ਕਾਨੜਾ ਮਹਲਾ ੪ ॥
kaanarraa mahalaa 4 |
Sant Singh KhalsaKaanraa, Fourth Mehl:
Manmohan SinghKanra 4th Guru.
Manmohan Singh (Punjabi)ਕਾਨੜਾ ਚੌਥੀ ਪਾਤਿਸ਼ਾਹੀ।
SikhNet (Spanish)Malhar, Kanra, Mejl Guru Ram Das, Cuarto Canal Divino.
ਜਪਿ ਮਨ; ਰਾਮ ਨਾਮ ਜਗੰਨਾਥ ॥
jap man; raam naam jaganaath |
Sant Singh KhalsaChant, O my mind, the Name of the Lord, the Lord of the Universe.
Manmohan SinghO my soul, contemplate thou the Name of God, the Lord of the world.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੰਸਾਰ ਦੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਜਗਤ ਕੇ ਸ੍ਵਾਮੀ! ਮੇਰੇ ਮਨ ਨੇ ਤੇਰੇ ਰਾਮ ਨਾਮ ਕੋ ਜਪਾ ਹੈ॥
Prof. Sahib Singhਹੇ ਮਨ! ਜਗਤ ਦੇ ਨਾਥ ਪਰਮਾਤਮਾ ਦਾ ਨਾਮ ਜਪਿਆ ਕਰ।ਪਦ ਅਰਥ ਜਪਿ = ਜਪਿਆ ਕਰ। ਮਨ = ਹੇ ਮਨ! ਜਗੰਨਾਥ = ਜਗਤ ਦਾ ਨਾਥ।
SikhNet (Spanish)Canta, oh mente mía, el Nombre del Señor, Dios del Universo.
ਘੂਮਨ ਘੇਰ ਪਰੇ, ਬਿਖੁ ਬਿਖਿਆ; ਸਤਿਗੁਰ ਕਾਢਿ ਲੀਏ, ਦੇ ਹਾਥ ॥੧॥ ਰਹਾਉ ॥
ghooman gher pare, bikh bikhiaa; satigur kaadt lee, de haath |1| rahaau |
Sant Singh KhalsaI was caught in the whirlpool of poisonous sin and corruption. The True Guru gave me His Hand; He lifted me up and pulled me out. ||1||Pause||
Manmohan SinghI was caught in the whirlpool of poisonous sins. Lending his hand, the True Guru has pulled me out of it. Pause.
Manmohan Singh (Punjabi)ਮੈਂ ਪ੍ਰਾਣਨਾਸ਼ਕ ਪਾਪਾਂ ਦੀ ਘੁੰਮਣਘੇਰੀ ਵਿੱਚ ਫਸ ਗਿਆ ਸਾਂ। ਆਪਣਾ ਹੱਥ ਦੇ ਕੇ ਸੱਚੇ ਗੁਰਾਂ ਨੇ ਮੈਨੂੰ ਇਸ ਵਿਚੋਂ ਬਾਹਰ ਕੱਢ ਲਿਆ ਹੈ। ਠਹਿਰਾਉ।
Fareedkot Teekaਬਿਖ ਰੂਪ ਵਿਸ੍ਯੋਂ ਕੀ ਘੂਮਨ ਘੇਰੀ ਮੇਂ ਪੜੇ ਹੂਏ ਥੇ, ਸਤਿਗੁਰੋਂ ਨੇ ਹਾਥ ਦੇ ਕਰ ਕਾਢ ਲੀਯੇ ਹੈਂ॥੧॥ ਰਹਾਉ ॥
Prof. Sahib Singh(ਜਿਹੜੇ ਮਨੁੱਖ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀਆਂ ਘੁੰਮਣ ਘੇਰੀਆਂ ਵਿਚ ਡਿੱਗੇ ਰਹਿੰਦੇ ਹਨ, ਉਹਨਾਂ ਨੂੰ ਭੀ ਗੁਰੂ (ਆਪਣਾ) ਹੱਥ ਦੇ ਕੇ (ਹਰਿ ਨਾਮ ਵਿਚ ਜੋੜ ਕੇ ਉਹਨਾਂ ਵਿਚੋਂ) ਕੱਢ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਪਰੇ = ਪਏ ਹੋਏ ਸਨ, ਡਿੱਗੇ ਹੋਏ ਸਨ। ਬਿਖੁ = ਜ਼ਹਰ, ਆਤਮਕ ਮੌਤ ਲਿਆਉਣ ਵਾਲੀ। ਬਿਖਿਆ = ਮਾਇਆ। ਦੇ = ਦੇ ਕੇ ॥੧॥ ਰਹਾਉ ॥
SikhNet (Spanish)Fui atrapado en el remolino del veneno y la corrupción, pero el Guru Verdadero me extendió Su Mano, levantándome y sacándome de ahí. (1-Pausa)
ਸੁਆਮੀ ਅਭੈ ਨਿਰੰਜਨ ਨਰਹਰਿ; ਤੁਮੑ ਰਾਖਿ ਲੇਹੁ. ਹਮ ਪਾਪੀ ਪਾਥ ॥
suaamee abhai niranjan narahar; tuma raakh lehu. ham paapee paath |
Sant Singh KhalsaO my Fearless, Immaculate Lord and Master, please save me - I am a sinner, a sinking stone.
