ਆਸਾ ਮਹਲਾ ੩ ॥
aasaa mahalaa 3 |
Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.
ਸਭ ਨਾਵੈ ਨੋ ਲੋਚਦੀ; ਜਿਸੁ ਕ੍ਰਿਪਾ ਕਰੇ ਸੋ ਪਾਏ ॥
sabh naavai no lochadee; jis kripaa kare so paae |
Sant Singh KhalsaEveryone longs for the Name, but he alone receives it, unto whom the Lord shows His Mercy.
Manmohan SinghAll people long for the Name, but he alone receives it to whom the Lord shows favour.
Manmohan Singh (Punjabi)ਸਾਰੇ ਨਾਮ ਦੀ ਤਾਂਘ ਰਖਦੇ ਹਨ, ਪਰ ਕੇਵਲ ਓਹੀ ਇਸ ਨੂੰ ਪਾਉਂਦਾ ਹੈ, ਜਿਸ ਤੇ ਸਾਈਂ ਮਿਹਰ ਧਾਰਦਾ ਹੈ।
Fareedkot Teekaਸਭ ਸ੍ਰਿਸਟੀ ਨਾਮ ਕੋ ਚਾਹਤੀ ਹੈਂ, ਪਰੰਤੂ ਜਿਸ ਕੋ ਤੂੰ ਕ੍ਰਿਪਾ ਕਰ ਕੇ ਦੇਤਾ ਹੈਂ ਸੋਈ ਨਾਮ ਪਦਾਰਥ ਪਾਉਤਾ ਹੈ॥
Prof. Sahib Singhਸਾਰੀ ਲੁਕਾਈ ਹਰਿ-ਨਾਮ ਵਾਸਤੇ ਤਾਂਘ ਕਰਦੀ ਹੈ, ਪਰ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਮੇਹਰ ਕਰਦਾ ਹੈ।ਪਦ ਅਰਥ ਨਾਵੈ ਨੋ = ਹਰਿ-ਨਾਮ ਨੂੰ। ਸੋ = ਉਹ ਮਨੁੱਖ।
SikhNet (Spanish)Todos añoran el Naam, el Nombre del Señor, pero sólo el que tiene la Gracia Especial, Lo recibe.
ਬਿਨੁ ਨਾਵੈ. ਸਭੁ ਦੁਖੁ ਹੈ; ਸੁਖੁ ਤਿਸੁ. ਜਿਸੁ ਮੰਨਿ ਵਸਾਏ ॥੧॥
bin naavai. sabh dukh hai; sukh tis. jis man vasaae |1|
Sant Singh KhalsaWithout the Name, there is only pain; he alone obtains peace, whose mind is filled with the Name. ||1||
Manmohan SinghWithout the Name there is all distress. He alone attains peace, in whose mind, the Lord implants His Name.
Manmohan Singh (Punjabi)ਨਾਮ ਦੇ ਬਾਝੋਂ ਸਮੂਹ ਤਕਲਫ਼ਿ ਹੀ ਹੈ। ਕੇਵਲ ਓਹੀ ਠੰਢ-ਚੈਨ ਨੂੰ ਪ੍ਰਾਪਤ ਹੁੰਦਾ ਹੈ, ਜਿਸ ਦੇ ਹਿਰਦੇ ਅੰਦਰ ਉਹ ਆਪਣਾ ਨਾਮ ਟਿਕਾਉਂਦਾ ਹੈ।
Fareedkot Teekaਬਿਨਾਂ ਨਾਮ ਸੇ ਸਭ ਪਰਕਾਰ ਦੁਖ ਹੀ ਹੈ, ਸੁਖ ਤਿਸੀ ਕੋ ਪਰਾਪਤ ਹੋਤਾ ਹੈ ਜਿਸ ਕੋ ਤੂੰ ਮਨ ਮੇਂ ਨਾਮ ਬਸਾਉਤਾ ਹੈਂ॥੧॥
Prof. Sahib Singhਹਰਿ-ਨਾਮ ਤੋਂ ਖੁੰਝਿਆਂ (ਜਗਤ ਵਿਚ) ਨਿਰਾ ਦੁੱਖ ਹੀ ਦੁੱਖ ਹੈ, ਸੁਖ ਸਿਰਫ਼ ਉਸ ਨੂੰ ਹੈ ਜਿਸ ਦੇ ਮਨ ਵਿਚ ਪ੍ਰਭੂ ਆਪਣਾ ਨਾਮ ਵਸਾਂਦਾ ਹੈ ॥੧॥ਪਦ ਅਰਥ ਤਿਸੁ = ਉਹ ਮਨੁੱਖ ਨੂੰ। ਮੰਨਿ = ਮਨ, ਮਨ ਵਿਚ ॥੧॥
SikhNet (Spanish)Sin el Nombre todos viven en el dolor; feliz es aquél en cuya mente habita el Nombre. (1)
ਤੂੰ ਬੇਅੰਤੁ ਦਇਆਲੁ ਹੈ; ਤੇਰੀ ਸਰਣਾਈ ॥
toon beant deaal hai; teree saranaaee |
Sant Singh KhalsaYou are infinite and merciful; I seek Your Sanctuary.
