ਜਗੁ ਜਿਤਉ. ਸਤਿਗੁਰ ਪ੍ਰਮਾਣਿ; ਮਨਿ ਏਕੁ ਧਿਆਯਉ ॥
jag jitau. satigur pramaan; man ek dhiaayau |
Sant Singh KhalsaO certified True Guru, You have conquered the world; You meditate single-mindedly on the One Lord.
Manmohan SinghO approved True Guru, thou have conquered the world and thou contemplate the One Lord in thy mind.
Manmohan Singh (Punjabi)ਤੂੰ ਹੇ ਪ੍ਰਮਾਣੀਕ ਸੱਚੇ ਗੁਰੂ! ਸੰਸਾਰ ਨੂੰ ਫਤਹ ਕਰ ਲਿਆ ਹੈ ਅਤੇ ਆਪਣੇ ਚਿੱਤ ਅੰਦਰ ਇਕ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ (ਪ੍ਰਮਾਣਿ) ਸਦਰਸ ਆਪ ਨੇ ਜਗਤ ਕੋ ਜੀਤਿਆ ਹੈ ਔਰ ਏਕ ਵਾਹਿਗੁਰੂ ਕਾ ਹੀ ਮਨ ਮੇਂ ਧਿਆਨ ਕੀਆ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਵਾਂਗ ਜਗਤ ਨੂੰ ਜਿੱਤਿਆ ਹੈ ਅਤੇ (ਆਪਣੇ) ਮਨ ਵਿਚ ਇੱਕ (ਅਕਾਲ ਪੁਰਖ) ਨੂੰ ਸਿਮਰਿਆ ਹੈ।ਪਦ ਅਰਥ ਜਿਤਉ = ਜਿੱਤਿਆ ਹੈ। ਸਤਿਗੁਰ ਪ੍ਰਮਾਣਿ = ਗੁਰੂ (ਅਮਰਦਾਸ ਜੀ) ਵਾਂਗ।
SikhNet (Spanish)Oh, Aprobado y Verdadero Guru, has conquistado el mundo entero, Tú meditas con una mente Sencilla en el Señor. Bendito, Bendito sea Guru Amar Das, el Verdadero Guru, Quien implantó el Naam, en lo profundo del interior.
ਧਨਿ ਧਨਿ ਸਤਿਗੁਰ ਅਮਰਦਾਸੁ; ਜਿਨਿ ਨਾਮੁ ਦ੍ਰਿੜਾਯਉ ॥
dhan dhan satigur amaradaas; jin naam drirraayau |
Sant Singh KhalsaBlessed, blessed is Guru Amar Daas, the True Guru, who implanted the Naam, the Name of the Lord, deep within.
Manmohan SinghBlest, blest is Amar Dass, the True Guru, who has enshrined the Name within him.
Manmohan Singh (Punjabi)ਮੁਬਾਰਕ, ਮੁਬਾਰਕ ਹਨ ਸੱਚੇ ਗੁਰੂ ਅਮਰਦਾਸ ਜੀ, ਜਿਨ੍ਹਾਂ ਨੇ ਉਨ੍ਹਾਂ ਦੇ ਅੰਦਰ ਨਾਮ ਅਸਥਾਪਨ ਕੀਤਾ ਹੈ।
Fareedkot Teekaਧੰਨਤਾ ਕੇ ਯੋਗ੍ਯ ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹੈਂ, ਸੋ ਧੰਨ੍ਯ ਹੈਂ, ਜਿਨੋਂ ਨੇ ਆਪ ਕੇ ਨਾਮ ਕਾ ਉਪਦੇਸ ਦ੍ਰਿੜਾਯਾ ਹੈ॥
Prof. Sahib Singhਸਤਿਗੁਰੂ ਅਮਰਦਾਸ ਧੰਨ ਹੈ, ਜਿਸ ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ।ਪਦ ਅਰਥ ਜਿਨਿ = ਜਿਸ ਨੇ।
SikhNet (Spanish)El Naam es la Riqueza de los Nueve Tesoros, la Prosperidad y los Poderes Espirituales Sobrenaturales son Sus Esclavos.
ਨਵ ਨਿਧਿ ਨਾਮੁ ਨਿਧਾਨੁ; ਰਿਧਿ ਸਿਧਿ ਤਾ ਕੀ ਦਾਸੀ ॥
nav nidh naam nidhaan; ridh sidh taa kee daasee |
Sant Singh KhalsaThe Naam is the wealth of the nine treasures; prosperity and supernatural spiritual powers are His slaves.
Manmohan SinghThe Lord's Name is the treasure of nine sorts of riches, Prosperity and miraculous powers are his hand-maidens.
