ਆਸਾ ਮਹਲਾ ੫ ॥
aasaa mahalaa 5 | Ang 391
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਭੂਪਤਿ ਹੋਇ ਕੈ; ਰਾਜੁ ਕਮਾਇਆ ॥
bhoopat hoe kai; raaj kamaaeaa | Ang 391
Sant Singh KhalsaBecoming a king, the mortal wields his royal authority;
Manmohan SinghBecoming a king, the man exercises command,
Manmohan Singh (Punjabi)ਰਾਜਾ ਬਣ ਕੇ ਆਦਮੀ ਹਕੂਮਤ ਕਰਦਾ ਹੈ,
Fareedkot Teekaਰਾਜਾ ਹੋ ਕਰ ਰਾਜ ਕੀਆ॥
Prof. Sahib Singh(ਹੇ ਭਾਈ! ਜੇ ਕਿਸੇ ਨੇ) ਰਾਜਾ ਬਣ ਕੇ ਰਾਜ (ਦਾ ਅਨੰਦ ਭੀ) ਮਾਣ ਲਿਆ,ਪਦ ਅਰਥ ਭੂਪਤਿ = {ਭੂ = ਧਰਤੀ। ਪਤਿ = ਮਾਲਕ} ਰਾਜਾ।
SikhNet (Spanish)Volviéndose rey, uno domina todo,
ਕਰਿ ਕਰਿ ਅਨਰਥ; ਵਿਹਾਝੀ ਮਾਇਆ ॥
kar kar anarath; vihaajhee maaeaa | Ang 391
Sant Singh Khalsaoppressing the people, he gathers wealth.
Manmohan Singhand by committing oppression, he acquires wealth.
Manmohan Singh (Punjabi)ਅਤੇ ਜੁਲਮ ਕਮਾ ਕੇ ਧਨ-ਦੌਲਤ ਹਾਸਲ ਕਰਦਾ ਹੈ।
Fareedkot Teekaਔਰ (ਅਨਰਥ) ਅਨ੍ਯਾਉ ਕਰ ਕਰ ਕੇ ਮਾਯਾ ਖਰੀਦੀ, ਭਾਵ ਇਕਤ੍ਰ ਕਰੀ॥
Prof. Sahib Singh(ਲੋਕਾਂ ਉਤੇ) ਵਧੀਕੀਆਂ ਕਰ ਕਰ ਕੇ ਮਾਲ-ਧਨ ਭੀ ਜੋੜ ਲਿਆ,ਪਦ ਅਰਥ ਅਨਰਥ = ਧੱਕੇ, ਪਾਪ। ਵਿਹਾਝੀ = ਇਕੱਠੀ ਕਰ ਲਈ।
SikhNet (Spanish)y oprimiendo a los demás, uno acumula riquezas.
ਸੰਚਤ ਸੰਚਤ; ਥੈਲੀ ਕੀਨੑੀ ॥
sanchat sanchat; thailee keenaee | Ang 392
Sant Singh KhalsaGathering it and collecting it, he fills his bags.
Manmohan SinghAmassing and amassing, he fills bags therewith.
Manmohan Singh (Punjabi)ਇਕੱਤਰ, ਇਕੱਤਰ ਕਰਕੇ ਉਹ ਉਸ ਨਾਲ ਬੋਰੇ ਭਰ ਲੈਂਦਾ ਹੈ।
Fareedkot Teekaਇਕੱਤ੍ਰ ਕਰਤਿਆਂ ੨ ਥੈਲੀ ਕਰੀ, ਭਾਵ ਥੈਲੀ ਪਰ ਥੈਲੀ ਜੋੜਨੀ ਕਰੀ॥
Prof. Sahib Singhਜੋੜਦਿਆਂ ਜੋੜਦਿਆਂ (ਜੇ ਉਸ ਨੇ) ਖ਼ਜ਼ਾਨਾ (ਭੀ) ਬਣਾ ਲਿਆ,ਪਦ ਅਰਥ ਸੰਚਤ = ਇਕੱਠੀ ਕਰਦਿਆਂ। ਕੀਨ੍ਹ੍ਹੀ = ਬਣਾ ਲਈ।
SikhNet (Spanish)Junta los tesoros poco a poco, pero Dios,
ਪ੍ਰਭਿ ਉਸ ਤੇ ਡਾਰਿ; ਅਵਰ ਕਉ ਦੀਨੑੀ ॥੧॥
prabh us te ddaar; avar kau deenaee |1| Ang 392
Sant Singh KhalsaBut God takes it away from him, and gives it to another. ||1||
Manmohan SinghSnatching his wealth from him, the Lord gives it to another.
