ੴ

ਸਿੱਖਬਾਣੀ · SikhBani

Ang 803

Sri Guru Granth Sahib · Raag Bilaaval · 4 shabads, 41 lines
Translations
Shabad Guru Arjan Dev Ji Raag Bilaaval continued from Ang 802

ਨਾਨਕ. ਸੇ ਦਰਿ ਸੋਭਾਵੰਤੇ; ਜੋ ਪ੍ਰਭਿ ਅਪੁਨੈ ਕੀਓ ॥੧॥

naanak. se dar sobhaavante; jo prabh apunai keeo |1|

Sant Singh KhalsaO Nanak, they alone look beautiful in the Court of the Lord, whom the Lord has made His Own. ||1||
Manmohan SinghNanak they, whom the Lord makes His own, look graceful at His court.
Manmohan Singh (Punjabi)ਨਾਨਕ, ਜਿਨ੍ਹਾਂ ਨੂੰ ਪ੍ਰਭੂ ਆਪਣੇ ਨਿੱਜ ਦੇ ਬਣਾ ਲੈਂਦਾ ਹੈ, ਉਹ ਉਸ ਦੇ ਦਰਬਾਰ ਅੰਦਰ ਸੁੰਦਰ ਲੱਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਵਾਹਿਗੁਰੂ ਕੀ ਦਰਗਾਹਿ ਮੇਂ ਵਾ ਸਤਸੰਗ ਮੇਂ ਸੋਭਾ ਵਾਲੇ ਹੂਏ ਹੈਂ, ਜੋ ਤਿਸ ਪ੍ਰਭੂ ਨੇ ਅਪਨੇ ਚਰਨਾਂ ਕੇ ਦਾਸ ਕਰ ਲੀਏ ਹੈਂ॥੧॥
Prof. Sahib Singhਹੇ ਨਾਨਕ! ਪ੍ਰਭੂ ਦੇ ਦਰ ਤੇ ਉਹ ਬੰਦੇ ਸੋਭਾ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਪਿਆਰੇ ਪ੍ਰਭੂ ਨੇ ਆਪ ਹੀ ਸੋਭਾ ਵਾਲੇ ਬਣਾਇਆ ਹੈ ॥੧॥

ਪਦ ਅਰਥ ਸੇ = ਉਹ ਬੰਦੇ {ਬਹੁ-ਵਚਨ}। ਦਰਿ = (ਪ੍ਰਭੂ ਦੇ) ਦਰ ਤੇ। ਪ੍ਰਭਿ = ਪ੍ਰਭੂ ਨੇ। ਪ੍ਰਭਿ ਅਪੁਨੈ = ਆਪਣੇ ਪ੍ਰਭੂ ਨੇ। ਕੀਓ = ਕਰ ਲਏ ॥੧॥

SikhNet (Spanish)Dice Nanak, sólo se ven bellos en la Corte del Señor, a quienes el Señor los ha vuelto Suyos y les ha otorgado Su Gloria.(1)

ਹਰਿਚੰਦਉਰੀ ਚਿਤ ਭ੍ਰਮੁ ਸਖੀਏ; ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥

harichandauree chit bhram sakhee; mrig trisanaa drum chhaaeaa |

Sant Singh KhalsaMaya is a mirage, which deludes the mind, O my companion, like the scent-crazed deer, or the transitory shade of a tree.
Manmohan SinghThe optical illusion, deer's craze and shade of a tree, have misled man's mind, O my comrade.
Manmohan Singh (Punjabi)ਦ੍ਰਿਸ਼ਅਕ ਮੁਗਾਲਤਾ, ਹਰਨ ਦਾ ਝੱਲਾਪਣ ਅਤੇ ਰੁੱਖ ਦੀ ਛਾਂ ਨੇ ਬੰਦੇ ਦੇ ਮਨ ਨੂੰ ਗੁੰਮਰਾਹ ਕਰ ਲਿਆ ਹੈ, ਨੀ ਮੇਰੀ ਸਹੇਲੀਏ!
Fareedkot Teekaਤਾਂ ਤੇ ਹੇ ਸਖੀ ਸੰਤ ਜਨੋਂ! ਇਹ ਜੋ ਸੰਸਾਰ ਕੇ ਪਦਾਰਥ ਹੈਂ, ਸੋ ਜੈਸੇ ਅਕਾਸ ਮੇਂ (ਹਰਿਚੰਦਉਰੀ) ਗੰਧ੍ਰਬ ਨਗਰੀ ਅਨਹੋਤੀ ਦਿਖਾਈ ਦੇਤੀ ਹੈ। ਔਰੁ ਨੇਤ੍ਰੋਂ ਕੇ ਭ੍ਰਮ ਕਰ ਜੈਸੇ ਬਾਲਕ ਪਰਛਾਵੇਂ ਕੋ ਚਿਤ ਕੇ ਭ੍ਰਮ ਕਰ ਬੈ ਤਾਲ ਦੇਖਤਾ ਹੈ। ਪੁਨਾ ਮ੍ਰਿਗ ਤ੍ਰਿਸਨਾ ਕਾ ਜਲ ਹੈ ਵਾਸਤਵ ਸੇ ਹੋਤੇ ਨਹੀਂ ਹੈ। ਤੈਸੇ ਚਿਤ ਕੇ ਭ੍ਰਮ ਕਰ ਅਨਹੋਤੇ ਪਦਾਰਥ ਸਭ ਭਾਸ ਰਹੇ ਹੈਂ, ਵਾਸਤਵ ਸੇ ਅਸਤ ਰੂਪ ਹੈਂ। ਪੁਨਾ ਜੈਸੇ ਬ੍ਰਿਛ ਕੀ ਛਾਯਾ ਭੀ ਅਨਿਸਥਰ ਰੂਪ ਹੈ॥
Prof. Sahib Singhਹੇ ਸਹੇਲੀਏ! ਇਹ ਮਾਇਆ (ਮਾਨੋ) ਹਵਾਈ ਕਿਲ੍ਹਾ ਹੈ, ਮਨ ਨੂੰ ਭਟਕਣਾ ਵਿਚ ਪਾਣ ਦਾ ਸਾਧਨ ਹੈ, ਠਗ-ਨੀਰਾ ਹੈ, ਰੁੱਖ ਦੀ ਛਾਂ ਹੈ।

ਪਦ ਅਰਥ ਹਰਿਚੰਦਉਰੀ = ਹਰਿਚੰਦ ਨਗਰੀ, ਹਵਾਈ ਕਿਲ੍ਹਾ। ਭ੍ਰਮੁ = ਭਰਮ, ਭੁਲੇਖਾ। ਮ੍ਰਿਗ ਤ੍ਰਿਸਨਾ = ਠਗ-ਨੀਰਾ। ਦ੍ਰੁਮ = ਰੁੱਖ। ਛਾਇਆ = ਛਾਂ।

SikhNet (Spanish)Maya es como un espejismo, una ilusión mental, el musgo que persigue el venado, la sombra pasajera del árbol.

ਚੰਚਲਿ ਸੰਗਿ. ਨ ਚਾਲਤੀ ਸਖੀਏ; ਅੰਤਿ ਤਜਿ ਜਾਵਤ ਮਾਇਆ ॥

chanchal sang. na chaalatee sakhee; ant taj jaavat maaeaa |

Sant Singh KhalsaMaya is fickle, and does not go with you, O my companion; in the end, it will leave you.
Manmohan SinghO mate, the mercurial mammon goes not with the man, and ultimately leaves him,
Manmohan Singh (Punjabi)ਨੀ ਸਹੇਲੀਏ! ਚੁਲਬਲੀ ਦੌਲਤ ਬੰਦੇ ਦੇ ਨਾਲ ਨਹੀਂ ਜਾਂਦੀ ਅਤੇ ਓੜਕ ਨੂੰ ਉਸ ਨੂੰ ਛੱਡ ਜਾਂਦੀ ਹੈ।
Fareedkot Teekaਹੇ ਸਖੀ! ਇਹ ਮਾਯਾ ਪਰਮ ਚੰਚਲ ਸਰੂਪ ਹੈ ਸਾਥ ਨਹੀਂ ਚਲਤੀ ਹੈ, ਏਹ ਜੀਉ ਭੀ ਅੰਤ ਸਮੈਂ ਤਿਆਗ ਕਰ ਚਲਾ ਜਾਤਾ ਹੈ॥
Prof. Sahib Singhਕਦੇ ਭੀ ਇੱਕ ਥਾਂ ਨਾਹ ਟਿਕ ਸਕਣ ਵਾਲੀ ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ, ਇਹ ਆਖ਼ਰ ਨੂੰ (ਸਾਥ) ਛੱਡ ਜਾਂਦੀ ਹੈ।

ਪਦ ਅਰਥ ਚੰਚਲਿ = {ਇਸਤ੍ਰੀ ਲਿੰਗ} ਕਿਤੇ ਇੱਕ ਥਾਂ ਨਾਹ ਟਿਕਣ ਵਾਲੀ। ਸੰਗਿ = ਨਾਲ। ਅੰਤਿ = ਆਖ਼ਰ ਨੂੰ।

SikhNet (Spanish)Maya es de mente vacilante y al final no se va con nosotros.

