ਆਸਾ ਮਹਲਾ ੩ ॥
aasaa mahalaa 3 | Ang 426
Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.
ਸਚੇ ਰਤੇ ਸੇ ਨਿਰਮਲੇ; ਸਦਾ ਸਚੀ ਸੋਇ ॥
sache rate se niramale; sadaa sachee soe | Ang 426
Sant Singh KhalsaThose who are imbued with the True Lord are spotless and pure; their reputation is forever true.
Manmohan SinghThey who are imbued with the True One, are pure and ever true is their reputation.
Manmohan Singh (Punjabi)ਜਿਹੜੇ ਸਤਿਪੁਰਖ ਨਾਲ ਰੰਗੇ ਹਨ, ਉਹ ਪਵਿੱਤਰ ਹਨ ਤੇ ਹਮੇਸ਼ਾਂ ਹੀ ਸੱਚੀ ਹੈ ਉਨ੍ਹਾਂ ਦੀ ਸ਼ੁਹਰਤ।
Fareedkot Teekaਜੋ ਸਚੇ ਮੇਂ ਰਤੇਂ ਹੈਂ, ਸੋ ਸੁਧ ਭਏ ਹੈਂ, ਤਿਨ ਕੀ ਸਦੀਵਕਾਲ ਸਚੀ ਸੋਭਾ ਹੈ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ,ਪਦ ਅਰਥ ਰਤੇ = ਰੰਗੇ ਹੋਏ। ਸਚੀ = ਸਦਾ ਕਾਇਮ ਰਹਿਣ ਵਾਲੀ। ਸੋਇ = ਸੋਭਾ।
SikhNet (Spanish)Aquéllos que están imbuidos en la Verdad de Dios son puros; verdadera es su Gloria.
ਐਥੈ ਘਰਿ ਘਰਿ ਜਾਪਦੇ; ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥
aithai ghar ghar jaapade; aagai jug jug paragatt hoe |1| Ang 426
Sant Singh KhalsaHere, they are known in each and every home, and hereafter, they are famous throughout the ages. ||1||
Manmohan SinghHere they are renowned in every house, and hereafter, they are distinguished all the ages through.
Manmohan Singh (Punjabi)ਏਥੇ ਉਹ ਹਰੀ-ਧਾਮ ਅੰਦਰ ਜਾਂਦੇ ਹਨ, ਅਤੇ ਅੱਗੇ ਉਹ ਸਾਰਿਆਂ ਯੁਗਾਂ ਅੰਦਰ ਪਰਸਿੱਧ ਹੁੰਦੇ ਹਨ।
Fareedkot Teekaਇਸ ਲੋਕ ਮੇਂ ਭੀ ਘਰ ਘਰ ਮੇਂ ਪ੍ਰਗਟ ਜਾਣੀਤੇ ਹੈਂ, ਆਗੇ ਭੀ ਜੁਗੋਂ ਜੁਗੋਂ ਮੇਂ ਪ੍ਰਗਟ ਹੋਏਂਗੇ॥੧॥
Prof. Sahib Singhਇਸ ਦੁਨੀਆ ਵਿਚ ਉਹ ਹਰੇਕ ਘਰ ਵਿਚ ਉੱਘੇ ਹੋ ਜਾਂਦੇ ਹਨ, ਅਗਾਂਹ ਪਰਲੋਕ ਵਿਚ ਭੀ ਉਹਨਾਂ ਦੀ ਸੋਭਾ ਸਦਾ ਲਈ ਉਜਾਗਰ ਹੋ ਜਾਂਦੀ ਹੈ ॥੧॥ਪਦ ਅਰਥ ਐਥੈ = ਇਸ ਜਗਤ ਵਿਚ। ਘਰਿ ਘਰਿ = ਹਰੇਕ ਘਰ ਵਿਚ। ਆਗੈ = ਪਰਲੋਕ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਪਰਗਟੁ = ਮਸ਼ਹੂਰ ॥੧॥
SikhNet (Spanish)En vida son glorificados por todos y su fama reverbera a través de las épocas. (1)
ਏ ਮਨ. ਰੂੜੑੇ ਰੰਗੁਲੇ; ਤੂੰ ਸਚਾ ਰੰਗੁ ਚੜਾਇ ॥
e man. roorrae rangule; toon sachaa rang charraae | Ang 427
Sant Singh KhalsaO beauteous and joyful mind, imbue yourself with your true color.
Manmohan SinghO my beauteous joyful soul, adopt thou the true colour.
