ਸੰਤ ਕਾ ਨਿੰਦਕੁ; ਮਹਾ ਅਤਤਾਈ ॥
sant kaa nindak; mahaa atataaee |
Sant Singh KhalsaThe slanderer of the Saint is the worst evil-doer.
Manmohan SinghThe slanderer of the saint is the extreme evil-doer.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਅੱਤ ਦਾ ਭੈੜ ਕਰਨ ਵਾਲਾ ਹੈ।
Fareedkot Teekaਸੰਤ ਕਾ ਨਿੰਦਕ ਮਹਾਂ (ਅਤਤਾਈ) ਪਾਪੀ ਹੋਤਾ ਹੈ, ਭਾਵ ਸੇ ਕਿਸੀ ਕੇ ਮਕਾਨ ਕੋ ਅਚਾਨਕ ਅਗਨ ਲਗਾਵਣੀ ੧, ਸਸਤ੍ਰਹੀਨ ਪ੍ਰਾਣੀ ਕੌ ਦੇਖ ਕਰ ਮਾਰ ਦੇਣਾ ੨, ਧਨ ਖੋਸਣਾ ੩, ਪਰਾਈ ਜਮੀਨ ਖੋਸਣੀ ੪, ਪਰ ਇਸਤ੍ਰੀ ਬਲ ਸੇ ਖੋਸ ਲੇਣੀ ੫, ਜਹਰ ਦੇ ਕਰ ਮਾਰ ਦੇਣਾ ੬, ਏਹ ਖਟ ਪਾਪ ਕਰਨੇ ਵਾਰੇ ਕੋ ਅਤਤਾਈ ਕਹੀਤਾ ਹੈ।ਸੰਤ ਕਾ ਨਿੰਦਕ ਇਨ ਪਾਪ ਕਰਮੋਂ ਕੇ ਕਰਨੇ ਹਾਰੇ ਸੇ ਅਤੀ ਪਾਪੀ ਹੋਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ,ਪਦ ਅਰਥ ਅਤਤਾਈ = ਅੱਤ ਚੁੱਕੀ ਰੱਖਣ ਵਾਲਾ, ਸਦਾ ਕੋਈ ਨ ਕੋਈ ਵਧੀਕੀ ਕਰਦੇ ਰਹਿਣ ਵਾਲਾ।
SikhNet (Spanish)El hombre de labios calumniadores es extremoso en todo,
ਸੰਤ ਕਾ ਨਿੰਦਕੁ; ਖਿਨੁ. ਟਿਕਨੁ ਨ ਪਾਈ ॥
sant kaa nindak; khin. ttikan na paaee |
Sant Singh KhalsaThe slanderer of the Saint has not even a moment's rest.
Manmohan SinghThe slanderer of the saint has not a moment's rest.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲੇ ਨੂੰ ਪਲ ਭਰ ਭੀ ਆਰਾਮ ਨਹੀਂ ਮਿਲਦਾ।
Fareedkot Teekaਐਸਾ ਜੋ ਸੰਤੋਂ ਕਾ ਨਿੰਦਕ ਹੈ ਤਿਸ ਨੇ ਖਿਨ ਮਾਤ੍ਰ ਕਹੀਂ (ਟਿਕਨ) ਇਸਥਿਤੀ ਨਹੀਂ ਪਾਈ ਹੈ, ਭਾਵ ਸੇ ਯੋਨੀਓਂ ਮੇਂ ਭ੍ਰਮਤਾ ਰਹਤਾ ਹੈ॥
Prof. Sahib Singhਤੇ ਇਕ ਪਲਕ ਭਰ ਭੀ (ਅੱਤ ਚੁੱਕਣ ਵਲੋਂ) ਆਰਾਮ ਨਹੀਂ ਲੈਂਦਾ।ਪਦ ਅਰਥ ਟਿਕਨੁ = ਟਿਕਾਉ।
SikhNet (Spanish)jamás encuentra Paz en su mente.
ਸੰਤ ਕਾ ਨਿੰਦਕੁ; ਮਹਾ ਹਤਿਆਰਾ ॥
sant kaa nindak; mahaa hatiaaraa |
Sant Singh KhalsaThe slanderer of the Saint is a brutal butcher.