Manmohan Singh (Punjabi)ਪ੍ਰਭੂ ਦਾ ਨਾਮ ਨੌ ਕਿਸਮਾਂ ਦੇ ਪਦਾਰਥਾਂ ਦਾ ਖਜਾਨਾ ਹੈ। ਇਕਬਾਲ ਅਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦੀਆਂ ਟਹਿਲਣਾ ਹਨ।
Fareedkot Teekaਨਾਮ ਰੂਪੀ (ਨਿਧਾਨੁ) ਖਜਾਨਾ ਜੋ ਨੌਂ ਨਿਧੀਯੋਂ ਕੇ ਦੇਨੇਹਾਰਾ ਹੈ। ਰਿਧੀਆਂ ਔ ਸਿਧੀਆਂ ਭੀ ਸੰਪੂਰਨ ਤਿਸ ਨਾਮ ਕੀਆਂ ਦਾਸੀਆਂ ਹੈਂ, ਭਾਵ ਸੋ ਨਾਮ ਕੋ ਪ੍ਰਾਪਤਿ ਹੋਵਨੇ ਸੇ ਰਿਧ, ਸਿਧੀ, ਨਿਧੀ ਸਭੀ ਆਪ ਕੀ ਦਾਸੀ ਹੈਂ॥
Prof. Sahib Singh(ਗੁਰੂ ਰਾਮਦਾਸ ਜੀ ਨੂੰ) ਨਾਮ-ਖ਼ਜ਼ਾਨਾ ਮਿਲ ਗਿਆ ਹੈ, (ਮਾਨੋ) ਨੌ ਨਿਧੀਆਂ ਪ੍ਰਾਪਤ ਹੋ ਗਈਆਂ ਹਨ। ਸਭ ਰਿੱਧੀਆਂ ਤੇ ਸਿੱਧੀਆਂ ਉਸ ਦੀਆਂ ਦਾਸੀਆਂ ਹਨ।ਪਦ ਅਰਥ ਨਵਨਿਧਿ = ਨੌ ਨਿਧੀਆਂ। ਨਿਧਾਨੁ = ਖ਼ਜ਼ਾਨਾ। ਤਾ ਕੀ = ਗੁਰੂ (ਰਾਮਦਾਸ ਜੀ) ਦੀਆਂ।
SikhNet (Spanish)Él es Bendecido con el Océano de la Sabiduría Intuitiva, pues se ha encontrado con el Imperecedero Señor nuestro Dios.
ਸਹਜ ਸਰੋਵਰੁ ਮਿਲਿਓ; ਪੁਰਖੁ ਭੇਟਿਓ ਅਬਿਨਾਸੀ ॥
sehaj sarovar milio; purakh bhettio abinaasee |
Sant Singh KhalsaHe is blessed with the ocean of intuitive wisdom; He has met with the Imperishable Lord God.
Manmohan SinghHe is blessed with the ocean of Divine knowledge and has met with the Imperishable Lord.
Manmohan Singh (Punjabi)ਉਨ੍ਹਾਂ ਨੂੰ ਬ੍ਰਹਿਮ-ਬੋਧ ਦੇ ਸਮੁੰਦਰ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਉਹ ਨਾਸ-ਰਹਿਤ ਸੁਆਮੀ ਨੂੰ ਮਿਲ ਪਏ ਹਨ।
Fareedkot Teeka(ਸਹਜ) ਗਿਆਨ ਰੂਪੀ ਜਲ ਕਾ ਸਰੋਵਰ ਸਤਿਗੁਰ ਆਪ ਕੋ ਮਿਲੈ ਹੈਂ, ਤਿਸੀ ਤੇ ਅਬਿਨਾਸੀ ਪੁਰਖ ਵਾਹਿਗੁਰੂ ਆਪ ਕੇ ਤਾਂਈ ਭੇਟਿਆ ਹੈ ਅਰਥਾਤ ਪ੍ਰਾਪਤ ਭਯਾ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੂੰ) ਸ਼ਾਂਤੀ ਦਾ ਸਰੋਵਰ ਹਰੀ ਮਿਲ ਪਿਆ ਹੈ, ਅਬਿਨਾਸ਼ੀ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ।ਪਦ ਅਰਥ ਸਹਜ ਸਰੋਵਰੁ = ਸਹਜ ਅਵਸਥਾ ਦਾ ਸਮੁੰਦਰ, ਸ਼ਾਂਤੀ ਦਾ ਸਮੁੰਦਰ ਅਕਾਲ ਪੁਰਖ। ਪੁਰਖੁ = ਸਰਬ ਵਿਆਪਕ ਪ੍ਰਭੂ।
SikhNet (Spanish)El Guru ha Implantado el Naam en lo profundo del interior, apegado al Naam,
ਆਦਿ ਲੇ ਭਗਤ. ਜਿਤੁ ਲਗਿ ਤਰੇ; ਸੋ ਗੁਰਿ ਨਾਮੁ ਦ੍ਰਿੜਾਇਅਉ ॥
aad le bhagat. jit lag tare; so gur naam drirraaeaau |
Sant Singh KhalsaThe Guru has implanted the Naam deep within; attached to the Naam, the devotees have been carried across since ancient times.