Manmohan SinghO fear-free, immaculate Lord, the man-lion, save Thou me, the sinner and the stone.
Manmohan Singh (Punjabi)ਹੇ ਮਨੁਸ਼-ਸ਼ੇਰ ਸਰੂਪ ਭੈ ਰਹਿਤ ਪਵਿੱਤਰ ਪ੍ਰਭੂ! ਤੂੰ ਮੈਂ ਪਾਬਰ ਅਤੇ ਪੱਥਰ ਦੀ ਰੱਖਿਆ ਕਰ।
Fareedkot Teekaਹੇ ਨਿਰੰਜਨ ਸ੍ਵਾਮੀ ਅਭੈ ਕਰਨੇਹਾਰੇ ਨਰਸਿੰਘ ਰੂਪ! ਤੁਮ ਹਮਾਰੀ ਰਖ੍ਯਾ ਕਰੋ, ਹਮ ਪਾਪੀਓਂ ਕੋ ਪਾਪੋਂ ਕੇ (ਪਾਥ) ਰਸਤੇ ਸੇ ਬਚਾਇ ਲੀਜੀਏ॥
Prof. Sahib Singhਹੇ (ਸਾਡੇ) ਮਾਲਕ-ਪ੍ਰਭੂ! ਹੇ ਨਿਰਭਉ ਪ੍ਰਭੂ! ਹੇ ਨਿਰਲੇਪ ਪ੍ਰਭੂ! ਅਸੀਂ ਜੀਵ ਪਾਪੀ ਹਾਂ, ਪੱਥਰ (ਹੋ ਚੁਕੇ) ਹਾਂ, (ਮਿਹਰ ਕਰ) ਸਾਨੂੰ (ਗੁਰੂ ਦੀ ਸੰਗਤ ਵਿਚ ਰੱਖ ਕੇ ਵਿਕਾਰਾਂ ਵਿਚ ਡੁੱਬਣੋਂ) ਬਚਾ ਲੈ।ਪਦ ਅਰਥ ਸੁਆਮੀ = ਹੇ ਸੁਆਮੀ! ਅਭੈ = ਅ-ਭੈ, ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ। ਨਿਰੰਜਨ = (ਨਿਰ-ਅੰਜਨ। ਅੰਜਨ = ਮਾਇਆ ਦੀ ਕਾਲਖ) ਨਿਰਲੇਪ। ਨਰਹਰਿ = ਪਰਮਾਤਮਾ। ਪਾਥ = ਪੱਥਰ। ਪਾਪੀ ਪਾਥ = ਵਿਕਾਰਾਂ ਦੇ ਭਾਗਾਂ ਨਾਲ ਪੱਥਰ ਵਾਂਗ ਭਾਰੇ ਪਾਪੀਆਂ ਨੂੰ।
SikhNet (Spanish)Oh, mi Inmaculado y Valiente Señor y Maestro. Sálvame por favor. Soy la piedra que se hunde,
ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ; ਕਾਸਟ ਲੋਹ ਤਰੇ ਸੰਗਿ ਸਾਥ ॥੧॥
kaam krodh bikhiaa lobh lubhate; kaasatt loh tare sang saath |1|
Sant Singh KhalsaI am lured and enticed by sexual desire, anger, greed and corruption, but associating with You, I am carried across, like iron in the wooden boat. ||1||
Manmohan SinghI am lured by the sins of lust, wrath and avarice, but in Thine association, O Lord, I am ferried across like the iron in the wooden boat.
