ੴ

ਸਿੱਖਬਾਣੀ · SikhBani

Ang 391

Sri Guru Granth Sahib · Raag Aasaa · 4 shabads, 59 lines
Translations
Shabad Guru Arjan Dev Ji Raag Aasaa continued from Ang 390

ਨਾ ਓਹੁ ਮਰਤਾ; ਨਾ ਹਮ ਡਰਿਆ ॥

naa ohu marataa; naa ham ddariaa |

Sant Singh KhalsaHe does not die, so I do not fear.
Manmohan SinghHe (God) dies not, nor do I fear death.
Manmohan Singh (Punjabi)ਉਹ ਮਰਦਾ ਨਹੀਂ, ਨਾਂ ਹੀ ਮੈਂ ਮੌਤ ਤੋਂ ਭੈ ਖਾਂਦਾ ਹਾਂ।
Fareedkot Teekaਇਸ ਸਬਦ ਮੇਂ ਹਮਾਰਾ ਅਰਥ ਜੀਉ, ਓਹ ਕਾ ਅਰਥ ਅਕਾਲ ਪੁਰਖ ਜਾਨਨਾ। ਨਾ ਓਹ ਅਕਾਲ ਪੁਰਖੁ ਮਰਤਾ ਹੈ ਨਾ ਹਮਰਾ ਮਨੁ ਡਰਿਆ ਹੈ, ਵਾ ਨਾ ਹਮ ਮਰਨੇ ਸੇ ਡਰਿਆ ਕਰਤੇ ਹੈਂ॥
Prof. Sahib Singh(ਹੇ ਭਾਈ! ਅਸਾਡੀ ਜੀਵਾਂ ਦੀ ਪਰਮਾਤਮਾ ਤੋਂ ਵੱਖਰੀ ਕੋਈ ਹਸਤੀ ਨਹੀਂ। ਉਹ ਆਪ ਹੀ ਜੀਵਾਤਮਾ-ਰੂਪ ਵਿਚ ਸਰੀਰਾਂ ਦੇ ਅੰਦਰ ਵਰਤ ਰਿਹਾ ਹੈ) ਉਹ ਪਰਮਾਤਮਾ ਕਦੇ ਮਰਦਾ ਨਹੀਂ (ਸਾਡੇ ਅੰਦਰ ਭੀ ਉਹ ਆਪ ਹੀ ਹੈ) ਸਾਨੂੰ ਭੀ ਮੌਤ ਤੋਂ ਡਰ ਨਹੀਂ ਹੋਣਾ ਚਾਹੀਦਾ।

ਪਦ ਅਰਥ ਓਹੁ = ਉਹ ਪਰਮਾਤਮਾ। ਹਮ = ਅਸੀਂ (ਉਸੇ ਦੀ ਹੀ ਅੰਸ਼-) ਜੀਵ।

SikhNet (Spanish)Él, el Señor, es Inmortal, por eso yo no tengo miedo a la muerte.

ਨਾ ਓਹੁ ਬਿਨਸੈ; ਨਾ ਹਮ ਕੜਿਆ ॥

naa ohu binasai; naa ham karriaa |

Sant Singh KhalsaHe does not perish, so I do not grieve.
Manmohan SinghHe perishes not, nor do I grieve.
Manmohan Singh (Punjabi)ਉਹ ਨਾਸ ਨਹੀਂ ਹੁੰਦਾ, ਨਾਂ ਹੀ ਮੈਂ ਔਖਾ ਭਾਰਾ ਹੁੰਦਾ ਹਾਂ।
Fareedkot Teekaਜਿਸਤੇ ਵਹੁ ਬਿਨਸਿਆ ਨਹੀਂ ਤਿਸਤੇ ਹਮਰਾ ਮਨ ਝੁਰਿਆ ਭੀ ਨਹੀਂ ਹੈ॥
Prof. Sahib Singhਉਹ ਪਰਮਾਤਮਾ ਕਦੇ ਨਾਸ ਨਹੀਂ ਹੁੰਦਾ, ਸਾਨੂੰ ਭੀ (ਵਿਨਾਸ਼ ਦੀ) ਕੋਈ ਚਿੰਤਾ ਨਹੀਂ ਹੋਣੀ ਚਾਹੀਦੀ।

ਪਦ ਅਰਥ ਕੜਿਆ = ਚਿੰਤਾ-ਫ਼ਿਕਰ ਕਰਦੇ।

SikhNet (Spanish)Él no es destruido, y por eso no le temo a la destrucción.

ਨਾ ਓਹੁ ਨਿਰਧਨੁ; ਨਾ ਹਮ ਭੂਖੇ ॥

naa ohu niradhan; naa ham bhookhe |

Sant Singh KhalsaHe is not poor, so I do not hunger.
Manmohan SinghHe is not poor, nor am I hungry.
Manmohan Singh (Punjabi)ਉਹ ਗਰੀਬ ਨਹੀਂ, ਨਾਂ ਹੀ ਮੈਂ ਭੁੱਖਾ ਹਾਂ।
Fareedkot Teekaਨਾ ਵਹੁ ਨਿਰਧਨ ਹੈ ਨਾ ਹਮ ਹੀ ਭੂਖੇ ਹੈਂ॥
Prof. Sahib Singhਉਹ ਪ੍ਰਭੂ ਕੰਗਾਲ ਨਹੀਂ ਹੈ, ਅਸੀਂ ਭੀ ਆਪਣੇ ਆਪ ਨੂੰ ਭੁੱਖੇ-ਗਰੀਬ ਨਾਹ ਸਮਝੀਏ।

ਪਦ ਅਰਥ ਨਿਰਧਨੁ = ਕੰਗਾਲ।

SikhNet (Spanish)Ni Él es pobre ni yo tengo hambre,

ਨਾ ਓਸੁ ਦੂਖੁ; ਨ ਹਮ ਕਉ ਦੂਖੇ ॥੧॥

naa os dookh; na ham kau dookhe |1|

Sant Singh KhalsaHe is not in pain, so I do not suffer. ||1||
Manmohan SinghNeither He is in pain, nor do I suffer agony.
Manmohan Singh (Punjabi)ਨਾਂ ਉਸ ਨੂੰ ਤਕਲੀਫ ਹੈ ਅਤੇ ਨਾਂ ਹੀ ਮੈਂ ਕਸ਼ਟ ਉਠਾਉਂਦਾ ਹਾਂ।
Fareedkot Teekaਨਾ ਉਸ ਕੋ ਦੁਖੁ ਹੈ ਨ ਹਮ ਕੋ ਦੁਖੁ ਹੈ॥੧॥
Prof. Sahib Singhਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ, ਸਾਨੂੰ ਭੀ ਕੋਈ ਦੁੱਖ ਨਹੀਂ ਪੋਹਣਾ ਚਾਹੀਦਾ ॥੧॥
SikhNet (Spanish)ni Él tiene aflicción ni yo estoy en la miseria. (1)

ਅਵਰੁ. ਨ ਕੋਊ ਮਾਰਨਵਾਰਾ ॥

avar. na koaoo maaranavaaraa |

Sant Singh KhalsaThere is no other Destroyer than Him.
Manmohan SinghThere is no other destroyer but God.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਹੋਰ ਕੋਈ ਮਾਰਨ ਵਾਲਾ ਨਹੀਂ।
Fareedkot Teekaਉਸ ਕੇ ਮਾਰਨੇ ਜੀਵਾਲਨੇ ਵਾਲਾ ਔਰ ਕੋਈ ਨਹੀਂ ਹੈ, ਭਾਵ ਸੁਤੰਤ੍ਰ ਹੈ; ਵਾ ਪਰਮੇਸ੍ਵਰ ਸੇ ਬਿਨਾਂ ਮਾਰਨੇ ਜੀਵਾਲਨੇ ਵਾਲਾ ਔਰ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਸਾਨੂੰ ਮਾਰਨ ਦੀ ਤਾਕਤ ਨਹੀਂ ਰੱਖਦਾ।

ਪਦ ਅਰਥ ਮਾਰਨਵਾਰਾ = ਮਾਰਨ ਦੀ ਸਮਰੱਥਾ ਵਾਲਾ।

SikhNet (Spanish)No hay otro Destructor más que Él,

ਜੀਅਉ ਹਮਾਰਾ; ਜੀਉ ਦੇਨਹਾਰਾ ॥੧॥ ਰਹਾਉ ॥

jeeo hamaaraa; jeeo denahaaraa |1| rahaau |

Sant Singh KhalsaHe is my very life, the Giver of life. ||1||Pause||
Manmohan SinghMy very life is God, the giver of life to me. Pause.
Manmohan Singh (Punjabi)ਮੈਨੂੰ ਜਿੰਦ ਜਾਨ ਬਖਸ਼ਣਹਾਰ ਵਾਹਿਗੁਰੂ ਹੈ, ਮੈਨੂੰ ਜੀਵਨ ਬਖਸ਼ਦਾ ਹੈ। ਠਹਿਰਾਉ।
Fareedkot Teekaਜੋ ਸਰਬ ਕੋ (ਜੀਉ ਦੇਨਹਾਰਾ) ਜੀਵ ਕਲਾ, ਭਾਵ ਸੱਤਾ ਸਫੁਰਤੀ ਦੇਨੇ ਹਾਰਾ ਚੇਤਨ ਦੇਵ ਹੈ, ਸੋ ਹਮਰਾ ਸ੍ਵਰੂਪ ਹੈ। (ਜੀਅਉ) ਜੀਵਨ ਰੂਪ, ਭਾਵ ਅਮਰ ਹੈ। ਵਹੁ ਹਮਾਰਾ ਜੀਉ ਦੇਣੇ ਹਾਰਾ ਸਦਾ (ਜੀਅਉ) ਜੀਵਤਾ ਹੈ, ਭਾਵ ਅਬਿਨਾਸੀ ਹੈ॥੧॥ ਰਹਾਉ ॥
Prof. Sahib Singhਜੀਊਂਦਾ ਰਹੇ ਸਾਨੂੰ ਜਿੰਦ ਦੇਣ ਵਾਲਾ ਪਰਮਾਤਮਾ (ਪਰਮਾਤਮਾ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਹੀ ਸਾਨੂੰ ਜੀਵਾਂ ਨੂੰ ਜਿੰਦ ਦੇਣ ਵਾਲਾ ਹੈ।) ॥੧॥ ਰਹਾਉ ॥

ਪਦ ਅਰਥ ਜੀਅਉ = ਜੀਊਂਦਾ ਰਹੇ। ਜੀਉ ਦੇਨਹਾਰਾ = ਜਿੰਦ ਦੇਣ ਵਾਲਾ ॥੧॥ ਰਹਾਉ ॥

SikhNet (Spanish)el Uno Bendito, Quien nos Bendice a todos con vida. (1-Pausa)

