ੴ

ਸਿੱਖਬਾਣੀ · SikhBani

Ang 823

Sri Guru Granth Sahib · Raag Bilaaval · 6 shabads, 35 lines
Translations
Shabad Guru Arjan Dev Ji Raag Bilaaval continued from Ang 822

ਐਸੋ ਹਰਿ ਰਸੁ ਬਰਨਿ. ਨ ਸਾਕਉ; ਗੁਰਿ ਪੂਰੈ. ਮੇਰੀ ਉਲਟਿ ਧਰੀ ॥੧॥

aiso har ras baran. na saakau; gur poorai. meree ulatt dharee |1|

Sant Singh KhalsaSuch is the sublime essence of the Lord, that I cannot describe it. The Perfect Guru has turned me away from the world. ||1||
Manmohan SinghSuch is the Lord's elixir, that I can narrate it not. The Perfect Guru has turned me away form the world.
Manmohan Singh (Punjabi)ਇਹੋ ਜਿਹਾ ਹੈ ਪ੍ਰਭੂ ਦਾ ਅੰਮ੍ਰਿਤ ਕਿ ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ। ਪੂਰਨ ਗੁਰਾਂ ਨੇ ਦੁਨੀਆਂ ਵੱਲੋਂ ਮੇਰਾ ਮੂੰਹ ਮੋੜ ਦਿੱਤਾ ਹੈ।
Fareedkot Teekaਐਸਾ ਹਰਿ ਰਸ ਮੈਂ ਬਰਨਨ ਨਹੀਂ ਕਰ ਸਕਤਾ ਹੂੰ, ਕਿਉਂਕਿ ਪੂਰੇ ਗੁਰੋਂ ਨੇ ਮੇਰੀ ਬ੍ਰਿਤੀ ਜਗਤ ਕੀ ਤਰਫੋਂ ਉਲਟਾਇਕਰ ਵਹਿਗੁਰੂ ਕੇ ਸਰੂਪ ਮੇਂ ਧਰੀ ਹੈ ਅਰਥਾਤ ਇਸਥਿਤ ਕਰੀ ਹੈ॥੧॥
Prof. Sahib Singhਹਰਿ-ਨਾਮ ਦਾ ਸੁਆਦ ਮੈਨੂੰ ਅਜੇਹਾ ਆਇਆ ਕਿ ਮੈਂ ਉਹ ਬਿਆਨ ਨਹੀਂ ਕਰ ਸਕਦਾ। ਗੁਰੂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ॥੧॥

ਪਦ ਅਰਥ ਐਸੋ = ਅਜੇਹਾ। ਬਰਨਿ ਨ ਸਾਕਉ = {ਸਾਕਉਂ} ਮੈਂ ਬਿਆਨ ਨਹੀਂ ਕਰ ਸਕਦਾ। ਗੁਰਿ = ਗੁਰੂ ਨੇ। ਗੁਰਿ ਪੂਰੈ = ਪੂਰੇ ਗੁਰੂ ਨੇ। ਮੇਰੀ = ਮੇਰੀ ਬ੍ਰਿਤੀ। ਉਲਟਿ ਧਰੀ = (ਮਾਇਆ ਵਲੋਂ) ਪਰਤਾ ਦਿੱਤਾ ॥੧॥

SikhNet (Spanish)Tal es la Esencia Maravillosa y Sublime del Señor que no la podría ni describir; el Guru Perfecto ha cambiado el curso de mi vida alejándome del mundo. (1)

ਪੇਖਿਓ ਮੋਹਨੁ ਸਭ ਕੈ ਸੰਗੇ; ਊਨ ਨ ਕਾਹੂ. ਸਗਲ ਭਰੀ ॥

pekhio mohan sabh kai sange; aoon na kaahoo. sagal bharee |

Sant Singh KhalsaI behold the Fascinating Lord with everyone. No one is without Him - He is pervading everywhere.
Manmohan SinghFascinating Lord I see with everyone, None is devoid of Him He is fully filling all.
Manmohan Singh (Punjabi)ਮੋਹਤ ਕਰ ਲੈਣ ਵਾਲੇ ਸੁਆਮੀ ਨੂੰ ਮੈਂ ਹਰ ਇਕਸ ਨਾਲ ਵੇਖਦਾ ਹਾਂ। ਕੋਈ ਭੀ ਉਸ ਤੋਂ ਖਾਲੀ ਨਹੀਂ। ਉਹ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਸੋ ਮਨਮੋਹਨ ਹਰੀ ਸਭ ਜੀਵਾਂ ਕੇ ਸੰਗ ਦੇਖਿਆ ਹੈ, ਜਿਸ ਨੇ ਅਪਨੀ ਚੇਤਨਸੱਤਾ ਸੇ ਸਭ ਸ੍ਰਿਸਟੀ ਭਰੀ ਹੋਈ ਹੈ ਕਿ ਕਿਸੀ ਜਗਹ ਜਿਸ ਕੀ ਊਨਤਾ ਨਹੀਂ ਹੈ॥
Prof. Sahib Singhਹੇ ਭਾਈ! (ਗੁਰੂ ਦੀ ਕਿਰਪਾ ਨਾਲ) ਸੋਹਣੇ ਪ੍ਰਭੂ ਨੂੰ ਮੈਂ ਸਭ ਵਿਚ ਵੱਸਦਾ ਵੇਖ ਲਿਆ ਹੈ, ਕੋਈ ਭੀ ਥਾਂ ਉਸ ਪ੍ਰਭੂ ਤੋਂ ਸੱਖਣਾ ਨਹੀਂ ਦਿੱਸਦਾ, ਸਾਰੀ ਹੀ ਸ੍ਰਿਸ਼ਟੀ ਪ੍ਰਭੂ ਦੀ ਜੀਵਨ-ਰੌ ਨਾਲ ਭਰਪੂਰ ਦਿੱਸ ਰਹੀ ਹੈ।

ਪਦ ਅਰਥ ਪੇਖਿਓ = ਮੈਂ ਵੇਖ ਲਿਆ। ਮੋਹਨੁ = ਸੋਹਣਾ ਪ੍ਰਭੂ {ਵੇਖੋ ਮੂਲ ਪੰਨਾ ੨੪੮। ਉਥੇ ਭੀ ਪ੍ਰਭੂ ਦਾ ਹੀ ਜ਼ਿਕਰ ਹੈ, ਬਾਬਾ ਮੋਹਨ ਜੀ ਦਾ ਨਹੀਂ}। ਕੈ ਸੰਗੇ = ਦੇ ਨਾਲ। ਊਨ = ਊਣਾ, ਖ਼ਾਲੀ। ਸਗਲ = ਸਾਰੀ ਸ੍ਰਿਸ਼ਟੀ।

SikhNet (Spanish)Ahora veo a mi Señor Encantador en cada uno; nadie está privado de Él, pues Él lo llena todo.

ਪੂਰਨ ਪੂਰਿ ਰਹਿਓ ਕਿਰਪਾ ਨਿਧਿ; ਕਹੁ ਨਾਨਕ ਮੇਰੀ ਪੂਰੀ ਪਰੀ ॥੨॥੭॥੯੩॥

pooran poor rahio kirapaa nidh; kahu naanak meree pooree paree |2|7|93|

Sant Singh KhalsaThe Perfect Lord, the treasure of mercy, is permeating everywhere. Says Nanak, I am fully fulfilled. ||2||7||93||
Manmohan SinghMy Perfect Lord, the Ocean of mercy is contained everywhere. Realising Him as such I am wholly fulfilled, says Nanak.
Manmohan Singh (Punjabi)ਰਹਿਮਤ ਦਾ ਸਮੁੰਦਰ, ਮੇਰਾ ਮੁਕੰਮਲ ਮਾਲਕ ਹਰ ਥਾਂ ਰਮਿਆ ਹੋਇਆ ਹੈ। ਉਸ ਨੂੰ ਇਸ ਤਰ੍ਹਾਂ ਅਨੁਭਵ ਕਰਨ ਦੁਆਰਾ ਮੇਰੇ ਸਾਰੇ ਕਾਰਜ ਰਾਸ ਹੋ ਗਏ ਹਨ, ਗੁਰੂ ਜੀ ਫਰਮਾਉਂਦੇ ਹਨ।
Fareedkot Teekaਸੋ ਪੂਰਨ ਪੁਰਖ ਵਾਹਿਗੁਰੂ ਜੋ ਕ੍ਰਿਪਾ ਨਿਧਾਨੁ ਹੈ ਸਭ ਮੇਂ ਪੂਰਨ ਹੋਇ ਰਹਿਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਤਿਸ ਕੋ ਜਾਣ ਕਰ ਮੇਰੀ ਪੂਰੀ ਪਰੀ ਹੈ, ਭਾਵ ਕ੍ਰਿਤ ਕ੍ਰਿਤ ਹੋਆ ਹੂੰ॥੨॥੭॥੯੩॥☬ਅਪਨੇ ਮਨ ਹਾਲ ਸਹਤ ਪਰਮੇਸਰ ਪਾਸ ਬੇਨਤੀ ਕਰਤੇ ਹੈਂ:
Prof. Sahib Singhਕਿਰਪਾ ਦਾ ਖ਼ਜ਼ਾਨਾ ਪਰਮਾਤਮਾ ਹਰ ਥਾਂ ਪੂਰਨ ਤੌਰ ਤੇ ਵਿਆਪਕ ਦਿੱਸ ਰਿਹਾ ਹੈ। ਨਾਨਕ ਆਖਦਾ ਹੈ- (ਹੇ ਭਾਈ! ਗੁਰੂ ਦੀ ਮੇਹਰ ਨਾਲ) ਮੇਰੀ ਮੇਹਨਤ ਸਫਲ ਹੋ ਗਈ ਹੈ ॥੨॥੭॥੯੩॥

ਪਦ ਅਰਥ ਕਿਰਪਾ ਨਿਧਿ = ਕਿਰਪਾ ਦਾ ਖ਼ਜ਼ਾਨਾ ਪ੍ਰਭੂ। ਨਾਨਕ = ਹੇ ਨਾਨਕ! ਪੂਰੀ ਪੂਰੀ = ਮੇਰੀ ਮੇਹਨਤ ਸਫਲ ਹੋ ਗਈ ॥੨॥੭॥੯੩॥