Manmohan Singh (Punjabi)ਮੈਨੂੰ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਦੇ ਪਾਪਾਂ ਨੇ ਲੁਭਾਇਮਾਨ ਕਰ ਲਿਆ ਹੈ, ਪ੍ਰੰਤੂ ਤੇਰੀ ਸੰਗਤ ਅੰਦਰ, ਹੇ ਸੁਆਮੀ! ਮੈਂ ਲੱਕੜੀ ਦੀ ਬੇੜੀ ਵਿੱਚ ਲੋਹੇ ਦੀ ਮਾਨੰਦ ਪਾਰ ਉਤਰ ਗਿਆ ਹਾਂ।
Fareedkot Teekaਕਾਮ, ਕ੍ਰੋਧਾਦਿ ਬਿਸ੍ਯੋਂ ਕੇ ਲੋਭ ਮੇਂ ਲੁਭਾਇਮਾਨ ਹੂਏ ਹੂਏ ਥੇ, ਜੈਸੇ ਕਾਸਟ ਕੇ ਸੰਗ ਲੋਹਾ ਤਰਤਾ ਹੈ, ਤੈਸੇ ਤੇਰੇ ਸਾਥ ਕਰ ਹਮ ਤਰੇ ਹੈਂ॥੧॥
Prof. Sahib Singh(ਅਸੀਂ) ਕਾਮ ਕ੍ਰੋਧ ਅਤੇ ਮਾਇਆ ਦੇ ਲੋਭ ਵਿਚ ਗ੍ਰਸੇ ਰਹਿੰਦੇ ਹਾਂ। (ਜਿਵੇਂ) ਕਾਠ (ਬੇੜੀ) ਦੀ ਸੰਗਤ ਵਿਚ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ (ਸਾਨੂੰ ਵੀ ਸੰਸਾਰ ਸਮੁੰਦ੍ਰ ਤੋਂ ਪਾਰ ਕਰ ਲੈ) ॥੧॥ਪਦ ਅਰਥ ਬਿਖਿਆ ਲੋਭਿ = ਮਾਇਆ ਦੇ ਲੋਭ ਵਿਚ। ਲੁਭਤੇ = ਗ੍ਰਸੇ ਹੋਏ। ਕਾਸਟ = ਕਾਠ, ਲੱਕੜ। ਕਾਸਟ ਸੰਗਿ = ਲੱਕੜ ਦੇ ਨਾਲ। ਲੋਹ = ਲੋਹਾ। ਤਰੇ = (ਨਦੀ ਤੋਂ) ਪਾਰ ਲੰਘ ਜਾਂਦਾ ਹੈ ॥੧॥
SikhNet (Spanish)soy el ser malvado, desviado y engañado por el deseo sexual, el enojo, la avaricia y la corrupción, no obstante, asociándome Contigo he sido llevado a través como el hierro, transportado en un barco de madera. (1)
ਤੁਮੑ ਵਡ ਪੁਰਖ ਬਡ ਅਗਮ ਅਗੋਚਰ; ਹਮ ਢੂਢਿ ਰਹੇ ਪਾਈ. ਨਹੀ ਹਾਥ ॥
tuma vadd purakh badd agam agochar; ham dtoodt rahe paaee. nahee haath |
Sant Singh KhalsaYou are the Great Primal Being, the most Inaccessible and Unfathomable Lord God; I search for You, but cannot find Your depth.
Manmohan SinghO great God, Thou are supremely Unfathomable and Unknowable. Searching Thee, I am tired but have found not Thy limit.
