ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਆਪਿ ਉਪਾਵਨ; ਆਪਿ ਸਧਰਨਾ ॥
aap upaavan; aap sadharanaa |
Sant Singh KhalsaHe Himself creates, and He Himself supports.
Manmohan SinghHimself the Lord creates and Himself He supports.
Manmohan Singh (Punjabi)ਖੁਦ ਪ੍ਰਭੂ ਪੈਂਦਾ ਕਰਦਾ ਹੈ ਅਤੇ ਉਹ ਖੁਦ ਹੀ ਆਸਰਾ ਦਿੰਦਾ ਹੈ।
Fareedkot Teekaਪੁਨਾ: ਵਾਹਗੁਰੂ ਆਪ ਹੀ ਸਰਬ ਸੰਸਾਰ ਕੋ ਉਤਪਤ ਕਰ ਕੇ ਆਪ ਹੀ (ਸਧਰਨਾ) ਸੁਵਾਰਤਾ ਹੈ ਵਾ ਸਹਿਤ ਆਸਰੇ ਕੇ ਕਰਤਾ ਹੈ, ਭਾਵ ਯੇਹਿ ਸਰਬ ਕੋ ਰਚ ਕਰ ਆਪ ਹੀ ਪਾਲਨਾ ਕਰਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਅਤੇ ਆਪ ਹੀ (ਸਭ ਨੂੰ) ਸਹਾਰਾ ਦੇਣ ਵਾਲਾ ਹੈ।ਪਦ ਅਰਥ ਉਪਾਵਨ = ਪੈਦਾ ਕਰਨ (ਵਾਲਾ)। ਸਧਰਨਾ = {ਧਰ = ਆਸਰਾ} ਆਸਰਾ ਦੇਣ ਵਾਲਾ।
SikhNet (Spanish)El Señor Mismo crea; Él Mismo sustenta a todos.
ਆਪਿ ਕਰਾਵਨ; ਦੋਸੁ. ਨ ਲੈਨਾ ॥੧॥
aap karaavan; dos. na lainaa |1|
Sant Singh KhalsaHe Himself causes all to act; He takes no blame Himself. ||1||
Manmohan SinghHimself the Lord makes men do the deeds and takes not blame on Himself.
Manmohan Singh (Punjabi)ਆਪੇ ਹੀ ਪ੍ਰਭੂ ਇਨਸਾਨਾਂ ਕੋਲੋਂ ਕੰਮ ਕਰਾਉਂਦਾ ਹੈ ਅਤੇ ਆਪਣੇ ਉਤੇ ਕੋਈ ਇਲਜ਼ਾਮ ਨਹੀਂ ਲੈਂਦਾ।
Fareedkot Teekaਆਪ ਹੀ ਕਰਮਾਂ ਕੋ ਕਰਾਵਨੇਹਾਰਾ ਹੈ ਅਰ ਅਪਨੇ ਸਿਰ ਪਰ ਦੋਸ ਨਹੀਂ ਲੇਤਾ, ਭਾਵ ਅਸੰਗ ਹੈ॥੧॥
Prof. Sahib Singh(ਸਭ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਜੀਵਾਂ ਪਾਸੋਂ) ਕੰਮ ਕਰਾਣ ਵਾਲਾ ਹੈ, ਪਰ ਪ੍ਰਭੂ (ਇਹਨਾਂ ਕੰਮਾਂ ਦਾ) ਦੋਸ਼ ਆਪਣੇ ਉਤੇ ਨਹੀਂ ਲੈਂਦਾ ॥੧॥ਪਦ ਅਰਥ ਕਰਾਵਨ = (ਜੀਵਾਂ ਪਾਸੋਂ ਕੰਮ) ਕਰਾਣ ਵਾਲਾ ॥੧॥
SikhNet (Spanish)El Señor hace todo y cada cosa, y aun así está libre de culpas.(1)
ਆਪਨ ਬਚਨੁ; ਆਪ ਹੀ ਕਰਨਾ ॥
aapan bachan; aap hee karanaa |
Sant Singh KhalsaHe Himself is the teaching, and He Himself is the teacher.
Manmohan SinghHe Himself is the instruction and Himself the Instructor.