ਨਾ ਉਸੁ ਬੰਧਨ; ਨਾ ਹਮ ਬਾਧੇ ॥

naa us bandhan; naa ham baadhe |

Sant Singh KhalsaHe is not bound, so I am not in bondage.
Manmohan SinghHe has no entanglements, nor am I in bondage.
Manmohan Singh (Punjabi)ਉਸ ਨੂੰ ਕੋਈ ਜੰਜਾਲ ਨਹੀਂ, ਤੇ ਨਾਂ ਹੀ ਮੈਂ ਫਾਥਾ ਹੋਇਆ ਹਾਂ।
Fareedkot Teekaਨਾ ਉਸ ਕੋ ਮਾਯਾ ਕਾ ਬੰਧਨ ਹੈ ਨ ਹਮ ਮਾਯਾ ਕਰ ਕੇ ਬਾਂਧੇ ਹੈਂ॥
Prof. Sahib Singhਉਸ ਪਰਮਾਤਮਾ ਨੂੰ ਮਾਇਆ ਦੇ ਬੰਧਨ ਜਕੜ ਨਹੀਂ ਸਕਦੇ (ਇਸ ਵਾਸਤੇ ਅਸਲ ਵਿਚ) ਅਸੀਂ ਭੀ ਮਾਇਆ ਦੇ ਮੋਹ ਵਿਚ ਬੱਝੇ ਹੋਏ ਨਹੀਂ ਹਾਂ।
SikhNet (Spanish)Ni Él tiene ataduras, ni yo estoy amarrado.

ਨਾ ਉਸੁ ਧੰਧਾ; ਨਾ ਹਮ ਧਾਧੇ ॥

naa us dhandhaa; naa ham dhaadhe |

Sant Singh KhalsaHe has no occupation, so I have no entanglements.
Manmohan SinghNeither He has any worldly occupation, nor do I have any engagements.
Manmohan Singh (Punjabi)ਨਾਂ ਹੀ ਉਸ ਨੂੰ ਕੋਈ ਦੁਨੀਆਵੀ ਰੁਝੇਵੇ ਹਨ, ਨਾਂ ਹੀ ਮੈਨੂੰ ਕੋਈ ਕਜੀਏ।
Fareedkot Teekaਨਾ ਉਸ ਕੋ ਅਨੰਦ ਕੋਈ ਧੰਧਾ ਹੈ ਨ ਹਮ ਕੋ (ਧਾਧੇ) ਧੰਧੇ ਹੈਂ॥
Prof. Sahib Singhਉਸ ਨੂੰ ਕੋਈ ਮਾਇਕ ਦੌੜ-ਭੱਜ ਗ੍ਰਸ ਨਹੀਂ ਸਕਦੀ, ਅਸੀਂ ਭੀ ਧੰਧਿਆਂ ਵਿਚ ਗ੍ਰਸੇ ਹੋਏ ਨਹੀਂ ਹਾਂ।

ਪਦ ਅਰਥ ਧਾਧੇ = ਧੰਧਿਆਂ ਵਿਚ ਗ੍ਰਸੇ ਹੋਏ।

SikhNet (Spanish)Ni Él sufre trabajos arduos, ni yo hago esfuerzos de ningún tipo.

ਨਾ ਉਸੁ ਮੈਲੁ; ਨ ਹਮ ਕਉ ਮੈਲਾ ॥

naa us mail; na ham kau mailaa |

Sant Singh KhalsaHe has no impurities, so I have no impurities.
Manmohan SinghNeither he has impurity, nor have I any filth.
Manmohan Singh (Punjabi)ਨਾਂ ਉਸ ਵਿੱਚ ਅਪਵਿੱਤ੍ਰਤਾ ਹੈ, ਨਾਂ ਹੀ ਮੇਰੇ ਵਿੱਚ ਕੋਈ ਗੰਦਗੀ।
Fareedkot Teekaਨਾ ਉਸਮੇਂ ਮੈਲੁ ਹੈ ਨ ਹਮ ਕੋ ਮੈਲਾ ਕਰਮੁ ਸਪਰਸ ਕਰਤਾ ਹੈ॥
Prof. Sahib Singh(ਸਾਡੇ ਅਸਲੇ) ਉਸ ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗ ਸਕਦੀ, ਸਾਨੂੰ ਭੀ ਮੈਲ ਨਹੀਂ ਲੱਗਣੀ ਚਾਹੀਦੀ।
SikhNet (Spanish)Así como Él es Inmaculado, así yo estoy sin mancha.

ਓਸੁ ਅਨੰਦੁ; ਤ ਹਮ ਸਦ ਕੇਲਾ ॥੨॥

os anand; ta ham sad kelaa |2|

Sant Singh KhalsaHe is in ecstasy, so I am always happy. ||2||
Manmohan SinghHe is in ecstasy, then I am, ever happy.
Manmohan Singh (Punjabi)ਉਹ ਪਰਮ ਪਰਸੰਨਤਾ ਵਿੱਚ ਹੈ, ਤਦ ਮੈਂ ਸਦੀਵ ਹੀ ਖੁਸ਼ ਹਾਂ।
Fareedkot Teekaਉਸ ਕੋ ਹੈ, ਤੋ ਹਮ ਭੀ ਸਦੀਵ ਬਿਲਾਸ ਕਰਤੇ ਹੈਂ, ਭਾਵ ਅਨੰਦ ਹੈ॥੨॥
Prof. Sahib Singhਉਸ ਨੂੰ ਸਦਾ ਆਨੰਦ ਹੀ ਆਨੰਦ ਹੈ, ਅਸੀਂ ਭੀ ਸਦਾ ਖਿੜੇ ਹੀ ਰਹੀਏ ॥੨॥

ਪਦ ਅਰਥ ਕੇਲਾ = ਖ਼ੁਸ਼ੀਆਂ ॥੨॥

SikhNet (Spanish)Así como Él es el Éxtasis, así también yo lo vivo. (2)

ਨਾ ਉਸੁ ਸੋਚੁ; ਨ ਹਮ ਕਉ ਸੋਚਾ ॥

naa us soch; na ham kau sochaa |

Sant Singh KhalsaHe has no anxiety, so I have no cares.
Manmohan SinghHe has no anxiety, nor do I have any care.
Manmohan Singh (Punjabi)ਉਸ ਨੂੰ ਕੋਈ ਚਿੰਤਾ ਨਹੀਂ, ਨਾਂ ਹੀ ਮੈਨੂੰ ਕੋਈ ਫਿਕਰ ਹੈ।
Fareedkot Teekaਨ ਉਸ ਕੋ ਕਿਸੀ ਪ੍ਰਕਾਰ ਕੀ (ਸੋਚੁ) ਚਿੰਤਾ ਹੈ ਔਰ ਨਾ ਹਮ ਕੋ ਹੀ ਚਿੰਤਾ ਹੈ॥
Prof. Sahib Singh(ਹੇ ਭਾਈ!) ਉਸ ਪਰਮਾਤਮਾ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਵਿਆਪਦਾ (ਸਾਡੇ ਅੰਦਰ ਉਹ ਆਪ ਹੀ ਹੈ) ਸਾਨੂੰ ਭੀ ਕੋਈ ਫ਼ਿਕਰ ਨਹੀਂ ਪੋਹਣਾ ਚਾਹੀਦਾ।

ਪਦ ਅਰਥ ਸੋਚੁ = ਚਿੰਤਾ-ਫ਼ਿਕਰ।

SikhNet (Spanish)Así como Él no se desgasta por la preocupación, así también yo no sufro dolor.

ਨਾ ਉਸੁ ਲੇਪੁ; ਨ ਹਮ ਕਉ ਪੋਚਾ ॥

naa us lep; na ham kau pochaa |

Sant Singh KhalsaHe has no stain, so I have no pollution.
Manmohan SinghHe has no defilement, nor have I pollution.
Manmohan Singh (Punjabi)ਉਸ ਅੰਦਰ ਕੋਈ ਨਾਪਾਕੀ ਨਹੀਂ, ਨਾਂ ਹੀ ਮੇਰੇ ਵਿੱਚ ਪਲੀਤੀ ਹੈ।
Fareedkot Teekaਨ ਉਸ ਕੋ ਮਾਯਾ ਕੇ ਕਿਸੀ ਬਿਕਾਰ ਕਾ ਲੇਪੁ ਹੈ ਨ ਹਮ ਕੋ ਕਿਸੀ ਪ੍ਰਕਾਰ ਕੀ ਨ੍ਯੂਨਤਾ ਵਾ (ਪੋਚਾ) ਲੇਪੁ ਹੈ॥
Prof. Sahib Singhਉਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸਾਡੇ ਉੱਤੇ ਭੀ ਕਿਉਂ ਪਏ?

ਪਦ ਅਰਥ ਪੋਚਾ = ਮਾਇਆ ਦਾ ਪ੍ਰਭਾਵ।

SikhNet (Spanish)Así como Él no tiene impurezas, yo estoy libre de ellas.

ਨਾ ਉਸੁ ਭੂਖ; ਨ ਹਮ ਕਉ ਤ੍ਰਿਸਨਾ ॥

naa us bhookh; na ham kau trisanaa |

Sant Singh KhalsaHe has no hunger, so I have no thirst.
Manmohan SinghHe feels no hunger, nor do I have any thirst.
Manmohan Singh (Punjabi)ਉਸ ਨੂੰ ਕੋਈ ਭੁੱਖ ਨਹੀਂ, ਨਾਂ ਹੀ ਮੈਨੂੰ ਕੋਈ ਤ੍ਰੇਹ ਹੈ।
Fareedkot Teekaਨ ਉਸ ਕੋ (ਭੂਖ) ਇਛ੍ਯਾ ਹੈ ਨਾ ਹਮ ਕੋ ਕਿਸੀ ਬਿਖ੍ਯ ਕੀ ਤ੍ਰਿਸਨਾ ਹੈ॥
Prof. Sahib Singhਉਸ ਪਰਮਾਤਮਾ ਨੂੰ ਮਾਇਆ ਦਾ ਮਾਲਕ ਨਹੀਂ ਦਬਾ ਸਕਦਾ, ਸਾਨੂੰ ਭੀ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਣੀ ਚਾਹੀਦੀ।
SikhNet (Spanish)Tampoco Él está hambriento, y yo tampoco lo estoy.

