ੴ

ਸਿੱਖਬਾਣੀ · SikhBani

ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ ॥

prabh kee preet sadaa sukh hoe
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 391 · 19 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਪ੍ਰਭ ਕੀ ਪ੍ਰੀਤਿ; ਸਦਾ ਸੁਖੁ ਹੋਇ ॥

prabh kee preet; sadaa sukh hoe |

Sant Singh KhalsaIn the Love of God, eternal peace is obtained.
Manmohan SinghBy Lord's love, eternal peace is obtained.
Manmohan Singh (Punjabi)ਸੁਅਮੀ ਦੇ ਪ੍ਰੇਮ ਦੁਆਰਾ ਸਦੀਵੀ ਆਰਾਮ ਮਿਲ ਜਾਂਦਾ ਹੈ।
Fareedkot Teekaਪ੍ਰਭ ਕੀ ਪ੍ਰੀਤ ਸੇ ਨਿਤ੍ਯ ਸੁਖੁ ਪ੍ਰਾਪਤ ਹੋਤਾ ਹੈ॥
Prof. Sahib Singhਹੇ ਮਿੱਤਰ! (ਜੇਹੜਾ ਮਨੁੱਖ) ਪਰਮਾਤਮਾ ਦੀ ਪ੍ਰੀਤਿ (ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ,
SikhNet (Spanish)En el Amor de Dios está el Éxtasis Eterno.

ਪ੍ਰਭ ਕੀ ਪ੍ਰੀਤਿ; ਦੁਖੁ ਲਗੈ ਨ. ਕੋਇ ॥

prabh kee preet; dukh lagai na. koe |

Sant Singh KhalsaIn the Love of God, one is not touched by pain.
Manmohan SinghBy Lord's love agony touches man not.
Manmohan Singh (Punjabi)ਸੁਆਮੀ ਦੇ ਪ੍ਰੇਮ ਦੁਆਰਾ, ਆਦਮੀ ਨੂੰ ਕਸ਼ਟ ਨਹੀਂ ਵਾਪਰਦਾ।
Fareedkot Teekaਪ੍ਰਭ ਕੀ ਪ੍ਰੀਤ ਸੇ ਕੋਈ ਦੁਖ ਨਹੀਂ ਲਗਤਾ ਹੈ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ (ਉਸ ਨੂੰ) ਕੋਈ ਦੁੱਖ ਪੋਹ ਨਹੀਂ ਸਕਦਾ,

ਪਦ ਅਰਥ ਲਗੈ ਨ = ਪੋਹ ਨਹੀਂ ਸਕਦਾ।

SikhNet (Spanish)En el Amor de Dios el dolor no existe.

ਪ੍ਰਭ ਕੀ ਪ੍ਰੀਤਿ; ਹਉਮੈ ਮਲੁ ਖੋਇ ॥

prabh kee preet; haumai mal khoe |

Sant Singh KhalsaIn the Love of God, the filth of ego is washed away.
Manmohan SinghBy Lord's love filth of egotism is washed away.
Manmohan Singh (Punjabi)ਸੁਆਮੀ ਦੇ ਪ੍ਰੇਮ ਦੁਆਰਾ ਹੰਕਾਰ ਦੀ ਗਿਲਾਜ਼ਤ ਧੋਤੀ ਜਾਂਦੀ ਹੈ।
Fareedkot Teekaਪ੍ਰਭ ਕੀ ਪ੍ਰੀਤ ਸੇ ਹੰਕਾਰ ਰੂਪ ਮੈਲੁ ਖੋਈ ਜਾਤੀ ਹੈ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ (ਉਹ ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਲੈਂਦਾ ਹੈ,

ਪਦ ਅਰਥ ਖੋਇ = ਨਾਸ ਕਰ ਲੈਂਦਾ ਹੈ।

SikhNet (Spanish)En el Amor de Dios el polvo del ego se barre.

