ੴ

ਸਿੱਖਬਾਣੀ · SikhBani

Ang 1397

Sri Guru Granth Sahib · Svaiyay Fourth Mehl · 7 shabads, 36 lines
Translations
Shabad Bhatt Kalh Sahar Svaiyay Fourth Mehl continued from Ang 1396

ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜੑਾਯਾ; ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥

satagur dayaal har naam drirraayaa; tis prasaad vas panch kare |

Sant Singh KhalsaThe Merciful True Guru has implanted the Lord's Name within me, and by His Grace, I have overpowered the five thieves.
Manmohan SinghThe merciful True Guru has implanted the Lord's Name within me and by his grace, I have disciplined the five demons.
Manmohan Singh (Punjabi)ਮਿਹਰਬਾਨ ਸੱਚੇ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਨਾਮ ਪੱਕਾ ਕਰ ਦਿਤਾ ਹੈ ਅਤੇ ਉਨ੍ਹਾਂ ਦੀ ਦਇਆ ਦੁਆਰਾ, ਮੈਂ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਲਿਆ ਹੈ।
Fareedkot Teekaਸ੍ਰੀ ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਆਪ ਕੋ ਦਿਆਲ ਹੋ ਕਰ ਕੇ ਹਰੀ ਕਾ ਨਾਮ ਦ੍ਰਿੜਾਯਾ ਹੈ, ਤਿਸੀ ਤੇ ਤਿਨੋਂ ਕੀ ਕ੍ਰਿਪਾ ਕਰ ਕੇ ਆਪ ਨੇ ਕਾਮ, ਕ੍ਰੋਧ ਆਦੀ ਪਾਂਚ ਸਤ੍ਰੂਓਂ ਕੋ ਅਪਨੇ ਵਸ ਕਰ ਅਰਥਾਤ ਅਧੀਨ ਕਰ ਲੀਆ ਹੈ॥
Prof. Sahib Singhਦਇਆਲ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ (ਭਾਵ, ਜਪਾਇਆ ਹੈ); ਉਸ ਨਾਮ ਦੀ ਬਰਕਤਿ ਨਾਲ (ਗੁਰੂ ਰਾਮਦਾਸ ਜੀ ਨੇ) ਕਾਮਾਦਿਕ ਪੰਜਾਂ ਨੂੰ ਆਪਣੇ ਕਾਬੂ ਕੀਤਾ ਹੋਇਆ ਹੈ।

ਪਦ ਅਰਥ ਸਤਿਗੁਰਿ ਦਯਾਲਿ = ਦਇਆਲ ਗੁਰੂ (ਅਮਰਦਾਸ ਜੀ) ਨੇ। ਦ੍ਰਿੜਾਯਾ = (ਗੁਰੂ ਰਾਮਦਾਸ ਜੀ ਨੂੰ) ਦ੍ਰਿੜ੍ਹ ਕਰਾਇਆ ਹੈ। ਤਿਸੁ ਪ੍ਰਸਾਦਿ = ਉਸ (ਨਾਮ) ਦੀ ਕ੍ਰਿਪਾ ਨਾਲ। ਪੰਚ = ਕਾਮਾਦਿਕ ਪੰਜੇ (ਵਿਕਾਰ)। ਵਸਿ ਕਰੇ = (ਗੁਰੂ ਰਾਮਦਾਸ ਜੀ ਨੇ) ਕਾਬੂ ਕੀਤੇ ਹਨ।

SikhNet (Spanish)El Misericordioso y Verdadero Guru ha implantado el Nombre del Señor en mí y por Su Gracia he conquistado los cinco ladrones.

ਕਵਿ ਕਲੵ ਠਕੁਰ ਹਰਦਾਸ ਤਨੇ; ਗੁਰ ਰਾਮਦਾਸ ਸਰ ਅਭਰ ਭਰੇ ॥੩॥

kav kalay tthakur haradaas tane; gur raamadaas sar abhar bhare |3|

Sant Singh KhalsaSo speaks KALL the poet: Guru Raam Daas, the son of Har Daas, fills the empty pools to overflowing. ||3||
Manmohan SinghSays Kalsahar, the bard, Guru Ram Dass, the son of Thakar Har Dass, fills the empty tanks.
Manmohan Singh (Punjabi)ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਦਾਸ ਦੇ ਪੁਤ੍ਰ ਗੁਰੂ ਰਾਮਦਾਸ ਜੀ ਖਾਲੀ ਸਰੋਵਰਾਂ ਨੂੰ ਪਰੀਪੂਰਨ ਕਰ ਦਿੰਦੇ ਹਨ।
Fareedkot Teekaਸ੍ਰੀ 'ਕਲ' ਕਵੀ ਜੀ ਕਹਿਤੇ ਹੈਂ: ਹੇ (ਠਾਕੁਰ) ਚੌਧਰੀ ਵਾ ਸ੍ਵਾਮੀ ਹਰਦਾਸ ਜੀ ਕੇ (ਤਨੈ) ਪੁਤ੍ਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਨੇ ਜਿਨੋਂ ਕੇ ਰਿਦੇ ਰੂਪੀ ਤਲਾਵ ਪ੍ਰੇਮ ਸੇ ਖਾਲੀ ਥੇ ਤੇ ਰਿਦੇ ਪ੍ਰੇਮ ਆਦੀ ਗੁਣੋਂ ਕਰ ਕੇ ਭਰ ਦੀਏ ਹੈਂ॥੩॥
Prof. Sahib Singhਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੩॥
SikhNet (Spanish)Así dice Kal el poeta, Guru Ram Das, el hijo de Jar Das, llena los lagos vacíos hasta derramarlos. (3)

Open this shabad (4 lines, Angs 1396-1397) →

Shabad Bhatt Kalh Sahar Svaiyay Fourth Mehl

ਅਨਭਉ ਉਨਮਾਨਿ. ਅਕਲ ਲਿਵ ਲਾਗੀ; ਪਾਰਸੁ ਭੇਟਿਆ ਸਹਜ ਘਰੇ ॥

anbhau unamaan. akal liv laagee; paaras bhettiaa sehaj ghare |

Sant Singh KhalsaWith intuitive detachment, He is lovingly attuned to the Fearless, Unmanifest Lord; He met with Guru Amar Daas, the Philosopher's Stone, within his own home.
Manmohan SinghWith detached mind, the Guru is attuned to the fearless and Inconceivable Lord and has met with God, the philosopher's stone, in his very home.
Manmohan Singh (Punjabi)ਨਿਰਲੇਪ ਮਨ ਨਾਲ, ਗੁਰਾਂ ਦੀ ਪ੍ਰੀਤ ਭੈ-ਰਹਿਤ ਅਤੇ ਅਗਾਧ ਪ੍ਰਭੂ ਨਾਲ ਪੈ ਗਈ ਹੈ ਅਤੇ ਉਹ ਆਪਣੇ ਧਾਮ ਅੰਦਰ ਹੀ ਰਸਾਇਣ ਵਾਹਿਗੁਰੂ ਨਾਲ ਮਿਲ ਪਏ ਹਨ।
Fareedkot Teekaਅਨਭਵ ਸਰੂਪ ਕਾ (ਉਨਮਾਨ) ਵੀਚਾਰ ਕਰਨੇ ਸੇ ਆਪ ਕੀ (ਅਕਲ) ਕਲਹ ਤੇ ਰਹਿਤ ਪ੍ਰਮਾਤਮਾ ਤਿਸ ਸੇ ਬ੍ਰਿਤੀ ਲਾਗੀ ਹੈ ਔ ਪਾਰਸ ਰੂਪ ਸਤਿਗੁਰੂ ਅਮਰਦਾਸ ਸਾਹਿਬ ਜੀ (ਸਹਜ) ਸੁਤੇ ਹੀ ਘਰ ਮੇਂ ਮਿਲੇ ਹੈਂ॥
Prof. Sahib Singh(ਗੁਰੂ ਰਾਮਦਾਸ ਜੀ ਨੂੰ) ਵਿਚਾਰ ਦੁਆਰਾ ਗਿਆਨ ਪ੍ਰਾਪਤ ਹੋਇਆ ਹੈ, (ਆਪ ਦੀ) ਬ੍ਰਿਤੀ ਇਕ-ਰਸ ਵਿਆਪਕ ਹਰੀ ਨਾਲ ਜੁੜੀ ਹੋਈ ਹੈ। (ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ) ਪਾਰਸ ਮਿਲ ਗਿਆ ਹੈ (ਜਿਸ ਦੀ ਬਰਕਤਿ ਨਾਲ ਗੁਰੂ ਰਾਮਦਾਸ) ਸਹਜ ਅਵਸਥਾ ਵਿਚ ਅੱਪੜ ਗਿਆ ਹੈ।

ਪਦ ਅਰਥ ਅਨਭਉ = ਗਿਆਨ (अनुभव)। ਉਨਮਨਿ = ਉਨਮਾਨ ਦੁਆਰਾ, ਵਿਚਾਰ ਦੀ ਰਾਹੀਂ। ਅਕਲ = (ਅਕਲ = ਨਾਸਤੀ ਕਲਾ ਅਵਯਵੋ ਯਸਯ। Not in Parts, without Parts, epithet of the Superme Spirit) ਇੱਕ-ਰਸ ਵਿਆਪਕ ਹਰੀ। ਪਾਰਸੁ = (ਗੁਰੂ ਅਮਰ ਦਾਸ ਜੀ)। ਭੇਟਿਆ = ਮਿਲਿਆ। ਸਹਜ ਘਰੇ = ਸ਼ਾਂਤੀ ਦੇ ਘਰ ਵਿਚ।

SikhNet (Spanish)Con desapego intuitivo, Él esta amorosamente entonado en el Valeroso Señor Inmanifiesto. Él encontró con Guru Amar Das, la Piedra Filosofal, en Su Propio Hogar

ਸਤਗੁਰ ਪਰਸਾਦਿ ਪਰਮ ਪਦੁ ਪਾਯਾ; ਭਗਤਿ ਭਾਇ ਭੰਡਾਰ ਭਰੇ ॥

satagur parasaad param pad paayaa; bhagat bhaae bhanddaar bhare |

Sant Singh KhalsaBy the Grace of the True Guru, He attained the supreme status; He is overflowing with the treasures of loving devotion.
Manmohan SinghBy The True Guru's grace, he has obtained the supreme status and his treasures are brimful with meditation and love.
Manmohan Singh (Punjabi)ਸੱਚੇ ਗੁਰਾਂ ਦੀ ਦਇਆ ਦੁਆਰਾ ਉਨ੍ਹਾਂ ਨੂੰ ਮਹਾਨ ਮਰਤਬਾ ਪਰਾਪਤ ਹੋ ਗਿਆ ਹੈ ਅਤੇ ਉਨ੍ਹਾਂ ਦੇ ਖਜਾਨੇ ਸਿਮਰਨ ਤੇ ਪ੍ਰੇਮ ਨਾਲ ਪਰੀਪੂਰਨ ਹਨ।
Fareedkot Teekaਤਾਂ ਤੇ ਤਿਨ ਸਤਿਗੁਰੋਂ ਕੀ ਕ੍ਰਿਪਾ ਤੇ ਜੋ ਆਪ ਨੇ ਮੋਖ ਪਦ ਪਾਯਾ ਹੈ, ਤਿਸੀ ਤੇ ਆਪ ਕੇ ਭੰਡਾਰੇ ਭਗਤੀ ਔ ਭਾਇ ਸੇ ਭਰੇ ਹੂਏ ਹੈਂ॥
Prof. Sahib Singhਸਤਿਗੁਰੂ (ਅਮਰਦਾਸ ਜੀ) ਦੀ ਕ੍ਰਿਪਾ ਨਾਲ (ਗੁਰੂ ਰਾਮਦਾਸ ਨੇ) ਉੱਚੀ ਪਦਵੀ ਪਾਈ ਹੈ ਅਤੇ ਭਗਤੀ ਦੇ ਪਿਆਰ ਨਾਲ (ਆਪ ਦੇ) ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਪਰਸਾਦਿ = ਕ੍ਰਿਪਾ ਨਾਲ। ਭਗਤਿ ਭਾਇ = ਭਗਤੀ ਦੇ ਪਿਆਰ ਨਾਲ। ਭੰਡਾਰ = ਖ਼ਜ਼ਾਨੇ।