Manmohan SinghThou O Lord art Infinite and Merciful. I crave for Thine refuge,
Manmohan Singh (Punjabi)ਤੂੰ ਹੇ ਸੁਆਮੀ! ਬੇਅੰਤ ਅਤੇ ਮਿਹਰਬਾਨ ਹੈਂ। ਮੈਂ ਤੇਰੀ ਪਨਾਹ ਚਾਹੁੰਦਾ ਹਾਂ।
Fareedkot Teekaਹੇ ਅਕਾਲ ਪੁਰਖ! ਤੂੰ ਬੇਅੰਤ ਦਿਆਲ ਹੈਂ, ਹਮ ਤੇਰੀ ਸਰਣਾਗਤ ਹੈਂ॥
Prof. Sahib Singhਹੇ ਪ੍ਰਭੂ! ਤੂੰ ਬੇਅੰਤ ਹੈਂ, ਤੂੰ ਦਇਆ ਦਾ ਸੋਮਾ ਹੈਂ, ਮੈਂ ਤੇਰੀ ਸਰਨ ਆਇਆ ਹਾਂ।ਪਦ ਅਰਥ ਦਇਆਲੁ = ਦਇਆ ਦਾ ਘਰ। ਹੈ = ਹੈਂ।
SikhNet (Spanish)Tú, oh Señor, eres Infinito y Benévolo; sólo busco Tu Refugio.
ਗੁਰ ਪੂਰੇ ਤੇ ਪਾਈਐ; ਨਾਮੇ ਵਡਿਆਈ ॥੧॥ ਰਹਾਉ ॥
gur poore te paaeeai; naame vaddiaaee |1| rahaau |
Sant Singh KhalsaFrom the Perfect Guru, the glorious greatness of the Naam is obtained. ||1||Pause||
Manmohan SinghFrom the Perfect Guru, the greatness of the Name is obtained. Pause.
Manmohan Singh (Punjabi)ਪੂਰਨ ਗੁਰਾਂ ਪਾਸੋਂ ਨਾਮ ਦੀ ਬਜ਼ੁਰਗੀ ਪ੍ਰਾਪਤ ਹੁੰਦੀ ਹੈ। ਠਹਿਰਾਉ।
Fareedkot Teekaਤੇਰੇ ਨਾਮ ਕੀ ਬਡਿਆਈ ਪੂਰੇ ਗੁਰੋਂ ਸੇ ਪਾਈਤੀ ਹੈ॥੧॥ ਰਹਾਉ ॥
Prof. Sahib Singhਤੇਰਾ ਨਾਮ ਪੂਰੇ ਗੁਰੂ ਪਾਸੋਂ ਮਿਲਦਾ ਹੈ ਤੇ ਤੇਰੇ ਨਾਮ ਦੀ ਬਰਕਤਿ ਨਾਲ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੧॥ ਰਹਾਉ ॥ਪਦ ਅਰਥ ਤੇ = ਤੋਂ, ਪਾਸੋਂ। ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਵਡਿਆਈ = ਇੱਜ਼ਤ ॥੧॥ ਰਹਾਉ ॥
SikhNet (Spanish)Sí, somos Bendecidos con la Gloria del Nombre a través del Perfecto Guru. (1‑Pausa)
ਅੰਤਰਿ ਬਾਹਰਿ ਏਕੁ ਹੈ; ਬਹੁ ਬਿਧਿ ਸ੍ਰਿਸਟਿ ਉਪਾਈ ॥
antar baahar ek hai; bahu bidh srisatt upaaee |
Sant Singh KhalsaInwardly and outwardly, there is only the One Lord. He has created the world, with its many varieties.
Manmohan SinghWithin and without is the One Lord. He has created the world of various Kinds.
Manmohan Singh (Punjabi)ਅੰਦਰ ਅਤੇ ਬਾਹਰ ਅਦੁੱਤੀ ਸਾਹਿਬ ਹੀ ਹੈ। ਉਸ ਨੇ ਅਨੇਕਾਂ ਕਿਸਮਾਂ ਦੀ ਦੁਨੀਆਂ ਸਾਜੀ ਹੈ।
Fareedkot Teekaਅੰਦਰ ਬਾਹਰ ਏਕ ਤੂੰ ਹੀ ਹੈ, ਬਹੁਤ ਪ੍ਰਕਾਰ ਕੀ ਸ੍ਰਿਸਟੀ ਸੋ ਤੈਨੇ ਹੀ ਉਤਪੰਨ ਕਰੀ ਹੈ॥
Prof. Sahib Singhਪਰਮਾਤਮਾ ਨੇ ਇਹ ਕਈ ਰੰਗਾਂ ਦੀ ਦੁਨੀਆ ਪੈਦਾ ਕੀਤੀ ਹੋਈ ਹੈ, ਹਰੇਕ ਦੇ ਅੰਦਰ ਤੇ ਸਾਰੀ ਦੁਨੀਆ ਵਿਚ ਉਹ ਆਪ ਹੀ ਵੱਸਦਾ ਹੈ।ਪਦ ਅਰਥ ਏਕੁ = ਸਿਰਫ਼ ਪਰਮਾਤਮਾ। ਬਹੁ ਬਿਧਿ = ਕਈ ਕਿਸਮਾਂ ਦੀ।
SikhNet (Spanish)Dentro y fuera eres nuestro Único Señor; has dispuesto Tu Creación con millones de formas.
