ਆਸਾ ਮਹਲਾ ੩ ॥
aasaa mahalaa 3 |
Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.
ਦੋਹਾਗਣੀ. ਮਹਲੁ ਨ ਪਾਇਨੑੀ; ਨ ਜਾਣਨਿ. ਪਿਰ ਕਾ ਸੁਆਉ ॥
dohaaganee. mehal na paaeinaee; na jaanan. pir kaa suaau |
Sant Singh KhalsaThe deserted brides do not obtain the Mansion of their Husband's Presence, nor do they know His taste.
Manmohan SinghThe deserted wives attain not their Husband's palace, nor know His relish.
Manmohan Singh (Punjabi)ਛੁੱਟੜ ਪਤਨੀਆਂ ਆਪਣੇ ਖ਼ਸਮ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀਆਂ, ਨਾਂ ਹੀ ਉਹ ਉਸ ਦੇ ਸੁਆਦ ਨੂੰ ਜਾਣਦੀਆਂ ਹਨ।
Fareedkot Teekaਦੁਹਾਗਣੀ ਪ੍ਯਾਰੇ ਕਾ ਮਹਲੁ ਨਹੀਂ ਪਾਵਤੀ ਹੈਂ ਨ ਪ੍ਯਾਰੇ ਕਾ (ਸੁਆਉ) ਆਨੰਦੁ ਜਾਨਤੀ ਹੈਂ॥
Prof. Sahib Singhਮੰਦੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਜਾਣ ਸਕਦੀਆਂ।ਪਦ ਅਰਥ ਦੋਹਾਗਣੀ = {दुर्भागिनी} ਮੰਦੇ ਭਾਗਾਂ ਵਾਲੀਆਂ। ਪਾਇਨ੍ਹ੍ਹੀ = ਪਾਇਨਿ, ਪਾਂਦੀਆਂ। ਸੁਆਉ = (ਮਿਲਾਪ ਦਾ) ਆਨੰਦ।
SikhNet (Spanish)La mujer que reniega no habita en el Hogar del Señor ni conoce Su Regocijo.
ਫਿਕਾ ਬੋਲਹਿ. ਨਾ ਨਿਵਹਿ; ਦੂਜਾ ਭਾਉ ਸੁਆਉ ॥੧॥
fikaa boleh. naa niveh; doojaa bhaau suaau |1|
Sant Singh KhalsaThey speak harsh words, and do not bow to Him; they are in love with another. ||1||
Manmohan SinghThey speak harshly, bow not to the Lord and relish another's love.
Manmohan Singh (Punjabi)ਉਹ ਕੌੜਾ ਬੋਲਦੀਆਂ ਹਨ, ਪ੍ਰਭੂ ਅੱਗੇ ਨਹੀਂ ਨਿਊਦੀਆਂ ਅਤੇ ਹੋਰਸ ਦੇ ਪਿਆਰ ਦਾ ਸੁਆਦ ਲੈਦੀਆਂ ਹਨ।
Fareedkot Teekaਫਿਕਾ ਬਚਨ ਬੋਲਤੀ ਹੈਂ ਪਿਆਰੇ ਕੇ ਆਗੇ ਨਿਉਤੀਆਂ ਨਹੀਂ, ਉਨ ਕੋ ਦੂਜਾ ਭਾਉ ਸ੍ਵਾਦ ਲਗਤਾ ਹੈ॥੧॥
Prof. Sahib Singhਉਹ ਖਰ੍ਹਵਾ ਬੋਲਦੀਆਂ ਹਨ, ਲਿਫਣਾ ਨਹੀਂ ਜਾਣਦੀਆਂ, ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ ॥੧॥ਪਦ ਅਰਥ ਭਾਉ = ਪਿਆਰ। ਸੁਆਉ = ਸੁਆਰਥ ॥੧॥
SikhNet (Spanish)Su boca es ácida; no tiene Reverencia por su Señor, pues está apegada al otro. (1)
ਇਹੁ ਮਨੂਆ; ਕਿਉ ਕਰਿ ਵਸਿ ਆਵੈ ॥
eihu manooaa; kiau kar vas aavai |
Sant Singh KhalsaHow can this mind come under control?
Manmohan SinghHow can this mind come under control.
Manmohan Singh (Punjabi)ਇਹ ਮਨ ਕਿਸ ਤਰ੍ਹਾਂ ਕਾਬੂ ਵਿੱਚ ਆ ਸਕਦਾ ਹੈ?
