ੴ

ਸਿੱਖਬਾਣੀ · SikhBani

ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥

maat pitaa bhaaee sut banitaa taa kai ras lapattaanaa
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Dhanaasree · Ang 684, 685 · 7 lines
Translations

ਧਨਾਸਰੀ ਮਹਲਾ ੯ ॥

dhanaasaree mahalaa 9 | Ang 684

Sant Singh KhalsaDhanaasaree, Ninth Mehl:
Manmohan SinghDhanasri 9th Guru.
Manmohan Singh (Punjabi)ਧਨਾਸਰੀ ਨੌਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Teg Bajadur, Noveno Canal Divino.

ਸਾਧੋ; ਇਹੁ ਜਗੁ ਭਰਮ ਭੁਲਾਨਾ ॥

saadho; ihu jag bharam bhulaanaa | Ang 684

Sant Singh KhalsaO Holy people, this world is deluded by doubt.
Manmohan SinghO saints, this world is gone astray in doubt.
Manmohan Singh (Punjabi)ਹੇ ਸੰਤੋ! ਇਹ ਸੰਸਾਰ ਵਹਿਮ ਅੰਦਰ ਭੁਲਿਆ ਹੋਇਆ ਹੈ।
Fareedkot Teekaਹੇ ਭਾਈ! ਏਹ ਸੰਪੂਰਨ ਜਗਤ ਭਰਮ ਕਰ ਭੂਲਾ ਹੂਆ ਹੈ॥
Prof. Sahib Singhਹੇ ਸੰਤ ਜਨੋ! ਇਹ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਿਆ ਰਹਿੰਦਾ ਹੈ।

ਪਦ ਅਰਥ ਸਾਧੋ = ਹੇ ਸੰਤ ਜਨੋ! ਭਰਮਿ = (ਮਾਇਆ ਦੀ) ਭਟਕਣਾ ਵਿਚ (ਪੈ ਕੇ)। ਭੁਲਾਨਾ = ਕੁਰਾਹੇ ਪਿਆ ਹੋਇਆ ਹੈ।

SikhNet (Spanish)Oh Santos, éste mundo está perdido en la duda,

ਰਾਮ ਨਾਮ ਕਾ ਸਿਮਰਨੁ ਛੋਡਿਆ; ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥

raam naam kaa simaran chhoddiaa; maaeaa haath bikaanaa |1| rahaau | Ang 684

Sant Singh KhalsaIt has forsaken the meditative remembrance of the Lord's Name, and sold itself out to Maya. ||1||Pause||
Manmohan SinghIt has forsaken the meditation of the Lord's Name and has sold itself to worldly attachments. Pause.
Manmohan Singh (Punjabi)ਇਸ ਨੇ ਪ੍ਰਭੂ ਦੇ ਨਾਮ ਦੀ ਬੰਦਗੀ ਨੂੰ ਛੱਡ ਦਿੱਤਾ ਹੈ ਅਤੇ ਆਪਣੇ ਆਪ ਨੂੰ ਸੰਸਾਰੀ ਪਦਾਰਥਾਂ ਦੇ ਹੱਥ ਵੇਚ ਛੱਡਿਆ ਹੈ। ਠਹਿਰਾਉ।
Fareedkot Teekaਕਿਉਂਕਿ ਰਾਮ ਨਾਮ ਕਾ ਸਿਮਰਨ ਕਰਨਾ ਇਸ ਨੇ ਤਿਆਗ ਦੀਆ ਹੈ ਔਰ ਮਾਯਾ ਕੇ ਹਾਥ ਬਿਕ ਰਹਾ ਹੈ॥੧॥ ਰਹਾਉ ॥
Prof. Sahib Singhਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ, ਤੇ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ (ਮਾਇਆ ਦੇ ਵੱਟੇ ਆਤਮਕ ਜੀਵਨ ਗਵਾ ਦੇਂਦਾ ਹੈ) ॥੧॥ ਰਹਾਉ ॥

ਪਦ ਅਰਥ ਹਾਥਿ = ਹੱਥ ਵਿਚ। ਬਿਕਾਨਾ = ਵਿਕਿਆ ਹੋਇਆ ਹੈ ॥੧॥ ਰਹਾਉ ॥

SikhNet (Spanish)pues ha abandonado la Contemplación del Nombre de Dios y se ha vendido a Maya. (1-Pausa)