ਹੁਕਮੇ. ਕਾਰ ਕਰਾਇਦਾ; ਦੂਜਾ. ਕਿਸੁ ਕਹੀਐ ਭਾਈ ॥੨॥
hukame. kaar karaaeidaa; doojaa. kis kaheeai bhaaee |2|
Sant Singh KhalsaAccording to the Order of His Will, He makes us act. What else can we talk about, O Siblings of Destiny? ||2||
Manmohan SinghHe Makes man do the work, according to His will, who else is there to talk about, O brother?
Manmohan Singh (Punjabi)ਆਪਣੀ ਰਜ਼ਾ ਅਨੁਸਾਰ ਉਹ ਇਨਸਾਨ ਪਾਸੋਂ ਕੰਮ ਕਰਾਉਂਦਾ ਹੈ। ਹੋਰ ਕਿਹੜਾ ਹੈ ਜਿਸ ਦਾ ਜ਼ਿਕਰ ਕੀਤਾ ਜਾਵੇ, ਹੇ ਵੀਰ!
Fareedkot Teekaਅਪਨੇ ਹੁਕਮ ਸੇ ਸਭ ਕਾਰ ਕਰਾਉਤਾ ਹੈਂ, ਦੂਜਾ ਕਿਸ ਕੋ ਕਹੀਏ? ਕੋਈ ਤੇਰਾ ਭਾਈ ਹੋਇ ਤੋ ਤਿਸ ਕੋ ਕਹੀਏ ਅਰਥਾਤ ਤੂੰਹੀਂ ਹੈਂ, ਵਾ ਹੇ ਸੰਤੋ ਕੇ (ਭਾਈ) ਭਾਵਨੇ ਵਾਲੇ! ਤੇਰੇ ਬਿਨਾਂ ਦੂਜਾ ਕੌਣ ਹੈ ਅਰ ਏਹ ਬਾਤ ਕਿਸ ਕੋ ਕਹੀਏ, ਭਾਵ ਅਧਕਾਰੀ ਦੁਰਲਭ ਹੈ॥੨॥
Prof. Sahib Singhਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਸਭ ਜੀਵਾਂ ਪਾਸੋਂ ਕੰਮ ਕਰਾਂਦਾ ਹੈ, ਕੋਈ ਹੋਰ ਅਜੇਹੀ ਸਮਰਥਾ ਵਾਲਾ ਨਹੀਂ ਹੈ ॥੨॥ਪਦ ਅਰਥ ਹੁਕਮੇ = ਆਪਣੇ ਹੁਕਮ ਵਿਚ ਹੀ। ਕਿਸੁ = ਕਿਸ ਨੂੰ? ਭਾਈ = ਹੇ ਭਾਈ! ॥੨॥
SikhNet (Spanish)Nos haces trabajar desde Tu Voluntad; ¿A quién más podríamos reconocer? (2)
ਬੁਝਣਾ ਅਬੁਝਣਾ, ਤੁਧੁ ਕੀਆ; ਇਹ ਤੇਰੀ ਸਿਰਿ ਕਾਰ ॥
bujhanaa abujhanaa, tudh keea; ih teree sir kaar |
Sant Singh KhalsaKnowledge and ignorance are all your making; You have control over these.
Manmohan SinghKnowledge and ignorance art Thine creation. Thou hast away over these.
Manmohan Singh (Punjabi)ਸਮਝ ਅਤੇ ਬੇਸਮਝੀ ਤੇਰੀਆਂ ਰਚਨਾ ਹਨ, ਇਨ੍ਹਾਂ ਉੱਤੇ ਤੇਰੀ ਹਕੂਮਤ ਹੈ।
Fareedkot Teekaਗਿਆਨ ਅਗ੍ਯਾਨ ਏਹ ਤੇਰਾ ਹੀ ਕੀਆ ਹੂਆ ਹੈ। ਇਹ ਜੋ ਸ੍ਰਿਸਟੀ ਇਸ ਕੇ (ਸਿਰਿ ਕਾਰ) ਸਿਰ ਪਰ ਤੇਰੀ ਕਾਰ, ਭਾਵ ਆਗ੍ਯਾ ਹੈ॥
Prof. Sahib Singhਹੇ ਪ੍ਰਭੂ! ਸਮਝ ਤੇ ਬੇ-ਸਮਝੀ ਇਹ ਖੇਡ ਤੂੰ ਹੀ ਰਚੀ ਹੈ, ਹਰੇਕ ਜੀਵ ਦੇ ਸਿਰ ਉਤੇ ਤੇਰੀ ਹੀ ਫ਼ੁਰਮਾਈ ਹੋਈ ਕਰਨ-ਜੋਗ ਕਾਰ ਹੈ (ਤੇਰੇ ਹੀ ਹੁਕਮ ਵਿਚ ਕੋਈ ਸਮਝ ਵਾਲਾ ਤੇ ਕੋਈ ਬੇ-ਸਮਝੀ ਵਾਲਾ ਕੰਮ ਕਰਦਾ ਹੈ)।ਪਦ ਅਰਥ ਬੁਝਣਾ = ਸਮਝ। ਅਬੁਝਣਾ = ਬੇ-ਸਮਝੀ। ਸਿਰਿ = (ਹਰੇਕ ਦੇ) ਸਿਰ ਉੱਤੇ।
SikhNet (Spanish)Ignorancia y Sabiduría son Tu Creación; Tu Influencia se extiende a todo lo existente.
