ੴ

ਸਿੱਖਬਾਣੀ · SikhBani

ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥

manahatth kinai na paaeo sabh thake karam kamaae
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 593 · 6 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮਨਹਠਿ. ਕਿਨੈ ਨ ਪਾਇਓ; ਸਭ ਥਕੇ ਕਰਮ ਕਮਾਇ ॥

manahatth. kinai na paaeo; sabh thake karam kamaae |

Sant Singh KhalsaNo one has ever found the Lord through stubborn-mindedness. All have grown weary of performing such actions.
Manmohan SinghThrough mind's obstinacy, none has obtained the Lord. All have grown weary by engaging themselves in such acts.
Manmohan Singh (Punjabi)ਮਨ ਦੇ ਹੱਠ ਰਾਹੀਂ ਕੋਈ ਭੀ ਸਾਈਂ ਨੂੰ ਪ੍ਰਾਪਤ ਨਹੀਂ ਹੋਇਆ। ਹੱਠ ਨਾਲ ਕਾਰਜਾਂ ਨੂੰ ਕਰਦੇ ਸਾਰੇ ਹਾਰ ਹੁੱਟ ਗਏ ਹਨ।
Fareedkot Teekaਸਭ ਕਰਮੋਂ ਕੋ ਕਮਾਇ ਕਰ ਕੇ ਥਕਤ ਹੋ ਗਏ ਹੈਂ, ਪ੍ਰੰਤੂ ਮਨ ਕੇ ਹਠ ਕਰ ਕੇ ਕਿਸੀ ਨੇ ਨਹੀਂ ਪਾਯਾ ਹੈ॥
Prof. Sahib Singhਕਿਸੇ ਮਨੁੱਖ ਨੇ ਮਨ ਦੇ ਹਠ ਨਾਲ ਰੱਬ ਨੂੰ ਨਹੀਂ ਲੱਭਾ, ਸਾਰੇ ਜੀਵ (ਭਾਵ, ਕਈ ਮਨੁੱਖ) (ਹਠ ਨਾਲ) ਕਰਮ ਕਰ ਕੇ (ਓੜਕ) ਥੱਕ ਗਏ ਹਨ।
SikhNet (Spanish)Imponiendo la voluntad propia, uno no obtiene al Señor; muchos se han extenuado tratando de hacerlo.

ਮਨਹਠਿ ਭੇਖ ਕਰਿ ਭਰਮਦੇ; ਦੁਖੁ ਪਾਇਆ ਦੂਜੈ ਭਾਇ ॥

manahatth bhekh kar bharamade; dukh paaeaa doojai bhaae |

Sant Singh KhalsaThrough their stubborn-mindedness, and by wearing their disguises, they are deluded; they suffer in pain from the love of duality.
Manmohan SinghBy mind's obstinacy and assuming false forms they are deluded and hence suffer pain through the love of another.
Manmohan Singh (Punjabi)ਚਿੱਤ ਦੀ ਜਿੱਦ ਦੁਆਰਾ ਅਤੇ ਝੂਠੇ ਵੇਸ ਕਰ ਕੇ ਉਹ ਭਰਮਾ ਵਿੱਚ ਵਿਚਰਦੇ ਹਨ ਅਤੇ ਇਸੇ ਕਾਰਨ ਹੋਰਸ ਦੀ ਪ੍ਰੀਤ ਰਾਹੀਂ ਤਕਲੀਫ ਉਠਾਉਂਦੇ ਹਨ।
Fareedkot Teekaਜੋ ਦ੍ਵੈਤ ਭਾਉ ਮੇਂ ਮਨ ਹਠ ਸੇ ਭੇਖ ਧਾਰਨ ਕਰ ਸੰਸਾਰ ਮੇਂ ਭਰਮਤੇ ਫਿਰਤੇ ਹੈਂ ਤਿਨੋਂ ਨੇ ਦੁਖ ਹੀ ਪਾਯਾ ਹੈ॥
Prof. Sahib Singhਮਨ ਦੇ ਹਠ ਨਾਲ (ਕਈ ਤਰ੍ਹਾਂ ਦੇ) ਭੇਖ ਕਰ ਕਰ ਕੇ ਭਟਕਦੇ ਹਨ ਤੇ ਮਾਇਆ ਦੇ ਮੋਹ ਵਿਚ ਦੁੱਖ ਉਠਾਉਂਦੇ ਹਨ।
SikhNet (Spanish)Han recorrido el mundo imponiendo su voluntad y vistiéndose de muchas formas; pero viviendo en la dualidad,

