ਸੰਤੋਖ ਸਰੋਵਰਿ ਬਸੈ; ਅਮਿਅ ਰਸੁ ਰਸਨ ਪ੍ਰਕਾਸੈ ॥
santokh sarovar basai; amia ras rasan prakaasai |
Sant Singh KhalsaYou abide in the pool of contentment; Your tongue reveals the Ambrosial Essence.
Manmohan SinghThou abide in the tank of contentment and thy tongue reveals the delicious Name-Nectar.
Manmohan Singh (Punjabi)ਤੂੰ ਸੰਤੁਸ਼ਟ ਦੇ ਤਾਲਾਬ ਅੰਦਰ ਵਸਦਾ ਹੈ ਅਤੇ ਤੇਰੀ ਜਿਹਭਾ ਰਸੀਲੇ ਨਾਮ-ਅੰਮ੍ਰਿਤ ਨੂੰ ਜਾਹਰ ਕਰਦੀ ਹੈ।
Fareedkot Teekaਹੇ ਸਤਿਗੁਰ ਜੀ! ਆਪ ਸੰਤੋਖ ਆਦੀ ਗੁਣੋਂ ਕੇ ਸਰੋਵਰ ਮੇਂ ਨਿਵਾਸ ਕਰਤੇ ਹੋ ਔਰ ਆਪ ਕੀ ਹੀ ਰਸਨਾ ਤੇ ਅੰਮ੍ਰਿਤ ਰਸ ਹੀ ਪ੍ਰਕਾਸਤਾ ਹੈ, ਭਾਵ ਅੰਮ੍ਰਿਤ ਰੂਪ ਉਪਦੇਸ ਕਰਤੇ ਹੈਂ॥
Prof. Sahib Singh(ਗੁਰੂ ਰਾਮਦਾਸ) ਸੰਤੋਖ ਦੇ ਸਰੋਵਰ ਵਿਚ ਵੱਸਦਾ ਹੈ, (ਅਤੇ ਆਪਣੀ) ਜੀਭ ਨਾਲ ਨਾਮ-ਅੰਮ੍ਰਿਤ ਦੇ ਸੁਆਦ ਨੂੰ ਪਰਗਟ ਕਰਦਾ ਹੈ।ਪਦ ਅਰਥ ਸਰੋਵਰਿ = ਸਰੋਵਰ ਵਿਚ। ਬਸੈ = (ਗੁਰੂ ਰਾਮਦਾਸ) ਵੱਸਦਾ ਹੈ। ਅਮਿਅ ਰਸੁ = ਨਾਮੁ-ਅੰਮ੍ਰਿਤ ਦਾ ਸੁਆਦ। ਰਸਨ = ਜੀਭ ਨਾਲ। ਪ੍ਰਕਾਸੈ = ਪਰਗਟ ਕਰਦਾ ਹੈ।
SikhNet (Spanish)Habitas en el Tanque de Néctar, Tus labios revelan la Esencia Ambrosial,
ਮਿਲਤ ਸਾਂਤਿ ਉਪਜੈ; ਦੁਰਤੁ ਦੂਰੰਤਰਿ ਨਾਸੈ ॥
milat saant upajai; durat doorantar naasai |
Sant Singh KhalsaMeeting with You, a tranquil peace wells up, and sins run far away.
Manmohan SinghMeeting with thee, tranquility wells up and sin flees away from the mortal's mind.
