ੴ

ਸਿੱਖਬਾਣੀ · SikhBani

Ang 426

Sri Guru Granth Sahib · Raag Aasaa · 3 shabads, 41 lines
Translations
Shabad Guru Amardas Ji Raag Aasaa

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਆਪੈ ਆਪੁ ਪਛਾਣਿਆ; ਸਾਦੁ ਮੀਠਾ ਭਾਈ ॥

aapai aap pachhaaniaa; saad meetthaa bhaaee |

Sant Singh KhalsaThose who recognize their own selves, enjoy the sweet flavor, O Siblings of Destiny.
Manmohan SinghThey, who recognise their ownself, enjoy the sweet savour, O brother.
Manmohan Singh (Punjabi)ਜੋ ਆਪਣੇ ਆਪ ਨੂੰ ਸਿਆਣਦੇ ਹਨ, ਉਹ ਮਿੱਠਾ ਸੁਆਦ ਮਾਣਦੇ ਹਨ, ਹੇ ਭਰਾਵਾਂ!
Fareedkot Teekaਹੇ ਭਾਈ! ਜਿਨੋਂ ਨੇ ਅਪਨੇ ਆਪ ਮੇਂ ਹੀ ਬ੍ਰਹਮ ਕੋ ਪਛਾਨਿਆ ਹੈ, ਤਿਨ ਕੋ ਮੀਠਾ ਸ੍ਵਾਦ ਆਇਆ ਹੈ॥
Prof. Sahib Singh(ਪਰਮਾਤਮਾ ਦਾ ਨਾਮ-ਰਸ ਚੱਖਣ ਨਾਲ) ਮਨੁੱਖ ਆਪਣੇ ਆਪ ਹੀ ਆਤਮਕ ਜੀਵਨ ਨੂੰ ਪੜਤਾਲਣ ਲੱਗ ਪੈਂਦਾ ਹੈ ਤੇ ਇਸ ਤਰ੍ਹਾਂ ਉਸ ਨੂੰ ਨਾਮ-ਰਸ ਦਾ ਸੁਆਦ ਮਿੱਠਾ ਲਗਣਾ ਸ਼ੁਰੂ ਹੋ ਜਾਂਦਾ ਹੈ।

ਪਦ ਅਰਥ ਆਪੈ ਆਪੁ = ਆਪਣੇ ਹੀ ਆਪ ਨੂੰ, ਆਪਣੇ ਹੀ ਆਤਮਕ ਜੀਵਨ ਨੂੰ। ਪਛਾਣਿਆ = ਪੜਤਾਲ ਕੀਤੀ। ਸਾਦੁ = ਸੁਆਦ। ਭਾਈ = ਹੇ ਭਾਈ!

SikhNet (Spanish)Quienes reconocen su propio ser disfrutan del Dulce Sabor, oh Hermanos del Destino;

ਹਰਿ ਰਸਿ ਚਾਖਿਐ. ਮੁਕਤੁ ਭਏ; ਜਿਨੑਾ ਸਾਚੋ ਭਾਈ ॥੧॥

har ras chaakhiai. mukat bhe; jinaa saacho bhaaee |1|

Sant Singh KhalsaThose who drink in the sublime essence of the Lord are emancipated; they love the Truth. ||1||
Manmohan SinghThey who love the truth, get emancipated by quaffing God's elixir.
Manmohan Singh (Punjabi)ਜੋ ਸੱਚ ਨੂੰ ਪਿਆਰ ਕਰਦੇ ਹਨ, ਉਹ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਕੇ ਮੋਖ਼ਸ਼ ਹੋ ਜਾਂਦੇ ਹਨ।
Fareedkot Teekaਜਿਨ ਕੋ ਸਚਾ ਭਾਵਤਾ ਹੈ, ਸੋ ਹਰਿ ਰਸ ਕੋ ਚਾਖ ਕਰ ਕੇ ਮੁਕਤ ਭਏ ਹੈਂ॥੧॥
Prof. Sahib Singh(ਨਾਮ-ਰਸ ਦੀ ਬਰਕਤਿ ਨਾਲ) ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ ॥੧॥

ਪਦ ਅਰਥ ਰਸਿ ਚਾਖਿਐ = ਰਸ ਚੱਖਣ ਨਾਲ। ਸਾਚੋ = ਸਾਚੁ ਹੀ, ਸਦਾ-ਥਿਰ ਪ੍ਰਭੂ ਹੀ। ਭਾਈ = ਪਿਆਰਾ ਲੱਗਦਾ ਹੈ ॥੧॥

SikhNet (Spanish)quienes beben de la Sublime Esencia del Señor son liberados, ellos aman la Verdad. (1)

ਹਰਿ ਜੀਉ. ਨਿਰਮਲ ਨਿਰਮਲਾ; ਨਿਰਮਲ ਮਨਿ ਵਾਸਾ ॥

har jeeo. niramal niramalaa; niramal man vaasaa |

Sant Singh KhalsaThe Beloved Lord is the purest of the pure; He comes to dwell in the pure mind.
Manmohan SinghThe reverend Lord is the purest of the pure, and abides in the pure mind.
Manmohan Singh (Punjabi)ਪੂਜਯ ਪ੍ਰਭੂ ਪਵਿੱਤਰਾਂ ਦਾ ਪਰਮ ਪਵਿੱਤ੍ਰ ਹੈ, ਅਤੇ ਪਵਿੱਤ੍ਰ ਹਿਰਦੇ ਅੰਦਰ ਵਸਦਾ ਹੈ।
Fareedkot Teekaਹਰਿ ਜੀਉ ਆਪ (ਨਿਰਮਲ ਨਿਰਮਲਾ) ਅਤ੍ਯੰਤ ਸੁਧ ਹੈ ਔਰ ਤਿਸ ਕਾ ਸੁਧ ਮਨ ਮੇਂ ਹੀ ਬਾਸਾ ਹੈ ਅਰਥਾਤ ਸੁਧ ਅੰਤਸ਼ਕਰਣ ਮੇਂ ਸਾਖਿਆਤ ਹੋਤਾ ਹੈ॥
Prof. Sahib Singhਪਰਮਾਤਮਾ ਨਿਰੋਲ ਪਵਿਤ੍ਰ ਹੈ, ਉਸ ਦਾ ਨਿਵਾਸ ਪਵਿਤ੍ਰ ਮਨ ਵਿਚ ਹੀ ਹੋ ਸਕਦਾ ਹੈ।

ਪਦ ਅਰਥ ਨਿਰਮਲੁ = ਪਵਿਤ੍ਰ। ਮਨਿ = ਮਨ ਵਿਚ।

SikhNet (Spanish)El Señor es lo más Puro de lo puro; puedes purificar tu corazón para Recibirlo,

ਗੁਰਮਤੀ ਸਾਲਾਹੀਐ; ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥

guramatee saalaaheeai; bikhiaa maeh udaasaa |1| rahaau |

Sant Singh KhalsaPraising the Lord, through the Guru's Teachings, one remains unaffected by corruption. ||1||Pause||
Manmohan SinghPraising God under Guru's instruction, one remains unaffected by deadly passions. Pause.
Manmohan Singh (Punjabi)ਗੁਰਾਂ ਦੇ ਊਪਦੇਸ਼ ਤਾਬੇ ਵਾਹਿਗੁਰੂ ਦੀ ਸਿਫ਼ਤ ਕਰਕੇ ਆਦਮੀ ਪ੍ਰਾਣ ਨਾਸਕ ਮਾਇਆ ਵਿੱਚ ਨਿਰਲੇਪ ਰਹਿੰਦਾ ਹੈ। ਠਹਿਰਾਉ।
Fareedkot Teekaਗੁਰ ਸੀਖਿਆ ਲੇ ਕਰ ਤਿਸ ਕੀ ਸੋਭਾ ਕਰੀਏ, ਜਿਨੋਂ ਨੇ ਸੋਭਾ ਕੀ ਹੈ, ਸੋ ਬਿਖਿਆ ਮੇਂ ਰਹਤੇ ਹੂਏ ਭੀ ਉਦਾਸ ਭਏ ਹੈਂ॥੧॥ ਰਹਾਉ ॥
Prof. Sahib Singhਜੇ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੀਏ ਤਾਂ ਮਾਇਆ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਹੋ ਸਕੀਦਾ ਹੈ ॥੧॥ ਰਹਾਉ ॥

ਪਦ ਅਰਥ ਬਿਖਿਆ = ਮਾਇਆ। ਉਦਾਸਾ = ਨਿਰਲੇਪ ॥੧॥ ਰਹਾਉ ॥

SikhNet (Spanish)Alabándolo a través del Shabd de la Palabra del Guru y conservándote desapegado de Maya. (1‑Pausa)

ਬਿਨੁ ਸਬਦੈ. ਆਪੁ ਨ ਜਾਪਈ; ਸਭ ਅੰਧੀ ਭਾਈ ॥

bin sabadai. aap na jaapee; sabh andhee bhaaee |

Sant Singh KhalsaWithout the Word of the Shabad, they do not understand themselves -they are totally blind, O Siblings of Destiny.
Manmohan SinghWithout the Name, man understands not his own self and sans it all are blind, O Brother.
Manmohan Singh (Punjabi)ਨਾਮ ਦੇ ਬਗੈਰ ਇਨਸਾਨ ਆਪਣੇ ਆਪ ਨੂੰ ਨਹੀਂ ਸਮਝਦਾ, ਇਸ ਦੇ ਬਿਨਾ ਸਾਰੇ ਅੰਨ੍ਹੇ ਹਨ, ਹੇ ਵੀਰ!
Fareedkot Teekaਹੇ ਭਾਈ! ਬਿਨਾਂ ਗੁਰ ਸਬਦ ਕੇ ਅਪਨਾ ਆਪ ਨਹੀਂ ਜਾਨਤਾ ਔਰ ਸਾਰੀ ਦੁਨੀਆਂ ਅੰਧੀ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਆਪਣੇ ਆਤਮਕ ਜੀਵਨ ਨੂੰ ਪਰਖਿਆ ਨਹੀਂ ਜਾ ਸਕਦਾ (ਸ਼ਬਦ ਤੋਂ ਬਿਨਾ) ਸਾਰੀ ਲੁਕਾਈ (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਰਹਿੰਦੀ ਹੈ।

ਪਦ ਅਰਥ ਆਪੁ = ਆਪਣਾ ਆਤਮਕ ਜੀਵਨ। ਸਭ = ਸਾਰੀ ਲੁਕਾਈ।

SikhNet (Spanish)Sin la Palabra del Guru, uno permanece ciego y no conoce su ser interior.

