ਜਬ ਦੇਖਿਓ ਬੇੜਾ ਜਰਜਰਾ; ਤਬ ਉਤਰਿ ਪਰਿਓ ਹਉ ਫਰਕਿ ॥੬੭॥
jab dekhio berraa jarajaraa; tab utar pario hau farak |67|
ਪਦ ਅਰਥ ਹਉ = ਮੈਂ। ਫਰਕਿ = ਛਾਲ ਨਾਲ, ਛਾਲ ਮਾਰ ਕੇ, ਤੁਰਤ ॥੬੭॥
ਜਬ ਦੇਖਿਓ ਬੇੜਾ ਜਰਜਰਾ; ਤਬ ਉਤਰਿ ਪਰਿਓ ਹਉ ਫਰਕਿ ॥੬੭॥
jab dekhio berraa jarajaraa; tab utar pario hau farak |67|
ਪਦ ਅਰਥ ਹਉ = ਮੈਂ। ਫਰਕਿ = ਛਾਲ ਨਾਲ, ਛਾਲ ਮਾਰ ਕੇ, ਤੁਰਤ ॥੬੭॥
ਕਬੀਰ. ਪਾਪੀ, ਭਗਤਿ. ਨ ਭਾਵਈ; ਹਰਿ ਪੂਜਾ. ਨ ਸੁਹਾਇ ॥
kabeer. paapee, bhagat. na bhaavee; har poojaa. na suhaae |
ਪਦ ਅਰਥ ਨ ਭਾਵਈ = ਚੰਗੀ ਨਹੀਂ ਲੱਗਦੀ। ਨ ਸੁਹਾਇ = ਸੁਖਾਂਦੀ ਨਹੀਂ।
ਮਾਖੀ ਚੰਦਨੁ ਪਰਹਰੈ; ਜਹ ਬਿਗੰਧ ਤਹ ਜਾਇ ॥੬੮॥
maakhee chandan paraharai; jeh bigandh teh jaae |68|
ਪਦ ਅਰਥ ਪਰਹਰੈ = ਤਿਆਗ ਦੇਂਦੀ ਹੈ। ਜਹ = ਜਿਥੇ। ਬਿਗੰਧ = ਬਦ-ਬੂ ॥੬੮॥
ਕਬੀਰ. ਬੈਦੁ ਮੂਆ. ਰੋਗੀ ਮੂਆ; ਮੂਆ ਸਭੁ ਸੰਸਾਰੁ ॥
kabeer. baid mooaa. rogee mooaa; mooaa sabh sansaar |
ਪਦ ਅਰਥ ਬੈਦੁ = ਰੋਗੀਆਂ ਦਾ ਇਲਾਜ ਕਰਨ ਵਾਲਾ, ਵਿਕਾਰੀਆਂ ਨੂੰ ਉਪਦੇਸ਼ ਕਰ ਕੇ ਆਤਮਕ ਮੌਤ ਤੋਂ ਬਚਾਣ ਦਾ ਜਤਨ ਕਰਨ ਵਾਲਾ। ਮੂਆ = (ਰੋ ਰੋ ਕੇ) ਮਰ ਗਿਆ, (ਮਾਇਕ ਭੋਗਾਂ ਨੂੰ ਰੋ ਰੋ ਕੇ) ਮਰ ਗਿਆ, (ਮਾਇਕ ਭੋਗਾਂ ਦੀ ਖ਼ਾਤਰ ਖਪ ਖਪ ਕੇ ਆਤਮਕ ਮੌਤੇ) ਮਰ ਗਿਆ।
ਏਕੁ ਕਬੀਰਾ. ਨਾ ਮੂਆ; ਜਿਹ. ਨਾਹੀ ਰੋਵਨਹਾਰੁ ॥੬੯॥
ek kabeeraa. naa mooaa; jih. naahee rovanahaar |69|