SikhNet (Spanish)y por la Gracia del Verdadero Guru obtuvo el Estado Supremo, y los adorables Tesoros de Devoción

ਮੇਟਿਆ ਜਨਮਾਂਤੁ, ਮਰਣ ਭਉ ਭਾਗਾ; ਚਿਤੁ ਲਾਗਾ ਸੰਤੋਖ ਸਰੇ ॥

mettiaa janamaant, maran bhau bhaagaa; chit laagaa santokh sare |

Sant Singh KhalsaHe was released from reincarnation, and the fear of death was taken away. His consciousness is attached to the Lord, the Ocean of contentment.
Manmohan SinghHe is rid of future births, his fear of death is removed and his mind is attached to God, the ocean of contentment.
Manmohan Singh (Punjabi)ਉਹ ਹੋਰ ਜਨਮਾਂ ਤੋਂ ਖਲਾਸੀ ਪਾ ਗਏ ਹਨ, ਉਨ੍ਹਾਂ ਦਾ ਮੌਤ ਦਾ ਡਰ ਦੂਰ ਹੋ ਗਿਆ ਹੈ ਅਤੇ ਉਨ੍ਹਾਂ ਦਾ ਮਨ ਸੰਤੁਸ਼ਟਤਾ ਦੇ ਸਮੁੰਦਰ ਵਾਹਿਗੁਰੂ ਨਾਲ ਜੁੜ ਗਿਆ ਹੈ।
Fareedkot Teekaਆਪ ਨੇ ਜਨਮ ਮੇਟਿਆ ਹੈ ਅੰਤ ਕੋ ਜੋ ਮਰਨ ਕਾ ਭੈ ਥਾ, ਸੋ ਭੀ ਭਾਗਾ ਹੈ। ਸੰਤੋਖਾਦਿ ਕੇ ਗੁਣੋਂ ਕੇ ਸਮੁੰਦ੍ਰ ਪਰਮੇਸ੍ਵਰ ਮੇਂ ਆਪ ਕਾ ਚਿਤ ਲਾਗਾ ਹੂਆ ਹੈ॥
Prof. Sahib Singhਗੁਰੂ ਰਾਮਦਾਸ ਜੀ ਨੇ (ਆਪਣਾ) ਜਨਮ ਮਰਨ ਮਿਟਾ ਲਿਆ ਹੋਇਆ ਹੈ, (ਗੁਰੂ ਰਾਮਦਾਸ ਜੀ ਦਾ) ਮੌਤ ਦਾ ਡਰ ਦੂਰ ਹੋ ਚੁਕਿਆ ਹੈ ਅਤੇ (ਉਹਨਾਂ ਦਾ) ਚਿੱਤ ਸੰਤੋਖ ਦੇ ਸਰੋਵਰ ਅਕਾਲ ਪੁਰਖ ਵਿਚ ਜੁੜਿਆ ਹੋਇਆ ਹੈ।

ਪਦ ਅਰਥ ਜਨਮਾਂਤੁ = ਜਨਮ ਅਤੇ ਅੰਤ, ਜਨਮ ਅਤੇ ਮਰਨ। ਮਰਣ ਭਉ = ਮੌਤ ਦਾ ਡਰ। ਸੰਤੋਖ ਸਰੇ = ਸੰਤੋਖ ਦੇ ਸਰੋਵਰ ਵਿਚ, ਅਕਾਲ ਪੁਰਖ ਵਿਚ।

SikhNet (Spanish)fluyen incansablemente de Él. Fue liberado de la reencarnación y el miedo a la muerte desapareció.

ਕਵਿ ਕਲੵ. ਠਕੁਰ ਹਰਦਾਸ ਤਨੇ; ਗੁਰ ਰਾਮਦਾਸ ਸਰ ਅਭਰ ਭਰੇ ॥੪॥

kav kalay. tthakur haradaas tane; gur raamadaas sar abhar bhare |4|

Sant Singh KhalsaSo speaks KALL the poet: Guru Raam Daas, the son of Har Daas, fills the empty pools to overflowing. ||4||
Manmohan SinghSays Kalsahar, the bard, Guru Ram Dass, the son of 'Thakar Har Dass, fills the empty tanks.
Manmohan Singh (Punjabi)ਭੱਟ ਕਲਸਹਾਰ ਆਖਦਾ ਹੈ, ਠਾਕੁਰ ਹਰਦਾਸ ਦੇ ਪੁਤ੍ਰ ਗੁਰੂ ਰਾਮਦਾਸ ਜੀ, ਖਾਲੀ ਸਰੋਵਰਾਂ ਨੂੰ ਪਰੀਪੂਰਨ ਕਰ ਦਿੰਦੇ ਹਨ।
Fareedkot Teekaਸ੍ਰੀ 'ਕਲ' ਕਵੀ ਜੀ ਕਹਿਤੇ ਹੈਂ: ਹੇ ਸ੍ਰੀ ਹਰਿਦਾਸ (ਠਾਕੁਰ) ਸ੍ਵਾਮੀ ਕੇ ਸਪੁਤ੍ਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਨੇ ਜੋ ਅਭਰ ਸਰੋਵਰ ਥੇ, ਭਾਵ ਰੰਕ ਸੇ ਬੀ ਰੰਕ ਆਪ ਨੇ ਕ੍ਰਿਪਾ ਕਰ ਕੇ ਸਰਬ ਸੰਪਤਾ ਸੇ ਵਾ ਗੁਣਾਂ ਸੇ ਭਰ ਦੀਏ ਹੈਂ॥੪॥
Prof. Sahib Singhਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੪॥
SikhNet (Spanish)Su Conciencia está apegada al Señor, el Océano de Contentamiento. Así dice Kal el poeta, Guru Ram Das, hijo de Jar Das, llena los lagos vacíos hasta derramarlos. (4)

Open this shabad →

Shabad Bhatt Kalh Sahar Svaiyay Fourth Mehl

ਅਭਰ ਭਰੇ, ਪਾਯਉ ਅਪਾਰੁ; ਰਿਦ ਅੰਤਰਿ ਧਾਰਿਓ ॥

abhar bhare, paayau apaar; rid antar dhaario |

Sant Singh KhalsaHe fills the empty to overflowing; He has enshrined the Infinite within His heart.
Manmohan SinghThe empty ones thou fill, O Guru. Thou have obtained the infinite Lord whom thou have enshrined in thy mind.
Manmohan Singh (Punjabi)ਖਾਲੀਆਂ ਨੂੰ ਤੂੰ ਪਰੀਪੂਰਨ ਕਰ ਦਿੰਦਾ ਹੈ, ਹੇ ਗੁਰਦੇਵ! ਤੂੰ ਬੇਅੰਤ ਪ੍ਰਭੂ ਨੂੰ ਪਾ ਲਿਆ ਹੈ, ਜਿਸ ਨੂੰ ਤੂੰ ਆਪਣੇ ਹਿਰਦੇ ਅੰਦਰ ਟਿਕਾਇਆ ਹੋਇਆ ਹੈ।
Fareedkot Teekaਹੇ ਸਤਿਗੁਰ ਜੀ! ਆਪ ਨੇ (ਅਭਰ) ਖਾਲੀ ਭਰੇ ਹੈਂ ਔ ਅਪਾਰ ਵਾਹਿਗੁਰੂ ਕੌ ਧਿਆਯਾ ਹੈ ਔ ਰਿਦੇ ਬੀਚ ਧਿਆਨ ਬੀ ਤਿਸੀ ਕਾ ਹੀ ਧਾਰਿਆ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੇ) ਖ਼ਾਲੀ ਹਿਰਦਿਆਂ ਦੇ ਭਰਨ ਵਾਲਾ ਬੇਅੰਤ ਹਰੀ ਲੱਭ ਲਿਆ ਹੈ, (ਆਪ ਨੇ ਬੇਅੰਤ ਹਰੀ ਨੂੰ ਆਪਣੇ) ਹਿਰਦੇ ਵਿਚ ਟਿਕਾਇਆ ਹੈ,

ਪਦ ਅਰਥ ਅਭਰ ਭਰੇ = ਨਾਹ-ਭਰਿਆਂ ਦੇ ਭਰਨ ਵਾਲਾ, ਖ਼ਾਲੀ ਹਿਰਦਿਆਂ ਦੇ ਭਰਨ ਵਾਲਾ ਹਰੀ। ਪਾਯਉ = ਪ੍ਰਾਪਤ ਕੀਤਾ ਹੈ। ਅਪਾਰ = ਬੇਅੰਤ ਹਰੀ। ਰਿਦ ਅੰਤਿਰ = ਹਿਰਦੇ ਵਿਚ। ਧਾਰਿਓ = ਟਿਕਾਇਆ ਹੈ।

SikhNet (Spanish)Llena lo que está vacío hasta derramarse, ha enaltecido el Infinito en Su Corazón.

ਦੁਖ ਭੰਜਨੁ ਆਤਮ ਪ੍ਰਬੋਧੁ; ਮਨਿ ਤਤੁ ਬੀਚਾਰਿਓ ॥

dukh bhanjan aatam prabodh; man tat beechaario |

Sant Singh KhalsaWithin His mind, He contemplates the essence of reality, the Destroyer of pain, the Enlightener of the soul.
Manmohan SinghWithin thy mind thou reflects on the 'Real thing, who is the Destroyer of distress and the awakener of the soul.
Manmohan Singh (Punjabi)ਆਪਣੇ ਚਿੱਤ ਅੰਦਰ ਤੂੰ ਸਾਰ ਵਸਤੂ ਦਾ ਸਿਮਰਨ ਕਰਦਾ ਹੈ, ਜੋ ਕਸ਼ਟ ਹਰਣਹਾਰ ਅਤੇ ਆਤਮਾ ਨੂੰ ਜਗਾਉਣਹਾਰ ਹੈ।
Fareedkot Teekaਧਿਆਨ ਧਾਰਨਾ ਹਾਰਿਓਂ ਕੇ ਰਿਦੇ ਮੇਂ ਦੁਖੋਂ ਕੇ ਨਸਟ ਕਰਨੇਹਾਰਾ ਆਤਮ ਬੋਧ ਹੂਆ ਹੈ ਔ ਤਤ ਮਿਥਿਆ ਕਾ ਬੀਚਰ (ਪਰ) ਭਲੀ ਪ੍ਰਕਾਰ ਸੇ ਮਨ ਕੇ ਬੀਚ ਵੀਚਾਰਿਆ ਹੈ॥
Prof. Sahib Singh(ਅਤੇ ਆਪਣੇ) ਮਨ ਵਿਚ (ਉਸ) ਅਕਾਲ ਪੁਰਖ ਨੂੰ ਸਿਮਰਿਆ ਹੈ (ਜੋ) ਦੁੱਖਾਂ ਦਾ ਨਾਸ ਕਰਨ ਵਾਲਾ ਹੈ ਅਤੇ ਆਤਮਾ ਦੇ ਜਗਾਉਣ ਵਾਲਾ ਹੈ।

ਪਦ ਅਰਥ ਤਤੁ = ਸਾਰੀ ਸ੍ਰਿਸ਼ਟੀ ਦਾ ਮੁੱਢ। ਆਤਮ ਪ੍ਰਬੋਧੁ = ਆਤਮਾ ਨੂੰ ਜਗਾਉਣ ਵਾਲਾ ਹਰੀ। ਬੀਚਾਰਿਓ = ਸਿਮਰਿਆ ਹੈ।

SikhNet (Spanish)Con Su mente Él Medita en la Esencia de la Realidad, el Destructor del dolor, el Iluminador del Alma.