Manmohan Singh (Punjabi)ਉਸ ਦੀ ਦੌਲਤ ਉਸ ਕੋਲੋਂ ਖੋਹ ਕੇ ਸੁਆਮੀ ਕਿਸੇ ਹੋਰਸ ਨੂੰ ਦੇ ਦਿੰਦਾ ਹੈ।
Fareedkot Teekaਪ੍ਰਭੂ ਨੇ ਉਸ ਸੇ ਗਿਰਾ ਕਰ ਔਰ ਕਿਸੀ ਕੋ ਦੇ ਦਈ॥੧॥
Prof. Sahib Singh(ਤਾਂ ਭੀ ਕੀਹ ਹੋਇਆ?) ਪਰਮਾਤਮਾ ਨੇ (ਆਖ਼ਰ) ਉਸ ਪਾਸੋਂ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤਾ (ਮੌਤ ਵੇਲੇ ਉਹ ਆਪਣੇ ਨਾਲ ਤਾਂ ਨਾਹ ਲੈ ਜਾ ਸਕਿਆ) ॥੧॥ਪਦ ਅਰਥ ਪ੍ਰਭਿ = ਪ੍ਰਭੂ ਨੇ। ਥੈਲੀ = (ਭਾਵ) ਖ਼ਜ਼ਾਨਾ। ਡਾਰਿ = ਸੁਟਾ ਕੇ ॥੧॥
SikhNet (Spanish)en Su Justicia, lo termina y se lo da a otro. (1)
ਕਾਚ ਗਗਰੀਆ; ਅੰਭ ਮਝਰੀਆ ॥
kaach gagareea; anbh majhareea | Ang 392
Sant Singh KhalsaThe mortal is like an unbaked clay pot in water;
Manmohan SinghThe body is an unbaked vessel in water.
Manmohan Singh (Punjabi)ਦੇਹਿ ਇਕ ਕੱਚਾ ਭਾਂਡਾ ਪਾਣੀ ਵਿੱਚ ਹੈ।
Fareedkot Teekaਯਹ ਸਰੀਰ ਕਚੀ ਮਿਟੀ ਕੀ ਗਾਗਰ ਵਤ ਹੈ, ਪਦਾਰਥੋਂ ਰੂਪ ਵਾ ਸ੍ਵਾਸੋਂ ਰੂਪ ਜਲ ਕਰ ਭਰੀ ਹੋਈ ਹੈ। ਇਸ ਕੇ ਨਾਸ ਹੋਨੇ ਮੇਂ ਕ੍ਯਾ ਦੇਰੀ ਹੈ॥
Prof. Sahib Singh(ਹੇ ਭਾਈ! ਇਹ ਮਨੁੱਖਾ ਸਰੀਰ ਪਾਣੀ ਵਿਚ ਪਈ ਹੋਈ) ਕੱਚੀ ਮਿੱਟੀ ਦੀ ਗਾਗਰ (ਵਾਂਗ ਹੈ ਜੋ ਹਵਾ ਨਾਲ ਉਛਲ-ਉਛਲ ਕੇ) ਪਾਣੀ ਵਿਚ ਹੀ (ਗਲ ਜਾਂਦੀ ਹੈ।ਪਦ ਅਰਥ ਕਾਚ ਗਗਰੀਆ = ਕੱਚੀ ਮਿੱਟੀ ਦੀ ਗਾਗਰ। ਅੰਭ = ਪਾਣੀ {अम्भस्}। ਮਝਰੀਆ = ਵਿੱਚ।
SikhNet (Spanish)El hombre es como una jarra de barro en el agua,
ਗਰਬਿ ਗਰਬਿ; ਉਆਹੂ ਮਹਿ ਪਰੀਆ ॥੧॥ ਰਹਾਉ ॥
garab garab; uaahoo meh pareea |1| rahaau | Ang 392
Sant Singh Khalsaindulging in pride and egotism, he crumbles down and dissolves. ||1||Pause||
Manmohan SinghPractising ego and pride, its crumbles down in that water. Pause.