Manmohan Singh (Punjabi)ਤੇਰੇ ਨਾਲ ਮਿਲਣ ਦੁਆਰਾ ਠੰਡ-ਚੈਨ ਉਤਪੰਨ ਹੋ ਆਉਂਦੀ ਹੈ ਅਤੇ ਪਾਪ ਪ੍ਰਾਣੀ ਦੇ ਮਨ ਤੋਂ ਦੂਰ ਦੌੜ ਜਾਂਦਾ ਹੈ।
Fareedkot Teekaਆਪ ਕੇ ਮਿਲਾਪ ਤੇ ਰਿਦੇ ਮੇਂ ਸ਼ਾਂਤੀ ਉਪਜਤੀ ਹੈ ਔਰ (ਦੁਰਤੁ) ਪਾਪੋਂ ਕਾ ਸਮਦਾਯ ਅੰਤਰ ਤੇ ਦੂਰ ਨਾਸ ਜਾਤਾ ਹੈ॥
Prof. Sahib Singh(ਗੁਰੂ ਰਾਮਦਾਸ ਜੀ ਦਾ) ਦਰਸ਼ਨ ਕੀਤਿਆਂ (ਹਿਰਦੇ ਵਿਚ) ਠੰਢ ਪੈਦਾ ਹੁੰਦੀ ਹੈ ਅਤੇ ਪਾਪ ਦੂਰੋਂ ਹੀ (ਵੇਖ ਕੇ) ਨਾਸ ਹੋ ਜਾਂਦਾ ਹੈ।ਪਦ ਅਰਥ ਮਿਲਤ = (ਗੁਰੂ ਅਮਰਦਾਸ ਜੀ ਨੂੰ) ਮਿਲਿਆਂ। ਸਾਂਤਿ = ਠੰਡ। ਦੁਰਤੁ = ਪਾਪ। ਦੂਰੰਤਰਿ = ਦੂਰੋਂ ਹੀ। ਨਾਸੈ = ਨਾਸ ਹੋ ਜਾਂਦਾ ਹੈ।
SikhNet (Spanish)encontrándome Contigo, una Tranquila Paz es edificada y los errores se alejan,
ਸੁਖ ਸਾਗਰੁ ਪਾਇਅਉ ਦਿੰਤੁ; ਹਰਿ ਮਗਿ. ਨ ਹੁਟੈ ॥
sukh saagar paaeaau dint; har mag. na huttai |
Sant Singh KhalsaYou have attained the Ocean of peace, and You never grow tired on the Lord's path.
Manmohan SinghBlessed by Guru Amar Dass, thou have attained the Ocean of peace and thou grow not weary in thy God's way.
Manmohan Singh (Punjabi)ਗੁਰੂ ਅਮਰਦਾਸ ਜੀ ਦੇ ਬਖਸ਼ੇ ਹੋਏ ਤੂੰ ਆਰਾਮ ਦੇ ਸਮੁੰਦਰ ਨੂੰ ਪਾ ਲਿਆ ਹੈ ਅਤੇ ਆਪਣੇ ਰੱਬ ਦੇ ਰਾਹ ਅੰਦਰ ਤੂੰ ਹਾਰਦਾ ਹੁਟਦਾ ਨਹੀਂ।
Fareedkot Teekaਸੁਖੋਂ ਕਾ ਸਮੁੰਦ੍ਰ ਵਾਹਿਗੁਰੂ ਆਪ ਨੇ ਪਾਯਾ ਹੈ। ਸਤਿਗੁਰ ਤੀਸਰੇ ਪਾਤਿਸ਼ਾਹ ਜੀ ਕਾ (ਦਿੰਤੁ) ਦੀਆ ਹੂਆ ਜੋ ਉਪਦੇਸ਼ ਮਾਰਗ ਹੈ ਤਿਸ ਤੇ ਆਪ (ਹੁਟੈ) ਥਕਤ ਨਹੀਂ ਹੋਤੇ ਹੋ, ਭਾਵ ਤਿਸੀ ਮੇਂ ਚਲਤੇ ਹੋ॥
Prof. Sahib Singh(ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ) ਦਿੱਤਾ ਹੋਇਆ ਸੁਖਾਂ ਦਾ ਸਾਗਰ (ਪ੍ਰਭੂ-ਮਿਲਾਪ) ਪ੍ਰਾਪਤ ਕੀਤਾ ਹੈ, (ਤਾਹੀਏਂ ਗੁਰੂ ਰਾਮਦਾਸ) ਹਰੀ ਦੇ ਰਾਹ ਵਿਚ (ਤੁਰਦਾ ਹੋਇਆ) ਥੱਕਦਾ ਨਹੀਂ ਹੈ।ਪਦ ਅਰਥ ਸੁਖ ਸਾਗਰੁ = ਸੁਖਾਂ ਦਾ ਸਮੁੰਦਰ (ਪ੍ਰਭੂ-ਮਿਲਾਪ)। ਦਿੰਤੁ = ਦਿੱਤਾ ਹੋਇਆ, (ਗੁਰੂ ਰਾਮਦਾਸ ਜੀ ਦਾ) ਬਖ਼ਸ਼ਿਆ ਹੋਇਆ। ਹਰਿ ਮਗਿ = ਹਰੀ ਦੇ ਰਾਹ ਵਿਚ। ਨ ਹੁਟੈ = ਥੱਕਦਾ ਨਹੀਂ।
SikhNet (Spanish)pues has obtenido el Océano de Paz y no te cansas nunca del Sendero del Señor.