ਸਦਾ ਚਾਇ ਹਰਿ ਭਾਇ; ਪ੍ਰੇਮ ਰਸੁ. ਆਪੇ ਜਾਣਇ ॥

sadaa chaae har bhaae; prem ras. aape jaane |

Sant Singh KhalsaHe yearns for the Lord's Love forever; He Himself knows the sublime essence of this Love.
Manmohan SinghThou ever yearn for the Lord's love and thyself realise the relish of this love.
Manmohan Singh (Punjabi)ਤੂੰ ਸਦੀਵ ਹੀ ਪ੍ਰਭੂ ਦੀ ਪ੍ਰੀਤ ਨੂੰ ਲੋਚਦਾ ਹੈ ਅਤੇ ਖੁਦ ਹੀ ਇਸ ਪ੍ਰੀਤ ਦੇ ਸੁਆਦ ਨੂੰ ਅਨੁਭਵ ਕਰਦਾ ਹੈ।
Fareedkot Teekaਹਰੀ ਕੇ (ਭਾਇ) ਪ੍ਰੇਮ ਕਾ ਸਦਾ (ਚਾਇ) ਉਤਸਾਹਿ ਹੈ, ਤਿਸ ਪ੍ਰੇਮ ਕੇ ਰਸ ਕੋ ਤੁਮ ਆਪੇ ਹੀ ਜਾਣਤੇ ਹੋ॥
Prof. Sahib Singh(ਗੁਰੂ ਰਾਮਦਾਸ) ਨਿੱਤ ਖ਼ੁਸ਼ੀ ਵਿਚ (ਰਹਿੰਦਾ ਹੈ), ਹਰੀ ਦੇ ਪਿਆਰ ਵਿਚ (ਮਸਤ ਹੈ ਅਤੇ ਹਰੀ ਦੇ) ਪਿਆਰ ਦੇ ਸੁਆਦ ਨੂੰ ਉਹ ਆਪ ਹੀ ਜਾਣਦਾ ਹੈ।

ਪਦ ਅਰਥ ਚਾਇ = ਚਾਉ ਵਿਚ, ਖ਼ੁਸ਼ੀ ਵਿਚ। ਹਰਿ ਭਾਇ = ਹਰੀ ਦੇ ਪਿਆਰ ਵਿਚ। ਜਾਣਇ = ਜਾਣੈ, ਜਾਣਦਾ ਹੈ।

SikhNet (Spanish)Él añora el Amor del Señor por siempre, Él Mismo conoce la Sublime Esencia de Su Amor,

ਸਤਗੁਰ ਕੈ ਪਰਸਾਦਿ; ਸਹਜ ਸੇਤੀ ਰੰਗੁ ਮਾਣਇ ॥

satagur kai parasaad; sehaj setee rang maane |

Sant Singh KhalsaBy the Grace of the True Guru, He intuitively enjoys this Love.
Manmohan SinghBy the True Guru's grace, thou enjoy celestial beatitude with ease.
Manmohan Singh (Punjabi)ਸੱਚੇ ਗੁਰਾਂ ਦੀ ਰਹਿਮਤ ਸਦਕਾ ਤੂੰ ਬੈਕੁੰਠੀ ਅਨੰਦ ਨੂੰ ਆਰਾਮ ਨਾਲ ਭੋਗਦਾ ਹੈ।
Fareedkot Teekaਸਤਿਗੁਰ ਤੀਸਰੇ ਪਾਤਿਸਾਹ ਜੀ ਕੀ ਕ੍ਰਿਪਾ ਤੇ ਆਪ (ਸਹਜ) ਗਿਆਨ ਕੇ ਸਹਿਤ (ਰੰਗ) ਅਨੰਦ (ਮਾਣਇ) ਭੋਗ ਰਹੇ ਹੋ॥
Prof. Sahib Singh(ਗੁਰੂ ਰਾਮਦਾਸ) ਸਤਗੁਰੂ (ਅਮਰਦਾਸ ਜੀ) ਦੀ ਕਿਰਪਾ ਦੁਆਰਾ ਆਤਮਕ ਅਡੋਲਤਾ ਨਾਲ ਆਨੰਦ ਮਾਣ ਰਿਹਾ ਹੈ।

ਪਦ ਅਰਥ ਸਤਗੁਰ ਕੈ ਪਰਸਾਦਿ = ਗੁਰੂ (ਅਮਰਦਾਸ ਜੀ) ਦੀ ਕਿਰਪਾ ਨਾਲ। ਮਾਣਇ = ਮਾਣੈ, ਮਾਣਦਾ ਹੈ। ਸਹਜ ਸੇਤੀ = ਆਤਮਕ ਅਡੋਲਤਾ ਨਾਲ।

SikhNet (Spanish)por la Gracia del Guru Verdadero intuitivamente disfruta de este Amor.

ਨਾਨਕ ਪ੍ਰਸਾਦਿ. ਅੰਗਦ ਸੁਮਤਿ; ਗੁਰਿ ਅਮਰਿ. ਅਮਰੁ ਵਰਤਾਇਓ ॥

naanak prasaad. angad sumat; gur amar. amar varataaeo |

Sant Singh KhalsaBy the Grace of Guru Nanak, and the sublime teachings of Guru Angad, Guru Amar Daas broadcast the Lord's Command.
Manmohan SinghThrough the grace of Nanak and the sublime instruction of Angad Guru Amar Dass brought into play the Lord's command.
Manmohan Singh (Punjabi)ਨਾਨਕ ਦੀ ਮਿਹਰ ਅਤੇ ਅੰਗਦ ਦੀ ਸ਼੍ਰੇਸ਼ਟ ਸਿਖਿਆ ਰਾਹੀਂ ਗੁਰੂ ਅਮਰਦਾਸ ਨੇ ਸੁਆਮੀ ਦਾ ਫੁਰਮਾਨ ਪ੍ਰਚਲਤ ਕੀਤਾ ਹੈ।
Fareedkot Teekaਸ੍ਰੀ ਗੁਰੂ ਨਾਨਕ ਸਾਹਿਬ ਜੀ ਕੀ ਕ੍ਰਿਪਾ ਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੋ (ਸੁਮਤਿ) ਸ੍ਰੇਸ਼ਟ ਮਤੀ ਪ੍ਰਾਪਤਿ ਭਈ ਹੈ। ਆਗੇ ਤਿਨੋਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਕਾ (ਅਮਰਿ) ਹੁਕਮ ਵਰਤਾਇਆ ਹੈ॥
Prof. Sahib Singh(ਗੁਰੂ) ਨਾਨਕ ਜੀ ਦੀ ਕਿਰਪਾ ਨਾਲ (ਅਤੇ ਗੁਰੂ) ਅੰਗਦ ਜੀ ਦੀ ਬਖ਼ਸ਼ੀ ਸੁੰਦਰ ਬੁੱਧ ਨਾਲ, ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਦਾ ਹੁਕਮ ਵਰਤੋਂ ਵਿਚ ਲਿਆਂਦਾ ਹੈ,

ਪਦ ਅਰਥ ਨਾਨਕ ਪ੍ਰਸਾਦਿ = (ਗੁਰੂ) ਨਾਨਕ ਦੀ ਕ੍ਰਿਪਾ ਨਾਲ। ਅੰਗਦ ਸੁਮਤਿ = (ਗੁਰੂ) ਅੰਗਦ (ਦੇਵ ਜੀ) ਦੀ ਦਿੱਤੀ ਸੁਮੱਤ ਨਾਲ। ਗੁਰਿ ਅਮਰਿ = ਗੁਰੂ ਅਮਰਦਾਸ ਨੇ। ਅਮਰੁ = (ਅਕਾਲ ਪੁਰਖ ਦਾ) ਹੁਕਮ। ਵਰਤਾਇਓ = ਕਮਾਇਆ ਹੈ, ਵਰਤੋਂ ਵਿਚ ਲਿਆਂਦਾ ਹੈ।

SikhNet (Spanish)Por la Gracia de Guru Nanak y las Sublimes Enseñanzas de Guru Angad,

ਗੁਰ ਰਾਮਦਾਸ ਕਲੵੁਚਰੈ; ਤੈਂ ਅਟਲ ਅਮਰ ਪਦੁ ਪਾਇਓ ॥੫॥

gur raamadaas kalayucharai; tain attal amar pad paaeo |5|

Sant Singh KhalsaSo speaks KALL: O Guru Raam Daas, You have attained the status of eternal and imperishable dignity. ||5||
Manmohan SinghSays Kall, the bard, thou, O Guru Ram Dass, has attained the eternal and imperishable dignity.
Manmohan Singh (Punjabi)ਭੱਟ ਕਲ ਕਹਿੰਦਾ ਹੈ, ਤੂੰ ਹੇ ਗੁਰੂ ਰਾਮਦਾਸ! ਅਹਿੱਲ ਅਤੇ ਅਬਿਨਾਸ਼ੀ ਪਦਵੀ ਪਰਾਪਤ ਕਰ ਲਈ ਹੈ।
Fareedkot Teekaਸ੍ਰੀ ਕਲ ਜੀ ਉਚਾਰਨ ਕਰਤੇ ਹੈਂ: ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਨੇ ਸ੍ਰੀ ਗੁਰੂ ਅਮਰ ਦਾਸ ਸਾਹਿਬ ਜੀ ਕੀ ਕ੍ਰਿਪਾ ਤੇ ਅਟਲ ਰੂਪ ਅਮਰ ਪਦ ਕੋ ਪਾਯਾ ਹੈ॥੫॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ (ਕਿ) ਹੇ ਗੁਰੂ ਰਾਮਦਾਸ ਜੀ! ਤੂੰ ਸਦਾ-ਥਿਰ ਰਹਿਣ ਵਾਲੇ ਅਬਿਨਾਸੀ ਹਰੀ ਦੀ ਪਦਵੀ ਪ੍ਰਾਪਤ ਕਰ ਲਈ ਹੈ ॥੫॥

ਪਦ ਅਰਥ ਗੁਰ ਰਾਮਦਾਸ = ਹੇ ਗੁਰੂ ਰਾਮਦਾਸ! ਕਲ੍ਯ੍ਯੁਚਰੈ = ਕਲ੍ਹ ਉਚਰੈ, ਕਲ੍ਯ੍ਯਸਹਾਰ ਆਖਦਾ ਹੈ ॥੫॥

SikhNet (Spanish)Guru Amar Das anunció el Mandato del Señor. Así dice Kal el poeta, Guru Ram Das, has obtenido el Estado de la Eterna e Imperecedera Dignidad. (5)