Fareedkot Teekaਪ੍ਰਸ਼ਨ: ਇਹ ਮਨ ਕਿਸ ਪ੍ਰਕਾਰ ਬਸ ਮੇਂ ਆਵੈ?☬ਉੇੱਤਰ:
Prof. Sahib Singhਇਹ ਮਨ ਕਿਸ ਤਰ੍ਹਾਂ ਕਾਬੂ ਵਿਚ ਆਉਂਦਾ ਹੈ?ਪਦ ਅਰਥ ਕਿਉ ਕਰਿ = ਕਿਵੇਂ?
SikhNet (Spanish)¿Cómo se puede controlar esta mente? Sólo a través de la Gracia del Guru,
ਗੁਰ ਪਰਸਾਦੀ ਠਾਕੀਐ; ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥
gur parasaadee tthaakeeai; giaan matee ghar aavai |1| rahaau |
Sant Singh KhalsaBy Guru's Grace, it is held in check; instructed in spiritual wisdom, it returns to its home. ||1||Pause||
Manmohan SinghBy Guru, grace it is restrained, and instructed in Divine Knowledge it returns home. Pause.
Manmohan Singh (Punjabi)ਗੁਰਾਂ ਦੀ ਰਹਿਮਤ ਦੁਆਰਾ ਇਹ ਰੋਕਿਆ ਜਾਂਦਾ ਹੈ ਅਤੇ ਬ੍ਰਹਿਮ ਬੋਧ ਦਾ ਪ੍ਰਬੋਧਿਆ ਹੋਇਆ ਇਹ ਆਪਣੇ ਗ੍ਰਹਿ ਆ ਜਾਂਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮਨ ਕੋ (ਠਾਕੀਐ) ਇਸਥਰ ਕਰੀਏ, ਤਬ ਗ੍ਯਾਨ ਮਤਿ ਕਰ ਕੇ (ਘਰਿ) ਸ੍ਵਰੂਪ ਮੇਂ ਆਵਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਮਨ (ਵਿਕਾਰਾਂ ਵਲੋਂ) ਰੋਕਿਆ ਜਾ ਸਕਦਾ ਹੈ ਤੇ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ ਮਤਿ ਦੇ ਆਸਰੇ ਹੀ ਇਹ ਅੰਤਰ ਆਤਮੇ ਆ ਟਿਕਦਾ ਹੈ ॥੧॥ ਰਹਾਉ ॥ਪਦ ਅਰਥ ਪਰਸਾਦੀ = ਕਿਰਪਾ ਨਾਲ। ਘਰਿ = ਘਰ ਵਿਚ ॥੧॥ ਰਹਾਉ ॥
SikhNet (Spanish)y cuando es instruida en la Sabiduría del Guru, regresa a su Hogar. (1‑Pausa)
ਸੋਹਾਗਣੀ ਆਪਿ ਸਵਾਰੀਓਨੁ; ਲਾਇ ਪ੍ਰੇਮ ਪਿਆਰੁ ॥
sohaaganee aap savaareeon; laae prem piaar |
Sant Singh KhalsaHe Himself adorns the happy soul-brides; they bear Him love and affection.
Manmohan SinghThe true (faithful) wives, the Spouse Himself has adorned. They bear Him and affection.
Manmohan Singh (Punjabi)ਸੱਚੀਆਂ ਪਤਨੀਆਂ ਨੂੰ ਪਤੀ ਨੇ ਆਪੇ ਹੀ ਸਸ਼ੋਭਤ ਕੀਤਾ ਹੈ। ਉਹ ਉਸ ਨਾਲ ਪ੍ਰੀਤ ਤੇ ਪਿਰਹੜੀ ਕਰਦੀਆਂ ਹਨ।
Fareedkot Teekaਪ੍ਯਾਰੇ ਨੇ ਅਪਨੇ ਪ੍ਰੇਮ ਕੇ ਪ੍ਯਾਰੁ ਮੇਂ ਲਗਾਇ ਕਰ ਸੋਹਾਗਣੀ ਸਵਾਰੀ ਹੈ॥
Prof. Sahib Singhਚੰਗੇ ਭਾਗਾਂ ਵਾਲੀਆਂ ਨੂੰ ਆਪਣੇ ਪ੍ਰੇਮ ਪਿਆਰ ਦੀ ਦਾਤ ਦੇ ਕੇ ਪਰਮਾਤਮਾ ਨੇ ਆਪ ਸੋਹਣੇ ਜੀਵਨ ਵਾਲੀਆਂ ਬਣਾ ਦਿੱਤਾ ਹੈ।ਪਦ ਅਰਥ ਸਵਾਰੀਓਨੁ = ਉਸ ਨੇ ਸਵਾਰੀਆਂ।
SikhNet (Spanish)La verdadera novia es embellecida por El Mismo Señor cuando Él despierta Su Amor en ella.