ਇਕਨੑਾ ਬਖਸਿਹਿ ਮੇਲਿ ਲੈਹਿ; ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥
eikanaa bakhasihi mel laihi; ik daragah maar kadte koorriaar |3|
Sant Singh KhalsaSome, You forgive, and unite with Yourself; while others, the wicked, you strike down and drive out of Your Court. ||3||
Manmohan SinghSome Thou forgives and unitest with Thyself and some, the false ones, Thou smitest and drivest out of Thy court.
Manmohan Singh (Punjabi)ਕਈਆਂ ਨੂੰ ਤੂੰ ਮਾਫ਼ ਕਰ ਕੇ ਆਪਣੇ ਨਾਲ ਮਿਲਾ ਲੈਦਾ ਹੈਂ ਅਤੇ ਕਈ ਝੂਠਿਆਂ ਨੂੰ ਤੂੰ ਕੁੱਟ ਫ਼ਾਟ ਕੇ ਆਪਣੇ ਦਰਬਾਰੋਂ ਬਾਹਰ ਕੱਢ ਦਿੰਦਾ ਹੈਂ।
Fareedkot Teekaਇਕਨੋ ਕੋ ਬਖਸਸ ਕਰ ਕੇ ਮਿਲਾਇ ਲੇਤਾ ਹੈਂ, ਇਕਨੋਂ ਕੋ ਦਰਗਾਹ ਸੇ ਝੂਠੇ ਕਰ ਕੇ ਮਾਰ ਕਰ ਨਿਕਾਲ ਦੇਤਾ ਹੈਂ॥੩॥
Prof. Sahib Singhਕਈ ਜੀਵਾਂ ਉਤੇ ਤੂੰ ਬਖ਼ਸ਼ਸ਼ ਕਰਦਾ ਹੈਂ (ਤੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈਂ) ਕਈ ਮਾਇਆ-ਵੇੜ੍ਹੇ ਜੀਵਾਂ ਨੂੰ ਆਪਣੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਬਾਹਰ ਕੱਢ ਦੇਂਦਾ ਹੈਂ ॥੩॥ਪਦ ਅਰਥ ਮੇਲਿ ਲੈਹਿ = ਤੂੰ ਮਿਲਾ ਲੈਂਦਾ ਹੈਂ। ਕੂੜਿਆਰ = ਝੂਠੇ ॥੩॥
SikhNet (Spanish)Tú cubres las deficiencias de algunos y los unes Contigo; y a los falsos los envías fuera de Tu Corte. (3)
ਇਕਿ. ਧੁਰਿ ਪਵਿਤ ਪਾਵਨ ਹਹਿ; ਤੁਧੁ ਨਾਮੇ ਲਾਏ ॥
eik. dhur pavit paavan heh; tudh naame laae |
Sant Singh KhalsaSome, from the very beginning, are pure and pious; You attach them to Your Name.
Manmohan SinghSome from the very beginning, are pure and pious, and them Thou hast attached with Thy Name.
Manmohan Singh (Punjabi)ਕਈ ਐਨ ਅਰੰਭ ਤੋਂ ਹੀ ਨਿਰਮਲ ਅਤੇ ਨੇਕ ਹਨ। ਉਨ੍ਹਾਂ ਨੂੰ ਤੂੰ ਆਪਣੇ ਨਾਲ ਜੋੜਿਆ ਹੋਇਆ ਹੈ।
Fareedkot Teekaਜੋ ਤੈਨੇ ਨਾਮ ਮੇਂ ਲਗਾਏ ਹੈਂ, ਸੋ (ਧੁਰਿ) ਆਦਿ ਹੀ ਸੇ ਪਾਵਨੋ ਸਭੀ ਪਵਿਤ੍ਰ ਹੈਂ॥
Prof. Sahib Singhਹੇ ਪ੍ਰਭੂ! ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਧੁਰੋਂ ਹੀ ਪਵਿਤ੍ਰ ਜੀਵਨ ਵਾਲੇ ਬਣਾ ਦਿੱਤਾ ਹੈ, ਤੂੰ ਉਹਨਾਂ ਨੂੰ ਆਪਣੇ ਨਾਮ ਵਿਚ ਜੋੜਿਆ ਹੋਇਆ ਹੈ।ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਧੁਰਿ = ਤੇਰੀ ਹਜ਼ੂਰੀ ਤੋਂ ਹੀ।
SikhNet (Spanish)Tú Bendices a algunos con pureza y los unes a Tu Nombre
ਗੁਰ ਸੇਵਾ ਤੇ. ਸੁਖੁ ਊਪਜੈ; ਸਚੈ ਸਬਦਿ ਬੁਝਾਏ ॥੪॥
gur sevaa te. sukh aoopajai; sachai sabad bujhaae |4|
Sant Singh KhalsaServing the Guru, peace wells up; through the True Word of the Shabad, one comes to understand. ||4||
Manmohan SinghBy Guru's service, solace emanates and through the True Name man understands the Lord.