Open this shabad →

Shabad Bhatt Kalh Sahar Svaiyay Fourth Mehl

ਸੰਤੋਖ ਸਰੋਵਰਿ ਬਸੈ; ਅਮਿਅ ਰਸੁ ਰਸਨ ਪ੍ਰਕਾਸੈ ॥

santokh sarovar basai; amia ras rasan prakaasai |

Sant Singh KhalsaYou abide in the pool of contentment; Your tongue reveals the Ambrosial Essence.
Manmohan SinghThou abide in the tank of contentment and thy tongue reveals the delicious Name-Nectar.
Manmohan Singh (Punjabi)ਤੂੰ ਸੰਤੁਸ਼ਟ ਦੇ ਤਾਲਾਬ ਅੰਦਰ ਵਸਦਾ ਹੈ ਅਤੇ ਤੇਰੀ ਜਿਹਭਾ ਰਸੀਲੇ ਨਾਮ-ਅੰਮ੍ਰਿਤ ਨੂੰ ਜਾਹਰ ਕਰਦੀ ਹੈ।
Fareedkot Teekaਹੇ ਸਤਿਗੁਰ ਜੀ! ਆਪ ਸੰਤੋਖ ਆਦੀ ਗੁਣੋਂ ਕੇ ਸਰੋਵਰ ਮੇਂ ਨਿਵਾਸ ਕਰਤੇ ਹੋ ਔਰ ਆਪ ਕੀ ਹੀ ਰਸਨਾ ਤੇ ਅੰਮ੍ਰਿਤ ਰਸ ਹੀ ਪ੍ਰਕਾਸਤਾ ਹੈ, ਭਾਵ ਅੰਮ੍ਰਿਤ ਰੂਪ ਉਪਦੇਸ ਕਰਤੇ ਹੈਂ॥
Prof. Sahib Singh(ਗੁਰੂ ਰਾਮਦਾਸ) ਸੰਤੋਖ ਦੇ ਸਰੋਵਰ ਵਿਚ ਵੱਸਦਾ ਹੈ, (ਅਤੇ ਆਪਣੀ) ਜੀਭ ਨਾਲ ਨਾਮ-ਅੰਮ੍ਰਿਤ ਦੇ ਸੁਆਦ ਨੂੰ ਪਰਗਟ ਕਰਦਾ ਹੈ।

ਪਦ ਅਰਥ ਸਰੋਵਰਿ = ਸਰੋਵਰ ਵਿਚ। ਬਸੈ = (ਗੁਰੂ ਰਾਮਦਾਸ) ਵੱਸਦਾ ਹੈ। ਅਮਿਅ ਰਸੁ = ਨਾਮੁ-ਅੰਮ੍ਰਿਤ ਦਾ ਸੁਆਦ। ਰਸਨ = ਜੀਭ ਨਾਲ। ਪ੍ਰਕਾਸੈ = ਪਰਗਟ ਕਰਦਾ ਹੈ।

SikhNet (Spanish)Habitas en el Tanque de Néctar, Tus labios revelan la Esencia Ambrosial,

ਮਿਲਤ ਸਾਂਤਿ ਉਪਜੈ; ਦੁਰਤੁ ਦੂਰੰਤਰਿ ਨਾਸੈ ॥

milat saant upajai; durat doorantar naasai |

Sant Singh KhalsaMeeting with You, a tranquil peace wells up, and sins run far away.
Manmohan SinghMeeting with thee, tranquility wells up and sin flees away from the mortal's mind.
Manmohan Singh (Punjabi)ਤੇਰੇ ਨਾਲ ਮਿਲਣ ਦੁਆਰਾ ਠੰਡ-ਚੈਨ ਉਤਪੰਨ ਹੋ ਆਉਂਦੀ ਹੈ ਅਤੇ ਪਾਪ ਪ੍ਰਾਣੀ ਦੇ ਮਨ ਤੋਂ ਦੂਰ ਦੌੜ ਜਾਂਦਾ ਹੈ।
Fareedkot Teekaਆਪ ਕੇ ਮਿਲਾਪ ਤੇ ਰਿਦੇ ਮੇਂ ਸ਼ਾਂਤੀ ਉਪਜਤੀ ਹੈ ਔਰ (ਦੁਰਤੁ) ਪਾਪੋਂ ਕਾ ਸਮਦਾਯ ਅੰਤਰ ਤੇ ਦੂਰ ਨਾਸ ਜਾਤਾ ਹੈ॥
Prof. Sahib Singh(ਗੁਰੂ ਰਾਮਦਾਸ ਜੀ ਦਾ) ਦਰਸ਼ਨ ਕੀਤਿਆਂ (ਹਿਰਦੇ ਵਿਚ) ਠੰਢ ਪੈਦਾ ਹੁੰਦੀ ਹੈ ਅਤੇ ਪਾਪ ਦੂਰੋਂ ਹੀ (ਵੇਖ ਕੇ) ਨਾਸ ਹੋ ਜਾਂਦਾ ਹੈ।

ਪਦ ਅਰਥ ਮਿਲਤ = (ਗੁਰੂ ਅਮਰਦਾਸ ਜੀ ਨੂੰ) ਮਿਲਿਆਂ। ਸਾਂਤਿ = ਠੰਡ। ਦੁਰਤੁ = ਪਾਪ। ਦੂਰੰਤਰਿ = ਦੂਰੋਂ ਹੀ। ਨਾਸੈ = ਨਾਸ ਹੋ ਜਾਂਦਾ ਹੈ।

SikhNet (Spanish)encontrándome Contigo, una Tranquila Paz es edificada y los errores se alejan,

ਸੁਖ ਸਾਗਰੁ ਪਾਇਅਉ ਦਿੰਤੁ; ਹਰਿ ਮਗਿ. ਨ ਹੁਟੈ ॥

sukh saagar paaeaau dint; har mag. na huttai |

Sant Singh KhalsaYou have attained the Ocean of peace, and You never grow tired on the Lord's path.
Manmohan SinghBlessed by Guru Amar Dass, thou have attained the Ocean of peace and thou grow not weary in thy God's way.
Manmohan Singh (Punjabi)ਗੁਰੂ ਅਮਰਦਾਸ ਜੀ ਦੇ ਬਖਸ਼ੇ ਹੋਏ ਤੂੰ ਆਰਾਮ ਦੇ ਸਮੁੰਦਰ ਨੂੰ ਪਾ ਲਿਆ ਹੈ ਅਤੇ ਆਪਣੇ ਰੱਬ ਦੇ ਰਾਹ ਅੰਦਰ ਤੂੰ ਹਾਰਦਾ ਹੁਟਦਾ ਨਹੀਂ।
Fareedkot Teekaਸੁਖੋਂ ਕਾ ਸਮੁੰਦ੍ਰ ਵਾਹਿਗੁਰੂ ਆਪ ਨੇ ਪਾਯਾ ਹੈ। ਸਤਿਗੁਰ ਤੀਸਰੇ ਪਾਤਿਸ਼ਾਹ ਜੀ ਕਾ (ਦਿੰਤੁ) ਦੀਆ ਹੂਆ ਜੋ ਉਪਦੇਸ਼ ਮਾਰਗ ਹੈ ਤਿਸ ਤੇ ਆਪ (ਹੁਟੈ) ਥਕਤ ਨਹੀਂ ਹੋਤੇ ਹੋ, ਭਾਵ ਤਿਸੀ ਮੇਂ ਚਲਤੇ ਹੋ॥
Prof. Sahib Singh(ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ) ਦਿੱਤਾ ਹੋਇਆ ਸੁਖਾਂ ਦਾ ਸਾਗਰ (ਪ੍ਰਭੂ-ਮਿਲਾਪ) ਪ੍ਰਾਪਤ ਕੀਤਾ ਹੈ, (ਤਾਹੀਏਂ ਗੁਰੂ ਰਾਮਦਾਸ) ਹਰੀ ਦੇ ਰਾਹ ਵਿਚ (ਤੁਰਦਾ ਹੋਇਆ) ਥੱਕਦਾ ਨਹੀਂ ਹੈ।

ਪਦ ਅਰਥ ਸੁਖ ਸਾਗਰੁ = ਸੁਖਾਂ ਦਾ ਸਮੁੰਦਰ (ਪ੍ਰਭੂ-ਮਿਲਾਪ)। ਦਿੰਤੁ = ਦਿੱਤਾ ਹੋਇਆ, (ਗੁਰੂ ਰਾਮਦਾਸ ਜੀ ਦਾ) ਬਖ਼ਸ਼ਿਆ ਹੋਇਆ। ਹਰਿ ਮਗਿ = ਹਰੀ ਦੇ ਰਾਹ ਵਿਚ। ਨ ਹੁਟੈ = ਥੱਕਦਾ ਨਹੀਂ।

SikhNet (Spanish)pues has obtenido el Océano de Paz y no te cansas nunca del Sendero del Señor.

ਸੰਜਮੁ ਸਤੁ ਸੰਤੋਖੁ; ਸੀਲ ਸੰਨਾਹੁ ਮਫੁਟੈ ॥

sanjam sat santokh; seel sanaahu mafuttai |

Sant Singh KhalsaThe armor of self-restraint, truth, contentment and humility can never be pierced.
Manmohan SinghThe coat-of-mail of thy self-restraint, truth, contentment and humility breaks not.
Manmohan Singh (Punjabi)ਤੇਰੇ ਸਵੈ-ਜ਼ਬਤ ਸੱਚ, ਸੰਤੁਸ਼ਟਤਾ ਅਤੇ ਨਿੰਮਰਤਾ ਦਾ ਸੰਜੋਅ ਟੁਟਦਾ ਨਹੀਂ।
Fareedkot Teeka(ਸੰਜਮ) ਇੰਦ੍ਰੀਓਂ ਕਾ ਜੀਤਨਾ ਔ ਸਤ, ਸੰਤੋਖ, (ਸੀਲ) ਸਾਂਤੀ ਸੁਭਾਵ ਆਦੀ ਗੁਣੋਂ ਰੂਪ ਜੋ (ਸੰਨਾਹ) ਸੰਜੋਇ (ਮਫੁਟੈ) ਅਰਥਾਤ ਟੂਟਣੇ ਸੇ ਰਹਿਤ ਹੈ, ਸੋ ਅਪਨੇ ਪਹਿਰਿਆ ਹੈ, ਭਾਵ ਪੂਰਬੋਕਤ ਗੁਣ ਧਾਰਨ ਕਰੇ ਹੈਂ॥
Prof. Sahib Singh(ਗੁਰੂ ਰਾਮਦਾਸ ਜੀ ਦਾ) ਸੰਜਮ ਸਤ ਸੰਤੋਖ ਤੇ ਮਿੱਠਾ ਸੁਭਾਉ-ਰੂਪ ਸੰਜੋਅ (ਅਜਿਹਾ ਹੈ ਕਿ ਉਹ) ਟੁੱਟਦਾ ਨਹੀਂ ਹੈ; (ਭਾਵ, ਆਪ ਸਦਾ ਇਹਨਾਂ ਗੁਣਾਂ-ਸੰਜੁਕਤ ਹਨ)।

ਪਦ ਅਰਥ ਮਫੁਟੈ = ਨਹੀਂ ਫੁੱਟਦਾ, ਨਹੀਂ ਟੁੱਟਦਾ। ਸੰਨਾਹੁ = ਸੰਜੋਅ। ਸੀਲ = ਮਿਠਾ ਸੁਭਾਉ।

SikhNet (Spanish)La Armadura de la Autodisciplina, Verdad, Contentamiento y Humildad no se rompen nunca.