ਪਦ ਅਰਥ ਏਕੁ = ਸਿਰਫ਼ ਉਹ ਮਨੁੱਖ। ਜਿਹ = ਜਿਸ ਦਾ। ਰੋਵਨਹਾਰੁ = ਰੋਣ ਵਾਲਾ, ਰੋ ਰੋ ਕੇ ਖਪਣ ਵਾਲਾ, ਮਾਇਕ ਭੋਗਾਂ ਦੀ ਖ਼ਾਤਰ ਖਪਣ ਵਾਲਾ। ਨਾਹੀ = ਕੋਈ ਨਹੀਂ ॥੬੯॥
ਕਬੀਰ. ਰਾਮੁ, ਨ ਧਿਆਇਓ; ਮੋਟੀ ਲਾਗੀ ਖੋਰਿ ॥
kabeer. raam, na dhiaaeo; mottee laagee khor |
ਪਦ ਅਰਥ ਖੋਰਿ = ਖੋੜ, ਖੋਖਲਾ-ਪਨ। ਮੋਟੀ ਖੋਰਿ ਲਾਗੀ = ਉਸ ਦੇ ਅੰਦਰ ਮੋਟੀ ਖੋੜ ਬਣਦੀ ਜਾ ਰਹੀ ਹੈ, ਉਸ ਨੂੰ ਵਿਕਾਰ ਅੰਦਰੋਂ ਖੋਖਲਾ ਕਰੀ ਜਾਂਦੇ ਹਨ ਤੇ ਉਹ ਸਹਜੇ ਸਹਜੇ ਆਤਮਕ ਮੌਤੇ ਮਰਦਾ ਜਾਂਦਾ ਹੈ।
ਕਾਇਆ ਹਾਂਡੀ ਕਾਠ ਕੀ; ਨਾ ਓਹ ਚਰ੍ਹੈ ਬਹੋਰਿ ॥੭੦॥
kaaeaa haanddee kaatth kee; naa oeh charhai bahor |70|
ਪਦ ਅਰਥ ਕਾਇਆ = ਸਰੀਰ। ਨ ਚਰ੍ਹੈ = (ਚੁੱਲ੍ਹੇ ਉਤੇ) ਨਹੀਂ ਚੜ੍ਹਦੀ। ਬਹੋਰਿ = ਮੁੜ, ਦੂਜੀ ਵਾਰ ॥੭੦॥
ਕਬੀਰ. ਐਸੀ ਹੋਇ ਪਰੀ; ਮਨ ਕੋ ਭਾਵਤੁ ਕੀਨੁ ॥
kabeer. aisee hoe paree; man ko bhaavat keen |
ਪਦ ਅਰਥ ਹੋਇ ਪਰੀ = ਹੋ ਪਈ ਹੈ। ਐਸੀ ਹੋਇ ਪਰੀ = ਅਜੇਹੀ ਹੋ ਪਈ ਹੈ, ਅਜਬ ਮੌਜ ਬਣ ਗਈ ਹੈ। ਕੀਨੁ = ਕਰ ਦਿੱਤਾ ਹੈ, ਪ੍ਰਭੂ ਨੇ ਕਰ ਦਿੱਤਾ ਹੈ। ਮਨ ਕੋ ਭਾਵਤੁ = ਉਹ ਕੰਮ ਜੋ ਮਨ ਨੂੰ ਪਸੰਦ ਆ ਗਿਆ ਹੈ।
ਮਰਨੇ ਤੇ. ਕਿਆ ਡਰਪਨਾ; ਜਬ. ਹਾਥਿ ਸਿਧਉਰਾ ਲੀਨ ॥੭੧॥
marane te. kiaa ddarapanaa; jab. haath sidhauraa leen |71|
ਪਦ ਅਰਥ ਮਰਨੇ = ਮੌਤ, ਆਪਾ-ਭਾਵ ਵਲੋਂ ਮੌਤ। ਤੇ = ਤੋਂ। ਕਿਆ ਡਰਪਨਾ = ਕਿਉਂ ਡਰਨਾ ਹੋਇਆ? ਡਰਨਾ ਨਹੀਂ ਚਾਹੀਦਾ। ਹਾਥਿ = ਹੱਥ ਵਿਚ। ਸਿਧਉਰਾ = ਉਹ ਨਲੀਏਰ ਜਿਸ ਨੂੰ ਸੰਧੂਰ ਲਗਾਇਆ ਹੋਇਆ ਹੈ ॥੭੧॥