Manmohan Singh (Punjabi)ਏ ਮੇਰੀ ਸੁੰਦਰ ਰੰਗੀਲੀ (ਖਲੰਦੜੀ) ਆਤਮਾ! ਤੂੰ ਸੱਚੀ ਰੰਗਤ ਰੰਗਾ।
Fareedkot Teekaਏ ਸੁੰਦਰ ਮਨ (ਰੰਗੁਲੇ) ਦੁਨੀਆਂ ਕੇ ਪ੍ਰੇਮੀ, ਤੂੰ (ਸਚਾ ਰੰਗੁ) ਸਚਾ ਪ੍ਰੇਮ ਚਢਾਉ॥
Prof. Sahib Singhਹੇ ਸੋਹਣੇ ਮਨ! ਹੇ ਰੰਗੀਲੇ ਮਨ! (ਤੂੰ ਆਪਣੇ ਉੱਤੇ) ਸਦਾ ਕਾਇਮ ਰਹਿਣ ਵਾਲਾ ਨਾਮ-ਰੰਗ ਚਾੜ੍ਹ।ਪਦ ਅਰਥ ਏ = ਹੇ! ਰੂੜ੍ਹ੍ਹੇ = ਸੁੰਦਰ। ਰੰਗੁਲੇ = ਰੰਗੀਲੇ। ਸਚਾ = ਸਦਾ-ਥਿਰ ਰਹਿਣ ਵਾਲਾ।
SikhNet (Spanish)Oh mi bella y colorida mente, imbúyete en el Verdadero Color,
ਰੂੜੀ ਬਾਣੀ. ਜੇ ਰਪੈ; ਨਾ ਇਹੁ ਰੰਗੁ ਲਹੈ, ਨ ਜਾਇ ॥੧॥ ਰਹਾਉ ॥
roorree baanee. je rapai; naa ihu rang lahai, na jaae |1| rahaau | Ang 427
Sant Singh KhalsaIf you imbue yourself with the Beauteous Word of the Guru's Bani, then this color shall never fade away. ||1||Pause||
Manmohan SinghIf thou art imbued with the beautiful hymn of the Guru, then this colour shall neither fade nor depart. Pause.
Manmohan Singh (Punjabi)ਜੇਕਰ ਤੂੰ ਸੁਹਣੀ ਗੁਰਬਾਣੀ ਨਾਲ ਰੰਗਿਆ ਜਾਵੇ ਤਾਂ ਇਹ ਰੰਗਤ ਨਾਂ ਉਤਰੇਗੀ, ਤੇ ਨਾਂ ਹੀ ਹੀ ਕਿਧਰੇ ਜਾਵੇਗੀ। ਠਹਿਰਾਉ।
Fareedkot Teeka(ਰੂੜੀ) ਸੁੰਦਰ ਬਾਣੀ ਕਰ ਕੇ ਹੇ (ਨਾ) ਪੁਰਸ! ਜੇ ਏਹ ਰੰਗ ਮੇਂ (ਰਪੈ) ਰੰਗ੍ਯਾ ਜਾਇਗਾ ਤੋ ਇਹ ਰੰਗ ਫਿਰ ਲਹ ਨਹੀਂ ਜਾਤਾ ਹੈ; ਵਾ ਨਾ ਇਹੁ ਰੰਗੁ ਉਤਰੇਗਾ ਅਰ ਨਾ ਏਹ ਜੀਵ ਉਪਜੇਗਾ, ਭਾਵ ਜਨਮ ਮਰਨ ਸੇ ਰਹਿਤ ਹੋਵੇਗਾ॥੧॥ ਰਹਾਉ ॥
Prof. Sahib Singhਜੇ (ਇਹ ਮਨ) ਸੋਹਣੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਰੰਗਿਆ ਜਾਏ, ਤਾਂ (ਇਸ ਦਾ) ਇਹ ਰੰਗ ਕਦੇ ਨਹੀਂ ਉਤਰਦਾ ਕਦੇ ਦੂਰ ਨਹੀਂ ਹੁੰਦਾ ॥੧॥ ਰਹਾਉ ॥ਪਦ ਅਰਥ ਰਪੈ = ਰੰਗਿਆ ਜਾਏ ॥੧॥ ਰਹਾਉ ॥
SikhNet (Spanish)pues si estás imbuida en la Bella Palabra, su color no se desvanece. (1‑Pausa)
ਹਮ ਨੀਚ ਮੈਲੇ. ਅਤਿ ਅਭਿਮਾਨੀ; ਦੂਜੈ ਭਾਇ ਵਿਕਾਰ ॥
ham neech maile. at abhimaanee; doojai bhaae vikaar | Ang 427
Sant Singh KhalsaI am lowly, filthy, and totally egotistical; I am attached to the corruption of duality.
Manmohan SinghI am vile, filthy, exceedingly proud, sinful and attached to another's love.