ਸਤਿਗੁਰੁ ਪ੍ਰਮਾਣੁ, ਬਿਧ ਨੈ ਸਿਰਿਉ; ਜਗਿ. ਜਸ ਤੂਰੁ ਬਜਾਇਅਉ ॥

satigur pramaan, bidh nai siriau; jag. jas toor bajaaeaau |

Sant Singh KhalsaThe Creator Lord certified the True Guru, and now the world blows the trumpet of His Praises.
Manmohan SinghThe Creator-Lord has created the approved True Guru and the world plays the bugle of His praise.
Manmohan Singh (Punjabi)ਬਿਧਾਤੇ-ਸੁਆਮੀ ਨੇ ਪ੍ਰਮਾਣੀਕ ਸੱਚੇ ਗੁਰਾਂ ਨੂੰ ਰਚਿਆ ਹੈ ਅਤੇ ਸੰਸਾਰ ਉਨ੍ਹਾਂ ਦੀ ਕੀਰਤੀ ਦਾ ਬਿਗਲਲ ਵਜਾਉਂਦਾ ਹੈ।
Fareedkot Teekaਸਤਿਗੁਰੂ ਅਮਰਦਾਸ ਸਾਹਿਬ ਜੀ ਕੇ (ਪ੍ਰਮਾਣੁ) ਤੁਲ ਹੀ ਆਪ ਕੋ ਅਕਾਲ ਪੁਰਖ ਨੇ (ਸਿਰਿਉ) ਉਤਪਤਿ ਕੀਆ ਹੈ ਔ ਆਪ ਕੇ ਜਸ ਕਾ (ਤੂਰੁ) ਵਾਜਾ ਸਰਬ ਜਗਤ ਮੇਂ ਪ੍ਰਗਟਾਯਾ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੂੰ) ਕਰਤਾਰ ਨੇ ਗੁਰੂ (ਅਮਰਦਾਸ ਜੀ) ਦੇ ਤੁੱਲ ਬਣਾਇਆ ਹੈ, ਜਗਤ ਨੇ (ਆਪ ਦੀ) ਸੋਭਾ ਦਾ ਵਾਜਾ ਵਜਾਇਆ ਹੈ।

ਪਦ ਅਰਥ ਸਤਿਗੁਰੁ ਪ੍ਰਮਾਣੁ = ਗੁਰੂ ਅਮਰਦਾਸ ਜੀ ਦੇ ਤੁੱਲ। ਬਿਧਨੈ = ਬਿਧਨਾ ਨੇ, ਕਰਤਾਰ ਨੇ। ਸਿਰਿਉ = (ਗੁਰੂ ਰਾਮਦਾਸ ਜੀ ਨੂੰ) ਬਣਾਇਆ ਹੈ। ਜਗਿ = ਜਗਤ ਨੇ। ਜਸ ਤੂਰੁ = ਸੋਭਾ ਦਾ ਵਾਜਾ।

SikhNet (Spanish)El Señor Creador avaló al Guru, y ahora el mundo entero toca las Trompetas de Su Alabanza.

ਗੁਰ ਰਾਮਦਾਸ ਕਲੵੁਚਰੈ; ਤੈ. ਅਭੈ ਅਮਰ ਪਦੁ ਪਾਇਅਉ ॥੬॥

gur raamadaas kalayucharai; tai. abhai amar pad paaeaau |6|

Sant Singh KhalsaSo speaks KALL: O Guru Raam Daas, You have attained the state of fearless immortality. ||6||
Manmohan SinghSays Kall, thou, O Guru Ram Dass, has obtained the eternal and Imperishable status.
Manmohan Singh (Punjabi)ਕਲ ਆਖਦਾ ਹੈ, ਤੂੰ ਹੇ ਗੁਰੂ ਅਮਰਦਾਸ! ਅਹਿੱਲ ਅਬਿਨਾਸ਼ੀ ਮਰਤਬਾ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ 'ਕਲ' ਉਚਾਰਨ ਕਰਤੇ ਹੈਂ: ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਨੇ ਜੋ ਭੈ ਰਹਿਤ ਮੋਖ ਪਦ ਹੈ ਤਿਸ ਕੋ ਪਾਯਾ ਹੈ॥੬॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ "ਹੇ ਗੁਰੂ ਰਾਮਦਾਸ! ਤੂੰ ਨਿਰਭਉ ਅਤੇ ਅਬਿਨਾਸੀ ਹਰੀ ਦੀ ਪਦਵੀ ਪਾ ਲਈ ਹੈ'' ॥੬॥
SikhNet (Spanish)Así dice Kal el poeta, Guru Ram Das, has obtenido el Estado de la Inmortalidad sin miedos. (6)

Open this shabad →

Shabad Bhatt Kalh Sahar Svaiyay Fourth Mehl

ਜਗੁ ਜਿਤਉ. ਸਤਿਗੁਰ ਪ੍ਰਮਾਣਿ; ਮਨਿ ਏਕੁ ਧਿਆਯਉ ॥

jag jitau. satigur pramaan; man ek dhiaayau |

Sant Singh KhalsaO certified True Guru, You have conquered the world; You meditate single-mindedly on the One Lord.
Manmohan SinghO approved True Guru, thou have conquered the world and thou contemplate the One Lord in thy mind.
Manmohan Singh (Punjabi)ਤੂੰ ਹੇ ਪ੍ਰਮਾਣੀਕ ਸੱਚੇ ਗੁਰੂ! ਸੰਸਾਰ ਨੂੰ ਫਤਹ ਕਰ ਲਿਆ ਹੈ ਅਤੇ ਆਪਣੇ ਚਿੱਤ ਅੰਦਰ ਇਕ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ (ਪ੍ਰਮਾਣਿ) ਸਦਰਸ ਆਪ ਨੇ ਜਗਤ ਕੋ ਜੀਤਿਆ ਹੈ ਔਰ ਏਕ ਵਾਹਿਗੁਰੂ ਕਾ ਹੀ ਮਨ ਮੇਂ ਧਿਆਨ ਕੀਆ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਵਾਂਗ ਜਗਤ ਨੂੰ ਜਿੱਤਿਆ ਹੈ ਅਤੇ (ਆਪਣੇ) ਮਨ ਵਿਚ ਇੱਕ (ਅਕਾਲ ਪੁਰਖ) ਨੂੰ ਸਿਮਰਿਆ ਹੈ।

ਪਦ ਅਰਥ ਜਿਤਉ = ਜਿੱਤਿਆ ਹੈ। ਸਤਿਗੁਰ ਪ੍ਰਮਾਣਿ = ਗੁਰੂ (ਅਮਰਦਾਸ ਜੀ) ਵਾਂਗ।

SikhNet (Spanish)Oh, Aprobado y Verdadero Guru, has conquistado el mundo entero, Tú meditas con una mente Sencilla en el Señor. Bendito, Bendito sea Guru Amar Das, el Verdadero Guru, Quien implantó el Naam, en lo profundo del interior.

ਧਨਿ ਧਨਿ ਸਤਿਗੁਰ ਅਮਰਦਾਸੁ; ਜਿਨਿ ਨਾਮੁ ਦ੍ਰਿੜਾਯਉ ॥

dhan dhan satigur amaradaas; jin naam drirraayau |

Sant Singh KhalsaBlessed, blessed is Guru Amar Daas, the True Guru, who implanted the Naam, the Name of the Lord, deep within.
Manmohan SinghBlest, blest is Amar Dass, the True Guru, who has enshrined the Name within him.
Manmohan Singh (Punjabi)ਮੁਬਾਰਕ, ਮੁਬਾਰਕ ਹਨ ਸੱਚੇ ਗੁਰੂ ਅਮਰਦਾਸ ਜੀ, ਜਿਨ੍ਹਾਂ ਨੇ ਉਨ੍ਹਾਂ ਦੇ ਅੰਦਰ ਨਾਮ ਅਸਥਾਪਨ ਕੀਤਾ ਹੈ।
Fareedkot Teekaਧੰਨਤਾ ਕੇ ਯੋਗ੍ਯ ਜੋ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹੈਂ, ਸੋ ਧੰਨ੍ਯ ਹੈਂ, ਜਿਨੋਂ ਨੇ ਆਪ ਕੇ ਨਾਮ ਕਾ ਉਪਦੇਸ ਦ੍ਰਿੜਾਯਾ ਹੈ॥
Prof. Sahib Singhਸਤਿਗੁਰੂ ਅਮਰਦਾਸ ਧੰਨ ਹੈ, ਜਿਸ ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ।

ਪਦ ਅਰਥ ਜਿਨਿ = ਜਿਸ ਨੇ।

SikhNet (Spanish)El Naam es la Riqueza de los Nueve Tesoros, la Prosperidad y los Poderes Espirituales Sobrenaturales son Sus Esclavos.

ਨਵ ਨਿਧਿ ਨਾਮੁ ਨਿਧਾਨੁ; ਰਿਧਿ ਸਿਧਿ ਤਾ ਕੀ ਦਾਸੀ ॥

nav nidh naam nidhaan; ridh sidh taa kee daasee |

Sant Singh KhalsaThe Naam is the wealth of the nine treasures; prosperity and supernatural spiritual powers are His slaves.
Manmohan SinghThe Lord's Name is the treasure of nine sorts of riches, Prosperity and miraculous powers are his hand-maidens.
Manmohan Singh (Punjabi)ਪ੍ਰਭੂ ਦਾ ਨਾਮ ਨੌ ਕਿਸਮਾਂ ਦੇ ਪਦਾਰਥਾਂ ਦਾ ਖਜਾਨਾ ਹੈ। ਇਕਬਾਲ ਅਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦੀਆਂ ਟਹਿਲਣਾ ਹਨ।
Fareedkot Teekaਨਾਮ ਰੂਪੀ (ਨਿਧਾਨੁ) ਖਜਾਨਾ ਜੋ ਨੌਂ ਨਿਧੀਯੋਂ ਕੇ ਦੇਨੇਹਾਰਾ ਹੈ। ਰਿਧੀਆਂ ਔ ਸਿਧੀਆਂ ਭੀ ਸੰਪੂਰਨ ਤਿਸ ਨਾਮ ਕੀਆਂ ਦਾਸੀਆਂ ਹੈਂ, ਭਾਵ ਸੋ ਨਾਮ ਕੋ ਪ੍ਰਾਪਤਿ ਹੋਵਨੇ ਸੇ ਰਿਧ, ਸਿਧੀ, ਨਿਧੀ ਸਭੀ ਆਪ ਕੀ ਦਾਸੀ ਹੈਂ॥
Prof. Sahib Singh(ਗੁਰੂ ਰਾਮਦਾਸ ਜੀ ਨੂੰ) ਨਾਮ-ਖ਼ਜ਼ਾਨਾ ਮਿਲ ਗਿਆ ਹੈ, (ਮਾਨੋ) ਨੌ ਨਿਧੀਆਂ ਪ੍ਰਾਪਤ ਹੋ ਗਈਆਂ ਹਨ। ਸਭ ਰਿੱਧੀਆਂ ਤੇ ਸਿੱਧੀਆਂ ਉਸ ਦੀਆਂ ਦਾਸੀਆਂ ਹਨ।

ਪਦ ਅਰਥ ਨਵਨਿਧਿ = ਨੌ ਨਿਧੀਆਂ। ਨਿਧਾਨੁ = ਖ਼ਜ਼ਾਨਾ। ਤਾ ਕੀ = ਗੁਰੂ (ਰਾਮਦਾਸ ਜੀ) ਦੀਆਂ।

SikhNet (Spanish)Él es Bendecido con el Océano de la Sabiduría Intuitiva, pues se ha encontrado con el Imperecedero Señor nuestro Dios.