ਪ੍ਰਭ ਕੀ ਪ੍ਰੀਤਿ; ਸਦ ਨਿਰਮਲ ਹੋਇ ॥੧॥

prabh kee preet; sad niramal hoe |1|

Sant Singh KhalsaIn the Love of God, one becomes forever immaculate. ||1||
Manmohan SinghBy Lord's love, man becomes immaculate for ever.
Manmohan Singh (Punjabi)ਸੁਆਮੀ ਦੇ ਪ੍ਰੇਮ ਦੁਆਰਾ, ਬੰਦਾ ਹਮੇਸ਼ਾਂ ਲਈ ਪਵਿੱਤਰ ਹੋ ਜਾਂਦਾ ਹੈ।
Fareedkot Teekaਪ੍ਰਭ ਕੀ ਪ੍ਰੀਤੀ ਸੇ ਸਦਾ ਸੁਧੁ ਹੋਤਾ ਹੈ॥੧॥
Prof. Sahib Singh(ਪ੍ਰਭੂ ਦੀ ਇਹ ਪ੍ਰੀਤਿ ਉਸ ਨੂੰ) ਸਦਾ ਪਵਿਤ੍ਰ ਜੀਵਨ ਵਾਲਾ ਬਣਾਈ ਰੱਖਦੀ ਹੈ ॥੧॥

ਪਦ ਅਰਥ ਸਦ = ਸਦਾ। ਨਿਰਮਲ = ਪਵਿਤ੍ਰ ਕਰਨ ਵਾਲੀ ॥੧॥

SikhNet (Spanish)En el Amor de Dios, uno se purifica para siempre. (1)

ਸੁਨਹੁ ਮੀਤ; ਐਸਾ ਪ੍ਰੇਮ ਪਿਆਰੁ ॥

sunahu meet; aisaa prem piaar |

Sant Singh KhalsaListen, O friend: show such love and affection to God,
Manmohan SinghListen O friend, bear thou such love and affection to God,
Manmohan Singh (Punjabi)ਸ੍ਰਵਣ ਕਰ ਹੇ ਮਿਤ੍ਰ! ਤੂੰ ਐਹੋ ਜੇਹਾ ਪਿਆਰ ਤੇ ਪਿਰਹੜੀ ਪਾ,
Fareedkot Teekaਹੇ ਜਗ੍ਯਾਸੂ ਮਿਤ੍ਰੋ! ਐਸਾ ਜੋ ਬਖਸਿੰਦ ਅਕਾਲ ਪੁਰਖ ਹੈ ਤਿਸ ਕੇ ਸਾਥ ਮਨ ਬਾਣੀ ਕਰ ਕੇ ਪ੍ਰੀਤੀ ਕਰੋ॥
Prof. Sahib Singhਹੇ ਮਿੱਤਰ! ਸੁਣੋ, (ਪਰਮਾਤਮਾ ਨਾਲ ਪਾਇਆ ਹੋਇਆ) ਪ੍ਰੇਮ-ਪਿਆਰ ਐਸੀ ਦਾਤਿ ਹੈ,

ਪਦ ਅਰਥ ਮੀਤ = ਹੇ ਮਿੱਤਰ!

SikhNet (Spanish)Escuchen, amigos, tal Amor y Afecto por el Señor es para siempre

ਜੀਅ ਪ੍ਰਾਨ; ਘਟ ਘਟ ਆਧਾਰੁ ॥੧॥ ਰਹਾਉ ॥

jeea praan; ghatt ghatt aadhaar |1| rahaau |

Sant Singh Khalsathe Support of the soul, the breath of life, of each and every heart. ||1||Pause||
Manmohan Singhwho is the support of soul, life and every heart. Pause.
Manmohan Singh (Punjabi)ਵਾਹਿਗੁਰੂ ਨਾਲ, ਜੋ ਆਤਮਾ ਜਿੰਦ-ਜਾਨ ਅਤੇ ਹਰ ਦਿਲ ਦਾ ਆਸਰਾ ਹੈ। ਠਹਿਰਾਉ।
Fareedkot Teekaਜੋ ਜੀਵੋਂ ਕੇ ਘਟੋਂ ਘਟੋਂ ਮੇਂ ਪ੍ਰਾਣੋਂ ਕਾ (ਆਧਾਰੁ) ਆਸਰਾ ਰੂਪ ਹੋ ਰਹਾ ਹੈ॥੧॥ ਰਹਾਉ ॥
Prof. Sahib Singhਕਿ ਇਹ ਹਰੇਕ ਜੀਵ ਦੀ ਜਿੰਦ ਦਾ ਹਰੇਕ ਜੀਵ ਦੇ ਪ੍ਰਾਣਾਂ ਦਾ ਆਸਰਾ ਬਣ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਜੀਅ ਆਧਾਰੁ = ਜਿੰਦ ਦਾ ਆਸਰਾ। ਘਟ ਘਟ = ਹਰੇਕ ਜੀਵ ਦਾ ॥੧॥ ਰਹਾਉ ॥