Manmohan Singh (Punjabi)ਹੰਕਾਰ ਤੇ ਗ਼ਰੂਰ ਕਰ ਕੇ, ਇਹ ਉਸ ਪਾਣੀ ਵਿੱਚ ਹੀ ਡਿੱਗ ਪੈਂਦੀ ਹੈ। ਠਹਿਰਾਉ।
Fareedkot Teekaਜਿਸ ਕੇ ਨਾਸ ਹੋਤੇ ਸੇ ਦੇਰੀ ਨਹੀਂ ਹੋਤੀ, ਜੀਉ ਉਸ ਕੀ ਦੇਹ ਮੇਂ ਇਸਥਿਤ ਹੋ ਕਰ ਗਰਬ ਗਰਬ ਪੜਤਾ ਹੈ, ਭਾਵ ਇਸ ਕੋ ਸਤ ਜਾਨਤਾ ਹੈ॥੧॥ ਰਹਾਉ ॥
Prof. Sahib Singhਇਸੇ ਤਰ੍ਹਾਂ ਮਨੁੱਖ) ਅਹੰਕਾਰ ਕਰ ਕਰ ਕੇ ਉਸੇ (ਸੰਸਾਰ-ਸਮੁੰਦਰ) ਵਿਚ ਹੀ ਡੁੱਬ ਜਾਂਦਾ ਹੈ (ਆਪਣਾ ਆਤਮਕ ਜੀਵਨ ਗ਼ਰਕ ਕਰ ਲੈਂਦਾ ਹੈ) ॥੧॥ ਰਹਾਉ ॥ਪਦ ਅਰਥ ਗਰਬਿ = ਅਹੰਕਾਰ ਕਰ ਕੇ। ਊਆ ਹੂ ਮਹਿ = ਉਸੇ (ਸੰਸਾਰ-ਸਮੁੰਦਰ) ਵਿਚ ਹੀ। ਪਰੀਆ = ਪੈ ਜਾਂਦੀ ਹੈ, ਡੁੱਬ ਜਾਂਦੀ ਹੈ ॥੧॥ ਰਹਾਉ ॥
SikhNet (Spanish)mientras más se involucra con el ego, más se destruye. (1-Pausa)
ਨਿਰਭਉ ਹੋਇਓ; ਭਇਆ ਨਿਹੰਗਾ ॥
nirbhau hoeo; bheaa nihangaa | Ang 392
Sant Singh KhalsaBeing fearless, he becomes unrestrained.
Manmohan SinghGetting fear-free, he become dauntless.
Manmohan Singh (Punjabi)ਨਿਡਰ ਹੋ, ਉਹ ਨਿਧੜਕ ਬਣ ਜਾਂਦਾ ਹੈ।
Fareedkot Teekaਅਕਾਲ ਪੁਰਖ ਕਾ ਭੈ ਤ੍ਯਾਗ (ਨਿਹੰਗਾ) ਨਿਧੜਕ ਬਨ ਗਿਆ॥
Prof. Sahib Singh(ਹੇ ਭਾਈ! ਰਾਜ ਦੇ ਮਾਣ ਵਿਚ ਜੇ ਉਹ ਮੌਤ ਵਲੋਂ) ਨਿਡਰ ਹੋ ਗਿਆ ਨਿਧੜਕ ਹੋ ਗਿਆ,ਪਦ ਅਰਥ ਨਿਰਭਉ = ਨਿਡਰ, ਨਿਧੜਕ। ਨਿਹੰਗਾ = ਨਿਸੰਗ, ਢੀਠ।
SikhNet (Spanish)El mortal no tiene Reverencia por el Señor y desatado, se siente exento de toda restricción.
ਚੀਤਿ. ਨ ਆਇਓ; ਕਰਤਾ ਸੰਗਾ ॥
cheet. na aaeo; karataa sangaa | Ang 392
Sant Singh KhalsaHe does not think of the Creator, who is ever with him.
