ਬਿਲਾਵਲੁ ਮਹਲਾ ੫ ॥
bilaaval mahalaa 5 | Ang 822
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
ਸੰਤ ਸਰਣਿ; ਸੰਤ ਟਹਲ ਕਰੀ ॥
sant saran; sant ttehal karee | Ang 822
Sant Singh KhalsaI seek the Sanctuary of the Saints, and I serve the Saints.
Manmohan SinghI seek the saints shelter and serve I the saints.
Manmohan Singh (Punjabi)ਮੈਂ ਸਾਧੂਆਂ ਦੀ ਪਨਾਹ ਲੋੜਦਾ ਹਾਂ ਅਤੇ ਸਾਧੂਆਂ ਦੀ ਹੀ ਸੇਵਾ ਕਰਦਾ ਹਾਂ।
Fareedkot Teekaਸੰਤੋਂ ਕੀ ਸਰਨ ਹੋ ਕਰ ਮੈਨੇ ਸੰਤੋਂ ਕੀ ਹੀ ਟਹਲ ਕਰੀ ਹੈ॥
Prof. Sahib Singhਹੇ ਭਾਈ! ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਜਦੋਂ ਮੈਂ ਗੁਰੂ ਦੀ ਸੇਵਾ ਕਰਨ ਲੱਗ ਪਿਆ,ਪਦ ਅਰਥ ਸੰਤ ਸਰਣਿ = ਗੁਰੂ ਦੀ ਸਰਨ। ਕਰੀ = (ਜਦੋਂ) ਮੈਂ ਕੀਤੀ।
SikhNet (Spanish)Buscando el Refugio de los Santos
ਧੰਧੁ ਬੰਧੁ ਅਰੁ ਸਗਲ ਜੰਜਾਰੋ; ਅਵਰ ਕਾਜ ਤੇ ਛੂਟਿ ਪਰੀ ॥੧॥ ਰਹਾਉ ॥
dhandh bandh ar sagal janjaaro; avar kaaj te chhoott paree |1| rahaau | Ang 822
Sant Singh KhalsaI am rid of all worldly concerns, bonds, entanglements and other affairs. ||1||Pause||
Manmohan SinghI am now rid of all the affairs, bonds, entanglements and other occupations. Pause.
Manmohan Singh (Punjabi)ਮੈਂ ਹੁਣ ਸਾਰਿਆਂ ਧੰਦਿਆਂ, ਅਲਸੇਟਿਆਂ, ਪੁਆੜਿਆਂ ਅਤੇ ਹੋਰ ਬਿਉਹਾਰਾਂ ਤੋਂ ਖਲਾਸੀ ਪਾ ਗਿਆ ਹਾਂ। ਠਹਿਰਾਉ।
Fareedkot Teekaਤਿਸੀ ਤੇ ਧੰਧਿਓਂ ਕਾ ਬੰਧਨ ਔਰ ਸੰਪੂਰਨ ਜੰਜਾਲੋਂ ਕੇ ਸਮਦਾਇ ਪੁਨਾ ਔਰ ਕਾਰਜੋਂ ਤੇ ਮੈਂ ਛੂਟ ਪਰੀ ਹੂੰ, ਭਾਵ ਯਹਿ ਕਿ ਸਰਬ ਦੁਖਦਾਯਕ ਬਿਵਹਾਰੋਂ ਕੋ ਤਿਆਗ ਦੀਆ ਹੈ॥੧॥ ਰਹਾਉ ॥
Prof. Sahib Singh(ਮੇਰੇ ਅੰਦਰੋਂ) ਧੰਧਾ, ਬੰਧਨ ਅਤੇ ਸਾਰਾ ਜੰਜਾਲ (ਮੁੱਕ ਗਿਆ), ਮੇਰੀ ਬ੍ਰਿਤੀ ਹੋਰ ਹੋਰ ਕੰਮਾਂ ਤੋਂ ਅਟੰਕ ਹੋ ਗਈ ॥੧॥ ਰਹਾਉ ॥ਪਦ ਅਰਥ ਧੰਧੁ = ਧੰਧਾ, ਖਲਜਗਨ। ਬੰਧੁ = ਬੰਧਨ। ਅਰੁ = ਅਤੇ। ਜੰਜਾਰੋ = ਜੰਜਾਲ। ਕਾਜ ਤੇ = ਕੰਮਾਂ ਤੋਂ। ਛੂਟਿ ਪਰੀ = (ਮੇਰੀ ਬ੍ਰਿਤੀ) ਛੁੱਟ ਗਈ ॥੧॥ ਰਹਾਉ ॥
SikhNet (Spanish)los sirvo y así me libero de la contienda del mundo y de todas mis amarras.(1-Pausa)
ਸੂਖ ਸਹਜ ਅਰੁ ਘਨੋ ਅਨੰਦਾ; ਗੁਰ ਤੇ ਪਾਇਓ ਨਾਮੁ ਹਰੀ ॥
sookh sehaj ar ghano anandaa; gur te paaeo naam haree | Ang 822
Sant Singh KhalsaI have obtained peace, poise and great bliss from the Guru, through the Lord's Name.