SikhNet (Spanish)el Soporte de cada vida y de cada corazón. (1-Pausa)

ਪ੍ਰਭ ਕੀ ਪ੍ਰੀਤਿ; ਭਏ ਸਗਲ ਨਿਧਾਨ ॥

prabh kee preet; bhe sagal nidhaan |

Sant Singh KhalsaIn the Love of God, all treasures are obtained.
Manmohan SinghBy Lord's love, are obtained all the treasures.
Manmohan Singh (Punjabi)ਸੁਆਮੀ ਦੇ ਪਿਆਰ ਦੁਆਰਾ ਸਾਰੇ ਖਜਾਨੇ ਪਰਾਪਤ ਹੋ ਜਾਂਦੇ ਹਨ।
Fareedkot Teekaਸਭ (ਨਿਧਾਨ) ਖਜਾਨੇ ਪ੍ਰਭੂ ਕੀ ਪ੍ਰੀਤ ਸੇ ਪ੍ਰਾਪਤ ਭਏ ਹੈਂ॥
Prof. Sahib Singhਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸੀ ਉਸ ਨੂੰ, ਮਾਨੋ) ਸਾਰੇ ਖ਼ਜ਼ਾਨੇ (ਪ੍ਰਾਪਤ) ਹੋ ਗਏ,

ਪਦ ਅਰਥ ਨਿਧਾਨ = ਖ਼ਜ਼ਾਨੇ।

SikhNet (Spanish)En el Amor de Dios se obtienen Sus Tesoros.

ਪ੍ਰਭ ਕੀ ਪ੍ਰੀਤਿ; ਰਿਦੈ ਨਿਰਮਲ ਨਾਮ ॥

prabh kee preet; ridai niramal naam |

Sant Singh KhalsaIn the Love of God, the Immaculate Naam fills the heart.
Manmohan SinghBy Lord's Name the pure Name enters the mind.
Manmohan Singh (Punjabi)ਸਾਈਂ ਦੇ ਪ੍ਰੇਮ ਦੁਆਰਾ ਪਵਿੱਤ੍ਰ ਨਾਮ ਮਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਪ੍ਰਭੂ ਕੀ ਪ੍ਰੀਤੀ ਸੇ ਅੰਤਸਕਰਨ ਮੇਂ ਨਿਰਮਲ ਨਾਮ ਬਸਾ ਹੈ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਦੁਆਰਾ ਉਸ ਦੇ ਹਿਰਦੇ ਵਿਚ (ਜੀਵਨ ਨੂੰ) ਪਵਿਤ੍ਰ ਕਰਨ ਵਾਲਾ ਹਰਿ-ਨਾਮ (ਆ ਵੱਸਦਾ ਹੈ),

ਪਦ ਅਰਥ ਰਿਦੈ = ਹਿਰਦੇ ਵਿਚ।

SikhNet (Spanish)En el Amor de Dios, uno alaba el Nombre Inmaculado.

ਪ੍ਰਭ ਕੀ ਪ੍ਰੀਤਿ; ਸਦ ਸੋਭਾਵੰਤ ॥

prabh kee preet; sad sobhaavant |

Sant Singh KhalsaIn the Love of God, one is eternally embellished.
Manmohan SinghEver embellished is the love of the Lord.
Manmohan Singh (Punjabi)ਸਦੀਵੀ ਸੁਭਾਇਮਾਨ ਹੈ, ਸਾਹਿਬ ਦੀ ਮੁਹੱਬਤ।
Fareedkot Teekaਜਿਨੋਂ ਨੇ ਪ੍ਰਭੂ ਮੇਂ ਪ੍ਰੀਤਿ ਕਰੀ ਹੈ, ਸੋ ਨਿਤ੍ਯ ਸੋਬਾਇਮਨ ਹੈਂ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ (ਉਹ ਲੋਕ ਪਰਲੋਕ ਵਿਚ) ਸਦਾ ਸੋਭਾ-ਵਡਿਆਈ ਵਾਲਾ ਬਣਿਆ ਰਹਿੰਦਾ ਹੈ,
SikhNet (Spanish)En el Amor de Dios está la Gloria Eterna.