ਜਾ ਉਹੁ ਨਿਰਮਲੁ; ਤਾਂ ਹਮ ਜਚਨਾ ॥੩॥

jaa uhu niramal; taan ham jachanaa |3|

Sant Singh KhalsaSince He is immaculately pure, I correspond to Him. ||3||
Manmohan SinghWhen he is immaculate, then do I match him.
Manmohan Singh (Punjabi)ਜਦ ਉਹ ਪਵਿੱਤ੍ਰ ਹੈ, ਤਦ ਮੈਂ ਉਸ ਨੂੰ ਫ਼ਬਦਾ ਹਾਂ।
Fareedkot Teekaਜੋ ਵਹੁ ਸੁੱਧ ਹੈ ਤਉ ਹਮ ਭੀ ਸਾਚੇ, ਭਾਵ ਬੇਦ ਪ੍ਰਮਾਣ ਸੇ ਹਾੜੇ ਹੂਏ ਸੁੱਧ ਸ੍ਵਰੂਪ ਹੈਂ॥੩॥
Prof. Sahib Singhਜਦੋਂ ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ (ਉਹੀ ਸਾਡੇ ਅੰਦਰ ਮੌਜੂਦ ਹੈ) ਤਾਂ ਅਸੀਂ ਭੀ ਸੁੱਧ-ਸਰੂਪ ਹੀ ਰਹਿਣੇ ਚਾਹੀਦੇ ਹਾਂ ॥੩॥

ਪਦ ਅਰਥ ਜਚਨਾ = ਪੂਜਣ-ਯੋਗ, ਸੁੱਧ ॥੩॥

SikhNet (Spanish)Así como es El Inmaculado, así se encuentra mi ser de limpio. (3)

ਹਮ ਕਿਛੁ ਨਾਹੀ; ਏਕੈ ਓਹੀ ॥

ham kichh naahee; ekai ohee |

Sant Singh KhalsaI am nothing; He is the One and only.
Manmohan SinghI am nothing, He alone is all-in-all.
Manmohan Singh (Punjabi)ਮੈਂ ਕੁਝ ਭੀ ਨਹੀਂ, ਕੇਵਲ ਓਹੀ ਸਾਰਾ ਕੁਛ ਹੈ।
Fareedkot Teekaਅਬ ਸਿਧਾਂਤ ਕਹਤੇ ਹੈਂ: ਹਮ ਕਛੁ ਭੀ ਨਹੀਂ ਹੈਂ ਏਕ ਵਹੀ ਅਕਾਲ ਪੁਰਖ ਹੈ॥
Prof. Sahib Singh(ਹੇ ਭਾਈ!) ਸਾਡੀ ਕੋਈ ਵੱਖਰੀ ਹੋਂਦ ਨਹੀਂ ਹੈ (ਸਭਨਾਂ ਵਿਚ) ਉਹ ਪਰਮਾਤਮਾ ਆਪ ਹੀ ਆਪ ਹੈ।
SikhNet (Spanish)Oh no, yo no soy nadie; Él es Todo en todo;

ਆਗੈ ਪਾਛੈ; ਏਕੋ ਸੋਈ ॥

aagai paachhai; eko soee |

Sant Singh KhalsaBefore and after, He alone exists.
Manmohan SinghIn the past and the future he alone is.
Manmohan Singh (Punjabi)ਉਹ ਇਕੱਲਾ ਹੀ ਅਰੰਭ ਤੇ ਅਖੀਰ ਹੈ।
Fareedkot Teeka(ਆਗੈ) ਭਵਿਖ੍ਯਤ ਮੇਂ (ਪਾਛੈ) ਭੂਤਕਾਲ ਮੇਂ ਸੋਈ ਏਕ ਅਕਾਲ ਪੁਰਖ ਹੈ॥੩॥
Prof. Sahib Singhਇਸ ਲੋਕ ਵਿਚ ਤੇ ਪਰਲੋਕ ਵਿਚ ਹਰ ਥਾਂ ਉਹ ਪਰਮਾਤਮਾ ਆਪ ਹੀ ਆਪ ਹੈ।

ਪਦ ਅਰਥ ਆਗੈ ਪਾਛੈ = ਲੋਕ ਪਰਲੋਕ ਵਿਚ।

SikhNet (Spanish)Él, el Uno antes y después, es Él y sólo Él.

ਨਾਨਕ ਗੁਰਿ; ਖੋਏ ਭ੍ਰਮ ਭੰਗਾ ॥

naanak gur; khoe bhram bhangaa |

Sant Singh KhalsaO Nanak, the Guru has taken away my doubts and mistakes;
Manmohan SinghNanak, the Guru has dispelled my doubts and demerits.
Manmohan Singh (Punjabi)ਨਾਨਕ ਗੁਰਾਂ ਨੇ ਮੇਰੇ ਸੰਦੇਹ ਅਤੇ ਅਉਗੁਣ ਦੂਰ ਕਰ ਦਿੱਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਰਿਦੇ ਮੇਂ ਭ੍ਰਮ (ਭੰਗਾ) ਬਿਘਨ ਰੂਪ ਥੇ, ਸੋ ਗੁਰੋਂ ਨੇ ਖੋਇ ਦੀਏ ਹੈਂ॥
Prof. Sahib Singhਹੇ ਨਾਨਕ! ਜਦੋਂ ਗੁਰੂ ਨੇ (ਸਾਡੇ ਅੰਦਰੋਂ ਸਾਡੀ ਮਿਥੀ ਹੋਈ ਵੱਖਰੀ ਹਸਤੀ ਦੇ) ਭਰਮ ਦੂਰ ਕਰ ਦਿੱਤੇ ਜੋ (ਸਾਡੇ ਉਸ ਨਾਲ ਇੱਕ-ਰੂਪ ਹੋਣ ਦੇ ਰਾਹ ਵਿਚ) ਵਿਘਨ (ਪਾ ਰਹੇ ਸਨ),

ਪਦ ਅਰਥ ਗੁਰਿ = ਗੁਰੂ ਨੇ। ਭੰਗਾ = ਵਿਘਨ।

SikhNet (Spanish)Dice Nanak, por la Gracia del Guru, mis dolores se han ido,

ਹਮ ਓਇ ਮਿਲਿ; ਹੋਏ ਇਕ ਰੰਗਾ ॥੪॥੩੨॥੮੩॥

ham oe mil; hoe ik rangaa |4|32|83|

Sant Singh KhalsaHe and I, joining together, are of the same color. ||4||32||83||
Manmohan SinghHe and I, uniting together, have assumed identical colour.
Manmohan Singh (Punjabi)ਉਹ ਤੇ ਮੈਂ ਇਕੱਠੇ ਹੋ, ਇਕੋ ਹੀ ਰੰਗਤ ਦੇ ਹੋ ਗਏ ਹਾਂ।
Fareedkot Teekaਹਮ ਔਰ ਵਹ ਮਿਲ ਕਰ ਕੇ ਏਕ ਰੂਪ ਹੋ ਗਏ ਹੈਂ॥੪॥੩੨॥੮੩॥☬ਪੂਰਬੋਕਤ ਨਿਸਚੇ ਵਾਲੀ ਸੰਤ ਰੂਪ ਸੁਹਾਗਣੋਂ ਕੀ ਮਹਮਾ ਕਥਨ ਕਰਤੇ ਹੈਂ:
Prof. Sahib Singhਤਦੋਂ ਅਸੀਂ ਉਸ (ਪਰਮਾਤਮਾ) ਨੂੰ ਮਿਲ ਕੇ ਉਸ ਨਾਲ ਇੱਕ-ਮਿਕ ਹੋ ਜਾਂਦੇ ਹਾਂ ॥੪॥੩੨॥੮੩॥

ਪਦ ਅਰਥ ਓਇ = ਉਸ ਵਿਚ ॥੪॥੩੨॥੮੩॥

SikhNet (Spanish)y Él y yo, en el Encuentro, nos hemos vuelto Uno. (4-32-83)

Open this shabad (19 lines, Angs 390-391) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਅਨਿਕ ਭਾਂਤਿ ਕਰਿ; ਸੇਵਾ ਕਰੀਐ ॥

anik bhaant kar; sevaa kareeai |

Sant Singh KhalsaServe Him in many different ways;
Manmohan SinghIn various ways, render thou service unto the Lord.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਤੂੰ ਸਾਹਿਬ ਦੀ ਘਾਲ ਕਮਾ।
Fareedkot Teekaਤਿਨ ਸੁਹਾਗਨੋਂ ਕੀ ਅਨੇਕ ਭਾਂਤ ਕਰ ਕੇ ਟਹਲ ਕਰੀਏ॥
Prof. Sahib Singhਹੇ ਮਾਂ! (ਪ੍ਰਭੂ ਨੂੰ ਪਿਆਰੀ ਹੋ ਚੁਕੀ ਸਤ-ਸੰਗਣ ਜੀਵ-ਇਸਤ੍ਰੀ ਦੀ) ਸੇਵਾ ਅਨੇਕਾਂ ਤਰੀਕਿਆਂ ਨਾਲ ਕਰਨੀ ਚਾਹੀਦੀ ਹੈ।

ਪਦ ਅਰਥ ਭਾਂਤਿ = ਤਰੀਕਾ। ਕਰੀਐ = ਕਰਨੀ ਚਾਹੀਦੀ ਹੈ।

SikhNet (Spanish)Realiza Su Servicio de muchas formas,

ਜੀਉ ਪ੍ਰਾਨ ਧਨੁ; ਆਗੈ ਧਰੀਐ ॥

jeeo praan dhan; aagai dhareeai |

Sant Singh KhalsaDedicate your soul, your breath of life and your wealth to Him.
Manmohan SinghPlace thou before him thy life, soul and wealth.
Manmohan Singh (Punjabi)ਆਪਣੀ ਜਿੰਦ ਜਾਨ, ਆਤਮਾਂ ਅਤੇ ਦੌਲਤ ਤੂੰ ਉਸ ਦੇ ਮੂਹਰੇ ਰੱਖ ਦੇ।
Fareedkot Teekaਤਥਾ ਜੀਵ ਪ੍ਰਾਣ ਧਨ ਸਰਬੰਸ ਤਿਨ ਕੇ ਆਗੇ ਭੇਟਾ ਧਰ ਦੀਜੀਏ॥
Prof. Sahib Singhਇਹ ਜਿੰਦ ਇਹ ਪ੍ਰਾਣ ਤੇ (ਆਪਣਾ) ਧਨ (ਸਭ ਕੁਝ) ਉਸ ਦੇ ਅੱਗੇ ਰੱਖ ਦੇਣਾ ਚਾਹੀਦਾ ਹੈ।

ਪਦ ਅਰਥ ਜੀਉ = ਜਿੰਦ!