Manmohan SinghThe Guru has implanted in him the name, attached to which the saints have been ever ferried across since primeval times.
Manmohan Singh (Punjabi)ਗੁਰਾਂ ਨੇ ਉਨ੍ਹਾਂ ਅੰਦਰ ਉਹ ਨਾਮ ਪੱਕਾ ਕੀਤਾ ਹੈ, ਜਿਸ ਨਾਲ ਜੁੜ ਕੇ ਪਰਾ ਪੂਰਬਲੇ ਸਮੇ ਤੋਂ ਸੰਤ ਹਮੇਸ਼ਾਂ ਪਾਰ ਉਤਰ ਜਾਂਦੇ ਰਹੇ ਹਨ।
Fareedkot Teekaਜਿਸ ਨਾਮ ਕੇ ਆਸਰੇ ਲਗ ਕਰ ਕੇ ਪੂਰਬਲੇ ਕਬੀਰ ਜੀ ਆਦੀ ਭਗਤ ਸੰਸਾਰ ਸਿੰਧ ਸੇ ਤਰੇ ਹੈਂ, ਸ੍ਰੀ ਗੁਰੂ ਤੀਸਰੇ ਪਾਤਿਸ਼ਾਹ ਜੀ ਨੇ ਆਪ ਕੋ ਨਾਮ ਦ੍ਰਿੜਾਯਾ ਹੈ॥
Prof. Sahib Singhਜਿਸ (ਨਾਮ) ਵਿਚ ਲੱਗ ਕੇ ਮੁੱਢ ਤੋਂ ਹੀ ਭਗਤ ਤਰਦੇ ਆਏ ਹਨ, ਉਹ ਨਾਮ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ) ਨੂੰ ਦ੍ਰਿੜ੍ਹ ਕਰਾਇਆ ਹੈ।ਪਦ ਅਰਥ ਆਦਿ ਲੇ = ਮੁੱਢ ਤੋਂ ਲੈ ਕੇ। ਜਿਤੁ ਲਗਿ = ਜਿਸ (ਨਾਮ) ਵਿਚ ਲੱਗ ਕੇ। ਸੋ = ਉਹ (ਨਾਮ)। ਗੁਰਿ = ਗੁਰੂ (ਅਮਰਦਾਸ ਜੀ) ਨੇ।
SikhNet (Spanish)los Devotos han sido llevados a través desde tiempos inmemoriales.
ਗੁਰ ਰਾਮਦਾਸ ਕਲੵੁਚਰੈ; ਤੈ. ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥
gur raamadaas kalayucharai; tai. har prem padaarath paaeaau |7|
Sant Singh KhalsaSo speaks KALL: O Guru Raam Daas, You have obtained the wealth of the Lord's Love. ||7||
Manmohan SinghO Guru Ram Dass, thou have attained the wealth of the Lord's love; says Kall, the poet.
Manmohan Singh (Punjabi)ਕਵੀਸ਼ਰ, ਕਲ ਆਖਦਾ ਹੈ, ਤੈਨੂੰ ਹੇ ਗੁਰੂ ਰਾਮਦਾਸ! ਪ੍ਰਭੂ ਦੇ ਪਿਆਰ ਦੀ ਦੌਲਤ ਪਰਾਪਤ ਹੋਈ ਹੈ।
Fareedkot Teekaਸ੍ਰੀ 'ਕਲ' ਜੀ ਕਹਿਤੇ ਹੈਂ ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਨੇ ਹਰੀ ਕਾ ਪ੍ਰੇਮ ਪਦਾਰਥ ਪਾਯਾ ਹੈ॥੭॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ ਜੀ! ਤੂੰ ਅਕਾਲ ਪੁਰਖ ਦੇ ਪਿਆਰ ਦਾ (ਉੱਤਮ) ਪਦਾਰਥ ਪਾ ਲਿਆ ਹੈ' ॥੭॥
SikhNet (Spanish)Así dice Kal el poeta, Guru Ram Das, has obtenido la Riqueza del Amor del Señor. (7)