ਸਤਿਗੁਰ ਕੈ ਭਾਣੈ ਚਲਦੀਆ; ਨਾਮੇ ਸਹਜਿ ਸੀਗਾਰੁ ॥੨॥
satigur kai bhaanai chaladeea; naame sehaj seegaar |2|
Sant Singh KhalsaThey live in harmony with the Sweet Will of the True Guru, naturally adorned with the Naam. ||2||
Manmohan SinghThey live according to True Guru's will and are, easily, decorated with the Lord's Name.
Manmohan Singh (Punjabi)ਉਹ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦੀਆਂ ਹਨ ਅਤੇ ਸੁਖੈਨ ਹੀ ਪ੍ਰਭੂ ਦੇ ਨਾਮ ਨਾਲ ਸ਼ਿੰਗਾਰੀਆਂ ਹੋਈਆਂ ਹਨ।
Fareedkot Teekaਸਤਿਗੁਰ ਕੀ ਆਗ੍ਯਾ ਮੇਂ ਚਲਤੀ ਹੈ, ਪ੍ਯਾਰੇ ਕੇ ਨਾਮ ਸਿਮਰਣ ਕਰ ਕੇ ਉਨ ਕਾ ਸਹਜੇ ਹੀ ਸੀਗਾਰ ਹੂਆ ਹੈ॥੨॥
Prof. Sahib Singhਉਹ ਸਦਾ ਗੁਰੂ ਦੀ ਰਜ਼ਾ ਵਿਚ ਜੀਵਨ ਬਿਤਾਂਦੀਆਂ ਹਨ ਤੇ ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਹੀ ਉਹਨਾਂ ਦੇ ਆਤਮਕ ਜੀਵਨ ਦਾ ਸ਼ਿੰਗਾਰ ਹੈ ॥੨॥ਪਦ ਅਰਥ ਭਾਣੈ = ਹੁਕਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੨॥
SikhNet (Spanish)Entonces ella se desenvuelve en la Voluntad del Verdadero Guru y es adornada de forma espontánea con el Naam, el Nombre del Señor. Tales novias gozan de su Esposo para siempre en el lecho de su Señor en total regocijo. (2)
ਸਦਾ ਰਾਵਹਿ ਪਿਰੁ ਆਪਣਾ; ਸਚੀ ਸੇਜ ਸੁਭਾਇ ॥
sadaa raaveh pir aapanaa; sachee sej subhaae |
Sant Singh KhalsaThey enjoy their Beloved forever, and their bed is decorated with Truth.
Manmohan SinghThey ever enjoy their Beloved and their couch is truly embellished.
Manmohan Singh (Punjabi)ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀਆਂ ਹਨ ਅਤੇ ਉਨ੍ਹਾਂ ਦਾ ਪਲੰਘ ਸੱਚੀ ਮੁੱਚੀ ਸਸ਼ੋਭਤ ਹੋਇਆ ਹੋਇਆ ਹੈ।
Fareedkot Teekaਸਦੀਵਕਾਲ ਅਪਨਾ ਪ੍ਯਾਰਾ ਰਮਨ ਕਰਤੀ ਹੈਂ, ਸਰਧਾ ਰੂਪੀ ਸਚੀ ਸੇਜਾ ਪਰ ਸੁਭਾਇਮਾਨ ਹੋਤੀ ਹੈਂ॥
Prof. Sahib Singhਉਹ ਜੀਵ-ਇਸਤ੍ਰੀਆਂ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਪ੍ਰੇਮ ਦੀ ਬਰਕਤਿ ਨਾਲ (ਉਹਨਾਂ ਦਾ ਹਿਰਦਾ ਪ੍ਰਭੂ-ਪਤੀ ਵਾਸਤੇ) ਸਦਾ ਟਿਕੀ ਰਹਿਣ ਵਾਲੀ ਸੇਜ ਬਣਿਆ ਰਹਿੰਦਾ ਹੈ,ਪਦ ਅਰਥ ਰਾਵਹਿ = ਮਾਣਦੀਆਂ ਹਨ। ਸਚੀ = ਸਦਾ-ਥਿਰ। ਸੁਭਾਇ = ਪ੍ਰੇਮ ਵਿਚ।
SikhNet (Spanish)Viven embebidas del Amor del Señor,
ਪਿਰ ਕੈ ਪ੍ਰੇਮਿ ਮੋਹੀਆ; ਮਿਲਿ ਪ੍ਰੀਤਮ ਸੁਖੁ ਪਾਇ ॥੩॥
pir kai prem moheea; mil preetam sukh paae |3|
Sant Singh KhalsaThey are fascinated with the Love of their Husband Lord; meeting their Beloved, they obtain peace. ||3||
Manmohan SinghThey are fascinated with the love of their Spouse and obtain peace on meeting their Darling.