Manmohan Singh (Punjabi)ਮੈਂ ਅਧਮ, ਪਲੀਤ, ਬੜਾ ਹੰਕਾਰੀ, ਗੁਨਾਹਗਾਰ ਅਤੇ ਹੋਰਸ ਦੀ ਪ੍ਰੀਤ ਨਾਲ ਜੁੜਿਆ ਹੋਇਆ ਹਾਂ।
Fareedkot Teekaਹਮ ਨੀਚ ਥੇ, ਅੰਤਸਕਰਣ ਹਮਾਰੇ ਮੈਲੇ ਥੇ ਅਰ ਅਭਿਮਾਨ ਸੇ ਅਤੀ ਭਰੇ ਹੂਏ ਦ੍ਵੈਤ ਭਾਉ ਸੇ ਬਿਕਾਰੋਂ ਮੇਂ ਲਗੇ ਹੂਏ ਥੇ॥
Prof. Sahib Singhਮਾਇਆ ਦੇ ਪਿਆਰ ਵਿਚ ਵਿਕਾਰਾਂ ਵਿਚ ਫਸ ਕੇ ਅਸੀਂ ਜੀਵ ਨੀਵੇਂ ਗੰਦੇ ਆਚਰਨ ਵਾਲੇ ਤੇ ਅਹੰਕਾਰੀ ਬਣ ਜਾਂਦੇ ਹਾਂ।ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ।
SikhNet (Spanish)Somos viles, estamos llenos de errores, somos ególatras, viciosos y estamos apegados al otro; cuando encontramos al Guru,
ਗੁਰਿ ਪਾਰਸਿ ਮਿਲਿਐ. ਕੰਚਨੁ ਹੋਏ; ਨਿਰਮਲ ਜੋਤਿ ਅਪਾਰ ॥੨॥
gur paaras miliai. kanchan hoe; niramal jot apaar |2| Ang 427
Sant Singh KhalsaBut meeting with the Guru, the Philosopher's Stone, I am transformed into gold; I am blended with the Pure Light of the Infinite Lord. ||2||
Manmohan SinghComing into contact with Guru, the Philosopher's stone, I am transformed into gold and am blended with the pure Light of the Infinite Lord.
Manmohan Singh (Punjabi)ਗੁਰੂ ਰਸਾਇਣ ਨਾਲ ਛੁਹ ਕੇ ਮੈਂ ਸੋਨਾ ਹੋ ਗਿਆ ਹਾਂ ਅਤੇ ਬੇਅੰਤ ਪ੍ਰਭੂ ਦੇ ਪਵਿੱਤਰ ਪਰਕਾਸ਼ ਨਾਲ ਅਭੇਦ ਥੀ ਗਿਆ ਹਾਂ।
Fareedkot Teekaਸੁਧ ਅਪਾਰ ਕੀ ਜੋਤਿ ਵਾਲੇ ਪਾਰਸ ਗੁਰੋਂ ਸੇ ਮਿਲ ਕਰ ਅਬ ਹਮ ਕੰਚਨ ਹੋ ਗਏ ਹੈਂ॥੨॥
Prof. Sahib Singhਪਾਰਸ-ਗੁਰੂ ਦੇ ਮਿਲਿਆਂ ਅਸੀਂ ਸੋਨਾ ਬਣ ਜਾਂਦੇ ਹਾਂ, ਸਾਡੇ ਅੰਦਰ ਬੇਅੰਤ ਪ੍ਰਭੂ ਦੀ ਪਵਿਤ੍ਰ ਜੋਤਿ ਜਗ ਪੈਂਦੀ ਹੈ ॥੨॥ਪਦ ਅਰਥ ਗੁਰਿ ਪਾਰਸਿ ਮਿਲਿਐ = ਜੇ ਪਾਰਸ-ਗੁਰੂ ਮਿਲ ਪਏ। ਕੰਚਨੁ = ਸੋਨਾ ॥੨॥
SikhNet (Spanish)la Piedra Filosofal, en oro somos transformados y brilla, en nuestro interior, la Luz Pura e Infinita del Señor. (2)
ਬਿਨੁ ਗੁਰ. ਕੋਇ ਨ ਰੰਗੀਐ; ਗੁਰਿ ਮਿਲਿਐ. ਰੰਗੁ ਚੜਾਉ ॥
bin gur. koe na rangeeai; gur miliai. rang charraau | Ang 427
Sant Singh KhalsaWithout the Guru, no one is imbued with the color of the Lord's Love; meeting with the Guru, this color is applied.
Manmohan SinghWithout the Guru, none is dyed with Lord's love. On meeting the Guru the dye is applied.
Manmohan Singh (Punjabi)ਗੁਰਾਂ ਦੇ ਬਾਝੋਂ ਕੋਈ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਨਹੀਂ ਗਿਆ। ਗੁਰਾਂ ਨੂੰ ਮਿਲਨ ਨਾਲ ਰੰਗ ਚੜ੍ਹਦਾ ਹੈ।
Fareedkot Teekaਗੁਰੋਂ ਸੇ ਬਿਨਾਂ ਕੋਈ ਭੀ ਪ੍ਰੇਮ ਰੰਗ ਮੇਂ ਨਹੀਂ ਰੰਗੀਤਾ, ਜਬ ਗੁਰੋਂ ਸੇ ਮਿਲਤਾ ਹੈ ਤਬ ਰੰਗ ਚੜਤਾ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਨਾਮ-ਰੰਗ ਨਾਲ) ਰੰਗਿਆ ਨਹੀਂ ਜਾ ਸਕਦਾ, ਜੇ ਗੁਰੂ ਮਿਲ ਪਏ ਤਾਂ ਹੀ ਨਾਮ-ਰੰਗ ਚੜ੍ਹਦਾ ਹੈ।ਪਦ ਅਰਥ ਰੰਗੀਐ = ਰੰਗਿਆ ਜਾਂਦਾ।
SikhNet (Spanish)Sin el Guru nadie logra teñirse con el Color Duradero; sólo a través del Guru uno es teñido en su Verdadero Color.