Manmohan Singh (Punjabi)ਉਹ ਆਪੇ ਹੀ ਸਿੱਖਿਆ ਹੈ ਅਤੇ ਆਪੇ ਹੀ ਸਿੱਖਿਆ ਦੇਣ ਵਾਲਾ ਹੈ।
Fareedkot Teekaਆਪ ਹੀ (ਬਚਨੁ) ਬੇਦ ਸਰੂਪ ਹੈ ਔਰ ਆਪ ਹੀ ਤਿਨ ਕਾ ਕਰਤਾ ਸਰੂਪ ਹੈ॥
Prof. Sahib Singhਹੇ ਭਾਈ! (ਹਰੇਕ ਜੀਵ ਵਿਚ ਵਿਆਪਕ ਹੋ ਕੇ) ਆਪਣਾ ਬੋਲ (ਪ੍ਰਭੂ ਆਪ ਹੀ ਬੋਲ ਰਿਹਾ ਹੈ, ਅਤੇ) ਆਪ ਹੀ (ਉਸ ਬੋਲ ਦੇ ਅਨੁਸਾਰ ਕੰਮ) ਕਰ ਰਿਹਾ ਹੈ।ਪਦ ਅਰਥ ਬਚਨੁ = ਹੁਕਮ।
SikhNet (Spanish)Él Mismo da la Palabra; Él Mismo La lleva a través.
ਆਪਨ ਬਿਭਉ; ਆਪ ਹੀ ਜਰਨਾ ॥੧॥ ਰਹਾਉ ॥
aapan bibhau; aap hee jaranaa |1| rahaau |
Sant Singh KhalsaHe Himself is the splendor, and He Himself is the experiencer of it. ||1||Pause||
Manmohan SinghHe Himself is the splendour and Himself the Endurer there of. Pause.
Manmohan Singh (Punjabi)ਉਹ ਆਪ ਤੇਜ਼ ਪਰਤਾਪ ਹੈ ਅਤੇ ਆਪ ਹੀ ਉਸ ਨੂੰ ਸੁਧਾਰਨ ਵਾਲਾ। ਠਹਿਰਾਉ।
Fareedkot Teekaਆਪ ਹੀ (ਬਿਭਉ) ਰਿਧੀ ਸਿਧੀ ਸਮਰਥ ਅਰਥਾਤ ਈਸ੍ਵਰਜ ਵਾਲਾ ਹੈ ਔਰ ਆਪ ਹੀ (ਜਰਨਾ) ਤਿਸ ਕੋ ਸਹਾਰਨੇਹਾਰਾ, ਭਾਵ ਨਿਰਅਭਿਮਾਨ ਹੈ॥੧॥ ਰਹਾਉ ॥
Prof. Sahib Singhਉਹ ਆਪਣਾ ਤੇਜ਼ ਪ੍ਰਤਾਪ ਆਪ ਹੀ ਸਹਾਰ ਰਿਹਾ ਹੈ (ਉਸ ਦਾ ਤੇਜ਼ ਕਿਸੇ ਹੋਰ ਤੋਂ ਨਹੀਂ ਝੱਲਿਆ ਜਾ ਸਕਦਾ) ॥੧॥ ਰਹਾਉ ॥ਪਦ ਅਰਥ ਬਿਭਉ = ਪ੍ਰਤਾਪ, ਐਸ਼ਵਰਜ। ਜਰਨਾ = ਜਰਦਾ ਹੈ, (ਦੁੱਖ) ਸਹਾਰਦਾ ਹੈ ॥੧॥ ਰਹਾਉ ॥
SikhNet (Spanish)Él Mismo goza de Su Gloria; Él Mismo sufre la pena. (1-Pausa)
ਆਪ ਹੀ ਮਸਟਿ; ਆਪ ਹੀ ਬੁਲਨਾ ॥
aap hee masatt; aap hee bulanaa |
Sant Singh KhalsaHe Himself is silent, and He Himself is the speaker.
Manmohan SinghHimself He is Mute and Himself the utterer.