Manmohan SinghHe thinks not of the creator, who is with him.
Manmohan Singh (Punjabi)ਉਹ ਸਿਰਜਣਹਾਰ ਨੂੰ ਯਾਦ ਨਹੀਂ ਕਰਦਾ ਜੋ ਉਸ ਦੇ ਨਾਲ ਹੈ।
Fareedkot Teekaਜੋ ਕਰਤਾ ਪੁਰਖ ਸੰਗ ਹੈ, ਸੋ ਚਿਤ ਮੇਂ ਨਾ ਆਇਆ॥
Prof. Sahib Singh(ਜੇ ਉਸ ਨੂੰ) ਹਰ ਵੇਲੇ ਨਾਲ-ਵੱਸਦਾ ਕਰਤਾਰ ਕਦੇ ਯਾਦ ਨਾਹ ਆਇਆ,ਪਦ ਅਰਥ ਚੀਤਿ = ਚਿੱਤ ਵਿਚ। ਕਰਤਾ = ਕਰਤਾਰ।
SikhNet (Spanish)No alaba al Señor, Quien es su Eterno Compañero;
ਲਸਕਰ ਜੋੜੇ; ਕੀਆ ਸੰਬਾਹਾ ॥
lasakar jorre; keea sanbaahaa | Ang 392
Sant Singh KhalsaHe raises armies, and collects arms.
Manmohan SinghHe raises armies and collects arms.
Manmohan Singh (Punjabi)ਉਹ ਫੌਜਾਂ ਭਰਤੀ ਕਰਦਾ ਅਤੇ ਹਥਿਆਰ ਜਮ੍ਹਾ ਕਰਦਾ ਹੈ।
Fareedkot Teekaਲਸਕਰੋਂ ਕੋ ਜੋੜ ਕੇ ਇਕੱਠ ਕੀਆ॥
Prof. Sahib Singh(ਜੇ ਉਸ ਨੇ) ਫ਼ੌਜਾਂ ਜਮ੍ਹਾਂ ਕਰ ਕਰ ਕੇ ਬੜਾ ਲਸ਼ਕਰ ਬਣਾ ਲਿਆ (ਤਾਂ ਭੀ ਕੀਹ ਹੋਇਆ?)ਪਦ ਅਰਥ ਜੋੜੇ = ਜਮ੍ਹਾ ਕੀਤੇ। ਸੰਬਾਹਾ = ਇਕੱਠ।
SikhNet (Spanish)construye ejércitos y acopia armas,
ਨਿਕਸਿਆ ਫੂਕ; ਤ ਹੋਇ ਗਇਓ ਸੁਆਹਾ ॥੨॥
nikasiaa fook; ta hoe geo suaahaa |2| Ang 392
Sant Singh KhalsaBut when the breath leaves him, he turns to ashes. ||2||
Manmohan SinghBut when breath leaves him, he becomes ashes, then
Manmohan Singh (Punjabi)ਪਰ ਜਦੋਂ ਸੁਆਸ ਉਸ ਵਿਚੋਂ ਨਿਕਲ ਜਾਂਦਾ ਹੈ, ਤਦ ਉਹ ਰਾਖ ਬਣ ਜਾਂਦਾ ਹੈ।
Fareedkot Teekaਜਬ ਪ੍ਰਾਣ ਪੌਣ ਨਿਕਸ ਗਿਆ ਤਬ ਸਰੀਰ ਭਸਮ ਹੋ ਗਿਆ; ਭਾਵ ਤਿਸ ਪੂਰਬੋਕਤ ਸਮਗ੍ਰੀ ਮੇਂ ਸੇ ਕਿਸੀ ਨੇ ਸਹਾਇਤਾ ਨਾ ਕਰੀ॥੨॥
Prof. Sahib Singhਜਦੋਂ (ਅੰਤ ਵੇਲੇ) ਉਸ ਦੇ ਸੁਆਸ ਨਿਕਲ ਗਏ ਤਾਂ (ਉਸ ਦਾ ਸਰੀਰ) ਮਿੱਟੀ ਹੋ ਗਿਆ ॥੨॥
SikhNet (Spanish)pero cuando toma su última respiración, se convierte en polvo. (2)
ਊਚੇ ਮੰਦਰ ਮਹਲ ਅਰੁ ਰਾਨੀ ॥
aooche mandar mehal ar raanee | Ang 392