Manmohan Singh (Punjabi)ਹੇ ਵਿਸ਼ਾਲ ਵਾਹਿਗੁਰੂ! ਤੂੰ ਪਰਮ ਬੇਬਾਹ ਅਤੇ ਅਗਾਧ ਹੈਂ। ਪ੍ਰੰਤੂ ਮੈਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗ ਸਕਿਆ।
Fareedkot Teekaਤੁਮ ਬਡੇ ਸੇ ਬਡੇ ਅਗਮ ਅਗੋਚਰ ਪੁਰਖ ਹੋ, ਹਮ ਤੇਰੇ ਕੋ ਢੂੰਢ ਰਹੇ ਹੈਂ, ਪਰੰਤੂ ਤੇਰੀ (ਹਾਥ) ਥਾਹ ਨਹੀਂ ਪਾਈ ਹੈ॥
Prof. Sahib Singhਹੇ ਸੁਆਮੀ! ਤੂੰ (ਅਸਾਂ ਜੀਵਾਂ ਦੇ ਵਿਤ ਨਾਲੋਂ) ਬਹੁਤ ਹੀ ਵੱਡਾ ਹੈਂ, ਤੂੰ ਅਪਹੁੰਚ ਹੈਂ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੈ। ਅਸੀਂ ਜੀਵ ਭਾਲ ਕਰ ਕੇ ਥੱਕ ਗਏ ਹਾਂ, ਤੇਰੀ ਡੂੰਘਾਈ ਅਸੀਂ ਲੱਭ ਨਹੀਂ ਸਕੇ।ਪਦ ਅਰਥ ਅਗਮ = ਅਪਹੁੰਚ। ਅਗੋਚਰ = (ਅ-ਗੋ-ਚਰ। ਗੋ = ਗਿਆਨ-ਇੰਦ੍ਰੇ। ਚਰ = ਪਹੁੰਚ) ਜੋ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਹਾਥ = ਡੂੰਘਾਈ, ਥਾਹ।
SikhNet (Spanish)Eres el Ser Primordial y Grandioso, lo más Inaccesible e Insondable. Te busco, pero no puedo encontrar Tu Profundidad.
ਤੂ ਪਰੈ ਪਰੈ. ਅਪਰੰਪਰੁ ਸੁਆਮੀ; ਤੂ ਆਪਨ ਜਾਨਹਿ. ਆਪਿ ਜਗੰਨਾਥ ॥੨॥
too parai parai. aparanpar suaamee; too aapan jaaneh. aap jaganaath |2|
Sant Singh KhalsaYou are the farthest of the far, beyond the beyond, O my Lord and Master; You alone know Yourself, O Lord of the Universe. ||2||
Manmohan SinghThou, O Lord are yonder of the yond and the sublimest of the sublime. Thou Thyself know Thyself, O Lord of the world.
Manmohan Singh (Punjabi)ਤੂੰ ਹੇ ਸਾਈਂ! ਪਰੇਡੇ ਤੋਂ ਪਰਮ ਪਰੇਡੇ ਅਤੇ ਸ਼੍ਰੇਸ਼ਟਾਂ ਦਾ ਪਰਮ ਸ਼੍ਰੇਸ਼ਟ ਹੈਂ। ਤੂੰ ਆਪ ਹੀ ਆਪਣੇ ਆਪ ਨੂੰ ਜਾਣਦਾ ਹੈਂ, ਹੇ ਸੰਸਾਰ ਦੇ ਸੁਆਮੀ!
Fareedkot Teekaਹੇ ਅਪਰੰਪਰ ਸ੍ਵਾਮੀ! ਤੁਮ ਪਰੇ ਹੋ, ਹੇ ਜਗਤ ਕੇ ਨਾਥ! ਤੁਮ ਅਪਨੀ ਗਤੀ ਕੋ ਆਪ ਹੀ ਜਾਨਤੇ ਹੋ॥੨॥
Prof. Sahib Singhਤੂੰ ਬੇਅੰਤ ਹੈਂ, ਪਰੇ ਤੋਂ ਪਰੇ ਹੈਂ। ਹੇ ਜਗਤ ਦੇ ਨਾਥ! ਆਪਣੇ ਆਪ ਨੂੰ ਤੂੰ ਆਪ ਹੀ ਜਾਣਦਾ ਹੈਂ ॥੨॥ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ। ਤੂ ਜਾਨਹਿ = ਤੂੰ ਜਾਣਦਾ ਹੈਂ। ਆਪਨ = ਆਪਣੇ ਆਪ ਨੂੰ। ਜਗੰਨਾਥ = ਹੇ ਜਗਤ ਦੇ ਨਾਥ! ॥੨॥
SikhNet (Spanish)Eres lo más Lejos de lo lejos, Más Allá del más allá. Oh, mi Señor y Maestro, sólo Tú conoces Tu Ser. Oh, Señor del Universo. (2)
ਅਦ੍ਰਿਸਟੁ ਅਗੋਚਰ ਨਾਮੁ ਧਿਆਏ; ਸਤਸੰਗਤਿ ਮਿਲਿ ਸਾਧੂ ਪਾਥ ॥
adrisatt agochar naam dhiaae; satasangat mil saadhoo paath |
Sant Singh KhalsaI meditate on the Name of the Unseen and Unfathomable Lord; joining the Sat Sangat, the True Congregation, I have found the Path of the Holy.