ਰਸਿ ਭੋਗਣ ਅਤਿ ਰੂਪ ਰਸ ਮਾਤੇ; ਇਨ ਸੰਗਿ ਸੂਖੁ. ਨ ਪਾਇਆ ॥

ras bhogan at roop ras maate; in sang sookh. na paaeaa |

Sant Singh KhalsaHe may enjoy pleasures and sensual delights with supremely beautiful women, but no one finds peace in this way.
Manmohan Singhenjoying pleasures and fornicating with the supremely beautiful damsels, in their company none ever obtains peace.
Manmohan Singh (Punjabi)ਮੌਜ ਬਹਾਰਾਂ ਮਾਨਣ ਅਤੇ ਪਰਮ ਸੁੰਦਰ ਮੁਟਿਆਰਾਂ ਨਾਲ ਭੋਗ-ਬਿਲਾਸ ਕਰਨ, ਇਨ੍ਹਾਂ ਦੀ ਸੰਗਤ ਅੰਦਰ ਕਦੇ ਕੋਈ ਆਰਾਮ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਰੂਪ ਰਸਾਦੀ ਰਸੋਂ ਕੇ ਭੋਗਣੇ ਮੇਂ ਜੋ (ਮਾਤੇ) ਮਸਤ ਹੂਏ ਹੈਂ, ਸੋ ਸਦਾ ਅਤੀ ਦੁਖੀ ਰਹਿਤੇ ਹੈਂ ਔਰ ਇਨ ਪਦਾਰਥੋਂ ਕਰ ਕਿਸੀ ਨੇ ਕਬੀ ਸੁਖ ਨਹੀਂ ਪਾਇਆ ਹੈ॥
Prof. Sahib Singhਸੁਆਦ ਨਾਲ ਦੁਨੀਆ ਦੇ ਪਦਾਰਥ ਭੋਗਣੇ, ਦੁਨੀਆ ਦੇ ਰੂਪਾਂ ਤੇ ਰਸਾਂ ਵਿਚ ਮਸਤ ਰਹਿਣਾ-ਹੇ ਸਖੀਏ! ਇਹਨਾਂ ਦੀ ਸੰਗਤਿ ਵਿਚ ਆਤਮਕ ਆਨੰਦ ਨਹੀਂ ਲੱਭਦਾ।

ਪਦ ਅਰਥ ਰਸਿ = ਸੁਆਦ ਨਾਲ। ਅਤਿ = ਬਹੁਤ। ਮਾਤੇ = ਮਸਤ। ਇਨ ਸੰਗਿ = ਇਹਨਾਂ ਦੀ ਸੰਗਤਿ ਵਿਚ ਰਿਹਾਂ।

SikhNet (Spanish)El vivir de placeres y de goces fugaces de la carne no trae ninguna paz.

ਧੰਨਿ ਧੰਨਿ ਹਰਿ ਸਾਧ ਜਨ ਸਖੀਏ; ਨਾਨਕ. ਜਿਨੀ ਨਾਮੁ ਧਿਆਇਆ ॥੨॥

dhan dhan har saadh jan sakhee; naanak. jinee naam dhiaaeaa |2|

Sant Singh KhalsaBlessed, blessed are the humble, Holy Saints of the Lord, O my companion. O Nanak, they meditate on the Naam, the Name of the Lord. ||2||
Manmohan SinghSays Nanak, blest, blest O mate are the Lord's saintly men, who contemplate the Name
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸੁਲੱਖਣੇ, ਸੁਲੱਖਣੇ ਹਨ, ਨੀ ਮੇਰੀ ਸਹੇਲੀਏ! ਸਾਈਂ ਦੇ ਸੰਤ ਸਰੂਪ ਬੰਦੇ ਜੋ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜੋ ਹਰੀ ਕੇ ਸੰਤ ਹੈਂ ਜਿਨੋਂ ਨੇ ਨਾਮ ਕਾ ਧਿਆਵਨਾ ਕੀਆ ਹੈ, ਸੋ ਮਨ ਬਾਣੀ ਸੇ ਧੰਨਤਾ ਜੋਗ੍ਯ ਹੈਂ॥੨॥
Prof. Sahib Singhਹੇ ਨਾਨਕ! (ਆਖ-) ਹੇ ਸਹੇਲੀਏ! ਭਾਗਾਂ ਵਾਲੇ ਹਨ ਪਰਮਾਤਮਾ ਦੇ ਭਗਤ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੨॥

ਪਦ ਅਰਥ ਧੰਨਿ = ਭਾਗਾਂ ਵਾਲੇ ॥੨॥

SikhNet (Spanish)Benditos son los Santos del Señor que viven en Su Nombre. (2)

ਜਾਇ ਬਸਹੁ ਵਡਭਾਗਣੀ ਸਖੀਏ; ਸੰਤਾ ਸੰਗਿ ਸਮਾਈਐ ॥

jaae basahu vaddabhaaganee sakhee; santaa sang samaaeeai |

Sant Singh KhalsaGo, O my very fortunate companion: dwell in the Company of the Saints, and merge with the Lord.
Manmohan SinghO my very fortunate mate, to merge in thy Lord, go thou to abide with the saints.
Manmohan Singh (Punjabi)ਹੇ ਮੇਰੀ ਭਾਰੇ ਭਾਗਾਂ ਵਾਲੀਏ ਸਹੇਲੀਏ! ਆਪਣੇ ਸੁਆਮੀ ਵਿੱਚ ਲੀਨ ਹੋਣ ਲਈ ਤੂੰ ਸਾਧੂਆਂ ਦੇ ਨਾਂਲ ਜਾ ਕੇ ਵਸ ਪਉ।
Fareedkot Teekaਤਾਂ ਤੇ ਹੇ ਵੱਡੇ ਭਾਗੋਂ ਵਾਲੀ ਸਖੀਓ! ਤਿਨ ਸੰਤੋਂ ਕੀ ਸੰਗਤਿ ਮੇਂ ਜਾਇ ਕਰ ਵਸਣਾ ਕਰੋ, ਜਿਸ ਤੇ ਤਿਸ ਵਾਹਿਗੁਰੂ ਕੋ ਸਰੂਪ ਮੇਂ ਸਮਾਇ ਜਾਵੀਏ॥੨॥
Prof. Sahib Singhਹੇ ਭਾਗਾਂ ਵਾਲੀ ਸਹੇਲੀਏ! ਜਾ ਕੇ ਸਾਧ ਸੰਗਤਿ ਵਿਚ ਟਿਕਿਆ ਕਰ। ਗੁਰਮੁਖਾਂ ਦੀ ਸੰਗਤਿ ਵਿਚ ਹੀ ਸਦਾ ਟਿਕਣਾ ਚਾਹੀਦਾ ਹੈ।

ਪਦ ਅਰਥ ਜਾਇ = ਜਾ ਕੇ। ਬਸਹੁ = ਟਿਕੋ। ਤ

SikhNet (Spanish)Oh compañeros afortunados, vayan a vivir con los Santos;

ਤਹ ਦੂਖ ਨ ਭੂਖ. ਨ ਰੋਗੁ ਬਿਆਪੈ; ਚਰਨ ਕਮਲ ਲਿਵ ਲਾਈਐ ॥

teh dookh na bhookh. na rog biaapai; charan kamal liv laaeeai |

Sant Singh KhalsaThere, neither pain nor hunger nor disease will afflict you; enshrine love for the Lord's Lotus Feet.
Manmohan SinghNeither pain, nor hunger nor disease afflicts man there and he comes to enshrine love for the Lord's lotus feet.
Manmohan Singh (Punjabi)ਨਾਂ ਪੀੜ ਨਾਂ ਭੁੱਖ, ਨਾਂ ਹੀ ਬੀਮਾਰੀ ਬੰਦੇ ਨੂੰ ਉਥੇ ਵਾਪਰਦੀ ਹੈ ਅਤੇ ਉਸ ਦਾ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਤਹਾਂ ਜਨਮ ਮਰਣਾਦੀ ਦੁਖ ਔ ਪਦਾਰਥੋਂ ਕੀ ਤ੍ਰਿਸ਼ਨਾ ਰੂਪੀ ਭੂਖ ਔ ਆਧ ਵ੍ਯਾਯ ਉਪਾਧ ਆਦੀ ਰੋਗ ਕੋਈ ਨਹੀਂ ਵਿਆਪਤਾ, ਤਾਂ ਤੇ ਸੰਤੋਂ ਕੇ ਚਰਨ ਕਮਲੋਂ ਮੇਂ ਚਿਤ ਕੀ ਬ੍ਰਿਤੀ ਕੋ ਲਗਾਵਣਾ ਕਰੀਏ॥
Prof. Sahib Singhਉਥੇ ਟਿਕਿਆਂ ਦੁਨੀਆ ਦੇ ਦੁੱਖ, ਮਾਇਆ ਦੀ ਤ੍ਰਿਸ਼ਨਾ, ਕੋਈ ਰੋਗ ਆਦਿਕ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। (ਸਾਧ ਸੰਗਤਿ ਵਿਚ ਜਾ ਕੇ) ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤ ਜੋੜਨੀ ਚਾਹੀਦੀ ਹੈ।

ਪਦ ਅਰਥ ਤਹ = ਉਥੇ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਲਿਵ = ਸੁਰਤਿ।

SikhNet (Spanish)ahí no aflige ni el hambre, ni el dolor, ni la enfermedad, ni la tristeza, y uno está entonado en los Pies de Loto del Señor.