Sant Singh KhalsaHe has lofty palaces, mansions and queens,
Manmohan SinghHe possesses lofty mansions, places and queens,
Manmohan Singh (Punjabi)ਉਸ ਕੋਲ ਉੱਚੇ ਰਾਜ-ਭਵਨ, ਮਹਿਲ ਮਾੜੀਆਂ, ਪਟਰਾਣੀਆਂ,
Fareedkot Teekaਬਡੇ ਊਚੇ ਮੰਦਰ ਔ ਰੰਗ ਮਹਲ ਬਨਾਏ, ਪੁਨਃ ਉਸ ਮੇਂ ਰਾਨੀਓਂ ਕੇ ਸੰਗ ਬਿਹਾਰ ਕਰਤਾ ਭਯਾ॥
Prof. Sahib Singh(ਹੇ ਭਾਈ! ਜੇ ਉਸ ਨੂੰ) ਉੱਚੇ ਮਹਲ ਮਾੜੀਆਂ (ਰਹਿਣ ਲਈ ਮਿਲ ਗਏ) ਅਤੇ (ਸੁੰਦਰ) ਰਾਣੀ (ਮਿਲ ਗਈ।)ਪਦ ਅਰਥ ਅਰੁ = ਅਤੇ।
SikhNet (Spanish)Posee magnificas mansiones, mantiene a muchas mujeres,
ਹਸਤਿ ਘੋੜੇ ਜੋੜੇ; ਮਨਿ ਭਾਨੀ ॥
hasat ghorre jorre; man bhaanee | Ang 392
Sant Singh Khalsaelephants and pairs of horses, delighting the mind;
Manmohan Singhhe acquires elephants, pairs of horses, to delight the mind,
Manmohan Singh (Punjabi)ਚਿੱਤ ਨੂੰ ਖੁਸ਼ ਕਰਨ ਲਈ ਹਾਥੀ, ਕੋਤਲਾਂ ਦੇ ਜੁੱਟ
Fareedkot Teekaਤਿਸੀ ਪ੍ਰਕਾਰ ਹਾਥੀ, ਘੋੜੇ, (ਜੋੜੇ) ਬਸਤ੍ਰ ਮਨ ਭਾਵਤੇ ਤਯਾਰ ਕਰ ਕੇ ਧਾਰਨ ਕਰਤਾ ਭਯਾ॥
Prof. Sahib Singh(ਜੇ ਉਸ ਨੇ) ਹਾਥੀ ਘੋੜੇ (ਵਧੀਆ) ਮਨ-ਭਾਉਂਦੇ ਕੱਪੜੇ (ਇਕੱਠੇ ਕਰ ਲਏ।ਪਦ ਅਰਥ ਹਸਤਿ = ਹਾਥੀ। ਜੋੜੇ = ਕੱਪੜੇ। ਮਨਿ ਭਾਨੀ = ਮਨ-ਭਾਉਂਦੇ।
SikhNet (Spanish)elefantes y carrozas, ropajes bellos de todo tipo,
ਵਡ ਪਰਵਾਰੁ; ਪੂਤ ਅਰੁ ਧੀਆ ॥
vadd paravaar; poot ar dheea | Ang 392
Sant Singh Khalsahe is blessed with a great family of sons and daughters.
Manmohan Singhand he is blessed with a large family of sons and daughters.
Manmohan Singh (Punjabi)ਅਤੇ ਮੁੰਡੇ ਤੇ ਕੁੜੀਆਂ ਦਾ ਭਾਰਾ ਟੱਬਰ ਕਬੀਲਾ ਹੈ।
Fareedkot Teekaਬੜਾ ਭਾਰੀ ਪਰਿਵਾਰ ਪੁਤ੍ਰ ਪੁਤ੍ਰੀਓਂ ਕਾ ਹੋਤਾ ਭਯਾ॥
Prof. Sahib Singhਜੇ ਉਹ) ਪੁੱਤਰਾਂ ਧੀਆਂ ਵਾਲਾ ਵੱਡੇ ਪਰਵਾਰ ਵਾਲਾ ਬਣ ਗਿਆ,
SikhNet (Spanish)y una gran familia de hijos e hijas.