Manmohan Singh (Punjabi)ਆਪਣੇ ਪਤੀ ਦੇ ਪਿਆਰ ਨਾਲ ਉਹ ਫ਼ਰੇਫ਼ਤਾ ਹੋਈਆਂ ਹੋਈਆਂ ਹਨ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਊਦੀਆਂ ਹਨ।
Fareedkot Teekaਪ੍ਯਾਰੇ ਕੇ ਪ੍ਰੇਮ ਮੇਂ ਮੋਹਤ ਹੂਈ ਰਹਤੀ ਹੈਂ ਪ੍ਰੀਤਮ ਸੇ ਮਿਲ ਕਰ ਕੇ ਸੁਖ ਪਾਵਤੀ ਹੈਂ॥੩॥
Prof. Sahib Singh(ਇਸ ਤਰ੍ਹਾਂ) ਆਤਮਕ ਆਨੰਦ ਪ੍ਰਾਪਤ ਕਰ ਕੇ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਪ੍ਰਭੂ-ਪਤੀ ਦੇ ਪ੍ਰੇਮ ਵਿਚ ਮਸਤ ਰਹਿੰਦੀਆਂ ਹਨ ॥੩॥ਪਦ ਅਰਥ ਕੈ ਪ੍ਰੇਮਿ = ਦੇ ਪ੍ਰੇਮ ਵਿਚ। ਪਾਇ = ਪਾ ਕੇ ॥੩॥
SikhNet (Spanish)porque al encontrarse con Él, obtienen el Éxtasis. (3)
ਗਿਆਨ ਅਪਾਰੁ ਸੀਗਾਰੁ ਹੈ; ਸੋਭਾਵੰਤੀ ਨਾਰਿ ॥
giaan apaar seegaar hai; sobhaavantee naar |
Sant Singh KhalsaSpiritual wisdom is the incomparable decoration of the happy soul-bride.
Manmohan SinghDivine Knowledge is the incomparable decoration of the illustrious woman.
Manmohan Singh (Punjabi)ਕੀਰਤੀਮਾਨ ਇਸਤਰੀ ਦਾ ਬ੍ਰਹਿਮ ਬੀਚਾਰ ਲਾਸਾਨੀ ਹਾਰ ਸ਼ਿੰਗਾਰ ਹੈ।
Fareedkot Teekaਤਿਨ ਸੁਹਾਗਨੀ ਸੋਭਾਵੰਤੀ ਨਾਰੋਂ ਕਾ ਅਪਾਰ ਗ੍ਯਾਨ ਹੀ ਸੀਗਾਰ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦਾ ਸ਼ਿੰਗਾਰ ਆਤਮਕ ਗਿਆਨ ਹੈ ਉਸ ਕੋਲ ਬੇਅੰਤ ਖ਼ਜਾਨਾ ਹੈ ਤੇ ਐਸੀ ਜੀਵ-ਇਸਤ੍ਰੀ ਸ਼ੋਭਾ ਖੱਟਦੀ ਹੈ।
SikhNet (Spanish)La verdadera novia es embellecida y bendecida con Gloria por la Infinita Sabiduría del Señor.
ਸਾ ਸਭਰਾਈ ਸੁੰਦਰੀ; ਪਿਰ ਕੈ ਹੇਤਿ. ਪਿਆਰਿ ॥੪॥
saa sabharaaee sundaree; pir kai het. piaar |4|
Sant Singh KhalsaShe is so beautiful - she is the queen of all; she enjoys the love and affection of her Husband Lord. ||4||
Manmohan SinghThrough the love and affection of her Spouse, she is beautiful and the queen of all.