SikhNet (Spanish)y entrega tus posesiones, vida y Alma a tu Señor.

ਪਾਨੀ ਪਖਾ ਕਰਉ; ਤਜਿ ਅਭਿਮਾਨੁ ॥

paanee pakhaa krau; taj abhimaan |

Sant Singh KhalsaCarry water for Him, and wave the fan over Him - renounce your ego.
Manmohan SinghForsaking thy ego carry water and wave fan.
Manmohan Singh (Punjabi)ਆਪਣੀ ਹੰਗਤਾ ਨੂੰ ਛੱਡ ਕੇ, ਤੂੰ ਜਲ ਢੋ, ਅਤੇ ਪੱਖੀ ਝੱਲ।
Fareedkot Teekaਹੰਕਾਰ ਤ੍ਯਾਗ ਕਰ ਪਾਨੀ ਭਰੋ ਔਰ ਪਖਾ ਕਰੋ॥
Prof. Sahib Singh(ਹੇ! ਮਾਂ ਜੇ ਮੇਰੇ ਉਤੇ ਕਿਰਪਾ ਹੋਵੇ ਤਾਂ) ਮੈਂ ਭੀ ਅਹੰਕਾਰ ਤਿਆਗ ਕੇ ਉਸ ਦਾ ਪਾਣੀ ਢੋਣ ਤੇ ਉਸ ਨੂੰ ਪੱਖਾ ਝੱਲਣ ਦੀ ਸੇਵਾ ਕਰਾਂ।

ਪਦ ਅਰਥ ਕਰਉ = ਮੈਂ ਕਰਾਂ, ਕਰਉਂ। ਤਜਿ = ਤਿਆਗ ਕੇ।

SikhNet (Spanish)Dejando atrás tu ego,

ਅਨਿਕ ਬਾਰ; ਜਾਈਐ ਕੁਰਬਾਨੁ ॥੧॥

anik baar; jaaeeai kurabaan |1|

Sant Singh KhalsaMake yourself a sacrifice to Him, time and time again. ||1||
Manmohan SinghMany times, be thou a sacrifice unto Him.
Manmohan Singh (Punjabi)ਬਹੁਤ ਦਫਾ ਤੂੰ ਉਸ ਉਤੋਂ ਬਲਿਹਾਰ ਹੋ।
Fareedkot Teekaਔਰ ਅਨੰਤ ਬੇਰ ਬਲਿਹਾਰੇ ਜਾਈਏ॥੧॥
Prof. Sahib Singh(ਉਸ ਜੀਵ-ਇਸਤ੍ਰੀ ਤੋਂ) ਅਨੇਕਾਂ ਵਾਰੀ ਸਦਕੇ ਹੋਣਾ ਚਾਹੀਦਾ ਹੈ ॥੧॥
SikhNet (Spanish)sirve a tu Guru, y de un millón de formas ofrécete en sacrificio a tu Maestro. (1)

ਸਾਈ ਸੁਹਾਗਣਿ; ਜੋ ਪ੍ਰਭ ਭਾਈ ॥

saaee suhaagan; jo prabh bhaaee |

Sant Singh KhalsaShe alone is the happy soul-bride, who is pleasing to God.
Manmohan SinghShe alone is the happy wife, who is pleasing to her Lord.
Manmohan Singh (Punjabi)ਕੇਵਲ ਓਹੀ ਸਿਰ-ਸਾਈਂ ਪਤਨੀ ਹੈ, ਜਿਹੜੀ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ।
Fareedkot Teekaਜੋ ਪ੍ਰਭ ਕੋ ਭਾਈ ਹੈ ਅਰਥਾਤ ਪ੍ਯਾਰੀ ਲਗੀ ਹੈ, ਸੋਈ ਸੁਹਾਗਨਿ ਹੈ॥
Prof. Sahib Singhਹੇ ਮੇਰੀ ਮਾਂ! ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗ ਪੈਂਦੀ ਹੈ ਉਹੀ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ।

ਪਦ ਅਰਥ ਸਾਈ = ਉਹੀ (ਜੀਵ-ਇਸਤ੍ਰੀ)। ਸੁਹਾਗਣਿ = ਸੁਹਾਗ ਵਾਲੀ, ਖਸਮ-ਪ੍ਰਭੂ ਵਾਲੀ। ਭਾਈ = ਚੰਗੀ ਲੱਗੀ।

SikhNet (Spanish)Sólo es la verdadera Novia, la que complace a su Señor,

ਤਿਸ ਕੈ ਸੰਗਿ ਮਿਲਉ; ਮੇਰੀ ਮਾਈ ॥੧॥ ਰਹਾਉ ॥

tis kai sang milau; meree maaee |1| rahaau |

Sant Singh KhalsaIn her company, I may meet Him, O my mother. ||1||Pause||
Manmohan SinghIn her society do I move, O my mother. Pause.
Manmohan Singh (Punjabi)ਉਸ ਦੀ ਸੰਗਤ ਵਿੱਚ ਮੈਂ ਉਠਦੀ ਬੈਠਦੀ ਹਾਂ, ਹੇ ਮੇਰੀ ਮਾਤਾ! ਠਹਿਰਾਉ।
Fareedkot Teekaਹੇ (ਮਾਈ) ਸੰਤ ਜਨੋ! ਮੇਰੀ ਇਛਾ ਹੈ ਕਿ ਮੈਂ ਤਿਸ ਸੁਹਾਗਨ ਕੇ ਸੰਗ ਮਿਲੂੰ, ਭਾਵ ਯਹ ਕਿ ਐਸਾ ਉਪਾਉ ਬਤਾਓ ਜਿਸ ਸੇ ਸੁਹਾਗਨੋਂ ਕਾ ਸੰਗ ਹੋਇ॥੧॥ ਰਹਾਉ ॥
Prof. Sahib Singh(ਜੇ ਮੇਰੇ ਉਤੇ ਮੇਹਰ ਹੋਵੇ, ਜੇ ਮੇਰੇ ਭਾਗ ਜਾਗਣ ਤਾਂ) ਮੈਂ ਭੀ ਉਸ ਸੁਹਾਗਣ ਦੀ ਸੰਗਤਿ ਵਿਚ ਮਿਲ ਬੈਠਾਂ ॥੧॥ ਰਹਾਉ ॥

ਪਦ ਅਰਥ ਮਾਈ = ਹੇ ਮਾਂ! ॥੧॥ ਰਹਾਉ ॥

SikhNet (Spanish)y en su compañía busco encontrar a mi Amor. (1-Pausa)

ਦਾਸਨਿ ਦਾਸੀ ਕੀ ਪਨਿਹਾਰਿ ॥

daasan daasee kee panihaar |

Sant Singh KhalsaI am the water-carrier of the slaves of His slaves.
Manmohan SinghI am the water-carrier of the handmaids.
Manmohan Singh (Punjabi)ਮੈਂ ਉਸ ਦੀਆਂ ਟਹਿਲਣਾਂ ਦੀਆਂ ਟਹਿਲਣਾਂ ਦੀ ਪਾਣੀ ਭਰਨ ਵਾਲੀ ਹਾਂ।
Fareedkot Teekaਉਨ ਕੇ ਦਾਸੋਂ ਕੀ ਜੋ ਦਾਸੀ ਹੈ, ਤਿਨ ਕੀ ਪਾਨੀ ਭਰਨ ਹਾਰ ਹੋ ਰਹੋ॥
Prof. Sahib Singhਹੇ ਮਾਂ! ਉਹਨਾਂ ਦੀਆਂ ਦਾਸੀਆਂ ਦੀ ਪਾਣੀ ਢੋਣ ਵਾਲੀ ਬਣਾਂ,

ਪਦ ਅਰਥ ਦਾਸਨਿ ਦਾਸੀ = ਦਾਸੀਆਂ ਦੀ ਦਾਸੀ। ਪਨਿਹਾਰਿ = ਪਾਣੀ ਭਰਨ ਵਾਲੀ।

SikhNet (Spanish)Sería el aguador de los esclavos de Sus Esclavos;

ਉਨੑ ਕੀ ਰੇਣੁ; ਬਸੈ ਜੀਅ ਨਾਲਿ ॥

auna kee ren; basai jeea naal |

Sant Singh KhalsaI treasure in my soul the dust of their feet.
Manmohan SinghThe dust of their feet, I cherish in my mind.
Manmohan Singh (Punjabi)ਉਨ੍ਹਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਮਨ ਵਿੱਚ ਪਿਆਰ ਨਾਲ ਰੱਖਦੀ ਹਾਂ।
Fareedkot Teekaਅਰੁ ਉਨ ਕੀ ਚਰਨ ਧੂਰੀ ਮੇਰੇ ਜੀਵ ਸਾਥ ਬਸੀ ਰਹੇ॥
Prof. Sahib Singhਉਹਨਾਂ ਸੁਹਾਗਣਾਂ ਦੀ ਚਰਨ-ਧੂੜ ਮੇਰੀ ਜਿੰਦ ਦੇ ਨਾਲ ਟਿਕੀ ਰਹੇ।

ਪਦ ਅਰਥ ਉਨ੍ਹ੍ਹ ਕੀ = ਉਨ੍ਹਾਂ ਸੁਹਾਗਣਾਂ ਦੀ, ਉਹਨਾਂ ਸਤ-ਸੰਗੀਆਂ ਦੀ। ਰੇਣੁ = ਚਰਨ-ਧੂੜ। ਜੀਅ ਨਾਲਿ = ਜਿੰਦ ਦੇ ਨਾਲ।

SikhNet (Spanish)sí, enaltecería en mi Alma el Polvo de sus Pies.

