ੴ

ਸਿੱਖਬਾਣੀ · SikhBani

ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥

sabadai saad na aaeo naam na lago piaar
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 593, 594 · 4 lines
Translations

ਮਃ ੩ ॥

mahalaa 3 | Ang 593

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਸਬਦੈ ਸਾਦੁ. ਨ ਆਇਓ; ਨਾਮਿ. ਨ ਲਗੋ ਪਿਆਰੁ ॥

sabadai saad. na aaeo; naam. na lago piaar | Ang 594

Sant Singh KhalsaOne who does not savor the taste of the Shabad, who does not love the Naam, the Name of the Lord,
Manmohan SinghHe, who relishes not the Divine word, enshrines not affection for the Lord's Name,
Manmohan Singh (Punjabi)ਜੋ ਰੱਬੀ ਕਲਾਮ ਦਾ ਰਸ ਨਹੀਂ ਜਾਣਦਾ, ਸਾਹਿਬ ਦੇ ਨਾਮ ਨਾਲ ਪ੍ਰੀਤ ਨਹੀਂ ਪਾਉਂਦਾ,
Fareedkot Teekaਜਿਨ ਕੋ ਸਬਦ ਕਾ ਸ੍ਵਾਦ ਨਹੀਂ ਆਇਆ ਹੈ ਔਰ ਨਾਮ ਮੇਂ ਪ੍ਯਾਰ ਨਹੀਂ ਲਗਾ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਵਿਚ ਰਸ ਨਹੀਂ ਆਉਂਦਾ, ਨਾਮ ਵਿਚ ਜਿਸ ਦਾ ਪਿਆਰ ਨਹੀਂ ਜੁੜਿਆ,
SikhNet (Spanish)Aquél que no enaltece la Palabra del Shabd y no ama el Naam, el Nombre del Señor,

ਰਸਨਾ ਫਿਕਾ ਬੋਲਣਾ; ਨਿਤ ਨਿਤ ਹੋਇ ਖੁਆਰੁ ॥

rasanaa fikaa bolanaa; nit nit hoe khuaar | Ang 594

Sant Singh Khalsaand who speaks insipid words with his tongue, is ruined, again and again.
Manmohan Singhand with his tongue utters insipid worlds he is ruined for ever and ever.
Manmohan Singh (Punjabi)ਅਤੇ ਆਪਣੀ ਜੀਭ੍ਹ ਨਾਲ ਰੁੱਖੇ ਬਚਨ ਉਚਾਰਦਾ ਹੈ, ਉਹ ਸਦੀਵ ਦੇ ਹਮੇਸ਼ਾਂ ਲਈ ਬਰਬਾਦ ਹੋ ਜਾਂਦਾ ਹੈ।
Fareedkot Teekaਰਸਨਾ ਕਰ ਕੇ ਫੀਕਾ ਬਚਨ ਬੋਲਤੇ ਹੈਂ ਸੇ ਨਿਤ੍ਯੰਪ੍ਰਤਿ ਖਰਾਬ ਹੋਤੇ ਹੈਂ॥
Prof. Sahib Singhਉਹ ਮਨੁੱਖ ਜੀਭ ਨਾਲ ਫਿੱਕੇ ਬਚਨ ਹੀ ਬੋਲਦਾ ਹੈ ਤੇ ਸਦਾ ਖ਼ੁਆਰ ਹੁੰਦਾ ਹੈ।
SikhNet (Spanish)todo lo que recita es insípido y es destruido por el deseo.

ਨਾਨਕ. ਕਿਰਤਿ ਪਇਐ ਕਮਾਵਣਾ; ਕੋਇ. ਨ ਮੇਟਣਹਾਰੁ ॥੨॥

naanak. kirat peiai kamaavanaa; koe. na mettanahaar |2| Ang 594

Sant Singh KhalsaO Nanak, he acts according to the karma of his past actions, which no one can erase. ||2||
Manmohan SinghNanak, he acts according to his past actions which no one can erase.
Manmohan Singh (Punjabi)ਨਾਨਕ, ਉਹ ਆਪਣੇ ਪੂਰਬਲੇ ਕਰਮਾਂ ਅਨੁਸਾਰ ਕੰਮ ਕਰਦਾ ਹੈ ਅਤੇ ਕੋਈ ਭੀ ਉਨ੍ਹਾਂ ਨੂੰ ਮਿਟਾ ਨਹੀਂ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਮਸਤਕ ਮੇਂ ਕਰਮ ਕਾ ਲੇਖ ਪੜ ਗਇਆ ਹੈ ਜੀਵ ਸੋਈ ਕਮਾਉਤੇ ਹੈਂ, ਤਿਸ ਕੋ ਕੋਈ ਮਿਟਾਉਨੇ ਹਾਰਾ ਨਹੀਂ ਹੈ॥੨॥
Prof. Sahib Singhਹੇ ਨਾਨਕ! ਉਸ ਨੂੰ (ਪਿਛਲੇ ਕੀਤੇ ਕੰਮਾਂ ਦੇ) ਉੱਕਰੇ ਹੋਏ ਸੰਸਕਾਰਾਂ ਅਨੁਸਾਰ ਕਾਰ ਕਰਨੀ ਪੈਂਦੀ ਹੈ; ਕੋਈ ਵੀ (ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ ॥੨॥
SikhNet (Spanish)Dice Nanak, él también enfrenta lo escrito por sus Karmas pasados, y nadie los puede borrar. (2)
Answers quote the Granth verbatim with Ang citations. AI commentary is not Gurbani and not a religious ruling.