ਗੁਰਮਤੀ ਘਟਿ ਚਾਨਣਾ; ਨਾਮੁ ਅੰਤਿ ਸਖਾਈ ॥੨॥

guramatee ghatt chaananaa; naam ant sakhaaee |2|

Sant Singh KhalsaThrough the Guru's Teachings, the heart is illuminated, and in the end, only the Naam shall be your companion. ||2||
Manmohan SinghBy Guru, instruction there is mind's illumination and in the end God's Name is the man's succourer.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਮਨ ਵਿੱਚ ਪ੍ਰਕਾਸ਼ ਹੁੰਦਾ ਹੈ। ਅਖੀਰ ਵਿੱਚ ਰੱਬ ਦਾ ਨਾਮ ਬੰਦੇ ਦਾ ਸਹਾਇਕ ਹੁੰਦਾ ਹੈ।
Fareedkot Teekaਜੋ (ਗੁਰਮਤੀ) ਗੁਰਮਤਿ ਵਾਲੇ ਹੈਂ ਤਿਨ ਕੇ ਘਟ ਮੇਂ ਗਿਆਨ ਪਰਕਾਸ਼ ਹੋਤਾ ਹੈ, ਨਾਮ ਤਿਨ ਕਾ ਅੰਤ ਮੇਂ (ਸਖਾਈ) ਮਿਤ੍ਰ ਹੋਤਾ ਹੈ॥੨॥
Prof. Sahib Singhਗੁਰੂ ਦੀ ਮਤਿ ਦੀ ਰਾਹੀਂ ਹਿਰਦੇ ਵਿਚ (ਵਸਾਇਆ ਹੋਇਆ ਨਾਮ ਆਤਮਕ ਜੀਵਨ ਲਈ) ਚਾਨਣ ਦੇਂਦਾ ਹੈ, ਅੰਤ ਵੇਲੇ ਭੀ ਹਰਿ-ਨਾਮ ਹੀ ਸਾਥੀ ਬਣਦਾ ਹੈ ॥੨॥

ਪਦ ਅਰਥ ਘਟਿ = ਹਿਰਦੇ ਵਿਚ। ਸਖਾਈ = ਸਾਥੀ ॥੨॥

SikhNet (Spanish)El interior se ilumina con la Palabra del Guru, y el Naam, el Nombre del Señor le acompaña hasta el fin de sus días y en el más allá. (2)

ਨਾਮੇ ਹੀ ਨਾਮਿ ਵਰਤਦੇ; ਨਾਮੇ ਵਰਤਾਰਾ ॥

naame hee naam varatade; naame varataaraa |

Sant Singh KhalsaThey are occupied with the Naam, and only the Naam; they deal only in the Naam.
Manmohan SinghThey abide in nothing but the Name and deal only in the Name.
Manmohan Singh (Punjabi)ਗੁਰਮੁਖ ਨਿਰੋਲ ਨਾਮ ਅੰਦਰ ਵਸਦੇ ਹਨ ਅਤੇ ਕੇਵਲ ਨਾਮ ਦਾ ਹੀ ਵਿਉਹਾਰ ਕਰਦੇ ਹਨ।
Fareedkot Teekaਸੋ ਗੁਰਮੁਖ ਨਾਮ ਹੀ ਮੇਂ ਵਰਤਤੇ ਹੈਂ ਨਾਮ ਮੇਂ ਹੀ (ਵਰਤਾਰਾ) ਛਾਂਦਾ ਅਧਿਕਾਰੀਓਂ ਕੋ ਦੇਤੇ ਹੈਂ॥
Prof. Sahib Singhਨਾਮ ਜਪਣ ਵਾਲੇ ਮਨੁੱਖ, ਨਾਮ ਵਿਚ ਲੀਨ ਰਹਿੰਦਿਆਂ ਹੀ ਸਦਾ ਦੁਨੀਆ ਦੀ ਕਿਰਤਕਾਰ ਕਰਦੇ ਹਨ ਤੇ ਉਹਨਾਂ ਦੇ ਹਿਰਦੇ ਵਿਚ ਨਾਮ ਟਿਕਿਆ ਰਹਿੰਦਾ ਹੈ।

ਪਦ ਅਰਥ ਵਰਤਦੇ = ਟਿਕੇ ਰਹਿੰਦੇ ਹਨ। ਵਰਤਾਰਾ = ਵਰਤਣ-ਵਿਹਾਰ।

SikhNet (Spanish)Así uno habita sólo en el Naam, el Nombre del Señor, y se desenvuelve sólo en Él.

ਅੰਤਰਿ ਨਾਮੁ, ਮੁਖਿ ਨਾਮੁ ਹੈ; ਨਾਮੇ ਸਬਦਿ ਵੀਚਾਰਾ ॥੩॥

antar naam, mukh naam hai; naame sabad veechaaraa |3|

Sant Singh KhalsaDeep within their hearts is the Naam; upon their lips is the Naam; they contemplate the Word of God, and the Naam. ||3||
Manmohan SinghIn their heart is the Name, in their mouth is the Name, in their mouth is the Name, and God's Name they contemplate.
Manmohan Singh (Punjabi)ਉਨ੍ਹਾਂ ਦੇ ਦਿਲ ਵਿੱਚ ਨਾਮ ਹੈ, ਉਨ੍ਹਾਂ ਦੇ ਮੂੰਹ ਵਿੱਚ ਨਾਮ ਹੈ ਅਤੇ ਵਾਹਿਗੁਰੂ ਦੇ ਨਾਮ ਦਾ ਹੀ ਉਹ ਚਿੰਤਨ ਕਰਦੇ ਹਨ।
Fareedkot Teekaਤਿਨ ਕੇ ਰਿਦੇ ਅੰਤਰਿ ਭੀ ਨਾਮ ਹੈ ਅਰ ਬਾਹਰ ਮੁਖ ਮੇਂ ਭੀ ਨਾਮ ਹੀ ਹੈ, ਨਾਮ ਜਪ ਕਰ ਕੇ ਸਰਬ ਮੇਂ (ਸਬਦਿ) ਬ੍ਰਹਮ ਕੋ ਵਿਚਾਰਾ ਹੈ॥੩॥
Prof. Sahib Singhਉਹਨਾਂ ਦੇ ਮੂੰਹ ਵਿਚ ਨਾਮ ਵੱਸਦਾ ਹੈ, ਉਹ ਗੁਰ-ਸ਼ਬਦ ਦੀ ਰਾਹੀਂ ਹਰਿ-ਨਾਮ ਦਾ ਹੀ ਵਿਚਾਰ ਕਰਦੇ ਰਹਿੰਦੇ ਹਨ ॥੩॥

ਪਦ ਅਰਥ ਮੁਖਿ = ਮੂੰਹ ਵਿਚ। ਸਬਦਿ = ਸ਼ਬਦ ਦੀ ਰਾਹੀਂ ॥੩॥

SikhNet (Spanish)En su interior reverbera el Naam; en sus labios está el Naam, y a través del Shabd de la Palabra del Guru, medita en el Naam. (3)

ਨਾਮੁ ਸੁਣੀਐ. ਨਾਮੁ ਮੰਨੀਐ; ਨਾਮੇ ਵਡਿਆਈ ॥

naam suneeai. naam maneeai; naame vaddiaaee |

Sant Singh KhalsaThey listen to the Naam, believe in the Naam, and through the Naam, they obtain glory.
Manmohan SinghThey hear the Name, believe in the Name and through the Name obtain glory.
Manmohan Singh (Punjabi)ਉਹ ਨਾਮ ਸ੍ਰਵਣ ਕਰਦੇ ਹਨ, ਨਾਮ ਊਤੇ ਭਰੋਸਾ ਕਰਦੇ ਹਨ ਅਤੇ ਨਾਮ ਦੇ ਰਾਹੀਂ ਪ੍ਰਭਤਾ ਪਾਉਂਦੇ ਹਨ।
Fareedkot Teekaਵਹੁ ਨਾਮ ਹੀ ਸੁਨਤੇ ਹੈਂ, ਨਾਮ ਹੀ ਕਾ ਮਨਨ ਕਰਤੇ ਹੈਂ, ਨਾਮ ਕਰ ਕੇ ਵਡਿਆਈ ਪਾਉਤੇ ਹੈਂ॥
Prof. Sahib Singhਹਰ ਵੇਲੇ ਹਰਿ-ਨਾਮ ਸੁਣਨਾ ਚਾਹੀਦਾ ਹੈ, ਹਰਿ-ਨਾਮ ਵਿਚ ਮਨ ਗਿਝਾਣਾ ਚਾਹੀਦਾ ਹੈ, ਹਰਿ-ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ।

ਪਦ ਅਰਥ ਮੰਨੀਐ = ਮੰਨਣਾ ਚਾਹੀਦਾ ਹੈ, ਮਨ ਨੂੰ ਗਿਝਾਣਾ ਚਾਹੀਦਾ ਹੈ।

SikhNet (Spanish)Vamos a escuchar el Nombre y poner nuestra Fe en Él, porque a través del Naam se encuentra toda la Gloria.