ਸੰਜਮੁ ਸਤੁ ਸੰਤੋਖੁ; ਸੀਲ ਸੰਨਾਹੁ ਮਫੁਟੈ ॥
sanjam sat santokh; seel sanaahu mafuttai |
Sant Singh KhalsaThe armor of self-restraint, truth, contentment and humility can never be pierced.
Manmohan SinghThe coat-of-mail of thy self-restraint, truth, contentment and humility breaks not.
Manmohan Singh (Punjabi)ਤੇਰੇ ਸਵੈ-ਜ਼ਬਤ ਸੱਚ, ਸੰਤੁਸ਼ਟਤਾ ਅਤੇ ਨਿੰਮਰਤਾ ਦਾ ਸੰਜੋਅ ਟੁਟਦਾ ਨਹੀਂ।
Fareedkot Teeka(ਸੰਜਮ) ਇੰਦ੍ਰੀਓਂ ਕਾ ਜੀਤਨਾ ਔ ਸਤ, ਸੰਤੋਖ, (ਸੀਲ) ਸਾਂਤੀ ਸੁਭਾਵ ਆਦੀ ਗੁਣੋਂ ਰੂਪ ਜੋ (ਸੰਨਾਹ) ਸੰਜੋਇ (ਮਫੁਟੈ) ਅਰਥਾਤ ਟੂਟਣੇ ਸੇ ਰਹਿਤ ਹੈ, ਸੋ ਅਪਨੇ ਪਹਿਰਿਆ ਹੈ, ਭਾਵ ਪੂਰਬੋਕਤ ਗੁਣ ਧਾਰਨ ਕਰੇ ਹੈਂ॥
Prof. Sahib Singh(ਗੁਰੂ ਰਾਮਦਾਸ ਜੀ ਦਾ) ਸੰਜਮ ਸਤ ਸੰਤੋਖ ਤੇ ਮਿੱਠਾ ਸੁਭਾਉ-ਰੂਪ ਸੰਜੋਅ (ਅਜਿਹਾ ਹੈ ਕਿ ਉਹ) ਟੁੱਟਦਾ ਨਹੀਂ ਹੈ; (ਭਾਵ, ਆਪ ਸਦਾ ਇਹਨਾਂ ਗੁਣਾਂ-ਸੰਜੁਕਤ ਹਨ)।ਪਦ ਅਰਥ ਮਫੁਟੈ = ਨਹੀਂ ਫੁੱਟਦਾ, ਨਹੀਂ ਟੁੱਟਦਾ। ਸੰਨਾਹੁ = ਸੰਜੋਅ। ਸੀਲ = ਮਿਠਾ ਸੁਭਾਉ।
SikhNet (Spanish)La Armadura de la Autodisciplina, Verdad, Contentamiento y Humildad no se rompen nunca.
ਸਤਿਗੁਰੁ ਪ੍ਰਮਾਣੁ, ਬਿਧ ਨੈ ਸਿਰਿਉ; ਜਗਿ. ਜਸ ਤੂਰੁ ਬਜਾਇਅਉ ॥
satigur pramaan, bidh nai siriau; jag. jas toor bajaaeaau |
Sant Singh KhalsaThe Creator Lord certified the True Guru, and now the world blows the trumpet of His Praises.
Manmohan SinghThe Creator-Lord has created the approved True Guru and the world plays the bugle of His praise.