Manmohan Singh (Punjabi)ਆਪਣੇ ਪਤੀ ਦੀ ਪ੍ਰੀਤ ਅਤੇ ਪ੍ਰੇਮ ਦੀ ਬਰਕਤ ਉਹ ਸੁਹਣੀ ਅਤੇ ਸਾਰਿਆਂ ਦੀ ਰਾਣੀ ਹੈ।
Fareedkot Teekaਪ੍ਯਾਰੇ ਕੇ ਪ੍ਰੇਮ ਮੇਂ ਹੈ ਪ੍ਯਾਰ ਜਿਸ ਕਾ, (ਸਾ) ਸੋ ਇਸਤ੍ਰੀ ਸਭ ਮੇਂ (ਰਾਈ) ਰਾਣੀ ਹੈ ਅਰ (ਸੁੰਦਰੀ) ਰੂਪਵਾਨ ਹੈ॥੪॥
Prof. Sahib Singhਪ੍ਰਭੂ-ਪਤੀ ਦੇ ਪ੍ਰੇਮ-ਪਿਆਰ ਦੀ ਬਰਕਤਿ ਨਾਲ ਉਹ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਹ ਪ੍ਰਭੂ-ਪਾਤਿਸ਼ਾਹ ਦੀ ਪਟਰਾਣੀ ਬਣ ਜਾਂਦੀ ਹੈ ॥੪॥ਪਦ ਅਰਥ ਸਾ = ਉਹ ਜੀਵ-ਇਸਤ੍ਰੀ। ਸਭਰਾਈ = ਸਭਨਾਂ ਵਿਚੋਂ ਰਾਣੀ, ਪਟਰਾਣੀ। ਹੇਤਿ = ਹਿਤ ਵਿਚ, ਪਿਆਰ ਵਿਚ ॥੪॥
SikhNet (Spanish)Es bella y bendecida con hermanos y amada por su Señor. (4)
ਸੋਹਾਗਣੀ ਵਿਚਿ. ਰੰਗੁ ਰਖਿਓਨੁ; ਸਚੈ ਅਲਖਿ ਅਪਾਰਿ ॥
sohaaganee vich. rang rakhion; sachai alakh apaar |
Sant Singh KhalsaThe True Lord, the Unseen, the Infinite, has infused His Love among the happy soul-brides.
Manmohan SinghAmong the happy wives the True, Unseen and Endless Lord has infused His love.
Manmohan Singh (Punjabi)ਨੇਕ ਪਤਨੀਆਂ ਅੰਦਰ ਸੱਚੇ, ਅਦ੍ਰਿਸ਼ਟ ਅਤੇ ਅੰਤਰਹਿਤ ਸੁਆਮੀ ਨੇ ਆਪਣੀ ਪ੍ਰੀਤ ਭਰੀ ਹੈ।
Fareedkot Teekaਸੋਹਾਗਣੀਓਂ ਮੇਂ ਸਚੇ ਅਲਖ ਅਪਾਰ ਪਰਮਾਤਮਾ ਪ੍ਯਾਰੇ ਨੇ ਪ੍ਰੇਮ ਰਖਾ ਹੈ॥
Prof. Sahib Singhਸਦਾ-ਥਿਰ ਅਲੱਖ ਤੇ ਅਪਾਰ ਪ੍ਰਭੂ ਨੇ ਸੋਹਾਗਣ (ਜੀਵ-ਇਸਤ੍ਰੀਆਂ ਦੇ ਹਿਰਦੇ) ਵਿਚ ਆਪਣਾ ਪਿਆਰ ਆਪ ਟਿਕਾ ਰੱਖਿਆ ਹੈ,ਪਦ ਅਰਥ ਰੰਗੁ = ਪਿਆਰ। ਰਖਿਓਨ = ਉਸ ਨੇ ਰੱਖਿਆ। ਅਲਖਿ = ਅਲੱਖ (ਪ੍ਰਭੂ) ਨੇ। ਅਪਾਰਿ = ਅਪਾਰ ਨੇ।
SikhNet (Spanish)En la verdadera esposa vive el Amor del Señor, del Señor, Quien es Infinito e Insondable.
ਸਤਿਗੁਰੁ ਸੇਵਨਿ ਆਪਣਾ; ਸਚੈ ਭਾਇ ਪਿਆਰਿ ॥੫॥
satigur sevan aapanaa; sachai bhaae piaar |5|
Sant Singh KhalsaThey serve their True Guru, with true love and affection. ||5||
Manmohan SinghThey serve their True Guru, with the genuine love and affection.