SikhNet (Spanish)Mi Señor Perfecto, el Tesoro de Misericordia, prevalece en todo y sabiendo esto vivo satisfecho. (2-7-93)

Open this shabad (7 lines, Angs 822-823) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਮਨ ਕਿਆ ਕਹਤਾ; ਹਉ ਕਿਆ ਕਹਤਾ ॥

man kiaa kahataa; hau kiaa kahataa |

Sant Singh KhalsaWhat does the mind say? What can I say?
Manmohan SinghWhat does my mind say and what can I say?
Manmohan Singh (Punjabi)ਮੇਰਾ ਮਨੂਆ ਕੀ ਆਖਦਾ ਹੈ ਅਤੇ ਮੈਂ ਕੀ ਆਖ ਸਕਦਾ ਹਾਂ?
Fareedkot Teekaਹੇ ਪ੍ਰਭੂ! ਮਨ ਮੁਝ ਕੋ ਕਿਆ ਕਹਤਾ ਹੈ ਕਿ ਵਿਸੇ ਪਰਾਯਣ ਹੌ, ਔ ਮੈਂ ਮਨ ਨੂੰ ਕਿਆ ਕਹਤਾ ਹੂੰ ਕਿ ਭਜਨ ਮੇਂ ਤਤਪਰੁ ਹੋ॥
Prof. Sahib Singhਹੇ ਮਨ! ਤੂੰ ਕੀਹ ਕਹਿ ਰਿਹਾ ਹੈਂ? ਹੇ ਜੀਵ! ਤੂੰ ਕੀਹ ਆਖਦਾ ਹੈਂ?

ਪਦ ਅਰਥ ਮਨ = ਹੇ (ਮੇਰੇ) ਮਨ! ਹਉ = ਜੀਵ।

SikhNet (Spanish)Oh mi mente, ¿qué puedes decir?

ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ; ਤਿਸੁ ਆਗੈ ਕਿਆ ਕਹਤਾ ॥੧॥ ਰਹਾਉ ॥

jaan prabeen tthaakur prabh mere; tis aagai kiaa kahataa |1| rahaau |

Sant Singh KhalsaYou are wise and all-knowing, O God, my Lord and Master; what can I say to You? ||1||Pause||
Manmohan SinghMy Lord Master, Thou art wise and All-knower, What can I say before Thee?. Pause.
Manmohan Singh (Punjabi)ਮੇਰੇ ਸੁਆਮੀ ਮਾਲਕ, ਤੂੰ ਸਿਆਣਾ ਅਤੇ ਸਾਰਾ ਕੁਛ ਜਾਨਣਹਾਰ ਹੈ। ਤੇਰੇ ਮੂਹਰੇ ਮੈਂ ਕੀ ਆਖ ਸਕਦਾ ਹਾਂ। ਠਹਿਰਾਉ।
Fareedkot Teekaਰਿਦੇ ਕੀ ਜਾਨਣੇ ਮੇਂ ਜੋ ਤੁਮ ਚਤਰ ਹੋ, ਹੇ ਮੇਰੇ ਠਾਕੁਰ (ਪ੍ਰਭ) ਸਮਰਥ! (ਤਿਸੁ) ਤੇਰੇ ਆਗੇ ਇਸ ਕਾ ਹਾਲ ਕਿਆ ਕਹੂੰ। ਭਾਵ ਯਹਿ ਕਿ ਬਾਹਿਰ ਤੇ ਕਹਿਤਾ ਹੈ ਮੈਂ ਤੇਰਾ ਹੂੰ ਔਰ ਅੰਤਰ ਤੇ ਜਗਤ ਪਰਾਇਣ ਹੋ ਰਹਾ ਹੈਂ॥੧॥ ਰਹਾਉ ॥
Prof. Sahib Singhਮੇਰੇ ਠਾਕੁਰ ਪ੍ਰਭੂ ਜੀ ਤਾਂ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਤੇ ਸਮਝਣ ਵਾਲੇ ਹਨ। ਹੇ ਜੀਵ! ਉਸ ਅੱਗੇ ਕੋਈ (ਠੱਗੀ-ਫ਼ਰੇਬ ਦੀ) ਗੱਲ ਨਹੀਂ ਆਖੀ ਜਾ ਸਕਦੀ ॥੧॥ ਰਹਾਉ ॥

ਪਦ ਅਰਥ ਜਾਨ = ਜਾਣਨਹਾਰ। ਪ੍ਰਬੀਨ = ਸਿਆਣਾ। ਤਿਸੁ ਆਗੈ = ਉਸ (ਪ੍ਰਭੂ) ਦੇ ਸਾਹਮਣੇ ॥੧॥ ਰਹਾਉ ॥

SikhNet (Spanish)Pues el Señor, el Sabio Maestro, lo sabe todo, ¿qué decirle a Él entonces? (1-Pausa)

ਅਨਬੋਲੇ ਕਉ. ਤੁਹੀ ਪਛਾਨਹਿ; ਜੋ ਜੀਅਨ ਮਹਿ ਹੋਤਾ ॥

anabole kau. tuhee pachhaaneh; jo jeean meh hotaa |

Sant Singh KhalsaYou know even what is not said, whatever is in the soul.
Manmohan SinghThou, O Lord, knowest unuttered whatsoever is in the minds.
Manmohan Singh (Punjabi)ਜਿਹੜਾ ਕੁਛ ਭੀ ਮਨਾਂ ਅੰਦਰ ਹੈ, ਹੇ ਸਾਹਿਬ! ਤੂੰ ਬਿਨਾ ਬੋਲਿਆ ਹੀ ਜਾਣਦਾ ਹੈ।
Fareedkot Teekaਜੋ ਜੀਵੋਂ ਕੇ ਰਿਦੇ ਮੇਂ ਹੋਤਾ ਹੈ ਬਿਨਾਂ ਬੋਲੇ ਕੇ ਤਿਸ ਸੰਕਲਪੁ ਕੋ ਤੂੰ ਹੀ ਪਛਾਨਤਾ ਹੈਂ, ਤਾਂ ਤੇ ਮੈਂ ਅਬ ਅਪਨੇ ਮਨ ਕੋ ਕਹਿਤਾ ਹੂੰ॥
Prof. Sahib Singhਹੇ ਪ੍ਰਭੂ! ਜੋ ਅਸਾਂ ਜੀਵਾਂ ਦੇ ਦਿਲਾਂ ਵਿਚ ਹੁੰਦਾ ਹੈ, ਉਸ ਨੂੰ ਦੱਸਣ ਤੋਂ ਬਿਨਾ ਤੂੰ ਆਪ ਹੀ (ਪਹਿਲਾਂ ਹੀ) ਪਛਾਣ ਲੈਂਦਾ ਹੈਂ।

ਪਦ ਅਰਥ ਅਨਬੋਲੇ = ਨਾਹ ਬੋਲੇ ਹੋਏ ਬੋਲ ਨੂੰ। ਜੀਅਨ = ਦਿਲਾਂ ਵਿਚ।

SikhNet (Spanish)Sin que nuestro corazón hable, Él sabe lo que añora, pues

ਰੇ ਮਨ ਕਾਇ, ਕਹਾ ਲਉ ਡਹਕਹਿ; ਜਉ ਪੇਖਤ ਹੀ ਸੰਗਿ ਸੁਨਤਾ ॥੧॥

re man kaae, kahaa lau ddahakeh; jau pekhat hee sang sunataa |1|

Sant Singh KhalsaO mind, why do you deceive others? How long will you do this? The Lord is with you; He hears and sees everything. ||1||
Manmohan SinghO man, what for and how long shalt thou beguile others, when the Lord is with thee to hear and see everything?
Manmohan Singh (Punjabi)ਹੇ ਬੰਦੇ! ਤੂੰ ਕਾਹਦੇ ਲਈ ਅਤੇ ਕਦ ਤੋੜੀ ਹੋਰਨਾ ਨੂੰ ਠੱਗੀ ਜਾਵੇਂਗਾ ਜਦ ਕਿ ਸੁਆਮੀ ਤੇਰੇ ਨਾਲ ਹੀ ਸਭ ਕੁਛ ਸੁਣਦਾ ਅਤੇ ਵੇਖਦਾ ਹੈ?
Fareedkot Teekaਰੇ ਮਨ (ਕਾਇ) ਕਿਸ ਵਾਸਤੇ ਅਰ ਕਹਾਂ ਲਗ (ਡਹਕਹਿ) ਭਰਮਤਾ ਫਿਰਤਾ ਹੈਂ। ਜੋ ਵਾਹਿਗੁਰੂ ਤੇਰੇ ਸਾਥ ਹੀ ਦੇਖਤਾ ਸੁਨਤਾ ਹੈ, ਭਾਵ ਯਹਿ ਤਿਸ ਤੇ ਕਿਸੀ ਪ੍ਰਕਾਰ ਦੁਰਾਵ ਨਹੀਂ ਹੋਵੇਗਾ॥੧॥
Prof. Sahib Singhਹੇ ਮਨ! ਤੂੰ ਕਿਉਂ ਠੱਗੀ ਕਰਦਾ ਹੈਂ? ਕਦ ਤਕ ਠੱਗੀ ਕਰੀ ਜਾਵੇਂਗਾ? ਪਰਮਾਤਮਾ ਤਾਂ ਤੇਰੇ ਨਾਲ (ਵੱਸਦਾ ਹੋਇਆ ਤੇਰੇ ਕਰਮ) ਵੇਖ ਰਿਹਾ ਹੈ, ਤੇ, ਸੁਣ ਭੀ ਰਿਹਾ ਹੈ ॥੧॥

ਪਦ ਅਰਥ ਕਾਇ = ਕਿਉਂ? ਕਹਾ ਲਉ = ਕਦ ਤਕ? ਡਹਕਹਿ = ਤੂੰ ਠੱਗੀ ਕਰੇਂਗਾ। ਜਉ = ਜਦੋਂ। ਸੰਗਿ = ਨਾਲ ॥੧॥

SikhNet (Spanish)¿a quién podrías engañar si el Señor ve y escucha todo dentro de ti? (1)

