ੴ

ਸਿੱਖਬਾਣੀ · SikhBani

ਭੂਲੇ ਮਾਰਗੁ ਜਿਨਹਿ ਬਤਾਇਆ ॥

bhoole maarag jineh bataaeaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 803, 804 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 | Ang 803

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਭੂਲੇ ਮਾਰਗੁ; ਜਿਨਹਿ ਬਤਾਇਆ ॥

bhoole maarag; jineh bataaeaa | Ang 803

Sant Singh KhalsaHe places the one who strays back on the Path;
Manmohan SinghOne who shows the Lord's path to the erring mortal;
Manmohan Singh (Punjabi)ਜੋ ਭੁੱਲੇ ਹੋਏ ਪ੍ਰਾਣੀ ਨੂੰ ਮਾਲਕ ਦਾ ਰਸਤਾ ਵਿਖਾਲਦਾ ਹੈ,
Fareedkot Teekaਸ੍ਵੈ ਸਰੂਪ ਤੇ ਭੂਲੇ ਹੋਇਆਂ ਕੋ ਜਿਨਾਂ ਗੁਰਾਂ ਨੇ ਉਪਦੇਸ਼ ਦ੍ਵਾਰਾ ਗ੍ਯਾਨ ਮਾਰਗ ਬਤਲਾਯਾ ਹੈ॥
Prof. Sahib Singh(ਹੇ ਮਨ!) ਜਿਹੜਾ (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਮਨੁੱਖ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਦੱਸ ਦੇਂਦਾ ਹੈ,

ਪਦ ਅਰਥ ਭੂਲੇ = (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਨੂੰ। ਮਾਰਗੁ = (ਜੀਵਨ ਦਾ ਸਹੀ) ਰਸਤਾ। ਜਿਨਹਿ = ਜਿਨਿ ਹੀ, ਜਿਸ (ਗੁਰੂ) ਨੇ। ਵ

SikhNet (Spanish)Por una buena fortuna,

ਐਸਾ ਗੁਰੁ; ਵਡਭਾਗੀ ਪਾਇਆ ॥੧॥

aisaa gur; vaddabhaagee paaeaa |1| Ang 803

Sant Singh Khalsasuch a Guru is found by great good fortune. ||1||
Manmohan Singhsuch a Guru is found by the greatest good fortunate.
Manmohan Singh (Punjabi)ਇਹੋ ਜਿਹਾ ਗੁਰੂ ਪਰਮ ਚੰਗੇ ਕਰਮਾਂ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਐਸਾ ਗੁਰੂ ਹਮਨੇ ਵੱਡੇ ਭਾਗੋਂ ਕਰ ਪਾਯਾ ਹੈ॥੧॥
Prof. Sahib Singhਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ ॥੧॥

ਪਦ ਅਰਥ ਡ ਭਾਗੀ = ਵੱਡੇ ਭਾਗਾਂ ਨਾਲ ॥੧॥

SikhNet (Spanish)tal Guru puede ser encontrado. (1)

ਸਿਮਰਿ ਮਨਾ; ਰਾਮ ਨਾਮੁ ਚਿਤਾਰੇ ॥

simar manaa; raam naam chitaare | Ang 803

Sant Singh KhalsaMeditate, contemplate the Name of the Lord, O mind.
Manmohan SinghO my soul, contemplate and utter thou the Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਆਰਾਧਨ ਅਤੇ ਉਚਾਰਨ ਕਰ।
Fareedkot Teekaਤਿਸ ਰਾਮ ਨਾਮ ਕੋ ਹੇ ਮਨ! ਤੂੰ ਭੀ ਸਤਿਗੁਰਾਂ ਦੁਆਰੇ ਸਦਾ ਸਿਮਰਨ ਕਰ॥
Prof. Sahib Singhਹੇ (ਮੇਰੇ) ਮਨ! ਧਿਆਨ ਜੋੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਪਦ ਅਰਥ ਮਨਾ = ਹੇ ਮਨ! ਚਿਤਾਰੇ = ਚਿਤਾਰਿ, ਚਿਤਾਰ ਕੇ, ਧਿਆਨ ਜੋੜ ਕੇ। ਹ