* ਨੋਟ: ਜੋ ਹਿੰਦੂ ਇਸਤ੍ਰੀ ਆਪਣੇ ਪਤੀ ਦੇ ਮਰਨ ਤੇ ਉਸ ਦੇ ਨਾਲ ਹੀ ਚਿਤਾ ਤੇ ਸੜ-ਮਰਨਾ ਚਾਹੁੰਦੀ ਸੀ ਉਹ ਆਪਣੇ ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਸੀ। ਸੰਧੂਰਿਆ ਹੋਇਆ ਨਲੀਏਰ ਹੱਥ ਵਿਚ ਫੜ ਲੈਣਾ ਇਸ ਗੱਲ ਦੀ ਨਿਸ਼ਾਨੀ ਸੀ ਕਿ ਇਹ ਇਸਤ੍ਰੀ ਮੌਤ ਤੋਂ ਨਹੀਂ ਡਰਦੀ, ਤੇ ਆਪਣੇ ਮਰੇ ਪਤੀ ਦੇ ਨਾਲ ਸੜਨ ਨੂੰ ਤਿਆਰ ਹੈ। ਇਸੇ ਤਰ੍ਹਾਂ ਜਿਸ ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ-ਦਰ ਤੋਂ ਭਗਤੀ ਦੀ ਦਾਤਿ ਮਿਲੇ, ਇਹ ਦਾਤਿ ਹੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਇਸ ਮਨੁੱਖ ਨੇ ਆਪਾ-ਭਾਵ ਦੀ ਮੌਤ ਤੋਂ ਨਹੀਂ ਡਰਨਾ, ਖ਼ੁਸ਼ੀ ਖ਼ੁਸ਼ੀ ਆਪਾ-ਭਾਵ ਤਿਆਗੇਗਾ, ਵਿਕਾਰਾਂ ਵਲੋਂ ਮੂੰਹ ਮੋੜੇਗਾ।
ਕਬੀਰ. ਰਸ ਕੋ ਗਾਂਡੋ ਚੂਸੀਐ; ਗੁਨ ਕਉ ਮਰੀਐ ਰੋਇ ॥
kabeer. ras ko gaanddo chooseeai; gun kau mareeai roe |
ਪਦ ਅਰਥ ਰਸ ਕੋ ਗਾਂਡੋ = ਰਸ ਦਾ ਗੰਨਾ, ਰਸ ਨਾਲ ਭਰਿਆ ਹੋਇਆ ਗੰਨਾ। ਚੂਸੀਐ = ਚੂਸਿਆ ਜਾਂਦਾ ਹੈ, ਪੀੜਿਆ ਜਾਂਦਾ ਹੈ, ਪੀੜੇ ਜਾਣ ਦੀ ਤਕਲਫ਼ਿ ਸਹਾਰਦਾ ਹੈ (ਰਸ ਪ੍ਰਾਪਤ ਕਰਨ ਦੇ ਵੱਟੇ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਵੇਲਣੇ ਵਿਚ ਪੀੜਿਆ ਜਾਂਦਾ ਹੈ)। ਗੁਨ ਕਉ = ਗੁਣਾਂ ਦੀ ਖ਼ਾਤਰ, ਗੁਣਾਂ ਦੇ ਬਦਲੇ। ਮਰੀਐ = ਮਰਨਾ ਪੈਂਦਾ ਹੈ, ਆਪਾ-ਭਾਵ ਤਿਆਗਣਾ ਪੈਂਦਾ ਹੈ। ਰੋਇ = ਰੋ ਕੇ, (ਔਗੁਣਾਂ ਨੂੰ) ਛੱਡ ਕੇ।
ਅਵਗੁਨੀਆਰੇ ਮਾਨਸੈ; ਭਲੋ. ਨ ਕਹਿਹੈ ਕੋਇ ॥੭੨॥