Manmohan Singh (Punjabi)ਗੁਰਾਂ ਦੀ ਘਾਲ ਦੁਆਰਾ ਠੰਢ ਚੈਨ ਉਤਪੰਨ ਹੁੰਦੀ ਹੈ, ਅਤੇ ਸੱਚੇ ਨਾਮ ਰਾਹੀਂ ਬੰਦਾ ਸੁਆਮੀ ਨੂੰ ਸਮਝ ਲੈਦਾ ਹੈ।
Fareedkot Teekaਗੁਰ ਸੇਵਾ ਕਰ ਅਰ ਗੁਰੋਂ ਕੇ ਸਚੇ ਉਪਦੇਸ ਕਰ ਜੋ ਤੈਨੇ ਸਮਝਾਏ ਹੈਂ ਤਿਨ ਕੋ ਸੁਖ ਉਪਜਤਾ, ਭਾਵ ਪ੍ਰਾਪਤ ਹੋਤਾ ਹੈ॥੪॥
Prof. Sahib Singhਗੁਰੂ ਦੀ ਦੱਸੀ ਸੇਵਾ ਤੋਂ ਉਹਨਾਂ ਨੂੰ ਆਤਮਕ ਆਨੰਦ ਮਿਲਦਾ ਹੈ। ਗੁਰੂ ਉਹਨਾਂ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੋੜ ਕੇ (ਸਹੀ ਜੀਵਨ ਦੀ) ਸਮਝ ਬਖ਼ਸ਼ਦਾ ਹੈ ॥੪॥ਪਦ ਅਰਥ ਸਚੈ ਸਬਦਿ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਰਾਹੀਂ ॥੪॥
SikhNet (Spanish)y ellos obtienen el Éxtasis a través del Servicio del Guru. (4)
ਇਕਿ ਕੁਚਲ ਕੁਚੀਲ, ਵਿਖਲੀ ਪਤੇ; ਨਾਵਹੁ ਆਪਿ ਖੁਆਏ ॥
eik kuchal kucheel, vikhalee pate; naavahu aap khuaae |
Sant Singh KhalsaSome are crooked, filthy and vicious; the Lord Himself has led them astray from the Name.
Manmohan SinghSome are crooked, filthy and whore-hunters. The Lord Himself has led them astray from the Name.
Manmohan Singh (Punjabi)ਕਈ ਟੇਡੀ ਚਾਲ ਵਾਲੇ, ਗੰਦੇ ਤੇ ਵੇਸਵਾ-ਪਤੀ (ਕੰਜਰੀ-ਬਾਜ਼) ਹਨ ਸਾਈਂ ਨੇ ਖ਼ੁਦ ਉਨ੍ਹਾਂ ਨੂੰ ਨਾਮ ਤੋਂ ਗੁਮਰਾਹ ਕਰ ਛੱਡਿਆ ਹੈ।
Fareedkot Teekaਏਕ (ਕੁਚਲ) ਖੋਟੀ ਚਾਲ ਵਾਲੇ (ਕੁਚੀਲ) ਅਪਵਿਤ੍ਰ (ਵਿਖਲੀ ਪਤੇ) ਬਿਸ੍ਯੋਂ ਮੇਂ ਲਿਪਾਇਮਾਨ ਵਾ ਵੇਸ੍ਵਾਗਾਮੀ ਹੈਂ, ਵਹ ਤੈਨੇ ਆਪ ਹੀ ਨਾਮ ਸੇ (ਖੁਆਏ) ਭੁਲਾਏ ਹੈਂ॥
Prof. Sahib Singhਕਈ ਐਸੇ ਮਨੁੱਖ ਹਨ ਜੋ ਕੁਚੱਲਣੇ ਹਨ ਗੰਦੇ ਹਨ ਦੁਰਾਚਾਰੀ ਹਨ, ਜਿਹਨਾਂ ਨੂੰ ਪਰਮਾਤਮਾ ਨੇ ਆਪਣੇ ਨਾਮ ਵਲੋਂ ਖੁੰਝਾ ਰੱਖਿਆ ਹੈ,ਪਦ ਅਰਥ ਕੁਚਲ = ਕੁਚੱਲਣੇ, ਖੋਟੀ ਚਾਲ ਵਾਲੇ। ਕੁਚੀਲ = ਗੰਦੇ। ਵਿਖਲੀ = ਦੁਰਾਚਾਰਨ। ਵਿਖਲੀਪਤੇ = ਦੁਰਾਚਾਰੀ ਮਨੁੱਖ। ਨਾਵਹੁ = ਨਾਮ ਤੋਂ। ਖੁਆਏ = ਖੁੰਝਾਏ।
SikhNet (Spanish)Pero otros son viciosos, de malvada intención y de mente perversa; ellos son engañados sin el Nombre.
ਨਾ ਓਨ ਸਿਧਿ. ਨ ਬੁਧਿ ਹੈ, ਨ ਸੰਜਮੀ; ਫਿਰਹਿ ਉਤਵਤਾਏ ॥੫॥
naa on sidh. na budh hai, na sanjamee; fireh utavataae |5|
Sant Singh KhalsaThey have no intuition, no understanding and no self-discipline; they wander around delirious. ||5||
Manmohan SinghThey have no comprehension, no wisdom, nor are they self-disciplined. They roam about wonder-struck.