ਨਾਮੁ ਸਲਾਹੇ ਸਦਾ ਸਦਾ; ਨਾਮੇ ਮਹਲੁ ਪਾਈ ॥੪॥

naam salaahe sadaa sadaa; naame mehal paaee |4|

Sant Singh KhalsaThey praise the Naam, forever and ever, and through the Naam, they obtain the Mansion of the Lord's Presence. ||4||
Manmohan SinghEver, ever they praise the Name and through the Name attain to Lord's mansion.
Manmohan Singh (Punjabi)ਹਮੇਸ਼ਾਂ, ਹਮੇਸ਼ਾਂ ਉਹ ਨਾਮ ਦੀ ਪ੍ਰਸੰਸਾ ਕਰਦੇ ਹਨ, ਅਤੇ ਨਾਮ ਦੇ ਜ਼ਰੀਏ ਮਾਲਕ ਦੇ ਮੰਦਰ ਨੂੰ ਪਾ ਲੈਂਦੇ ਹਨ।
Fareedkot Teekaਨਾਮ ਹੀ ਕੀ ਸਦਾ ਸਦਾ ਸਲਾਹਨਾ ਕਰਤੇ ਹੈਂ, ਨਾਮ ਹੀ ਕਰ ਕੇ (ਮਹਲੁ) ਸ੍ਵਰੂਪ ਕੋ ਪਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਸਦਾ ਹਰ ਵੇਲੇ ਹਰੀ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਹਰਿ-ਨਾਮ ਦੀ ਰਾਹੀਂ ਹਰਿ-ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ ॥੪॥

ਪਦ ਅਰਥ ਮਹਲੁ = ਪਰਮਾਤਮਾ ਦੇ ਚਰਨਾਂ ਵਿਚ ਨਿਵਾਸ। ॥੪॥

SikhNet (Spanish)Alaba siempre el Naam y a través del Naam llegarás hasta el Castillo del Señor. (4)

ਨਾਮੇ ਹੀ ਘਟਿ ਚਾਨਣਾ; ਨਾਮੇ ਸੋਭਾ ਪਾਈ ॥

naame hee ghatt chaananaa; naame sobhaa paaee |

Sant Singh KhalsaThrough the Naam, their hearts are illumined, and through the Naam, they obtain honor.
Manmohan SinghThrough the Name is their mind illumined and through the Name they obtain honour.
Manmohan Singh (Punjabi)ਨਾਮ ਦੇ ਰਾਹੀਂ ਉਨ੍ਹਾਂ ਦਾ ਮਨ ਰੋਸ਼ਨ ਹੋ ਜਾਂਦਾ ਹੈ, ਅਤੇ ਨਾਮ ਦੁਆਰਾ ਹੀ ਉਹ ਇੱਜ਼ਤ-ਆਬਰੂ ਪਾਉਂਦੇ ਹਨ।
Fareedkot Teekaਨਾਮ ਹੀ ਕਰ ਕੇ ਤਿਨਾਂ ਕੇ ਘਟ ਮੇਂ ਚਾਨਣਾ ਹੈ, ਨਾਮ ਹੀ ਕਰ ਕੇ ਤਿਨੋਂ ਨੇ ਸੋਭਾ ਪਾਈ ਹੈ॥
Prof. Sahib Singhਹਰਿ-ਨਾਮ ਦੀ ਰਾਹੀਂ ਹੀ ਹਿਰਦੇ ਵਿਚ (ਆਤਮਕ ਜੀਵਨ ਲਈ) ਚਾਨਣ ਪੈਦਾ ਹੁੰਦਾ ਹੈ, (ਹਰ ਥਾਂ) ਸੋਭਾ ਮਿਲਦੀ ਹੈ।

ਪਦ ਅਰਥ ਨਾਮੇ = ਨਾਮ ਦੀ ਰਾਹੀਂ।

SikhNet (Spanish)A través del Naam, tu corazón se ilumina; a través del Naam conocerás la Gloria y el Éxtasis.

ਨਾਮੇ ਹੀ ਸੁਖੁ ਊਪਜੈ; ਨਾਮੇ ਸਰਣਾਈ ॥੫॥

naame hee sukh aoopajai; naame saranaaee |5|

Sant Singh KhalsaThrough the Naam, peace wells up; I seek the Sanctuary of the Naam. ||5||
Manmohan SinghBy God's Name peace is procured, so I seek the Name's protection.
Manmohan Singh (Punjabi)ਨਾਮ ਦੁਆਰਾ ਆਰਾਮ ਪ੍ਰਾਪਤ ਹੁੰਦਾ ਹੈ, ਇਸ ਲਈ ਮੈਂ ਨਾਮ ਦੀ ਪਨਾਹ ਲੈਦਾ ਹਾਂ।
Fareedkot Teekaਨਾਮ ਹੀ ਸੇ ਤਿਨ ਕੋ ਆਤਮ ਸੁਖ ਹੈ, ਨਾਮ ਹੀ ਕੀ ਸਰਣ ਮੇਂ ਰਹਤੇ ਹੈਂ॥੪॥
Prof. Sahib Singhਹਰਿ-ਨਾਮ ਦੀ ਰਾਹੀਂ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ਤੇ ਹਰੀ ਦੀ ਹੀ ਸਰਨ ਪਏ ਰਹੀਦਾ ਹੈ ॥੫॥
SikhNet (Spanish)Sólo busco el Refugio del Naam, el Nombre del Señor. (5)

ਬਿਨੁ ਨਾਵੈ. ਕੋਇ ਨ ਮੰਨੀਐ; ਮਨਮੁਖਿ ਪਤਿ ਗਵਾਈ ॥

bin naavai. koe na maneeai; manamukh pat gavaaee |

Sant Singh KhalsaWithout the Naam, no one is accepted; the self-willed manmukhs lose their honor.
Manmohan SinghWithout the Name no one is accepted and the apostate lose their honour.
Manmohan Singh (Punjabi)ਨਾਮ ਦੇ ਬਗੈਰ ਕੋਈ ਭੀ ਕਬੂਲ ਨਹੀਂ ਪੈਦਾ। ਅਧਰਮੀ ਆਪਣੀ ਇੱਜ਼ਤ ਵੰਞਾ ਲੈਂਦੇ ਹਨ।
Fareedkot Teekaਜੋ ਮਨਮੁਖਿ ਬਿਨਾਂ ਨਾਮ ਤੇ ਹੈਂ ਤਿਨ ਕੋ ਕੋਈ ਭੀ ਨਹੀਂ ਮਾਨਤਾ, ਤਿਨੋਂ ਨੇ ਅਪਨੀ ਪਤਿ ਖੋਈ ਹੈ॥
Prof. Sahib Singhਨਾਮ ਸਿਮਰਨ ਤੋਂ ਬਿਨਾ ਕਿਸੇ ਭੀ ਮਨੁੱਖ ਨੂੰ ਦਰਗਾਹ ਵਿਚ ਆਦਰ ਨਹੀਂ ਮਿਲਦਾ, ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ (ਦਰਗਾਹ ਵਿਚ) ਇੱਜ਼ਤ ਗਵਾ ਬੈਠਦਾ ਹੈ।

ਪਦ ਅਰਥ ਬਿਨੁ ਨਾਵੈ = ਨਾਮ ਤੋਂ ਬਿਨਾ। ਮੰਨੀਐ = ਆਦਰ ਪਾਂਦਾ। ਮਨਮੁਖਿ = ਮਨ ਦੇ ਪਿੱਛੇ ਤੁਰਨ ਵਾਲੇ ਨੇ।

SikhNet (Spanish)Sin el Naam no somos aprobados; los arrogantes Mamukjs pierden su honor

ਜਮ ਪੁਰਿ ਬਾਧੇ ਮਾਰੀਅਹਿ; ਬਿਰਥਾ ਜਨਮੁ ਗਵਾਈ ॥੬॥

jam pur baadhe maareeeh; birathaa janam gavaaee |6|

Sant Singh KhalsaIn the City of Death, they are tied down and beaten, and they lose their lives in vain. ||6||
Manmohan SinghThey are tied and thrashed in the City of death and lose their life in vain.
Manmohan Singh (Punjabi)ਉਹ ਮੌਤ ਦੇ ਸ਼ਹਿਰ ਵਿੱਚ ਨਰੜ ਕੇ ਕੁੱਟੇ ਜਾਂਦੇ ਹਨ ਅਤੇ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ।
Fareedkot Teekaਜਮ ਪੁਰ ਮੇਂ ਬਾਧੇ ਹੂਏ ਮਾਰੀਤੇ ਹੈਂ ਜਨਮ ਬ੍ਯਰਥ ਗਵਾਈ ਜਾਤੇ ਹੈਂ॥੬॥
Prof. Sahib Singhਇਹੋ ਜਿਹੇ ਮਨੁੱਖ ਜਮ ਦੀ ਪੁਰੀ ਵਿਚ ਬੱਝੇ ਮਾਰ ਖਾਂਦੇ ਹਨ, ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦੇ ਹਨ ॥੬॥

ਪਦ ਅਰਥ ਬਿਰਥਾ = ਵਿਅਰਥ ॥੬॥

SikhNet (Spanish)y el mensajero de la muerte los amarra y los golpea, y así desperdician sus vidas en vano. (6)

