ਸੰਤ ਕਾ ਦੋਖੀ; ਸਦਾ ਅਪਵਿਤੁ ॥
sant kaa dokhee; sadaa apavit |
Sant Singh KhalsaThe slanderer of the Saint is forever impure.
Manmohan SinghThe saints' slanderer, is ever impure.
Manmohan Singh (Punjabi)ਸਾਧੂ ਦਾ ਨਿੰਦਕ ਹਮੇਸ਼ਾਂ ਪਲੀਤ ਹੁੰਦਾ ਹੈ।
Fareedkot Teekaਸੰਤਾਂ ਕਾ ਦੋਸੀ ਸਦਾ ਅਪਵਿਤ੍ਰ ਰੂਪ ਹੈ॥
Prof. Sahib Singhਸੰਤ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੈ,ਪਦ ਅਰਥ ਅਪਵਿਤੁ = ਮੈਲੇ ਮਨ ਵਾਲਾ, ਖੋਟਾ।
SikhNet (Spanish)El calumniador de un Santo se encuentra como apestado,
ਸੰਤ ਕਾ ਦੋਖੀ; ਕਿਸੈ ਕਾ ਨਹੀ ਮਿਤੁ ॥
sant kaa dokhee; kisai kaa nahee mit |
Sant Singh KhalsaThe slanderer of the Saint is nobody's friend.
Manmohan SinghThe saints' slanderer, is no man's friend.
Manmohan Singh (Punjabi)ਸਾਧੂ ਦਾ ਨਿੰਦਕ ਕਿਸੇ ਬੰਦੇ ਦਾ ਮਿੱਤ੍ਰ ਨਹੀਂ ਹੁੰਦਾ।
Fareedkot Teekaਸੰਤ ਕਾ ਦੋਸੀ ਕਿਸੀ ਕਾ ਮਿਤ੍ਰ ਨਹੀਂ ਹੈ॥
Prof. Sahib Singh(ਤਾਹੀਏਂ) ਉਹ (ਕਦੇ) ਕਿਸੇ ਦਾ ਸੱਜਣ ਨਹੀਂ ਬਣਦਾ।
SikhNet (Spanish)no puede ser amigo de nadie.
ਸੰਤ ਕੇ ਦੋਖੀ ਕਉ; ਡਾਨੁ ਲਾਗੈ ॥
sant ke dokhee kau; ddaan laagai |
Sant Singh KhalsaThe slanderer of the Saint shall be punished.
Manmohan SinghThe saints' slanderer, is awarded punishment.
Manmohan Singh (Punjabi)ਸਾਧੂ ਦੇ ਨਿੰਦਕ ਨੂੰ ਸਜ਼ਾ ਮਿਲਦੀ ਹੈ।
Fareedkot Teekaਸੰਤੋਂ ਕੇ ਦੋਸੀ ਕੌ ਜਮ ਰਾਜਾ ਕਾ ਡੰਡ ਲਗਤਾ ਹੈ॥
Prof. Sahib Singh(ਅੰਤ ਵੇਲੇ) ਸੰਤ ਦੇ ਨਿੰਦਕ ਨੂੰ (ਧਰਮਰਾਜ ਤੋਂ) ਸਜ਼ਾ ਮਿਲਦੀ ਹੈ,ਪਦ ਅਰਥ ਡਾਨੁ = ਡੰਨ (ਧਰਮਰਾਜ ਦਾ)।
SikhNet (Spanish)Es castigado con dolores extremos
ਸੰਤ ਕੇ ਦੋਖੀ ਕਉ; ਸਭ ਤਿਆਗੈ ॥
sant ke dokhee kau; sabh tiaagai |
Sant Singh KhalsaThe slanderer of the Saint is abandoned by all.
Manmohan SinghThe saints' slanderer, is abandoned by all.