ਐਸੋ ਜਾਨਿ ਭਏ ਮਨਿ ਆਨਦ; ਆਨ. ਨ ਬੀਓ ਕਰਤਾ ॥

aiso jaan bhe man aanad; aan. na beeo karataa |

Sant Singh KhalsaKnowing this, my mind has become blissful; there is no other Creator.
Manmohan SinghRealising like this that there is not any other Doer, my mind has become happy.
Manmohan Singh (Punjabi)ਇਸ ਤਰ੍ਹਾਂ ਅਨੁਭਵ ਕਰ ਕਿ ਹੋਰ ਕੋਈ ਕਰਨ ਵਾਲਾ ਨਹੀਂ, ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Fareedkot Teekaਹੇ ਵਾਹਿਗੁਰੂ! ਤੇਰੇ ਬਿਨਾਂ ਔਰ ਕੋਈ (ਬੀਓ) ਦੂਸਰਾ ਕਰਤਾ ਨਹੀਂ ਹੈ। ਹਮ ਤੋ ਤੇਰੇ ਕੋ ਐਸਾ ਅੰਤਰਜਾਮੀ ਜਾਨ ਕਰ ਮਨ ਮੇਂ ਅਨੰਦ ਭਏ ਹੈਂ॥
Prof. Sahib Singhਹੇ ਭਾਈ! ਇਹ ਜਾਣ ਕੇ ਕਿ, ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਕੁਝ ਭੀ ਕਰਨ ਜੋਗਾ ਨਹੀਂ, (ਜਾਣਨ ਵਾਲੇ ਦੇ) ਮਨ ਵਿਚ ਹੁਲਾਰਾ ਪੈਦਾ ਹੋ ਜਾਂਦਾ ਹੈ।

ਪਦ ਅਰਥ ਜਾਨਿ = ਜਾਣ ਕੇ। ਮਨਿ = ਮਨ ਵਿਚ। ਆਨ = {अन्य} ਕੋਈ ਹੋਰ। ਬੀਓ = ਦੂਜਾ।

SikhNet (Spanish)Si Lo conoces, estarás siempre en Éxtasis y no sabrás nada más que de tu Señor Creador.

ਕਹੁ ਨਾਨਕ. ਗੁਰ ਭਏ ਦਇਆਰਾ; ਹਰਿ ਰੰਗੁ. ਨ ਕਬਹੂ ਲਹਤਾ ॥੨॥੮॥੯੪॥

kahu naanak. gur bhe deaaraa; har rang. na kabahoo lahataa |2|8|94|

Sant Singh KhalsaSays Nanak, the Guru has become kind to me; my love for the Lord shall never wear off. ||2||8||94||
Manmohan SinghSays Nanak, the Guru has become merciful unto me and my love for the Lord shall never wear off.
Manmohan Singh (Punjabi)ਨਾਨਕ ਕਹਿੰਦਾ ਹੈ ਕਿ ਗੁਰੂ ਜੀ ਮੇਰੇ ਉਤੇ ਮਾਇਆਵਾਨ ਹੋ ਗਏ ਹਨ। ਮੇਰਾ ਪ੍ਰਭੂ ਨਾਲੋ ਪ੍ਰੇਮ ਕਦੇ ਭੀ ਟੁਟੇਗਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਤਿਗੁਰ ਦਿਆਲੂ ਭਏ ਤਬ ਹੇ ਹਰੀ! ਇਹ ਤੇਰਾ ਪ੍ਰੇਮ ਕਬੀ ਨਹੀਂ ਲਹਿਤਾ ਹੈ, ਭਾਵ ਯਹਿ ਤੇਰੇ ਪ੍ਰੇਮ ਸੇ ਤੇਰੇ ਸਾਥ ਅਭੇਦ ਹੋ ਜਾਈਤਾ ਹੈ॥੨॥੮॥੯੪॥☬ਜਿਸ ਸਮੇਂ ਸੁਲਹੀ ਪਠਾਣ ਪ੍ਰਿਥੀ ਚੰਦ ਕੀ ਸਹਾਇਤਾ ਹੇਤ ਸ੍ਰੀ ਗੁਰੂ ਅਰਜਨ ਜੀ ਪਰ ਚਢਾਈ ਕਰ ਕੇ ਆਇਆ। ਰਸਤੇ ਬੀਚ ਆਵੇ ਮੇਂ ਗਿਰ ਕਰ ਮ੍ਰਿਤੁ ਭਇਆ। ਤਿਸ ਕਾ ਭਤੀਜਾ ਸੁਲਭੀ ਨਾਮ ਥਾ, ਪੁਨਾ ਸੋ ਭੀ ਗੁਰੂ ਜੀ ਸੇ ਵੈਰ ਭਾਵ ਰਾਖਤਾ ਭਇਆ। ਪੁਨਾ ਜਬ ਚੰਦੂ ਸ੍ਵਾਹੀ ਕੀ ਲੜਕੀ ਕਾ ਸਾਕ ਗੁਰੂ ਹਰਿਗੋਬਿੰਦ ਸਾਹਿਬ ਜੀ ਹੇਤ ਭੇਜਾ ਹੂਆ ਗੁਰੂ ਜੀ ਨੇ ਸਿਖੋਂ ਕੀ ਬੇਨਤੀ ਮਾਂਨ ਕਰ ਔ ਤਿਸ ਨੀਚ ਕੋ ਹੰਕਾਰੀ ਜਾਨ ਕਰ ਤਿਆਗ ਦੀਆ, ਤਬ ਤਿਸ ਨੀਚ ਨੇ ਪਾਤਸ਼ਾਹਿ ਪਾਸ ਗੁਰੂ ਜੀ ਕੀ ਬਹੁਤ ਚੁਗਲੀ ਕਰੀ। ਜਬ ਪਾਤਸ਼ਾਹ ਲਾਹੌਰ ਕੋ ਆਵਤਾ ਹੂਆ ਰਸਤੇ ਮੇਂ ਘੋੜੇ ਸੇ ਗਿਰ ਪੜਾ ਤਬ ਨਜੂਮੀ ਸੇ ਕਹਾਯਾ ਕਿ ਕਿਤਾਬ ਮੇਰੀ ਚੋਰ ਲੇ ਗਏ ਹੈਂ। ਗੁਰੂ ਜੀ ਚੋਰ ਰਖਤੇ ਹੈਂ ਉਨ ਸੇ ਮੰਗਵਾ ਲੇਵੋ। ਪਾਤਸ਼ਾਹ ਨੇ ਪਹਿਲਾਂ ਤੋ ਨਹੀਂ ਮਾਨਾਂ ਔਰ ਕਹਾ ਕਿ ਓਹ ਖੁਦਾ ਕਾ ਘਰ ਹੈ, ਤਿਨ ਕੋ ਐਸੇ ਦੋਸ ਅਰੋਪਣੇ ਯੋਗ ਨਹੀਂ। ਪ੍ਰੰਤੂ ਫੇਰ ਬਹੁਤ ਸਮਝਾਇ ਕਰ ਪਾਤਸਾਹਿ ਸੇਂ ਸੁਲਭੀ ਕੋ ਹੁਕਮ ਦਿਵਾਯਾ। ਤਬ ਓਹ ਸੁਲਹੀ ਕਾ ਭਤੀਜਾ ਸੁਲਭੀ ਚੰਦੂ ਦੁਸਟ ਕਾ ਪ੍ਰੇਰਿਆ ਹੂਆ ਗੁਰੂ ਜੀ ਕੇ ਪਕੜਨੇ ਹੇਤ ਚਲਾ। ਰਸਤੇ ਮੇਂ ਤਿਸ ਕੋ ਏਕ ਸਈਯਦ ਮਿਲਾ। ਉਸ ਨੇ ਉਸ ਕੇ ਚਾਚੇ ਸੁਲਹੀ ਸੇਂ ਰੁਪਏ ਲੈਣੇ ਥੇ। ਇਸ ਕਰ ਤਿਸ ਨੇ ਸੁਲਭੀ ਕੋ ਕਿਹਾ: ਤੈਨੇ ਅਪਨੇ
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਗੁਰੂ ਮਿਹਰਬਾਨ ਹੁੰਦਾ ਹੈ (ਉਸ ਦੇ ਦਿਲ ਵਿਚੋਂ) ਪਰਮਾਤਮਾ ਦਾ ਪ੍ਰੇਮ-ਰੰਗ ਕਦੇ ਨਹੀਂ ਉਤਰਦਾ ॥੨॥੮॥੯੪॥

ਪਦ ਅਰਥ ਦਇਆਰਾ = ਦਇਆਵਾਨ ॥੨॥੮॥੯੪॥

SikhNet (Spanish)Dice Nanak, cuando el Guru tiene Compasión de ti, el Amor Interior del Señor nunca se acaba. (2-8-94)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਨਿੰਦਕੁ; ਐਸੇ ਹੀ ਝਰਿ ਪਰੀਐ ॥

nindak; aise hee jhar pareeai |

Sant Singh KhalsaThus, the slanderer crumbles away.
Manmohan SinghThus, crumbles down the slanderer.
Manmohan Singh (Punjabi)ਬਦਖੋਈ ਕਰਨ ਵਾਲਾ ਇਸ ਤਰ੍ਹਾਂ ਢਹਿ ਪੈਦਾ ਹੈ।
Fareedkot Teekaਹੇ ਭਾਈ! ਨਿੰਦਕ ਇਸ ਪ੍ਰਕਾਰ ਹੀ ਝੜ ਪੜਤੇ ਹੈਂ॥
Prof. Sahib Singhਹੇ ਭਾਈ! ਸੁਣ, ਨਿੰਦਕ ਭੀ ਇਸੇ ਤਰ੍ਹਾਂ ਆਤਮਕ ਉੱਚਤਾ ਤੋਂ ਡਿੱਗ ਪੈਂਦਾ ਹੈ,

ਪਦ ਅਰਥ ਝਰਿ = ਝੜ ਕੇ, ਕਿਰ ਕੇ, ਡਿੱਗ ਕੇ। ਪਰੀਐ = ਹੇਠਾਂ ਡਿੱਗ ਪੈਂਦਾ ਹੈ, ਆਤਮਕ ਮੌਤ ਦੇ ਟੋਏ ਵਿਚ ਜਾ ਪੈਂਦਾ ਹੈ।