Manmohan SinghThe slanderer of the saint is a great butcher.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਵੱਡਾ ਕਸਾਈ ਹੈ।
Fareedkot Teekaਪੁਨਾ ਸੰਤੋਂ ਕਾ ਨਿੰਦਕ (ਮਹਾ ਹਤਿਆਰਾ) ਅਤੀ ਪਾਪੀ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ,ਪਦ ਅਰਥ ਹਤਿਆਰਾ = ਜ਼ਾਲਮ।
SikhNet (Spanish)Es peor que un vil asesino
ਸੰਤ ਕਾ ਨਿੰਦਕੁ; ਪਰਮੇਸੁਰਿ ਮਾਰਾ ॥
sant kaa nindak; paramesur maaraa |
Sant Singh KhalsaThe slanderer of the Saint is cursed by the Transcendent Lord.
Manmohan SinghThe slanderer of the saint is accursed of the Lord.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਪਾਰਬ੍ਰਹਮ ਦਾ ਮਾਰਿਆ ਹੋਇਆ ਹੈ।
Fareedkot Teekaਸੰਤ ਕਾ ਨਿੰਦਕ ਪਰਮੇਸ੍ਵਰ ਕਾ ਮਾਰਾ ਹੂਆ ਹੈ॥
Prof. Sahib Singhਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ।ਪਦ ਅਰਥ ਪਰਮੇਸੁਰਿ = ਰੱਬ ਵਲੋਂ। ਮਾਰਾ = ਫਿਟਕਿਆ ਹੋਇਆ।
SikhNet (Spanish)maldecido por su Dios.
ਸੰਤ ਕਾ ਨਿੰਦਕੁ; ਰਾਜ ਤੇ ਹੀਨੁ ॥
sant kaa nindak; raaj te heen |
Sant Singh KhalsaThe slanderer of the Saint has no kingdom.
Manmohan SinghThe slanderer of the saint loses his kingdom.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਆਪਣੀ ਪਾਤਸ਼ਾਹੀ ਗੁਆ ਲੈਦਾ ਹੈ।
Fareedkot Teekaਸੰਤ ਕਾ ਨਿੰਦਕ ਰਾਜ ਸੁਖ ਸੇ ਹੀਨ ਹੋਤਾ ਹੈ॥
Prof. Sahib Singhਸੰਤ ਦਾ ਨਿੰਦਕ ਰਾਜ (ਭਾਵ, ਦੁਨੀਆ ਦੇ ਸੁਖਾਂ) ਤੋਂ ਵਾਂਜਿਆਂ ਰਹਿੰਦਾ ਹੈ,ਪਦ ਅਰਥ ਹੀਨੁ = ਵਾਂਜਿਆ ਹੋਇਆ।
SikhNet (Spanish)Tal ser es privado de su poder
ਸੰਤ ਕਾ ਨਿੰਦਕੁ; ਦੁਖੀਆ ਅਰੁ ਦੀਨੁ ॥
sant kaa nindak; dukheea ar deen |
Sant Singh KhalsaThe slanderer of the Saint becomes miserable and poor.
Manmohan SinghThe slanderer of the saint becomes afflicted and poor.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਪੀੜਤ ਅਤੇ ਕੰਗਾਲ ਹੋ ਜਾਂਦਾ ਹੈ।
Fareedkot Teekaਪੁਨਾ ਸੰਤ ਕਾ ਨਿੰਦਕ ਦੁਖੀਆ ਔਰ ਦੀਨ ਰਹਿਤਾ ਹੈ॥
Prof. Sahib Singh(ਸਦਾ) ਦੁਖੀ ਤੇ ਆਤੁਰ ਰਹਿੰਦਾ ਹੈ।ਪਦ ਅਰਥ ਦੀਨੁ = ਕੰਗਾਲ, ਆਤੁਰ।
SikhNet (Spanish)y abandonado a su agonía.
ਸੰਤ ਕੇ ਨਿੰਦਕ ਕਉ; ਸਰਬ ਰੋਗ ॥
sant ke nindak kau; sarab rog |
Sant Singh KhalsaThe slanderer of the Saint contracts all diseases.
Manmohan SinghThe slanderer of the saint contracts all the aliments.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲੇ ਨੂੰ ਸਾਰੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ।
Fareedkot Teekaਸੰਤ ਕੇ ਨਿੰਦਕ ਕੌ ਸਰਬ ਰੋਗ ਪ੍ਰਾਪਤਿ ਹੋਤੇ ਹੈਂ॥
Prof. Sahib Singhਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ,
SikhNet (Spanish)Es afligido por distintas enfermedades
ਸੰਤ ਕੇ ਨਿੰਦਕ ਕਉ; ਸਦਾ ਬਿਜੋਗ ॥
sant ke nindak kau; sadaa bijog |
Sant Singh KhalsaThe slanderer of the Saint is forever separated.