ਤਹ ਜਨਮ ਨ ਮਰਣੁ. ਨ ਆਵਣ ਜਾਣਾ; ਨਿਹਚਲੁ ਸਰਣੀ ਪਾਈਐ ॥

teh janam na maran. na aavan jaanaa; nihachal saranee paaeeai |

Sant Singh KhalsaThere is no birth or death there, no coming or going in reincarnation, when you enter the Sanctuary of the Eternal Lord.
Manmohan SinghThere is no birth and death nor coming and going there and one enters the Lords eternal sanctuary.
Manmohan Singh (Punjabi)ਉਥੇ ਨਾਂ ਪੈਦਾਇਸ਼ ਨਾਂ ਮੌਤ, ਨਾਂ ਹੀ ਆਉਣ ਅਤੇ ਜਾਣਾ ਹੈ ਅਤੇ ਇਨਸਾਨ ਪ੍ਰਭੂ ਦੀ ਕਾਲ-ਸਥਾਈ ਪਨਾਹ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਤਹਾਂ ਜਨਮ ਕਰ ਆਵਣਾ ਨਹੀਂ ਹੈ ਔਰ ਮਰ ਕਰ ਜਾਣਾ ਨਹੀਂ ਹੋਤਾ, ਤਾਂ ਤੇ ਮਨ ਕੋ ਨਿਹਚਲ ਕਰ ਕੇ ਸੰਤਾਂ ਕੀ ਸਰਣਿ ਮੇਂ ਪ੍ਰਾਪਤ ਕਰੀਐ॥
Prof. Sahib Singhਸਾਧ ਸੰਗਤਿ ਵਿਚ ਰਿਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ, ਮਨ ਦੀ ਅਡੋਲਤਾ ਕਾਇਮ ਰਹਿੰਦੀ ਹੈ। ਸੋ, ਪ੍ਰਭੂ ਦੀ ਸਰਨ ਵਿਚ ਹੀ ਪਏ ਰਹਿਣਾ ਚਾਹੀਦਾ ਹੈ।
SikhNet (Spanish)Ahí no hay ni ida ni venida, ni muerte ni nacimiento, y uno entra en el Refugio Eterno de Dios.

ਪ੍ਰੇਮ ਬਿਛੋਹੁ ਨ ਮੋਹੁ ਬਿਆਪੈ; ਨਾਨਕ ਹਰਿ ਏਕੁ ਧਿਆਈਐ ॥੩॥

prem bichhohu na mohu biaapai; naanak har ek dhiaaeeai |3|

Sant Singh KhalsaLove does not end, and attachment does not grip you, O Nanak, when you meditate on the One Lord. ||3||
Manmohan SinghBy remembering One God, man's love sunders, not, nor the worldly love afflicts Him.
Manmohan Singh (Punjabi)ਇਕ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਮਨੁੱਖ ਦੀ ਪ੍ਰੀਤ ਟੁੱਟਦੀ ਨਹੀਂ ਨਾਂ ਹੀ ਸੰਸਾਰੀ ਲਗਨ ਉਸ ਨੂੰ ਸਤਾਉਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਸੇ ਪ੍ਰੇਮ ਕਰਨੇ ਤੇ ਨ ਵਿਛੋੜਾ ਹੋਤਾ ਹੈ ਅਰ ਨ ਮੋਹ ਵਿਆਪਤਾ ਹੈ, ਤਹਾਂ ਏਕ ਹਰੀ ਕਾ ਹੀ ਧਿਆਵਣਾ ਕਰੀਤਾ ਹੈ॥੩॥
Prof. Sahib Singhਹੇ ਨਾਨਕ! (ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ-ਪ੍ਰੇਮ ਦੀ ਅਣਹੋਂਦ, ਮਾਇਆ ਦਾ ਮੋਹ-ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ। ਸਤ ਸੰਗਤਿ ਵਿਚ ਸਦਾ ਪਰਮਾਤਮਾ ਦਾ ਨਾਮ ਸਿਮਰ ਸਕੀਦਾ ਹੈ ॥੩॥

ਪਦ ਅਰਥ ਬਿਛੋਹੁ = ਵਿਛੋੜਾ ॥੩॥

SikhNet (Spanish)Uno no se separa de su Amor, ni el deseo lo aflige y vive sólo en su Señor.(3)

ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ; ਰਤੜੇ ਸਹਜਿ ਸੁਭਾਏ ॥

drisatt dhaar man bedhiaa piaare; ratarre sehaj subhaae |

Sant Singh KhalsaBestowing His Glance of Grace, my Beloved has pierced my mind, and I am intuitively attuned to His Love.
Manmohan SinghCasting His glance of grace the Beloved has pierced my soul and I am now easily imbued with His love.
Manmohan Singh (Punjabi)ਆਪਣੀ ਮਿਹਰ ਦੀ ਨਿਗ੍ਹਾ ਕਰ ਕੇ ਪ੍ਰੀਤਮ ਨੇ ਮੇਰੀ ਆਤਮਾ ਨੂੰ ਵਿੰਨ੍ਹ ਸੁਟਿਆ ਹੈ ਅਤੇ ਮੈਂ ਹੁਣ ਸੁਭਾਵਕ ਹੀ ਉਸਦੇ ਪ੍ਰੇਮ ਨਾਲ ਰੰਗੀ ਗਈ ਹਾਂ।
Fareedkot Teekaਜਿਨਾਂ ਪਰ ਤਿਸ ਵਾਹਿਗੁਰੂ ਨੇ ਕ੍ਰਿਪਾ ਦ੍ਰਿਸਟੀ ਧਾਰਨ ਕਰੀ ਹੈ ਹੇ ਪਿਆਰੇ! ਤਿਨੋਂ ਕਾ ਮਨ ਗੁਰ ਉਪੇਦਸ਼ ਮੇਂ ਮਿਲ ਗਿਆ ਹੈ, ਔਰ ਸੋ ਜਨ ਸਹਜ ਸੁਭਾਵਕ ਹੀ ਤਿਸ ਕੇ ਪ੍ਰੇਮ ਰੰਗ ਮੇਂ ਰੰਗੇ ਹੂਏ ਲਾਲ ਭਏ ਹੈਂ॥
Prof. Sahib Singhਹੇ ਪਿਆਰੇ (ਪ੍ਰਭੂ)! ਮੇਹਰ ਦੀ ਨਿਗਾਹ ਕਰ ਕੇ ਤੂੰ ਜਿਨ੍ਹਾਂ ਦਾ ਮਨ ਆਪਣੇ ਚਰਨਾਂ ਵਿਚ ਪ੍ਰੋ ਲਿਆ ਹੈ, ਉਹ ਆਤਮਕ ਅਡੋਲਤਾ ਵਿਚ, ਪ੍ਰੇਮ ਵਿਚ, ਸਦਾ ਰੰਗੇ ਰਹਿੰਦੇ ਹਨ।

ਪਦ ਅਰਥ ਧਾਰਿ = ਧਾਰ ਕੇ, ਕਰ ਕੇ। ਦ੍ਰਿਸਟਿ = ਨਿਗਾਹ, ਨਜ਼ਰ। ਬੇਧਿਆ = ਵਿੰਨ੍ਹ ਲਿਆ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਏ = ਸੁਭਾਇ, ਪਿਆਰ ਵਿਚ।

SikhNet (Spanish)Nuestro Amado Señor ha encantado mi mente con Su Mirada de Gracia y me he imbuido espontáneamente en Su Amor.

ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ; ਅਨਦ ਮੰਗਲ ਗੁਣ ਗਾਏ ॥

sej suhaavee sang mil preetam; anad mangal gun gaae |

Sant Singh KhalsaMy bed is embellished, meeting with my Beloved; in ecstasy and bliss, I sing His Glorious Praises.
Manmohan SinghMeeting with my love, my couch is embellished and I now sing His praise with gladness and glee.
Manmohan Singh (Punjabi)ਆਪਣੇ ਪਿਆਰੇ ਦੇ ਨਾਲ ਮਿਲ ਕੇ ਮੇਰਾ ਪਲੰਘ ਸੁਹਾਵਣਾ ਹੋ ਗਿਆ ਹੈ ਅਤੇ ਮੈਂ ਹੁਣ ਉਸ ਦੀ ਮਹਿਮਾ ਖੁਸ਼ੀ ਤੇ ਉਮਾਹ ਨਾਲ ਗਾਉਂਦੀ ਹਾਂ।
Fareedkot Teekaਅਪਨੇ ਪ੍ਰੀਤਮ ਕੇ ਸੰਗ ਮਿਲ ਕਰ ਤਿਨ ਕੀ ਅੰਤਹਕਰਣ ਰੂਪੀ ਸੇਜਾ ਸੁਹਾਵੀ ਭਈ ਹੈ, ਅਰ ਤਿਸ ਕੇ ਮੰਗਲ ਰੂਪ ਗੁਣਾਂ ਕੌ ਗਾਇਨ ਕਰ ਕੇ ਪਰਮ ਅਨੰਦ ਰੂਪ ਭਏ ਹੈਂ॥
Prof. Sahib Singhਹੇ ਪ੍ਰੀਤਮ! ਤੇਰੇ (ਚਰਨਾਂ) ਨਾਲ ਮਿਲ ਕੇ ਉਹਨਾਂ ਦਾ ਹਿਰਦਾ ਆਨੰਦ-ਭਰਪੂਰ ਹੋ ਜਾਂਦਾ ਹੈ, ਤੇਰੇ ਗੁਣ ਗਾ ਗਾ ਕੇ ਉਹਨਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਸੇਜ = ਹਿਰਦਾ-ਸੇਜ। ਸੁਹਾਵੀ = ਸੁਖਾਵੀਂ, ਸੁਖ ਦੇਣ ਵਾਲੀ। ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ।

SikhNet (Spanish)Encontrando a mi Amor, mi asiento nupcial me trae dicha y canto la Melodía de Éxtasis.

