ਨਾਨਕ. ਸੰਤ ਭਾਵੈ; ਤਾ ਓਇ ਭੀ ਗਤਿ ਪਾਹਿ ॥੨॥
naanak. sant bhaavai; taa oe bhee gat paeh |2|
ਪਦ ਅਰਥ ਓਇ = ਨਿੰਦਾ ਕਰਨ ਵਾਲੇ। ਪਾਹਿ = ਪਾ ਲੈਂਦੇ ਹਨ ॥੨॥
ਨਾਨਕ. ਸੰਤ ਭਾਵੈ; ਤਾ ਓਇ ਭੀ ਗਤਿ ਪਾਹਿ ॥੨॥
naanak. sant bhaavai; taa oe bhee gat paeh |2|
ਪਦ ਅਰਥ ਓਇ = ਨਿੰਦਾ ਕਰਨ ਵਾਲੇ। ਪਾਹਿ = ਪਾ ਲੈਂਦੇ ਹਨ ॥੨॥
ਸੰਤ ਕਾ ਨਿੰਦਕੁ; ਮਹਾ ਅਤਤਾਈ ॥
sant kaa nindak; mahaa atataaee |
ਪਦ ਅਰਥ ਅਤਤਾਈ = ਅੱਤ ਚੁੱਕੀ ਰੱਖਣ ਵਾਲਾ, ਸਦਾ ਕੋਈ ਨ ਕੋਈ ਵਧੀਕੀ ਕਰਦੇ ਰਹਿਣ ਵਾਲਾ।
ਸੰਤ ਕਾ ਨਿੰਦਕੁ; ਖਿਨੁ. ਟਿਕਨੁ ਨ ਪਾਈ ॥
sant kaa nindak; khin. ttikan na paaee |
ਪਦ ਅਰਥ ਟਿਕਨੁ = ਟਿਕਾਉ।
ਸੰਤ ਕਾ ਨਿੰਦਕੁ; ਮਹਾ ਹਤਿਆਰਾ ॥
sant kaa nindak; mahaa hatiaaraa |
ਪਦ ਅਰਥ ਹਤਿਆਰਾ = ਜ਼ਾਲਮ।
ਸੰਤ ਕਾ ਨਿੰਦਕੁ; ਪਰਮੇਸੁਰਿ ਮਾਰਾ ॥
sant kaa nindak; paramesur maaraa |
ਪਦ ਅਰਥ ਪਰਮੇਸੁਰਿ = ਰੱਬ ਵਲੋਂ। ਮਾਰਾ = ਫਿਟਕਿਆ ਹੋਇਆ।
ਸੰਤ ਕਾ ਨਿੰਦਕੁ; ਰਾਜ ਤੇ ਹੀਨੁ ॥
sant kaa nindak; raaj te heen |
ਪਦ ਅਰਥ ਹੀਨੁ = ਵਾਂਜਿਆ ਹੋਇਆ।
ਸੰਤ ਕਾ ਨਿੰਦਕੁ; ਦੁਖੀਆ ਅਰੁ ਦੀਨੁ ॥
sant kaa nindak; dukheea ar deen |
ਪਦ ਅਰਥ ਦੀਨੁ = ਕੰਗਾਲ, ਆਤੁਰ।
ਸੰਤ ਕੇ ਨਿੰਦਕ ਕਉ; ਸਰਬ ਰੋਗ ॥
sant ke nindak kau; sarab rog |
ਸੰਤ ਕੇ ਨਿੰਦਕ ਕਉ; ਸਦਾ ਬਿਜੋਗ ॥
sant ke nindak kau; sadaa bijog |
ਪਦ ਅਰਥ ਬਿਜੋਗ = (ਰੱਬ ਨਾਲੋਂ) ਵਿਛੋੜਾ।
ਸੰਤ ਕੀ ਨਿੰਦਾ; ਦੋਖ ਮਹਿ ਦੋਖੁ ॥
sant kee nindaa; dokh meh dokh |
ਪਦ ਅਰਥ ਦੋਖ ਮਹਿ ਦੋਖੁ = ਵੱਡਾ ਮਾੜਾ ਕੰਮ।
ਨਾਨਕ. ਸੰਤ ਭਾਵੈ; ਤਾ ਉਸ ਕਾ ਭੀ. ਹੋਇ ਮੋਖੁ ॥੩॥
