; ਬੁਰਾ ਚਿਤਵਤ ਚਿਤਵਤ ਮਰੀਐ ॥੧॥
aatth pehar chitavai. nahee pahuchai; buraa chitavat chitavat mareeai |1|
Sant Singh KhalsaTwenty-four hours a day, he plots, but nothing works. The evil man dies, constantly thinking up evil plans. ||1||
Manmohan SinghAll day long, he thinks of another's evil, but it happens not, The evil man dies cherishing and meditating evil.
Manmohan Singh (Punjabi)ਉਹ ਸਾਰਾ ਦਿਨ ਹੀ ਹੋਰਾਂ ਦਾ ਬੁਰਾ ਸੋਚਦਾ ਹੈ ਪ੍ਰੰਤੂ ਇਹ ਵਾਪਰਦਾ ਨਹੀਂ। ਭੈੜਾ ਬੰਦਾ ਬੁਰਾ ਸੋਚਦਾ ਸੋਚਦਾ ਹੀ ਮਰ ਮੁਕ ਜਾਂਦਾ ਹੈ।
Fareedkot Teekaਪੁਨਾ ਅਸਟ ਪਹਰ ਮੇਂ ਬੁਰਾ ਹੀ ਚਿਤਵਤਾ ਹੈ। ਪਰੰਤੂ ਬੁਰਾ ਕਰਨੇ ਕੋ ਪਹੁਚ ਨਹੀਂ ਸਕਤਾ ਹੈ, ਤਾਂ ਵੀ ਬੁਰਾ ਚਿਤਵਤਾ ਹੀ ਮਰਤਾ ਹੈ॥੧॥
Prof. Sahib Singhਅੱਠੇ ਪਹਰ (ਹਰ ਵੇਲੇ) ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਬੁਰਾਈ ਕਰ ਸਕਣ ਤਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਓਂਤ ਸੋਚਦਿਆਂ ਸੋਚਦਿਆਂ ਹੀ ਆਤਮਕ ਮੌਤੇ ਮਰ ਜਾਂਦਾ ਹੈ ॥੧॥ਪਦ ਅਰਥ ਚਿਤਵੈ = (ਕਿਸੇ ਦਾ ਨੁਕਸਾਨ ਕਰਨ ਦੀ) ਸੋਚ ਸੋਚਦਾ ਰਹਿੰਦਾ ਹੈ। ਨਹੀ ਪਹੁਚੈ = (ਬੁਰਾਈ ਕਰਨ ਤਕ) ਅੱਪੜ ਨਹੀਂ ਸਕਦਾ। ਮਰੀਐ = ਆਤਮਕ ਮੌਤੇ ਮਰ ਜਾਂਦਾ ਹੈ ॥੧॥
SikhNet (Spanish)Piensa en el mal del otro, pues él no puede alcanzar su propio ser y alabando la maldad, es destruido. (1)
ਨਿੰਦਕੁ. ਪ੍ਰਭੂ ਭੁਲਾਇਆ. ਕਾਲੁ ਨੇਰੈ ਆਇਆ; ਹਰਿ ਜਨ ਸਿਉ ਬਾਦੁ ਉਠਰੀਐ ॥
nindak. prabhoo bhulaaeaa. kaal nerai aaeaa; har jan siau baad utthareeai |
Sant Singh KhalsaThe slanderer forgets God, death approaches him, and he starts to argue with the humble servant of the Lord.
Manmohan SinghThe slanderer forgets the Lord, his death draws near him and he raises a quarrel with the Lord's slave.