ਗੁਰ ਕੈ ਭੈ ਭਾਇ. ਜੋ ਰਤੇ; ਸਿਫਤੀ ਸਚਿ ਸਮਾਉ ॥੩॥
gur kai bhai bhaae. jo rate; sifatee sach samaau |3| Ang 427
Sant Singh KhalsaThose who are imbued with the Fear, and the Love of the Guru, are absorbed in the Praise of the True Lord. ||3||
Manmohan SinghThey, who are dyed with the fear and love of the Guru, merge into the praise of the True Lord.
Manmohan Singh (Punjabi)ਜੋ ਗੁਰਾਂ ਦੇ ਡਰ ਅਤੇ ਪਿਆਰ ਅੰਦਰ ਰੰਗੀਜੇ ਹਨ, ਉਹ ਸੱਚੇ ਸੁਆਮੀ ਦੀ ਕੀਰਤੀ ਅੰਦਰ ਲੀਨ ਹੋ ਜਾਂਦੇ ਹਨ।
Fareedkot Teekaਗੁਰੋਂ ਕੇ ਭਯ ਔਰ (ਭਾਇ) ਪ੍ਰੇਮ ਮੇਂ ਜੋ ਰਤੇ ਹੈਂ, ਸੋ ਸਚੇ ਸਿਫਤੀ ਮੇਂ ਸਮਾਏ ਹੈਂ॥੩॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਡਰ-ਅਦਬ ਦੀ ਰਾਹੀਂ ਗੁਰੂ ਦੇ ਪ੍ਰੇਮ ਦੀ ਰਾਹੀਂ ਰੰਗੇ ਜਾਂਦੇ ਹਨ, ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਸਦਾ-ਥਿਰ ਪ੍ਰਭੂ ਵਿਚ ਉਹਨਾਂ ਦੀ ਲੀਨਤਾ ਹੋ ਜਾਂਦੀ ਹੈ ॥੩॥ਪਦ ਅਰਥ ਭੈ = ਡਰ-ਅਦਬ ਵਿਚ। ਭਾਇ = ਪ੍ਰੇਮ ਵਿਚ। ਸਚਿ = ਸਦਾ-ਥਿਰ ਹਰੀ ਵਿਚ। ਸਮਾਉ = ਲੀਨਤਾ ॥੩॥
SikhNet (Spanish)Quienes están iluminados en el Amor Reverencial al Guru, se inmergen en la Alabanza del Uno Verdadero. (3)
ਭੈ ਬਿਨੁ. ਲਾਗਿ ਨ ਲਗਈ; ਨਾ ਮਨੁ ਨਿਰਮਲੁ ਹੋਇ ॥
bhai bin. laag na lagee; naa man niramal hoe | Ang 427
Sant Singh KhalsaWithout fear, the cloth is not dyed, and the mind is not rendered pure.
Manmohan SinghWithout fear, the love of God is not produced, not does the heart become pure.
Manmohan Singh (Punjabi)ਡਰ ਦੇ ਬਗੈਰ ਵਾਹਿਗੁਰੂ ਦਾ ਪਿਆਰ ਪੈਦਾ ਨਹੀਂ ਹੁੰਦਾ ਅਤੇ ਨਾਂ ਹੀ ਦਿਲ ਪਵਿੱਤਰ ਹੁੰਦਾ ਹੈ।
Fareedkot Teekaਬਿਨ ਭਯ ਕੇ (ਲਾਗਿ) ਪਾਹ ਨਹੀਂ ਲਗਤਾ, ਨ ਮਨ ਹੀ ਨਿਰਮਲ ਹੋਤਾ ਹੈ॥
Prof. Sahib Singhਡਰ-ਅਦਬ ਤੋਂ ਬਿਨਾ (ਮਨ-ਕੱਪੜੇ ਨੂੰ) ਪਾਹ ਨਹੀਂ ਲੱਗ ਸਕਦੀ (ਪਾਹ ਤੋਂ ਬਿਨਾ ਮਨ-ਕੱਪੜੇ ਨੂੰ ਪੱਕਾ ਪ੍ਰੇਮ-ਰੰਗ ਨਹੀਂ ਚੜ੍ਹਦਾ) ਮਨ ਸਾਫ਼-ਸੁਥਰਾ ਨਹੀਂ ਹੋ ਸਕਦਾ।ਪਦ ਅਰਥ ਲਾਗਿ = ਪਾਹ (ਕੱਪੜੇ ਨੂੰ ਪੱਕਾ ਰੰਗ ਚਾੜ੍ਹਨ ਤੋਂ ਪਹਿਲਾਂ ਲੂਣ ਜਾਂ ਸੋਡੇ ਵਿਚ ਰਿੰਨ੍ਹੀਦਾ ਹੈ, ਇਸ ਲਾਗ ਤੋਂ ਬਿਨਾ ਰੰਗ ਪੱਕਾ ਨਹੀਂ ਚੜ੍ਹਦਾ)।
SikhNet (Spanish)Sin Reverencia por el Señor, la tela de la mente no es elaborada y entonces la mente no se purifica.