SikhNet (Spanish)Oh mente, medita en el Nombre del Señor,

ਬਸਿ ਰਹੇ ਹਿਰਦੈ; ਗੁਰ ਚਰਨ ਪਿਆਰੇ ॥੧॥ ਰਹਾਉ ॥

bas rahe hiradai; gur charan piaare |1| rahaau | Ang 803

Sant Singh KhalsaThe Beloved Feet of the Guru abide within my heart. ||1||Pause||
Manmohan SinghThe Guru's loved feet are enshrined within my mind. Pause.
Manmohan Singh (Punjabi)ਗੁਰਾਂ ਦੇ ਲਾਡਲੇ ਚਰਨ ਮੇਰੇ ਅੰਤਹਕਰਣ ਅੰਦਰ ਟਿਕੇ ਹੋਏ ਹਨ। ਠਹਿਰਾਉ।
Fareedkot Teekaਜਿਸ ਰਾਮ ਨਾਮ ਕੋ ਮਹਾਤਮਾ ਸੰਤ ਜਨ, ਸਤਿਗੁਰਾਂ ਕੇ ਪਿਆਰੇ ਚਰਨ ਰਿਦੇ ਵਿਖੇ ਵਸਾਇ ਕਰ ਕੇ ਚਿੰਤਨ ਕਰ ਰਹੇ ਹੈਂ॥੧॥ ਰਹਾਉ ॥☬ਸੇ ਸਤਿਗੁਰ ਕੈਸੇ ਹੈਂ?
Prof. Sahib Singh(ਪਰ ਉਹੀ ਮਨੁੱਖ ਹਰਿ-ਨਾਮ ਸਿਮਰ ਸਕਦਾ ਹੈ, ਜਿਸ ਦੇ) ਹਿਰਦੇ ਵਿਚ ਪਿਆਰੇ ਗੁਰੂ ਦੇ ਚਰਨ ਵੱਸੇ ਰਹਿੰਦੇ ਹਨ (ਤਾਂ ਤੇ, ਹੇ ਮਨ! ਤੂੰ ਭੀ ਗੁਰੂ ਦਾ ਆਸਰਾ ਲੈ) ॥੧॥ ਰਹਾਉ ॥

ਪਦ ਅਰਥ ਿਰਦੈ = ਹਿਰਦੇ ਵਿਚ ॥੧॥ ਰਹਾਉ ॥

SikhNet (Spanish)los Bienamados Pies del Guru habitan en mi corazón. (1-Pausa)

ਕਾਮਿ ਕ੍ਰੋਧਿ ਲੋਭਿ ਮੋਹਿ; ਮਨੁ ਲੀਨਾ ॥

kaam krodh lobh mohi; man leenaa | Ang 804

Sant Singh KhalsaThe mind is engrossed in sexual desire, anger, greed and emotional attachment.
Manmohan SinghMy mind is engrossed in lust, wrath, avarice and worldly attachments.
Manmohan Singh (Punjabi)ਵਿਸ਼ੇ ਭੋਗ, ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਅੰਦਰ ਮੇਰਾ ਚਿੱਤ ਖਚਤ ਹੋਇਆ ਹੋਇਆ ਹੈ।
Fareedkot Teekaਕਾਮ, ਕ੍ਰੋਧ, ਲੋਭ, ਮੋਹਾਦੀ ਵਿਕਾਰੋਂ ਨੇ ਜੋ ਮੇਰਾ ਮਨ ਵਸੀ ਕਰ ਲੀਆ ਹੂਆ ਥਾ॥
Prof. Sahib Singh(ਹੇ ਮਨ! ਵੇਖ, ਮਨੁੱਖ ਦਾ) ਮਨ (ਸਦਾ) ਕਾਮ ਵਿਚ ਕ੍ਰੋਧ ਵਿਚ ਲੋਭ ਵਿਚ ਮੋਹ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਕਾਮਿ = ਕਾਮ ਵਿਚ। ਕ੍ਰੋਧਿ = ਕ੍ਰੋਧ ਵਿਚ। ਲੀਨਾ = ਫਸਿਆ ਹੋਇਆ।

SikhNet (Spanish)La mente vive en la lujuria, el enojo, la avaricia y el engaño;