ਨਾਮੈ ਕੀ ਸਭ ਸੇਵਾ ਕਰੈ; ਗੁਰਮੁਖਿ ਨਾਮੁ ਬੁਝਾਈ ॥

naamai kee sabh sevaa karai; guramukh naam bujhaaee |

Sant Singh KhalsaThose Gurmukhs who realize the Naam, all serve the Naam.
Manmohan SinghAll the men, to whom the Name is revealed through the Guru, serve the Guru, serve the Lord's Name.
Manmohan Singh (Punjabi)ਸਾਰੇ ਇਨਸਾਨ ਜਿਨ੍ਹਾਂ ਉਤੇ ਗੁਰਾਂ ਦੇ ਰਾਹੀਂ ਪ੍ਰਭੂ ਦਾ ਨਾਮ ਨਾਜ਼ਲ ਹੋਇਆ ਹੈ, ਨਾਮ ਦੀ ਘਾਲ ਕਮਾਊਦੇ ਹਨ।
Fareedkot Teekaਜਿਨ ਕੋ ਨਾਮ ਕੀ ਬੂਝ ਆਈ ਹੈ, ਤਿਨ ਗੁਰਮੁਖੋਂ ਕੀ ਨਾਮ ਕਰ ਕੇ ਸਭ ਕੋਈ ਸੇਵਾ ਕਰਤਾ ਹੈ॥
Prof. Sahib Singhਸਾਰੀ ਲੁਕਾਈ ਹਰਿ-ਨਾਮ (ਜਪਣ ਵਾਲੇ) ਦੀ ਸੇਵਾ ਕਰਦੀ ਹੈ ਤੇ ਨਾਮ ਜਪਣ ਦੀ ਸੂਝ ਗੁਰੂ ਬਖ਼ਸ਼ਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)Esos Gurumukhs que toman Conciencia del Naam sirven al Naam.

ਨਾਮਹੁ ਹੀ ਨਾਮੁ ਮੰਨੀਐ; ਨਾਮੇ ਵਡਿਆਈ ॥੭॥

naamahu hee naam maneeai; naame vaddiaaee |7|

Sant Singh KhalsaSo believe in the Naam, and only the Naam; through the Naam, glorious greatness is obtained. ||7||
Manmohan SinghThe Name alone worship thou, O man, and through the Name honour is attained.
Manmohan Singh (Punjabi)ਤੂੰ ਹੇ ਬੰਦੇ! ਕੇਵਲ ਨਾਮ ਦੀ ਹੀ ਉਪਾਸ਼ਨਾ ਕਰ, ਨਾਮ ਦੇ ਰਾਹੀਂ ਹੀ ਉੱਚਤਾ ਪ੍ਰਾਪਤ ਹੁੰਦੀ ਹੈ।
Fareedkot Teekaਨਾਮ ਹੀ ਕਰ ਕੇ ਗੁਰਮੁਖੋਂ ਕਾ ਨਾਮੁ ਮਾਨੀਤਾ ਹੈ ਸਭ ਵਡਿਆਈ ਨਾਮ ਹੀ ਮੇਂ ਹੈ॥੭॥
Prof. Sahib Singh(ਹਰ ਥਾਂ) ਨਾਮ (ਜਪਣ ਵਾਲੇ) ਨੂੰ ਹੀ ਆਦਰ ਮਿਲਦਾ ਹੈ, ਨਾਮ ਦੀ ਬਰਕਤਿ ਨਾਲ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੭॥
SikhNet (Spanish)Cree entonces en el Naam y sólo en el Naam,

ਜਿਸ ਨੋ ਦੇਵੈ. ਤਿਸੁ ਮਿਲੈ; ਗੁਰਮਤੀ ਨਾਮੁ ਬੁਝਾਈ ॥

jis no devai. tis milai; guramatee naam bujhaaee |

Sant Singh KhalsaHe alone receives it, unto whom it is given. Through the Guru's Teachings, the Naam is realized.
Manmohan SinghHe alone receives the Name, to whom the Guru gives. By Guru's instruction the Name is realised.
Manmohan Singh (Punjabi)ਕੇਵਲ ਓਹੀ ਨਾਮ ਨੂੰ ਹਾਸਲ ਕਰਦਾ ਹੈ, ਜਿਸ ਨੂੰ ਗੁਰੂ ਦਿੰਦੇ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਅਨੁਭਵ ਕੀਤਾ ਜਾਂਦਾ ਹੈ।
Fareedkot Teekaਜਿਨ ਗੁਰਮਤੀਓਂ ਕੋ ਨਾਮ ਕੀ ਬੂਝ ਆਈ ਹੈ ਵਹ ਜਿਸ ਕੋ ਨਾਮ ਦੇਤੇ ਹੈਂ ਤਿਸ ਕੋ ਮਿਲਤਾ ਹੈ॥
Prof. Sahib Singhਪਰ, ਹਰਿ-ਨਾਮ ਸਿਰਫ਼ ਉਸੇ ਨੂੰ ਮਿਲਦਾ ਹੈ ਜਿਸ ਨੂੰ ਹਰੀ ਆਪ ਦੇਂਦਾ ਹੈ, ਜਿਸ ਨੂੰ ਗੁਰੂ ਦੀ ਮਤਿ ਉਤੇ ਤੋਰ ਕੇ ਨਾਮ (ਸਿਮਰਨ ਦੀ) ਸੂਝ ਬਖ਼ਸ਼ਦਾ ਹੈ।

ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।

SikhNet (Spanish)porque a través del Naam la Grandeza y la Gloria son obtenidas. (7)

ਨਾਨਕ. ਸਭ ਕਿਛੁ ਨਾਵੈ ਕੈ ਵਸਿ ਹੈ; ਪੂਰੈ ਭਾਗਿ. ਕੋ ਪਾਈ ॥੮॥੭॥੨੯॥

naanak. sabh kichh naavai kai vas hai; poorai bhaag. ko paaee |8|7|29|

Sant Singh KhalsaO Nanak, everything is under the influence of the Naam; by perfect good destiny, a few obtain it. ||8||7||29||
Manmohan SinghNanak, everything is under the sway of the Name. Through perfect good fortune, a few obtain the Name.
Manmohan Singh (Punjabi)ਨਾਨਕ, ਹਰ ਵਸਤੂ ਨਾਮ ਦੇ ਅਖਤਿਆਰ ਵਿੱਚ ਹੈ। ਪੂਰਨ ਚੰਗੇ ਨਸੀਬਾਂ ਰਾਹੀਂ, ਕੋਈ ਵਿਰਲਾ ਹੀ ਨਾਮ ਨੂੰ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਕਛੁ ਨਾਮ ਹੀ ਕੇ ਬਸ ਮੇਂ ਹੈਂ ਕੋਈ ਪੂਰੇ ਭਾਗੋਂ ਵਾਲਾ ਨਾਮ ਕੋ ਪਾਵਤਾ ਹੈ॥੮॥੪॥੭॥☬(ਦੁਹਾਗਣੀ) ਮਨਮੁਖ (ਸੁਹਾਗਣੀ) ਗੁਰਮਖ, ਭਾਵ ਸੇ ਅਗ੍ਯਾਨੀ ਗਿਆਨੀ ਕੀ ਕਰਣੀ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਹਰੇਕ (ਆਦਰ-ਮਾਣ) ਹਰਿ-ਨਾਮ ਦੇ ਵੱਸ ਵਿਚ ਹੈ। ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਹਰਿ-ਨਾਮ ਪ੍ਰਾਪਤ ਕਰਦਾ ਹੈ ॥੮॥੭॥੨੯॥

ਪਦ ਅਰਥ ਕੋ = ਕੋਈ ਵਿਰਲਾ ॥੮॥੭॥੨੯॥

SikhNet (Spanish)Aquél que es bendecido con el Naam, despierta dentro de sí mismo a través del Shabd de la Palabra del Guru. Dice Nanak, todo está bajo el Comando del Señor, pero es por un Destino Perfecto que uno toma Conciencia del Nombre. (8‑7‑29)

Open this shabad →

Shabad Guru Amardas Ji Raag Aasaa

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਦੋਹਾਗਣੀ. ਮਹਲੁ ਨ ਪਾਇਨੑੀ; ਨ ਜਾਣਨਿ. ਪਿਰ ਕਾ ਸੁਆਉ ॥

dohaaganee. mehal na paaeinaee; na jaanan. pir kaa suaau |

Sant Singh KhalsaThe deserted brides do not obtain the Mansion of their Husband's Presence, nor do they know His taste.
Manmohan SinghThe deserted wives attain not their Husband's palace, nor know His relish.
Manmohan Singh (Punjabi)ਛੁੱਟੜ ਪਤਨੀਆਂ ਆਪਣੇ ਖ਼ਸਮ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀਆਂ, ਨਾਂ ਹੀ ਉਹ ਉਸ ਦੇ ਸੁਆਦ ਨੂੰ ਜਾਣਦੀਆਂ ਹਨ।
Fareedkot Teekaਦੁਹਾਗਣੀ ਪ੍ਯਾਰੇ ਕਾ ਮਹਲੁ ਨਹੀਂ ਪਾਵਤੀ ਹੈਂ ਨ ਪ੍ਯਾਰੇ ਕਾ (ਸੁਆਉ) ਆਨੰਦੁ ਜਾਨਤੀ ਹੈਂ॥
Prof. Sahib Singhਮੰਦੇ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀਆਂ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਜਾਣ ਸਕਦੀਆਂ।

ਪਦ ਅਰਥ ਦੋਹਾਗਣੀ = {दुर्भागिनी} ਮੰਦੇ ਭਾਗਾਂ ਵਾਲੀਆਂ। ਪਾਇਨ੍ਹ੍ਹੀ = ਪਾਇਨਿ, ਪਾਂਦੀਆਂ। ਸੁਆਉ = (ਮਿਲਾਪ ਦਾ) ਆਨੰਦ।

SikhNet (Spanish)La mujer que reniega no habita en el Hogar del Señor ni conoce Su Regocijo.