Manmohan SinghI have pondered over the Name of the invisible and incomprehensible Lord and meeting with the saints and the saints' congregation, have found His path.
Manmohan Singh (Punjabi)ਮੈਂ ਅਣਡਿੱਠ ਅਤੇ ਅਲਖ ਸੁਆਮੀ ਦਾ ਸਿਮਰਨ ਕੀਤਾ ਹੈ ਅਤੇ ਸੰਤਾਂ ਅਤੇ ਸਤਿਸੰਗਤ ਨਾਲ ਮਿਲਣ ਦੁਆਰਾ ਉਸ ਦੇ ਮਾਰਗ ਨੂੰ ਪਾ ਲਿਆ ਹੈ।
Fareedkot Teekaਹੇ ਅਦ੍ਰਿਸਟੁ ਅਗੋਚਰ! ਤੇਰਾ ਨਾਮ ਜੋ ਧ੍ਯਾਵਣਾ ਕੀਆ ਹੈ ਔ ਸਾਧੂ ਸੰਗਤ ਮੇਂ ਮਿਲੇ ਸੋ ਯਿਹੀ ਮਾਨੋ ਅਗ੍ਯਾਨ ਰੋਗ ਨਿਬ੍ਰਿਤੀ ਕੋ ਹਮ ਕੋ (ਪਾਥ) ਪਥੁ ਔ ਛਪੁ ਹੋ ਗ੍ਯਾ ਹੈ; ਵਾ ਸਾਧੂਓਂ ਕੋ ਮਿਲ ਕੇ ਧ੍ਯਾਵਣੇ ਕਾ ਰਸਤਾ ਪ੍ਰਾਪਤ ਹੂਆ ਹੈ॥
Prof. Sahib Singhਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ। (ਮਨੁੱਖ) ਉਸ ਅਗੋਚਰ ਪ੍ਰਭੂ ਦਾ ਨਾਮ ਸਾਧ-ਸੰਗਤ ਵਿਚ ਮਿਲ ਕੇ ਗੁਰੂ ਦਾ ਦਸਿਆ ਰਸਤਾ ਫੜ ਕੇ ਹੀ ਜਪ ਸਕਦਾ ਹੈ।ਪਦ ਅਰਥ ਅਦ੍ਰਿਸਟੁ = ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ। ਧਿਆਏ = ਧਿਆਉਂਦਾ ਹੈ। ਮਿਲਿ = ਮਿਲ ਕੇ। ਸਾਧੂ ਪਾਥ = ਗੁਰੂ ਦਾ ਰਸਤਾ (पथ = ਰਸਤਾ)।
SikhNet (Spanish)Medito en el Nombre del Señor Insondable e Invisible. Acercándome a la Saad Sangat, a la Verdadera Congregación he encontrado el Sendero de los Santos.