ਮਾਥੈ ਭਾਗੁ. ਤ ਪਾਵਉ ਸੰਗੁ ॥

maathai bhaag. ta paavau sang |

Sant Singh KhalsaBy that good destiny inscribed upon my forehead, I obtain their society.
Manmohan SinghIf good destiny be recorded on my brow, then do I obtain their society.
Manmohan Singh (Punjabi)ਜੇਕਰ ਚੰਗੀ ਕਿਸਮਤ ਮੇਰੇ ਮੱਥੇ ਤੇ ਲਿਖੀ ਹੋਈ ਹੋਵੇ, ਤਦ ਹੀ ਮੈਂ ਉਨ੍ਹਾਂ ਦੀ ਸੰਗਤ ਨੂੰ ਪਰਾਪਤ ਹੁੰਦਾ ਹਾਂ।
Fareedkot Teekaਜੌ ਮੇਰੇ ਮਾਥੇ ਉਤਮ ਭਾਗ ਲਿਖਾ ਹੋਇ ਤੋ ਉਨ ਕਾ ਸਤਸੰਗ ਪਾਵੋਂ॥
Prof. Sahib Singhਮੇਰੇ ਮੱਥੇ ਉੱਤੇ (ਪੂਰਬਲੇ ਕਰਮਾਂ ਦਾ) ਭਾਗ ਜਾਗ ਪਏ ਤਾਂ ਮੈਂ ਉਹਨਾਂ ਸੁਹਾਗਣਾਂ ਦੀ ਸੰਗਤਿ ਹਾਸਲ ਕਰਾਂ,

ਪਦ ਅਰਥ ਮਾਥੈ = ਮੱਥੇ ਉਤੇ। ਸੰਗੁ = ਸਾਧ, ਸੰਗਤਿ।

SikhNet (Spanish)Cuando soy afortunado, me asocio con ellos,

ਮਿਲੈ ਸੁਆਮੀ; ਅਪੁਨੈ ਰੰਗਿ ॥੨॥

milai suaamee; apunai rang |2|

Sant Singh KhalsaThrough His Love, the Lord Master meets me. ||2||
Manmohan SinghThrough his pleasure, the spouse has met me.
Manmohan Singh (Punjabi)ਆਪਣੀ ਖੁਸ਼ੀ ਰਾਹੀਂ ਪਤੀ ਮੈਨੂੰ ਮਿਲ ਪਿਆ ਹੈ।
Fareedkot Teekaਔਰ ਅਪਨੇ ਰੰਗ ਅਰਥਾਤ ਪ੍ਰੇਮ ਕਰ ਕੇ ਸ੍ਵਾਮੀ ਮਿਲੇਗਾ॥੨॥
Prof. Sahib Singh(ਹੇ ਮਾਂ! ਸੁਹਾਗਣਾਂ ਦੀ ਸੰਗਤਿ ਦਾ ਸਦਕਾ ਹੀ) ਖਸਮ-ਪ੍ਰਭੂ ਆਪਣੇ ਪ੍ਰੇਮ-ਰੰਗ ਵਿਚ ਆ ਕੇ ਮਿਲ ਪੈਂਦਾ ਹੈ ॥੨॥

ਪਦ ਅਰਥ ਰੰਗਿ = ਪ੍ਰੇਮ-ਰੰਗ ਵਿਚ ॥੨॥

SikhNet (Spanish)y el Señor, en Su Amor, me encuentra. (2)

ਜਾਪ ਤਾਪ ਦੇਵਉ ਸਭ ਨੇਮਾ ॥

jaap taap devau sabh nemaa |

Sant Singh KhalsaI dedicate all to Him - chanting and meditation, austerity and religious observances.
Manmohan SinghUnto Him I surrender all the meditation austerity and religious rites.
Manmohan Singh (Punjabi)ਮੈਂ ਸਮੂਹ ਸਿਮਰਨ ਮੁਸ਼ੱਕਤ ਤੇ ਧਾਰਮਕ ਸੰਸਕਾਰ ਉਸ ਨੂੰ ਸਮਰਪਨ ਕਰਦੀ ਹਾਂ।
Fareedkot Teekaਜਪੁ, ਤਪੁ, ਨਿਯਮ, ਸਭ ਅਰਪਣ ਕਰ ਦੇਊਂ॥
Prof. Sahib Singh(ਲੋਕ ਦੇਵਤਿਆਂ ਆਦਿਕ ਨੂੰ ਵੱਸ ਕਰਨ ਲਈ ਕਈ ਮੰਤ੍ਰਾਂ ਦੇ ਜਾਪ ਕਰਦੇ ਹਨ। ਕਈ ਜੰਗਲਾਂ ਵਿਚ ਜਾ ਕੇ ਧੂਣੀਆਂ ਤਪਾਂਦੇ ਹਨ, ਤੇ ਹੋਰ ਅਨੇਕਾਂ ਸਾਧਨ ਕਰਦੇ ਹਨ। ਕਈ ਲੋਕ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਹਨ, ਜੱਗ-ਹੋਮ ਆਦਿਕ ਕਰਦੇ ਹਨ। ਪਰ, ਹੇ ਮਾਂ! ਉਹਨਾਂ ਸੁਹਾਗਣਾਂ ਦੀ ਸੰਗਤਿ ਦੇ ਵੱਟੇ ਵਿਚ) ਮੈਂ ਸਾਰੇ ਜਾਪ ਸਾਰੇ ਤਪ ਹੋਰ ਸਾਰੇ ਸਾਧਨ ਦੇਣ ਨੂੰ ਤਿਆਰ ਹਾਂ,

ਪਦ ਅਰਥ ਦੇਵਉ = ਮੈਂ ਦੇ ਦਿਆਂ, ਦੇਵਉਂ।

SikhNet (Spanish)Y entonces, entrego a Él los ritos, meditaciones, austeridades y observaciones religiosas.

ਕਰਮ ਧਰਮ; ਅਰਪਉ ਸਭ ਹੋਮਾ ॥

karam dharam; arpau sabh homaa |

Sant Singh KhalsaI offer all to Him - good actions, righteous conduct and incense burning.
Manmohan SinghTo him I offer all spiritual duties and incense-burning.
Manmohan Singh (Punjabi)ਸਮੂਹ ਧਾਰਮਕ ਫਰਜ ਅਤੇ ਅਗਨੀ-ਹਵਨ ਮੈਂ ਉਨ੍ਹਾਂ ਨੂੰ ਭੇਟਾ ਕਰਦੀ ਹਾਂ।
Fareedkot Teekaਕਰਮੁ, ਧਰਮੁ, ਹੋਮੁ ਇਤਯਾਦਿ ਜਿਤਨੇ ਸੁਭ ਕਰਮ ਮੈਨੇ ਕੀਏ ਹੈਂ ਸਭ ਅਰਪਣ ਕਰ ਦੇਊਂ॥੨॥
Prof. Sahib Singhਸਾਰੇ (ਮਿਥੇ ਹੋਏ) ਧਾਰਮਿਕ ਕਰਮ ਸਾਰੇ ਜੱਗ-ਹੋਮ ਭੇਟਾ ਕਰਨ ਨੂੰ ਤਿਆਰ ਹਾਂ।

ਪਦ ਅਰਥ ਅਰਪਉ = ਮੈਂ ਭੇਟਾ ਕਰ ਦਿਆਂ।

SikhNet (Spanish)Y las buenas acciones y los códigos de conducta los ofrezco a su Fuego.

ਗਰਬੁ ਮੋਹੁ ਤਜਿ; ਹੋਵਉ ਰੇਨ ॥

garab mohu taj; hovau ren |

Sant Singh KhalsaRenouncing pride and attachment, I become the dust of the feet of the Saints.
Manmohan SinghHaving renounced ego and secular love, I become the dust of the feet of the saints.
Manmohan Singh (Punjabi)ਹੰਕਾਰ ਅਤੇ ਸੰਸਾਰੀ ਮਮਤਾ ਨੂੰ ਛੱਡ ਕੇ ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਹੁੰਦੀ ਹਾਂ।
Fareedkot Teekaਗਰਬੁ ਮੋਹ ਆਦਿ ਬਿਕਾਰੋਂ ਕੋ ਤ੍ਯਾਗ ਕਰ ਚਰਨ ਕੀ ਧੂਰਿ ਬਨ ਰਹੋ॥
Prof. Sahib Singh(ਮੇਰੀ ਇਹ ਤਾਂਘ ਹੈ ਕਿ) ਅਹੰਕਾਰ ਛੱਡ ਕੇ ਮੋਹ ਤਿਆਗ ਕੇ ਮੈਂ ਉਹਨਾਂ ਸੁਹਾਗਣਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ,

ਪਦ ਅਰਥ ਗਰਬੁ = ਅਹੰਕਾਰ। ਰੇਨ = ਚਰਨ-ਧੂੜ।

SikhNet (Spanish)Dejo mi ego y todo deseo, y me vuelvo el Polvo debajo de los Pies de los Santos.

ਉਨੑ ਕੈ ਸੰਗਿ; ਦੇਖਉ ਪ੍ਰਭੁ ਨੈਨ ॥੩॥

auna kai sang; dekhau prabh nain |3|

Sant Singh KhalsaIn their society, I behold God with my eyes. ||3||
Manmohan SinghIn their company, I behold my Lord, with my eyes.
Manmohan Singh (Punjabi)ਉਨ੍ਹਾਂ ਦੀ ਸੰਗਤ ਅੰਦਰ, ਮੈਂ ਆਪਣੇ ਸੁਆਮੀ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ।
Fareedkot Teekaਅਰੁ ਉਨੀਕੇ ਸੰਗ ਕਰ ਪ੍ਰਭੂ ਕੋ ਨੇਤ੍ਰੋਂ ਸੇ ਦੇਖਉ॥੩॥
Prof. Sahib Singh(ਕਿਉਂਕਿ, ਹੇ ਮਾਂ!) ਉਹਨਾਂ ਸੁਹਾਗਣਾਂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ ਪ੍ਰਭੂ-ਪਤੀ ਨੂੰ ਇਹਨਾਂ ਅੱਖਾਂ ਨਾਲ ਵੇਖ ਸਕਾਂਗੀ ॥੩॥

ਪਦ ਅਰਥ ਨੈਨ = ਅੱਖਾਂ ਨਾਲ। ਹੋਮਾ = ਹਵਨ ਕੁੰਡ ॥੩॥

SikhNet (Spanish)Y entonces en su Santa Congregación, tengo la Visión de mi Señor con mis propios ojos. (3)

ਨਿਮਖ ਨਿਮਖ; ਏਹੀ ਆਰਾਧਉ ॥

nimakh nimakh; ehee aaraadhau |

Sant Singh KhalsaEach and every moment, I contemplate and adore Him.
Manmohan SinghEvery moment I, thus, ponder on the Lord.
Manmohan Singh (Punjabi)ਹਰ ਮੁਹਤ ਮੈਂ ਇਸ ਤਰ੍ਹਾਂ ਸਾਹਿਬ ਦਾ ਸਿਮਰਨ ਕਰਦਾ ਹਾਂ।
Fareedkot Teekaਮੈਂ ਖਿਨ ਖਿਨ ਮੇਂ ਯਹੀ ਅਰਾਧਨਾ ਕਰਤਾ ਹੂੰ॥
Prof. Sahib Singh(ਹੇ ਮਾਂ!) ਮੈਂ ਦਿਨ ਰਾਤ ਉਹਨਾਂ ਦੀ ਸੇਵਾ ਦਾ ਸਾਧਨ ਕਰਦੀ ਰਹਾਂ।