ਮੋਹਿ ਪਚੇ ਪਚਿ; ਅੰਧਾ ਮੂਆ ॥੩॥
mohi pache pach; andhaa mooaa |3| Ang 392
Sant Singh KhalsaBut, engrossed in attachment, the blind fool wastes away to death. ||3||
Manmohan SinghBut engrossed in their love, the blind man putrefies and dies.
Manmohan Singh (Punjabi)ਪਰ ਉਨ੍ਹਾਂ ਦੀ ਮਮਤਾ ਅੰਦਰ ਖਚਤ ਹੋਇਆ ਹੋਇਆ ਮੁਨਾਖਾ ਮਨੁੱਖ ਗਲ ਸੜ ਕੇ ਮਰ ਜਾਂਦਾ ਹੈ।
Fareedkot Teekaਇਨੀ ਕੇ ਮੋਹ ਮੇਂ (ਪਚੇ ਪਚਿ) ਗਲਤਾਨ ਹੋ ਕਰ ਵਾ ਜਲ ਜਲ ਕਰ (ਅੰਧਾ) ਅਗਿਆਨੀ ਮਰ ਜਾਤਾ ਭਯਾ॥੩॥
Prof. Sahib Singhਤਾਂ ਭੀ ਤਾਂ (ਮਾਇਆ ਦੇ) ਮੋਹ ਵਿਚ ਖ਼ੁਆਰ ਹੋ ਹੋ ਕੇ (ਉਹ ਮਾਇਆ ਦੇ) ਮੋਹ ਵਿਚ (ਅੰਨ੍ਹਾ ਹੋਇਆ ਹੋਇਆ) ਆਤਮਕ ਮੌਤ ਹੀ ਸਹੇੜ ਬੈਠਾ ॥੩॥ਪਦ ਅਰਥ ਮੋਹਿ = ਮੋਹ ਵਿਚ। ਪਚੇ ਪਚਿ = ਪਚਿ ਪਚਿ, ਸੜ ਸੜ ਕੇ, ਖ਼ੁਆਰ ਹੋ ਹੋ ਕੇ। ਮੂਆ = ਆਤਮਕ ਮੌਤੇ ਮਰ ਗਿਆ ॥੩॥
SikhNet (Spanish)Sí, el pobre ciego conserva su mente apegada a todo esto, pero así es destruido. (3)
ਜਿਨਹਿ ਉਪਾਹਾ; ਤਿਨਹਿ ਬਿਨਾਹਾ ॥
jineh upaahaa; tineh binaahaa | Ang 392
Sant Singh KhalsaThe One who created him destroys him.
Manmohan SinghHe, who created him, has destroyed him.
Manmohan Singh (Punjabi)ਜਿਸ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ ਹੀ ਉਸ ਨੂੰ ਮਾਰ ਛੱਡਿਆ ਹੈ।
Fareedkot Teekaਜਿਸ ਨੇ ਉਤਪਤ ਕੀਆ ਥਾ ਉਸੀ ਨੇ ਨਾਸ ਕੀਆ ਹੈ॥
Prof. Sahib Singh(ਹੇ ਭਾਈ!) ਜਿਸ ਪਰਮਾਤਮਾ ਨੇ (ਉਸ ਨੂੰ) ਪੈਦਾ ਕੀਤਾ ਸੀ ਉਸੇ ਨੇ ਉਸ ਨੂੰ ਨਾਸ ਭੀ ਕਰ ਦਿੱਤਾ,ਪਦ ਅਰਥ ਜਿਨਹਿ = ਜਿਸ (ਪਰਮਾਤਮਾ) ਨੇ। ਉਪਾਹਾ = ਪੈਦਾ ਕੀਤਾ। ਬਿਨਾਹਾ = ਨਾਸ ਕਰ ਦਿੱਤਾ।
SikhNet (Spanish)Él, Quien lo crea,
ਰੰਗ ਰਸਾ; ਜੈਸੇ ਸੁਪਨਾਹਾ ॥
rang rasaa; jaise supanaahaa | Ang 392
Sant Singh KhalsaEnjoyments and pleasures are like just a dream.