ਸਹਜ ਸਰੋਵਰੁ ਮਿਲਿਓ; ਪੁਰਖੁ ਭੇਟਿਓ ਅਬਿਨਾਸੀ ॥

sehaj sarovar milio; purakh bhettio abinaasee |

Sant Singh KhalsaHe is blessed with the ocean of intuitive wisdom; He has met with the Imperishable Lord God.
Manmohan SinghHe is blessed with the ocean of Divine knowledge and has met with the Imperishable Lord.
Manmohan Singh (Punjabi)ਉਨ੍ਹਾਂ ਨੂੰ ਬ੍ਰਹਿਮ-ਬੋਧ ਦੇ ਸਮੁੰਦਰ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਉਹ ਨਾਸ-ਰਹਿਤ ਸੁਆਮੀ ਨੂੰ ਮਿਲ ਪਏ ਹਨ।
Fareedkot Teeka(ਸਹਜ) ਗਿਆਨ ਰੂਪੀ ਜਲ ਕਾ ਸਰੋਵਰ ਸਤਿਗੁਰ ਆਪ ਕੋ ਮਿਲੈ ਹੈਂ, ਤਿਸੀ ਤੇ ਅਬਿਨਾਸੀ ਪੁਰਖ ਵਾਹਿਗੁਰੂ ਆਪ ਕੇ ਤਾਂਈ ਭੇਟਿਆ ਹੈ ਅਰਥਾਤ ਪ੍ਰਾਪਤ ਭਯਾ ਹੈ॥
Prof. Sahib Singh(ਗੁਰੂ ਰਾਮਦਾਸ ਜੀ ਨੂੰ) ਸ਼ਾਂਤੀ ਦਾ ਸਰੋਵਰ ਹਰੀ ਮਿਲ ਪਿਆ ਹੈ, ਅਬਿਨਾਸ਼ੀ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ।

ਪਦ ਅਰਥ ਸਹਜ ਸਰੋਵਰੁ = ਸਹਜ ਅਵਸਥਾ ਦਾ ਸਮੁੰਦਰ, ਸ਼ਾਂਤੀ ਦਾ ਸਮੁੰਦਰ ਅਕਾਲ ਪੁਰਖ। ਪੁਰਖੁ = ਸਰਬ ਵਿਆਪਕ ਪ੍ਰਭੂ।

SikhNet (Spanish)El Guru ha Implantado el Naam en lo profundo del interior, apegado al Naam,

ਆਦਿ ਲੇ ਭਗਤ. ਜਿਤੁ ਲਗਿ ਤਰੇ; ਸੋ ਗੁਰਿ ਨਾਮੁ ਦ੍ਰਿੜਾਇਅਉ ॥

aad le bhagat. jit lag tare; so gur naam drirraaeaau |

Sant Singh KhalsaThe Guru has implanted the Naam deep within; attached to the Naam, the devotees have been carried across since ancient times.
Manmohan SinghThe Guru has implanted in him the name, attached to which the saints have been ever ferried across since primeval times.
Manmohan Singh (Punjabi)ਗੁਰਾਂ ਨੇ ਉਨ੍ਹਾਂ ਅੰਦਰ ਉਹ ਨਾਮ ਪੱਕਾ ਕੀਤਾ ਹੈ, ਜਿਸ ਨਾਲ ਜੁੜ ਕੇ ਪਰਾ ਪੂਰਬਲੇ ਸਮੇ ਤੋਂ ਸੰਤ ਹਮੇਸ਼ਾਂ ਪਾਰ ਉਤਰ ਜਾਂਦੇ ਰਹੇ ਹਨ।
Fareedkot Teekaਜਿਸ ਨਾਮ ਕੇ ਆਸਰੇ ਲਗ ਕਰ ਕੇ ਪੂਰਬਲੇ ਕਬੀਰ ਜੀ ਆਦੀ ਭਗਤ ਸੰਸਾਰ ਸਿੰਧ ਸੇ ਤਰੇ ਹੈਂ, ਸ੍ਰੀ ਗੁਰੂ ਤੀਸਰੇ ਪਾਤਿਸ਼ਾਹ ਜੀ ਨੇ ਆਪ ਕੋ ਨਾਮ ਦ੍ਰਿੜਾਯਾ ਹੈ॥
Prof. Sahib Singhਜਿਸ (ਨਾਮ) ਵਿਚ ਲੱਗ ਕੇ ਮੁੱਢ ਤੋਂ ਹੀ ਭਗਤ ਤਰਦੇ ਆਏ ਹਨ, ਉਹ ਨਾਮ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ) ਨੂੰ ਦ੍ਰਿੜ੍ਹ ਕਰਾਇਆ ਹੈ।

ਪਦ ਅਰਥ ਆਦਿ ਲੇ = ਮੁੱਢ ਤੋਂ ਲੈ ਕੇ। ਜਿਤੁ ਲਗਿ = ਜਿਸ (ਨਾਮ) ਵਿਚ ਲੱਗ ਕੇ। ਸੋ = ਉਹ (ਨਾਮ)। ਗੁਰਿ = ਗੁਰੂ (ਅਮਰਦਾਸ ਜੀ) ਨੇ।

SikhNet (Spanish)los Devotos han sido llevados a través desde tiempos inmemoriales.

ਗੁਰ ਰਾਮਦਾਸ ਕਲੵੁਚਰੈ; ਤੈ. ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥

gur raamadaas kalayucharai; tai. har prem padaarath paaeaau |7|

Sant Singh KhalsaSo speaks KALL: O Guru Raam Daas, You have obtained the wealth of the Lord's Love. ||7||
Manmohan SinghO Guru Ram Dass, thou have attained the wealth of the Lord's love; says Kall, the poet.
Manmohan Singh (Punjabi)ਕਵੀਸ਼ਰ, ਕਲ ਆਖਦਾ ਹੈ, ਤੈਨੂੰ ਹੇ ਗੁਰੂ ਰਾਮਦਾਸ! ਪ੍ਰਭੂ ਦੇ ਪਿਆਰ ਦੀ ਦੌਲਤ ਪਰਾਪਤ ਹੋਈ ਹੈ।
Fareedkot Teekaਸ੍ਰੀ 'ਕਲ' ਜੀ ਕਹਿਤੇ ਹੈਂ ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਨੇ ਹਰੀ ਕਾ ਪ੍ਰੇਮ ਪਦਾਰਥ ਪਾਯਾ ਹੈ॥੭॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ ਜੀ! ਤੂੰ ਅਕਾਲ ਪੁਰਖ ਦੇ ਪਿਆਰ ਦਾ (ਉੱਤਮ) ਪਦਾਰਥ ਪਾ ਲਿਆ ਹੈ' ॥੭॥
SikhNet (Spanish)Así dice Kal el poeta, Guru Ram Das, has obtenido la Riqueza del Amor del Señor. (7)

Open this shabad →

Shabad Bhatt Kalh Sahar Svaiyay Fourth Mehl

ਪ੍ਰੇਮ ਭਗਤਿ ਪਰਵਾਹ; ਪ੍ਰੀਤਿ ਪੁਬਲੀ. ਨ ਹੁਟਇ ॥

prem bhagat paravaah; preet pubalee. na hutte |

Sant Singh KhalsaThe flow of loving devotion and primal love does not stop.
Manmohan SinghThe low of loving-adoration and the prenatal affection ceases not.
Manmohan Singh (Punjabi)ਪਿਆਰੀ-ਉਪਾਸ਼ਨਾ ਅਤੇ ਪੂਰਬਲੇ ਜਨਮਾਂ ਦੀ ਪਿਰਹੜੀ ਦਾ ਬਹਾਉ ਰੁਕਦਾ ਨਹੀਂ।
Fareedkot Teekaਆਪ ਕੇ ਦਵਾਰੇ ਪਰੇਮਾਭਗਤੀ ਕੇ ਪਰਵਾਹਿ ਚਲ ਰਹੇ ਹੈਂ, ਕਿਉਂ ਕਿ ਵਾਹਿਗੁਰੂ ਮੇਂ ਜੋ ਆਪ ਕੀ ਪੂਰਬਲੀ ਪ੍ਰੀਤੀ ਹੈ, ਸੋ (ਨ ਹੁਟੀਇ) ਥਕਤ ਨਹੀਂ ਹੋਤੀ ਹੈ, ਭਾਵ ਘਟਤੀ ਨਹੀਂ ਹੈ॥
Prof. Sahib Singh(ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ) ਅਕਾਲ ਪੁਰਖ ਦੀ ਪਿਆਰ-ਭਰੀ ਭਗਤੀ ਦੇ ਚਸ਼ਮੇ ਚੱਲ ਰਹੇ ਹਨ। (ਗੁਰੂ ਰਾਮਦਾਸ ਜੀ ਦੀ ਅਕਾਲ ਪੁਰਖ ਨਾਲ ਜੋ) ਪੂਰਬਲੀ ਪ੍ਰੀਤ (ਹੈ ਉਹ) ਮੁੱਕਦੀ ਨਹੀਂ ਹੈ;

ਪਦ ਅਰਥ ਪ੍ਰੇਮ ਭਗਤਿ = ਪਿਆਰ-ਭਰੀ ਭਗਤੀ। ਪਰਵਾਹ = ਵਹਣ, ਚਸ਼ਮੇ। ਪੁਬਲੀ = ਪੂਰਬਲੀ। ਹੁਟਇ = ਹੁੱਟਦੀ, ਮੁੱਕਦੀ।

SikhNet (Spanish)El flujo de la amorosa Devoción y de Amor Primordial no para,

ਸਤਿਗੁਰ ਸਬਦੁ ਅਥਾਹੁ; ਅਮਿਅ ਧਾਰਾ ਰਸੁ ਗੁਟਇ ॥

satigur sabad athaahu; amia dhaaraa ras gutte |

Sant Singh KhalsaThe True Guru drinks in the stream of nectar, the sublime essence of the Shabad, the Infinite Word of God.
Manmohan SinghThe True Guru in-drinks the Nectar of the immortalising stream of the Infinite Lord.
Manmohan Singh (Punjabi)ਸੱਚੇ ਗੁਰੂ ਜੀ ਬੇਅੰਤ ਪ੍ਰਭੂ ਦੀ ਸੁਰਜੀਤ ਕਰਨ ਵਾਲੀ ਨਦੀ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ।
Fareedkot Teekaਹੇ ਸਤਿਗੁਰ ਜੀ! ਅਗਾਧ ਬ੍ਰਹਮਾਨੰਦ ਰੂਪੀ ਅੰਮ੍ਰਿਤ ਧਾਰਾ ਕੇ ਰਸ ਕੋ ਆਪ (ਗੁਟਇ) ਗੁਟਕਾਇ ਰਹੇ ਕੋ, ਭਾਵ ਪਾਨ ਕਰ ਰਹੇ ਹੋ॥
Prof. Sahib Singhਗੁਰੂ (ਅਮਰਦਾਸ ਜੀ) ਦਾ (ਜੋ) ਅਥਾਹ ਸ਼ਬਦ (ਹੈ, ਉਸ ਦੁਆਰਾ ਗੁਰੂ ਰਾਮਦਾਸ) ਨਾਮ-ਅੰਮ੍ਰਿਤ ਦੀਆਂ ਧਾਰਾਂ ਦਾ ਸੁਆਦ ਗਟ ਗਟ ਕਰ ਕੇ ਲੈ ਰਿਹਾ ਹੈ।

ਪਦ ਅਰਥ ਅਥਾਹੁ = ਡੂੰਘਾ। ਅਮਿਅ ਧਾਰਾ ਰਸੁ = ਨਾਮ ਅੰਮ੍ਰਿਤ ਦੀਆਂ ਧਾਰਾਂ ਦਾ ਸੁਆਦ। ਗੁਟਇ = ਗਟ ਗਟ ਕਰ ਕੇ ਪੀਂਦਾ ਹੈ।

SikhNet (Spanish)el Verdadero Guru bebe del Néctar, la Sublime Esencia del Shabd, la Infinita Palabra de Dios.