SikhNet (Spanish)El calumniador cae siempre,

ਇਹ ਨੀਸਾਨੀ ਸੁਨਹੁ ਤੁਮ ਭਾਈ; ਜਿਉ ਕਾਲਰ ਭੀਤਿ ਗਿਰੀਐ ॥੧॥ ਰਹਾਉ ॥

eih neesaanee sunahu tum bhaaee; jiau kaalar bheet gireeai |1| rahaau |

Sant Singh KhalsaThis is the distinctive sign - listen, O Siblings of Destiny: he collapses like a wall of sand. ||1||Pause||
Manmohan SinghO brother, hear thou this distinctive mark of his, that he falls like the wall of saltpetre. Pause.
Manmohan Singh (Punjabi)ਹੇ ਭਰਾ! ਤੂੰ ਉਸ ਦਾ ਇਹ ਭੇਦਕ ਚਿਨ੍ਹ ਸੁਣ ਕਿ ਉਹ ਸ਼ੋਰੇ ਦੀ ਕੰਧ ਦੀ ਮਾਨਿੰਦ ਡਿਗ ਪੈਦਾ ਹੈ। ਠਹਿਰਾਉ।
Fareedkot Teekaਹੇ ਭਾਈ ਜਨੋਂ! ਇਹੁ (ਨੀਸਾਨੀ) ਪ੍ਰਗਟ ਦ੍ਰਿਸਟਾਂਤ ਤੁਮ ਸੁਨੋ: ਜਿਸ ਪ੍ਰਕਾਰ ਕਾਲਰ ਕੇ ਲਗਨੇ ਸੇ ਕੰਧ ਗਿਰ ਪੜਤੀ ਹੈ॥੧॥ ਰਹਾਉ ॥
Prof. Sahib Singhਜਿਵੇਂ ਕੱਲਰ ਦੀ ਕੰਧ (ਕਿਰ ਕਿਰ ਕੇ) ਡਿੱਗ ਪੈਂਦੀ ਹੈ, ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ। (ਨਿੰਦਾ ਉਸ ਦੇ ਆਤਮਕ ਜੀਵਨ ਨੂੰ, ਮਾਨੋ, ਕੱਲਰ ਲੱਗਾ ਹੋਇਆ ਹੈ) ॥੧॥ ਰਹਾਉ ॥

ਪਦ ਅਰਥ ਭਾਈ = ਹੇ ਭਾਈ! ਨੀਸਾਨੀ = ਲੱਛਣ। ਕਾਲਰ ਭੀਤਿ = ਕੱਲਰ ਦੀ ਕੰਧ ॥੧॥ ਰਹਾਉ ॥

SikhNet (Spanish)así como la pared de arena. (1-Pausa)

ਜਉ ਦੇਖੈ ਛਿਦ੍ਰੁ. ਤਉ ਨਿੰਦਕੁ ਉਮਾਹੈ; ਭਲੋ ਦੇਖਿ ਦੁਖ ਭਰੀਐ ॥

jau dekhai chhidru. tau nindak umaahai; bhalo dekh dukh bhareeai |

Sant Singh KhalsaWhen the slanderer sees a fault in someone else, he is pleased. Seeing goodness, he is depressed.
Manmohan SinghWhen the slanderer sees demerit in some one, then is he pleased. On seeing merit he is filled with grief.
Manmohan Singh (Punjabi)ਜਦ ਕਲੰਕ ਲਾਉਣ ਵਾਲਾ ਕਿਸੇ ਵਿੱਚ ਅਉਗਣਾ ਵੇਖਦਾ ਹੈ ਤਾਂ ਉਹ ਖੁਸ਼ ਹੁੰਦਾ ਹੈ। ਗੁਣ ਵੇਖ ਕੇ ਉਹ ਗਮ ਨਾਲ ਭਰ ਜਾਂਦਾ ਹੈ।
Fareedkot Teekaਜਬ ਕੋਈ ਰੰਚਕ ਮਾਤ੍ਰ ਭੀ ਛਿੱਦ੍ਰ ਦੋਸ ਦੇਖਤਾ ਹੈ ਤਬ ਨਿੰਦਕ (ਉਮਾਹੈ) ਖੁਸੀ ਹੋਤਾ ਹੈ। ਜਬ ਕਿਸੀ ਕਾ ਭਲਾ ਦੇਖਤਾ ਹੈ ਤਬ ਦੁਖੋਂ ਕਰ ਤਿਸ ਕਾ ਮਨ ਭਰੀਤਾ ਹੈ, ਭਾਵ ਯਹਿ ਦੁਖੀ ਹੋਤਾ ਹੈ॥
Prof. Sahib Singhਹੇ ਭਾਈ! ਜਦੋਂ (ਕੋਈ) ਨਿੰਦਕ (ਕਿਸੇ ਮਨੁੱਖ ਦਾ ਕੋਈ) ਨੁਕਸ ਵੇਖਦਾ ਹੈ ਤਦੋਂ ਖ਼ੁਸ਼ ਹੁੰਦਾ ਹੈ, ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁੱਖੀ ਹੁੰਦਾ ਹੈ।

ਪਦ ਅਰਥ ਜਉ = ਜਦੋਂ। ਛਿਦ੍ਰੁ = (ਕਿਸੇ ਦਾ) ਨੁਕਸ। ਤਉ = ਤਦੋਂ। ਉਮਾਹੈ = ਖ਼ੁਸ਼ ਹੁੰਦਾ ਹੈ। ਭਲੋ = (ਕਿਸੇ ਦੀ) ਭਲਾਈ।

SikhNet (Spanish)Pues cuando ve el error en alguien, se complace y cuando ve lo bueno se llena de dolor.

ਆਠ ਪਹਰ ਚਿਤਵੈ. ਨਹੀ ਪਹੁਚੈ; ਬੁਰਾ ਚਿਤਵਤ ਚਿਤਵਤ ਮਰੀਐ ॥੧॥

aatth pehar chitavai. nahee pahuchai; buraa chitavat chitavat mareeai |1|

Sant Singh KhalsaTwenty-four hours a day, he plots, but nothing works. The evil man dies, constantly thinking up evil plans. ||1||
Manmohan SinghAll day long, he thinks of another's evil, but it happens not, The evil man dies cherishing and meditating evil.
Manmohan Singh (Punjabi)ਉਹ ਸਾਰਾ ਦਿਨ ਹੀ ਹੋਰਾਂ ਦਾ ਬੁਰਾ ਸੋਚਦਾ ਹੈ ਪ੍ਰੰਤੂ ਇਹ ਵਾਪਰਦਾ ਨਹੀਂ। ਭੈੜਾ ਬੰਦਾ ਬੁਰਾ ਸੋਚਦਾ ਸੋਚਦਾ ਹੀ ਮਰ ਮੁਕ ਜਾਂਦਾ ਹੈ।
Fareedkot Teekaਪੁਨਾ ਅਸਟ ਪਹਰ ਮੇਂ ਬੁਰਾ ਹੀ ਚਿਤਵਤਾ ਹੈ। ਪਰੰਤੂ ਬੁਰਾ ਕਰਨੇ ਕੋ ਪਹੁਚ ਨਹੀਂ ਸਕਤਾ ਹੈ, ਤਾਂ ਵੀ ਬੁਰਾ ਚਿਤਵਤਾ ਹੀ ਮਰਤਾ ਹੈ॥੧॥
Prof. Sahib Singhਅੱਠੇ ਪਹਰ (ਹਰ ਵੇਲੇ) ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਬੁਰਾਈ ਕਰ ਸਕਣ ਤਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਓਂਤ ਸੋਚਦਿਆਂ ਸੋਚਦਿਆਂ ਹੀ ਆਤਮਕ ਮੌਤੇ ਮਰ ਜਾਂਦਾ ਹੈ ॥੧॥

ਪਦ ਅਰਥ ਚਿਤਵੈ = (ਕਿਸੇ ਦਾ ਨੁਕਸਾਨ ਕਰਨ ਦੀ) ਸੋਚ ਸੋਚਦਾ ਰਹਿੰਦਾ ਹੈ। ਨਹੀ ਪਹੁਚੈ = (ਬੁਰਾਈ ਕਰਨ ਤਕ) ਅੱਪੜ ਨਹੀਂ ਸਕਦਾ। ਮਰੀਐ = ਆਤਮਕ ਮੌਤੇ ਮਰ ਜਾਂਦਾ ਹੈ ॥੧॥

SikhNet (Spanish)Piensa en el mal del otro, pues él no puede alcanzar su propio ser y alabando la maldad, es destruido. (1)

ਨਿੰਦਕੁ. ਪ੍ਰਭੂ ਭੁਲਾਇਆ. ਕਾਲੁ ਨੇਰੈ ਆਇਆ; ਹਰਿ ਜਨ ਸਿਉ ਬਾਦੁ ਉਠਰੀਐ ॥

nindak. prabhoo bhulaaeaa. kaal nerai aaeaa; har jan siau baad utthareeai |

Sant Singh KhalsaThe slanderer forgets God, death approaches him, and he starts to argue with the humble servant of the Lord.
Manmohan SinghThe slanderer forgets the Lord, his death draws near him and he raises a quarrel with the Lord's slave.
Manmohan Singh (Punjabi)ਦੂਸ਼ਨ ਲਾਉਣ ਵਾਲਾ ਸੁਆਮੀ ਨੂੰ ਵਿਸਾਰ ਦਿੰਦਾ ਹੈ, ਉਸ ਦੀ ਮੌਤ ਉਸ ਦੇ ਨੇੜੇ ਆ ਢੁਕਦੀ ਹੈ ਅਤੇ ਉਹ ਸੁਆਮੀ ਦੇ ਗੋਲੇ ਨਾਲ ਝਗੜਾ ਖੜਾ ਕਰ ਲੈਂਦਾ ਹੈ।
Fareedkot Teekaਪ੍ਰਭੂ ਕਾ ਭੁਲਾਇਆ ਹੋਇਆ ਜੋ ਨਿੰਦਕੁ ਸੁਲਭੀ ਥਾ, ਤਿਸ ਕੇ ਨਿਕਟ ਕਾਲ ਆਇ ਪ੍ਰਾਪਤਿ ਭਯਾ ਥਾ। ਕਿਉਂਕਿ ਹਰਿ ਜਨੋਂ ਸਾਥ (ਬਾਦੁ) ਝਗੜਾ ਉਠਾਵਤਾ ਭਯਾ॥
Prof. Sahib Singhਹੇ ਭਾਈ! ਨਿੰਦਕ ਨੂੰ ਜਿਉਂ ਜਿਉਂ ਪ੍ਰਭੂ (ਨਿੰਦਾ ਵਾਲੇ) ਕੁਰਾਹੇ ਪਾਂਦਾ ਹੈ, ਤਿਉਂ ਤਿਉਂ ਨਿੰਦਕ ਦੀ ਮੁਕੰਮਲ ਆਤਮਕ ਮੌਤ ਨੇੜੇ ਆਉਂਦੀ ਜਾਂਦੀ ਹੈ, ਉਹ ਨਿੰਦਕ ਸੰਤ ਜਨਾਂ ਨਾਲ ਵੈਰ ਚੁੱਕੀ ਰੱਖਦਾ ਹੈ।

ਪਦ ਅਰਥ ਕਾਲੁ = ਮੌਤ, ਆਤਮਕ ਮੌਤ। ਸਿਉ = ਨਾਲ। ਬਾਦੁ = ਝਗੜਾ।

SikhNet (Spanish)El calumniador abandona a su Señor cuando su muerte se acerca y se pelea con los Santos.