avaguneeaare maanasai; bhalo. na kahihai koe |72|
ਪਦ ਅਰਥ ਮਾਨਸੈ = ਮਨੁੱਖ ਨੂੰ। ਕਹਿ ਹੈ = ਕਹੇਗਾ, ਆਖੇਗਾ ॥੭੨॥
ਕਬੀਰ. ਗਾਗਰਿ ਜਲ ਭਰੀ; ਆਜੁ ਕਾਲੑਿ. ਜੈਹੈ ਫੂਟਿ ॥
kabeer. gaagar jal bharee; aaj kaala. jaihai foott |
ਪਦ ਅਰਥ ਗਾਗਰਿ = (ਮਿੱਟੀ ਦਾ) ਘੜਾ। ਆਜੁ ਕਾਲ੍ਹ੍ਹਿ = ਅੱਜ-ਭਲਕ, ਥੋੜ੍ਹੇ ਹੀ ਦਿਨਾਂ ਵਿਚ। ਫੂਟ ਜੈਹੈ = ਫੁੱਟ ਜਾਇਗੀ, ਟੁੱਟ ਜਾਇਗੀ।
ਗੁਰੁ. ਜੁ, ਨ ਚੇਤਹਿ ਆਪਨੋ; ਅਧ ਮਾਝਿ. ਲੀਜਹਿਗੇ ਲੂਟਿ ॥੭੩॥
gur. ju, na cheteh aapano; adh maajh. leejahige loott |73|
ਪਦ ਅਰਥ ਜੁ = ਜੋ ਬੰਦੇ। ਨ ਚੇਤਹਿ = ਚੇਤੇ ਨਹੀਂ ਰੱਖਦੇ। ਅਧ ਮਾਝ = ਅੱਧ ਵਿਚ ਹੀ, ਅੱਧ-ਵਾਟੇ ਹੀ। ਲੀਜਹਿਗੇ ਲੂਟਿ = ਲੁੱਟ ਲਏ ਜਾਣਗੇ ॥੭੩॥
* ਨੋਟ: ਕਈ ਸੱਜਣ ਇਥੇ ਪਾਠ 'ਅਧ ਮਾਝਲੀ' ਕਰਦੇ ਹਨ, ਲਫ਼ਜ਼ 'ਜਹਿਗੇ' ਨੂੰ ਵੱਖਰਾ ਕਰ ਦੇਂਦੇ ਹਨ। ਇਹ ਗ਼ਲਤ ਹੈ। 'ਜਹਿਗੇ' ਕੋਈ ਲਫ਼ਜ਼ ਨਹੀਂ ਬਣਦਾ, ਨਾਹ ਹੀ ਇਸ ਦਾ ਕੋਈ ਅਰਥ ਨਿਕਲਦਾ ਹੈ। 'ਮਾਝਲੀ' ਦੇ 'ਝ' ਨੂੰ ਅਰਥ ਕਰਨ ਵੇਲੇ 'ਜ' ਪੜ੍ਹ ਕੇ ਲਫ਼ਜ਼ 'ਮਜ਼ਲ' ਬਣਾਉਣਾ ਭੀ ਉੱਕਾ ਹੀ ਬੇ-ਨਿਯਮਾ ਹੈ। ਲਫ਼ਜ਼ 'ਮਾਝ' ਬਾਣੀ ਵਿਚ ਬੇਅੰਤ ਵਾਰੀ ਆਉਂਦਾ ਹੈ। ਸੋ, ਪਾਠ 'ਅਧ ਮਾਝ' ਹੈ।
ਕਬੀਰ. ਕੂਕਰੁ ਰਾਮ ਕੋ; ਮੁਤੀਆ ਮੇਰੋ ਨਾਉ ॥
kabeer. kookar raam ko; muteea mero naau |
ਪਦ ਅਰਥ ਕੂਕਰੁ = ਕੁੱਤਾ। ਕੋ = ਦਾ। ਮੁਤੀਆ = (ਸੋਹਣਾ) ਮੋਤੀ।
ਗਲੇ ਹਮਾਰੇ ਜੇਵਰੀ; ਜਹ ਖਿੰਚੈ ਤਹ ਜਾਉ ॥੭੪॥
gale hamaare jevaree; jeh khinchai teh jaau |74|