ਸਖੀ ਸਹੇਲੀ ਰਾਮ ਰੰਗਿ ਰਾਤੀ; ਮਨ ਤਨ ਇਛ ਪੁਜਾਏ ॥

sakhee sahelee raam rang raatee; man tan ichh pujaae |

Sant Singh KhalsaO my friends and companions, I am imbued with the Lord's Love; the desires of my mind and body are satisfied.
Manmohan SinghMy friends and companions, I am imbued with my Lord's love and the desire of my mind and body is fulfilled.
Manmohan Singh (Punjabi)ਮੇਰੀਓ ਸੱਜਣੀਓ! ਅਤੇ ਹਮਜੋਲੜੋ, ਮੈਂ ਆਪਣੇ ਪ੍ਰਭੂ ਦੇ ਪਿਆਰ ਨਾਲ ਰੰਗੀ ਗਈ ਹਾਂ ਅਤੇ ਮੇਰੇ ਚਿੱਤ ਤੇ ਸਰੀਰ ਦੀ ਸੱਧਰ ਪੂਰੀ ਹੋ ਗਈ ਹੈ।
Fareedkot Teekaਸੋ ਤਿਸ ਹਰੀ ਕੀ ਪਰਮ (ਸਹੇਲੀ) ਪਿਆਰੀ ਗਿਆਨਵਾਨ ਰੂਪੀ ਵਾ ਉਤਮ ਮਧਮ ਜਗ੍ਯਾਸੂ ਰੂਪ ਸਖੀ ਹੈ, ਜੋ ਰਾਮ ਕੇ (ਰੰਗਿ) ਪ੍ਰੇਮ ਮੇਂ (ਰਾਤੀ) ਮਸਤ ਹੋਈ ਹੋਈ ਹੈ, ਤਿਸ ਕੇ ਮਨ ਤਨ ਕੀ ਸਰਬ ਇੱਛਾਂ ਪੂਰਨ ਹੋ ਗਈਆਂ ਹੈਂ॥
Prof. Sahib Singhਜੇਹੜੀਆਂ (ਸਤਸੰਗੀ) ਸਹੇਲੀਆਂ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਆਂ ਰਹਿੰਦੀਆਂ ਹਨ, ਪ੍ਰਭੂ ਉਹਨਾਂ ਦੇ ਮਨ ਦੀ ਤਨ ਦੀ ਹਰੇਕ ਇੱਛਾ ਪੂਰੀ ਕਰਦਾ ਹੈ।

ਪਦ ਅਰਥ ਰੰਿਗ ਣਣਿ = ਰੰਗ ਵਿਚ, ਪ੍ਰੇਮ ਵਿਚ।

SikhNet (Spanish)Oh compañero, la novia que está imbuida en el Amor de su Señor está satisfecha en cuerpo y mente.

ਨਾਨਕ. ਅਚਰਜੁ ਅਚਰਜ ਸਿਉ ਮਿਲਿਆ; ਕਹਣਾ ਕਛੂ. ਨ ਜਾਏ ॥੪॥੨॥੫॥

naanak. acharaj acharaj siau miliaa; kahanaa kachhoo. na jaae |4|2|5|

Sant Singh KhalsaO Nanak, the wonder-struck soul blends with the Wonderful Lord; this state cannot be described. ||4||2||5||
Manmohan SinghNanak, the wondrous soul has blended with the wondrous Lord and that state can in no way be narrated.
Manmohan Singh (Punjabi)ਨਾਨਕ ਅਦਭੁਤ ਆਤਮਾ, ਅਦਭੁਤ ਪ੍ਰਭੂ ਦੇਨਾਲ ਅਭੇਦ ਹੋ ਗਈ ਹੈ ਅਤੇ ਉਹ ਅਵਸਥਾ ਕਿਸੇ ਤਰ੍ਹਾਂ ਭੀ ਵਰਣਨ ਨਹੀਂ ਕੀਤੀ ਜਾ ਸਕਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਅਸਚਰਜ ਰੂਪ ਹੋ ਕਰ (ਅਚਰਜ) ਵਾਹਗੁਰੂ ਸਾਥ ਗਿਆਨਵਾਨ (ਮਿਲਿਆ) ਅਭੇਦ ਹੂਆ ਹੈ, ਕਿਉਂਕਿ ਬ੍ਰਹਮ ਕੋ ਮਨ ਬਾਣੀ ਕਾ ਅਵਿਖੇ ਹੋਣ ਤੇ ਤਿਸ ਕਾ (ਕਹਣਾ) ਕੁਛ ਕਹਾ ਨਹੀਂ ਜਾਤਾ॥੪॥੨॥੫॥☬ਸ੍ਰੀ ਅਕਾਲ ਪੁਰਖ ਜੀ ਕੋ ਸਰਬ ਰੂਪ ਕਹ ਕਰ ਪੁਨਾ ਅਸੰਗ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਹਨਾਂ ਦੀ (ਉੱਚੀ ਹੋ ਚੁਕੀ) ਜਿੰਦ ਅਚਰਜ-ਰੂਪ ਪ੍ਰਭੂ ਨਾਲ (ਇਉਂ) ਮਿਲ ਜਾਂਦੀ ਹੈ ਕਿ (ਉਸ ਅਵਸਥਾ ਦਾ) ਬਿਆਨ ਨਹੀਂ ਕੀਤਾ ਜਾ ਸਕਦਾ ॥੪॥੨॥੫॥

ਪਦ ਅਰਥ ਅਚਰਜੁ = ਹੈਰਾਨ ਕਰਨ ਵਾਲੀ ਹਾਲਤ ਵਿਚ ਪਹੁੰਚਿਆ ਹੋਇਆ ਜੀਵ ॥੪॥੨॥੫॥

SikhNet (Spanish)El Señor Maravilloso encuentra al Alma maravillosa y uno logra experimentar todo, pero no puede describir su Dicha.(4-2-5)

Open this shabad (17 lines, Angs 802-803) →

Shabad Guru Arjan Dev Ji Raag Bilaaval

ਰਾਗੁ ਬਿਲਾਵਲੁ ਮਹਲਾ ੫ ਘਰੁ ੪ ॥

raag bilaaval mahalaa 5 ghar 4 |

Sant Singh KhalsaRaag Bilaaval, Fifth Mehl, Fourth House:
Manmohan SinghRag Bilawal 5th Guru.
Manmohan Singh (Punjabi)ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਬਿਲਾਵਲੁ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Bilawal, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਏਕ ਰੂਪ; ਸਗਲੋ ਪਾਸਾਰਾ ॥

ek roop; sagalo paasaaraa |

Sant Singh KhalsaThe entire Universe is the form of the One Lord.
Manmohan SinghThe entire universe is the manifestation of One God.
Manmohan Singh (Punjabi)ਸਾਰਾ ਆਲਮ ਇਕ ਵਾਹਿਗੁਰੂ ਦਾ ਸਰੂਪ ਹੈ।
Fareedkot Teekaਸਰਬ ਵਿਸ੍ਵ ਕਾ ਪਸਾਰਾ ਏਕ ਹਰੀ ਸਰੂਪ ਹੈ॥
Prof. Sahib Singhਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਉਸ ਇੱਕ (ਪਰਮਾਤਮਾ ਦੇ ਹੀ ਅਨੇਕਾਂ) ਰੂਪ ਹਨ।

ਪਦ ਅਰਥ ਏਕ ਰੂਪ = ਇਕ (ਪਰਮਾਤਮਾ ਦੇ ਅਨੇਕਾਂ) ਰੂਪ। ਸਗਲੋ = ਸਾਰਾ। ਪਾਸਾਰਾ = ਜਗਤ-ਖਿਲਾਰਾ।

SikhNet (Spanish)La expansión del Universo es la Manifestación del Señor.