ਪ੍ਰਭ ਕੀ ਪ੍ਰੀਤਿ; ਸਭ ਮਿਟੀ ਹੈ ਚਿੰਤ ॥੨॥

prabh kee preet; sabh mittee hai chint |2|

Sant Singh KhalsaIn the Love of God, all anxiety is ended. ||2||
Manmohan SinghBy Lord's love all the anxiety is erased.
Manmohan Singh (Punjabi)ਸਾਹਿਬ ਦੇ ਪ੍ਰੇਮ ਦੁਆਰਾ ਸਾਰਾ ਫਿਕਰ ਨਾਸ ਹੋ ਜਾਂਦਾ ਹੈ।
Fareedkot Teekaਪ੍ਰਭੂ ਕੀ ਪ੍ਰੀਤ ਕਰ ਕੇ ਸਰਬ ਪ੍ਰਕਾਰ ਕੀ ਚਿੰਤਾ ਮਿਟ ਗਈ ਹੈ॥੨॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ ਉਸ ਦੀ ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ ॥੨॥

ਪਦ ਅਰਥ ਚਿੰਤ = ਚਿੰਤਾ ॥੨॥

SikhNet (Spanish)En el Amor de Dios, todas las preocupaciones se desvanecen. (2)

ਪ੍ਰਭ ਕੀ ਪ੍ਰੀਤਿ; ਇਹੁ ਭਵਜਲੁ ਤਰੈ ॥

prabh kee preet; ihu bhavajal tarai |

Sant Singh KhalsaIn the Love of God, one crosses over this terrible world-ocean.
Manmohan SinghBy Lord's love, man crosses this terrible world ocean.
Manmohan Singh (Punjabi)ਸਾਈਂ ਦੇ ਸਨੇਹ ਦੁਆਰਾ ਬੰਦਾ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਪ੍ਰਭੂ ਕੀ ਪ੍ਰੀਤ ਸੇ ਇਹੁ ਜੀਵ ਸੰਸਾਰ ਸਮੁਦ੍ਰ ਸੇ ਤਰ ਜਾਤਾ ਹੈ॥
Prof. Sahib Singhਹੇ ਮਿੱਤਰ! (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਪ੍ਰੀਤਿ (ਆ ਵੱਸਦੀ ਹੈ) ਉਹ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ,

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ।

SikhNet (Spanish)En el Amor de Dios, uno cruza el mar del miedo.

ਪ੍ਰਭ ਕੀ ਪ੍ਰੀਤਿ; ਜਮ ਤੇ ਨਹੀ ਡਰੈ ॥

prabh kee preet; jam te nahee ddarai |

Sant Singh KhalsaIn the Love of God, one does not fear death.
Manmohan SinghBy Lord's love one fears not death.
Manmohan Singh (Punjabi)ਸਾਈਂ ਦੇ ਸਨੇਹ ਦੁਆਰਾ ਇਨਸਾਨ ਮੌਤ ਤੋਂ ਨਹੀਂ ਡਰਦਾ।
Fareedkot Teekaਪ੍ਰਭ ਮੇਂ ਪ੍ਰੀਤ ਵਾਲਾ ਜਮ ਤੇ ਨਹੀਂ ਡਰਤਾ ਹੈ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਜਮ-ਦੂਤਾਂ ਤੋਂ ਭੈ ਨਹੀਂ ਖਾਂਦਾ (ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ।
SikhNet (Spanish)En el Amor de Dios, uno no le teme a la muerte.

ਪ੍ਰਭ ਕੀ ਪ੍ਰੀਤਿ; ਸਗਲ ਉਧਾਰੈ ॥

prabh kee preet; sagal udhaarai |

Sant Singh KhalsaIn the Love of God, all are saved.
Manmohan SinghBy Lord's love all are saved.
Manmohan Singh (Punjabi)ਸੁਆਮੀ ਦੇ ਸਨੇਹ ਦੁਆਰਾ ਸਾਰਿਆ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਪ੍ਰਭ ਕੀ ਪ੍ਰੀਤ ਸਗਲ ਕਾ ਉਧਾਰ ਕਰਤੀ ਹੈ॥
Prof. Sahib Singhਪ੍ਰਭੂ ਦੀ ਪ੍ਰੀਤ ਦਾ ਸਦਕਾ ਉਹ ਆਪ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ) ਹੋਰ ਸਭਨਾਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਉਧਾਰੈ = ਬਚਾ ਲੈਂਦਾ ਹੈ।