naanak. sant bhaavai; taa us kaa bhee. hoe mokh |3|
ਪਦ ਅਰਥ ਮੋਖੁ = ਮੁਕਤੀ, (ਨਿੰਦਾ ਤੋਂ) ਛੁਟਕਾਰਾ ॥੩॥
ਸੰਤ ਕਾ ਦੋਖੀ; ਸਦਾ ਅਪਵਿਤੁ ॥
sant kaa dokhee; sadaa apavit |
ਪਦ ਅਰਥ ਅਪਵਿਤੁ = ਮੈਲੇ ਮਨ ਵਾਲਾ, ਖੋਟਾ।
ਸੰਤ ਕਾ ਦੋਖੀ; ਕਿਸੈ ਕਾ ਨਹੀ ਮਿਤੁ ॥
sant kaa dokhee; kisai kaa nahee mit |
ਸੰਤ ਕੇ ਦੋਖੀ ਕਉ; ਡਾਨੁ ਲਾਗੈ ॥
sant ke dokhee kau; ddaan laagai |
ਪਦ ਅਰਥ ਡਾਨੁ = ਡੰਨ (ਧਰਮਰਾਜ ਦਾ)।
ਸੰਤ ਕੇ ਦੋਖੀ ਕਉ; ਸਭ ਤਿਆਗੈ ॥
sant ke dokhee kau; sabh tiaagai |
ਪਦ ਅਰਥ ਸਭ ਤਿਆਗੈ = ਸਾਰੇ ਸਾਥ ਛੱਡ ਜਾਂਦੇ ਹਨ।
ਸੰਤ ਕਾ ਦੋਖੀ; ਮਹਾ ਅਹੰਕਾਰੀ ॥
sant kaa dokhee; mahaa ahankaaree |
ਸੰਤ ਕਾ ਦੋਖੀ; ਸਦਾ ਬਿਕਾਰੀ ॥
sant kaa dokhee; sadaa bikaaree |
ਪਦ ਅਰਥ ਬਿਕਾਰੀ = ਮੰਦ-ਕਰਮੀ।
ਸੰਤ ਕਾ ਦੋਖੀ; ਜਨਮੈ ਮਰੈ ॥
sant kaa dokhee; janamai marai |
ਸੰਤ ਕੀ ਦੂਖਨਾ; ਸੁਖ ਤੇ ਟਰੈ ॥
sant kee dookhanaa; sukh te ttarai |
ਪਦ ਅਰਥ ਦੂਖਨਾ = ਨਿੰਦਿਆ। ਟਰੈ = ਟਲੈ, ਵਾਂਜਿਆ ਜਾਂਦਾ ਹੈ।
ਸੰਤ ਕੇ ਦੋਖੀ ਕਉ; ਨਾਹੀ ਠਾਉ ॥
sant ke dokhee kau; naahee tthaau |
ਪਦ ਅਰਥ ਠਾਉ = ਥਾਂ, ਸਹਾਰਾ।
ਨਾਨਕ. ਸੰਤ ਭਾਵੈ; ਤਾ ਲਏ ਮਿਲਾਇ ॥੪॥
naanak. sant bhaavai; taa le milaae |4|
ਸੰਤ ਕਾ ਦੋਖੀ; ਅਧ ਬੀਚ ਤੇ ਟੂਟੈ ॥
sant kaa dokhee; adh beech te ttoottai |
ਪਦ ਅਰਥ ਅਧ ਬੀਚ ਤੇ = ਅੱਧ ਵਿਚੋਂ।
ਸੰਤ ਕਾ ਦੋਖੀ; ਕਿਤੈ ਕਾਜਿ. ਨ ਪਹੂਚੈ ॥
sant kaa dokhee; kitai kaaj. na pahoochai |
ਪਦ ਅਰਥ ਕਿਤੈ ਕਾਜਿ = ਕਿਸੇ ਕੰਮ ਕਾਜ ਵਿਚ।