ਆਪੇ ਬਨਜੁ; ਆਪਿ ਬਿਉਹਾਰਾ ॥੧॥

aape banaj; aap biauhaaraa |1|

Sant Singh KhalsaHe Himself is the trade, and He Himself is the trader. ||1||
Manmohan SinghThe Lord Himself is the trade and Himself is the Trader.
Manmohan Singh (Punjabi)ਪ੍ਰਭੂ ਆਪ ਇਕ ਵਪਾਰ ਹੈ ਅਤੇ ਆਪੇ ਹੀ ਵਪਾਰੀ।
Fareedkot Teekaਆਪ ਹੀ ਵਣਜ ਸਰੂਪ ਹੈ ਔਰ ਆਪ ਹੀ ਬਿਵਹਾਰ ਕਰਨਹਾਰਾ ਹੈ॥੧॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਜਗਤ ਦਾ) ਵਣਜ-ਵਿਹਾਰ ਕਰ ਰਿਹਾ ਹੈ ॥੧॥

ਪਦ ਅਰਥ ਆਪੇ = ਆਪ ਹੀ ॥੧॥

SikhNet (Spanish)Él, el Señor Mismo, es el Comercio; Él Mismo es el Comerciante.(1)

ਐਸੋ ਗਿਆਨੁ; ਬਿਰਲੋ ਈ ਪਾਏ ॥

aiso giaan; biralo ee paae |

Sant Singh KhalsaHow rare is that one who is blessed with such spiritual wisdom.
Manmohan SinghSome rare one is blessed with such an understanding,
Manmohan Singh (Punjabi)ਇਹੋ ਜਿਹੀ ਸਮਝ ਕਿਸੇ ਵਿਰਲੇ ਪੁਰਸ਼ ਨੂੰ ਹੀ ਪਰਾਪਤ ਹੁੰਦੀ ਹੈ,
Fareedkot Teekaਐਸਾ ਗਿਆਨ ਕੋਈ ਵਿਰਲਾ ਹੀ ਪਾਵਤਾ ਹੈ॥
Prof. Sahib Singhਪਰ ਇਹ ਸੂਝ ਕੋਈ ਵਿਰਲਾ ਮਨੁੱਖ ਹੀ ਹਾਸਲ ਕਰਦਾ ਹੈ,

ਪਦ ਅਰਥ ਗਿਆਨੁ = ਸੂਝ। ਈ = ਹੀ। ਬਿਰਲੋ ਈ = ਕੋਈ ਵਿਰਲਾ ਮਨੁੱਖ ਹੀ।

SikhNet (Spanish)Extraordinario es el hombre que es bendecido con tal Sabiduría,

ਜਤ ਜਤ ਜਾਈਐ; ਤਤ ਦ੍ਰਿਸਟਾਏ ॥੧॥ ਰਹਾਉ ॥

jat jat jaaeeai; tat drisattaae |1| rahaau |

Sant Singh KhalsaWherever I go, there I see Him. ||1||Pause||
Manmohan Singhwheresoever I go, thither I see Him. Pause.
Manmohan Singh (Punjabi)ਜਿਥੇ ਕਿਤੇ ਭੀ ਮੈਂ ਜਾਂਦਾ ਹਾਂ ਉਥੇ ਹੀ ਮੈਂ ਉਸ ਨੂੰ ਵੇਖਦਾ ਹਾਂ। ਠਹਿਰਾਉ।
Fareedkot Teekaਜਹਾਂ ਜਹਾਂ ਜਾਈਏ ਤਹਾਂ ਤਹਾਂ ਸਾਰੇ ਹਰੀ ਹੀ ਦ੍ਰਿਸਟਿ ਆਵਤਾ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਜਗਤ ਵਿਚ ਜਿਸ ਜਿਸ ਪਾਸੇ ਚਲੇ ਜਾਈਏ, ਹਰ ਪਾਸੇ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ॥੧॥ ਰਹਾਉ ॥

ਪਦ ਅਰਥ ਜਤ ਜਤ = ਜਿੱਥੇ ਜਿੱਥੇ। ਦ੍ਰਿਸਟਾਏ = ਦਿੱਸਦਾ ਹੈ ॥੧॥ ਰਹਾਉ ॥

SikhNet (Spanish)que donde sea que voltea a ver, ve al Señor por todas partes. (1-Pausa)

ਅਨਿਕ ਰੰਗ; ਨਿਰਗੁਨ ਇਕ ਰੰਗਾ ॥

anik rang; niragun ik rangaa |

Sant Singh KhalsaHe manifests many forms, while still unmanifest and absolute, and yet He has One Form.
Manmohan SinghThe Unqualitative Lord of one form assumes many forms in the qualitative state.
Manmohan Singh (Punjabi)ਇਕ ਸਰੂਪ ਵਾਲਾ ਲੱਛਣ-ਰਹਿਤ ਸੁਆਮੀ ਲੱਛਣਾਂ-ਸੰਯੁਕਤ ਅਵਸਥਾ ਅੰਦਰ ਬੇਅੰਤ ਸਰੂਪ ਧਾਰਨ ਕਰ ਲੈਂਦਾ ਹੈ।
Fareedkot Teekaਸਰਗੁਣ ਸਰੂਪ ਕਰ ਅਨੇਕ ਰੰਗੋਂ ਮੇਂ ਭੀ ਆਪ ਹੈ ਔ ਨਿਰਗੁਣ ਸਰੂਪ ਕਰ ਏਕ ਰੰਗ ਭੀ ਆਪ ਹੀ ਹੈ॥
Prof. Sahib Singhਹੇ ਭਾਈ! ਸਦਾ ਇਕ-ਰੰਗ ਰਹਿਣ ਵਾਲੇ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦੇ ਹੀ (ਜਗਤ ਵਿਚ ਦਿੱਸ ਰਹੇ) ਅਨੇਕਾਂ ਰੰਗ-ਤਮਾਸ਼ੇ ਹਨ।

ਪਦ ਅਰਥ ਨਿਰਗੁਨ = ਜਿਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈਂਦਾ।

SikhNet (Spanish)Él, nuestro Señor Absoluto, es siempre el Mismo, y, sin embargo, Sus Manifestaciones son muchas.

ਆਪੇ ਜਲੁ; ਆਪ ਹੀ ਤਰੰਗਾ ॥੨॥

aape jal; aap hee tarangaa |2|

Sant Singh KhalsaHe Himself is the water, and He Himself is the waves. ||2||
Manmohan SinghHe Himself is the water and Himself the waves.
Manmohan Singh (Punjabi)ਉਹ ਖੁਦ ਹੀ ਪਾਣੀ ਅਤੇ ਖੁਦ ਹੀ ਲਹਿਰਾਂ।
Fareedkot Teekaਆਪ ਹੀ ਜਲ ਸਰੂਪ, ਭਾਵ ਸਰਬ ਕਾ ਕਾਰਣ ਹੈ ਔ ਆਪ ਹੀ ਤਰੰਗ ਸਰਬ ਜੀਵ ਰੂਪ ਹੋ ਰਹਾ ਹੈ॥੨॥
Prof. Sahib Singhਉਹ ਪ੍ਰਭੂ ਆਪ ਹੀ ਪਾਣੀ ਹੈ, ਤੇ, ਆਪ ਹੀ (ਪਾਣੀ ਵਿਚ ਉਠ ਰਹੀਆਂ) ਲਹਿਰਾਂ ਹੈ {ਜਿਵੇਂ ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕੋ ਰੂਪ ਹਨ, ਤਿਵੇਂ ਪਰਮਾਤਮਾ ਤੋਂ ਹੀ ਜਗਤ ਦੇ ਅਨੇਕਾਂ ਰੂਪ ਰੰਗ ਬਣੇ ਹਨ} ॥੨॥

ਪਦ ਅਰਥ ਤਰੰਗਾ = ਲਹਿਰਾਂ ॥੨॥

SikhNet (Spanish)Él Mismo es el mar; Él Mismo, la ola. (2)

ਆਪ ਹੀ ਮੰਦਰੁ; ਆਪਹਿ ਸੇਵਾ ॥

aap hee mandar; aapeh sevaa |

Sant Singh KhalsaHe Himself is the temple, and He Himself is selfless service.
Manmohan SinghHe Himself is the temple and himself the worship.
Manmohan Singh (Punjabi)ਉਹ ਖੁਦ ਦੇਹੁਰਾ ਹੈ ਅਤੇ ਖੁਦ ਹੀ ਪੂਜਾ ਹੈ।
Fareedkot Teekaਆਪ ਹੀ ਮੰਦਰ ਰੂਪ ਹੈ ਔ ਆਪ ਹੀ ਸੇਵਾ ਰੂਪ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਮੰਦਰ ਹੈ, ਆਪ ਹੀ ਸੇਵਾ-ਭਗਤੀ ਹੈ,

ਪਦ ਅਰਥ ਆਪ ਹੀ = ਆਪਿ ਹੀ {ਲਫ਼ਜ਼ 'ਆਪਿ' ਦੀ 'ਿ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਆਪਹਿ = ਆਪ ਹਿ; ਆਪਿ ਹੀ।

SikhNet (Spanish)Él Mismo es el Templo; Él Mismo es el servicio.