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ; ਹਰਿ ਹਰਿ ਜਪਿਓ ਅਕਥ ਕਥ ਕਾਥ ॥੩॥
har har kathaa sunee mil sangat; har har japio akath kath kaath |3|
Sant Singh KhalsaJoining the congregation, I listen to the Gospel of the Lord, Har, Har; I meditate on the Lord, Har, Har, and speak the Unspoken Speech. ||3||
Manmohan SinghMeeting with the society of saints, I hear the Lord God's gospel, contemplate the God's Name and utter His unutterable discourse.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ ਮੈਂ ਸਾਈਂ ਹਰੀ ਦੀ ਵਾਰਤਾ ਸੁਣਦਾ ਹਾਂ। ਵਾਹਿਗੁਰੂ ਦੇ ਨਾਮ ਨੂੰ ਸਿਮਰਦਾ ਹਾਂ। ਹਾਂ ਅਤੇ ਉਸ ਦੀ ਉਚਾਰਨ-ਰਹਿਤ ਵਿਆਖਿਆ ਨੂੰ ਉਚਾਰਦਾ ਹਾਂ।
Fareedkot Teekaਹੇ ਹਰੀ! ਸੰਗਤ ਮੇਂ ਮਿਲ ਕੇ ਹਰ ਪ੍ਰਕਾਰ ਤੇਰੀ ਕਥਾ ਮਨ ਕਰ ਸ੍ਰਵਨ ਕਰੀ ਹੈ। ਔਰ ਹੇ ਹਰੇ ਕਰਨਹਾਰੇ ਹਰੀ! ਤਨ ਕਰ ਕੇ ਤੇਰੇ ਨਾਮ ਕੋ ਜਪਾ ਹੈ ਔਰ ਹੇ (ਅਕਥ) ਪਰਮੇਸ੍ਵਰ! ਬਾਨੀ ਕਰ ਕੇ ਤੇਰੀ ਕਥਾ ਕੋ ਕਥਨ ਕੀਆ ਹੈ॥੩॥
Prof. Sahib Singhਸਾਧ-ਸੰਗਤ ਵਿਚ ਮਿਲ ਕੇ ਹੀ ਪਰਮਾਤਮ ਦੀ ਸਿਫ਼ਤ-ਸਾਲਾਹ ਸੁਣੀ ਜਾ ਸਕਦੀ ਹੈ, ਉਸ ਹਰੀ ਦਾ ਨਾਮ ਜਪਿਆ ਜਾ ਸਕਦਾ ਹੈ ਜਿਸ ਦੇ ਸਾਰੇ ਗੁਣਾਂ ਦਾ ਬਿਆਨ (ਜੀਵਾਂ ਪਾਸੋਂ) ਨਹੀਂ ਹੋ ਸਕਦਾ ॥੩॥ਪਦ ਅਰਥ ਅਕਥ ਕਥ ਕਾਥ = ਜਿਸ ਦੀ ਕਥਾ ਅਕੱਥ ਹੈ, ਜਿਸ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਮੁੱਕ ਨਹੀਂ ਸਕਦੀਆਂ ॥੩॥
SikhNet (Spanish)Uniéndome a la Congregación escucho el Evangelio del Señor Jar, Jar. Medito en el Señor Jar, Jar y pronuncio su Inefable Discurso. (3)
ਹਮਰੇ ਪ੍ਰਭ ਜਗਦੀਸ ਗੁਸਾਈ; ਹਮ ਰਾਖਿ ਲੇਹੁ ਜਗੰਨਾਥ ॥
hamare prabh jagadees gusaaee; ham raakh lehu jaganaath |
Sant Singh KhalsaMy God is the Lord of the World, the Lord of the Universe; please save me, O Lord of all Creation.
Manmohan SinghMy supreme Lord is the Master of the universe and the Lord of the world. O God, the King of creation, save Thou me, by Thine grace.
Manmohan Singh (Punjabi)ਮੇਰੇ ਸਿਰ ਦਾ ਸਾਈਂ ਸ਼੍ਰਿਸ਼ਟੀ ਦਾ ਮਾਲਕ ਅਤੇ ਸੰਸਾਰ ਦਾ ਸੁਆਮੀ ਹੈ। ਹੇ ਰਚਨਾ ਦੇ ਪਾਤਿਸ਼ਾਹ ਵਾਹਿਗੁਰੂ! ਆਪਣੀ ਮਿਹਰ ਦੁਆਰਾ ਤੂੰ ਮੇਰੀ ਰੱਖਿਆ ਕਰ।
Fareedkot Teekaਹੇ ਹਮਾਰੇ ਪ੍ਰਭੂ ਜਗਤ ਕੇ ਈਸ੍ਵਰ! ਹੇ ਜਗਤ ਕੇ ਨਾਥ ਗੁਸਾਈ! ਹਮ ਕੋ ਰਾਖ ਲੀਜੀਏ॥☬ਜੇ ਕਹੇਂ ਤੁਮ ਕੋ ਕਹਾਂ ਰਖੇ? ਸੋ ਕਹਤੇ ਹੈਂ:
Prof. Sahib Singhਹੇ ਸਾਡੇ ਪ੍ਰਭੂ! ਹੇ ਜਗਤ ਦੇ ਮਾਲਕ! ਹੇ ਸ੍ਰਿਸ਼ਟੀ ਦੇ ਖਸਮ! ਹੇ ਜਗਤ ਦੇ ਨਾਥ! ਅਸਾਂ ਜੀਵਾਂ ਨੂੰ (ਕਾਮ ਕ੍ਰੋਧ ਲੋਭ ਆਦਿਕ ਤੋਂ) ਬਚਾਈ ਰੱਖ।ਪਦ ਅਰਥ ਪ੍ਰਭ = ਹੇ ਪ੍ਰਭੂ! ਜਗਦੀਸ = ਹੇ ਜਗਤ ਦੇ ਈਸ਼ (ਮਾਲਕ)! ਹਮ = ਅਸਾਂ ਜੀਵਾਂ ਨੂੰ। ਜਗੰਨਾਥ = ਹੇ ਜਗਤ ਦੇ ਨਾਥ!