ਮਾਤ ਪਿਤਾ ਭਾਈ ਸੁਤ ਬਨਿਤਾ; ਤਾ ਕੈ ਰਸਿ ਲਪਟਾਨਾ ॥

maat pitaa bhaaee sut banitaa; taa kai ras lapattaanaa | Ang 684

Sant Singh KhalsaMother, father, siblings, children and spouse - he is entangled in their love.
Manmohan SinghThe mother, father, brother, son and wife, in their love, the man is engrossed.
Manmohan Singh (Punjabi)ਮਾਂ, ਪਿਉ, ਭਰਾ, ਪੁੱਤ੍ਰ ਅਤੇ ਪਤਨੀ, ਦੇ ਪਿਅਰ ਵਿੱਚ ਬੰਦਾ ਖੱਚਤ ਹੋਇਆ ਹੋਇਆ ਹੈ।
Fareedkot Teekaਮਾਤ, ਪਿਤਾ, ਭਾਈ, ਪੁਤ੍ਰ, ਇਸਤ੍ਰੀ, ਆਦੀ ਜੋ ਕੁਟੰਬ ਹੈ, ਤਿਨ ਕੇ (ਰਸ) ਪ੍ਰੇਮ ਮੇਂ ਲਪਟਾਇ ਰਹਾ ਹੈ॥
Prof. Sahib Singhਹੇ ਸੰਤ ਜਨੋ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ-(ਭੁੱਲਾ ਹੋਇਆ ਜਗਤ) ਇਹਨਾਂ ਦੇ ਮੋਹ ਵਿਚ ਫਸਿਆ ਰਹਿੰਦਾ ਹੈ।

ਪਦ ਅਰਥ ਸੁਤ = ਪੁੱਤਰ। ਬਨਿਤਾ = ਇਸਤ੍ਰੀ। ਤਾ ਕੈ ਰਸਿ = ਉਹਨਾਂ ਦੇ ਮੋਹ ਵਿਚ। ਲਪਟਾਨਾ = ਫਸਿਆ ਰਹਿੰਦਾ ਹੈ।

SikhNet (Spanish)Se enreda en el amor a la madre, al padre, a los hermanos, a los hijos y a la pareja.

ਜੋਬਨੁ ਧਨੁ ਪ੍ਰਭਤਾ ਕੈ ਮਦ ਮੈ; ਅਹਿਨਿਸਿ ਰਹੈ ਦਿਵਾਨਾ ॥੧॥

joban dhan prabhataa kai mad mai; ahinis rahai divaanaa |1| Ang 685

Sant Singh KhalsaIn the pride of youth, wealth and glory, day and night, he remains intoxicated. ||1||
Manmohan SinghDay and night, he remains intoxicated in the pride of his youth, wealth and glory.
Manmohan Singh (Punjabi)ਦਿਹੁੰ ਰੈਣ ਉਹ ਆਪਣੀ ਜੁਆਨੀ ਦੌਲਤ ਅਤੇ ਵਡਿਆਈ ਦੀ ਮਸਤੀ ਵਿੱਚ ਸ਼ੁਦਾਈ ਹੋਇਆ ਰਹਿੰਦਾ ਹੈ।
Fareedkot Teekaਜੋਬਨ ਅਵਸਥਾ ਔਰ ਧਨ ਪੁਨਾ (ਪ੍ਰਭਤਾ) ਵਡਿਆਈ ਆਦਕੋ ਕੇ ਮਦ ਮੇਂ ਦਿਨੇ ਰਾਤ ਦਿਵਾਨਾ ਹੋ ਰਹਿਤਾ ਹੈ॥
Prof. Sahib Singhਜਵਾਨੀ, ਧਨ, ਤਾਕਤ ਦੇ ਨਸ਼ੇ ਵਿਚ ਜਗਤ ਦਿਨ ਰਾਤ ਝੱਲਾ ਹੋਇਆ ਰਹਿੰਦਾ ਹੈ ॥੧॥

ਪਦ ਅਰਥ ਜੋਬਨੁ = ਜਵਾਨੀ। ਪ੍ਰਭਤਾ = ਤਾਕਤ, ਹੁਕੂਮਤ। ਮਦ = ਨਸ਼ਾ। ਮੈ = ਵਿਚ। ਅਹਿ = ਦਿਨ। ਨਿਸਿ = ਰਾਤ। ਦਿਵਾਨਾ = ਪਾਗਲ, ਝੱਲਾ ॥੧॥

SikhNet (Spanish)Oh Dios, su mente loca está trastornada por el orgullo de la juventud, las cosas bellas y las riquezas. (1)

