ਕਬੀਰ. ਬੈਦੁ ਕਹੈ ਹਉ ਹੀ ਭਲਾ; ਦਾਰੂ ਮੇਰੈ ਵਸਿ ॥
kabeer. baid kahai hau hee bhalaa; daaroo merai vas |
Sant Singh KhalsaKabeer, the physician says that he alone is good, and all the medicine is under his control.
Manmohan SinghKabir the physician says, I alone am good. All medicines are in my power.
Manmohan Singh (Punjabi)ਕਬੀਰ, ਹਕੀਮ ਆਖਦਾ ਹੈ, "ਕੇਵਲ ਮੈਂ ਹੀ ਚੰਗਾ ਹਾਂ। ਸਾਰੀਆਂ ਦਵਾਈਆਂ ਮੇਰੇ ਇਖਤਿਆਰ ਵਿੱਚ ਹਨ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਵੈਦ ਕਹਿਤਾ ਹੈ ਮੈਂ ਹੀ ਭਲਾ ਹੂੰ ਕਿਆ ਸਮਰਥ ਹੂੰ, ਕਿਉਂਕਿ ਦਾਰੂ ਦੇਣਾ ਮੇਰੇ ਅਧੀਨ ਹੈ॥
Prof. Sahib Singhਹੇ ਕਬੀਰ! ਹਕੀਮ (ਤਾਂ) ਆਖਦਾ ਹੈ ਕਿ ਮੈਂ ਬੜਾ ਸਿਆਣਾ ਹਾਂ (ਰੋਗ ਆਉਣ ਤੇ ਜਿੰਦ ਨੂੰ ਸਰੀਰ ਨਾਲੋਂ ਵਿਛੁੜਨ ਤੋਂ ਬਚਾਣ ਲਈ) ਇਲਾਜ ਮੇਰੇ ਇਖ਼ਤਿਆਰ ਵਿਚ ਹੈ (ਮੈਂ ਰੋਗ ਦਾ ਇਲਾਜ ਕਰਨਾ ਜਾਣਦਾ ਹਾਂ)।
ਪਦ ਅਰਥ ਬੈਦੁ = ਹਕੀਮ। ਹਉ ਹੀ = ਮੈਂ ਹੀ। ਭਲਾ = ਸਿਆਣਾ। ਮੇਰੈ ਵਸਿ = ਮੇਰੇ ਇਖ਼ਤਿਆਰ ਵਿਚ।
SikhNet (Spanish)Kabir, el doctor dice que él es muy bueno y que la medicina está a su comando
ਇਹ ਤਉ ਬਸਤੁ ਗੁਪਾਲ ਕੀ; ਜਬ ਭਾਵੈ ਲੇਇ ਖਸਿ ॥੭੯॥
eih tau basat gupaal kee; jab bhaavai lee khas |79|
Sant Singh KhalsaBut these things belong to the Lord; He takes them away whenever He wishes. ||79||
Manmohan SinghHowever, this thing belongs to Lord, He takes it away, when He wills.
Manmohan Singh (Punjabi)ਪ੍ਰੰਤੂ, ਇਹ ਚੀਜ਼ ਪ੍ਰਭੂ ਦੀ ਮਲਕੀਅਤ ਹੈ। ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਇਸ ਨੂੰ ਖੋਹ ਲੈਂਦਾ ਹੈ।
Fareedkot Teekaਪਰੰਤੂ ਹੇ ਭਾਈ! ਇਹੁ ਪ੍ਰਾਣ ਕਲਾ ਵਸਤੂ ਤੋ ਗੋਪਾਲ ਕੀ ਦਈ ਹੋਈ ਹੈ, ਜਬ ਤਿਸ ਕੌ ਭਾਵੇਗਾ ਤਬ ਵਹੁ ਖੋਸ ਲੇਵੇਗਾ। ਤਾਂ ਤੇ ਕਿਸੀ ਕੇ ਅਧੀਨ ਕਛੁ ਨਹੀਂ ਹੈ॥
Prof. Sahib Singhਪਰ ਇਹ ਜਿੰਦ ਉਸ ਮਾਲਕ ਪ੍ਰਭੂ ਦੀ (ਦਿੱਤੀ ਹੋਈ ਅਮਾਨਤੀ) ਚੀਜ਼ ਹੈ, ਜਦੋਂ ਉਹ ਚਾਹੁੰਦਾ ਹੈ (ਸਰੀਰ ਵਿਚੋਂ) ਮੋੜ ਲੈਂਦਾ ਹੈ (ਇਥੇ ਸਦਾ ਨਹੀਂ ਟਿਕੇ ਰਹਿਣਾ, ਤਾਂ ਤੇ ਜਮ ਦੇ ਠੇਂਗੇ ਦਾ ਖ਼ਿਆਲ ਰੱਖੋ ਤੇ ਗੁਰੂ-ਦਰ ਤੇ ਆ ਕੇ 'ਗੁਨ ਕਉ ਮਰੀਐ ਰੋਇ') ॥੭੯॥
ਪਦ ਅਰਥ ਇਹ = ਇਹ ਜਿੰਦ। ਬਸਤੁ = ਚੀਜ਼। ਖਸਿ ਲੇਇ = ਖੋਹ ਲੈਂਦਾ ਹੈ ॥੭੯॥
SikhNet (Spanish)pero estas cosas pertenecen al Señor, Él se las lleva cuando así lo desea.(79)