Manmohan SinghPleasures and enjoyments are like a dream.
Manmohan Singh (Punjabi)ਰੰਗ ਰਲੀਆਂ ਤੇ ਸੁਆਦ ਸੁਪਨੇ ਦੀ ਮਾਨਿੰਦ ਹਨ।
Fareedkot Teekaਜਿਤਨੇ ਰੰਗ ਔ ਰਸ ਥੇ, ਸੋ ਸ੍ਵਪਨ ਵਤ ਹੋ ਗਏ॥
Prof. Sahib Singhਉਸ ਦੇ ਮਾਣੇ ਹੋਏ ਰੰਗ-ਤਮਾਸ਼ੇ ਤੇ ਮੌਜ ਮੇਲੇ ਸੁਪਨੇ ਵਾਂਗ ਹੋ ਗਏ।
SikhNet (Spanish)lo destruye, y todos sus placeres y sus juegos se vuelven sólo un sueño.
ਸੋਈ ਮੁਕਤਾ; ਤਿਸੁ ਰਾਜੁ ਮਾਲੁ ॥
soee mukataa; tis raaj maal | Ang 392
Sant Singh KhalsaHe alone is liberated, and possesses regal power and wealth,
Manmohan SinghHe alone is emancipated and possesses empire and wealth,
Manmohan Singh (Punjabi)ਓਹੋ ਮੋਖਸ਼ ਹੈ ਅਤੇ ਉਸ ਕੋਲ ਹੀ ਪਾਤਸ਼ਾਹੀ ਤੇ ਧਨ-ਦੌਲਤ ਹੈ,
Fareedkot Teekaਸੋਈ (ਮੁਕਤਾ) ਜੀਵਨ ਮੁਕਤ ਹੈ, ਤਿਸੀ ਕਾ ਸਚਾ ਰਾਜ ਮਾਲ ਹੈ॥
Prof. Sahib Singhਉਹੀ ਮਨੁੱਖ (ਮਾਇਆ ਦੇ ਮੋਹ ਤੋਂ) ਬਚਿਆ ਰਹਿੰਦਾ ਹੈ ਉਸ ਦੇ ਪਾਸ (ਸਦਾ ਕਾਇਮ ਰਹਿਣ ਵਾਲਾ) ਰਾਜ ਤੇ ਧਨ ਹੈ,
SikhNet (Spanish)Sólo es liberado de Maya, y sólo domina todo,
ਨਾਨਕ ਦਾਸ; ਜਿਸੁ ਖਸਮੁ ਦਇਆਲੁ ॥੪॥੩੫॥੮੬॥
naanak daas; jis khasam deaal |4|35|86| Ang 392
Sant Singh KhalsaO Nanak, whom the Lord Master blesses with His Mercy. ||4||35||86||
Manmohan SinghO servant Nanak, unto whom the Lord is merciful.
Manmohan Singh (Punjabi)ਹੇ ਨੌਕਰ ਨਾਨਕ! ਜਿਸ ਉਤੇ ਸਾਹਿਬ ਮਿਹਰਬਾਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਦਾਸ ਪਰ ਸ੍ਵਾਮੀ ਦ੍ਯਾਲ ਹੂਆ ਹੈ॥੪॥੩੫॥੮੬॥☬ਇਸ ਸ਼ਬਦ ਮੇਂ ਅਪਨੀ ਦਸਾ ਕਹਤੇ ਹੈਂ, ਮਾਇਆ ਔ ਕਾਮਾਦਿਕੋਂ ਕੀ ਪ੍ਰਬਲਤਾ ਦਿਖਾਉਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਉੱਤੇ ਖਸਮ ਪ੍ਰਭੂ ਦਇਆਵਾਨ ਹੁੰਦਾ ਹੈ (ਤੇ ਜਿਸ ਨੂੰ ਆਪਣੇ ਨਾਮ ਦਾ ਖ਼ਜ਼ਾਨਾ ਬਖ਼ਸ਼ਦਾ ਹੈ) ॥੪॥੩੫॥੮੬॥
SikhNet (Spanish)dice Nanak, aquél a quien se le ha otorgado la Compasión del Señor, el Dios. (4-35-86)