Manmohan Singh (Punjabi)ਬਿਧਾਤੇ-ਸੁਆਮੀ ਨੇ ਪ੍ਰਮਾਣੀਕ ਸੱਚੇ ਗੁਰਾਂ ਨੂੰ ਰਚਿਆ ਹੈ ਅਤੇ ਸੰਸਾਰ ਉਨ੍ਹਾਂ ਦੀ ਕੀਰਤੀ ਦਾ ਬਿਗਲਲ ਵਜਾਉਂਦਾ ਹੈ।
Fareedkot Teekaਸਤਿਗੁਰੂ ਅਮਰਦਾਸ ਸਾਹਿਬ ਜੀ ਕੇ (ਪ੍ਰਮਾਣੁ) ਤੁਲ ਹੀ ਆਪ ਕੋ ਅਕਾਲ ਪੁਰਖ ਨੇ (ਸਿਰਿਉ) ਉਤਪਤਿ ਕੀਆ ਹੈ ਔ ਆਪ ਕੇ ਜਸ ਕਾ (ਤੂਰੁ) ਵਾਜਾ ਸਰਬ ਜਗਤ ਮੇਂ ਪ੍ਰਗਟਾਯਾ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੂੰ) ਕਰਤਾਰ ਨੇ ਗੁਰੂ (ਅਮਰਦਾਸ ਜੀ) ਦੇ ਤੁੱਲ ਬਣਾਇਆ ਹੈ, ਜਗਤ ਨੇ (ਆਪ ਦੀ) ਸੋਭਾ ਦਾ ਵਾਜਾ ਵਜਾਇਆ ਹੈ।ਪਦ ਅਰਥ ਸਤਿਗੁਰੁ ਪ੍ਰਮਾਣੁ = ਗੁਰੂ ਅਮਰਦਾਸ ਜੀ ਦੇ ਤੁੱਲ। ਬਿਧਨੈ = ਬਿਧਨਾ ਨੇ, ਕਰਤਾਰ ਨੇ। ਸਿਰਿਉ = (ਗੁਰੂ ਰਾਮਦਾਸ ਜੀ ਨੂੰ) ਬਣਾਇਆ ਹੈ। ਜਗਿ = ਜਗਤ ਨੇ। ਜਸ ਤੂਰੁ = ਸੋਭਾ ਦਾ ਵਾਜਾ।
SikhNet (Spanish)El Señor Creador avaló al Guru, y ahora el mundo entero toca las Trompetas de Su Alabanza.
ਗੁਰ ਰਾਮਦਾਸ ਕਲੵੁਚਰੈ; ਤੈ. ਅਭੈ ਅਮਰ ਪਦੁ ਪਾਇਅਉ ॥੬॥
gur raamadaas kalayucharai; tai. abhai amar pad paaeaau |6|
Sant Singh KhalsaSo speaks KALL: O Guru Raam Daas, You have attained the state of fearless immortality. ||6||
Manmohan SinghSays Kall, thou, O Guru Ram Dass, has obtained the eternal and Imperishable status.
Manmohan Singh (Punjabi)ਕਲ ਆਖਦਾ ਹੈ, ਤੂੰ ਹੇ ਗੁਰੂ ਅਮਰਦਾਸ! ਅਹਿੱਲ ਅਬਿਨਾਸ਼ੀ ਮਰਤਬਾ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ 'ਕਲ' ਉਚਾਰਨ ਕਰਤੇ ਹੈਂ: ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਨੇ ਜੋ ਭੈ ਰਹਿਤ ਮੋਖ ਪਦ ਹੈ ਤਿਸ ਕੋ ਪਾਯਾ ਹੈ॥੬॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ "ਹੇ ਗੁਰੂ ਰਾਮਦਾਸ! ਤੂੰ ਨਿਰਭਉ ਅਤੇ ਅਬਿਨਾਸੀ ਹਰੀ ਦੀ ਪਦਵੀ ਪਾ ਲਈ ਹੈ'' ॥੬॥
SikhNet (Spanish)Así dice Kal el poeta, Guru Ram Das, has obtenido el Estado de la Inmortalidad sin miedos. (6)