ਕਬੀਰ. ਨਉਬਤਿ ਆਪਨੀ; ਦਿਨ ਦਸ ਲੇਹੁ ਬਜਾਇ ॥
kabeer. naubat aapanee; din das lehu bajaae |
Sant Singh KhalsaKabeer, take your drum and beat it for ten days.
Manmohan SinghKabir! Let any one beat one's drum for ten days.
Manmohan Singh (Punjabi)ਕਬੀਰ, ਆਪੋ ਆਪਣਾ ਢੋਲ ਲੈ ਕੇ ਭਾਵੇਂ ਕੋਈ ਦਸ ਦਿਹਾੜੇ ਬਜਾ ਲਵੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਭਾਈ! ਕਰਮੋਂ ਮੇਂ ਪ੍ਰਵਿਰਤੀ ਰੂਪੀ ਨੌਬਤ ਤੁਮ ਭੀ ਅਪਨੀ ਦਸ ਕੁ ਦਿਨ ਬਜਾਇ ਲੇਵੋ॥
Prof. Sahib Singhਹੇ ਕਬੀਰ! (ਜੇ ਤੂੰ ਇਹ ਨਹੀਂ ਸੁਣਦਾ, ਤਾਂ ਤੇਰੀ ਮਰਜ਼ੀ) ਮਨ-ਮੰਨੀਆਂ ਮੌਜਾਂ ਮਾਣ ਲੈ (ਪਰ ਇਹ ਮੌਜਾਂ ਹਨ ਸਿਰਫ਼) ਦਸ ਦਿਨਾਂ ਲਈ ਹੀ।
ਪਦ ਅਰਥ ਨਉਬਤਿ = ਢੋਲ। ਆਪਨੀ ਨਉਬਤਿ ਬਜਾਇ ਲੇਹੁ = ਮਨ-ਮੰਨੀਆਂ ਮੌਜਾਂ ਕਰ ਲਵੋ।
SikhNet (Spanish)Kabir, toma el tambor y tócalo por diez días, la vida es como conocer gente en el barco o en el río,
ਨਦੀ ਨਾਵ ਸੰਜੋਗ ਜਿਉ; ਬਹੁਰਿ. ਨ ਮਿਲਹੈ ਆਇ ॥੮੦॥
nadee naav sanjog jiau; bahur. na milahai aae |80|
Sant Singh KhalsaLife is like people meeting on a boat on a river; they shall not meet again. ||80||
Manmohan SinghThis world is like the meeting of persons on a river-boat, who shall not meet again.
Manmohan Singh (Punjabi)ਇਹ ਦੁਨੀਆਂ ਦਰਿਆ ਦੀ ਬੇੜੀ ਉਤੇ ਪੁਰਸ਼ਾਂ ਦੇ ਮਿਲਾਪ ਦੀ ਮਾਨੰਦ ਹੈ, ਜੋ ਮੁੜ ਕੇ ਨਹੀਂ ਮਿਲਣੇ।
Fareedkot Teekaਨਦੀ ਬੀਚ ਬੇੜੀ ਮੇਂ ਚੜਨੇ ਕੇ ਸੰਯੋਗ ਜੈਸਾ ਇਸ ਜੀਵ ਕਾ ਦੇਹ ਸਾਥ ਮਿਲਾਪ ਭਯਾ ਹੈ। ਜਬ ਇਸ ਕਾ ਵਿਯੋਗ ਹੂਆ ਤਿਸ ਕੇ ਉਪਰੰਤ ਇਹੁ ਮਾਨੁਸ ਸਰੀਰ ਇਸ ਜੀਵ ਕੋ ਫਿਰ ਆਇਕਰ ਨਹੀਂ ਮਿਲਤਾ ਹੈ॥੮੦॥☬ਹਰੀ ਕੇ ਜਸ ਕੀ ਬਿਅੰਤਤਾ ਪ੍ਰਗਟ ਕਰਤੇ ਹੈਂ:
Prof. Sahib Singhਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿਚ ਬੈਠੇ ਮੁਸਾਫਿਰਾਂ ਦਾ ਮਿਲਾਪ ਹੈ (ਮੁੜ ਉਹ ਸਾਰੇ ਕਦੇ ਨਹੀਂ ਮਿਲਦੇ); ਤਿਵੇਂ (ਮਨ-ਮੰਨੀਆਂ ਮੌਜਾਂ ਵਿਚ ਗਵਾਇਆ ਹੋਇਆ ਇਹ ਮਨੁੱਖਾ ਸਰੀਰ ਮੁੜ ਨਹੀਂ ਮਿਲੇਗਾ ॥੮੦॥
ਪਦ ਅਰਥ ਨਾਵ = ਬੇੜੀ। ਸੰਜੋਗ = ਮੇਲਾ, ਮਿਲਾਪ। ਨਦੀ...ਜਿਉ = ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿਚ ਬੈਠੇ ਮੁਸਾਫਿਰਾਂ ਦਾ ਮਿਲਾਪ ਹੈ (ਮੁੜ ਕਦੇ ਉਹਨਾਂ ਸਾਰਿਆਂ ਦਾ ਮਿਲਾਪ ਨਹੀਂ ਹੁੰਦਾ)। ਬਹੁਰਿ = ਮੁੜ। ਨ ਮਿਲਿ ਹੈ = ਨਹੀਂ ਮਿਲੇਗਾ, (ਮਨੁੱਖਾ ਜਨਮ) ਨਹੀਂ ਮਿਲੇਗਾ ॥੮੦॥
SikhNet (Spanish)no se van a encontrar otra vez.(80)