SikhNet (Spanish)Mi Dios es el Señor del Mundo, el Señor del Universo. Por favor sálvame, oh Señor de la Creación.
ਜਨ ਨਾਨਕੁ. ਦਾਸੁ ਦਾਸ ਦਾਸਨ ਕੋ, ਪ੍ਰਭ ਕਰਹੁ ਕ੍ਰਿਪਾ; ਰਾਖਹੁ ਜਨ ਸਾਥ ॥੪॥੬॥
jan naanak. daas daas daasan ko, prabh karahu kripaa; raakhahu jan saath |4|6|
Sant Singh KhalsaServant Nanak is the slave of the slave of Your slaves. O God, please bless me with Your Grace; please protect me and keep me with Your humble servants. ||4||6||
Manmohan SinghSerf Nanak, is the slave of the slave of Thine slaves, O Lord, show Thou mercy unto me and keep me in the association of Thy saints.
Manmohan Singh (Punjabi)ਦਾਸ ਨਾਨਕ ਤੇਰੇ ਸੇਵਕਾਂ ਦੇ ਸੇਵਕ ਹੈ, ਹੇ ਸੁਆਮੀ! ਮੇਰੇ ਉਤੇ ਰਹਿਮਤ ਧਾਰ ਅਤੇ ਤੂੰ ਮੈਨੂੰ ਆਪਣੇ ਸਾਧੂਆਂ ਦੀ ਸੰਗਤ ਵਿੱਚ ਰੱਖ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਨ ਕੇ ਊਪਰ ਯਿਹ ਕ੍ਰਿਪਾ ਦ੍ਰਿਸ਼੍ਟੀ ਕੀਜੀਏ: ਜੋ ਜਨ ਤੇਰੇ ਦਾਸਨ ਕੇ ਦਾਸ ਹੈਂ, ਹੇ ਪ੍ਰਭੂ! ਤਿਨ ਕੇ (ਸਾਥ) ਸੰਗ ਮੇਰੇ ਕੋ (ਰਾਖਹੁ) ਰਾਖੀਏ॥੪॥੪॥੬॥☬ਉਸਤਤੀ ਮੇਂ ਪੁਨਰੁਕਤੀ ਦੋਸ ਨਹੀਂ ਹੋਤਾ, ਪੜਤਾਲ ਛੰਤ ਕੀ ਚਾਲ ਹੈ॥
Prof. Sahib Singhਹੇ ਪ੍ਰਭੂ! ਤੇਰਾ ਦਾਸ ਨਾਨਕ ਤੇਰੇ ਦਾਸਾਂ ਦੇ ਦਾਸਾਂ ਦਾ ਦਾਸ ਹੈ। ਮਿਹਰ ਕਰ, (ਮੈਨੂੰ) ਆਪਣੇ ਸੇਵਕਾਂ ਦੀ ਸੰਗਤ ਵਿਚ ਰੱਖ ॥੪॥੬॥ਪਦ ਅਰਥ ਕੋ = ਦਾ। ਪ੍ਰਭ = ਹੇ ਪ੍ਰਭੂ! ਜਨ ਸਾਥ = ਆਪਣੇ ਸੰਤ ਜਨਾਂ ਨਾਲ ॥੪॥੬॥
SikhNet (Spanish)El Sirviente Nanak es el Esclavo de los Esclavos de Tus Esclavos. Oh, Dios, por favor bendíceme con Tu Gracia. Por favor protégeme y consérvame unido a Tus Sirvientes. (4-6)