ਸੰਤ ਕੇ ਦੋਖੀ ਕਉ; ਉਦਿਆਨ ਭ੍ਰਮਾਈਐ ॥
sant ke dokhee kau; udiaan bhramaaeeai |
ਪਦ ਅਰਥ ਉਦਿਆਨ = ਜੰਗਲ। ਭ੍ਰਮਾਈਐ = ਭਟਕਾਈਦਾ ਹੈ।
ਸੰਤ ਕਾ ਦੋਖੀ; ਉਝੜਿ ਪਾਈਐ ॥
sant kaa dokhee; ujharr paaeeai |
ਪਦ ਅਰਥ ਉਝੜਿ = ਔਝੜ ਵਿਚ, ਕੁਰਾਹੇ।
ਸੰਤ ਕਾ ਦੋਖੀ; ਅੰਤਰ ਤੇ ਥੋਥਾ ॥
sant kaa dokhee; antar te thothaa |
ਪਦ ਅਰਥ ਥੋਥਾ = ਖ਼ਾਲੀ।
ਜਿਉ ਸਾਸ ਬਿਨਾ; ਮਿਰਤਕ ਕੀ ਲੋਥਾ ॥
jiau saas binaa; miratak kee lothaa |
ਪਦ ਅਰਥ ਮਿਰਤਕ = ਮੁਰਦਾ।
ਸੰਤ ਕੇ ਦੋਖੀ ਕੀ; ਜੜ ਕਿਛੁ ਨਾਹਿ ॥
sant ke dokhee kee; jarr kichh naeh |
ਪਦ ਅਰਥ ਜੜ = ਪੱਕੀ ਨੀਂਹ, ਪਾਂਇਆਂ।
ਆਪਨ ਬੀਜਿ; ਆਪੇ ਹੀ ਖਾਹਿ ॥
aapan beej; aape hee khaeh |
ਪਦ ਅਰਥ ਬੀਜਿ = ਬੀਜ ਕੇ, ਕਮਾਈ ਕਰ ਕੇ। ਖਾਹਿ = ਖਾਂਦੇ ਹਨ।
ਸੰਤ ਕੇ ਦੋਖੀ ਕਉ; ਅਵਰੁ. ਨ ਰਾਖਨਹਾਰੁ ॥
sant ke dokhee kau; avar. na raakhanahaar |
ਨਾਨਕ. ਸੰਤ ਭਾਵੈ; ਤਾ ਲਏ ਉਬਾਰਿ ॥੫॥
naanak. sant bhaavai; taa le ubaar |5|
ਪਦ ਅਰਥ ਸੰਤ ਭਾਵੈ = ਸੰਤ ਨੂੰ ਚੰਗਾ ਲੱਗੇ। ਲਏ ਉਬਾਰਿ = ਉਬਾਰਿ ਲਏ, ਬਚਾ ਲੈਂਦਾ ਹੈ ॥੫॥
ਸੰਤ ਕਾ ਦੋਖੀ; ਇਉ ਬਿਲਲਾਇ ॥
sant kaa dokhee; iau bilalaae |
ਪਦ ਅਰਥ ਬਿਲਲਾਇ = ਵਿਲਕਦਾ ਹੈ।
ਜਿਉ ਜਲ ਬਿਹੂਨ; ਮਛੁਲੀ ਤੜਫੜਾਇ ॥
jiau jal bihoon; machhulee tarrafarraae |
ਪਦ ਅਰਥ ਬਿਹੂਨ = ਬਿਨਾ। ਤੜਫੜਾਇ = ਤੜਫ਼ਦੀ ਹੈ।
ਸੰਤ ਕਾ ਦੋਖੀ ਭੂਖਾ; ਨਹੀ ਰਾਜੈ ॥
sant kaa dokhee bhookhaa; nahee raajai |
ਪਦ ਅਰਥ ਭੂਖਾ = ਤ੍ਰਿਸ਼ਨਾਲੂ, ਤ੍ਰਿਸ਼ਨਾ ਦਾ ਮਾਰਿਆ ਹੋਇਆ। ਰਾਜੈ = ਰੱਜਦਾ ਹੈ।
ਜਿਉ ਪਾਵਕੁ; ਈਧਨਿ ਨਹੀ ਧ੍ਰਾਪੈ ॥