ਆਪ ਹੀ ਪੂਜਾਰੀ; ਆਪ ਹੀ ਦੇਵਾ ॥੩॥

aap hee poojaaree; aap hee devaa |3|

Sant Singh KhalsaHe Himself is the worshipper, and He Himself is the idol. ||3||
Manmohan SinghHimself He is the worshipper and Himself the idol.
Manmohan Singh (Punjabi)ਉਹ ਖੁਦ ਉਪਾਸ਼ਨਾ ਕਰਨ ਵਾਲਾ ਹੈ ਅਤੇ ਖੁਦ ਹੀ ਪੱਥਰ ਦਾ ਦੇਵਤਾ।
Fareedkot Teekaਆਪ ਹੀ ਪੂਜਾ ਕਰਨੇ ਵਾਲਾ ਪੁਜਾਰੀ ਰੂਪ ਹੈ ਔ ਆਪ ਹੀ (ਦੇਵਾ) ਜੋ ਮੰਦਰ ਕਾ ਸ਼ਿਵ ਵਿਸ਼ਨਾਦ ਦੇਵਤਾ ਹੈ॥੩॥
Prof. Sahib Singhਆਪ ਹੀ (ਮੰਦਰ ਵਿਚ) ਦੇਵਤਾ ਹੈ, ਤੇ ਆਪ ਹੀ (ਦੇਵਤੇ ਦਾ) ਪੁਜਾਰੀ ਹੈ ॥੩॥

ਪਦ ਅਰਥ ਦੇਵਾ = ਦੇਵਤਾ ॥੩॥

SikhNet (Spanish)Él Mismo es Quien alaba; Él Mismo es el ídolo. (3)

ਆਪਹਿ ਜੋਗ; ਆਪ ਹੀ ਜੁਗਤਾ ॥

aapeh jog; aap hee jugataa |

Sant Singh KhalsaHe Himself is the Yoga; He Himself is the Way.
Manmohan SinghThe Lord Himself is the science of union and Himself the way of union.
Manmohan Singh (Punjabi)ਪ੍ਰਭੂ ਆਪ ਹੀ ਮਿਲਾਪ ਦੀ ਵਿਦਿਆ ਹੈ ਅਤੇ ਆਪ ਹੀ ਮਿਲਾਪ ਦਾ ਮਾਰਗ।
Fareedkot Teekaਆਪ ਹੀ ਜੋਗ ਸਰੂਪ ਔ ਆਪ ਹੀ (ਜੁਗਤਾ) ਤਿਸ ਵਿਖੇ ਜੁੜਨੇਹਾਰਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ ਜੋਗ ਦੇ ਸਾਧਨ ਹੈ।

ਪਦ ਅਰਥ ਜੋਗ = ਜੋਗੀ। ਜੁਗਤਾ = ਜੁਗਤਿ, ਜੋਗ ਦੀ ਜੁਗਤੀ, ਜੋਗ ਦੇ ਸਾਧਨ।

SikhNet (Spanish)Él Mismo es el Sendero de la Unión; Él Mismo es Quien se une con Su Propio Ser.

ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥

naanak ke prabh sad hee mukataa |4|1|6|

Sant Singh KhalsaNanak's God is forever liberated. ||4||1||6||
Manmohan SinghEver detached is the Lord of Nanak,
Manmohan Singh (Punjabi)ਸਦੀਵ ਹੀ ਨਿਰਲੇਪ ਹੈ, ਨਾਨਕ ਦਾ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸ ਕੇ (ਪ੍ਰਭ) ਸੁਆਮੀ ਸਦਾ ਮੁਕਤ ਸਰੂਪ ਹੈਂ॥੪॥੧॥੬॥
Prof. Sahib Singh(ਸਭ ਜੀਵਾਂ ਵਿਚ ਵਿਆਪਕ ਹੁੰਦਾ ਹੋਇਆ ਭੀ) ਨਾਨਕ ਦਾ ਪਰਮਾਤਮਾ ਸਦਾ ਹੀ ਨਿਰਲੇਪ ਹੈ ॥੪॥੧॥੬॥

ਪਦ ਅਰਥ ਮੁਕਤਾ = ਨਿਰਲੇਪ ॥੪॥੧॥੬॥

* ਨੋਟ: ਇਥੋਂ ਅਗਾਂਹ ਘਰੁ ੪ ਦੇ ਚਉਪਦੇ ਸ਼ੁਰੂ ਹੁੰਦੇ ਹਨ। * ਨੋਟ: ਅੰਕ ੧ ਦੱਸਦਾ ਹੈ ਕਿ ਘਰੁ ੪ ਦਾ ਇਹ ਪਹਿਲਾ ਚਉਪਦਾ ਹੈ।

SikhNet (Spanish)Y sin embargo, el Señor está para siempre desapegado de Nanak. (4-1-6)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਆਪਿ ਉਪਾਵਨ; ਆਪਿ ਸਧਰਨਾ ॥

aap upaavan; aap sadharanaa |

Sant Singh KhalsaHe Himself creates, and He Himself supports.
Manmohan SinghHimself the Lord creates and Himself He supports.
Manmohan Singh (Punjabi)ਖੁਦ ਪ੍ਰਭੂ ਪੈਂਦਾ ਕਰਦਾ ਹੈ ਅਤੇ ਉਹ ਖੁਦ ਹੀ ਆਸਰਾ ਦਿੰਦਾ ਹੈ।
Fareedkot Teekaਪੁਨਾ: ਵਾਹਗੁਰੂ ਆਪ ਹੀ ਸਰਬ ਸੰਸਾਰ ਕੋ ਉਤਪਤ ਕਰ ਕੇ ਆਪ ਹੀ (ਸਧਰਨਾ) ਸੁਵਾਰਤਾ ਹੈ ਵਾ ਸਹਿਤ ਆਸਰੇ ਕੇ ਕਰਤਾ ਹੈ, ਭਾਵ ਯੇਹਿ ਸਰਬ ਕੋ ਰਚ ਕਰ ਆਪ ਹੀ ਪਾਲਨਾ ਕਰਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਅਤੇ ਆਪ ਹੀ (ਸਭ ਨੂੰ) ਸਹਾਰਾ ਦੇਣ ਵਾਲਾ ਹੈ।

ਪਦ ਅਰਥ ਉਪਾਵਨ = ਪੈਦਾ ਕਰਨ (ਵਾਲਾ)। ਸਧਰਨਾ = {ਧਰ = ਆਸਰਾ} ਆਸਰਾ ਦੇਣ ਵਾਲਾ।

SikhNet (Spanish)El Señor Mismo crea; Él Mismo sustenta a todos.

ਆਪਿ ਕਰਾਵਨ; ਦੋਸੁ. ਨ ਲੈਨਾ ॥੧॥

aap karaavan; dos. na lainaa |1|

Sant Singh KhalsaHe Himself causes all to act; He takes no blame Himself. ||1||
Manmohan SinghHimself the Lord makes men do the deeds and takes not blame on Himself.
Manmohan Singh (Punjabi)ਆਪੇ ਹੀ ਪ੍ਰਭੂ ਇਨਸਾਨਾਂ ਕੋਲੋਂ ਕੰਮ ਕਰਾਉਂਦਾ ਹੈ ਅਤੇ ਆਪਣੇ ਉਤੇ ਕੋਈ ਇਲਜ਼ਾਮ ਨਹੀਂ ਲੈਂਦਾ।
Fareedkot Teekaਆਪ ਹੀ ਕਰਮਾਂ ਕੋ ਕਰਾਵਨੇਹਾਰਾ ਹੈ ਅਰ ਅਪਨੇ ਸਿਰ ਪਰ ਦੋਸ ਨਹੀਂ ਲੇਤਾ, ਭਾਵ ਅਸੰਗ ਹੈ॥੧॥
Prof. Sahib Singh(ਸਭ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਜੀਵਾਂ ਪਾਸੋਂ) ਕੰਮ ਕਰਾਣ ਵਾਲਾ ਹੈ, ਪਰ ਪ੍ਰਭੂ (ਇਹਨਾਂ ਕੰਮਾਂ ਦਾ) ਦੋਸ਼ ਆਪਣੇ ਉਤੇ ਨਹੀਂ ਲੈਂਦਾ ॥੧॥

ਪਦ ਅਰਥ ਕਰਾਵਨ = (ਜੀਵਾਂ ਪਾਸੋਂ ਕੰਮ) ਕਰਾਣ ਵਾਲਾ ॥੧॥

SikhNet (Spanish)El Señor hace todo y cada cosa, y aun así está libre de culpas.(1)

ਆਪਨ ਬਚਨੁ; ਆਪ ਹੀ ਕਰਨਾ ॥

aapan bachan; aap hee karanaa |

Sant Singh KhalsaHe Himself is the teaching, and He Himself is the teacher.
Manmohan SinghHe Himself is the instruction and Himself the Instructor.
Manmohan Singh (Punjabi)ਉਹ ਆਪੇ ਹੀ ਸਿੱਖਿਆ ਹੈ ਅਤੇ ਆਪੇ ਹੀ ਸਿੱਖਿਆ ਦੇਣ ਵਾਲਾ ਹੈ।
Fareedkot Teekaਆਪ ਹੀ (ਬਚਨੁ) ਬੇਦ ਸਰੂਪ ਹੈ ਔਰ ਆਪ ਹੀ ਤਿਨ ਕਾ ਕਰਤਾ ਸਰੂਪ ਹੈ॥
Prof. Sahib Singhਹੇ ਭਾਈ! (ਹਰੇਕ ਜੀਵ ਵਿਚ ਵਿਆਪਕ ਹੋ ਕੇ) ਆਪਣਾ ਬੋਲ (ਪ੍ਰਭੂ ਆਪ ਹੀ ਬੋਲ ਰਿਹਾ ਹੈ, ਅਤੇ) ਆਪ ਹੀ (ਉਸ ਬੋਲ ਦੇ ਅਨੁਸਾਰ ਕੰਮ) ਕਰ ਰਿਹਾ ਹੈ।

ਪਦ ਅਰਥ ਬਚਨੁ = ਹੁਕਮ।

SikhNet (Spanish)Él Mismo da la Palabra; Él Mismo La lleva a través.