ਫਿਕਾ ਬੋਲਹਿ. ਨਾ ਨਿਵਹਿ; ਦੂਜਾ ਭਾਉ ਸੁਆਉ ॥੧॥

fikaa boleh. naa niveh; doojaa bhaau suaau |1|

Sant Singh KhalsaThey speak harsh words, and do not bow to Him; they are in love with another. ||1||
Manmohan SinghThey speak harshly, bow not to the Lord and relish another's love.
Manmohan Singh (Punjabi)ਉਹ ਕੌੜਾ ਬੋਲਦੀਆਂ ਹਨ, ਪ੍ਰਭੂ ਅੱਗੇ ਨਹੀਂ ਨਿਊਦੀਆਂ ਅਤੇ ਹੋਰਸ ਦੇ ਪਿਆਰ ਦਾ ਸੁਆਦ ਲੈਦੀਆਂ ਹਨ।
Fareedkot Teekaਫਿਕਾ ਬਚਨ ਬੋਲਤੀ ਹੈਂ ਪਿਆਰੇ ਕੇ ਆਗੇ ਨਿਉਤੀਆਂ ਨਹੀਂ, ਉਨ ਕੋ ਦੂਜਾ ਭਾਉ ਸ੍ਵਾਦ ਲਗਤਾ ਹੈ॥੧॥
Prof. Sahib Singhਉਹ ਖਰ੍ਹਵਾ ਬੋਲਦੀਆਂ ਹਨ, ਲਿਫਣਾ ਨਹੀਂ ਜਾਣਦੀਆਂ, ਮਾਇਆ ਦਾ ਪਿਆਰ ਹੀ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਬਣਿਆ ਰਹਿੰਦਾ ਹੈ ॥੧॥

ਪਦ ਅਰਥ ਭਾਉ = ਪਿਆਰ। ਸੁਆਉ = ਸੁਆਰਥ ॥੧॥

SikhNet (Spanish)Su boca es ácida; no tiene Reverencia por su Señor, pues está apegada al otro. (1)

ਇਹੁ ਮਨੂਆ; ਕਿਉ ਕਰਿ ਵਸਿ ਆਵੈ ॥

eihu manooaa; kiau kar vas aavai |

Sant Singh KhalsaHow can this mind come under control?
Manmohan SinghHow can this mind come under control.
Manmohan Singh (Punjabi)ਇਹ ਮਨ ਕਿਸ ਤਰ੍ਹਾਂ ਕਾਬੂ ਵਿੱਚ ਆ ਸਕਦਾ ਹੈ?
Fareedkot Teekaਪ੍ਰਸ਼ਨ: ਇਹ ਮਨ ਕਿਸ ਪ੍ਰਕਾਰ ਬਸ ਮੇਂ ਆਵੈ?☬ਉੇੱਤਰ:
Prof. Sahib Singhਇਹ ਮਨ ਕਿਸ ਤਰ੍ਹਾਂ ਕਾਬੂ ਵਿਚ ਆਉਂਦਾ ਹੈ?

ਪਦ ਅਰਥ ਕਿਉ ਕਰਿ = ਕਿਵੇਂ?

SikhNet (Spanish)¿Cómo se puede controlar esta mente? Sólo a través de la Gracia del Guru,

ਗੁਰ ਪਰਸਾਦੀ ਠਾਕੀਐ; ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥

gur parasaadee tthaakeeai; giaan matee ghar aavai |1| rahaau |

Sant Singh KhalsaBy Guru's Grace, it is held in check; instructed in spiritual wisdom, it returns to its home. ||1||Pause||
Manmohan SinghBy Guru, grace it is restrained, and instructed in Divine Knowledge it returns home. Pause.
Manmohan Singh (Punjabi)ਗੁਰਾਂ ਦੀ ਰਹਿਮਤ ਦੁਆਰਾ ਇਹ ਰੋਕਿਆ ਜਾਂਦਾ ਹੈ ਅਤੇ ਬ੍ਰਹਿਮ ਬੋਧ ਦਾ ਪ੍ਰਬੋਧਿਆ ਹੋਇਆ ਇਹ ਆਪਣੇ ਗ੍ਰਹਿ ਆ ਜਾਂਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮਨ ਕੋ (ਠਾਕੀਐ) ਇਸਥਰ ਕਰੀਏ, ਤਬ ਗ੍ਯਾਨ ਮਤਿ ਕਰ ਕੇ (ਘਰਿ) ਸ੍ਵਰੂਪ ਮੇਂ ਆਵਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਹੀ ਮਨ (ਵਿਕਾਰਾਂ ਵਲੋਂ) ਰੋਕਿਆ ਜਾ ਸਕਦਾ ਹੈ ਤੇ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ ਮਤਿ ਦੇ ਆਸਰੇ ਹੀ ਇਹ ਅੰਤਰ ਆਤਮੇ ਆ ਟਿਕਦਾ ਹੈ ॥੧॥ ਰਹਾਉ ॥

ਪਦ ਅਰਥ ਪਰਸਾਦੀ = ਕਿਰਪਾ ਨਾਲ। ਘਰਿ = ਘਰ ਵਿਚ ॥੧॥ ਰਹਾਉ ॥

SikhNet (Spanish)y cuando es instruida en la Sabiduría del Guru, regresa a su Hogar. (1‑Pausa)

ਸੋਹਾਗਣੀ ਆਪਿ ਸਵਾਰੀਓਨੁ; ਲਾਇ ਪ੍ਰੇਮ ਪਿਆਰੁ ॥

sohaaganee aap savaareeon; laae prem piaar |

Sant Singh KhalsaHe Himself adorns the happy soul-brides; they bear Him love and affection.
Manmohan SinghThe true (faithful) wives, the Spouse Himself has adorned. They bear Him and affection.
Manmohan Singh (Punjabi)ਸੱਚੀਆਂ ਪਤਨੀਆਂ ਨੂੰ ਪਤੀ ਨੇ ਆਪੇ ਹੀ ਸਸ਼ੋਭਤ ਕੀਤਾ ਹੈ। ਉਹ ਉਸ ਨਾਲ ਪ੍ਰੀਤ ਤੇ ਪਿਰਹੜੀ ਕਰਦੀਆਂ ਹਨ।
Fareedkot Teekaਪ੍ਯਾਰੇ ਨੇ ਅਪਨੇ ਪ੍ਰੇਮ ਕੇ ਪ੍ਯਾਰੁ ਮੇਂ ਲਗਾਇ ਕਰ ਸੋਹਾਗਣੀ ਸਵਾਰੀ ਹੈ॥
Prof. Sahib Singhਚੰਗੇ ਭਾਗਾਂ ਵਾਲੀਆਂ ਨੂੰ ਆਪਣੇ ਪ੍ਰੇਮ ਪਿਆਰ ਦੀ ਦਾਤ ਦੇ ਕੇ ਪਰਮਾਤਮਾ ਨੇ ਆਪ ਸੋਹਣੇ ਜੀਵਨ ਵਾਲੀਆਂ ਬਣਾ ਦਿੱਤਾ ਹੈ।

ਪਦ ਅਰਥ ਸਵਾਰੀਓਨੁ = ਉਸ ਨੇ ਸਵਾਰੀਆਂ।

SikhNet (Spanish)La verdadera novia es embellecida por El Mismo Señor cuando Él despierta Su Amor en ella.

ਸਤਿਗੁਰ ਕੈ ਭਾਣੈ ਚਲਦੀਆ; ਨਾਮੇ ਸਹਜਿ ਸੀਗਾਰੁ ॥੨॥

satigur kai bhaanai chaladeea; naame sehaj seegaar |2|

Sant Singh KhalsaThey live in harmony with the Sweet Will of the True Guru, naturally adorned with the Naam. ||2||
Manmohan SinghThey live according to True Guru's will and are, easily, decorated with the Lord's Name.
Manmohan Singh (Punjabi)ਉਹ ਸੱਚੇ ਗੁਰਾਂ ਦੀ ਰਜਾ ਅਨੁਸਾਰ ਟੁਰਦੀਆਂ ਹਨ ਅਤੇ ਸੁਖੈਨ ਹੀ ਪ੍ਰਭੂ ਦੇ ਨਾਮ ਨਾਲ ਸ਼ਿੰਗਾਰੀਆਂ ਹੋਈਆਂ ਹਨ।
Fareedkot Teekaਸਤਿਗੁਰ ਕੀ ਆਗ੍ਯਾ ਮੇਂ ਚਲਤੀ ਹੈ, ਪ੍ਯਾਰੇ ਕੇ ਨਾਮ ਸਿਮਰਣ ਕਰ ਕੇ ਉਨ ਕਾ ਸਹਜੇ ਹੀ ਸੀਗਾਰ ਹੂਆ ਹੈ॥੨॥
Prof. Sahib Singhਉਹ ਸਦਾ ਗੁਰੂ ਦੀ ਰਜ਼ਾ ਵਿਚ ਜੀਵਨ ਬਿਤਾਂਦੀਆਂ ਹਨ ਤੇ ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਹੀ ਉਹਨਾਂ ਦੇ ਆਤਮਕ ਜੀਵਨ ਦਾ ਸ਼ਿੰਗਾਰ ਹੈ ॥੨॥

ਪਦ ਅਰਥ ਭਾਣੈ = ਹੁਕਮ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੨॥

SikhNet (Spanish)Entonces ella se desenvuelve en la Voluntad del Verdadero Guru y es adornada de forma espontánea con el Naam, el Nombre del Señor. Tales novias gozan de su Esposo para siempre en el lecho de su Señor en total regocijo. (2)