ਨਾਨਕ ਕਾ ਰਾਖਾ. ਆਪਿ ਪ੍ਰਭੁ ਸੁਆਮੀ; ਕਿਆ ਮਾਨਸ ਬਪੁਰੇ ਕਰੀਐ ॥੨॥੯॥੯੫॥

naanak kaa raakhaa. aap prabh suaamee; kiaa maanas bapure kareeai |2|9|95|

Sant Singh KhalsaGod Himself, the Lord and Master, is Nanak's protector. What can any wretched person do to him? ||2||9||95||
Manmohan SinghThe Lord Master Himself is the savior of Nanak, What can the wretched man do unto Him?
Manmohan Singh (Punjabi)ਸੁਆਮੀ ਮਾਲਕ ਖੁਦ ਨਾਨਕ ਦਾ ਰੱਖਿਅਕ ਹੈ। ਬਦਬਖਤ ਬੰਦਾ ਉਸ ਨੂੰ ਕੀ ਕਰ ਸਕਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸੋਂ ਕਾ ਰਾਖਾ ਆਪ ਪ੍ਰਭੂ ਸ੍ਵਾਮੀ ਹੈ। ਤੋ ਮਾਨੁਖ (ਬਪੁਰੇ) ਵਿਚਾਰੇ ਕਿਆ ਕਰ ਸਕਤੇ ਹੈਂ, ਭਾਵ ਯਹਿ ਹਮਾਰਾ ਰਖ੍ਯਕ ਵਾਹਿਗੁਰੂ ਹੈ, ਤਿਸੀ ਤੇ ਸਭ ਨਿੰਦਕ ਨਸ੍ਟ ਹੋ ਜਾਤੇ ਹੈਂ॥੨॥੯॥੯੫॥☬ਜੀਵੋਂ ਕੋ ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਪਰ ਹੇ ਨਾਨਕ! ਸੰਤ ਜਨਾਂ ਦਾ ਰਖਵਾਲਾ ਮਾਲਕ-ਪ੍ਰਭੂ ਆਪ ਹੀ ਹੈ। ਵਿਚਾਰੇ ਜੀਵ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ॥੨॥੯॥੯੫॥

ਪਦ ਅਰਥ ਬਪੁਰੇ = ਵਿਚਾਰੇ ॥੨॥੯॥੯੫॥

SikhNet (Spanish)El Señor es mi Refugio; ¿qué mal me podría causar? (2-9-95)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਐਸੇ ਕਾਹੇ ਭੂਲਿ ਪਰੇ ॥

aise kaahe bhool pare |

Sant Singh KhalsaWhy do you wander in delusion like this?
Manmohan SinghWhy strayest thou thus?
Manmohan Singh (Punjabi)ਤੂੰ ਇਸ ਤਰ੍ਹਾਂ ਕਿਉਂ ਭੁਲਿਆ ਫਿਰਦਾ ਹੈ?
Fareedkot Teekaਹੇ ਜੀਵੋ! ਐਸੇ ਇਸ ਪ੍ਰਕਾਰ ਕਿਉਂ ਭੂਲ ਪਰੇ ਹੋ। ਸੋ ਕੈਸੇ ਭੂਲੇ ਹੋ?
Prof. Sahib Singh(ਹੇ ਭਾਈ! ਪਤਾ ਨਹੀਂ ਜੀਵ) ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ।

ਪਦ ਅਰਥ ਐਸੇ = ਇਸ ਤਰ੍ਹਾਂ। ਕਾਹੇ = ਕਿਉਂ? ਭੂਲਿ ਪਰੇ = (ਜੀਵ) ਭੁੱਲੇ ਪਏ ਹਨ, ਕੁਰਾਹੇ ਪਏ ਹੋਏ ਹਨ।

SikhNet (Spanish)Oh hombre, ¿por qué estás tan perdido? Dios es el Dador y la Causa, pero insistes en negarlo.

ਕਰਹਿ ਕਰਾਵਹਿ. ਮੂਕਰਿ ਪਾਵਹਿ; ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥

kareh karaaveh. mookar paaveh; pekhat sunat sadaa sang hare |1| rahaau |

Sant Singh KhalsaYou act, and incite others to act, and then deny it. The Lord is always with you; He sees and hears everything. ||1||Pause||
Manmohan SinghThou do evil deeds and make others do evil and then you deny it. Thy God is with thee always and is watching and hears all. Pause.
Manmohan Singh (Punjabi)ਤੂੰ ਪਾਪ ਕਰਦਾ ਤੇ ਕਰਾਉਂਦਾ ਹੈ, ਅਤੇ ਉਸ ਤੋਂ ਇਨਕਾਰ ਕਰਦਾ ਹੈ। ਤੇਰਾ ਵਾਹਿਗੁਰੂ ਹਮੇਸ਼ਾਂ ਤੇਰੇ ਨਾਲ ਸਭ ਕਿਛ ਵੇਖਦਾ ਤੇ ਸੁਣਦਾ ਹੈ। ਠਹਿਰਾਉ।
Fareedkot Teekaਖੋਟੇ ਕਰਮਾਂ ਕੋ ਆਪ ਕਰਤੇ ਪੁਨਾ ਔਰੋਂ ਸੇ ਕਰਾਵਤੇ ਹੂਏ ਫੇਰ ਮੁਕਰ ਪੜਤੇ ਹੋ। ਭਾਵ ਯਹਿ ਝੂਠ ਬੋਲ ਕਰ ਕਹਤੇ ਹੋ ਹਮ ਨੇ ਨਹੀਂ ਕੀਏ। ਪਰੰਤੂ ਤੁਮਾਰੇ ਕਰਮੋਂ ਕੋ ਏਕ ਹਰੀ ਸਦਾ ਤੁਮਾਰੇ ਸਾਥ ਹੋ ਕਰ ਦੇਖਤਾ ਹੈ, ਔਰ ਜੋ ਤੁਮ ਬੋਲਤੇ ਹੋ ਤਿਸ ਕੋ ਭੀ ਸੁਨਤਾ ਰਹਤਾ ਹੈ। ਭਾਵ ਯਹਿ ਤੁਮਾਰਾ ਤਿਸ ਹਰੀ ਤੇ ਕੁਛ ਦੁਰਾਉ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singh(ਜੀਵ ਸਾਰੇ ਮੰਦੇ ਕਰਮ) ਕਰਦੇ ਕਰਾਂਦੇ ਭੀ ਹਨ, (ਫਿਰ) ਮੁੱਕਰ ਭੀ ਜਾਂਦੇ ਹਨ (ਕਿ ਅਸਾਂ ਨਹੀਂ ਕੀਤੇ)। ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ (ਸਭਨਾਂ ਦੀਆਂ ਕਰਤੂਤਾਂ) ਵੇਖਦਾ ਸੁਣਦਾ ਹੈ ॥੧॥ ਰਹਾਉ ॥

ਪਦ ਅਰਥ ਕਰਹਿ ਕਰਾਵਹਿ = (ਜੀਵ ਸਭ ਕੁਝ) ਕਰਦੇ ਕਰਾਂਦੇ ਹਨ। ਪੇਖਤ = ਵੇਖਦਾ। ਸੰਗਿ = ਨਾਲ ॥੧॥ ਰਹਾਉ ॥

SikhNet (Spanish)¿No sabes que Él ve y escucha todo dentro de ti?(1-Pausa)

ਕਾਚ ਬਿਹਾਝਨ, ਕੰਚਨ ਛਾਡਨ; ਬੈਰੀ ਸੰਗਿ ਹੇਤੁ. ਸਾਜਨ ਤਿਆਗਿ. ਖਰੇ ॥

kaach bihaajhan, kanchan chhaaddan; bairee sang het. saajan tiaag. khare |

Sant Singh KhalsaYou purchase glass, and discard gold; you are in love with your enemy, while you renounce your true friend.
Manmohan SinghThou purchasest glass, rejectest gold, bearest love with the enemy and abandonest the True Friend.
Manmohan Singh (Punjabi)ਤੂੰ ਬਿਲੌਰ ਖਰੀਦਦਾ ਹੈਂ, ਸੋਨੇ ਨੂੰ ਤਿਆਗਦਾ ਹੈਂ, ਦੁਸ਼ਨਮ ਨਾਲ ਪਿਆਰ ਪਾਉਂਦਾ ਹੈ ਅਤੇ ਸੱਚੇ ਮਿੱਤਰ ਨੂੰ ਛੱਡਦਾ ਹੈਂ।
Fareedkot Teekaਵਿਸਿਓਂ ਰੂਪੀ ਕੰਚ ਕਾ (ਬਿਹਾਝਨ) ਖਰੀਦਨਾ ਕਰਤੇ ਹੋ ਔ ਨਾਮ ਰੂਪੀ (ਕੰਚਨ) ਸ੍ਵਰਨ ਛੋਡਨਾ ਕਰਤੇ ਹੋ। ਪੁਨਾ ਇਸਤ੍ਰੀ ਪੁਤ੍ਰ ਆਦੀ ਸਨਬੰਧੀ ਜੋ ਕਲ੍ਯਾਨ ਮਾਰਗ ਮੇਂ ਵਿਘਨ ਕਰਤਾ ਸਤ੍ਰੂ ਸਮ ਹੈਂ, ਤਿਨਾਂ ਸਾਥ (ਹੇਤੁ) ਪ੍ਰੇਮ ਕਰ ਕੇ ਖਰੇ ਸਾਜਨ ਜੋ ਸੰਤ ਜਨ ਕਲ੍ਯਾਨ ਕਰਤਾ ਹੈਂ, ਤਿਨੋਂ ਕਾ ਸੰਗ ਤਿਆਗ ਦੀਆ ਹੈ॥
Prof. Sahib Singhਹੇ ਭਾਈ! ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ-(ਇਹ ਹਨ ਜੀਵਾਂ ਦੀਆਂ ਕਰਤੂਤਾਂ)।

ਪਦ ਅਰਥ ਕਾਜ = ਕੱਚ। ਬਿਹਾਝਨ = ਖ਼ਰੀਦਣਾ, ਵਪਾਰ ਕਰਨਾ। ਕੰਚਨ = ਸੋਨਾ। ਹੇਤੁ = ਪਿਆਰ। ਖਰੇ ਸਾਜਨ = ਸੱਚੇ ਮਿੱਤਰ।

SikhNet (Spanish)Al vidrio lo adoras y al oro lo abandonas; amando al enemigo, haces a un lado al Verdadero Amigo.

