ੴ

ਸਿੱਖਬਾਣੀ · SikhBani

ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ ॥

kabeer saat samundeh mas krau kalam krau banaraae
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1368 · 2 lines
Translations

ਕਬੀਰ. ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥

kabeer. saat samundeh mas krau; kalam krau banaraae |

Sant Singh KhalsaKabeer, if I could change the seven seas into ink and make all the vegetation my pen,
Manmohan SinghKabir, if I make the seven oceans my ink, make the entire vegetation my pen,
Manmohan Singh (Punjabi)ਕਬੀਰ, ਜੇਕਰ ਸੱਤਾਂ ਸਮੁੰਦਰਾਂ ਨੂੰ ਮੈਂ ਆਪਦੀ ਸਿਆਹੀ ਬਣਾ ਲਵਾਂ, ਸਾਰੀ ਬਨਾਸਪਤੀ ਨੂੰ ਆਪਣੀ ਲੇਖਣੀ ਬਣਾ ਲਵਾਂ,
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੇਕਰ ਸਾਤ ਸਮੰਦ੍ਰੋਂ ਕੀ ਤੌ (ਮਸੁ) ਸਿਆਹੀ ਕਰੋ ਔਰ ਸੰਪੂਰਨ ਬਨੋਂ ਕੇ ਰਾਇ, ਭਾਵ ਸਰਬ ਕਾਠ ਕੋ ਕਲਮਾਂ ਕਰ ਲੇਵੋ॥
Prof. Sahib Singhਹੇ ਕਬੀਰ! ਜੇ ਮੈਂ ਸੱਤਾਂ ਹੀ ਸਮੁੰਦ੍ਰਾਂ (ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖਾਂ-ਬਿਰਖਾਂ ਦੀਆਂ ਕਲਮਾਂ ਘੜ ਲਵਾਂ, ਸਾਰੀ ਧਰਤੀ ਨੂੰ ਕਾਗਜ਼ ਦੇ ਥਾਂ ਵਰਤਾਂ,

ਪਦ ਅਰਥ ਮਸੁ = ਸਿਆਹੀ। ਕਰਉ = ਮੈਂ ਕਰਾਂ। ਬਨਰਾਇ = ਸਾਰੀ ਬਨਸਪਤੀ, ਸਾਰੇ ਰੁੱਖ-ਬਿਰਖ।

SikhNet (Spanish)Kabir, si pudiera convertir los siete mares en tinta, la vegetación entera en mi pluma y la tierra en mi papel,

ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ. ਨ ਜਾਇ ॥੮੧॥

basudhaa kaagad jau krau; har jas likhan. na jaae |81|

Sant Singh Khalsaand the earth my paper, even then, I could not write the Praises of the Lord. ||81||
Manmohan Singhand make the earth my paper, even then, I can write not the God's praises.
Manmohan Singh (Punjabi)ਅਤੇ ਧਰਤੀ ਨੂੰ ਆਪਣਾ ਕਾਗਜ ਕਰ ਲਵਾਂ, ਤਾਂ ਭੀ ਮੈਂ ਵਾਹਿਗੁਰੁ ਦੀਆਂ ਸਿਫਤਾਂ ਲਿਖ ਨਹੀਂ ਸਕਦਾ।
Fareedkot Teekaਸੰਪੂਰਨ (ਬਸੁਧਾ) ਧਰਤੀ ਕੋ ਜੇਕਰ ਕਾਗਦ ਭੀ ਕਰ ਲੇਵੋ ਤਾਂ ਵੀ ਤਿਸ ਹਰੀ ਕਾ ਜਸ ਲਿਖਿਆ ਨਹੀਂ ਜਾਤਾ ਹੈ, ਭਾਵ ਬੇਅੰਤ ਹੈ॥੮੧॥☬ਕਿਸੀ ਨੇ ਕਹਾ: ਤੂੰ ਕਿਆ ਹੰਕਾਰ ਕਰਤਾ ਹੈਂ, ਜਾਤੀ ਤਾਂ ਤੇਰੀ ਜੁਲਾਹੇ ਕੀ ਹੈ; ਵਾ ਕਿਸੀ ਕਾਲ ਭਗਵੰਤ ਮਿਲੇ ਤਾਂ ਤਿਨਾਂ ਕਹਾ: ਦੂਰ ਰਹੁ। ਤਿਸ ਪਰ ਕਹਤੇ ਹੈਂ:
Prof. Sahib Singhਤਾਂ ਭੀ ਪਰਮਾਤਮਾ ਦੇ ਗੁਣ (ਪੂਰਨ ਤੌਰ ਤੇ) ਲਿਖੇ ਨਹੀਂ ਜਾ ਸਕਦੇ (ਭਾਵ, ਇਨਸਾਨ ਨੇ ਪਰਮਾਤਮਾ ਦੇ ਗੁਣ ਇਸ ਵਾਸਤੇ ਨਹੀਂ ਗਾਵਣੇ ਕਿ ਗੁਣਾਂ ਦਾ ਅੰਤ ਪਾਇਆ ਜਾ ਸਕੇ, ਤੇ ਸਾਰੇ ਗੁਣ ਬਿਆਨ ਕੀਤੇ ਜਾ ਸਕਣ) ॥੮੧॥