Manmohan Singh (Punjabi)ਦੂਸ਼ਨ ਲਾਉਣ ਵਾਲਾ ਸੁਆਮੀ ਨੂੰ ਵਿਸਾਰ ਦਿੰਦਾ ਹੈ, ਉਸ ਦੀ ਮੌਤ ਉਸ ਦੇ ਨੇੜੇ ਆ ਢੁਕਦੀ ਹੈ ਅਤੇ ਉਹ ਸੁਆਮੀ ਦੇ ਗੋਲੇ ਨਾਲ ਝਗੜਾ ਖੜਾ ਕਰ ਲੈਂਦਾ ਹੈ।
Fareedkot Teekaਪ੍ਰਭੂ ਕਾ ਭੁਲਾਇਆ ਹੋਇਆ ਜੋ ਨਿੰਦਕੁ ਸੁਲਭੀ ਥਾ, ਤਿਸ ਕੇ ਨਿਕਟ ਕਾਲ ਆਇ ਪ੍ਰਾਪਤਿ ਭਯਾ ਥਾ। ਕਿਉਂਕਿ ਹਰਿ ਜਨੋਂ ਸਾਥ (ਬਾਦੁ) ਝਗੜਾ ਉਠਾਵਤਾ ਭਯਾ॥
Prof. Sahib Singhਹੇ ਭਾਈ! ਨਿੰਦਕ ਨੂੰ ਜਿਉਂ ਜਿਉਂ ਪ੍ਰਭੂ (ਨਿੰਦਾ ਵਾਲੇ) ਕੁਰਾਹੇ ਪਾਂਦਾ ਹੈ, ਤਿਉਂ ਤਿਉਂ ਨਿੰਦਕ ਦੀ ਮੁਕੰਮਲ ਆਤਮਕ ਮੌਤ ਨੇੜੇ ਆਉਂਦੀ ਜਾਂਦੀ ਹੈ, ਉਹ ਨਿੰਦਕ ਸੰਤ ਜਨਾਂ ਨਾਲ ਵੈਰ ਚੁੱਕੀ ਰੱਖਦਾ ਹੈ।ਪਦ ਅਰਥ ਕਾਲੁ = ਮੌਤ, ਆਤਮਕ ਮੌਤ। ਸਿਉ = ਨਾਲ। ਬਾਦੁ = ਝਗੜਾ।
SikhNet (Spanish)El calumniador abandona a su Señor cuando su muerte se acerca y se pelea con los Santos.
ਨਾਨਕ ਕਾ ਰਾਖਾ. ਆਪਿ ਪ੍ਰਭੁ ਸੁਆਮੀ; ਕਿਆ ਮਾਨਸ ਬਪੁਰੇ ਕਰੀਐ ॥੨॥੯॥੯੫॥
naanak kaa raakhaa. aap prabh suaamee; kiaa maanas bapure kareeai |2|9|95|
Sant Singh KhalsaGod Himself, the Lord and Master, is Nanak's protector. What can any wretched person do to him? ||2||9||95||
Manmohan SinghThe Lord Master Himself is the savior of Nanak, What can the wretched man do unto Him?
Manmohan Singh (Punjabi)ਸੁਆਮੀ ਮਾਲਕ ਖੁਦ ਨਾਨਕ ਦਾ ਰੱਖਿਅਕ ਹੈ। ਬਦਬਖਤ ਬੰਦਾ ਉਸ ਨੂੰ ਕੀ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸੋਂ ਕਾ ਰਾਖਾ ਆਪ ਪ੍ਰਭੂ ਸ੍ਵਾਮੀ ਹੈ। ਤੋ ਮਾਨੁਖ (ਬਪੁਰੇ) ਵਿਚਾਰੇ ਕਿਆ ਕਰ ਸਕਤੇ ਹੈਂ, ਭਾਵ ਯਹਿ ਹਮਾਰਾ ਰਖ੍ਯਕ ਵਾਹਿਗੁਰੂ ਹੈ, ਤਿਸੀ ਤੇ ਸਭ ਨਿੰਦਕ ਨਸ੍ਟ ਹੋ ਜਾਤੇ ਹੈਂ॥੨॥੯॥੯੫॥☬ਜੀਵੋਂ ਕੋ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਪਰ ਹੇ ਨਾਨਕ! ਸੰਤ ਜਨਾਂ ਦਾ ਰਖਵਾਲਾ ਮਾਲਕ-ਪ੍ਰਭੂ ਆਪ ਹੀ ਹੈ। ਵਿਚਾਰੇ ਜੀਵ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ॥੨॥੯॥੯੫॥ਪਦ ਅਰਥ ਬਪੁਰੇ = ਵਿਚਾਰੇ ॥੨॥੯॥੯੫॥
SikhNet (Spanish)El Señor es mi Refugio; ¿qué mal me podría causar? (2-9-95)