ਮਤਿ ਮਾਤਾ, ਸੰਤੋਖੁ ਪਿਤਾ; ਸਰਿ ਸਹਜ ਸਮਾਯਉ ॥

mat maataa, santokh pitaa; sar sehaj samaayau |

Sant Singh KhalsaWisdom is His mother, and contentment is His father; He is absorbed in the ocean of intuitive peace and poise.
Manmohan SinghWisdom is his mother, contentment his father and he is merged in the ocean of equipoise.
Manmohan Singh (Punjabi)ਸਿਆਣਪ ਉਨ੍ਹਾਂ ਦੀ ਮਾਂ ਹੈ ਅਤੇ ਸੰਤੁਸ਼ਟਤਾ ਉਨ੍ਹਾਂ ਦਾ ਬਾਪੂ ਅਤੇ ਉਹ ਅਡੋਲਤਾ ਦੇ ਸਮੁੰਦਰ ਵਿੱਚ ਲੀਨ ਹੋਏ ਹਨ।
Fareedkot Teekaਉਤਮ ਮਤੀ ਆਪ ਕੀ ਮਾਤਾ ਹੈ ਔ ਸੰਤੋਖ ਆਪ ਕਾ ਪਿਤਾ ਹੈ, ਭਾਵ ਯੇਹ ਹੈ ਕਿ ਮਾਨੋਂ ਇਨ ਗੁਣੋਂ ਤੇ ਹੀ ਆਪ ਕੀ ਮੂਰਤੀ ਪ੍ਰਗਟ ਭਈ ਹੈ; ਵਾ ਇਨ ਗੁਣੋਂ ਕੋ ਧਾਰਨੇ ਸੇ ਆਪ ਕਾ ਸਰੂਪ ਰਿਦੇ ਮੇਂ ਪ੍ਰਗਟ ਹੋਇ ਆਵਤਾ ਹੈ ਔਰ (ਸਹਜ) ਸ਼ਾਂਤੀ ਰੂਪੀ (ਸਰਿ) ਸਰੋਵਰ ਮੇਂ ਆਪ ਕਾ ਮਨ ਸਮਾਇਆ ਹੈ॥
Prof. Sahib Singh(ਉੱਚੀ) ਮੱਤ (ਗੁਰੂ ਰਾਮਦਾਸ ਜੀ ਦੀ) ਮਾਤਾ ਹੈ ਤੇ ਸੰਤੋਖ (ਆਪ ਦਾ) ਪਿਤਾ ਹੈ (ਭਾਵ, ਆਪ ਇਹਨਾਂ ਗੁਣਾਂ ਵਿਚ ਜੰਮੇ-ਪਲੇ ਹਨ, ਆਪ ਉੱਚੀ ਬੁੱਧ ਵਾਲੇ ਤੇ ਪੂਰਨ ਸੰਤੋਖੀ ਹਨ)। (ਗੁਰੂ ਰਾਮਦਾਸ) ਸਦਾ ਸ਼ਾਂਤੀ ਦੇ ਸਰੋਵਰ ਵਿਚ ਚੁੱਭੀ ਲਾਈ ਰੱਖਦਾ ਹੈ।

ਪਦ ਅਰਥ ਸਰਿ ਸਹਜ = ਸਹਜ ਦੇ ਸਰੋਵਰ ਵਿਚ, ਆਤਮਕ ਅਡੋਲਤਾ ਦੇ ਸਰੋਵਰ ਵਿਚ। ਸਮਾਯਉ = ਲੀਨ ਹੋਇਆ ਹੈ।

SikhNet (Spanish)La Sabiduría es Su Madre, el Contentamiento es el Padre, y Él vive absorbido en el Océano de Paz y Tranquilidad Intuitiva.

ਆਜੋਨੀ ਸੰਭਵਿਅਉ; ਜਗਤੁ. ਗੁਰ ਬਚਨਿ ਤਰਾਯਉ ॥

aajonee sanbhaviaau; jagat. gur bachan taraayau |

Sant Singh KhalsaThe Guru is the Embodiment of the Unborn, Self-illumined Lord; by the Word of His Teachings, the Guru carries the world across.
Manmohan SinghThe Guru is the embodiment of the unborn and self-illumined Lord and by his word ferries the world across.
Manmohan Singh (Punjabi)ਗੁਰੂ ਜੀ ਅਜਨਮੇ ਅਤੇ ਸਵੈ-ਪ੍ਰਕਾਸ਼ਵਾਨ ਪ੍ਰਭੂ ਦੇ ਸਰੂਪ ਹਨ ਅਤੇ ਆਪਣੀ ਬਾਣੀ ਦੁਆਰਾ ਸੰਸਾਰ ਦਾ ਪਾਰ ਉਤਾਰਾ ਕਰਦੇ ਹਨ।
Fareedkot Teekaਜੋ ਵਾਹਿਗੁਰੂ ਜੋਨੀਓਂ ਸੇ ਰਹਿਤ ਹੈ, ਸੋ ਰੂਪ ਆਪ (ਸੰਭਵਿਅਉ) ਭਲੀ ਪ੍ਰਕਾਰ ਉਤਪਤ ਭਏ ਹੋ, ਭਾਵ ਸੋ ਸਰੂਪ ਆਪ ਹੋਏ ਹੋ, ਤਾਂ ਤੇ ਹੇ ਸਤਿਗੁਰ ਜੀ! ਆਪ ਨੇ ਅਪਨੇ ਬਚਨੋਂ ਦ੍ਵਾਰਾ ਜਗਤ ਤੇ ਜੀਵੋਂ ਕੋ ਤਰਾਯਾ ਹੈ॥
Prof. Sahib Singh(ਗੁਰੂ ਰਾਮਦਾਸ) ਜੂਨਾਂ ਤੋਂ ਰਹਿਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹੈ। ਸੰਸਾਰ ਨੂੰ (ਆਪ ਨੇ) ਸਤਿਗੁਰੂ ਦੇ ਬਚਨ ਨਾਲ ਤਾਰ ਦਿੱਤਾ ਹੈ।

ਪਦ ਅਰਥ ਆਜੋਨੀ = ਜੂਨਾਂ ਤੋਂ ਰਹਤ। ਸੰਭਵਿਅਉ = ਆਪਣੇ ਆਪ ਤੋਂ ਪ੍ਰਕਾਸ਼ ਕਰਨ ਵਾਲਾ। ਗੁਰ ਬਚਨਿ = ਸਤਿਗੁਰੂ ਦੇ ਬਚਨ ਦੀ ਰਾਹੀਂ।

SikhNet (Spanish)El Guru es la Esencia del Señor, Nonato y Auto Iluminado, por la Palabra de Sus Enseñanzas,

ਅਬਿਗਤ ਅਗੋਚਰੁ ਅਪਰਪਰੁ; ਮਨਿ. ਗੁਰਸਬਦੁ ਵਸਾਇਅਉ ॥

abigat agochar aparapar; man. gurasabad vasaaeaau |

Sant Singh KhalsaWithin His mind, the Guru has enshrined the Shabad, the Word of the Unseen, Unfathomable, Infinite Lord.
Manmohan SinghWithin his mind, the Guru has enshrined the Name of the Unseen and Unapprehensible Transcendent Lord.
Manmohan Singh (Punjabi)ਆਪਣੇ ਹਿਰਦੇ ਅੰਦਰ, ਗੁਰਾਂ ਨੇ ਅਦ੍ਰਿਸ਼ਟ ਅਤੇ ਅਗਾਧ ਪਰਮ ਪ੍ਰਭੂ ਦੇ ਨਾਮ ਨੂੰ ਟਿਕਾਇਆ ਹੋਇਆ ਹੈ।
Fareedkot Teekaਮਨ, ਬਾਣੀ ਸੇ (ਅਬਿਗਤ) ਅਵਿਸੇ ਔ ਨੇਤ੍ਰਾਦਿਕੋਂ ਤੇ ਅਗੋਚਰ ਔਰ (ਅਪਰ) ਲੋਕੋਂ ਤੇ ਜੋ ਪਰੇ ਵਾਹਿਗੁਰੂ ਹੈ ਤਿਸ ਕੋ ਆਪ ਨੇ ਗੁਰੋਂ ਕੇ ਸਬਦ ਕਰ ਕੇ ਰਿਦੇ ਮੇਂ ਵਸਾਯਾ ਹੈ॥
Prof. Sahib Singh(ਗੁਰੂ ਰਾਮਦਾਸ) ਅਦ੍ਰਿਸ਼ਟ ਅਗੋਚਰ ਤੇ ਬੇਅੰਤ ਹਰੀ ਦਾ ਰੂਪ ਹੈ। (ਆਪ ਨੇ ਆਪਣੇ) ਮਨ ਵਿਚ ਸਤਿਗੁਰੂ ਦਾ ਸ਼ਬਦ ਵਸਾਇਆ ਹੈ।

ਪਦ ਅਰਥ ਅਬਿਗਤ = ਅੱਵਿਅਕਤ, ਅਦ੍ਰਿਸ਼ਟ। ਅਗੋਚਰੁ = ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ। ਅਪਰ = ਪਰੇ ਤੋਂ ਪਰੇ, ਬੇਅੰਤ।

SikhNet (Spanish)el Guru lleva al mundo entero a través. En Su Mente el Guru ha enaltecido el Shabd, la Palabra del Invisible,

ਗੁਰ ਰਾਮਦਾਸ ਕਲੵੁਚਰੈ; ਤੈ ਜਗਤ ਉਧਾਰਣੁ ਪਾਇਅਉ ॥੮॥

gur raamadaas kalayucharai; tai jagat udhaaran paaeaau |8|

Sant Singh KhalsaSo speaks KALL: O Guru Raam Daas, You have attained the Lord, the Saving Grace of the world. ||8||
Manmohan SinghSays Kall, O Guru Ram Dass, thou have attained unto God, the Saviour of the world.
Manmohan Singh (Punjabi)ਕਲ ਆਖਦਾ ਹੈ, ਹੇ ਗੁਰੂ ਰਾਮਦਾਸ! ਤੂੰ ਸੰਸਾਰ ਨੂੰ ਪਾਰ ਕਰਨ ਵਾਲੇ ਵਾਹਿਗੁਰੂ ਨੂੰ ਪਾ ਲਿਆ ਹੈ।
Fareedkot Teekaਸ੍ਰੀ 'ਕਲ' ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਜਗਤ ਕੇ ਉਧਾਰਨੇ ਵਾਲੇ ਸ੍ਰੀ ਅਕਾਲ ਪੁਰਖ ਜੀ ਕੋ ਆਪ ਨੇ ਪਾਯਾ ਹੈ॥੮॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੂੰ ਜਗਤ ਨੂੰ ਤਾਰਨ ਵਾਲਾ ਅਕਾਲ ਪੁਰਖ ਲੱਭ ਲਿਆ ਹੈ' ॥੮॥

ਪਦ ਅਰਥ ਜਗਤ ਉਧਾਰਣੁ = ਸੰਸਾਰ ਨੂੰ ਤਾਰਨ ਵਾਲਾ ਅਕਾਲ ਪੁਰਖ ॥੮॥

SikhNet (Spanish)Insondable e Infinito Señor. Así dice Kal el poeta, Guru Ram Das, has obtenido al Señor, la Gracia Salvadora del mundo. (8)

Open this shabad →

Shabad Bhatt Kalh Sahar Svaiyay Fourth Mehl

ਜਗਤ ਉਧਾਰਣੁ ਨਵ ਨਿਧਾਨੁ; ਭਗਤਹ ਭਵ ਤਾਰਣੁ ॥

jagat udhaaran nav nidhaan; bhagatah bhav taaran |

Sant Singh KhalsaThe Saving Grace of the world, the nine treasures, carries the devotees across the world-ocean.
Manmohan SinghGod's Name is the Deliverer of the universe, the Giver of nine treasures and ferries the saints across the world ocean.
Manmohan Singh (Punjabi)ਹਰੀ ਦਾ ਨਾਮ ਆਲਮ ਦਾ ਨਿਸਤਾਰਾ ਕਰਨ ਵਾਲਾ ਅਤੇ ਨੌ ਖਜਾਨੇ ਦੇਣਹਾਰ ਹੈ ਅਤੇ ਸਾਧੂਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।
Fareedkot Teekaਜੋ ਵਾਹਿਗੁਰੂ ਕਾ ਨਾਮ ਜਗਤ ਕੇ ਉਧਾਰਨੇਹਾਰਾ, ਨਵਨਿਧੀਓਂ ਕਾ ਘਰ, ਭਗਤੋਂ ਕੋ ਸੰਸਾਰ ਸਮੁੰਦਰ ਸੇ ਤਾਰਨੇਹਾਰਾ ਹੈ॥
Prof. Sahib Singhਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਕਰਨ ਦੇ ਸਮਰੱਥ, ਨਿਧਿਆਂ ਦਾ ਭੰਡਾਰ ਹੈ, ਸੰਸਾਰ ਨੂੰ ਤਾਰਨ ਵਾਸਤੇ ਸਮ੍ਰਥ-

ਪਦ ਅਰਥ ਨਵ ਨਿਧਾਨੁ = ਨੌ (ਨਿਧੀਆਂ) ਦਾ ਖ਼ਜ਼ਾਨਾ। ਭਗਤਹ = ਭਗਤਾਂ ਨੂੰ। ਭਵ = ਸੰਸਾਰ-ਸਾਗਰ। ਤਾਰਣੁ = ਤਾਰਨ-ਯੋਗ।

SikhNet (Spanish)La Gracia Salvadora del mundo, los Nueve Tesoros, llevan al Devoto a través del océano del mundo.