Manmohan SinghPeace, poise, great bliss and the Lord's Name, I have obtained from the Guru.
Manmohan Singh (Punjabi)ਆਰਾਮ, ਅਡੋਲਤਾ, ਬਹੁਤੀ ਖੁਸ਼ੀ ਅਤੇ ਪ੍ਰਭੂ ਦਾ ਨਾਮ, ਮੈਂ ਗੁਰਾਂ ਪਾਸੋਂ ਪਰਾਪਤ ਕੀਤਾ ਹੈ।
Fareedkot Teekaਜਬ ਗੁਰੋਂ ਸੇ ਹਰੀ ਕੇ ਨਾਮ ਕੋ ਪਾਇਆ ਹੈ ਤਬ ਮੈਂ (ਸੂਖ ਸਹਜ) ਆਤਮ ਸੁਖ ਕੋ ਪਾਇਕਰ ਅਤ੍ਯੰਤ ਅਨੰਦਵਾਨ ਭਇਆ ਹੂੰ॥
Prof. Sahib Singhਹੇ ਭਾਈ! ਗੁਰੂ ਪਾਸੋਂ ਮੈਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ (ਜਿਸ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦਾ ਸੁਖ ਅਤੇ ਆਨੰਦ (ਮੇਰੇ ਅੰਦਰ ਉਤਪੰਨ ਹੋ ਗਿਆ)।ਪਦ ਅਰਥ ਸਹਜ = ਆਤਮਕ ਅਡੋਲਤਾ। ਘਨੋ = ਬਹੁਤ। ਤੇ = ਤੋਂ।
SikhNet (Spanish)He obtenido Paz, Equilibrio y Éxtasis del Guru, a través del Nombre del Señor.
ਐਸੋ ਹਰਿ ਰਸੁ ਬਰਨਿ. ਨ ਸਾਕਉ; ਗੁਰਿ ਪੂਰੈ. ਮੇਰੀ ਉਲਟਿ ਧਰੀ ॥੧॥
aiso har ras baran. na saakau; gur poorai. meree ulatt dharee |1| Ang 823
Sant Singh KhalsaSuch is the sublime essence of the Lord, that I cannot describe it. The Perfect Guru has turned me away from the world. ||1||
Manmohan SinghSuch is the Lord's elixir, that I can narrate it not. The Perfect Guru has turned me away form the world.
Manmohan Singh (Punjabi)ਇਹੋ ਜਿਹਾ ਹੈ ਪ੍ਰਭੂ ਦਾ ਅੰਮ੍ਰਿਤ ਕਿ ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ। ਪੂਰਨ ਗੁਰਾਂ ਨੇ ਦੁਨੀਆਂ ਵੱਲੋਂ ਮੇਰਾ ਮੂੰਹ ਮੋੜ ਦਿੱਤਾ ਹੈ।
Fareedkot Teekaਐਸਾ ਹਰਿ ਰਸ ਮੈਂ ਬਰਨਨ ਨਹੀਂ ਕਰ ਸਕਤਾ ਹੂੰ, ਕਿਉਂਕਿ ਪੂਰੇ ਗੁਰੋਂ ਨੇ ਮੇਰੀ ਬ੍ਰਿਤੀ ਜਗਤ ਕੀ ਤਰਫੋਂ ਉਲਟਾਇਕਰ ਵਹਿਗੁਰੂ ਕੇ ਸਰੂਪ ਮੇਂ ਧਰੀ ਹੈ ਅਰਥਾਤ ਇਸਥਿਤ ਕਰੀ ਹੈ॥੧॥
Prof. Sahib Singhਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥ਪਦ ਅਰਥ ਐਸੋ = ਅਜੇਹਾ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ। ਗੁਰਿ = ਗੁਰੂ ਨੇ। ਗੁਰਿ ਪੂਰੈ = ਪੂਰੇ ਗੁਰੂ ਨੇ। ਮੇਰੀ = ਮੇਰੀ ਬ੍ਰਿਤੀ। ਉਲਟਿ ਧਰੀ = (ਮਾਇਆ ਵਲੋਂ) ਪਰਤਾ ਦਿੱਤਾ ॥੧॥
SikhNet (Spanish)Tal es la Esencia Maravillosa y Sublime del Señor que no la podría ni describir; el Guru Perfecto ha cambiado el curso de mi vida alejándome del mundo. (1)
ਪੇਖਿਓ ਮੋਹਨੁ ਸਭ ਕੈ ਸੰਗੇ; ਊਨ ਨ ਕਾਹੂ. ਸਗਲ ਭਰੀ ॥
pekhio mohan sabh kai sange; aoon na kaahoo. sagal bharee | Ang 823
Sant Singh KhalsaI behold the Fascinating Lord with everyone. No one is without Him - He is pervading everywhere.