Manmohan Singh (Punjabi)ਸਾਧੂ ਦੇ ਨਿੰਦਕ ਨੂੰ ਸਾਰੇ ਛੱਡ ਜਾਂਦੇ ਹਨ।
Fareedkot Teekaਸੰਤੋਂ ਕੇ ਅਪਰਾਧੀ ਕੋ ਸਭ ਤਿਆਗ ਜਾਤੇ ਹੈਂ॥
Prof. Sahib Singhਤੇ ਸਾਰੇ ਉਸ ਦਾ ਸਾਥ ਛੱਡ ਜਾਂਦੇ ਹਨ।ਪਦ ਅਰਥ ਸਭ ਤਿਆਗੈ = ਸਾਰੇ ਸਾਥ ਛੱਡ ਜਾਂਦੇ ਹਨ।
SikhNet (Spanish)y nadie quisiera estar cerca de él.
ਸੰਤ ਕਾ ਦੋਖੀ; ਮਹਾ ਅਹੰਕਾਰੀ ॥
sant kaa dokhee; mahaa ahankaaree |
Sant Singh KhalsaThe slanderer of the Saint is totally egocentric.
Manmohan SinghThe saints' slanderer, is exceedingly proud.
Manmohan Singh (Punjabi)ਸਾਧੂ ਦਾ ਨਿੰਦਕ ਵੱਡਾ ਮਗਰੂਰ ਹੁੰਦਾ ਹੈ।
Fareedkot Teekaਸੰਤ ਕਾ ਦੋਖੀ ਮਹਾਂ ਹੰਕਾਰੀ ਹੋਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਵਾਲਾ ਬੜਾ ਆਕੜ-ਖਾਨ ਬਣ ਜਾਂਦਾ ਹੈ,
SikhNet (Spanish)Vive absorto en su propio ego
ਸੰਤ ਕਾ ਦੋਖੀ; ਸਦਾ ਬਿਕਾਰੀ ॥
sant kaa dokhee; sadaa bikaaree |
Sant Singh KhalsaThe slanderer of the Saint is forever corrupt.
Manmohan SinghThe saints' slanderer, is ever a sinner.
Manmohan Singh (Punjabi)ਸਾਧੂ ਦਾ ਨਿੰਦਕ ਹਮੇਸ਼ਾਂ ਪਾਪੀ ਹੁੰਦਾ ਹੈ।
Fareedkot Teekaਸੰਤ ਕਾ ਦੋਖੀ ਸਦਾ ਵਿਕਾਰੋਂ ਕੇ ਕਰਨੇ ਹਾਰਾ ਹੈ॥
Prof. Sahib Singhਤੇ ਸਦਾ ਮੰਦੇ ਕੰਮ ਕਰਦਾ ਹੈ।ਪਦ ਅਰਥ ਬਿਕਾਰੀ = ਮੰਦ-ਕਰਮੀ।
SikhNet (Spanish)y su acontecer es malvado.
ਸੰਤ ਕਾ ਦੋਖੀ; ਜਨਮੈ ਮਰੈ ॥
sant kaa dokhee; janamai marai |
Sant Singh KhalsaThe slanderer of the Saint must endure birth and death.
Manmohan SinghThe saints' slanderer, continues coming and going.
Manmohan Singh (Punjabi)ਸਾਧੂ ਦਾ ਨਿੰਦਕ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸੰਤ ਕਾ ਦੋਖੀ ਜਨਮਤਾ ਔ ਮਰਤਾ ਹੈ॥
Prof. Sahib Singh(ਇਹਨੀਂ ਔਗੁਣੀਂ) ਸੰਤ ਦਾ ਨਿੰਦਕ ਜੰਮਦਾ ਮਰਦਾ ਰਹਿੰਦਾ ਹੈ,
SikhNet (Spanish)La vida de tal hombre no halla un solo momento de Paz
ਸੰਤ ਕੀ ਦੂਖਨਾ; ਸੁਖ ਤੇ ਟਰੈ ॥
sant kee dookhanaa; sukh te ttarai |
Sant Singh KhalsaThe slanderer of the Saint is devoid of peace.