ਦੀਨ ਦਇਆਲ ਸਦਾ ਦੁਖ ਭੰਜਨ; ਤਾ ਸਿਉ ਮਨੁ. ਨ ਲਗਾਨਾ ॥

deen deaal sadaa dukh bhanjan; taa siau man. na lagaanaa | Ang 685

Sant Singh KhalsaGod is merciful to the meek, and forever the Destroyer of pain, but the mortal does not center his mind on Him.
Manmohan SinghThe Master who is merciful to the meek and ever is the Destroyer of pain, with Him, he attaches not his mind.
Manmohan Singh (Punjabi)ਜੋ ਮਾਲਕ ਸਦੀਵ ਹੀ ਮਸਕੀਨਾਂ ਉਤੇ ਮਿਹਰਬਾਨ ਅਤੇ ਉਨ੍ਹਾਂ ਦੀ ਪੀੜ ਨੂੰ ਹਰਨਵਾਲਾ ਹੈ, ਉਸ ਨਾਲ ਉਹ ਆਪਣਾ ਚਿੱਤ ਨਹੀਂ ਜੋੜਦਾ।
Fareedkot Teekaਦੀਨ ਦਿਆਲ ਸਦਾ ਦੁਖੋਂ ਕੇ ਦੂਰ ਕਰਨੇਹਾਰਾ ਜੋ ਵਾਹਿਗੁਰੂ ਹੈ, ਤਿਸ ਕੇ ਸਾਥ ਇਸ ਜੀਵ ਨੇ ਮਨੁ ਨਹੀਂ ਲਗਾਯਾ ਹੈ॥
Prof. Sahib Singhਜੇਹੜਾ ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜਗਤ ਉਸ ਨਾਲ ਆਪਣਾ ਮਨ ਨਹੀਂ ਜੋੜਦਾ।

ਪਦ ਅਰਥ ਦੁਖ ਭੰਜਨ = ਦੁੱਖਾਂ ਦਾ ਨਾਸ ਕਰਨ ਵਾਲਾ। ਸਿਉ = ਨਾਲ।

SikhNet (Spanish)Tú eres Su Señor Bondadoso, el Disipador de la tristeza, pero el mortal no fija su mente en Ti.

ਜਨ ਨਾਨਕ. ਕੋਟਨ ਮੈ ਕਿਨਹੂ; ਗੁਰਮੁਖਿ ਹੋਇ ਪਛਾਨਾ ॥੨॥੨॥

jan naanak. kottan mai kinahoo; guramukh hoe pachhaanaa |2|2| Ang 685

Sant Singh KhalsaO servant Nanak, among millions, only a rare few, as Gurmukh, realize God. ||2||2||
Manmohan SinghAmongst millions, O slave Nanak, rare is the one who recognizes the Lord, through the Guru.
Manmohan Singh (Punjabi)ਕ੍ਰੋੜਾਂ ਵਿਚੋਂ ਕੋਈ ਵਿਰਲਾ ਜਣਾ ਹੀ, ਹੇ ਦਾਸ ਨਾਨਕ! ਗੁਰਾਂ ਦੇ ਰਾਹੀਂ ਸਾਹਿਬ ਨੂੰ ਸਿੰਞਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਕ੍ਰੋੜੋਂ ਜਨੋਂ ਮੇਂ ਸੇ ਕਿਸੀ ਵਿਰਲੇ ਹੀ ਨੇ ਗੁਰੋਂ ਕੇ ਸਨਮੁਖ ਹੋ ਕਰ ਅਪਨਾ ਯਥਾਰਥ ਸਰੂਪ ਪਹਿਚਾਨਿਆ ਹੈ॥੨॥੨॥☬ਸਿਖੋਂ ਨੇ ਹਾਥ ਜੋੜ ਕਰ ਸਤਿਗੁਰੋਂ ਸੇ ਪੂਛਾ ਹੈ: ਭਗਵਾਨ ਜੋਗੀ ਔ ਅਜੋਗੀ ਕੇ ਲਖਣ ਕਵਨ ਹੈਂ? ਤਿਸ ਕੇ ਪਰਥਾਇ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਸਾਂਝ ਪਾਈ ਹੈ ॥੨॥੨॥

ਪਦ ਅਰਥ ਨਾਨਕ = ਹੇ ਨਾਨਕ! ਕੋਟਨ ਮੈ = ਕ੍ਰੋੜਾਂ ਵਿਚ। ਕਿਨਹੂ = ਕਿਸੇ ਵਿਰਲੇ ਨੇ। ਗੁਰਮੁਖਿ ਹੋਇ = ਗੁਰੂ ਦੀ ਸਰਨ ਪੈ ਕੇ ॥੨॥੨॥

SikhNet (Spanish)Oh, dice el Sirviente Nanak, entre millones, escasos son los Gurmukjs que toman Conciencia de Dios. (2-2)
Answers quote the Granth verbatim with Ang citations. AI commentary is not Gurbani and not a religious ruling.