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ।

SikhNet (Spanish)Lo contemplo con cada parpadeo,

ਦਿਨਸੁ ਰੈਣਿ; ਏਹ ਸੇਵਾ ਸਾਧਉ ॥

dinas rain; eeh sevaa saadhau |

Sant Singh KhalsaDay and night, I serve Him like this.
Manmohan SinghDays and night, like this, I perform God's service.
Manmohan Singh (Punjabi)ਦਿਹੁੰ ਰਾਤ, ਮੈਂ ਐਕੁਰ ਵਾਹਿਗੁਰੂ ਦੀ ਘਾਲ ਕਮਾਉਂਦਾ ਹਾਂ।
Fareedkot Teekaਰਾਤ੍ਰਿ ਦਿਨ ਮੈਂ ਇਹੀ ਪੂਰਬੋਕਤ ਸੇਵਾ (ਸਾਧਉ) ਕਰਤੀ ਰਹੂੰ॥
Prof. Sahib Singhਮੈਂ ਪਲ ਪਲ ਇਹੀ ਸੁੱਖਣਾ ਸੁੱਖਦੀ ਹਾਂ (ਕਿ ਮੈਨੂੰ ਉਹਨਾਂ ਸੁਹਾਗਣਾਂ ਦੀ ਸੰਗਤਿ ਮਿਲੇ।)

ਪਦ ਅਰਥ ਰੈਣਿ = ਰਾਤ। ਸਾਧਉ = ਮੈਂ ਸਾਧਾਂ।

SikhNet (Spanish)y Lo sirvo noche y día. Gracias a Su Misericordia encuentro a mi Señor,

ਭਏ ਕ੍ਰਿਪਾਲ; ਗੁਪਾਲ ਗੋਬਿੰਦ ॥

bhe kripaal; gupaal gobind |

Sant Singh KhalsaThe Lord of the Universe, the Cherisher of the World, has become merciful;
Manmohan Singhthe world-Cherisher and the master of the universe, becomes merciful,
Manmohan Singh (Punjabi)ਸ੍ਰਿਸ਼ਟੀ ਦਾ ਪਾਲਣ ਪੋਸਣਹਾਰ ਅਤੇ ਆਲਮ ਦਾ ਮਾਲਕ ਮਿਹਰਵਾਨ ਹੋ ਜਾਂਦਾ ਹੈ,
Fareedkot Teekaਐਸੇ ਪ੍ਰੀਤੀ ਕਰਤਿਆਂ ਜਬ ਸੇਵਾ ਸੇ ਗੋਬਿੰਦ ਕ੍ਰਿਪਾਲ ਹੂਏ॥
Prof. Sahib Singhਬਖ਼ਸ਼ਣਹਾਰ ਗੁਪਾਲ ਗੋਬਿੰਦ-ਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ,

ਪਦ ਅਰਥ ਗੁਪਾਲ = ਧਰਤੀ ਦਾ ਪਾਲਣਹਾਰ।

SikhNet (Spanish)el Soporte de la Tierra y así como me uno a la Sociedad de los Santos,

ਸਾਧਸੰਗਿ; ਨਾਨਕ ਬਖਸਿੰਦ ॥੪॥੩੩॥੮੪॥

saadhasang; naanak bakhasind |4|33|84|

Sant Singh Khalsain the Saadh Sangat, the Company of the Holy, O Nanak, He forgives us. ||4||33||84||
Manmohan Singhand forgives the mortal in the society of saints, O Nanak!
Manmohan Singh (Punjabi)ਅਤੇ ਸਤਿ ਸੰਗਤ ਅੰਦਰ, ਹੇ ਨਾਨਕ! ਪ੍ਰਾਣੀ ਨੂੰ ਮਾਫ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਸਾਧ ਸੰਗ ਦ੍ਵਾਰਾ ਬਖਸਿੰਦ ਸ੍ਵਾਮੀ ਮਿਲਾ ਹੈ॥੪॥੩੩॥੮੪॥☬ਹਰੀ ਮੇਂ ਪ੍ਰੀਤੀ ਕਾ ਫਲੁ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਸਾਧ ਸੰਗਤਿ ਵਿਚ ਜਾ ਪਹੁੰਚਦੀ ਹੈ ॥੪॥੩੩॥੮੪॥

ਪਦ ਅਰਥ ਸਾਧ ਸੰਗਿ = ਸਾਧ ਸੰਗਤਿ ਵਿਚ। ਬਖਸਿੰਦ = ਮੇਹਰ ਕਰਨ ਵਾਲਾ ॥੪॥੩੩॥੮੪॥

SikhNet (Spanish)Él perdona mis errores. (4-33-84)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਪ੍ਰਭ ਕੀ ਪ੍ਰੀਤਿ; ਸਦਾ ਸੁਖੁ ਹੋਇ ॥

prabh kee preet; sadaa sukh hoe |

Sant Singh KhalsaIn the Love of God, eternal peace is obtained.
Manmohan SinghBy Lord's love, eternal peace is obtained.
Manmohan Singh (Punjabi)ਸੁਅਮੀ ਦੇ ਪ੍ਰੇਮ ਦੁਆਰਾ ਸਦੀਵੀ ਆਰਾਮ ਮਿਲ ਜਾਂਦਾ ਹੈ।
Fareedkot Teekaਪ੍ਰਭ ਕੀ ਪ੍ਰੀਤ ਸੇ ਨਿਤ੍ਯ ਸੁਖੁ ਪ੍ਰਾਪਤ ਹੋਤਾ ਹੈ॥
Prof. Sahib Singhਹੇ ਮਿੱਤਰ! (ਜੇਹੜਾ ਮਨੁੱਖ) ਪਰਮਾਤਮਾ ਦੀ ਪ੍ਰੀਤਿ (ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ,
SikhNet (Spanish)En el Amor de Dios está el Éxtasis Eterno.

ਪ੍ਰਭ ਕੀ ਪ੍ਰੀਤਿ; ਦੁਖੁ ਲਗੈ ਨ. ਕੋਇ ॥

prabh kee preet; dukh lagai na. koe |

Sant Singh KhalsaIn the Love of God, one is not touched by pain.
Manmohan SinghBy Lord's love agony touches man not.
Manmohan Singh (Punjabi)ਸੁਆਮੀ ਦੇ ਪ੍ਰੇਮ ਦੁਆਰਾ, ਆਦਮੀ ਨੂੰ ਕਸ਼ਟ ਨਹੀਂ ਵਾਪਰਦਾ।
Fareedkot Teekaਪ੍ਰਭ ਕੀ ਪ੍ਰੀਤ ਸੇ ਕੋਈ ਦੁਖ ਨਹੀਂ ਲਗਤਾ ਹੈ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ (ਉਸ ਨੂੰ) ਕੋਈ ਦੁੱਖ ਪੋਹ ਨਹੀਂ ਸਕਦਾ,

ਪਦ ਅਰਥ ਲਗੈ ਨ = ਪੋਹ ਨਹੀਂ ਸਕਦਾ।

SikhNet (Spanish)En el Amor de Dios el dolor no existe.

ਪ੍ਰਭ ਕੀ ਪ੍ਰੀਤਿ; ਹਉਮੈ ਮਲੁ ਖੋਇ ॥

prabh kee preet; haumai mal khoe |

Sant Singh KhalsaIn the Love of God, the filth of ego is washed away.
Manmohan SinghBy Lord's love filth of egotism is washed away.
Manmohan Singh (Punjabi)ਸੁਆਮੀ ਦੇ ਪ੍ਰੇਮ ਦੁਆਰਾ ਹੰਕਾਰ ਦੀ ਗਿਲਾਜ਼ਤ ਧੋਤੀ ਜਾਂਦੀ ਹੈ।
Fareedkot Teekaਪ੍ਰਭ ਕੀ ਪ੍ਰੀਤ ਸੇ ਹੰਕਾਰ ਰੂਪ ਮੈਲੁ ਖੋਈ ਜਾਤੀ ਹੈ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ (ਉਹ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ,

ਪਦ ਅਰਥ ਖੋਇ = ਨਾਸ ਕਰ ਲੈਂਦਾ ਹੈ।

SikhNet (Spanish)En el Amor de Dios el polvo del ego se barre.

ਪ੍ਰਭ ਕੀ ਪ੍ਰੀਤਿ; ਸਦ ਨਿਰਮਲ ਹੋਇ ॥੧॥

prabh kee preet; sad niramal hoe |1|

Sant Singh KhalsaIn the Love of God, one becomes forever immaculate. ||1||
Manmohan SinghBy Lord's love, man becomes immaculate for ever.
Manmohan Singh (Punjabi)ਸੁਆਮੀ ਦੇ ਪ੍ਰੇਮ ਦੁਆਰਾ, ਬੰਦਾ ਹਮੇਸ਼ਾਂ ਲਈ ਪਵਿੱਤਰ ਹੋ ਜਾਂਦਾ ਹੈ।
Fareedkot Teekaਪ੍ਰਭ ਕੀ ਪ੍ਰੀਤੀ ਸੇ ਸਦਾ ਸੁਧੁ ਹੋਤਾ ਹੈ॥੧॥
Prof. Sahib Singh(ਪ੍ਰਭੂ ਦੀ ਇਹ ਪ੍ਰੀਤਿ ਉਸ ਨੂੰ) ਸਦਾ ਪਵਿਤ੍ਰ ਜੀਵਨ ਵਾਲਾ ਬਣਾਈ ਰੱਖਦੀ ਹੈ ॥੧॥

ਪਦ ਅਰਥ ਸਦ = ਸਦਾ। ਨਿਰਮਲ = ਪਵਿਤ੍ਰ ਕਰਨ ਵਾਲੀ ॥੧॥

SikhNet (Spanish)En el Amor de Dios, uno se purifica para siempre. (1)

ਸੁਨਹੁ ਮੀਤ; ਐਸਾ ਪ੍ਰੇਮ ਪਿਆਰੁ ॥

sunahu meet; aisaa prem piaar |

Sant Singh KhalsaListen, O friend: show such love and affection to God,
Manmohan SinghListen O friend, bear thou such love and affection to God,
Manmohan Singh (Punjabi)ਸ੍ਰਵਣ ਕਰ ਹੇ ਮਿਤ੍ਰ! ਤੂੰ ਐਹੋ ਜੇਹਾ ਪਿਆਰ ਤੇ ਪਿਰਹੜੀ ਪਾ,
Fareedkot Teekaਹੇ ਜਗ੍ਯਾਸੂ ਮਿਤ੍ਰੋ! ਐਸਾ ਜੋ ਬਖਸਿੰਦ ਅਕਾਲ ਪੁਰਖ ਹੈ ਤਿਸ ਕੇ ਸਾਥ ਮਨ ਬਾਣੀ ਕਰ ਕੇ ਪ੍ਰੀਤੀ ਕਰੋ॥
Prof. Sahib Singhਹੇ ਮਿੱਤਰ! ਸੁਣੋ, (ਪਰਮਾਤਮਾ ਨਾਲ ਪਾਇਆ ਹੋਇਆ) ਪ੍ਰੇਮ-ਪਿਆਰ ਐਸੀ ਦਾਤਿ ਹੈ,

ਪਦ ਅਰਥ ਮੀਤ = ਹੇ ਮਿੱਤਰ!