ਆਪਨ ਬਿਭਉ; ਆਪ ਹੀ ਜਰਨਾ ॥੧॥ ਰਹਾਉ ॥

aapan bibhau; aap hee jaranaa |1| rahaau |

Sant Singh KhalsaHe Himself is the splendor, and He Himself is the experiencer of it. ||1||Pause||
Manmohan SinghHe Himself is the splendour and Himself the Endurer there of. Pause.
Manmohan Singh (Punjabi)ਉਹ ਆਪ ਤੇਜ਼ ਪਰਤਾਪ ਹੈ ਅਤੇ ਆਪ ਹੀ ਉਸ ਨੂੰ ਸੁਧਾਰਨ ਵਾਲਾ। ਠਹਿਰਾਉ।
Fareedkot Teekaਆਪ ਹੀ (ਬਿਭਉ) ਰਿਧੀ ਸਿਧੀ ਸਮਰਥ ਅਰਥਾਤ ਈਸ੍ਵਰਜ ਵਾਲਾ ਹੈ ਔਰ ਆਪ ਹੀ (ਜਰਨਾ) ਤਿਸ ਕੋ ਸਹਾਰਨੇਹਾਰਾ, ਭਾਵ ਨਿਰਅਭਿਮਾਨ ਹੈ॥੧॥ ਰਹਾਉ ॥
Prof. Sahib Singhਉਹ ਆਪਣਾ ਤੇਜ਼ ਪ੍ਰਤਾਪ ਆਪ ਹੀ ਸਹਾਰ ਰਿਹਾ ਹੈ (ਉਸ ਦਾ ਤੇਜ਼ ਕਿਸੇ ਹੋਰ ਤੋਂ ਨਹੀਂ ਝੱਲਿਆ ਜਾ ਸਕਦਾ) ॥੧॥ ਰਹਾਉ ॥

ਪਦ ਅਰਥ ਬਿਭਉ = ਪ੍ਰਤਾਪ, ਐਸ਼ਵਰਜ। ਜਰਨਾ = ਜਰਦਾ ਹੈ, (ਦੁੱਖ) ਸਹਾਰਦਾ ਹੈ ॥੧॥ ਰਹਾਉ ॥

SikhNet (Spanish)Él Mismo goza de Su Gloria; Él Mismo sufre la pena. (1-Pausa)

ਆਪ ਹੀ ਮਸਟਿ; ਆਪ ਹੀ ਬੁਲਨਾ ॥

aap hee masatt; aap hee bulanaa |

Sant Singh KhalsaHe Himself is silent, and He Himself is the speaker.
Manmohan SinghHimself He is Mute and Himself the utterer.
Manmohan Singh (Punjabi)ਖੁਦ ਉਹ ਚੁੱਪ ਕੀਤਾ ਹੈ ਅਤੇ ਖੁਦ ਹੀ ਬੋਲਣ ਵਾਲਾ।
Fareedkot Teekaਆਪ ਹੀ ਮੋਨੀ ਰੂਪ ਹੋ ਕਰ ਚੁਪ ਕਰ ਰਹਾ ਹੈ ਔਰ ਆਪ ਹੀ ਅਨੇਕ ਤਰਹਾਂ ਕੇ ਬਚਨ ਬੋਲ ਰਹਾ ਹੈ॥
Prof. Sahib Singh(ਹਰੇਕ ਵਿਚ ਮੌਜੂਦ ਹੈ। ਜੇ ਕੋਈ ਮੋਨ ਧਾਰੀ ਬੈਠਾ ਹੈ, ਤਾਂ ਉਸ ਵਿਚ) ਪ੍ਰਭੂ ਆਪ ਹੀ ਮੋਨਧਾਰੀ ਹੈ, (ਜੇ ਕੋਈ ਬੋਲ ਰਿਹਾ ਹੈ, ਤਾਂ ਉਸ ਵਿਚ) ਆਪ ਹੀ ਪ੍ਰਭੂ ਬੋਲ ਰਿਹਾ ਹੈ।

ਪਦ ਅਰਥ ਮਸਟਿ = ਚੁੱਪ। ਬੁਲਨਾ = ਬੋਲਦਾ ॥੨॥

SikhNet (Spanish)Él Mismo es mudo; Él Mismo habla.

ਆਪ ਹੀ ਅਛਲੁ; ਨ ਜਾਈ ਛਲਨਾ ॥੨॥

aap hee achhal; na jaaee chhalanaa |2|

Sant Singh KhalsaHe Himself is undeceivable; He cannot be deceived. ||2||
Manmohan SinghHimself is He Undeceivable and cannot be deceived.
Manmohan Singh (Punjabi)ਆਪੇ ਉਹ ਨਾਂ-ਠੱਗਿਆ ਜਾਣ ਵਾਲਾ ਹੈ ਅਤੇ ਠੱਗਿਆ ਨਹੀਂ ਜਾ ਸਕਦਾ।
Fareedkot Teekaਪੁਨ: ਆਪ ਹੀ ਅਛਲ ਸਰੂਪ ਹੈ। ਕਿਸੀ ਪ੍ਰਕਾਰ ਮਾਯਾ ਕੇ ਛਲੋਂ ਸੇ ਛਲਿਆ ਨਹੀਂ ਜਾਤਾ ਹੈ॥੨॥
Prof. Sahib Singhਪ੍ਰਭੂ ਆਪ ਹੀ (ਕਿਸੇ ਵਿਚ ਬੈਠਾ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਮਾਇਆ ਉਸ ਨੂੰ ਛਲ ਨਹੀਂ ਸਕਦੀ ॥੨॥
SikhNet (Spanish)Él Mismo es imposible de engañar y nadie Lo desvía. (2)

ਆਪ ਹੀ ਗੁਪਤ; ਆਪਿ ਪਰਗਟਨਾ ॥

aap hee gupat; aap paragattanaa |

Sant Singh KhalsaHe Himself is hidden, and He Himself is manifest.
Manmohan SinghHimself is He unmanifest and Himself Manifest.
Manmohan Singh (Punjabi)ਖੁਦ ਉਹ ਅਲੋਪ ਹੈ ਅਤੇ ਖੁਦ ਹੀ ਸਪੱਸ਼ਟ।
Fareedkot Teekaਆਪ ਹੀ ਗੁਪਤ ਸਰੂਪ ਹੈ ਅਰਥਾਤ ਮਨ ਬਾਣੀ ਤੇ ਅਵਿਸੇ ਹੈ ਔਰ ਆਪ ਹੀ ਪ੍ਰਗਟ ਸਰਗੁਣ ਸਰੂਪ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਵਿਚ) ਲੁਕਿਆ ਬੈਠਾ ਹੈ, ਤੇ, (ਜਗਤ-ਰਚਨਾ ਦੇ ਰੂਪ ਵਿਚ) ਆਪ ਹੀ ਪ੍ਰਤੱਖ ਦਿੱਸ ਰਿਹਾ ਹੈ।
SikhNet (Spanish)Él Mismo es No Manifiesto; Él Mismo es Manifiesto.

ਆਪ ਹੀ ਘਟਿ ਘਟਿ; ਆਪਿ ਅਲਿਪਨਾ ॥੩॥

aap hee ghatt ghatt; aap alipanaa |3|

Sant Singh KhalsaHe Himself is in each and every heart; He Himself is unattached. ||3||
Manmohan SinghHimself He pervades all the hearts and Himself remains detached.
Manmohan Singh (Punjabi)ਆਪੇ ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੈ ਅਤੇ ਆਪ ਹੀ ਅਟੇਕ ਵਿਚਰਦਾ ਹੈ।
Fareedkot Teekaਆਪ ਹੀ ਘਟਿ ਘਟਿ ਮੇਂ ਵਿਆਪਕ ਸਰੂਪ ਹੈ ਔਰ ਆਪ ਹੀ ਸਰਬ ਤੇ ਅਲੇਪ ਹੋ ਕਰ ਅਸੰਗ ਰੂਪ ਹੈ॥੩॥
Prof. Sahib Singhਪ੍ਰਭੂ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ, (ਹਰੇਕ ਵਿਚ ਵੱਸਦਾ ਹੋਇਆ) ਪ੍ਰਭੂ ਆਪ ਹੀ ਨਿਰਲੇਪ ਹੈ ॥੩॥

ਪਦ ਅਰਥ ਘਟਿ ਘਟਿ = ਹਰੇਕ ਘਰ ਵਿਚ। ਅਲਿਪਨਾ = ਨਿਰਲੇਪ ॥੩॥

SikhNet (Spanish)Él compenetra los corazones, pero permanece desapegado.(3)

ਆਪੇ ਅਵਿਗਤੁ; ਆਪ ਸੰਗਿ ਰਚਨਾ ॥

aape avigat; aap sang rachanaa |

Sant Singh KhalsaHe Himself is absolute, and He Himself is with the Universe.
Manmohan SinghHe Himself is Absolute and Himself is He with the World.
Manmohan Singh (Punjabi)ਉਹ ਖੁਦ ਨਿਰ-ਸੰਬੰਧਤ ਹੈ ਅਤੇ ਖੁਦ ਹੀ ਉਹ ਸੰਸਾਰ ਦੇ ਨਾਲ ਹੈ।
Fareedkot Teekaਆਪ ਹੀ ਅਬਿਗਤ ਸਰੂਪ ਹੈ, ਆਪ ਹੀ (ਰਚਨਾ) ਸੰਸਾਰ ਕੇ ਸਾਥ ਮਿਲ ਰਹਾ ਹੈ॥
Prof. Sahib Singhਹੇ ਭਾਈ! ਪ੍ਰਭੂ ਆਪ ਹੀ ਅਦ੍ਰਿਸ਼ਟ ਹੈ, ਆਪ ਹੀ (ਆਪਣੀ ਰਚੀ) ਸ੍ਰਿਸ਼ਟੀ ਦੇ ਨਾਲ ਮਿਲਿਆ ਹੋਇਆ ਹੈ।

ਪਦ ਅਰਥ ਆਪੇ = ਆਪ ਹੀ। ਅਵਿਗਤੁ = ਅਵਿਅਕਤ {अव्यत्तत्र्} ਅਦ੍ਰਿਸ਼ਟ। ਸੰਗਿ = ਨਾਲ। ਰਚਨਾ = ਸ੍ਰਿਸ਼ਟੀ।

SikhNet (Spanish)Él Mismo es lo Absoluto; Él Mismo lo Relativo.