ਪਦ ਅਰਥ ਬਸੁਧਾ = ਧਰਤੀ। ਕਾਗਦੁ = ਕਾਗਜ਼ (ਨੋਟ: ਅੱਖਰ 'ਜ਼' ਕਈ ਵਾਰੀ 'ਦ' ਵਾਂਗ ਉਚਾਰਿਆ ਜਾਂਦਾ ਹੈ; ਜਿਵੇਂ, ਕਾਜ਼ੀ ਜਾਂ ਕਾਦੀ, ਹਜ਼ੂਰਿ ਜਾਂ ਹਦੂਰਿ, ਹਾਜ਼ਰ ਜਾਂ ਹਾਦਰ)। ਜਉ = ਜੇ। ਜਸੁ = ਵਡਿਆਈ, ਗੁਣ ॥੮੧॥

* ਨੋਟ: ਸ਼ਲੋਕ ਨੰ: ੭੨ ਵਿਚ ਲਿਖਦੇ ਹਨ 'ਅਵਗੁਨੀਆਰੈ ਮਾਨਸੈ, ਭਲੋ ਨ ਕਹਿ ਹੈ ਕੋਇ" ਵਿਕਾਰਾਂ ਔਗੁਣਾਂ ਵਿਚ ਪੈ ਕੇ ਮਨੁੱਖ ਦੇ ਅੰਦਰ ਔਗੁਣਾਂ ਦੇ ਸੰਸਕਾਰ ਇਕੱਠੇ ਹੁੰਦੇ ਜਾਂਦੇ ਹਨ। ਇਹਨਾਂ ਤੋਂ ਬਚਣ ਦਾ ਤਰੀਕਾ? ਸਿਰਫ਼ ਇਹੀ ਹੈ ਕਿ ਗੁਰੂ-ਪਾਰਸ ਹੈ ਮਿਲ ਕੇ ਮਨੁੱਖ ਪ੍ਰਭੂ ਦੇ ਗੁਣ ਗਾਵੇ। 'ਗੁਣਾਂ' ਦੇ ਨਾਲ ਮਨ ਨੂੰ ਮੁੜ ਮੁੜ ਜੋੜਿਆਂ ਮਨ ਵਿਚ ਭੀ 'ਗੁਣ' ਹੀ ਪੈਦਾ ਹੋਣੇ ਸ਼ੁਰੂ ਹੋ ਜਾਣਗੇ, ਮਨ ਨੀਵੇਂ ਪਾਸੇ ਵਲੋਂ ਹਟ ਕੇ ਸੁੱਚਾ ਪਵਿੱਤ੍ਰ ਹੋ ਜਾਇਗਾ ਤੇ ਆਖਰ 'ਗੁਣੀ' ਨਾਲ ਇਕ-ਮਿਕ ਹੋ ਸਕੇਗਾ। ਇਸ ਖ਼ਿਆਲ ਦੀ ਵਿਆਖਿਆ ਅਗਲੇ ਸ਼ਲੋਕ ਨੰ: ੮੨ ਵਿਚ ਕਰਦੇ ਹਨ।

SikhNet (Spanish)aun así no acabaría de escribir las Alabanzas del Señor.(81)
Answers quote the Granth verbatim with Ang citations. AI commentary is not Gurbani and not a religious ruling.