ਬੰਧਨ ਕਾਟਿ; ਮੁਕਤਿ. ਗੁਰਿ ਕੀਨਾ ॥੨॥

bandhan kaatt; mukat. gur keenaa |2| Ang 804

Sant Singh KhalsaBreaking my bonds, the Guru has liberated me. ||2||
Manmohan SinghSnapping my bonds the Guru has emancipated me.
Manmohan Singh (Punjabi)ਬੇੜੀਆਂ ਕੱਟ ਕੇ ਗੁਰਾਂ ਨੇ ਮੈਨੂੰ ਬੰਦ-ਖਲਾਸ ਕਰ ਦਿੱਤਾ ਹੈ।
Fareedkot Teekaਸੋ ਸਤਿਗੁਰਾਂ ਨੇ ਤਿਨ ਵਿਕਾਰੋਂ ਰੂਪ ਬੰਧਨੋਂ ਕੋ ਕਾਟ ਕਰ ਕੇ ਮੁਕਤ ਰੂਪ ਕਰ ਦੀਆ ਹੈ॥੨॥
Prof. Sahib Singh(ਪਰ ਜਦੋਂ ਉਹ ਗੁਰੂ ਦੇ ਸਰਨ ਆਇਆ), ਗੁਰੂ ਨੇ (ਉਸ ਦੇ ਇਹ ਸਾਰੇ) ਬੰਧਨ ਕੱਟ ਕੇ ਉਸ ਨੂੰ (ਇਹਨਾਂ ਵਿਕਾਰਾਂ ਤੋਂ) ਖ਼ਲਾਸੀ ਦੇ ਦਿੱਤੀ ॥੨॥

ਪਦ ਅਰਥ ਕਾਟਿ = ਕੱਟ ਕੇ। ਗੁਰਿ = ਗੁਰੂ ਨੇ। ਮੁਕਤਿ = ਖ਼ਲਾਸੀ ॥੨॥

SikhNet (Spanish)es el Guru quien nos emancipa cortando nuestras amarras. (2)

ਦੁਖ ਸੁਖ ਕਰਤ; ਜਨਮਿ ਫੁਨਿ ਮੂਆ ॥

dukh sukh karat; janam fun mooaa | Ang 804

Sant Singh KhalsaExperiencing pain and pleasure, one is born, only to die again.
Manmohan SinghEnduring weal and woe, the mortal comes and goes again and again.
Manmohan Singh (Punjabi)ਖੁਸ਼ੀ ਤੇ ਗਮੀ ਸਹਾਰਦਾ ਹੋਇਆ ਪ੍ਰਾਣੀ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਜਿਨ ਕਰਮੋਂ ਅਨਸਾਰ ਦੁਖ ਸੁਖ ਕੌ ਭੋਗਨ ਕਰਤਾ ਹੂਆ ਜਨਮਤਾ ਮਰਤਾ ਥਾ, ਇਹ ਚੌਰਾਸੀ ਮੇਂ ਜੋ ਭਰਮ ਰਹਾ ਥਾ॥
Prof. Sahib Singhਹੇ ਮਨ! ਦੁੱਖ ਸੁਖ ਕਰਦਿਆਂ ਮਨੁੱਖ ਕਦੇ ਮਰਦਾ ਹੈ ਕਦੇ ਜੀਊ ਪੈਂਦਾ ਹੈ।

ਪਦ ਅਰਥ ਕਰਤ = ਕਰਦਿਆਂ। ਜਨਮਿ = ਜਨਮ ਵਿਚ (ਆ ਕੇ), ਜੰਮ ਕੇ। ਫੁਨਿ = ਮੁੜ।

SikhNet (Spanish)Atado en el placer y en el dolor, uno está sujeto a la muerte y al nacimiento,

ਚਰਨ ਕਮਲ; ਗੁਰਿ. ਆਸ੍ਰਮੁ ਦੀਆ ॥੩॥

charan kamal; gur. aasram deea |3| Ang 804

Sant Singh KhalsaThe Lotus Feet of the Guru bring peace and shelter. ||3||
Manmohan SinghThe Guru's lotus feet bless him with peace.
Manmohan Singh (Punjabi)ਗੁਰਾਂ ਦੇ ਕੰਵਲ ਰੂਪੀ ਚਰਨ ਉਸ ਨੂੰ ਠੰਢ-ਚੈਨ ਪਰਦਾਨ ਕਰਦੇ ਹਨ।
Fareedkot Teekaਸੋ ਅਬ ਸਤਿਗੁਰਾਂ ਅਪਨੇ ਚਰਨ ਕਮਲ ਕਾ ਵਾ ਹਰੀ ਕੇ ਚਰਨਾਬਿੰਦਾਂ ਕੇ ਧਿਆਨ ਕਾ (ਆਸ੍ਰਮੁ) ਅਸਥਾਨ ਇਸਥਿਤੀ ਕੌ ਦੀਆ ਹੈ॥੩॥
Prof. Sahib Singh(ਦੁੱਖ ਵਾਪਰਿਆਂ ਸਹਿਮ ਜਾਂਦਾ ਹੈ, ਸੁਖ ਮਿਲਣ ਤੇ ਸੌਖਾ ਸਾਹ ਲੈਣ ਲੱਗ ਪੈਂਦਾ ਹੈ। ਇਸ ਤਰ੍ਹਾਂ ਡੁਬਕੀਆਂ ਲੈਂਦਾ ਮਨੁੱਖ ਜਦੋਂ ਗੁਰੂ ਦੀ ਸਰਨ ਆਇਆ) ਗੁਰੂ ਨੇ ਉਸ ਨੂੰ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਦੇ ਦਿੱਤਾ ॥੩॥