ਹੋਵਨੁ ਕਉਰਾ. ਅਨਹੋਵਨੁ ਮੀਠਾ; ਬਿਖਿਆ ਮਹਿ ਲਪਟਾਇ ਜਰੇ ॥੧॥

hovan kauraa. anahovan meetthaa; bikhiaa meh lapattaae jare |1|

Sant Singh KhalsaThat which exists, seems bitter; that which does not exist, seems sweet to you. Engrossed in corruption, you are burning away. ||1||
Manmohan SinghThe Lord, that is, seems bitter and mammon, that is not seems sweet to thee. Engrossed in evil, thou are burnt down.
Manmohan Singh (Punjabi)ਸੁਆਮੀ, ਜੋ ਹੈ, ਤੈਨੂੰ ਕੋੜਾ ਲੱਗਦਾ ਹੈ ਅਤੇ ਮਾਇਆ ਜੋ ਹੈ ਹੀ ਨਹੀਂ ਤੈਨੂੰ ਮਿੱਠੀ ਲੱਗਦੀ ਹੈ। ਬਦੀ ਵਿੱਚ ਗਰਕ ਹੋ ਕੇ ਤੂੰ ਸੜ ਮੱਚ ਗਿਆ ਹੈ।
Fareedkot Teekaਜੋ ਹੋਨਹਾਰ ਅਵਸ੍ਯ ਮ੍ਰਿਤੁ ਹੋਣਾ ਹੈ, ਸੋ ਕਉੜਾ ਲਾਗਤਾ ਹੈ। ਔਰ ਜੋ ਜੀਵਣਾ (ਅਨਹੋਵਨੁ) ਨਹੀਂ ਹੋਣਾ ਸੋ ਮੀਠਾ ਲਾਗਤਾ ਹੈ। ਇਸ ਪ੍ਰਕਾਰ ਵਿਸ੍ਯੋਂ ਮੇਂ ਲੰਪਟ ਹੋ ਕਰ ਸਦਾ ਤ੍ਰਿਸਨਾ ਮੇਂ (ਜਰੇ) ਜਲਤੇ ਹੈਂ ਵਾ ਜੜੇ ਗਏ ਖਚਤ ਹੂਏ ਹੈਂ॥੧॥
Prof. Sahib Singhਪਰਮਾਤਮਾ (ਦਾ ਨਾਮ) ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ (-ਇਹ ਹੈ ਨਿੱਤ ਦਾ ਸੁਭਾਉ ਜੀਵਾਂ ਦਾ। ਮਾਇਆ ਦੇ ਮੋਹ ਵਿਚ ਫਸ ਕੇ ਸਦਾ ਖਿੱਝਦੇ ਰਹਿੰਦੇ ਹਨ) ॥੧॥

ਪਦ ਅਰਥ ਹੋਵਨੁ = ਜੋ ਸਦਾ ਕਾਇਮ ਹੈ, ਪਰਮਾਤਮਾ। ਕਉਰਾ = ਕੌੜਾ। ਅਨਹੋਵਨੁ = ਜੋ ਸਦਾ ਰਹਿਣ ਵਾਲਾ ਨਹੀਂ, ਜਗਤ। ਬਿਖਿਆ = ਮਾਇਆ। ਜਰੇ = ਸੜਦੇ ਹਨ, ਖਿੱਝਦੇ ਹਨ ॥੧॥

SikhNet (Spanish)Él, que es Real, lo sientes amargo, y lo irreal, te sabe dulce, mira, así es como Maya te consume y te destruye en su fuego, el de tus pasiones. (1)

ਅੰਧ ਕੂਪ ਮਹਿ ਪਰਿਓ ਪਰਾਨੀ; ਭਰਮ ਗੁਬਾਰ ਮੋਹ ਬੰਧਿ ਪਰੇ ॥

andh koop meh pario paraanee; bharam gubaar moh bandh pare |

Sant Singh KhalsaThe mortal has fallen into the deep, dark pit, and is entangled in the darkness of doubt, and the bondage of emotional attachment.
Manmohan SinghThe mortal has fallen into the blind well and is entangled in the darkness of doubt and the bonds of worldly love.
Manmohan Singh (Punjabi)ਫਾਨੀ ਬੰਦਾ ਅੰਨ੍ਹੇ ਖੂਹ ਵਿੱਚ ਡਿੱਗ ਪਿਆ ਹੈ ਅਤੇ ਵਹਿਮ ਦੇ ਅਨ੍ਹੇਰੇ ਤੇ ਸੰਸਾਰੀ ਮਮਤਾ ਦੇ ਜੂੜਾਂ ਅੰਦਰ ਫਸਿਆ ਹੋਇਆ ਹੈ।
Fareedkot Teekaਗ੍ਰਿਸਤ ਰੂਪੀ ਅੰਧਕੂਪ ਮੇਂ (ਪਰਾਨੀ) ਜੀਵ ਪਰਿਆ ਹੈ, ਭ੍ਰਮ ਰੂਪੀ ਗੁਬਾਰੇ ਮੇਂ ਮੋਹਿ ਰੂਪੀ ਬੰਧਨ ਪੜੇ ਹੂਏ ਹੈਂ॥
Prof. Sahib Singhਹੇ ਭਾਈ! ਜੀਵ (ਸਦਾ) ਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, (ਜੀਵਾਂ ਨੂੰ ਸਦਾ) ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ (ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ)।

ਪਦ ਅਰਥ ਅੰਧ ਕੂਪ ਮਹਿ = ਅੰਨ੍ਹੇ ਖੂਹ ਵਿਚ। ਭਰਮੁ = ਭਟਕਣ। ਗੁਬਾਰ = ਹਨੇਰਾ। ਬੰਧਿ = ਬੰਧਨ ਵਿਚ।

SikhNet (Spanish)El hombre cae en el pozo oscuro y, envuelto por la duda, persigue sólo sus propios deseos.

ਕਹੁ ਨਾਨਕ. ਪ੍ਰਭ ਹੋਤ ਦਇਆਰਾ; ਗੁਰੁ ਭੇਟੈ ਕਾਢੈ ਬਾਹ. ਫਰੇ ॥੨॥੧੦॥੯੬॥

kahu naanak. prabh hot deaaraa; gur bhettai kaadtai baah. fare |2|10|96|

Sant Singh KhalsaSays Nanak, when God becomes merciful, one meets with the Guru, who takes him by the arm, and lifts him out. ||2||10||96||
Manmohan SinghSays Nanak, when the Lord becomes merciful, man meets with the Guru, who taking him by the arm pulls him out.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਜਦ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਬੰਦਾ ਗੁਰਾਂ ਨੂੰ ਮਿਲ ਪੈਂਦਾ ਹੈ, ਜੋ ਉਸ ਨੂੰ ਬਾਂਹ ਤੋਂ ਪਕੜ ਬਾਹਰ ਧੂ ਲੈਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨਾਂ ਪਰ ਪ੍ਰਭੁ ਆਪ ਦਇਆਲ ਹੋਤਾ ਹੈ, ਤਿਨ੍ਹਾਂ ਕੋ ਸਤਿਗੁਰ (ਭੇਟੈ) ਮਿਲਕਰ ਬੁਧੀ ਰੂਪੁ ਭੁਜਾ ਤੇ (ਫਰੇ) ਪਕੜ ਕਰ ਤਿਸ ਅੰਧਕੂਪ ਸੇ ਕਾਢ ਲੇਤਾ ਹੈ॥੨॥੧੦॥੯੬॥☬ਹਰੀ ਕਾ ਨਾਮ ਜਪਨੇ ਸੇ ਅਪਨਾ ਲਾਭ ਹੂਆ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ ॥੨॥੧੦॥੯੬॥

ਪਦ ਅਰਥ ਦਇਆਰਾ = ਦਇਆਲ। ਭੇਟੈ = ਮਿਲਦਾ ਹੈ। ਫਰੇ = ਫਰਿ, ਫੜ ਕੇ ॥੨॥੧੦॥੯੬॥

SikhNet (Spanish)Dice Nanak, cuando el Señor nos muestra Su Compasión, uno encuentra al Guru, Quien lo saca del pozo del deseo. (2-10-96)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਮਨ ਤਨ ਰਸਨਾ; ਹਰਿ ਚੀਨੑਾ ॥

man tan rasanaa; har cheenaa |

Sant Singh KhalsaWith my mind, body and tongue, I remember the Lord.
Manmohan SinghWith my soul, body and tongue, deliberate I over my God.
Manmohan Singh (Punjabi)ਆਪਣੀ ਆਤਮਾ, ਦੇਹ ਅਤੇ ਜੀਭ੍ਹਾ ਨਾਲ ਮੈਂ ਆਪਣੇ ਵਾਹਿਗੁਰੂ ਦਾ ਵੀਚਾਰ ਕਰਦਾ ਹੈ।
Fareedkot Teekaਸਤਿਗੁਰੋਂ ਕੀ ਕ੍ਰਿਪਾ ਤੇ ਅਬ ਹਮ ਨੇ ਮਨ ਤਨ ਰਸਨਾ ਕਰ ਕੇ ਹਰੀ ਕੋ (ਚੀਨਾ) ਜਾਣਿਆ ਹੈ॥
Prof. Sahib Singhਮੇਰੇ ਮਨ ਮੇਰੇ ਤਨ ਮੇਰੀ ਜੀਭ ਨੇ ਪਰਮਾਤਮਾ ਨਾਲ ਸਾਂਝ ਪਾ ਲਈ ਹੈ।