ਪਦ ਅਰਥ ਜਹ = ਜਿਥੇ, ਜਿਧਰ। ਖਿੰਚੈ = ਖਿੱਚਦਾ ਹੈ। ਜਾਉ = ਮੈਂ ਜਾਂਦਾ ਹਾਂ ॥੭੪॥
* ਨੋਟ: ਸ਼ੌਕੀਨ ਲੋਕ ਘਰਾਂ ਵਿਚ ਕੁੱਤੇ ਰੱਖਦੇ ਹਨ, ਤੇ 'ਮੋਤੀ' ਆਦਿਕ ਸੋਹਣੇ ਪਿਆਰੇ ਉਹਨਾਂ ਦੇ ਨਾਮ ਰੱਖਦੇ ਹਨ, ਰਾਖਵੇਂ ਕੁੱਤਿਆਂ ਨੂੰ ਬੁਲਾਂਦੇ ਭੀ ਪਿਆਰ ਨਾਲ ਹਨ। ਉਹ ਕੁੱਤੇ ਰੋਟੀ ਵਲੋਂ ਬੇ-ਫ਼ਿਕਰ ਰਹਿੰਦੇ ਹਨ, ਮਾਲਕ ਪਾਸੋਂ ਰੋਟੀ ਮਿਲਣੀ ਯਕੀਨੀ ਹੁੰਦੀ ਹੈ। ਪਰ ਬਜ਼ਾਰੀ ਕੁੱਤੇ ਰੋਟੀ ਦੀ ਖ਼ਾਤਰ ਦਰ ਦਰ ਤੇ ਭਟਕਦੇ ਹਨ, ਹਰ ਥਾਂ ਤੋਂ ਉਹਨਾਂ ਨੂੰ 'ਦੁਰੇ, ਦੁਰੇ' ਹੀ ਹੁੰਦੀ ਹੈ। ਇਕ ਮਾਲਕ ਦਾ ਹੋ ਰਹਿਣ ਵਿਚ ਆਦਰ ਤੇ ਸੁਖ ਹੈ, ਦਰ ਦਰ ਤੇ ਭਟਕਦਿਆਂ ਨਿਰਾਦਰੀ ਤੇ ਦੁਖ ਹੈ। ਆਪਾ-ਭਾਵ ਤਿਆਗ ਕੇ ਪ੍ਰਭੂ ਦੇ ਦਰ ਤੇ ਟਿਕੇ ਰਹਿਣਾ ਹੀ, ਪ੍ਰਭੂ ਦੀ ਰਜ਼ਾ ਵਿਚ ਤੁਰਨਾ ਹੀ, ਸਹੀ ਰਸਤਾ ਹੈ।
ਕਬੀਰ. ਜਪਨੀ ਕਾਠ ਕੀ; ਕਿਆ ਦਿਖਲਾਵਹਿ ਲੋਇ ॥
kabeer. japanee kaatth kee; kiaa dikhalaaveh loe |
ਪਦ ਅਰਥ ਜਪਨੀ = ਮਾਲਾ। ਕਾਠ ਕੀ = ਤੁਲਸੀ ਰੁਦ੍ਰਾਖ ਆਦਿਕ ਦੀ। ਲੋਇ = ਜਗਤ ਵਿਚ ਲੋਕਾਂ ਨੂੰ।
ਹਿਰਦੈ ਰਾਮੁ. ਨ ਚੇਤਹੀ; ਇਹ ਜਪਨੀ ਕਿਆ ਹੋਇ ॥੭੫॥
hiradai raam. na chetahee; ih japanee kiaa hoe |75|
ਪਦ ਅਰਥ ਨ ਚੇਤਹੀ = ਨ ਚੇਤਹਿ, ਤੂੰ ਨਹੀਂ ਸਿਮਰਦਾ। ਕਿਆ ਹੋਇ = ਕੋਈ ਲਾਭ ਨਹੀਂ ॥੭੫॥
ਕਬੀਰ. ਬਿਰਹੁ ਭੁਯੰਗਮੁ ਮਨਿ ਬਸੈ; ਮੰਤੁ. ਨ ਮਾਨੈ ਕੋਇ ॥
kabeer. birahu bhuyangam man basai; mant. na maanai koe |