SikhNet (Spanish)En el Amor de Dios, todos son liberados;

ਪ੍ਰਭ ਕੀ ਪ੍ਰੀਤਿ; ਚਲੈ ਸੰਗਾਰੈ ॥੩॥

prabh kee preet; chalai sangaarai |3|

Sant Singh KhalsaThe Love of God shall go along with you. ||3||
Manmohan SinghThe love of Lord, abides with the mortal.
Manmohan Singh (Punjabi)ਠਾਕੁਰ ਦਾ ਨੇਹੁ ਪ੍ਰਾਣੀ ਦੇ ਨਾਲ ਜਾਂਦਾ ਹੈ।
Fareedkot Teekaਪ੍ਰਭ ਕੀ ਪ੍ਰੀਤ ਪ੍ਰਾਣੀ ਕੇ ਸੰਗ ਚਲਤੀ ਹੈ॥੩॥
Prof. Sahib Singh(ਹੇ ਮਿੱਤਰ!) ਪਰਮਾਤਮਾ ਦੀ ਪ੍ਰੀਤਿ (ਹੀ ਇਕ ਐਸੀ ਰਾਸਿ-ਪੂੰਜੀ ਹੈ ਜੋ) ਸਦਾ ਮਨੁੱਖ ਦੇ ਨਾਲ ਸਾਥ ਕਰਦੀ ਹੈ ॥੩॥

ਪਦ ਅਰਥ ਸੰਗਾਰੈ = ਨਾਲ, ਸੰਗ ॥੩॥

SikhNet (Spanish)sí, el Amor de Dios va con nosotros al más allá. (3)

ਆਪਹੁ ਕੋਈ ਮਿਲੈ ਨ, ਭੂਲੈ ॥

aapahu koee milai na, bhoolai |

Sant Singh KhalsaBy himself, no one is united, and no one goes astray.
Manmohan SinghOf himself man is neither united, nor does he go astray.
Manmohan Singh (Punjabi)ਆਪਣੇ ਆਪ ਥੀਂ ਨਾਂ ਇਨਸਾਨ ਮਿਲਦਾ ਹੈ ਤੇ ਨਾਂ ਹੀ ਉਹ ਕੁਰਾਹੇ ਪੈਂਦਾ ਹੈ।
Fareedkot Teekaਅਪਨੇ ਆਪਸੇ ਨ ਕੋਈ ਅਕਾਲ ਪੁਰਖ ਸੇ ਮਿਲ ਸਕਤਾ ਹੈ ਔਰ ਨ (ਭੂਲੈ) ਅਲਗ ਹੋ ਸਕਤਾ ਹੈ॥
Prof. Sahib Singh(ਪਰ, ਹੇ ਮਿੱਤਰ! ਪਰਮਾਤਮਾ ਨਾਲ ਪ੍ਰੀਤਿ ਜੋੜਨੀ ਕਿਸੇ ਮਨੁੱਖ ਦੇ ਆਪਣੇ ਵੱਸ ਦੀ ਗੱਲ ਨਹੀਂ) ਆਪਣੇ ਉੱਦਮ ਨਾਲ ਨਾਹ ਕੋਈ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਜੁੜਿਆ ਰਹਿ ਸਕਦਾ ਹੈ ਤੇ ਨਾਹ ਕੋਈ (ਵਿਛੁੜ ਕੇ) ਕੁਰਾਹੇ ਪੈਂਦਾ ਹੈ।