ਬਿਨੁ ਭੈ. ਕਰਮ ਕਮਾਵਣੇ; ਝੂਠੇ. ਠਾਉ ਨ ਕੋਇ ॥੪॥
bin bhai. karam kamaavane; jhootthe. tthaau na koe |4| Ang 427
Sant Singh KhalsaWithout fear, the performance of rituals is false, and one finds no place of rest. ||4||
Manmohan SinghWithout Lord's fear the performance of rituals is false and the mortal finds no place of rest.
Manmohan Singh (Punjabi)ਡਰ ਦੇ ਬਗੈਰ ਕਰਮਕਾਂਡ ਕਰਨੇ ਕੂੜੇ ਹਨ, ਅਤੇ ਪ੍ਰਾਣੀ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਬਿਨ ਭੈ ਕੇ ਜੋ ਨਿਡਰ ਹੋ ਕਰ ਕਰਮ ਕਰਤੇ ਹੈਂ ਉਨ ਝੂਠੇ ਪੁਰਸੋਂ ਕੋ ਕੋਈ ਸੁਭ ਸਥਾਨ ਨਹੀਂ ਮਿਲਤਾ॥੪॥
Prof. Sahib Singhਇਸ ਡਰ-ਅਦਬ ਤੋਂ ਬਿਨਾ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਭੀ ਜਾਣ ਤਾਂ ਭੀ (ਮਨੁੱਖ ਝੂਠ ਦਾ ਪ੍ਰੇਮੀ ਹੀ ਰਹਿੰਦਾ ਹੈ, ਤੇ ਝੂਠੇ ਨੂੰ (ਪ੍ਰਭੂ ਦੀ ਹਜ਼ੂਰੀ ਵਿਚ) ਥਾਂ ਨਹੀਂ ਮਿਲਦੀ ॥੪॥ਪਦ ਅਰਥ ਕਰਮ = (ਮਿਥੇ ਹੋਏ ਧਾਰਮਿਕ) ਕੰਮ। ਠਾਉ = ਥਾਂ, ਆਸਰਾ ॥੪॥
SikhNet (Spanish)Sin Reverencia por el Señor, todo lo que hace uno es falso y no tiene valor. (4)
ਜਿਸ ਨੋ ਆਪੇ ਰੰਗੇ. ਸੁ ਰਪਸੀ; ਸਤਸੰਗਤਿ ਮਿਲਾਇ ॥
jis no aape range. su rapasee; satasangat milaae | Ang 427
Sant Singh KhalsaOnly those whom the Lord imbues, are so imbued; they join the Sat Sangat, the True Congregation.
Manmohan SinghHe, whom the Lord Himself imbues is so imbued and he meets the guild of saints.
Manmohan Singh (Punjabi)ਜਿਸ ਨੂੰ ਸੁਆਮੀ ਖ਼ੁਦ ਰੰਗਦਾ ਹੈ, ਉਹੀ ਰੰਗਿਆ ਜਾਂਦਾ ਹੈ ਅਤੇ ਉਹ ਸਾਧ ਸੰਗਤ ਨਾਲ ਜੁੜ ਜਾਂਦਾ ਹੈ।
Fareedkot Teekaਸਤਸੰਗਤ ਮੇਂ ਮਿਲਾਇ ਕਰ ਜਿਸ ਕੋ ਆਪ ਹੀ ਰੰਗੇਗਾ ਸੋ (ਰਪਸੀ) ਰੰਗਾ ਜਾਏਗਾ॥
Prof. Sahib Singhਸਾਧ ਸੰਧਤਿ ਵਿਚ ਲਿਆ ਕੇ ਜਿਸ ਮਨੁੱਖ (ਦੇ ਮਨ) ਨੂੰ ਪਰਮਾਤਮਾ ਆਪ ਹੀ ਨਾਮ-ਰੰਗ ਚਾੜ੍ਹਦਾ ਹੈ ਉਹੀ ਰੰਗਿਆ ਜਾਇਗਾ।ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਰਪਸੀ = ਰੰਗਿਆ ਜਾਇਗਾ।
SikhNet (Spanish)Aquél a quien el Señor Mismo tiñe con Su Color, se une a la Sociedad de los Santos,
ਪੂਰੇ ਗੁਰ ਤੇ ਸਤਸੰਗਤਿ ਊਪਜੈ; ਸਹਜੇ ਸਚਿ ਸੁਭਾਇ ॥੫॥
poore gur te satasangat aoopajai; sahaje sach subhaae |5| Ang 427
Sant Singh KhalsaFrom the Perfect Guru, the Sat Sangat emanates, and one easily merges into the Love of the True One. ||5||
Manmohan SinghFrom the Perfect Guru, the guild of saints is obtained and the man, easily embraces the glorious love of the True One.