SikhNet (Spanish)Escuchen, amigos, tal Amor y Afecto por el Señor es para siempre

ਜੀਅ ਪ੍ਰਾਨ; ਘਟ ਘਟ ਆਧਾਰੁ ॥੧॥ ਰਹਾਉ ॥

jeea praan; ghatt ghatt aadhaar |1| rahaau |

Sant Singh Khalsathe Support of the soul, the breath of life, of each and every heart. ||1||Pause||
Manmohan Singhwho is the support of soul, life and every heart. Pause.
Manmohan Singh (Punjabi)ਵਾਹਿਗੁਰੂ ਨਾਲ, ਜੋ ਆਤਮਾ ਜਿੰਦ-ਜਾਨ ਅਤੇ ਹਰ ਦਿਲ ਦਾ ਆਸਰਾ ਹੈ। ਠਹਿਰਾਉ।
Fareedkot Teekaਜੋ ਜੀਵੋਂ ਕੇ ਘਟੋਂ ਘਟੋਂ ਮੇਂ ਪ੍ਰਾਣੋਂ ਕਾ (ਆਧਾਰੁ) ਆਸਰਾ ਰੂਪ ਹੋ ਰਹਾ ਹੈ॥੧॥ ਰਹਾਉ ॥
Prof. Sahib Singhਕਿ ਇਹ ਹਰੇਕ ਜੀਵ ਦੀ ਜਿੰਦ ਦਾ ਹਰੇਕ ਜੀਵ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਜੀਅ ਆਧਾਰੁ = ਜਿੰਦ ਦਾ ਆਸਰਾ। ਘਟ ਘਟ = ਹਰੇਕ ਜੀਵ ਦਾ ॥੧॥ ਰਹਾਉ ॥

SikhNet (Spanish)el Soporte de cada vida y de cada corazón. (1-Pausa)

ਪ੍ਰਭ ਕੀ ਪ੍ਰੀਤਿ; ਭਏ ਸਗਲ ਨਿਧਾਨ ॥

prabh kee preet; bhe sagal nidhaan |

Sant Singh KhalsaIn the Love of God, all treasures are obtained.
Manmohan SinghBy Lord's love, are obtained all the treasures.
Manmohan Singh (Punjabi)ਸੁਆਮੀ ਦੇ ਪਿਆਰ ਦੁਆਰਾ ਸਾਰੇ ਖਜਾਨੇ ਪਰਾਪਤ ਹੋ ਜਾਂਦੇ ਹਨ।
Fareedkot Teekaਸਭ (ਨਿਧਾਨ) ਖਜਾਨੇ ਪ੍ਰਭੂ ਕੀ ਪ੍ਰੀਤ ਸੇ ਪ੍ਰਾਪਤ ਭਏ ਹੈਂ॥
Prof. Sahib Singhਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸੀ ਉਸ ਨੂੰ, ਮਾਨੋ) ਸਾਰੇ ਖ਼ਜ਼ਾਨੇ (ਪ੍ਰਾਪਤ) ਹੋ ਗਏ,

ਪਦ ਅਰਥ ਨਿਧਾਨ = ਖ਼ਜ਼ਾਨੇ।

SikhNet (Spanish)En el Amor de Dios se obtienen Sus Tesoros.

ਪ੍ਰਭ ਕੀ ਪ੍ਰੀਤਿ; ਰਿਦੈ ਨਿਰਮਲ ਨਾਮ ॥

prabh kee preet; ridai niramal naam |

Sant Singh KhalsaIn the Love of God, the Immaculate Naam fills the heart.
Manmohan SinghBy Lord's Name the pure Name enters the mind.
Manmohan Singh (Punjabi)ਸਾਈਂ ਦੇ ਪ੍ਰੇਮ ਦੁਆਰਾ ਪਵਿੱਤ੍ਰ ਨਾਮ ਮਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਪ੍ਰਭੂ ਕੀ ਪ੍ਰੀਤੀ ਸੇ ਅੰਤਸਕਰਨ ਮੇਂ ਨਿਰਮਲ ਨਾਮ ਬਸਾ ਹੈ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਦੁਆਰਾ ਉਸ ਦੇ ਹਿਰਦੇ ਵਿਚ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਹਰਿ-ਨਾਮ (ਆ ਵੱਸਦਾ ਹੈ),

ਪਦ ਅਰਥ ਰਿਦੈ = ਹਿਰਦੇ ਵਿਚ।

SikhNet (Spanish)En el Amor de Dios, uno alaba el Nombre Inmaculado.

ਪ੍ਰਭ ਕੀ ਪ੍ਰੀਤਿ; ਸਦ ਸੋਭਾਵੰਤ ॥

prabh kee preet; sad sobhaavant |

Sant Singh KhalsaIn the Love of God, one is eternally embellished.
Manmohan SinghEver embellished is the love of the Lord.
Manmohan Singh (Punjabi)ਸਦੀਵੀ ਸੁਭਾਇਮਾਨ ਹੈ, ਸਾਹਿਬ ਦੀ ਮੁਹੱਬਤ।
Fareedkot Teekaਜਿਨੋਂ ਨੇ ਪ੍ਰਭੂ ਮੇਂ ਪ੍ਰੀਤਿ ਕਰੀ ਹੈ, ਸੋ ਨਿਤ੍ਯ ਸੋਬਾਇਮਨ ਹੈਂ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ (ਉਹ ਲੋਕ ਪਰਲੋਕ ਵਿਚ) ਸਦਾ ਸੋਭਾ-ਵਡਿਆਈ ਵਾਲਾ ਬਣਿਆ ਰਹਿੰਦਾ ਹੈ,
SikhNet (Spanish)En el Amor de Dios está la Gloria Eterna.

ਪ੍ਰਭ ਕੀ ਪ੍ਰੀਤਿ; ਸਭ ਮਿਟੀ ਹੈ ਚਿੰਤ ॥੨॥

prabh kee preet; sabh mittee hai chint |2|

Sant Singh KhalsaIn the Love of God, all anxiety is ended. ||2||
Manmohan SinghBy Lord's love all the anxiety is erased.
Manmohan Singh (Punjabi)ਸਾਹਿਬ ਦੇ ਪ੍ਰੇਮ ਦੁਆਰਾ ਸਾਰਾ ਫਿਕਰ ਨਾਸ ਹੋ ਜਾਂਦਾ ਹੈ।
Fareedkot Teekaਪ੍ਰਭੂ ਕੀ ਪ੍ਰੀਤ ਕਰ ਕੇ ਸਰਬ ਪ੍ਰਕਾਰ ਕੀ ਚਿੰਤਾ ਮਿਟ ਗਈ ਹੈ॥੨॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ ਉਸ ਦੀ ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ॥੨॥

ਪਦ ਅਰਥ ਚਿੰਤ = ਚਿੰਤਾ ॥੨॥

SikhNet (Spanish)En el Amor de Dios, todas las preocupaciones se desvanecen. (2)

ਪ੍ਰਭ ਕੀ ਪ੍ਰੀਤਿ; ਇਹੁ ਭਵਜਲੁ ਤਰੈ ॥

prabh kee preet; ihu bhavajal tarai |

Sant Singh KhalsaIn the Love of God, one crosses over this terrible world-ocean.
Manmohan SinghBy Lord's love, man crosses this terrible world ocean.
Manmohan Singh (Punjabi)ਸਾਈਂ ਦੇ ਸਨੇਹ ਦੁਆਰਾ ਬੰਦਾ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਪ੍ਰਭੂ ਕੀ ਪ੍ਰੀਤ ਸੇ ਇਹੁ ਜੀਵ ਸੰਸਾਰ ਸਮੁਦ੍ਰ ਸੇ ਤਰ ਜਾਤਾ ਹੈ॥
Prof. Sahib Singhਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸਦੀ ਹੈ) ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ,

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ।

SikhNet (Spanish)En el Amor de Dios, uno cruza el mar del miedo.

ਪ੍ਰਭ ਕੀ ਪ੍ਰੀਤਿ; ਜਮ ਤੇ ਨਹੀ ਡਰੈ ॥

prabh kee preet; jam te nahee ddarai |

Sant Singh KhalsaIn the Love of God, one does not fear death.
Manmohan SinghBy Lord's love one fears not death.
Manmohan Singh (Punjabi)ਸਾਈਂ ਦੇ ਸਨੇਹ ਦੁਆਰਾ ਇਨਸਾਨ ਮੌਤ ਤੋਂ ਨਹੀਂ ਡਰਦਾ।
Fareedkot Teekaਪ੍ਰਭ ਮੇਂ ਪ੍ਰੀਤ ਵਾਲਾ ਜਮ ਤੇ ਨਹੀਂ ਡਰਤਾ ਹੈ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਜਮ-ਦੂਤਾਂ ਤੋਂ ਭੈ ਨਹੀਂ ਖਾਂਦਾ (ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ।
SikhNet (Spanish)En el Amor de Dios, uno no le teme a la muerte.