ਪਦ ਅਰਥ ਆਪਹੁ = ਆਪਣੇ ਉੱਦਮ ਨਾਲ। ਭੂਲੇ = ਭੁੱਲਦਾ, ਕੁਰਾਹੇ ਪੈਂਦਾ।

SikhNet (Spanish)Por uno mismo, no está uno ni unido ni separado,

ਜਿਸੁ ਕ੍ਰਿਪਾਲੁ; ਤਿਸੁ ਸਾਧਸੰਗਿ ਘੂਲੈ ॥

jis kripaal; tis saadhasang ghoolai |

Sant Singh KhalsaOne who is blessed by God's Mercy, joins the Saadh Sangat, the Company of the Holy.
Manmohan SinghHe to whom the master merciful, joins are congregation of the righteous.
Manmohan Singh (Punjabi)ਜਿਸ ਉਤੇ ਮਾਲਕ ਮਿਹਰਬਾਨ ਹੈ, ਉਹ ਸਚਿਆਰਾਂ ਦੀ ਸੰਗਤ ਅੰਦਰ ਜੁੜਦਾ ਹੈ।
Fareedkot Teekaਜਿਸ ਪਰ ਪ੍ਰਭੂ ਆਪ ਕ੍ਰਿਪਾਲ ਹੋਤੇ ਹੈਂ ਤਿਸ ਕੋ ਸਾਧ ਸੰਗਿ (ਘੂਲੈ) ਮਿਲਾਵਤੇ ਹੈਂ॥
Prof. Sahib Singhਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ, ਸਾਧ ਸੰਗਤਿ ਵਿਚ ਟਿਕ ਕੇ ਉਹ ਪਰਮਾਤਮਾ ਨਾਲ ਪਿਆਰ ਪਾਣਾ ਸਿੱਖ ਲੈਂਦਾ ਹੈ)।

ਪਦ ਅਰਥ ਘੂਲੈ = ਮਿਲਾਂਦਾ ਹੈ।

SikhNet (Spanish)pero a aquél sobre quien se posa Su Gracia, lo une con los Santos.

ਕਹੁ ਨਾਨਕ; ਤੇਰੈ ਕੁਰਬਾਣੁ ॥

kahu naanak; terai kurabaan |

Sant Singh KhalsaSays Nanak, I am a sacrifice to You.
Manmohan SinghSays Nanak, I am a sacrifice unto Thee.
Manmohan Singh (Punjabi)ਗੁਰੂ ਜੀ ਆਖਦੇ ਹਨ, ਮੈਂ ਤੇਰੇ ਉਤੋਂ ਵਾਰਨੇ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਪ੍ਰਭੂ ਹਮ ਤੇਰੇ ਬਲਿਹਾਰ ਜਾਤੇ ਹੈਂ॥
Prof. Sahib Singhਨਾਨਕ ਆਖਦਾ ਹੈ- ਮੈਂ ਤੈਥੋਂ ਕੁਰਬਾਨ ਜਾਂਦਾ ਹਾਂ,
SikhNet (Spanish)Dice Nanak, oh Señor, ofrezco mi ser en sacrificio a Ti,

ਸੰਤ ਓਟ; ਪ੍ਰਭ ਤੇਰਾ ਤਾਣੁ ॥੪॥੩੪॥੮੫॥

sant ott; prabh teraa taan |4|34|85|

Sant Singh KhalsaO God, You are the Support and the Strength of the Saints. ||4||34||85||
Manmohan SinghThou art the support and strength of the saints, O Lord.
Manmohan Singh (Punjabi)ਤੂੰ ਸਾਧੂਆਂ ਦਾ ਆਸਰਾ ਅਤੇ ਸੱਤਿਆ ਹੈਂ, ਹੇ ਸੁਆਮੀ!
Fareedkot Teekaਹੇ ਪ੍ਰਭੂ! ਤੇਰੇ ਸੰਤੋਂ ਕੋ ਤੇਰਾ ਆਸਰਾ ਹੈ ਜਾਂ ਤੇਰਾ ਬਲੁ ਹੈ॥੪॥੩੪॥੮੫॥☬ਅਕਾਲ ਪੁਰਖ ਕੀ ਦ੍ਯਾਲਤਾ ਬਿਨਾ ਸਰਬ ਬਿਭੂਤੀ ਕੀ ਨਿਸਫਲਤਾ ਦਿਖਾਵਤੇ ਹੈਂ:
Prof. Sahib Singhਹੇ ਪ੍ਰਭੂ!ਤੂੰ ਹੀ ਸੰਤਾਂ ਦੀ ਓਟ ਹੈਂ ਤੂੰ ਹੀ ਸੰਤਾਂ ਦਾ ਤਾਣ-ਬਲ ਹੈਂ ॥੪॥੩੪॥੮੫॥

ਪਦ ਅਰਥ ਸੰਤ = ਸੰਤਾਂ ਨੂੰ ॥੪॥੩੪॥੮੫॥

SikhNet (Spanish)porque eres el Soporte y el Refugio de tus Santos. (4-34-85)
Answers quote the Granth verbatim with Ang citations. AI commentary is not Gurbani and not a religious ruling.