ਅੰਮ੍ਰਿਤ ਬੂੰਦ. ਹਰਿ ਨਾਮੁ; ਬਿਸੁ ਕੀ ਬਿਖੈ ਨਿਵਾਰਣੁ ॥

amrit boond. har naam; bis kee bikhai nivaaran |

Sant Singh KhalsaThe Drop of Ambrosial Nectar, the Lord's Name, is the antidote to the poison of sin.
Manmohan SinghThe ambrosial drop of the Lord's Name is an antidote to the poison of sins.
Manmohan Singh (Punjabi)ਸੁਆਮੀ ਦੇ ਨਾਮ ਦੀ ਅੰਮ੍ਰਿਤਮਈ ਕਣੀ ਪਾਪਾਂ ਦੀ ਜ਼ਹਿਰ ਲਈ ਜ਼ਹਿਰ-ਮੁਹਰਾ ਹੈ।
Fareedkot Teekaਸਰਬ ਵਿਸਾ ਸੰਸਾਰ ਕੀ ਵਾਸਨਾ ਜਹਿਰ ਕੌ ਨਿਵਾਰਨੇਹਾਰਾ ਜੋ ਹਰੀ ਕਾ ਨਾਮ ਅੰਮ੍ਰਿਤ ਕੀ ਬੂੰਦ ਵਤ ਹੈ॥
Prof. Sahib Singh(ਸਤਿਗੁਰੂ ਰਾਮਦਾਸ ਜੀ ਦੇ ਪਾਸ) ਹਰੀ ਦਾ ਨਾਮ (ਮਾਨੋ) ਅੰਮ੍ਰਿਤ ਦੀ ਬੂੰਦ ਹੈ, ਜੋ ਸਾਰੇ ਸੰਸਾਰ ਦੀ ਵਿਹੁ ਦੂਰ ਕਰਨ-ਜੋਗ ਹੈ।

ਪਦ ਅਰਥ ਹਰਿ ਨਾਮੁ = ਹਰੀ ਦਾ ਨਾਮ। ਬਿਸੁ = ਸਾਰਾ ਸੰਸਾਰ (विश्व)। ਬਿਖੈ = ਵਿਹੁ, ਜ਼ਹਿਰ। ਨਿਵਾਰਣੁ = ਦੂਰ ਕਰਨ ਦੇ ਸਮਰੱਥ।

SikhNet (Spanish)La Gota del Néctar Ambrosial, el Nombre del Señor, es el Antídoto del veneno de la maldad.

ਸਹਜ ਤਰੋਵਰ ਫਲਿਓ; ਗਿਆਨ ਅੰਮ੍ਰਿਤ ਫਲ ਲਾਗੇ ॥

sehaj tarovar falio; giaan amrit fal laage |

Sant Singh KhalsaThe tree of intuitive peace and poise blossoms and bears the ambrosial fruit of spiritual wisdom.
Manmohan SinghThe tree of equipoise blossoms and bears the ambrosial fruit of Divine knowledge.
Manmohan Singh (Punjabi)ਅਡੋਲਤਾ ਦਾ ਬਿਰਛ ਮੌਲਦਾ ਹੈ ਅਤੇ ਉਸ ਨੂੰ ਬ੍ਰਹਿਮ-ਬੋਧ ਦਾ ਅੰਮ੍ਰਿਤਮਈ ਮੇਵਾ ਲਗਦਾ ਹੈ।
Fareedkot Teekaਜਿਸ ਨਾਮ ਕਰ ਕੇ (ਸਹਜ) ਸਾਂਤੀ ਰੂਪੀ ਬ੍ਰਿਛ ਫਲਿਆ ਔ ਤਿਸ ਕੋ ਗਿਆਨ ਆਦੀ ਗੁਣੋਂ ਰੂਪ ਅੰਮ੍ਰਿਤ ਫਲ ਲਾਗੇ ਹੈਂ॥
Prof. Sahib Singhਗੁਰੂ ਰਾਮਦਾਸ ਆਤਮਕ ਅਡੋਲਤਾ ਦਾ ਸ੍ਰੇਸ਼ਟ ਰੁੱਖ ਹੈ ਜੋ ਫਲਿਆ ਹੋਇਆ ਹੈ, (ਇਸ ਰੁੱਖ ਨੂੰ) ਗਿਆਨ ਦੇ ਦੇਣ ਵਾਲੇ ਅੰਮ੍ਰਿਤ ਫਲ ਲੱਗੇ ਹੋਏ ਹਨ।

ਪਦ ਅਰਥ ਤਰੋਵਰ = ਸ੍ਰੇਸ਼ਟ ਰੁੱਖ।

SikhNet (Spanish)El Árbol de la Paz y de la Tranquilidad Intuitiva florece y da el Fruto Ambrosial de la Sabiduría Espiritual.

ਗੁਰ ਪ੍ਰਸਾਦਿ ਪਾਈਅਹਿ; ਧੰਨਿ ਤੇ ਜਨ ਬਡਭਾਗੇ ॥

gur prasaad paaeeeh; dhan te jan baddabhaage |

Sant Singh KhalsaBlessed are those fortunate people who receive it, by Guru's Grace.
Manmohan SinghBlessed and very fortunate are those persons, who receive it by the Guru's grace.
Manmohan Singh (Punjabi)ਸੁਲੱਖਣੇ ਅਤੇ ਪਰਮ ਨਸੀਬਾਂ ਵਾਲੇ ਹਨ ਉਹ ਪੁਰਸ਼, ਜੋ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਪਾਉਂਦੇ ਹਨ।
Fareedkot Teekaਹੇ ਸਤਿਗੁਰ ਜੀ! ਸੋ ਪੂਰਬੋਕਤ ਨਾਮ ਆਪ ਕੀ ਕ੍ਰਿਪਾ ਤੇ ਪਾਈਤਾ ਹੈ ਔਰ ਜਿਨੋਂ ਨੇ ਪਾਯਾ ਹੈ ਤੇ ਬਡੇ ਭਾਗੋਂ ਵਾਲੇ ਪੁਰਸ ਧੰਨ੍ਯ ਹੈਂ॥
Prof. Sahib Singh(ਇਹ ਫਲ) ਗੁਰੂ ਦੀ ਕਿਰਪਾ ਨਾਲ ਮਿਲਦੇ ਹਨ, ਤੇ ਉਹ ਮਨੁੱਖ ਧੰਨ ਅਤੇ ਵੱਡੇ ਭਾਗਾਂ ਵਾਲੇ ਹਨ, (ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਏ ਹਨ)।

ਪਦ ਅਰਥ ਪਾਈਅਹਿ = ਮਿਲਦੇ ਹਨ। ਧੰਨਿ = ਭਾਗਾਂ ਵਾਲੇ। ਤੇ ਜਨ = ਉਹ ਬੰਦੇ।

SikhNet (Spanish)Benditos son aquellos afortunados que Lo reciben, por la Gracia del Guru.

ਤੇ ਮੁਕਤੇ ਭਏ, ਸਤਿਗੁਰ ਸਬਦਿ; ਮਨਿ. ਗੁਰ ਪਰਚਾ ਪਾਇਅਉ ॥

te mukate bhe, satigur sabad; man. gur parachaa paaeaau |

Sant Singh KhalsaThey are liberated through the Shabad, the Word of the True Guru; their minds are filled with the Guru's Wisdom.
Manmohan SinghThey are emancipated through the word of the True Guru and their mind receives wisdom from the Guru's.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਦੁਆਰਾ, ਉਹ ਮੋਖਸ਼ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਚਿੱਤ ਅੰਦਰ ਗੁਰਾਂ ਦੀ ਸਿਆਣਪ ਆ ਜਾਂਦੀ ਹੈ।
Fareedkot Teekaਹੇ ਸਤਿਗੁਰ ਜੀ! ਜਿਨੋਂ ਨੇ ਆਪ ਕੇ ਸਬਦ ਮੇਂ ਅਪਨੇ ਮਨ ਕਾ ਪਰਚਾ ਪਾਯਾ ਹੈ ਤੇ ਜਨ ਸੰਸਾਰ ਤੇ ਮੁਕਤਿ ਭਏ ਹੈਂ॥
Prof. Sahib Singhਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੁਕਤ ਹੋ ਗਏ ਹਨ, ਜਿਨ੍ਹਾਂ ਨੇ ਆਪਣੇ ਮਨ ਵਿਚ ਗੁਰੂ (ਰਾਮਦਾਸ ਜੀ) ਨਾਲ ਪਿਆਰ ਪਾਇਆ ਹੈ।

ਪਦ ਅਰਥ ਤੇ ਮੁਕਤੇ = ਉਹ ਮਨੁੱਖ ਤਰ ਗਏ ਹਨ। ਸਬਦਿ = ਸ਼ਬਦ ਦੀ ਬਰਕਤਿ ਨਾਲ। ਮਨਿ = ਮਨ ਵਿਚ। ਗੁਰ ਪਰਚਾ = ਗੁਰੂ ਨਾਲ ਪਿਆਰ।

SikhNet (Spanish)Son liberados mediante el Shabd, la Palabra del Verdadero Guru y las mentes se llenan de la Sabiduría del Guru.

ਗੁਰ ਰਾਮਦਾਸ ਕਲੵੁਚਰੈ; ਤੈ ਸਬਦ ਨੀਸਾਨੁ ਬਜਾਇਅਉ ॥੯॥

gur raamadaas kalayucharai; tai sabad neesaan bajaaeaau |9|

Sant Singh KhalsaSo speaks KALL: O Guru Raam Daas, You beat the drum of the Shabad. ||9||
Manmohan SinghSays Kall, O Guru Ram Dass, thou have struck the drum of the Lord's Name.
Manmohan Singh (Punjabi)ਕਲ ਕਹਿੰਦਾ ਹੈ, ਹੇ ਗੁਰੂ ਰਾਮਦਾਸ! ਤੂੰ ਸੁਆਮੀ ਦੇ ਨਾਮ ਦਾ ਨਗਾਰਾ ਵਜਾਇਆ ਹੈ।
Fareedkot Teekaਸ੍ਰੀ 'ਕਲ' ਜੀ ਕਹਿਤੇ ਹੈਂ: ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ! ਆਪ ਨੇ ਜੀਵੋਂ ਕੇ ਤਾਰਨੇ ਹੇਤ (ਸਬਦ) ਉਪਦੇਸ ਰੂਪੀ (ਨੀਸਾਨੁ) ਨਗਾਰਾ ਬਜਾਇ ਦੀਆ ਹੈ॥੯॥
Prof. Sahib Singhਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ 'ਹੇ ਗੁਰੂ ਰਾਮਦਾਸ! ਤੂੰ ਸ਼ਬਦ ਦਾ ਨਗਾਰਾ ਵਜਾਇਆ ਹੈ' ॥੯॥

ਪਦ ਅਰਥ ਸਬਦ ਨੀਸਾਨੁ = ਸ਼ਬਦ ਦਾ ਨਗਾਰਾ ॥੯॥

SikhNet (Spanish)Así dice Kal, oh Guru Ram Das, Tú tocas el Tambor del Shabd. (9)

Open this shabad →

Ang 1397 of 1430