Manmohan Singh (Punjabi)ਖੁਦ ਉਹ ਚੁੱਪ ਕੀਤਾ ਹੈ ਅਤੇ ਖੁਦ ਹੀ ਬੋਲਣ ਵਾਲਾ।
Fareedkot Teekaਆਪ ਹੀ ਮੋਨੀ ਰੂਪ ਹੋ ਕਰ ਚੁਪ ਕਰ ਰਹਾ ਹੈ ਔਰ ਆਪ ਹੀ ਅਨੇਕ ਤਰਹਾਂ ਕੇ ਬਚਨ ਬੋਲ ਰਹਾ ਹੈ॥
Prof. Sahib Singh(ਹਰੇਕ ਵਿਚ ਮੌਜੂਦ ਹੈ। ਜੇ ਕੋਈ ਮੋਨ ਧਾਰੀ ਬੈਠਾ ਹੈ, ਤਾਂ ਉਸ ਵਿਚ) ਪ੍ਰਭੂ ਆਪ ਹੀ ਮੋਨਧਾਰੀ ਹੈ, (ਜੇ ਕੋਈ ਬੋਲ ਰਿਹਾ ਹੈ, ਤਾਂ ਉਸ ਵਿਚ) ਆਪ ਹੀ ਪ੍ਰਭੂ ਬੋਲ ਰਿਹਾ ਹੈ।ਪਦ ਅਰਥ ਮਸਟਿ = ਚੁੱਪ। ਬੁਲਨਾ = ਬੋਲਦਾ ॥੨॥
SikhNet (Spanish)Él Mismo es mudo; Él Mismo habla.
ਆਪ ਹੀ ਅਛਲੁ; ਨ ਜਾਈ ਛਲਨਾ ॥੨॥
aap hee achhal; na jaaee chhalanaa |2|
Sant Singh KhalsaHe Himself is undeceivable; He cannot be deceived. ||2||
Manmohan SinghHimself is He Undeceivable and cannot be deceived.
Manmohan Singh (Punjabi)ਆਪੇ ਉਹ ਨਾਂ-ਠੱਗਿਆ ਜਾਣ ਵਾਲਾ ਹੈ ਅਤੇ ਠੱਗਿਆ ਨਹੀਂ ਜਾ ਸਕਦਾ।
Fareedkot Teekaਪੁਨ: ਆਪ ਹੀ ਅਛਲ ਸਰੂਪ ਹੈ। ਕਿਸੀ ਪ੍ਰਕਾਰ ਮਾਯਾ ਕੇ ਛਲੋਂ ਸੇ ਛਲਿਆ ਨਹੀਂ ਜਾਤਾ ਹੈ॥੨॥
Prof. Sahib Singhਪ੍ਰਭੂ ਆਪ ਹੀ (ਕਿਸੇ ਵਿਚ ਬੈਠਾ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਮਾਇਆ ਉਸ ਨੂੰ ਛਲ ਨਹੀਂ ਸਕਦੀ ॥੨॥
SikhNet (Spanish)Él Mismo es imposible de engañar y nadie Lo desvía. (2)
ਆਪ ਹੀ ਗੁਪਤ; ਆਪਿ ਪਰਗਟਨਾ ॥
aap hee gupat; aap paragattanaa |
Sant Singh KhalsaHe Himself is hidden, and He Himself is manifest.
Manmohan SinghHimself is He unmanifest and Himself Manifest.
Manmohan Singh (Punjabi)ਖੁਦ ਉਹ ਅਲੋਪ ਹੈ ਅਤੇ ਖੁਦ ਹੀ ਸਪੱਸ਼ਟ।
Fareedkot Teekaਆਪ ਹੀ ਗੁਪਤ ਸਰੂਪ ਹੈ ਅਰਥਾਤ ਮਨ ਬਾਣੀ ਤੇ ਅਵਿਸੇ ਹੈ ਔਰ ਆਪ ਹੀ ਪ੍ਰਗਟ ਸਰਗੁਣ ਸਰੂਪ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਵਿਚ) ਲੁਕਿਆ ਬੈਠਾ ਹੈ, ਤੇ, (ਜਗਤ-ਰਚਨਾ ਦੇ ਰੂਪ ਵਿਚ) ਆਪ ਹੀ ਪ੍ਰਤੱਖ ਦਿੱਸ ਰਿਹਾ ਹੈ।
SikhNet (Spanish)Él Mismo es No Manifiesto; Él Mismo es Manifiesto.
ਆਪ ਹੀ ਘਟਿ ਘਟਿ; ਆਪਿ ਅਲਿਪਨਾ ॥੩॥
aap hee ghatt ghatt; aap alipanaa |3|
Sant Singh KhalsaHe Himself is in each and every heart; He Himself is unattached. ||3||
Manmohan SinghHimself He pervades all the hearts and Himself remains detached.