ਪ੍ਰਭ ਕੀ ਪ੍ਰੀਤਿ; ਸਗਲ ਉਧਾਰੈ ॥

prabh kee preet; sagal udhaarai |

Sant Singh KhalsaIn the Love of God, all are saved.
Manmohan SinghBy Lord's love all are saved.
Manmohan Singh (Punjabi)ਸੁਆਮੀ ਦੇ ਸਨੇਹ ਦੁਆਰਾ ਸਾਰਿਆ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਪ੍ਰਭ ਕੀ ਪ੍ਰੀਤ ਸਗਲ ਕਾ ਉਧਾਰ ਕਰਤੀ ਹੈ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਆਪ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ) ਹੋਰ ਸਭਨਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਉਧਾਰੈ = ਬਚਾ ਲੈਂਦਾ ਹੈ।

SikhNet (Spanish)En el Amor de Dios, todos son liberados;

ਪ੍ਰਭ ਕੀ ਪ੍ਰੀਤਿ; ਚਲੈ ਸੰਗਾਰੈ ॥੩॥

prabh kee preet; chalai sangaarai |3|

Sant Singh KhalsaThe Love of God shall go along with you. ||3||
Manmohan SinghThe love of Lord, abides with the mortal.
Manmohan Singh (Punjabi)ਠਾਕੁਰ ਦਾ ਨੇਹੁ ਪ੍ਰਾਣੀ ਦੇ ਨਾਲ ਜਾਂਦਾ ਹੈ।
Fareedkot Teekaਪ੍ਰਭ ਕੀ ਪ੍ਰੀਤ ਪ੍ਰਾਣੀ ਕੇ ਸੰਗ ਚਲਤੀ ਹੈ॥੩॥
Prof. Sahib Singh(ਹੇ ਮਿੱਤਰ!) ਪਰਮਾਤਮਾ ਦੀ ਪ੍ਰੀਤਿ (ਹੀ ਇਕ ਐਸੀ ਰਾਸਿ-ਪੂੰਜੀ ਹੈ ਜੋ) ਸਦਾ ਮਨੁੱਖ ਦੇ ਨਾਲ ਸਾਥ ਕਰਦੀ ਹੈ ॥੩॥

ਪਦ ਅਰਥ ਸੰਗਾਰੈ = ਨਾਲ, ਸੰਗ ॥੩॥

SikhNet (Spanish)sí, el Amor de Dios va con nosotros al más allá. (3)

ਆਪਹੁ ਕੋਈ ਮਿਲੈ ਨ, ਭੂਲੈ ॥

aapahu koee milai na, bhoolai |

Sant Singh KhalsaBy himself, no one is united, and no one goes astray.
Manmohan SinghOf himself man is neither united, nor does he go astray.
Manmohan Singh (Punjabi)ਆਪਣੇ ਆਪ ਥੀਂ ਨਾਂ ਇਨਸਾਨ ਮਿਲਦਾ ਹੈ ਤੇ ਨਾਂ ਹੀ ਉਹ ਕੁਰਾਹੇ ਪੈਂਦਾ ਹੈ।
Fareedkot Teekaਅਪਨੇ ਆਪਸੇ ਨ ਕੋਈ ਅਕਾਲ ਪੁਰਖ ਸੇ ਮਿਲ ਸਕਤਾ ਹੈ ਔਰ ਨ (ਭੂਲੈ) ਅਲਗ ਹੋ ਸਕਤਾ ਹੈ॥
Prof. Sahib Singh(ਪਰ, ਹੇ ਮਿੱਤਰ! ਪਰਮਾਤਮਾ ਨਾਲ ਪ੍ਰੀਤਿ ਜੋੜਨੀ ਕਿਸੇ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ) ਆਪਣੇ ਉੱਦਮ ਨਾਲ ਨਾਹ ਕੋਈ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ ਤੇ ਨਾਹ ਕੋਈ (ਵਿਛੁੜ ਕੇ) ਕੁਰਾਹੇ ਪੈਂਦਾ ਹੈ।

ਪਦ ਅਰਥ ਆਪਹੁ = ਆਪਣੇ ਉੱਦਮ ਨਾਲ। ਭੂਲੇ = ਭੁੱਲਦਾ, ਕੁਰਾਹੇ ਪੈਂਦਾ।

SikhNet (Spanish)Por uno mismo, no está uno ni unido ni separado,

ਜਿਸੁ ਕ੍ਰਿਪਾਲੁ; ਤਿਸੁ ਸਾਧਸੰਗਿ ਘੂਲੈ ॥

jis kripaal; tis saadhasang ghoolai |

Sant Singh KhalsaOne who is blessed by God's Mercy, joins the Saadh Sangat, the Company of the Holy.
Manmohan SinghHe to whom the master merciful, joins are congregation of the righteous.
Manmohan Singh (Punjabi)ਜਿਸ ਉਤੇ ਮਾਲਕ ਮਿਹਰਬਾਨ ਹੈ, ਉਹ ਸਚਿਆਰਾਂ ਦੀ ਸੰਗਤ ਅੰਦਰ ਜੁੜਦਾ ਹੈ।
Fareedkot Teekaਜਿਸ ਪਰ ਪ੍ਰਭੂ ਆਪ ਕ੍ਰਿਪਾਲ ਹੋਤੇ ਹੈਂ ਤਿਸ ਕੋ ਸਾਧ ਸੰਗਿ (ਘੂਲੈ) ਮਿਲਾਵਤੇ ਹੈਂ॥
Prof. Sahib Singhਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ, ਸਾਧ ਸੰਗਤਿ ਵਿਚ ਟਿਕ ਕੇ ਉਹ ਪਰਮਾਤਮਾ ਨਾਲ ਪਿਆਰ ਪਾਣਾ ਸਿੱਖ ਲੈਂਦਾ ਹੈ)।

ਪਦ ਅਰਥ ਘੂਲੈ = ਮਿਲਾਂਦਾ ਹੈ।

SikhNet (Spanish)pero a aquél sobre quien se posa Su Gracia, lo une con los Santos.

ਕਹੁ ਨਾਨਕ; ਤੇਰੈ ਕੁਰਬਾਣੁ ॥

kahu naanak; terai kurabaan |

Sant Singh KhalsaSays Nanak, I am a sacrifice to You.
Manmohan SinghSays Nanak, I am a sacrifice unto Thee.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਤੇਰੇ ਉਤੋਂ ਵਾਰਨੇ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਪ੍ਰਭੂ ਹਮ ਤੇਰੇ ਬਲਿਹਾਰ ਜਾਤੇ ਹੈਂ॥
Prof. Sahib Singhਨਾਨਕ ਆਖਦਾ ਹੈ- ਮੈਂ ਤੈਥੋਂ ਕੁਰਬਾਨ ਜਾਂਦਾ ਹਾਂ,
SikhNet (Spanish)Dice Nanak, oh Señor, ofrezco mi ser en sacrificio a Ti,

ਸੰਤ ਓਟ; ਪ੍ਰਭ ਤੇਰਾ ਤਾਣੁ ॥੪॥੩੪॥੮੫॥

sant ott; prabh teraa taan |4|34|85|

Sant Singh KhalsaO God, You are the Support and the Strength of the Saints. ||4||34||85||
Manmohan SinghThou art the support and strength of the saints, O Lord.
Manmohan Singh (Punjabi)ਤੂੰ ਸਾਧੂਆਂ ਦਾ ਆਸਰਾ ਅਤੇ ਸੱਤਿਆ ਹੈਂ, ਹੇ ਸੁਆਮੀ!
Fareedkot Teekaਹੇ ਪ੍ਰਭੂ! ਤੇਰੇ ਸੰਤੋਂ ਕੋ ਤੇਰਾ ਆਸਰਾ ਹੈ ਜਾਂ ਤੇਰਾ ਬਲੁ ਹੈ॥੪॥੩੪॥੮੫॥☬ਅਕਾਲ ਪੁਰਖ ਕੀ ਦ੍ਯਾਲਤਾ ਬਿਨਾ ਸਰਬ ਬਿਭੂਤੀ ਕੀ ਨਿਸਫਲਤਾ ਦਿਖਾਵਤੇ ਹੈਂ:
Prof. Sahib Singhਹੇ ਪ੍ਰਭੂ!ਤੂੰ ਹੀ ਸੰਤਾਂ ਦੀ ਓਟ ਹੈਂ ਤੂੰ ਹੀ ਸੰਤਾਂ ਦਾ ਤਾਣ-ਬਲ ਹੈਂ ॥੪॥੩੪॥੮੫॥

ਪਦ ਅਰਥ ਸੰਤ = ਸੰਤਾਂ ਨੂੰ ॥੪॥੩੪॥੮੫॥

SikhNet (Spanish)porque eres el Soporte y el Refugio de tus Santos. (4-34-85)

Open this shabad →

Shabad Guru Arjan Dev Ji Raag Aasaa continues on Ang 392

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਭੂਪਤਿ ਹੋਇ ਕੈ; ਰਾਜੁ ਕਮਾਇਆ ॥

bhoopat hoe kai; raaj kamaaeaa |

Sant Singh KhalsaBecoming a king, the mortal wields his royal authority;
Manmohan SinghBecoming a king, the man exercises command,
Manmohan Singh (Punjabi)ਰਾਜਾ ਬਣ ਕੇ ਆਦਮੀ ਹਕੂਮਤ ਕਰਦਾ ਹੈ,
Fareedkot Teekaਰਾਜਾ ਹੋ ਕਰ ਰਾਜ ਕੀਆ॥
Prof. Sahib Singh(ਹੇ ਭਾਈ! ਜੇ ਕਿਸੇ ਨੇ) ਰਾਜਾ ਬਣ ਕੇ ਰਾਜ (ਦਾ ਅਨੰਦ ਭੀ) ਮਾਣ ਲਿਆ,

ਪਦ ਅਰਥ ਭੂਪਤਿ = {ਭੂ = ਧਰਤੀ। ਪਤਿ = ਮਾਲਕ} ਰਾਜਾ।

SikhNet (Spanish)Volviéndose rey, uno domina todo,

ਕਰਿ ਕਰਿ ਅਨਰਥ; ਵਿਹਾਝੀ ਮਾਇਆ ॥

kar kar anarath; vihaajhee maaeaa |

Sant Singh Khalsaoppressing the people, he gathers wealth.
Manmohan Singhand by committing oppression, he acquires wealth.
Manmohan Singh (Punjabi)ਅਤੇ ਜੁਲਮ ਕਮਾ ਕੇ ਧਨ-ਦੌਲਤ ਹਾਸਲ ਕਰਦਾ ਹੈ।
Fareedkot Teekaਔਰ (ਅਨਰਥ) ਅਨ੍ਯਾਉ ਕਰ ਕਰ ਕੇ ਮਾਯਾ ਖਰੀਦੀ, ਭਾਵ ਇਕਤ੍ਰ ਕਰੀ॥
Prof. Sahib Singh(ਲੋਕਾਂ ਉਤੇ) ਵਧੀਕੀਆਂ ਕਰ ਕਰ ਕੇ ਮਾਲ-ਧਨ ਭੀ ਜੋੜ ਲਿਆ,

ਪਦ ਅਰਥ ਅਨਰਥ = ਧੱਕੇ, ਪਾਪ। ਵਿਹਾਝੀ = ਇਕੱਠੀ ਕਰ ਲਈ।

SikhNet (Spanish)y oprimiendo a los demás, uno acumula riquezas.

Open this shabad (19 lines, Angs 391-392) →

Ang 391 of 1430