jiau paavak; eedhan nahee dhraapai |
ਪਦ ਅਰਥ ਪਾਵਕੁ = ਅੱਗ। ਧ੍ਰਾਪੈ = ਰੱਜਦੀ। ਈਧਨਿ = ਈਂਧਨ (ਬਾਲਣ) ਨਾਲ।
ਸੰਤ ਕਾ ਦੋਖੀ; ਛੁਟੈ ਇਕੇਲਾ ॥
sant kaa dokhee; chhuttai ikelaa |
ਪਦ ਅਰਥ ਛੁਟੈ = ਪਿਆ ਰਹਿੰਦਾ ਹੈ।
ਜਿਉ ਬੂਆੜੁ ਤਿਲੁ; ਖੇਤ ਮਾਹਿ ਦੁਹੇਲਾ ॥
jiau booaarr til; khet maeh duhelaa |
ਪਦ ਅਰਥ ਬੂਆੜੁ = {Skt. ब्युष्ट Burnt} ਸੜਿਆ ਹੋਇਆ, ਜਿਸ ਦੀ ਫਲੀ ਵਿਚੋਂ ਸੜੀ ਹੋਈ ਹੋਵੇ। ਦੁਹੇਲਾ = ਦੁਖੀ।
ਸੰਤ ਕਾ ਦੋਖੀ; ਧਰਮ ਤੇ ਰਹਤ ॥
sant kaa dokhee; dharam te rehat |
ਸੰਤ ਕਾ ਦੋਖੀ; ਸਦ ਮਿਥਿਆ ਕਹਤ ॥
sant kaa dokhee; sad mithiaa kehat |
ਪਦ ਅਰਥ ਮਿਥਿਆ = ਝੂਠ।
ਕਿਰਤੁ ਨਿੰਦਕ ਕਾ; ਧੁਰਿ ਹੀ ਪਇਆ ॥
kirat nindak kaa; dhur hee peaa |
ਪਦ ਅਰਥ ਕਿਰਤੁ = {Skt. कृत} ਕੀਤੇ ਹੋਏ ਕੰਮ ਦਾ ਫਲ। ਧੁਰਿ ਹੀ = ਮੁੱਢ ਤੋਂ ਹੀ (ਜਦੋਂ ਤੋਂ ਕੋਈ ਕੰਮ ਕੀਤਾ ਗਿਆ ਹੈ)।
ਨਾਨਕ. ਜੋ ਤਿਸੁ ਭਾਵੈ; ਸੋਈ ਥਿਆ ॥੬॥
naanak. jo tis bhaavai; soee thiaa |6|
ਪਦ ਅਰਥ ਤਿਸੁ = ਉਸ ਪ੍ਰਭੂ ਨੂੰ ॥੬॥
ਸੰਤ ਕਾ ਦੋਖੀ; ਬਿਗੜ ਰੂਪੁ ਹੋਇ ਜਾਇ ॥
sant kaa dokhee; bigarr roop hoe jaae |
ਪਦ ਅਰਥ ਬਿਗੜਰੂਪੁ = ਵਿਗੜੇ ਹੋਏ ਰੂਪ ਵਾਲਾ, ਭ੍ਰਿਸ਼ਟਿਆ ਹੋਇਆ।
ਸੰਤ ਕੇ ਦੋਖੀ ਕਉ; ਦਰਗਹ ਮਿਲੈ ਸਜਾਇ ॥
sant ke dokhee kau; daragah milai sajaae |
ਸੰਤ ਕਾ ਦੋਖੀ; ਸਦਾ ਸਹਕਾਈਐ ॥
sant kaa dokhee; sadaa sahakaaeeai |
ਪਦ ਅਰਥ ਸਹਕਾਈਐ = ਸਹਕਦਾ ਹੈ, ਤਰਲੇ ਲੈਂਦਾ ਹੈ, ਆਤੁਰ ਹੁੰਦਾ ਹੈ।
ਸੰਤ ਕਾ ਦੋਖੀ; ਨ ਮਰੈ. ਨ ਜੀਵਾਈਐ ॥
sant kaa dokhee; na marai. na jeevaaeeai |
ਸੰਤ ਕੇ ਦੋਖੀ ਕੀ; ਪੁਜੈ ਨ ਆਸਾ ॥