Manmohan Singh (Punjabi)ਦਿਲੀ ਪ੍ਰੀਤ ਅਤੇ ਪ੍ਰੇਮ ਨਾਲ ਉਹ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੀਆਂ ਹਨ।
Fareedkot Teekaਸੋ ਅਪਨੇ ਸਤਗੁਰੋਂ ਕੋ ਸੇਵਨ ਕਰਤੀ ਹੈ ਉਨ ਕਾ ਪ੍ਰੇਮ ਸਚੇ ਕੋ ਭਾਇ ਗਿਆ ਹੈ॥੫॥
Prof. Sahib Singhਉਹ ਗੁਰੂ ਦੀ ਦੱਸੀ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਵਿਚ ਪਿਆਰ ਵਿਚ (ਮਸਤ ਰਹਿੰਦੀਆਂ ਹਨ) ॥੫॥ਪਦ ਅਰਥ ਭਾਇ = ਪ੍ਰੇਮ ਵਿਚ ॥੫॥
SikhNet (Spanish)Ella sirve al Verdadero Guru con Amor y Fe total. (5)
ਸੋਹਾਗਣੀ ਸੀਗਾਰੁ ਬਣਾਇਆ; ਗੁਣ ਕਾ ਗਲਿ ਹਾਰੁ ॥
sohaaganee seegaar banaaeaa; gun kaa gal haar |
Sant Singh KhalsaThe happy soul-bride has adorned herself with the necklace of virtue.
Manmohan SinghThe chaste wife has decorated herself by wearing necklace of virtues, around her neck.
Manmohan Singh (Punjabi)ਸਤਿਵੰਤੀ ਵਹੁਟੀ ਨੇ ਨੇਕੀਆਂ ਦੀ ਮਾਲਾ ਆਪਣੀ ਗਰਦਨ ਦੁਆਲੇ ਪਾ ਕੇ ਆਪਣੇ ਆਪ ਨੂੰ ਸ਼ਿੰਗਾਰਿਆ ਹੋਇਆ ਹੈ।
Fareedkot Teekaਸੋਹਾਗਣੀਓਂ ਨੇ ਪਤਿ ਕੇ ਗੁਣੋਂ ਕਾ ਗਲਿ ਮੇਂ ਹਾਰ ਪਹਿਨਾ ਹੈ, ਇਹੀ ਸੀਗਾਰ ਬਨਾਇਆ ਹੈ॥
Prof. Sahib Singhਜਿਨ੍ਹਾਂ ਜੀਵ-ਇਸਤ੍ਰੀਆਂ ਦੇ ਸਿਰ ਉੱਤੇ ਖਸਮ-ਪ੍ਰਭੂ ਦਾ ਹੱਥ ਹੈ ਉਹਨਾਂ ਨੇ ਪ੍ਰਭੂ-ਪਤੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਇਆ ਹੋਇਆ ਹੈ, ਪ੍ਰਭੂ ਦੇ ਗੁਣਾਂ ਦਾ ਹਾਰ ਬਣਾ ਕੇ ਆਪਣੇ ਗਲ ਵਿਚ ਪਾਇਆ ਹੋਇਆ ਹੈ।ਪਦ ਅਰਥ ਗਲਿ = ਗਲ ਵਿਚ।
SikhNet (Spanish)La novia es embellecida con el collar del mérito,
ਪ੍ਰੇਮ ਪਿਰਮਲੁ. ਤਨਿ ਲਾਵਣਾ; ਅੰਤਰਿ. ਰਤਨੁ ਵੀਚਾਰੁ ॥੬॥
prem piramal. tan laavanaa; antar. ratan veechaar |6|
Sant Singh KhalsaShe applies the perfume of love to her body, and within her mind is the jewel of reflective meditation. ||6||
Manmohan SinghShe applies the perfume of love to her body and within her mind is the jewel of meditation.