ਪਦ ਅਰਥ ਹਰਿ ਚੀਨ੍ਹ੍ਹਾ = ਪ੍ਰਭੂ ਨਾਲ ਸਾਂਝ ਪਾਈ {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}। ਰਸਨਾ = ਜੀਭ।

SikhNet (Spanish)Mi cuerpo, mente y boca están imbuidos en el Señor;

ਭਏ ਅਨੰਦਾ. ਮਿਟੇ ਅੰਦੇਸੇ; ਸਰਬ ਸੂਖ ਮੋ ਕਉ ਗੁਰਿ ਦੀਨੑਾ ॥੧॥ ਰਹਾਉ ॥

bhe anandaa. mitte andese; sarab sookh mo kau gur deenaa |1| rahaau |

Sant Singh KhalsaI am in ecstasy, and my anxieties are dispelled; the Guru has blessed me with total peace. ||1||Pause||
Manmohan SinghBliss has welled up, my anxieties are dispelled and the Guru has blessed me with all peace. Pause.
Manmohan Singh (Punjabi)ਖੁਸ਼ੀ ਉਤਪੰਨ ਹੋ ਆਈ ਹੈ, ਮੇਰੇ ਫਿਕਰ ਦੂਰ ਹੋ ਗਏ ਹਨ ਅਤੇ ਗੁਰਾਂ ਨੇ ਮੈਨੂੰ ਸਮੂਹ ਆਰਾਮ ਬਖਸ਼ਿਆ ਹੈ। ਠਹਿਰਾਉ।
Fareedkot Teekaਤਿਸੀ ਤੇ ਹਮ ਕੋ ਅਨੰਦ ਆਨ ਪ੍ਰਾਪਤ ਭਏ ਹੈਂ ਔ ਸਰਬ (ਅੰਦੇਸੇ) ਸੰਸੇ ਮਿਟ ਗਏ ਹੈਂ। ਕਿਉਂਕਿ ਸਰਬ ਸੁਖਦਾਤਾ ਨਾਮ ਸਤਿਗੁਰੋਂ ਨੇ ਮੁਝ ਕੋ ਦੀਆ ਹੈ॥੧॥ ਰਹਾਉ ॥
Prof. Sahib Singh(ਹੇ ਭਾਈ! ਮੇਰੇ) ਗੁਰੂ ਨੇ ਮੈਨੂੰ ਸਾਰੇ (ਹੀ) ਸੁਖ ਦੇ ਦਿੱਤੇ ਹਨ, ਮੇਰੇ ਫ਼ਿਕਰ-ਅੰਦੇਸ਼ੇ ਮਿਟ ਗਏ ਹਨ, ਮੇਰੇ ਅੰਦਰ ਆਨੰਦ ਹੀ ਆਨੰਦ ਬਣ ਗਿਆ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ) ॥੧॥ ਰਹਾਉ ॥

ਪਦ ਅਰਥ ਮੋ ਕਉ = ਮੈਨੂੰ। ਗੁਰਿ = ਗੁਰੂ ਨੇ ॥੧॥ ਰਹਾਉ ॥

SikhNet (Spanish)vivo en Éxtasis, mis miedos han sido suprimidos y me siento bendecido con la Bondad del Guru.(1-Pausa)

ਇਆਨਪ ਤੇ ਸਭ ਭਈ ਸਿਆਨਪ; ਪ੍ਰਭੁ ਮੇਰਾ ਦਾਨਾ ਬੀਨਾ ॥

eaanap te sabh bhee siaanap; prabh meraa daanaa beenaa |

Sant Singh KhalsaMy ignorance has been totally transformed into wisdom. My God is wise and all-knowing.
Manmohan SinghAll my ignorance is transformed into wisdom. My Lord is All-wise and Omniscient.
Manmohan Singh (Punjabi)ਮੇਰੀ ਸਾਰੀ ਬੇਸਮਝੀ ਸੂਝ ਸਮਝ ਵਿੱਚ ਬਦਲ ਗਈ ਹੈ। ਮੇਰਾ ਸੁਆਮੀ ਸਰਬ ਗਿਆਤਾ ਤੇ ਸਾਰਾ ਕੁਛ ਦੇਖਣਹਾਰ ਹੈ।
Fareedkot Teekaਅਬ (ਇਆਨਪ) ਅਗ੍ਯਾਤ ਤੇ ਸਰਬ ਪ੍ਰਕਾਰ (ਸਿਆਨਪ) ਗ੍ਯਾਤ ਭਈ ਹੈ। ਮੇਰਾ ਪ੍ਰਭੂ ਰਿਦੇ ਕੀ (ਦਾਨਾ) ਜਾਨਣੇਹਾਰਾ ਹੈ ਔ ਬਾਹਰ ਕੇ ਕਰਮੋਂ ਕੋ (ਬੀਨਾ) ਦੇਖਤਾ ਹੈ॥
Prof. Sahib Singhਹੇ ਭਾਈ! ਬੇ-ਸਮਝੀ ਦੇ ਥਾਂ ਹੁਣ ਮੇਰੇ ਅੰਦਰ ਅਕਲਮੰਦੀ ਹੀ ਪੈਦਾ ਹੋ ਗਈ ਹੈ (ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਪਰਮਾਤਮਾ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਹੈ (ਸਭ ਦੇ ਕੀਤੇ ਕੰਮ) ਵੇਖਣ ਵਾਲਾ ਹੈ।

ਪਦ ਅਰਥ ਇਆਨਪ = ਬੇ-ਸਮਝੀ। ਤੇ = ਤੋਂ। ਦਾਨਾ = ਜਾਣਨ ਵਾਲਾ। ਬੀਨਾ = ਵੇਖਣ ਵਾਲਾ।

SikhNet (Spanish)Mi ignorancia se ha transformado en Sabiduría, pues mi Señor es la Sabiduría Misma,

ਹਾਥ ਦੇਇ ਰਾਖੈ. ਅਪਨੇ ਕਉ; ਕਾਹੂ ਨ ਕਰਤੇ ਕਛੁ ਖੀਨਾ ॥੧॥

haath dee raakhai. apane kau; kaahoo na karate kachh kheenaa |1|

Sant Singh KhalsaGiving me His Hand, He saved me, and now no one can harm me at all. ||1||
Manmohan SinghGiving His hand, the Lord saves His slave and no one can do him any harm.
Manmohan Singh (Punjabi)ਆਪਣਾ ਹੱਥ ਦੇ ਕੇ ਸਾਈਂ ਆਪਣੇ ਗੋਲਾ ਦੀ ਰੱਖਿਆ ਕਰਦਾ ਹੈ ਅਤੇ ਕੋਈ ਭੀ ਉਸ ਦਾ ਕੁਝ ਨੁਕਸਾਨ ਨਹੀਂ ਕਰ ਸਕਦਾ।
Fareedkot Teekaਜਿਸ ਅਪਨੇ ਦਾਸ ਕੋ ਹਾਥ ਦੇ ਕਰ ਰਾਖ ਲੇਤਾ ਹੈ, ਉਸ ਕੀ ਕੋਈ ਕੁਛ ਛੀਨਤਾ ਨਹੀਂ ਕਰ ਸਕਤੇ ਹੈਂ, ਭਾਵ ਔਰ ਕਿਸੀ ਕੇ ਹਾਥ ਸੇ ਉਨ ਕਾ ਕੁਛ ਭੀ ਬਿਗਾੜ ਨਹੀਂ ਹੋਤਾ ਹੈ॥੧॥
Prof. Sahib Singh(ਮੈਨੂੰ ਨਿਸ਼ਚਾ ਆ ਗਿਆ ਹੈ ਕਿ) ਪਰਮਾਤਮਾ ਆਪਣੇ ਸੇਵਕ ਨੂੰ ਆਪ ਹੱਥ ਦੇ ਕੇ ਬਚਾ ਲੈਂਦਾ ਹੈ, ਕੋਈ ਭੀ ਮਨੁੱਖ (ਸੇਵਕ ਦਾ) ਕੁਝ ਨਹੀਂ ਵਿਗਾੜ ਸਕਦਾ ॥੧॥

ਪਦ ਅਰਥ ਦੇਇ = ਦੇ ਕੇ। ਕਉ = ਨੂੰ। ਖੀਨਾ = ਨੁਕਸਾਨ ॥੧॥

SikhNet (Spanish)el Vidente, Él salva a los Suyos para que nadie los pueda dañar (1)

ਬਲਿ ਜਾਵਉ ਦਰਸਨ ਸਾਧੂ ਕੈ; ਜਿਹ ਪ੍ਰਸਾਦਿ ਹਰਿ ਨਾਮੁ ਲੀਨਾ ॥

bal jaavau darasan saadhoo kai; jih prasaad har naam leenaa |

Sant Singh KhalsaI am a sacrifice to the Blessed Vision of the Holy; by their Grace, I contemplate the Lord's Name.
Manmohan SinghI am a sacrifice unto the saints' sight, by whose grace, I contemplate on the Lord's Name.
Manmohan Singh (Punjabi)ਮੈਂ ਸੰਤ ਦੇ ਦੀਦਾਰ, ਤੋਂ ਕੁਰਬਾਨ ਜਾਂਦਾ ਹਾਂ, ਜਿਸ ਦੀ ਮਿਹਰ ਸਕਦਾ ਮੈਂ ਸਾਈਂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਮੈਂ ਤਿਨੋਂ ਸੰਤ ਜਨੋਂ ਕੇ ਦਰਸਨ ਤੇ ਬਲਿਹਾਰਨੇ ਜਾਤਾ ਹੂੰ, ਜਿਨੋਂ ਕੀ (ਪ੍ਰਸਾਦਿ) ਕ੍ਰਿਪਾ ਤੇ ਮੈਂਨੇ ਹਰੀ ਕਾ ਨਾਮੁ ਲੀਆ ਹੈ॥
Prof. Sahib Singhਹੇ ਭਾਈ! ਮੈਂ ਗੁਰੂ ਦੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ, ਕਿਉਂਕਿ ਉਸ ਗੁਰੂ ਦੀ ਕਿਰਪਾ ਨਾਲ (ਹੀ) ਮੈਂ ਪਰਮਾਤਮਾ ਦਾ ਨਾਮ ਜਪ ਸਕਿਆ ਹਾਂ।

ਪਦ ਅਰਥ ਜਾਵਉ = ਜਾਵਉਂ। ਬਲਿ ਜਾਵਉ = ਮੈਂ ਸਦਕੇ ਜਾਂਦਾ ਹਾਂ। ਸਾਧੂ = ਗੁਰੂ। ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ।

SikhNet (Spanish)Ofrezco mi ser en sacrificio a la Visión del Santo, por la Gracia del Cuál vivo en el Nombre del Señor.