ਪਦ ਅਰਥ ਗੁਰਿ = ਗੁਰੂ ਨੇ। ਆਸ੍ਰਮੁ = ਸਹਾਰਾ, ਟਿਕਾਣਾ ॥੩॥

SikhNet (Spanish)pero cuando uno se aferra a los Pies del Guru, el Alma es protegida en paz.(3)

ਅਗਨਿ ਸਾਗਰ; ਬੂਡਤ ਸੰਸਾਰਾ ॥

agan saagar; booddat sansaaraa | Ang 804

Sant Singh KhalsaThe world is drowning in the ocean of fire.
Manmohan SinghIn the ocean of fire, the world is being drowned.
Manmohan Singh (Punjabi)ਅੱਗ ਦੇ ਸਮੁੰਦਰ ਵਿੱਚ ਜਗਤ ਡੁੱਬਦਾ ਜਾ ਰਿਹਾ ਹੈ।
Fareedkot Teekaਤ੍ਰਿਸ਼ਨਾ ਰੂਪੀ ਬੜਵਾਅਗਨੀ ਸੰਯੁਕਤ ਜੋ ਸੰਸਾਰ ਰੂਪੀ ਸਮੁੰਦਰ ਹੈ॥
Prof. Sahib Singhਜਗਤ ਤ੍ਰਿਸ਼ਨਾ ਦੀ ਅੱਗ ਦੇ ਸਮੁੰਦਰ ਵਿਚ ਡੁੱਬ ਰਿਹਾ ਹੈ।

ਪਦ ਅਰਥ ਅਗਨਿ ਸਾਗਰ = (ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ। ਬੂਡਤ = ਡੁੱਬ ਰਿਹਾ ਹੈ।

SikhNet (Spanish)En el mar de fuego el mundo se ahoga;

ਨਾਨਕ. ਬਾਹ ਪਕਰਿ; ਸਤਿਗੁਰਿ ਨਿਸਤਾਰਾ ॥੪॥੩॥੮॥

naanak. baah pakar; satigur nisataaraa |4|3|8| Ang 804

Sant Singh KhalsaO Nanak, holding me by the arm, the True Guru has saved me. ||4||3||8||
Manmohan SinghHolding me by the arm the True Guru has saved me, O Nanak.
Manmohan Singh (Punjabi)ਭੁਜਾ ਤੋਂ ਫੜ ਕੇ ਸੱਚੇ ਗੁਰਾਂ ਨੇ ਮੈਨੂੰ ਬਚਾ ਲਿਆ ਹੈ, ਹੇ ਨਾਨਕ!
Fareedkot Teekaਤਿਸ ਮੇਂ ਡੂਬਤੇ ਹੂਏ ਕੋ ਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰਾਂ ਨੇ ਭੁਜਾ ਤੇ ਪਕੜ ਕਰ ਤਾਰ ਦੀਆ ਹੂੰ, ਭਾਵ ਇਹ ਮੁਝ ਕੋ ਜਨਮ ਮ੍ਰਿਤ ਸੇ ਰਹਿਤ ਕਰ ਦੀਆ ਹੈ॥੪॥੩॥੮॥☬ਬੇਨਤੀ ਕਰਤੇ ਹੈਂ:
Prof. Sahib Singh(ਜੇਹੜਾ ਮਨੁੱਖ ਗੁਰੂ ਦੀ ਸਰਨ ਪਿਆ) ਹੇ ਨਾਨਕ! ਗੁਰੂ ਨੇ (ਉਸ ਦੀ) ਬਾਂਹ ਫੜ ਕੇ (ਉਸ ਨੂੰ ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਦਿੱਤਾ ॥੪॥੩॥੮॥

ਪਦ ਅਰਥ ਪਕਰਿ = ਫੜ ਕੇ। ਸਤਿਗੁਰਿ = ਸਤਿਗੁਰੂ ਨੇ। ਨਿਸਤਾਰਾ = ਪਾਰ ਲੰਘਾ ਦਿੱਤਾ ॥੪॥੩॥੮॥

SikhNet (Spanish)por favor, oh Guru, tómame de la mano y sálvame. (4-3-8)
Answers quote the Granth verbatim with Ang citations. AI commentary is not Gurbani and not a religious ruling.