Manmohan Singh (Punjabi)ਉਹ ਪਿਆਰ ਦੀ ਖੁਸ਼ਬੋ ਆਪਣੀ ਦੇਹਿ ਨੂੰ ਮਲਦੀ ਹੈ ਅਤੇ ਉਸ ਦੇ ਹਿਰਦੇ ਅੰਦਰ ਬੰਦਗੀ ਦਾ ਜਵੇਹਰ ਹੈ।
Fareedkot Teekaਸਰੀਰ ਮੇਂ ਪ੍ਰੇਮ ਹੀ ਕਾ (ਪਿਰਮਲੁ) ਚੰਦਨ ਲਗਾਉਨਾ ਕੀਆ ਹੈ, ਬੀਚਾਰ ਰੂਪ ਰਤਨ ਅੰਤਸਕਰਣ ਮੇਂ ਧਾਰਨ ਕੀਆ ਹੈ॥੬॥
Prof. Sahib Singhਉਹ ਪ੍ਰਭੂ-ਪਤੀ ਦੇ ਪਿਆਰ ਦੀ ਸੁਗੰਧੀ ਨੂੰ ਆਪਣੇ ਸਰੀਰ ਉਤੇ ਲਾਂਦੀਆਂ ਹਨ, ਉਹ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣਾਂ ਦੀ ਵਿਚਾਰ ਦਾ ਰਤਨ ਸਾਂਭ ਰੱਖਦੀਆਂ ਹਨ ॥੬॥ਪਦ ਅਰਥ ਪਿਰਮਲੁ = {परिमल} ਸੁਗੰਧੀ। ਤਨਿ = ਸਰੀਰ ਉਤੇ। ਅੰਤਰਿ = ਹਿਰਦੇ ਵਿਚ ॥੬॥
SikhNet (Spanish)y aplica la deliciosa fragancia del Amor en su cuerpo y atesora en su interior la Joya de la Mente Concreta. (6)
ਭਗਤਿ ਰਤੇ. ਸੇ ਊਤਮਾ; ਜਤਿ ਪਤਿ ਸਬਦੇ ਹੋਇ ॥
bhagat rate. se aootamaa; jat pat sabade hoe |
Sant Singh KhalsaThose who are imbued with devotional worship are the most exalted. Their social standing and honor come from the Word of the Shabad.
Manmohan SinghThey, who are imbued with devotion are the exalted. The caste and honour result from the Name.
Manmohan Singh (Punjabi)ਜੋ ਅਨੁਰਾਗ ਨਾਲ ਰੰਗੀਜੀਆਂ ਹਨ, ਉਹ ਪਰਮ ਸ਼੍ਰੇਸ਼ਟ ਹਨ। ਜਾਤ ਅਤੇ ਇੱਜ਼ਤ ਨਾਮ ਤੋਂ ਉਤਪੰਨ ਹੁੰਦੀਆਂ ਹਨ।
Fareedkot Teekaਜੋ ਪੁਰਸ ਭਗਤੀ ਮੇਂ ਰਤੇ ਹੈਂ, ਸੋ ਉਤਮੁ ਹੈਂ ਅਰ ਉਨ ਕੀ (ਜਤਿ) ਜਾਤੀ (ਪਤਿ) ਪਤਿਸ੍ਟਾ ਸਭ ਗੁਰ ਸਬਦ ਕਰ ਕੇ ਹੀ ਸਫਲ ਹੋਤੀ ਹੈ॥
Prof. Sahib Singhਜੇਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿਚ ਰੰਗੇ ਜਾਂਦੇ ਹਨ ਉਹੀ ਉੱਚੀ ਜਾਤ ਵਾਲੇ ਹਨ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉੱਚੀ ਜਾਤ ਬਣਦੀ ਹੈ ਉੱਚੀ ਕੁਲ ਬਣਦੀ ਹੈ।ਪਦ ਅਰਥ ਰਤੇ = ਰੰਗੇ ਹੋਏ। ਸੇ = ਉਹ ਬੰਦੇ। ਜਤਿ ਪਤਿ = ਜਾਤ ਪਾਤ।
SikhNet (Spanish)Quienes están imbuidos en la Alabanza del Señor, a través de la Palabra, pertenecen a la verdadera alcurnia. Sin el Naam,
ਬਿਨੁ ਨਾਵੈ. ਸਭ ਨੀਚ ਜਾਤਿ ਹੈ; ਬਿਸਟਾ ਕਾ ਕੀੜਾ ਹੋਇ ॥੭॥
bin naavai. sabh neech jaat hai; bisattaa kaa keerraa hoe |7|
Sant Singh KhalsaWithout the Naam, all are low class, like maggots in manure. ||7||
Manmohan SinghWithout the Name, every one is of low caste and becomes the worm of ordure.