ਕਹੁ ਨਾਨਕ. ਠਾਕੁਰ ਭਾਰੋਸੈ; ਕਹੂ. ਨ ਮਾਨਿਓ ਮਨਿ ਛੀਨਾ ॥੨॥੧੧॥੯੭॥

kahu naanak. tthaakur bhaarosai; kahoo. na maanio man chheenaa |2|11|97|

Sant Singh KhalsaSays Nanak, I place my faith in my Lord and Master; within my mind, I do not believe in any other, even for an instant. ||2||11||97||
Manmohan SinghSays Nanak, my faith is only in Master and within my mind I believe not in any other even for a moment.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੇਰਾ ਵਿਸ਼ਵਾਸ ਕੇਵਲ ਮੇਰੇ ਮਾਲਕ ਵਿੱਚ ਹੈ ਅਤੇ ਆਪਣੇ ਹਿਰਦੇ ਅੰਦਰ ਮੈਂ ਕਿਸੇ ਹੋਰਸ ਨੂੰ ਇਕ ਮੁਹਤ ਭਰ ਲਈ ਨਹੀਂ ਮੰਨਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ (ਠਾਕੁਰ) ਵਾਹਿਗੁਰੂ ਕੇ ਭਰੋਸੇ ਸੇ ਤਿਸ ਤੇ ਬਿਨਾਂ ਕਿਸੀ ਔਰ ਜਗਹ (ਛੀਨਾ) ਛਿਨ ਮਾਤ੍ਰ ਭੀ ਮਨ ਨਹੀਂ ਮਾਨਿਆ ਹੈ, ਵਾ ਸਭ ਪਦਾਰਥ (ਛੀਨਾ) ਨਾਸ ਰੂਪ ਜਾਣਕੇ ਕਿਸੀ ਮੇਂ ਮਨ ਮਾਨਿਆ ਨਹੀਂ ਹੈ, ਭਾਵ ਯਹਿ ਤਿਸੀ ਮੇਂ ਪ੍ਰੀਤ ਕਰੀ ਹੈ॥੨॥੧੧॥੯੭॥☬ਪੁਨਾ ਸੋਈ ਪ੍ਰਕਾਰ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੁਣ) ਪਰਮਾਤਮਾ ਦੇ ਭਰੋਸੇ ਤੇ ਕਿਸੇ ਹੋਰ (ਆਸਰੇ) ਨੂੰ ਇਕ ਛਿਨ ਵਾਸਤੇ ਭੀ ਮੈਂ ਆਪਣੇ ਮਨ ਵਿਚ ਨਹੀਂ ਮੰਨਦਾ ॥੨॥੧੧॥੯੭॥

ਪਦ ਅਰਥ ਮਨਿ = ਮਨ ਵਿਚ। ਛੀਨਾ = ਇਕ ਛਿਨ ਭਰ ਭੀ। ਕਹੂ = ਕਿਸੇ ਹੋਰ ਨੂੰ ॥੨॥੧੧॥੯੭॥

SikhNet (Spanish)Dice Nanak, me apoyo sólo en mi Maestro y no creo en nadie más, ni siquiera por un instante.(2-11-97)

Open this shabad →

Shabad Guru Arjan Dev Ji Raag Bilaaval continues on Ang 824

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਗੁਰਿ ਪੂਰੈ; ਮੇਰੀ ਰਾਖਿ ਲਈ ॥

gur poorai; meree raakh lee |

Sant Singh KhalsaThe Perfect Guru has has saved me.
Manmohan SinghThe Perfect Guru has preserved my honour.
Manmohan Singh (Punjabi)ਪੂਰਨ ਗੁਰਾਂ ਨੇ ਮੇਰੀ ਲੱਜਿਆ ਰੱਖ ਲਈ ਹੈ।
Fareedkot Teekaਪੂਰੇ ਸਤਿਗੁਰੋਂ ਨੇ ਮੇਰੀ ਸੰਸਾਰ ਮੇਂ ਲਜਾ ਰਾਖ ਲਈ ਹੈ॥
Prof. Sahib Singh(ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ।

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)El Guru Perfecto ha salvado mi honor.

ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ; ਜਨਮ ਜਨਮ ਕੀ ਮੈਲੁ ਗਈ ॥੧॥ ਰਹਾਉ ॥

amrit naam ride meh deeno; janam janam kee mail gee |1| rahaau |

Sant Singh KhalsaHe has enshrined the Ambrosial Name of the Lord within my heart, and the filth of countless incarnations has been washed away. ||1||Pause||
Manmohan SinghThe Nectar-Name, he has enshrined in my mind and my filth of many births is washed off. Pause.
Manmohan Singh (Punjabi)ਸੁਧਾਸਰੂਪ ਨਾਮ ਉਨ੍ਹਾਂ ਨੇ ਮੇਰੇ ਮਨ ਵਿੱਚ ਟਿਕਾ ਦਿੱਤਾ ਹੈ ਅਤੇ ਮੇਰੀ ਅਨੇਕਾਂ ਜਨਮਾਂ ਦੀ ਗੰਦਗੀ ਧੋਤੀ ਗਈ ਹੈ। ਠਹਿਰਾਉ।
Fareedkot Teekaਅੰਮ੍ਰਿਤ ਰੂਪੀ ਨਾਮ ਮੇਰੇ ਰਿਦੇ ਮੇਂ ਦੀਆ ਹੈ, ਜਿਸ ਤੇ ਹਮਾਰੀ ਜਨਮ ਜਨਮਾਤ੍ਰੋਂ ਕੀ ਪਾਪ ਰੂਪੀ ਮੈਲ ਦੂਰ ਭਈ ਹੈ॥੧॥ ਰਹਾਉ ॥
Prof. Sahib Singhਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ, (ਉਸ ਨਾਮ ਦੀ ਬਰਕਤਿ ਨਾਲ) ਅਨੇਕਾਂ ਜਨਮਾਂ ਦੇ ਕੀਤੇ ਕਰਮਾਂ ਦੀ ਮੈਲ ਮੇਰੇ ਮਨ ਵਿਚੋਂ ਦੂਰ ਹੋ ਗਈ ਹੈ ॥੧॥ ਰਹਾਉ ॥

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਿਦੇ ਮਹਿ = ਹਿਰਦੇ ਵਿਚ ॥੧॥ ਰਹਾਉ ॥

SikhNet (Spanish)Al Nombre Ambrosial Lo enaltezco en mi mente y las telarañas de muchas épocas han sido eliminadas.(1-Pausa)

ਨਿਵਰੇ ਦੂਤ ਦੁਸਟ ਬੈਰਾਈ; ਗੁਰ ਪੂਰੇ ਕਾ ਜਪਿਆ ਜਾਪੁ ॥

nivare doot dusatt bairaaee; gur poore kaa japiaa jaap |

Sant Singh KhalsaThe demons and wicked enemies are driven out, by meditating, and chanting the Chant of the Perfect Guru.
Manmohan SinghContemplating the Perfect Guru's word, the demons and wicked enemies are banished.
Manmohan Singh (Punjabi)ਪੂਰਨ ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ, ਭੂਤਨੇ ਅਤੇ ਭੈੜੇ ਦੁਸ਼ਮਨ ਦੂਰ ਹੋ ਗਏ ਹਨ।
Fareedkot Teekaਤਿਸੀ ਤੇ ਹਮਾਰੇ ਸਾਥ (ਬੈਰਾਈ) ਵੈਰ ਕਰਨਹਾਰੇ ਜੋ ਦੂਸਟ ਦੂਤ ਕਾਮਾਦੀ ਬਿਕਾਰ ਵਾ ਸੁਲਹੀ ਸੁਲਭੀ ਆਦੀ ਥੇ, ਸੋ ਸਭ ਨਿਵਿਰਤ ਭਏ ਹੈਂ, ਭਾਵ ਯਹਿ ਕਿ ਓਹੁ ਮ੍ਰਿਤੁ ਭਏ ਹੈਂ। ਕਿਉਂਕਿ ਹਮਨੇ ਪੂਰੇ ਸਤਿਗੁਰੋਂ ਕੇ (ਜਾਪੁ) ਉਪਦੇਸ ਕੌ (ਜਪਿਆ) ਸਿਮਰਨ ਕੀਆ ਹੈ॥
Prof. Sahib Singhਹੇ ਭਾਈ! ਪੂਰੇ ਗੁਰੂ ਦਾ ਦੱਸਿਆ ਹੋਇਆ ਹਰਿ-ਨਾਮ ਦਾ ਜਾਪ ਜਦੋਂ ਤੋਂ ਮੈਂ ਜਪਣਾ ਸ਼ੁਰੂ ਕੀਤਾ ਹੈ, (ਕਾਮਾਦਿਕ) ਸਾਰੇ ਵੈਰੀ ਦੁਰਜਨ ਨੱਸ ਗਏ ਹਨ।

ਪਦ ਅਰਥ ਨਿਵਰੇ = ਦੂਰ ਹੋ ਗਏ ਹਨ। ਦੂਤ = (ਕਾਮਾਦਿਕ) ਦੁਸ਼ਮਨ। ਬੈਰਾਈ = ਵੈਰੀ।

SikhNet (Spanish)Los fantasmas malvados que vivían en mí, han sido destruidos, meditando y entonando la Palabra del Perfecto Guru.

Open this shabad (7 lines, Angs 823-824) →

Ang 823 of 1430