ਸਦਾ ਰਾਵਹਿ ਪਿਰੁ ਆਪਣਾ; ਸਚੀ ਸੇਜ ਸੁਭਾਇ ॥

sadaa raaveh pir aapanaa; sachee sej subhaae |

Sant Singh KhalsaThey enjoy their Beloved forever, and their bed is decorated with Truth.
Manmohan SinghThey ever enjoy their Beloved and their couch is truly embellished.
Manmohan Singh (Punjabi)ਉਹ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀਆਂ ਹਨ ਅਤੇ ਉਨ੍ਹਾਂ ਦਾ ਪਲੰਘ ਸੱਚੀ ਮੁੱਚੀ ਸਸ਼ੋਭਤ ਹੋਇਆ ਹੋਇਆ ਹੈ।
Fareedkot Teekaਸਦੀਵਕਾਲ ਅਪਨਾ ਪ੍ਯਾਰਾ ਰਮਨ ਕਰਤੀ ਹੈਂ, ਸਰਧਾ ਰੂਪੀ ਸਚੀ ਸੇਜਾ ਪਰ ਸੁਭਾਇਮਾਨ ਹੋਤੀ ਹੈਂ॥
Prof. Sahib Singhਉਹ ਜੀਵ-ਇਸਤ੍ਰੀਆਂ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀਆਂ ਹਨ, ਪ੍ਰੇਮ ਦੀ ਬਰਕਤਿ ਨਾਲ (ਉਹਨਾਂ ਦਾ ਹਿਰਦਾ ਪ੍ਰਭੂ-ਪਤੀ ਵਾਸਤੇ) ਸਦਾ ਟਿਕੀ ਰਹਿਣ ਵਾਲੀ ਸੇਜ ਬਣਿਆ ਰਹਿੰਦਾ ਹੈ,

ਪਦ ਅਰਥ ਰਾਵਹਿ = ਮਾਣਦੀਆਂ ਹਨ। ਸਚੀ = ਸਦਾ-ਥਿਰ। ਸੁਭਾਇ = ਪ੍ਰੇਮ ਵਿਚ।

SikhNet (Spanish)Viven embebidas del Amor del Señor,

ਪਿਰ ਕੈ ਪ੍ਰੇਮਿ ਮੋਹੀਆ; ਮਿਲਿ ਪ੍ਰੀਤਮ ਸੁਖੁ ਪਾਇ ॥੩॥

pir kai prem moheea; mil preetam sukh paae |3|

Sant Singh KhalsaThey are fascinated with the Love of their Husband Lord; meeting their Beloved, they obtain peace. ||3||
Manmohan SinghThey are fascinated with the love of their Spouse and obtain peace on meeting their Darling.
Manmohan Singh (Punjabi)ਆਪਣੇ ਪਤੀ ਦੇ ਪਿਆਰ ਨਾਲ ਉਹ ਫ਼ਰੇਫ਼ਤਾ ਹੋਈਆਂ ਹੋਈਆਂ ਹਨ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਊਦੀਆਂ ਹਨ।
Fareedkot Teekaਪ੍ਯਾਰੇ ਕੇ ਪ੍ਰੇਮ ਮੇਂ ਮੋਹਤ ਹੂਈ ਰਹਤੀ ਹੈਂ ਪ੍ਰੀਤਮ ਸੇ ਮਿਲ ਕਰ ਕੇ ਸੁਖ ਪਾਵਤੀ ਹੈਂ॥੩॥
Prof. Sahib Singh(ਇਸ ਤਰ੍ਹਾਂ) ਆਤਮਕ ਆਨੰਦ ਪ੍ਰਾਪਤ ਕਰ ਕੇ ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਪ੍ਰਭੂ-ਪਤੀ ਦੇ ਪ੍ਰੇਮ ਵਿਚ ਮਸਤ ਰਹਿੰਦੀਆਂ ਹਨ ॥੩॥

ਪਦ ਅਰਥ ਕੈ ਪ੍ਰੇਮਿ = ਦੇ ਪ੍ਰੇਮ ਵਿਚ। ਪਾਇ = ਪਾ ਕੇ ॥੩॥

SikhNet (Spanish)porque al encontrarse con Él, obtienen el Éxtasis. (3)

ਗਿਆਨ ਅਪਾਰੁ ਸੀਗਾਰੁ ਹੈ; ਸੋਭਾਵੰਤੀ ਨਾਰਿ ॥

giaan apaar seegaar hai; sobhaavantee naar |

Sant Singh KhalsaSpiritual wisdom is the incomparable decoration of the happy soul-bride.
Manmohan SinghDivine Knowledge is the incomparable decoration of the illustrious woman.
Manmohan Singh (Punjabi)ਕੀਰਤੀਮਾਨ ਇਸਤਰੀ ਦਾ ਬ੍ਰਹਿਮ ਬੀਚਾਰ ਲਾਸਾਨੀ ਹਾਰ ਸ਼ਿੰਗਾਰ ਹੈ।
Fareedkot Teekaਤਿਨ ਸੁਹਾਗਨੀ ਸੋਭਾਵੰਤੀ ਨਾਰੋਂ ਕਾ ਅਪਾਰ ਗ੍ਯਾਨ ਹੀ ਸੀਗਾਰ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਦਾ ਸ਼ਿੰਗਾਰ ਆਤਮਕ ਗਿਆਨ ਹੈ ਉਸ ਕੋਲ ਬੇਅੰਤ ਖ਼ਜਾਨਾ ਹੈ ਤੇ ਐਸੀ ਜੀਵ-ਇਸਤ੍ਰੀ ਸ਼ੋਭਾ ਖੱਟਦੀ ਹੈ।
SikhNet (Spanish)La verdadera novia es embellecida y bendecida con Gloria por la Infinita Sabiduría del Señor.

ਸਾ ਸਭਰਾਈ ਸੁੰਦਰੀ; ਪਿਰ ਕੈ ਹੇਤਿ. ਪਿਆਰਿ ॥੪॥

saa sabharaaee sundaree; pir kai het. piaar |4|

Sant Singh KhalsaShe is so beautiful - she is the queen of all; she enjoys the love and affection of her Husband Lord. ||4||
Manmohan SinghThrough the love and affection of her Spouse, she is beautiful and the queen of all.
Manmohan Singh (Punjabi)ਆਪਣੇ ਪਤੀ ਦੀ ਪ੍ਰੀਤ ਅਤੇ ਪ੍ਰੇਮ ਦੀ ਬਰਕਤ ਉਹ ਸੁਹਣੀ ਅਤੇ ਸਾਰਿਆਂ ਦੀ ਰਾਣੀ ਹੈ।
Fareedkot Teekaਪ੍ਯਾਰੇ ਕੇ ਪ੍ਰੇਮ ਮੇਂ ਹੈ ਪ੍ਯਾਰ ਜਿਸ ਕਾ, (ਸਾ) ਸੋ ਇਸਤ੍ਰੀ ਸਭ ਮੇਂ (ਰਾਈ) ਰਾਣੀ ਹੈ ਅਰ (ਸੁੰਦਰੀ) ਰੂਪਵਾਨ ਹੈ॥੪॥
Prof. Sahib Singhਪ੍ਰਭੂ-ਪਤੀ ਦੇ ਪ੍ਰੇਮ-ਪਿਆਰ ਦੀ ਬਰਕਤਿ ਨਾਲ ਉਹ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਹ ਪ੍ਰਭੂ-ਪਾਤਿਸ਼ਾਹ ਦੀ ਪਟਰਾਣੀ ਬਣ ਜਾਂਦੀ ਹੈ ॥੪॥

ਪਦ ਅਰਥ ਸਾ = ਉਹ ਜੀਵ-ਇਸਤ੍ਰੀ। ਸਭਰਾਈ = ਸਭਨਾਂ ਵਿਚੋਂ ਰਾਣੀ, ਪਟਰਾਣੀ। ਹੇਤਿ = ਹਿਤ ਵਿਚ, ਪਿਆਰ ਵਿਚ ॥੪॥

SikhNet (Spanish)Es bella y bendecida con hermanos y amada por su Señor. (4)

ਸੋਹਾਗਣੀ ਵਿਚਿ. ਰੰਗੁ ਰਖਿਓਨੁ; ਸਚੈ ਅਲਖਿ ਅਪਾਰਿ ॥

sohaaganee vich. rang rakhion; sachai alakh apaar |

Sant Singh KhalsaThe True Lord, the Unseen, the Infinite, has infused His Love among the happy soul-brides.
Manmohan SinghAmong the happy wives the True, Unseen and Endless Lord has infused His love.
Manmohan Singh (Punjabi)ਨੇਕ ਪਤਨੀਆਂ ਅੰਦਰ ਸੱਚੇ, ਅਦ੍ਰਿਸ਼ਟ ਅਤੇ ਅੰਤਰਹਿਤ ਸੁਆਮੀ ਨੇ ਆਪਣੀ ਪ੍ਰੀਤ ਭਰੀ ਹੈ।
Fareedkot Teekaਸੋਹਾਗਣੀਓਂ ਮੇਂ ਸਚੇ ਅਲਖ ਅਪਾਰ ਪਰਮਾਤਮਾ ਪ੍ਯਾਰੇ ਨੇ ਪ੍ਰੇਮ ਰਖਾ ਹੈ॥
Prof. Sahib Singhਸਦਾ-ਥਿਰ ਅਲੱਖ ਤੇ ਅਪਾਰ ਪ੍ਰਭੂ ਨੇ ਸੋਹਾਗਣ (ਜੀਵ-ਇਸਤ੍ਰੀਆਂ ਦੇ ਹਿਰਦੇ) ਵਿਚ ਆਪਣਾ ਪਿਆਰ ਆਪ ਟਿਕਾ ਰੱਖਿਆ ਹੈ,

ਪਦ ਅਰਥ ਰੰਗੁ = ਪਿਆਰ। ਰਖਿਓਨ = ਉਸ ਨੇ ਰੱਖਿਆ। ਅਲਖਿ = ਅਲੱਖ (ਪ੍ਰਭੂ) ਨੇ। ਅਪਾਰਿ = ਅਪਾਰ ਨੇ।

SikhNet (Spanish)En la verdadera esposa vive el Amor del Señor, del Señor, Quien es Infinito e Insondable.