Manmohan Singh (Punjabi)ਉਨ੍ਹਾਂ ਪਾਸ ਨਾਂ ਸੋਚ ਵੀਚਾਰ, ਨਾਂ ਅਕਲ ਹੈ, ਨਾਂ ਹੀ ਉਹ ਆਪਣੇ ਆਪ ਤੇ ਕਾਬੂ ਪਾਉਣ ਵਾਲੇ ਹਨ। ਉਹ ਬੌਦਲੇ ਹੋਏ ਭਟਕਦੇ ਫਿਰਦੇ ਹਨ।
Fareedkot Teekaਨ ਉਨ ਕੇ ਅੰਤਸਕਰਣ ਕੀ ਸੁਧੀ ਹੈ, ਨ ਉਤਮ ਬੁਧੀ ਹੈ, ਨ ਇੰਦ੍ਰੀਓਂ ਕਾ ਸੰਜਮ ਹੈ, ਵਹੁ ਮੂਰਖ (ਉਤਵਤਾਏ) ਅਵੈੜੇ ਫਿਰਤੇ ਹੈਂ॥੫॥
Prof. Sahib Singhਉਹਨਾਂ ਜ਼ਿੰਦਗੀ ਵਿਚ ਕਾਮਯਾਬੀ ਨਹੀਂ ਖੱਟੀ, ਚੰਗੀ ਅਕਲ ਨਹੀਂ ਸਿੱਖੀ, ਉਹ ਚੰਗੀ ਰਹਿਣੀ ਵਾਲੇ ਨਹੀਂ ਬਣੇ, ਡਾਵਾਂ ਡੋਲ ਭਟਕਦੇ ਫਿਰਦੇ ਹਨ ॥੫॥ਪਦ ਅਰਥ ਓਨ = ਉਹਨਾਂ ਨੂੰ। ਸਿਧਿ = ਸਫਲਤਾ। ਬੁਧਿ = ਅਕਲ। ਸੰਜਮੀ = ਚੰਗੀ ਰਹਿਣੀ ਵਾਲੇ। ਉਤਵਤਾਏ = ਉਖੜੇ ਹੋਏ, ਡਾਵਾਂ ਡੋਲ ॥੫॥
SikhNet (Spanish)No tienen Sabiduría, ni intuición, ni autodisciplina, y andan como salvajes. (5)
ਨਦਰਿ ਕਰੇ ਜਿਸੁ ਆਪਣੀ; ਤਿਸ ਨੋ ਭਾਵਨੀ ਲਾਏ ॥
nadar kare jis aapanee; tis no bhaavanee laae |
Sant Singh KhalsaHe grants faith to those whom He has blessed with His Glance of Grace.
Manmohan SinghHe, on whom the Lord casts His merciful, glance, him He grants His faith.
Manmohan Singh (Punjabi)ਜਿਸ ਉੱਤੇ ਸਾਈਂ ਆਪਣੀ ਮਿਹਰ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨੂੰ ਆਪਣਾ ਭਰੋਸਾ ਈਮਾਨ ਬਖਸ਼ਦਾ ਹੈ।
Fareedkot Teekaਜਿਸ ਕੋ ਤੂੰ ਅਪਨੀ ਕ੍ਰਿਪਾ ਦ੍ਰਿਸਟੀ ਕਰਤਾ ਹੈਂ ਤਿਸ ਕੋ (ਭਾਵਨੀ) ਸਰਧਾ ਮੇਂ ਲਗਾਉਤਾ ਹੈਂ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰ ਆਪਣੇ ਨਾਮ ਦੀ ਸਰਧਾ ਪੈਦਾ ਕਰਦਾ ਹੈ,ਪਦ ਅਰਥ ਤਿਸ ਨੋ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}। ਭਾਵਨੀ = ਸਰਧਾ।
SikhNet (Spanish)Aquél a quien le es concedida la Gracia del Señor,
ਸਤੁ ਸੰਤੋਖੁ ਇਹ ਸੰਜਮੀ; ਮਨੁ ਨਿਰਮਲੁ ਸਬਦੁ ਸੁਣਾਏ ॥੬॥
sat santokh ih sanjamee; man niramal sabad sunaae |6|
Sant Singh KhalsaThis mind finds truth, contentment and self-discipline, hearing the Immaculate Word of the Shabad. ||6||
Manmohan SinghHearing the Immaculate Gurbani, this man attains truth, contentment and self-restraint.
Manmohan Singh (Punjabi)ਪਵਿੱਤ੍ਰ ਗੁਰਬਾਣੀ ਨੂੰ ਸ੍ਰਵਣ ਕਰਕੇ, ਇਹ ਬੰਦਾ ਸੱਚ, ਸੰਤਸ਼ਟਤਾ ਅਤੇ ਸਵੈ-ਕਾਬੂ ਨੂੰ ਪਾ ਲੈਦਾ ਹੈ।
Fareedkot Teekaਸੋ ਸਤ ਸੰਤੋਖ ਧਾਰਨ ਕਰ ਕੇ ਇਹ ਸੰਜਮ ਮੇਂ ਮਨ ਕੋ ਸੁਧ ਕਰਤੇ ਹੈਂ, ਗੁਰੋਂ ਕੇ ਸਬਦ ਕੋ ਆਪ ਸੁਣ ਕਰ ਔਰੋਂ ਕੋ ਸੁਨਾਉਤੇ ਹੈਂ॥੬॥
Prof. Sahib Singhਉਸ ਨੂੰ (ਗੁਰੂ ਦੀ ਰਾਹੀਂ ਆਪਣੀ ਸਿਫ਼ਤ-ਸਾਲਾਹ ਦਾ) ਪਵਿਤ੍ਰ ਸ਼ਬਦ ਸੁਣਾਂਦਾ ਹੈ ਜਿਸ ਨਾਲ ਉਹ ਸੇਵਾ ਕਰਨ ਤੇ ਸੰਤੋਖ ਧਾਰਨ ਵਾਲੀ ਰਹਿਣੀ ਵਾਲਾ ਬਣ ਜਾਂਦਾ ਹੈ ॥੬॥ਪਦ ਅਰਥ ਸਤੁ = ਦਾਨ, ਦਇਆ ॥੬॥
SikhNet (Spanish)tiene Fe; se dedica a la Verdad, vive en Contentamiento y practica la autodisciplina. En su mente Inmaculada resuena la Melodía Celestial de la Palabra. (6)
ਲੇਖਾ ਪੜਿ. ਨ ਪਹੂਚੀਐ; ਕਥਿ ਕਹਣੈ. ਅੰਤੁ ਨ ਪਾਇ ॥
lekhaa parr. na pahoocheeai; kath kahanai. ant na paae |
Sant Singh KhalsaBy reading books, one cannot reach Him; by speaking and talking, His limits cannot be found.