Manmohan Singh (Punjabi)ਸਾਧ ਸੰਗਤ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ ਅਤੇ ਸੁਖੈਨ ਹੀ, ਆਦਮੀ ਦੀ ਕੀਰਤੀਮਾਨ ਪ੍ਰੀਤ ਸਤਿਪੁਰਖ ਨਾਲ ਪੈ ਜਾਂਦੀ ਹੈ।
Fareedkot Teekaਪੂਰੇ ਗੁਰੋਂ ਕੀ ਸਤਸੰਗਤ ਕਰਨੇ ਸੇ ਬਿਬੇਕ ਉਪਜਤਾ ਹੈ, ਤਬ ਸਹਜ ਹੀ ਸਚ ਕੋ ਪਾਇ ਕਰ ਸੋਭਾਇਮਾਨ ਹੋਤਾ ਹੈ॥੫॥
Prof. Sahib Singhਸਾਧ ਸੰਗਤਿ ਪੂਰੇ ਗੁਰੂ ਦੀ ਰਾਹੀਂ ਮਿਲਦੀ ਹੈ (ਜਿਸ ਨੂੰ ਮਿਲਦੀ ਹੈ ਉਹ) ਆਤਮਕ ਅਡੋਲਤਾ ਵਿਚ, ਸਦਾ-ਥਿਰ ਪ੍ਰਭੂ ਵਿਚ, ਪ੍ਰਭੂ-ਪ੍ਰੇਮ ਵਿਚ (ਮਸਤ ਰਹਿੰਦਾ ਹੈ) ॥੫॥ਪਦ ਅਰਥ ਤੇ = ਪਾਸੋਂ ॥੫॥
SikhNet (Spanish)pero es a través del Guru Perfecto que esto toma lugar con toda naturalidad. (5)
ਬਿਨੁ ਸੰਗਤੀ. ਸਭਿ ਐਸੇ ਰਹਹਿ; ਜੈਸੇ ਪਸੁ ਢੋਰ ॥
bin sangatee. sabh aise raheh; jaise pas dtor | Ang 427
Sant Singh KhalsaWithout the Sangat, the Company of the Holy, all remain like beasts and animals.
Manmohan SinghWithout the society of the righteous, all the men remain like beasts and animals.
Manmohan Singh (Punjabi)ਸਚਿਆਰਾ ਦੀ ਸੰਗਤ ਦੇ ਬਾਝੋਂ ਸਾਰੇ ਆਦਮੀ ਪਸ਼ੂਆਂ ਅਤੇ ਡੰਗਰਾਂ ਵਰਗੇ ਰਹਿੰਦੇ ਹਨ।
Fareedkot Teekaਬਿਨੁ ਸਤਗੁਰੋਂ ਕੀ ਸਤਸੰਗਤ ਸੇ ਸਭ ਜੀਵ ਐਸੇ ਰਹਤੇ ਹੈਂ ਜੈਸੇ ਪਸੂ ਢੋਰ ਹੋਤੇ ਹੈਂ। ਪਸ ਢੋਰ ਕਾ ਬਰਨਨ ਬਾਵਨ ਅਖਰੀ ਮੇਂ ਕੀਆ ਹੈ॥
Prof. Sahib Singhਸਾਧ ਸੰਗਤਿ ਤੋਂ ਬਿਨਾ ਸਾਰੇ ਮਨੁੱਖ ਪਸ਼ੂਆਂ ਵਾਂਗ ਤੁਰੇ ਫਿਰਦੇ ਹਨ,ਪਦ ਅਰਥ ਸਭਿ = ਸਾਰੇ। ਢੋਰ = ਡੰਗਰ।
SikhNet (Spanish)Sin la Sociedad de los Santos uno permanece como un cuadrúpedo;
ਜਿਨੑਿ ਕੀਤੇ. ਤਿਸੈ, ਨ ਜਾਣਨੑੀ; ਬਿਨੁ ਨਾਵੈ. ਸਭਿ ਚੋਰ ॥੬॥
jina keete. tisai, na jaananaee; bin naavai. sabh chor |6| Ang 427
Sant Singh KhalsaThey do not know the One who created them; without the Name, all are thieves. ||6||
Manmohan SinghThey know not Him, who made them. Without the Name all are thieves.