ਕਹੁ ਨਾਨਕ; ਪ੍ਰਭ ਕੇ ਸਭਿ ਜਚਨਾ ॥੪॥੨॥੭॥

kahu naanak; prabh ke sabh jachanaa |4|2|7|

Sant Singh KhalsaSays Nanak, all are beggars of God. ||4||2||7||
Manmohan SinghSays Nanak, all are the beggars of the Lord.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸਾਰੇ ਹੀ ਸੁਆਮੀ ਦੇ ਮੰਗਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਸੰਸਾਰ ਕੇ ਸਭ ਜੀਵ ਪ੍ਰਭੂ ਕੇ (ਜਚਨਾ) ਜਾਚਕ ਹੈਂ॥੪॥੨॥੭॥☬ਅਬ ਸਤਿਗੁਰਾਂ ਕੀ ਮਹਿਮਾਂ ਦਿਖਾਵਤੇ ਹੂਏ ਨਿਜ ਮਨ ਪਰਥਾਇ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਜਗਤ ਵਿਚ ਦਿੱਸ ਰਹੇ ਇਹ) ਸਾਰੇ ਕੌਤਕ ਪ੍ਰਭੂ ਦੇ ਆਪਣੇ ਹੀ ਹਨ ॥੪॥੨॥੭॥

ਪਦ ਅਰਥ ਸਭਿ = ਸਾਰੇ। ਜਚਨਾ = ਕੌਤਕ, ਚੋਜ ॥੪॥੨॥੭॥

SikhNet (Spanish)Dice Nanak, todo esto le embona perfecto a nuestro Señor.(4-2-7)

Open this shabad →

Shabad Guru Arjan Dev Ji Raag Bilaaval continues on Ang 804

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਭੂਲੇ ਮਾਰਗੁ; ਜਿਨਹਿ ਬਤਾਇਆ ॥

bhoole maarag; jineh bataaeaa |

Sant Singh KhalsaHe places the one who strays back on the Path;
Manmohan SinghOne who shows the Lord's path to the erring mortal;
Manmohan Singh (Punjabi)ਜੋ ਭੁੱਲੇ ਹੋਏ ਪ੍ਰਾਣੀ ਨੂੰ ਮਾਲਕ ਦਾ ਰਸਤਾ ਵਿਖਾਲਦਾ ਹੈ,
Fareedkot Teekaਸ੍ਵੈ ਸਰੂਪ ਤੇ ਭੂਲੇ ਹੋਇਆਂ ਕੋ ਜਿਨਾਂ ਗੁਰਾਂ ਨੇ ਉਪਦੇਸ਼ ਦ੍ਵਾਰਾ ਗ੍ਯਾਨ ਮਾਰਗ ਬਤਲਾਯਾ ਹੈ॥
Prof. Sahib Singh(ਹੇ ਮਨ!) ਜਿਹੜਾ (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਮਨੁੱਖ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਦੱਸ ਦੇਂਦਾ ਹੈ,

ਪਦ ਅਰਥ ਭੂਲੇ = (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਨੂੰ। ਮਾਰਗੁ = (ਜੀਵਨ ਦਾ ਸਹੀ) ਰਸਤਾ। ਜਿਨਹਿ = ਜਿਨਿ ਹੀ, ਜਿਸ (ਗੁਰੂ) ਨੇ। ਵ

SikhNet (Spanish)Por una buena fortuna,

ਐਸਾ ਗੁਰੁ; ਵਡਭਾਗੀ ਪਾਇਆ ॥੧॥

aisaa gur; vaddabhaagee paaeaa |1|

Sant Singh Khalsasuch a Guru is found by great good fortune. ||1||
Manmohan Singhsuch a Guru is found by the greatest good fortunate.
Manmohan Singh (Punjabi)ਇਹੋ ਜਿਹਾ ਗੁਰੂ ਪਰਮ ਚੰਗੇ ਕਰਮਾਂ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਐਸਾ ਗੁਰੂ ਹਮਨੇ ਵੱਡੇ ਭਾਗੋਂ ਕਰ ਪਾਯਾ ਹੈ॥੧॥
Prof. Sahib Singhਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ ॥੧॥

ਪਦ ਅਰਥ ਡ ਭਾਗੀ = ਵੱਡੇ ਭਾਗਾਂ ਨਾਲ ॥੧॥

SikhNet (Spanish)tal Guru puede ser encontrado. (1)

ਸਿਮਰਿ ਮਨਾ; ਰਾਮ ਨਾਮੁ ਚਿਤਾਰੇ ॥

simar manaa; raam naam chitaare |

Sant Singh KhalsaMeditate, contemplate the Name of the Lord, O mind.
Manmohan SinghO my soul, contemplate and utter thou the Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਆਰਾਧਨ ਅਤੇ ਉਚਾਰਨ ਕਰ।
Fareedkot Teekaਤਿਸ ਰਾਮ ਨਾਮ ਕੋ ਹੇ ਮਨ! ਤੂੰ ਭੀ ਸਤਿਗੁਰਾਂ ਦੁਆਰੇ ਸਦਾ ਸਿਮਰਨ ਕਰ॥
Prof. Sahib Singhਹੇ (ਮੇਰੇ) ਮਨ! ਧਿਆਨ ਜੋੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ।

ਪਦ ਅਰਥ ਮਨਾ = ਹੇ ਮਨ! ਚਿਤਾਰੇ = ਚਿਤਾਰਿ, ਚਿਤਾਰ ਕੇ, ਧਿਆਨ ਜੋੜ ਕੇ। ਹ

SikhNet (Spanish)Oh mente, medita en el Nombre del Señor,

ਬਸਿ ਰਹੇ ਹਿਰਦੈ; ਗੁਰ ਚਰਨ ਪਿਆਰੇ ॥੧॥ ਰਹਾਉ ॥

bas rahe hiradai; gur charan piaare |1| rahaau |

Sant Singh KhalsaThe Beloved Feet of the Guru abide within my heart. ||1||Pause||
Manmohan SinghThe Guru's loved feet are enshrined within my mind. Pause.
Manmohan Singh (Punjabi)ਗੁਰਾਂ ਦੇ ਲਾਡਲੇ ਚਰਨ ਮੇਰੇ ਅੰਤਹਕਰਣ ਅੰਦਰ ਟਿਕੇ ਹੋਏ ਹਨ। ਠਹਿਰਾਉ।
Fareedkot Teekaਜਿਸ ਰਾਮ ਨਾਮ ਕੋ ਮਹਾਤਮਾ ਸੰਤ ਜਨ, ਸਤਿਗੁਰਾਂ ਕੇ ਪਿਆਰੇ ਚਰਨ ਰਿਦੇ ਵਿਖੇ ਵਸਾਇ ਕਰ ਕੇ ਚਿੰਤਨ ਕਰ ਰਹੇ ਹੈਂ॥੧॥ ਰਹਾਉ ॥☬ਸੇ ਸਤਿਗੁਰ ਕੈਸੇ ਹੈਂ?
Prof. Sahib Singh(ਪਰ ਉਹੀ ਮਨੁੱਖ ਹਰਿ-ਨਾਮ ਸਿਮਰ ਸਕਦਾ ਹੈ, ਜਿਸ ਦੇ) ਹਿਰਦੇ ਵਿਚ ਪਿਆਰੇ ਗੁਰੂ ਦੇ ਚਰਨ ਵੱਸੇ ਰਹਿੰਦੇ ਹਨ (ਤਾਂ ਤੇ, ਹੇ ਮਨ! ਤੂੰ ਭੀ ਗੁਰੂ ਦਾ ਆਸਰਾ ਲੈ) ॥੧॥ ਰਹਾਉ ॥

ਪਦ ਅਰਥ ਿਰਦੈ = ਹਿਰਦੇ ਵਿਚ ॥੧॥ ਰਹਾਉ ॥

SikhNet (Spanish)los Bienamados Pies del Guru habitan en mi corazón. (1-Pausa)

Open this shabad (11 lines, Angs 803-804) →

Ang 803 of 1430