Manmohan SinghReading Lord's account, one cannot reach Him, and by saying and uttering, His limit is not found.
Manmohan Singh (Punjabi)ਸਾਈਂ ਦਾ ਹਿਸਾਬ-ਕਿਤਾਬ ਵਾਚਣ ਨਾਲ ਬੰਦਾ ਉਸ ਕੋਲ ਨਹੀਂ ਪੁਜ ਸਕਦਾ। ਆਖਣ ਤੇ ਕਥਨ ਦੁਆਰਾ ਉਸ ਦਾ ਓੜਕ ਨਹੀਂ ਲੱਭਦਾ।
Fareedkot Teekaਬਿਨਾਂ ਤੇਰੀ ਕ੍ਰਿਪਾ ਸੇ ਲੇਖਾ ਪੜਨੇ ਸੇ ਤੇਰੇ ਕੋ ਨਹੀਂ ਪਹੁਚੀਤਾ ਔਰ ਕਥਾ ਕੇ ਕਹਨੇ ਸੇ ਭੀ ਅੰਤ ਨਹੀਂ ਪਾਈਤਾ॥
Prof. Sahib Singhਹਿਸਾਬ ਕਰ ਕੇ (ਪ੍ਰਭੂ ਦੇ ਗੁਣਾਂ ਦੇ ਅਖ਼ੀਰ ਤਕ) ਪਹੁੰਚ ਨਹੀਂ ਸਕੀਦਾ, ਉਸ ਦੇ ਗੁਣ ਗਿਣ ਗਿਣ ਕੇ ਬਿਆਨ ਕਰ ਕਰ ਕੇ ਗੁਣਾਂ ਦੀ ਗਿਣਤੀ ਮੁਕਾ ਨਹੀਂ ਸਕੀਦੀ।ਪਦ ਅਰਥ ਕਥਿ = ਬਿਆਨ ਕਰ ਕੇ। ਕਹਣੈ = ਆਖਣ ਨਾਲ। ਤੇ = ਤੋਂ।
SikhNet (Spanish)Uno no puede acabar de concebir Su Estado ni Encontrarle Su fin;
ਗੁਰ ਤੇ. ਕੀਮਤਿ ਪਾਈਐ; ਸਚਿ ਸਬਦਿ ਸੋਝੀ ਪਾਇ ॥੭॥
gur te. keemat paaeeai; sach sabad sojhee paae |7|
Sant Singh KhalsaThrough the Guru, His value is found; through the True Word of the Shabad, understanding is obtained. ||7||
Manmohan SinghThrough the Guru, Lord's worth is found and through the True Name His Knowledge is attained.
Manmohan Singh (Punjabi)ਗੁਰਾਂ ਦੇ ਰਾਹੀਂ ਸੁਆਮੀ ਦੀ ਕਦਰ ਦਾ ਪਤਾ ਲੱਗਦਾ ਹੈ, ਅਤੇ ਸੱਚੇ ਨਾਮ ਰਾਹੀਂ ਉਸ ਦੀ ਗਿਆਤ ਪ੍ਰਾਪਤ ਹੁੰਦੀ ਹੈ।
Fareedkot Teekaਜਬ ਗੁਰੋਂ ਕੇ ਸਚੇ ਸਬਦ ਸੇ (ਸੋਝੀ) ਸਮਝ ਪਾਈ ਜਾਵੇ ਤਬ ਕੀਮਤਿ ਪਾਈਏ, ਭਾਵ ਯਥਾਰਥ ਸ੍ਵਰੂਪ ਕੋ ਜਾਣੀਤਾ ਹੈ॥੭॥
Prof. Sahib Singhਉਸ ਪ੍ਰਭੂ ਦੀ ਕਦਰ-ਕੀਮਤਿ ਗੁਰੂ ਪਾਸੋਂ ਮਿਲਦੀ ਹੈ (ਕਿ ਉਹ ਬੇਅੰਤ ਹੈ ਬੇਅੰਤ ਹੈ)। ਗੁਰੂ ਆਪਣੇ ਸ਼ਬਦ ਵਿਚ ਜੋੜਦਾ ਹੈ, ਗੁਰੂ ਸਦਾ-ਥਿਰ ਹਰਿ-ਨਾਮ ਵਿਚ ਜੋੜਦਾ ਹੈ, ਤੇ ਸੂਝ ਬਖ਼ਸ਼ਦਾ ਹੈ ॥੭॥ਪਦ ਅਰਥ ਸਚਿ = ਸਦਾ-ਥਿਰ ਹਰੀ ਵਿਚ। ਸਬਦਿ = ਸ਼ਬਦ ਵਿਚ ॥੭॥
SikhNet (Spanish)es a través del Guru que uno comprende Su Valor. A través de la Palabra, la Verdad es revelada. (7)
ਇਹੁ ਮਨੁ ਦੇਹੀ ਸੋਧਿ ਤੂੰ; ਗੁਰ ਸਬਦਿ ਵੀਚਾਰਿ ॥
eihu man dehee sodh toon; gur sabad veechaar |
Sant Singh KhalsaSo reform this mind and body, by contemplating the Word of the Guru's Shabad.