Manmohan Singh (Punjabi)ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਸਾਜਿਆ ਹੈ। ਨਾਮ ਦੇ ਬਾਝੋਂ ਸਾਰੇ ਤਸਕਰ ਹਨ।
Fareedkot Teekaਕਿਉਂਕਿ ਜਿਸ ਨੇ ਉਤਪੰਨ ਕੀਏ ਹੈਂ ਤਿਸ ਕੋ ਨਹੀਂ ਜਾਨਤੇ ਹੈਂ, ਬਿਨਾਂ ਨਾਮ ਕੇ ਸਭ ਚੋਰ ਹੋ ਰਹੇ ਹੈਂ॥੬॥
Prof. Sahib Singhਜਿਸ ਪਰਮਾਤਮਾ ਨੇ ਉਹਨਾਂ ਨੂੰ ਪੈਦਾ ਕੀਤਾ ਹੈ ਉਸ ਨਾਲ ਸਾਂਝ ਨਹੀਂ ਪਾਂਦੇ, ਉਸ ਦੇ ਨਾਮ ਤੋਂ ਬਿਨਾ ਸਾਰੇ ਉਸ ਦੇ ਚੋਰ ਹਨ ॥੬॥ਪਦ ਅਰਥ ਜਿਨ੍ਹ੍ਹਿ = ਜਿਸ (ਪਰਮਾਤਮਾ) ਨੇ। ਤਿਸੈ = ਉਸ ਨੂੰ। ਜਾਣਨ੍ਹ੍ਹੀ = ਜਾਣਨ੍ਹ੍ਹਿ, ਜਾਣਦੇ ॥੬॥
SikhNet (Spanish)sin conocer al Uno, a Quien crea todo, ni al Nombre del Señor, anda desvariando en medio de su ego. (6)
ਇਕਿ ਗੁਣ ਵਿਹਾਝਹਿ, ਅਉਗਣ ਵਿਕਣਹਿ; ਗੁਰ ਕੈ ਸਹਜਿ ਸੁਭਾਇ ॥
eik gun vihaajheh, aaugan vikaneh; gur kai sehaj subhaae | Ang 427
Sant Singh KhalsaSome purchase merits and sell off their demerits; through the Guru, they obtain peace and poise.
Manmohan SinghSome purchase merits and sell off demerits through the Guru given equipoise and disposition.
Manmohan Singh (Punjabi)ਗੁਰਾਂ ਦੀ ਦਿੱਤੀ ਹੋਈ ਅਡੋਲਤਾ ਅਤੇ ਸੁਭਾ ਰਾਹੀਂ ਕਈ ਨੇਕੀਆਂ ਨੂੰ ਖਰੀਦਦੇ ਅਤੇ ਬਦੀਆਂ ਨੂੰ ਵੇਚਦੇ ਹਨ।
Fareedkot Teekaਇਕ ਗੁਰਮੁਖ ਗੁਣੋਂ ਕੋ ਖਰੀਦਤੇ ਹੈਂ ਔਗੁਣੋ ਕੋ ਬੇਚਤੇ ਹੈਂ ਅਰਥਾਤ ਤਿਆਗਤੇ ਹੈਂ। ਗੁਰੋਂ ਕੇ ਉਪਦੇਸ਼ ਕਰ ਕੇ ਸਾਂਤ ਸੁਭਾਉ ਵਾਲੇ ਹੋਏ ਹੈਂ॥
Prof. Sahib Singhਕਈ ਮਨੁੱਖ ਐਸੇ ਭੀ ਹਨ ਜੇਹੜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕਦੇ ਹਨ, ਪ੍ਰਭੂ-ਪ੍ਰੇਮ ਵਿਚ ਜੁੜਦੇ ਹਨ, ਉਹ ਪਰਮਾਤਮਾ ਦੇ ਗੁਣ ਖ਼ਰੀਦਦੇ ਹਨ (ਗੁਣਾਂ ਦੇ ਵੱਟੇ) ਉਹਨਾਂ ਦੇ ਔਗੁਣ ਵਿਕ ਜਾਂਦੇ ਹਨ (ਦੂਰ ਹੋ ਜਾਂਦੇ ਹਨ)।ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਵਿਕਣਹਿ = ਵਿਕ ਜਾਂਦੇ ਹਨ।
SikhNet (Spanish)Hay algunos que venden su demérito para comprar mérito a través de la Paz dada por el Guru.
ਗੁਰ ਸੇਵਾ ਤੇ. ਨਾਉ ਪਾਇਆ; ਵੁਠਾ ਅੰਦਰਿ ਆਇ ॥੭॥
gur sevaa te. naau paaeaa; vutthaa andar aae |7| Ang 427
Sant Singh KhalsaServing the Guru, they obtain the Name, which comes to dwell deep within. ||7||
Manmohan SinghThrough Guru's service, the Name is attained and the Lord comes to abide in the mind.
Manmohan Singh (Punjabi)ਗੁਰਾਂ ਦੀ ਘਾਲ ਦੁਆਰਾ ਨਾਮ ਪ੍ਰਾਪਤ ਹੁੰਦਾ ਹੈ ਅਤੇ ਸੁਆਮੀ ਆ ਕੇ ਚਿੱਤ ਵਿੱਚ ਟਿੱਕ ਜਾਂਦਾ ਹੈ।
Fareedkot Teekaਤਿਨੋਂ ਨੇ ਗੁਰੋਂ ਕੀ ਸੇਵਾ ਸੇ ਨਾਮ ਪਾਯਾ ਔਰ ਅੰਤਸਕਰਣ ਮੇਂ ਹੀ ਹਰਿ ਆਇ (ਵੁਠਾ) ਬਸ੍ਯਾ ਹੈ॥੭॥
Prof. Sahib Singhਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਉਹ ਪ੍ਰਭੂ ਦਾ ਨਾਮ-ਸੌਦਾ ਪ੍ਰਾਪਤ ਕਰ ਲੈਂਦੇ ਹਨ, ਪਰਮਾਤਮਾ ਉਹਨਾਂ ਦੇ ਅੰਦਰ ਆ ਵੱਸਦਾ ਹੈ ॥੭॥ਪਦ ਅਰਥ ਵੁਠਾ = ਆ ਵੱਸਿਆ ॥੭॥
SikhNet (Spanish)A través del Servicio del Guru, reciben el Nombre y el Señor reside en su interior. (7)
ਸਭਨਾ ਕਾ ਦਾਤਾ ਏਕੁ ਹੈ; ਸਿਰਿ ਧੰਧੈ ਲਾਇ ॥
sabhanaa kaa daataa ek hai; sir dhandhai laae | Ang 427
Sant Singh KhalsaThe One Lord is the Giver of all; He assigns tasks to each and every person.