Manmohan SinghThe saints' slanderer, gets devoid of peace.
Manmohan Singh (Punjabi)ਸਾਧੂ ਦਾ ਨਿੰਦਕ ਆਰਾਮ ਤੋਂ ਸੱਖਣਾ ਹੋ ਜਾਂਦਾ ਹੈ।
Fareedkot Teekaਸੰਤ ਕੀ ਦੂਖਨਾ ਕਰਨੇ ਕਰ ਆਤਮ ਸੁਖ ਸੇ ਟਲ ਜਾਤਾ ਹੈ॥
Prof. Sahib Singhਤੇ ਸੰਤ ਦੀ ਨਿੰਦਿਆ ਦੇ ਕਾਰਨ ਸੁਖਾਂ ਤੋਂ ਵਾਂਜਿਆ ਜਾਂਦਾ ਹੈ।ਪਦ ਅਰਥ ਦੂਖਨਾ = ਨਿੰਦਿਆ। ਟਰੈ = ਟਲੈ, ਵਾਂਜਿਆ ਜਾਂਦਾ ਹੈ।
SikhNet (Spanish)y lo único que le aguarda es la muerte.
ਸੰਤ ਕੇ ਦੋਖੀ ਕਉ; ਨਾਹੀ ਠਾਉ ॥
sant ke dokhee kau; naahee tthaau |
Sant Singh KhalsaThe slanderer of the Saint has no place of rest.
Manmohan SinghThe saints' slanderer, has no abiding place.
Manmohan Singh (Punjabi)ਸਾਧੂ ਦੇ ਨਿੰਦਕ ਨੂੰ ਕੋਈ ਰਹਿਣ ਦੀ ਥਾਂ ਨਹੀਂ ਮਿਲਦੀ।
Fareedkot Teekaਸੰਤੋਂ ਕੇ ਦੋਖੀ ਕਉ ਥਾਉਂ ਨਹੀਂ ਹੈ॥
Prof. Sahib Singhਸੰਤ ਦੇ ਨਿੰਦਕ ਨੂੰ ਕੋਈ ਸਹਾਰਾ ਨਹੀਂ ਮਿਲਦਾ,ਪਦ ਅਰਥ ਠਾਉ = ਥਾਂ, ਸਹਾਰਾ।
SikhNet (Spanish)El calumniador del Santo no encuentra lugar de descanso,
ਨਾਨਕ. ਸੰਤ ਭਾਵੈ; ਤਾ ਲਏ ਮਿਲਾਇ ॥੪॥
naanak. sant bhaavai; taa le milaae |4|
Sant Singh KhalsaO Nanak, if it pleases the Saint, then even such a one may merge in union. ||4||
Manmohan SinghNanak, if it pleases the saint, then, he unites him with himself.
Manmohan Singh (Punjabi)ਜੇਕਰ ਸਾਧੂ ਨੂੰ ਇਸ ਤਰ੍ਹਾਂ ਚੰਗਾ ਲੱਗੇ, ਤਦ ਉਹ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ, ਹੇ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਸੰਤੋਂ ਕੌ ਭਾਵੈ ਤੌ ਉਸ ਜਿਸ ਅਪਰਾਧੀ ਕੋ ਆਪਣੇ ਸਾਥ ਵਾ ਹਰੀ ਸਾਥ ਮਿਲਾਇ ਲੇਤੇ ਹੈਂ॥੪॥
Prof. Sahib Singh(ਪਰ ਹਾਂ), ਹੇ ਨਾਨਕ! ਜੇ ਸੰਤ ਚਾਹੇ ਤਾਂ ਆਪਣੇ ਨਾਲ ਉਸ (ਨਿੰਦਕ) ਨੂੰ ਮਿਲਾ ਲੈਂਦਾ ਹੈ ॥੪॥
SikhNet (Spanish)a menos que el mismo Santo interceda por él para que sea unido al Señor.(4)