ਸਤਿਗੁਰੁ ਸੇਵਨਿ ਆਪਣਾ; ਸਚੈ ਭਾਇ ਪਿਆਰਿ ॥੫॥

satigur sevan aapanaa; sachai bhaae piaar |5|

Sant Singh KhalsaThey serve their True Guru, with true love and affection. ||5||
Manmohan SinghThey serve their True Guru, with the genuine love and affection.
Manmohan Singh (Punjabi)ਦਿਲੀ ਪ੍ਰੀਤ ਅਤੇ ਪ੍ਰੇਮ ਨਾਲ ਉਹ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੀਆਂ ਹਨ।
Fareedkot Teekaਸੋ ਅਪਨੇ ਸਤਗੁਰੋਂ ਕੋ ਸੇਵਨ ਕਰਤੀ ਹੈ ਉਨ ਕਾ ਪ੍ਰੇਮ ਸਚੇ ਕੋ ਭਾਇ ਗਿਆ ਹੈ॥੫॥
Prof. Sahib Singhਉਹ ਗੁਰੂ ਦੀ ਦੱਸੀ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪ੍ਰੇਮ ਵਿਚ ਪਿਆਰ ਵਿਚ (ਮਸਤ ਰਹਿੰਦੀਆਂ ਹਨ) ॥੫॥

ਪਦ ਅਰਥ ਭਾਇ = ਪ੍ਰੇਮ ਵਿਚ ॥੫॥

SikhNet (Spanish)Ella sirve al Verdadero Guru con Amor y Fe total. (5)

ਸੋਹਾਗਣੀ ਸੀਗਾਰੁ ਬਣਾਇਆ; ਗੁਣ ਕਾ ਗਲਿ ਹਾਰੁ ॥

sohaaganee seegaar banaaeaa; gun kaa gal haar |

Sant Singh KhalsaThe happy soul-bride has adorned herself with the necklace of virtue.
Manmohan SinghThe chaste wife has decorated herself by wearing necklace of virtues, around her neck.
Manmohan Singh (Punjabi)ਸਤਿਵੰਤੀ ਵਹੁਟੀ ਨੇ ਨੇਕੀਆਂ ਦੀ ਮਾਲਾ ਆਪਣੀ ਗਰਦਨ ਦੁਆਲੇ ਪਾ ਕੇ ਆਪਣੇ ਆਪ ਨੂੰ ਸ਼ਿੰਗਾਰਿਆ ਹੋਇਆ ਹੈ।
Fareedkot Teekaਸੋਹਾਗਣੀਓਂ ਨੇ ਪਤਿ ਕੇ ਗੁਣੋਂ ਕਾ ਗਲਿ ਮੇਂ ਹਾਰ ਪਹਿਨਾ ਹੈ, ਇਹੀ ਸੀਗਾਰ ਬਨਾਇਆ ਹੈ॥
Prof. Sahib Singhਜਿਨ੍ਹਾਂ ਜੀਵ-ਇਸਤ੍ਰੀਆਂ ਦੇ ਸਿਰ ਉੱਤੇ ਖਸਮ-ਪ੍ਰਭੂ ਦਾ ਹੱਥ ਹੈ ਉਹਨਾਂ ਨੇ ਪ੍ਰਭੂ-ਪਤੀ ਦੇ ਗੁਣਾਂ ਨੂੰ ਆਪਣੇ ਜੀਵਨ ਦਾ ਗਹਿਣਾ ਬਣਾਇਆ ਹੋਇਆ ਹੈ, ਪ੍ਰਭੂ ਦੇ ਗੁਣਾਂ ਦਾ ਹਾਰ ਬਣਾ ਕੇ ਆਪਣੇ ਗਲ ਵਿਚ ਪਾਇਆ ਹੋਇਆ ਹੈ।

ਪਦ ਅਰਥ ਗਲਿ = ਗਲ ਵਿਚ।

SikhNet (Spanish)La novia es embellecida con el collar del mérito,

ਪ੍ਰੇਮ ਪਿਰਮਲੁ. ਤਨਿ ਲਾਵਣਾ; ਅੰਤਰਿ. ਰਤਨੁ ਵੀਚਾਰੁ ॥੬॥

prem piramal. tan laavanaa; antar. ratan veechaar |6|

Sant Singh KhalsaShe applies the perfume of love to her body, and within her mind is the jewel of reflective meditation. ||6||
Manmohan SinghShe applies the perfume of love to her body and within her mind is the jewel of meditation.
Manmohan Singh (Punjabi)ਉਹ ਪਿਆਰ ਦੀ ਖੁਸ਼ਬੋ ਆਪਣੀ ਦੇਹਿ ਨੂੰ ਮਲਦੀ ਹੈ ਅਤੇ ਉਸ ਦੇ ਹਿਰਦੇ ਅੰਦਰ ਬੰਦਗੀ ਦਾ ਜਵੇਹਰ ਹੈ।
Fareedkot Teekaਸਰੀਰ ਮੇਂ ਪ੍ਰੇਮ ਹੀ ਕਾ (ਪਿਰਮਲੁ) ਚੰਦਨ ਲਗਾਉਨਾ ਕੀਆ ਹੈ, ਬੀਚਾਰ ਰੂਪ ਰਤਨ ਅੰਤਸਕਰਣ ਮੇਂ ਧਾਰਨ ਕੀਆ ਹੈ॥੬॥
Prof. Sahib Singhਉਹ ਪ੍ਰਭੂ-ਪਤੀ ਦੇ ਪਿਆਰ ਦੀ ਸੁਗੰਧੀ ਨੂੰ ਆਪਣੇ ਸਰੀਰ ਉਤੇ ਲਾਂਦੀਆਂ ਹਨ, ਉਹ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣਾਂ ਦੀ ਵਿਚਾਰ ਦਾ ਰਤਨ ਸਾਂਭ ਰੱਖਦੀਆਂ ਹਨ ॥੬॥

ਪਦ ਅਰਥ ਪਿਰਮਲੁ = {परिमल} ਸੁਗੰਧੀ। ਤਨਿ = ਸਰੀਰ ਉਤੇ। ਅੰਤਰਿ = ਹਿਰਦੇ ਵਿਚ ॥੬॥

SikhNet (Spanish)y aplica la deliciosa fragancia del Amor en su cuerpo y atesora en su interior la Joya de la Mente Concreta. (6)

ਭਗਤਿ ਰਤੇ. ਸੇ ਊਤਮਾ; ਜਤਿ ਪਤਿ ਸਬਦੇ ਹੋਇ ॥

bhagat rate. se aootamaa; jat pat sabade hoe |

Sant Singh KhalsaThose who are imbued with devotional worship are the most exalted. Their social standing and honor come from the Word of the Shabad.
Manmohan SinghThey, who are imbued with devotion are the exalted. The caste and honour result from the Name.
Manmohan Singh (Punjabi)ਜੋ ਅਨੁਰਾਗ ਨਾਲ ਰੰਗੀਜੀਆਂ ਹਨ, ਉਹ ਪਰਮ ਸ਼੍ਰੇਸ਼ਟ ਹਨ। ਜਾਤ ਅਤੇ ਇੱਜ਼ਤ ਨਾਮ ਤੋਂ ਉਤਪੰਨ ਹੁੰਦੀਆਂ ਹਨ।
Fareedkot Teekaਜੋ ਪੁਰਸ ਭਗਤੀ ਮੇਂ ਰਤੇ ਹੈਂ, ਸੋ ਉਤਮੁ ਹੈਂ ਅਰ ਉਨ ਕੀ (ਜਤਿ) ਜਾਤੀ (ਪਤਿ) ਪਤਿਸ੍ਟਾ ਸਭ ਗੁਰ ਸਬਦ ਕਰ ਕੇ ਹੀ ਸਫਲ ਹੋਤੀ ਹੈ॥
Prof. Sahib Singhਜੇਹੜੇ ਮਨੁੱਖ ਪ੍ਰਭੂ ਦੀ ਭਗਤੀ ਦੇ ਰੰਗ ਵਿਚ ਰੰਗੇ ਜਾਂਦੇ ਹਨ ਉਹੀ ਉੱਚੀ ਜਾਤ ਵਾਲੇ ਹਨ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉੱਚੀ ਜਾਤ ਬਣਦੀ ਹੈ ਉੱਚੀ ਕੁਲ ਬਣਦੀ ਹੈ।

ਪਦ ਅਰਥ ਰਤੇ = ਰੰਗੇ ਹੋਏ। ਸੇ = ਉਹ ਬੰਦੇ। ਜਤਿ ਪਤਿ = ਜਾਤ ਪਾਤ।

SikhNet (Spanish)Quienes están imbuidos en la Alabanza del Señor, a través de la Palabra, pertenecen a la verdadera alcurnia. Sin el Naam,