Manmohan SinghThe One Lord is the Giver of all. He assigns every one his occupation.
Manmohan Singh (Punjabi)ਇੱਕ ਸੁਆਮੀ ਹੀ ਸਾਰਿਆਂ ਨੂੰ ਦੇਣ ਵਾਲਾ ਹੈ, ਉਹ ਹਰ ਇਕ ਨੂੰ ਕੰਮ ਕਾਜ ਤੇ ਲਾਉਂਦਾ ਹੈ।
Fareedkot Teekaਸਭ ਕਾ ਦਾਤਾ ਏਕ ਅਕਾਲ ਪੁਰਖ ਹੈ, (ਸਿਰਿ) ਭਿੰਨ ਭਿੰਨ ਸਭ ਕੋ ਧੰਧੋਂ ਮੇਂ ਲਗਾਇ ਛੋਡਾ ਹੈ॥
Prof. Sahib Singhਪਰਮਾਤਮਾ ਆਪ ਹੀ ਸਭ ਜੀਵਾਂ ਨੂੰ ਸਭ ਕੁਝ ਦੇਣ ਵਾਲਾ ਹੈ, ਉਹ ਆਪ ਹੀ ਹਰੇਕ ਜੀਵ ਨੂੰ ਧੰਧੇ ਵਿਚ ਲਾਂਦਾ ਹੈ।ਪਦ ਅਰਥ ਸਿਰਿ = ਸਿਰਿ ਸਿਰਿ, ਹਰੇਕ ਦੇ ਸਿਰ ਦੀ ਰਾਹੀਂ, ਹਰੇਕ ਨੂੰ।
SikhNet (Spanish)El Bondadoso Señor es Uno Solo; es Él Quien nos apega a nuestras labores.
ਨਾਨਕ. ਨਾਮੇ ਲਾਇ ਸਵਾਰਿਅਨੁ; ਸਬਦੇ ਲਏ ਮਿਲਾਇ ॥੮॥੯॥੩੧॥
naanak. naame laae savaarian; sabade le milaae |8|9|31| Ang 427
Sant Singh KhalsaO Nanak, the Lord embellishes us with the Name; attached to the Word of the Shabad, we are merged into Him. ||8||9||31||
Manmohan SinghO Nanak, the Lord embellishes the man, by attaching him with His Name and by means of Gurbani blends him with Himself.
Manmohan Singh (Punjabi)ਹੇ ਨਾਨਕ! ਆਪਣੇ ਨਾਮ ਨਾਲ ਜੋੜ ਕੇ ਸਾਹਿਬ, ਬੰਦੇ ਨੂੰ ਸਸ਼ੋਭਤ ਕਰਦਾ ਹੈ ਅਤੇ ਗੁਰਬਾਣੀ ਦੇ ਜਰੀਏ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਨਾਮ ਮੇਂ ਲਗਾਇਆ ਹੈ, ਤਿਨ ਕੋ ਨਾਮ ਮੇਂ ਲਗਾਇ ਕਰ ਸਵਾਰ ਲਿਆ ਹੈ, ਪੁਨਾ ਗੁਰ ਉਪਦੇਸ ਕਰ ਕੇ ਅਪਨੇ ਮੇਂ ਲਗਾਇ ਲਿਆ ਹੈ॥੮॥੬॥੯॥☬ਪਰਮੇਸ੍ਵਰ ਕੇ ਸਨਮੁਖ ਬੇਨਤੀ:
Prof. Sahib Singhਹੇ ਨਾਨਕ! ਉਸ ਨੇ ਆਪ ਹੀ ਆਪਣੇ ਨਾਮ ਵਿਚ ਜੋੜ ਕੇ ਜੀਵਾਂ ਦੇ ਜੀਵਨ ਸੋਹਣੇ ਬਣਾਏ ਹਨ ਉਸ ਨੇ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜਿਆ ਹੈ ॥੮॥੯॥੩੧॥ਪਦ ਅਰਥ ਸਵਾਰਿਅਨੁ = ਉਸ ਨੇ ਸੰਵਾਰ ਦਿੱਤੇ ਹਨ ॥੮॥੯॥੩੧॥
SikhNet (Spanish)Dice Nanak, nos embellece con Su Nombre y nos inmerge en Su Palabra. (8‑9‑31)