sant ke dokhee kee; pujai na aasaa |
ਪਦ ਅਰਥ ਪੁਜੈ ਨ = ਸਿਰੇ ਨਹੀਂ ਚੜ੍ਹਦੀ।
ਸੰਤ ਕਾ ਦੋਖੀ; ਉਠਿ ਚਲੈ ਨਿਰਾਸਾ ॥
sant kaa dokhee; utth chalai niraasaa |
ਸੰਤ ਕੈ ਦੋਖਿ; ਨ ਤ੍ਰਿਸਟੈ ਕੋਇ ॥
sant kai dokh; na trisattai koe |
ਪਦ ਅਰਥ ਤ੍ਰਿਸਟੈ = ਰੱਜਦਾ।
ਜੈਸਾ ਭਾਵੈ; ਤੈਸਾ ਕੋਈ ਹੋਇ ॥
jaisaa bhaavai; taisaa koee hoe |
ਪਦ ਅਰਥ ਜੈਸਾ ਭਾਵੈ = ਜਿਹੋ ਜਿਹੀ ਭਾਵਨਾ ਵਾਲਾ ਹੁੰਦਾ ਹੈ।
ਪਇਆ ਕਿਰਤੁ; ਨ ਮੇਟੈ ਕੋਇ ॥
peaa kirat; na mettai koe |
ਪਦ ਅਰਥ ਪਇਆ ਕਿਰਤੁ = ਪਿਛਲੇ ਕੀਤੇ (ਮੰਦੇ) ਕੰਮਾਂ ਦਾ ਇਕੱਠਾ ਹੋਇਆ ਫਲ।
ਨਾਨਕ ਜਾਨੈ; ਸਚਾ ਸੋਇ ॥੭॥
naanak jaanai; sachaa soe |7|
ਸਭ ਘਟ ਤਿਸ ਕੇ; ਓਹੁ ਕਰਨੈਹਾਰੁ ॥
sabh ghatt tis ke; ohu karanaihaar |
ਪਦ ਅਰਥ ਘਟ = ਸਰੀਰ। ਤਿਸ ਕੇ = ਉਸ ਪ੍ਰਭੂ ਦੇ। ਓਹੁ = ਓਹ ਪ੍ਰਭੂ।
ਸਦਾ ਸਦਾ; ਤਿਸ ਕਉ ਨਮਸਕਾਰੁ ॥
sadaa sadaa; tis kau namasakaar |
ਪ੍ਰਭ ਕੀ ਉਸਤਤਿ; ਕਰਹੁ ਦਿਨੁ ਰਾਤਿ ॥
prabh kee usatat; karahu din raat |
ਪਦ ਅਰਥ ਉਸਤਤਿ = ਵਡਿਆਈ।
ਤਿਸਹਿ ਧਿਆਵਹੁ; ਸਾਸਿ ਗਿਰਾਸਿ ॥
tiseh dhiaavahu; saas giraas |
ਪਦ ਅਰਥ ਸਾਸਿ ਗਿਰਾਸਿ = ਸਾਹ ਅੰਦਰ ਬਾਹਰ ਲੈਂਦਿਆਂ।
ਸਭੁ ਕਛੁ ਵਰਤੈ; ਤਿਸ ਕਾ ਕੀਆ ॥
sabh kachh varatai; tis kaa keea |
ਜੈਸਾ ਕਰੇ; ਤੈਸਾ ਕੋ ਥੀਆ ॥
jaisaa kare; taisaa ko theea |
ਪਦ ਅਰਥ ਥੀਆ = ਹੋ ਜਾਂਦਾ ਹੈ।
ਅਪਨਾ ਖੇਲੁ; ਆਪਿ ਕਰਨੈਹਾਰੁ ॥
apanaa khel; aap karanaihaar |
ਦੂਸਰ ਕਉਨੁ; ਕਹੈ ਬੀਚਾਰੁ ॥
doosar kaun; kahai beechaar |
ਪਦ ਅਰਥ ਦੂਸਰੁ = ਦੂਜਾ। ਬੀਚਾਰੁ = ਖ਼ਿਆਲ। ਜਨ