Manmohan SinghRectify thou, this soul and body of thine by contemplating over Guru's hymns.
Manmohan Singh (Punjabi)ਹੇ ਬੰਦੇ! ਗੁਰਬਾਣੀ ਦੀ ਸੋਚ ਵੀਚਾਰ ਕਰਨ ਦੁਆਰਾ, ਤੂੰ ਆਪਣੀ ਇਸ ਆਤਮਾ ਅਤੇ ਸਰੀਰ ਨੂੰ ਸੁਧਾਰ ਲੈ।
Fareedkot Teekaਜਬ ਤੂੰ ਗੁਰ ਸਬਦ ਕਾ ਵਿਚਾਰ ਦੇਵੇਂ ਤਬ ਏਹ ਦੇਹੀ ਜੀਵ ਮਨ ਕੋ ਸੋਧਤਾ ਹੈ॥
Prof. Sahib Singhਤੂੰ ਆਪਣੇ ਇਸ ਮਨ ਨੂੰ ਖੋਜ, ਆਪਣੇ ਸਰੀਰ ਨੂੰ ਖੋਜ, ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਚਾਰ ਕਰ!ਪਦ ਅਰਥ ਦੇਹੀ = ਸਰੀਰ। ਸੋਧਿ = ਭਾਲ ਕਰ, ਪਰਖ।
SikhNet (Spanish)Oh mente, disciplina el cuerpo en la Contemplación del Shabd de la Palabra del Guru,
ਨਾਨਕ. ਇਸੁ ਦੇਹੀ ਵਿਚਿ, ਨਾਮੁ ਨਿਧਾਨੁ ਹੈ; ਪਾਈਐ. ਗੁਰ ਕੈ ਹੇਤਿ, ਅਪਾਰਿ ॥੮॥੧੦॥੩੨॥
naanak. is dehee vich, naam nidhaan hai; paaeeai. gur kai het, apaar |8|10|32|
Sant Singh KhalsaO Nanak, within this body is the treasure of the Naam, the Name of the Lord; it is found through the Love of the Infinite Guru. ||8||10||32||
Manmohan SinghNanak, within this body is the Name treasure, and through unbounded love for the Guru, this treasure is found.
Manmohan Singh (Punjabi)ਨਾਨਕ, ਏਸ ਸਰੀਰ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ। ਗੁਰਾਂ ਵਾਸਤੇ ਬੇਅੰਤ ਪਿਆਰ ਦੇ ਰਾਹੀਂ ਇਹ ਖਜਾਨਾ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਦੇਹੀ ਮਹਿ ਜੋ ਤੇਰਾ ਨਾਮ ਖਜਾਨਾ ਹੈ, ਸੋ ਗੁਰੋਂ ਵਿਖੇ ਬਹੁਤੇ ਪ੍ਰੇਮ ਕਰਨੇ ਸੇ ਪ੍ਰਾਪਤਿ ਹੋਤਾ ਹੈ॥੮॥੭॥੧੦॥☬ਗੁਰਮੁਖੋਂ ਅਰ ਮਨਮੁਖ ਕੋ ਸੁਹਾਗਣੀ ਦੁਹਾਗਣੀ ਕਰਿ ਕਰ ਗੁਰਮੁਖੋਂ ਕੀ ਉਸਤਤੀ ਅਰ ਮਨਮੁਖੋਂ ਕੀ ਨਿਖੇਧੀ ਕਰਤੇ ਹੈਂ:
Prof. Sahib Singhਹੇ ਨਾਨਕ! ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਰੀਰ ਦੇ ਵਿਚ ਹੀ ਹੈ। ਗੁਰੂ ਦੀ ਅਪਾਰ ਮੇਹਰ ਨਾਲ ਹੀ ਮਿਲਦਾ ਹੈ ॥੮॥੧੦॥੩੨॥ਪਦ ਅਰਥ ਨਿਧਾਨੁ = ਖ਼ਜ਼ਾਨਾ। ਹੇਤਿ = ਪ੍ਰੇਮ ਦੀ ਰਾਹੀਂ। ਹੇਤਿ ਅਪਾਰਿ = ਅਤੁੱਟ ਪ੍ਰੇਮ ਦੀ ਰਾਹੀਂ ॥੮॥੧੦॥੩੨॥
SikhNet (Spanish)porque en el cuerpo está el Tesoro del Naam, el Nombre del Señor, y uno Lo encuentra a través del Amor del Guru. (8‑10‑32)