Manmohan SinghFascinating Lord I see with everyone, None is devoid of Him He is fully filling all.
Manmohan Singh (Punjabi)ਮੋਹਤ ਕਰ ਲੈਣ ਵਾਲੇ ਸੁਆਮੀ ਨੂੰ ਮੈਂ ਹਰ ਇਕਸ ਨਾਲ ਵੇਖਦਾ ਹਾਂ। ਕੋਈ ਭੀ ਉਸ ਤੋਂ ਖਾਲੀ ਨਹੀਂ। ਉਹ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਸੋ ਮਨਮੋਹਨ ਹਰੀ ਸਭ ਜੀਵਾਂ ਕੇ ਸੰਗ ਦੇਖਿਆ ਹੈ, ਜਿਸ ਨੇ ਅਪਨੀ ਚੇਤਨਸੱਤਾ ਸੇ ਸਭ ਸ੍ਰਿਸਟੀ ਭਰੀ ਹੋਈ ਹੈ ਕਿ ਕਿਸੀ ਜਗਹ ਜਿਸ ਕੀ ਊਨਤਾ ਨਹੀਂ ਹੈ॥
Prof. Sahib Singhਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੋਹਣੇ ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ।ਪਦ ਅਰਥ ਪੇਖਿਓ = ਮੈਂ ਵੇਖ ਲਿਆ। ਮੋਹਨੁ = ਸੋਹਣਾ ਪ੍ਰਭੂ {ਵੇਖੋ ਮੂਲ ਪੰਨਾ ੨੪੮। ਉਥੇ ਭੀ ਪ੍ਰਭੂ ਦਾ ਹੀ ਜ਼ਿਕਰ ਹੈ, ਬਾਬਾ ਮੋਹਨ ਜੀ ਦਾ ਨਹੀਂ}। ਕੈ ਸੰਗੇ = ਦੇ ਨਾਲ। ਊਨ = ਊਣਾ, ਖ਼ਾਲੀ। ਸਗਲ = ਸਾਰੀ ਸ੍ਰਿਸ਼ਟੀ।
SikhNet (Spanish)Ahora veo a mi Señor Encantador en cada uno; nadie está privado de Él, pues Él lo llena todo.
ਪੂਰਨ ਪੂਰਿ ਰਹਿਓ ਕਿਰਪਾ ਨਿਧਿ; ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥
pooran poor rahio kirapaa nidh; kahu naanak meree pooree paree |2|7|93| Ang 823
Sant Singh KhalsaThe Perfect Lord, the treasure of mercy, is permeating everywhere. Says Nanak, I am fully fulfilled. ||2||7||93||
Manmohan SinghMy Perfect Lord, the Ocean of mercy is contained everywhere. Realising Him as such I am wholly fulfilled, says Nanak.
Manmohan Singh (Punjabi)ਰਹਿਮਤ ਦਾ ਸਮੁੰਦਰ, ਮੇਰਾ ਮੁਕੰਮਲ ਮਾਲਕ ਹਰ ਥਾਂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ, ਗੁਰੂ ਜੀ ਫਰਮਾਉਂਦੇ ਹਨ।
Fareedkot Teekaਸੋ ਪੂਰਨ ਪੁਰਖ ਵਾਹਿਗੁਰੂ ਜੋ ਕ੍ਰਿਪਾ ਨਿਧਾਨੁ ਹੈ ਸਭ ਮੇਂ ਪੂਰਨ ਹੋਇ ਰਹਿਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਤਿਸ ਕੋ ਜਾਣ ਕਰ ਮੇਰੀ ਪੂਰੀ ਪਰੀ ਹੈ, ਭਾਵ ਕ੍ਰਿਤ ਕ੍ਰਿਤ ਹੋਆ ਹੂੰ॥੨॥੭॥੯੩॥☬ਅਪਨੇ ਮਨ ਹਾਲ ਸਹਤ ਪਰਮੇਸਰ ਪਾਸ ਬੇਨਤੀ ਕਰਤੇ ਹੈਂ:
Prof. Sahib Singhਕਿਰਪਾ ਦਾ ਖ਼ਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ। ਨਾਨਕ ਆਖਦਾ ਹੈ- (ਹੇ ਭਾਈ! ਗੁਰੂ ਦੀ ਮੇਹਰ ਨਾਲ) ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥ਪਦ ਅਰਥ ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਨਾਨਕ = ਹੇ ਨਾਨਕ! ਪੂਰੀ ਪੂਰੀ = ਮੇਰੀ ਮੇਹਨਤ ਸਫਲ ਹੋ ਗਈ ॥੨॥੭॥੯੩॥
SikhNet (Spanish)Mi Señor Perfecto, el Tesoro de Misericordia, prevalece en todo y sabiendo esto vivo satisfecho. (2-7-93)