Manmohan Singh (Punjabi)ਆਪੇ ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੈ ਅਤੇ ਆਪ ਹੀ ਅਟੇਕ ਵਿਚਰਦਾ ਹੈ।
Fareedkot Teekaਆਪ ਹੀ ਘਟਿ ਘਟਿ ਮੇਂ ਵਿਆਪਕ ਸਰੂਪ ਹੈ ਔਰ ਆਪ ਹੀ ਸਰਬ ਤੇ ਅਲੇਪ ਹੋ ਕਰ ਅਸੰਗ ਰੂਪ ਹੈ॥੩॥
Prof. Sahib Singhਪ੍ਰਭੂ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ, (ਹਰੇਕ ਵਿਚ ਵੱਸਦਾ ਹੋਇਆ) ਪ੍ਰਭੂ ਆਪ ਹੀ ਨਿਰਲੇਪ ਹੈ ॥੩॥ਪਦ ਅਰਥ ਘਟਿ ਘਟਿ = ਹਰੇਕ ਘਰ ਵਿਚ। ਅਲਿਪਨਾ = ਨਿਰਲੇਪ ॥੩॥
SikhNet (Spanish)Él compenetra los corazones, pero permanece desapegado.(3)
ਆਪੇ ਅਵਿਗਤੁ; ਆਪ ਸੰਗਿ ਰਚਨਾ ॥
aape avigat; aap sang rachanaa |
Sant Singh KhalsaHe Himself is absolute, and He Himself is with the Universe.
Manmohan SinghHe Himself is Absolute and Himself is He with the World.
Manmohan Singh (Punjabi)ਉਹ ਖੁਦ ਨਿਰ-ਸੰਬੰਧਤ ਹੈ ਅਤੇ ਖੁਦ ਹੀ ਉਹ ਸੰਸਾਰ ਦੇ ਨਾਲ ਹੈ।
Fareedkot Teekaਆਪ ਹੀ ਅਬਿਗਤ ਸਰੂਪ ਹੈ, ਆਪ ਹੀ (ਰਚਨਾ) ਸੰਸਾਰ ਕੇ ਸਾਥ ਮਿਲ ਰਹਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਅਦ੍ਰਿਸ਼ਟ ਹੈ, ਆਪ ਹੀ (ਆਪਣੀ ਰਚੀ) ਸ੍ਰਿਸ਼ਟੀ ਦੇ ਨਾਲ ਮਿਲਿਆ ਹੋਇਆ ਹੈ।ਪਦ ਅਰਥ ਆਪੇ = ਆਪ ਹੀ। ਅਵਿਗਤੁ = ਅਵਿਅਕਤ {अव्यत्तत्र्} ਅਦ੍ਰਿਸ਼ਟ। ਸੰਗਿ = ਨਾਲ। ਰਚਨਾ = ਸ੍ਰਿਸ਼ਟੀ।
SikhNet (Spanish)Él Mismo es lo Absoluto; Él Mismo lo Relativo.
ਕਹੁ ਨਾਨਕ; ਪ੍ਰਭ ਕੇ ਸਭਿ ਜਚਨਾ ॥੪॥੨॥੭॥
kahu naanak; prabh ke sabh jachanaa |4|2|7|
Sant Singh KhalsaSays Nanak, all are beggars of God. ||4||2||7||
Manmohan SinghSays Nanak, all are the beggars of the Lord.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸਾਰੇ ਹੀ ਸੁਆਮੀ ਦੇ ਮੰਗਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਸੰਸਾਰ ਕੇ ਸਭ ਜੀਵ ਪ੍ਰਭੂ ਕੇ (ਜਚਨਾ) ਜਾਚਕ ਹੈਂ॥੪॥੨॥੭॥☬ਅਬ ਸਤਿਗੁਰਾਂ ਕੀ ਮਹਿਮਾਂ ਦਿਖਾਵਤੇ ਹੂਏ ਨਿਜ ਮਨ ਪਰਥਾਇ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਜਗਤ ਵਿਚ ਦਿੱਸ ਰਹੇ ਇਹ) ਸਾਰੇ ਕੌਤਕ ਪ੍ਰਭੂ ਦੇ ਆਪਣੇ ਹੀ ਹਨ ॥੪॥੨॥੭॥ਪਦ ਅਰਥ ਸਭਿ = ਸਾਰੇ। ਜਚਨਾ = ਕੌਤਕ, ਚੋਜ ॥੪॥੨॥੭॥
SikhNet (Spanish)Dice Nanak, todo esto le embona perfecto a nuestro Señor.(4-2-7)