ਰਿਧਿ ਸਿਧਿ ਸਭੁ ਮੋਹੁ ਹੈ; ਨਾਮੁ. ਨ ਵਸੈ ਮਨਿ ਆਇ ॥

ridh sidh sabh mohu hai; naam. na vasai man aae |

Sant Singh KhalsaRiches and the supernatural spiritual powers of the Siddhas are all emotional attachments; through them, the Naam, the Name of the Lord, does not come to dwell in the mind.
Manmohan SinghRiches and miracles are all worldly attachment and hence the Name come not to abide in the mind.
Manmohan Singh (Punjabi)ਧਨ-ਪਦਾਰਥ ਤੇ ਕਰਾਮਾਤ ਸਭ ਸੰਸਾਰੀ ਲਗਨ ਹੈ। ਉੇਸ ਦੇ ਸਬੱਬ ਨਾਮ ਚਿੱਤ ਅੰਦਰ ਆ ਕੇ ਨਹੀਂ ਟਿਕਦਾ।
Fareedkot Teekaਰਿਧੀਆਂ ਸਿਧੀਆਂ ਸਭ ਮੋਹ ਰੂਪ ਹੈਂ, ਇਨ ਕਰ ਮਨ ਮੇਂ ਨਾਮ ਆਇ ਕਰ ਕੇ ਨਹੀਂ ਬਸਤਾ ਹੈ॥
Prof. Sahib Singhਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿਚ ਨਹੀਂ ਵੱਸ ਸਕਦਾ।
SikhNet (Spanish)encuentran sólo dolor. En la añoranza por obtener los tesoros del mundo o por lograr poderes y hacer milagros no se rompen las cadenas del deseo, y así el Nombre del Señor no viene a habitar en la mente.

ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ; ਅਗਿਆਨੁ ਅੰਧੇਰਾ ਜਾਇ ॥

gur sevaa te man niramal hovai; agiaan andheraa jaae |

Sant Singh KhalsaServing the Guru, the mind becomes immaculately pure, and the darkness of spiritual ignorance is dispelled.
Manmohan SinghBy the Guru's service, the soul is rendered immaculate and the darkness of spiritual ignorance is dispelled.
Manmohan Singh (Punjabi)ਗੁਰਾਂ ਦੀ ਘਾਲ ਕਮਾਉਣ ਦੁਆਰਾ ਆਤਮਾ ਪਵਿੱਤ, ਹੋ ਜਾਂਦੀ ਹੈ ਅਤੇ ਆਤਮਕ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਸੇਵਾ ਸੇ ਮਨ ਨਿਰਮਲ ਹੋਤਾ ਹੈ ਪੁਨਾ ਅਗ੍ਯਾਨ ਅੰਧੇਰਾ ਜਾਤਾ ਰਹਿਤਾ ਹੈ॥
Prof. Sahib Singhਸਤਿਗੁਰੂ ਦੀ ਸੇਵਾ ਨਾਲ ਮਨ ਸਾਫ਼ ਹੁੰਦਾ ਹੈ ਤੇ ਅਗਿਆਨ (ਰੂਪ) ਹਨੇਰਾ ਦੂਰ ਹੁੰਦਾ ਹੈ।
SikhNet (Spanish)A través del Servicio del Guru, la mente se vuelve inmaculada y la oscuridad de la ignorancia es disipada.

ਨਾਮੁ ਰਤਨੁ ਘਰਿ ਪਰਗਟੁ ਹੋਆ; ਨਾਨਕ ਸਹਜਿ ਸਮਾਇ ॥੧॥

naam ratan ghar paragatt hoaa; naanak sehaj samaae |1|

Sant Singh KhalsaThe jewel of the Naam is revealed in the home of one's own being; O Nanak, one merges in celestial bliss. ||1||
Manmohan SinghThe Name jewel becomes manifest in the man's mind home, and he merges in celestial bliss, O Nanak.
Manmohan Singh (Punjabi)ਨਾਮ ਹੀਰਾ ਬੰਦੇ ਦੇ ਮਨ ਗ੍ਰਿਹ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਤੇ ਹੇ ਨਾਨਕ! ਉਹ ਬੈਕੁੰਠੀ ਆਨੰਦ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੇ ਅੰਤਹਕਰਨ ਮੇਂ ਨਾਮ ਰਤਨੁ ਪ੍ਰਗਟ ਹੂਆ ਹੈ, ਸੋ ਸਹਜ ਪਦ ਮੇਂ ਸਮਾਏ ਹੈਂ॥੧॥
Prof. Sahib Singhਹੇ ਨਾਨਕ! ਨਾਮ (ਰੂਪ) ਰਤਨ ਹਿਰਦੇ ਵਿਚ ਪਰਤੱਖ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਵਿਚ ਮਨੁੱਖ ਲੀਨ ਹੋ ਜਾਂਦਾ ਹੈ ॥੧॥
SikhNet (Spanish)La Joya del Nombre se vuelve manifiesta en la mente y uno se funde en la Paz. (1)
Answers quote the Granth verbatim with Ang citations. AI commentary is not Gurbani and not a religious ruling.