Manmohan SinghThe slanderer of the saint ever suffers separation.
Manmohan Singh (Punjabi)ਸਾਧੂ ਦੀ ਨਿੰਦਾ ਕਰਨ ਵਾਲਾ ਹਮੇਸ਼ਾਂ ਵਿਛੋੜਾ ਸਹਾਰਦਾ ਹੈ।
Fareedkot Teekaਸੰਤ ਕੇ ਨਿੰਦਕ ਕੋ ਸਦਾ ਵਿਯੋਗ ਰਹਿਤਾ ਹੈ॥
Prof. Sahib Singh(ਕਿਉਂਕਿ) ਉਸ ਨੂੰ (ਸੁਖਾਂ ਦੇ ਸੋਮੇ ਪ੍ਰਭੂ ਤੋਂ) ਸਦਾ ਵਿਛੋੜਾ ਰਹਿੰਦਾ ਹੈ।ਪਦ ਅਰਥ ਬਿਜੋਗ = (ਰੱਬ ਨਾਲੋਂ) ਵਿਛੋੜਾ।
SikhNet (Spanish)y de manera continua se aleja de su Señor.
ਸੰਤ ਕੀ ਨਿੰਦਾ; ਦੋਖ ਮਹਿ ਦੋਖੁ ॥
sant kee nindaa; dokh meh dokh |
Sant Singh KhalsaTo slander a Saint is the worst sin of sins.
Manmohan SinghThe slanderer of the saint is the sin of all the sins.
Manmohan Singh (Punjabi)ਸਾਧੂ ਦੀ ਬਦਖੋਈ ਸਾਰਿਆਂ ਪਾਪਾਂ ਦਾ ਪਾਪ ਹੈ।
Fareedkot Teekaਸੰਤੋਂ ਕੀ ਨਿੰਦਾ ਕਰਣੀ ਸਰਬ ਦੋਸੋਂ ਮੇਂ ਅਤੀ ਦੋਸ ਰੂਪ ਹੈ॥
Prof. Sahib Singhਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ।ਪਦ ਅਰਥ ਦੋਖ ਮਹਿ ਦੋਖੁ = ਵੱਡਾ ਮਾੜਾ ਕੰਮ।
SikhNet (Spanish)En verdad el calumniador de un Santo es el peor de los Manmukjs.
ਨਾਨਕ. ਸੰਤ ਭਾਵੈ; ਤਾ ਉਸ ਕਾ ਭੀ. ਹੋਇ ਮੋਖੁ ॥੩॥
naanak. sant bhaavai; taa us kaa bhee. hoe mokh |3|
Sant Singh KhalsaO Nanak, if it pleases the Saint, then even this one may be liberated. ||3||
Manmohan SinghNanak, if it pleases the saint then, even he shall be emancipated.
Manmohan Singh (Punjabi)ਨਾਨਕ ਜੇਕਰ ਸਾਧੂ ਨੂੰ ਚੰਗਾ ਲਗੇ ਤਦ ਉਹ ਭੀ ਮੋਖ਼ਸ਼ ਹੋ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਸੰਤੋਂ ਕੌ ਭਾਵੈ ਤੌ ਉਸ ਨਿੰਦਕ ਕੀ ਭੀ (ਮੋਖੁ) ਛੁਟਨਾ ਹੋਤੀ ਹੈ॥੩॥
Prof. Sahib Singhਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਸ (ਨਿੰਦਕ) ਦਾ ਭੀ (ਨਿੰਦਿਆ ਤੋਂ) ਛੁਟਕਾਰਾ ਹੋ ਜਾਂਦਾ ਹੈ ॥੩॥ਪਦ ਅਰਥ ਮੋਖੁ = ਮੁਕਤੀ, (ਨਿੰਦਾ ਤੋਂ) ਛੁਟਕਾਰਾ ॥੩॥
SikhNet (Spanish)Y a pesar de ello, si el Santo lo deseara, podría rescatar a su propio calumniador del terrible destino que le está deparado. (3)