Manmohan Singh (Punjabi)ਨਾਮ ਦੇ ਬਾਝੋਂ ਹਰ ਕੋਈ ਅਧਮ ਵਰਨ ਦਾ ਹੈ, ਅਤੇ ਗੰਦਗੀ ਦਾ ਕਿਰਮ ਬਣਦਾ ਹੈ।
Fareedkot Teekaਔਰ ਪ੍ਯਾਰੇ ਕੇ ਨਾਮ ਤੇ ਬਿਨਾਂ ਸਭ ਨੀਚ ਜਾਤ ਹੈ। ਜੋ ਨਾਮ ਨਹੀਂ ਜਪਤਾ ਸੋ ਜੀਵ ਬਿਸਟਾ ਕਾ ਕੀੜਾ ਹੋਤਾ ਹੈ॥੭॥
Prof. Sahib Singhਪ੍ਰਭੂ ਦੇ ਨਾਮ ਤੋਂ ਸੱਖਣੀ ਸਾਰੀ ਲੁਕਾਈ ਹੀ ਨੀਵੀਂ ਜਾਤਿ ਵਾਲੀ ਹੈ। (ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਦ ਵਿਚ ਟਿਕੀ ਰਹਿੰਦੀ ਹੈ, ਜਿਵੇਂ) ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਮਗਨ ਰਹਿੰਦਾ ਹੈ ॥੭॥
SikhNet (Spanish)el Nombre del Señor todos pertenecen a castas inferiores y uno es un simple gusano que habita en el lodo. (7)
ਹਉ ਹਉ ਕਰਦੀ ਸਭ ਫਿਰੈ; ਬਿਨੁ ਸਬਦੈ. ਹਉ ਨ ਜਾਇ ॥
hau hau karadee sabh firai; bin sabadai. hau na jaae |
Sant Singh KhalsaEveryone proclaims, "Me, me!"; but without the Shabad, the ego does not depart.
Manmohan SinghEvery one goes about saying, I, I without God's Name egotism departs not.
Manmohan Singh (Punjabi)ਹਰ ਜਣਾ ਮੈਂ ਮੈਂ ਕਰਦਾ ਫਿਰਦਾ ਹੈ ਅਤੇ ਵਾਹਿਗੁਰੂ ਦੇ ਨਾਮ ਬਗੈਰ ਹੰਗਤਾ ਦੂਰ ਨਹੀਂ ਹੁੰਦੀ।
Fareedkot Teekaਸਭ ਸ੍ਰਿਸਟੀ ਮੈਂ ਮੈਂ ਕਰਤੀ ਫਿਰਤੀ ਹੈ, ਬਿਨਾਂ ਗੁਰ ਸਬਦ ਕੇ ਹਉਮੈ ਨਹੀਂ ਜਾਤੀ ਹੈ॥
Prof. Sahib Singh(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਸਾਰੀ ਲੁਕਾਈ ਹਉਮੈ ਅਹੰਕਾਰ ਵਿਚ ਆਫਰੀ ਫਿਰਦੀ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਇਹ ਹਉਮੈ ਦੂਰ ਨਹੀਂ ਹੋ ਸਕਦੀ।ਪਦ ਅਰਥ ਸਭ = ਸਾਰੀ ਲੁਕਾਈ। ਹਉ = ਹਉਮੈ।
SikhNet (Spanish)Cada uno está envuelto en su propio ego, y sin la Palabra no se libera de ello.
ਨਾਨਕ ਨਾਮਿ ਰਤੇ. ਤਿਨ ਹਉਮੈ ਗਈ; ਸਚੈ ਰਹੇ ਸਮਾਇ ॥੮॥੮॥੩੦॥
naanak naam rate. tin haumai gee; sachai rahe samaae |8|8|30|
Sant Singh KhalsaO Nanak, those who are imbued with the Naam lose their ego; they remain absorbed in the True Lord. ||8||8||30||
Manmohan SinghNanak, they who are dyed with the Name, lose pride and remain absorbed in the True Lord.
Manmohan Singh (Punjabi)ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ ਅਤੇ ਉਹ ਸੱਚੇ ਸੁਆਮੀ ਅੰਦਰ ਲੀਨ ਹੋਏ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰਤੇ ਹੈਂ ਔਰ ਸਚੇ ਮੇਂ ਸਮਾਇ ਗਏ ਹੈਂ ਤਿਨ ਕੀ ਹਉਮੈ ਜਾਤੀ ਰਹੀ ਹੈ॥੮॥੫॥੮॥
Prof. Sahib Singhਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੮॥੮॥੩੦॥ਪਦ ਅਰਥ ਨਾਮਿ = ਨਾਮ ਵਿਚ। ਤਿਨੀ = ਉਹਨਾਂ ਦੀ। ਸਚੈ = ਸਦਾ-ਥਿਰ ਹਰੀ ਵਿਚ ॥੮॥੮॥੩੦॥
SikhNet (Spanish)Dice Nanak, imbuido en el Naam, el Nombre del Señor, uno abandona su ego negativo y es absorbido en la Verdad de Dios. (8‑8‑30)