ਬਿਨੁ ਨਾਵੈ. ਸਭ ਨੀਚ ਜਾਤਿ ਹੈ; ਬਿਸਟਾ ਕਾ ਕੀੜਾ ਹੋਇ ॥੭॥

bin naavai. sabh neech jaat hai; bisattaa kaa keerraa hoe |7|

Sant Singh KhalsaWithout the Naam, all are low class, like maggots in manure. ||7||
Manmohan SinghWithout the Name, every one is of low caste and becomes the worm of ordure.
Manmohan Singh (Punjabi)ਨਾਮ ਦੇ ਬਾਝੋਂ ਹਰ ਕੋਈ ਅਧਮ ਵਰਨ ਦਾ ਹੈ, ਅਤੇ ਗੰਦਗੀ ਦਾ ਕਿਰਮ ਬਣਦਾ ਹੈ।
Fareedkot Teekaਔਰ ਪ੍ਯਾਰੇ ਕੇ ਨਾਮ ਤੇ ਬਿਨਾਂ ਸਭ ਨੀਚ ਜਾਤ ਹੈ। ਜੋ ਨਾਮ ਨਹੀਂ ਜਪਤਾ ਸੋ ਜੀਵ ਬਿਸਟਾ ਕਾ ਕੀੜਾ ਹੋਤਾ ਹੈ॥੭॥
Prof. Sahib Singhਪ੍ਰਭੂ ਦੇ ਨਾਮ ਤੋਂ ਸੱਖਣੀ ਸਾਰੀ ਲੁਕਾਈ ਹੀ ਨੀਵੀਂ ਜਾਤਿ ਵਾਲੀ ਹੈ। (ਨਾਮ ਤੋਂ ਖੁੰਝ ਕੇ ਲੁਕਾਈ ਵਿਕਾਰਾਂ ਦੇ ਗੰਦ ਵਿਚ ਟਿਕੀ ਰਹਿੰਦੀ ਹੈ, ਜਿਵੇਂ) ਵਿਸ਼ਟੇ ਦਾ ਕੀੜਾ ਵਿਸ਼ਟੇ ਵਿਚ ਮਗਨ ਰਹਿੰਦਾ ਹੈ ॥੭॥
SikhNet (Spanish)el Nombre del Señor todos pertenecen a castas inferiores y uno es un simple gusano que habita en el lodo. (7)

ਹਉ ਹਉ ਕਰਦੀ ਸਭ ਫਿਰੈ; ਬਿਨੁ ਸਬਦੈ. ਹਉ ਨ ਜਾਇ ॥

hau hau karadee sabh firai; bin sabadai. hau na jaae |

Sant Singh KhalsaEveryone proclaims, "Me, me!"; but without the Shabad, the ego does not depart.
Manmohan SinghEvery one goes about saying, I, I without God's Name egotism departs not.
Manmohan Singh (Punjabi)ਹਰ ਜਣਾ ਮੈਂ ਮੈਂ ਕਰਦਾ ਫਿਰਦਾ ਹੈ ਅਤੇ ਵਾਹਿਗੁਰੂ ਦੇ ਨਾਮ ਬਗੈਰ ਹੰਗਤਾ ਦੂਰ ਨਹੀਂ ਹੁੰਦੀ।
Fareedkot Teekaਸਭ ਸ੍ਰਿਸਟੀ ਮੈਂ ਮੈਂ ਕਰਤੀ ਫਿਰਤੀ ਹੈ, ਬਿਨਾਂ ਗੁਰ ਸਬਦ ਕੇ ਹਉਮੈ ਨਹੀਂ ਜਾਤੀ ਹੈ॥
Prof. Sahib Singh(ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਸਾਰੀ ਲੁਕਾਈ ਹਉਮੈ ਅਹੰਕਾਰ ਵਿਚ ਆਫਰੀ ਫਿਰਦੀ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਇਹ ਹਉਮੈ ਦੂਰ ਨਹੀਂ ਹੋ ਸਕਦੀ।

ਪਦ ਅਰਥ ਸਭ = ਸਾਰੀ ਲੁਕਾਈ। ਹਉ = ਹਉਮੈ।

SikhNet (Spanish)Cada uno está envuelto en su propio ego, y sin la Palabra no se libera de ello.

ਨਾਨਕ ਨਾਮਿ ਰਤੇ. ਤਿਨ ਹਉਮੈ ਗਈ; ਸਚੈ ਰਹੇ ਸਮਾਇ ॥੮॥੮॥੩੦॥

naanak naam rate. tin haumai gee; sachai rahe samaae |8|8|30|

Sant Singh KhalsaO Nanak, those who are imbued with the Naam lose their ego; they remain absorbed in the True Lord. ||8||8||30||
Manmohan SinghNanak, they who are dyed with the Name, lose pride and remain absorbed in the True Lord.
Manmohan Singh (Punjabi)ਨਾਨਕ, ਜੋ ਨਾਮ ਨਾਲ ਰੰਗੀਜੇ ਹਨ, ਉਨ੍ਹਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ ਅਤੇ ਉਹ ਸੱਚੇ ਸੁਆਮੀ ਅੰਦਰ ਲੀਨ ਹੋਏ ਰਹਿੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਮੇਂ ਰਤੇ ਹੈਂ ਔਰ ਸਚੇ ਮੇਂ ਸਮਾਇ ਗਏ ਹੈਂ ਤਿਨ ਕੀ ਹਉਮੈ ਜਾਤੀ ਰਹੀ ਹੈ॥੮॥੫॥੮॥
Prof. Sahib Singhਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੮॥੮॥੩੦॥

ਪਦ ਅਰਥ ਨਾਮਿ = ਨਾਮ ਵਿਚ। ਤਿਨੀ = ਉਹਨਾਂ ਦੀ। ਸਚੈ = ਸਦਾ-ਥਿਰ ਹਰੀ ਵਿਚ ॥੮॥੮॥੩੦॥

SikhNet (Spanish)Dice Nanak, imbuido en el Naam, el Nombre del Señor, uno abandona su ego negativo y es absorbido en la Verdad de Dios. (8‑8‑30)

Open this shabad →

Shabad Guru Amardas Ji Raag Aasaa continues on Ang 427

ਆਸਾ ਮਹਲਾ ੩ ॥

aasaa mahalaa 3 |

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਸਚੇ ਰਤੇ ਸੇ ਨਿਰਮਲੇ; ਸਦਾ ਸਚੀ ਸੋਇ ॥

sache rate se niramale; sadaa sachee soe |

Sant Singh KhalsaThose who are imbued with the True Lord are spotless and pure; their reputation is forever true.
Manmohan SinghThey who are imbued with the True One, are pure and ever true is their reputation.
Manmohan Singh (Punjabi)ਜਿਹੜੇ ਸਤਿਪੁਰਖ ਨਾਲ ਰੰਗੇ ਹਨ, ਉਹ ਪਵਿੱਤਰ ਹਨ ਤੇ ਹਮੇਸ਼ਾਂ ਹੀ ਸੱਚੀ ਹੈ ਉਨ੍ਹਾਂ ਦੀ ਸ਼ੁਹਰਤ।
Fareedkot Teekaਜੋ ਸਚੇ ਮੇਂ ਰਤੇਂ ਹੈਂ, ਸੋ ਸੁਧ ਭਏ ਹੈਂ, ਤਿਨ ਕੀ ਸਦੀਵਕਾਲ ਸਚੀ ਸੋਭਾ ਹੈ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗੇ ਜਾਂਦੇ ਹਨ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ,

ਪਦ ਅਰਥ ਰਤੇ = ਰੰਗੇ ਹੋਏ। ਸਚੀ = ਸਦਾ ਕਾਇਮ ਰਹਿਣ ਵਾਲੀ। ਸੋਇ = ਸੋਭਾ।

SikhNet (Spanish)Aquéllos que están imbuidos en la Verdad de Dios son puros; verdadera es su Gloria.

ਐਥੈ ਘਰਿ ਘਰਿ ਜਾਪਦੇ; ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥

aithai ghar ghar jaapade; aagai jug jug paragatt hoe |1|

Sant Singh KhalsaHere, they are known in each and every home, and hereafter, they are famous throughout the ages. ||1||
Manmohan SinghHere they are renowned in every house, and hereafter, they are distinguished all the ages through.
Manmohan Singh (Punjabi)ਏਥੇ ਉਹ ਹਰੀ-ਧਾਮ ਅੰਦਰ ਜਾਂਦੇ ਹਨ, ਅਤੇ ਅੱਗੇ ਉਹ ਸਾਰਿਆਂ ਯੁਗਾਂ ਅੰਦਰ ਪਰਸਿੱਧ ਹੁੰਦੇ ਹਨ।
Fareedkot Teekaਇਸ ਲੋਕ ਮੇਂ ਭੀ ਘਰ ਘਰ ਮੇਂ ਪ੍ਰਗਟ ਜਾਣੀਤੇ ਹੈਂ, ਆਗੇ ਭੀ ਜੁਗੋਂ ਜੁਗੋਂ ਮੇਂ ਪ੍ਰਗਟ ਹੋਏਂਗੇ॥੧॥
Prof. Sahib Singhਇਸ ਦੁਨੀਆ ਵਿਚ ਉਹ ਹਰੇਕ ਘਰ ਵਿਚ ਉੱਘੇ ਹੋ ਜਾਂਦੇ ਹਨ, ਅਗਾਂਹ ਪਰਲੋਕ ਵਿਚ ਭੀ ਉਹਨਾਂ ਦੀ ਸੋਭਾ ਸਦਾ ਲਈ ਉਜਾਗਰ ਹੋ ਜਾਂਦੀ ਹੈ ॥੧॥

ਪਦ ਅਰਥ ਐਥੈ = ਇਸ ਜਗਤ ਵਿਚ। ਘਰਿ ਘਰਿ = ਹਰੇਕ ਘਰ ਵਿਚ। ਆਗੈ = ਪਰਲੋਕ ਵਿਚ। ਜੁਗਿ ਜੁਗਿ = ਹਰੇਕ ਜੁਗ ਵਿਚ, ਸਦਾ ਹੀ। ਪਰਗਟੁ = ਮਸ਼ਹੂਰ ॥੧॥

SikhNet (Spanish)En vida son glorificados por todos y su fama reverbera a través de las épocas. (1)

Open this shabad (19 lines, Angs 426-427) →

Ang 426 of 1430