ਪਦ ਅਰਥ ਬਿਰਹੁ = ਵਿਛੋੜਾ, ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ, ਇਹ ਚੋਭ ਕਿ ਮੈਂ ਪਰਮਾਤਮਾ ਨਾਲੋਂ ਵਿਛੁੜਿਆ ਪਿਆ ਹਾਂ। ਭੁਯੰਗਮੁ = ਸੱਪ। ਮਨਿ = ਮਨ ਵਿਚ। ਨ ਮਾਨੈ = ਨਹੀਂ ਮੰਨਦਾ, ਕੀਲਿਆ ਨਹੀਂ ਜਾ ਸਕਦਾ।
ਰਾਮ ਬਿਓਗੀ. ਨਾ ਜੀਐ; ਜੀਐ. ਤ ਬਉਰਾ ਹੋਇ ॥੭੬॥
raam biogee. naa jeeai; jeeai. ta bauraa hoe |76|
ਪਦ ਅਰਥ ਰਾਮ ਬਿਓਗੀ = ਉਹ ਮਨੁੱਖ ਜਿਸ ਨੂੰ ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ ਹੈ, ਜਿਸ ਨੂੰ ਇਹ ਚੋਭ ਹੈ ਕਿ ਮੈਂ ਮਾਇਕ ਭੋਗਾਂ ਦੇ ਕਾਰਨ ਰੱਬ ਨਾਲੋਂ ਟੁੱਟਾ ਪਿਆ ਹਾਂ, ਜਿਸ ਨੂੰ ਬਿਰਹੋਂ-ਸੱਪ ਦਾ ਡੰਗ ਵੱਜ ਚੁਕਾ ਹੈ। ਨਾ ਜੀਐ = (ਵਿਕਾਰਾਂ ਵਾਸਤੇ) ਨਹੀਂ ਜੀਊ ਸਕਦਾ, (ਆਪਾ-ਭਾਵ ਵਿਚ) ਨਹੀਂ ਜੀਊ ਸਕਦਾ ਹੈ। ਬਉਰਾ = ਕਮਲਾ ॥੭੬॥
* ਨੋਟ: ਅਸਾਡੇ ਦੇਸ ਵਿਚ ਕਈ ਲੋਕ ਸੱਪਾਂ ਦੇ ਮੰਤ੍ਰ ਜਾਣਦੇ ਹਨ; ਸੱਪਾਂ ਦੇ ਡੰਗੇ ਹੋਏ ਬੰਦਿਆਂ ਨੂੰ ਮੰਤ੍ਰ ਦੀ ਸਹੈਤਾ ਨਾਲ ਸੱਪ ਦੀ ਜ਼ਹਿਰ ਤੋਂ ਬਚਾਂਦੇ ਹਨ। ਪਰ ਕਈ ਸੱਪ ਐਸੇ ਭੀ ਹੁੰਦੇ ਹਨ, ਜਿਨ੍ਹਾਂ ਦਾ ਡੰਗਿਆ ਹੋਇਆ ਬੰਦਾ ਸ਼ਾਇਦ ਹੀ ਬਚਦਾ ਹੋਵੇ। ਕਬੀਰ ਜੀ ਇਸ ਸ਼ਲੋਕ ਵਿਚ ਇਸ ਗੱਲ ਵਲ ਇਸ਼ਾਰਾ ਕਰ ਕੇ ਵੇਖਦੇ ਹਨ ਪਰਮਾਤਮਾ ਨਾਲੋਂ ਵਿਛੋੜੇ ਦਾ ਅਹਿਸਾਸ, ਮਾਨੋ, ਸੱਪ ਹੈ। ਜਿਸ ਮਨੁੱਖ ਨੂੰ ਇਹ ਡੰਗ ਵੱਜ ਜਾਏ (ਜਿਸ ਨੂੰ ਇਹ ਸੂਝ ਪੈ ਜਾਏ ਕਿ ਮੈਂ ਪਰਮਾਤਮਾ ਨਾਲੋਂ ਵਿੱਛੜਿਆ ਹੋਇਆ ਹਾਂ, ਮੈਨੂੰ ਮਾਇਕ ਭੋਗਾਂ ਨੇ ਰੱਬ ਨਾਲੋਂ ਵਿਛੋੜ ਦਿੱਤਾ ਹੈ), ਇਹ ਡੰਗ ਇਤਨਾ ਤੇਜ਼ ਹੁੰਦਾ ਹੈ ਕਿ ਦੁਨੀਆਵੀ ਪਦਾਰਥਾਂ ਦੇ ਮੋਹ ਦਾ ਕੋਈ ਮੰਤ੍ਰ ਇਥੇ ਅਸਰ ਨਹੀਂ ਪਾ ਸਕਦਾ। ਬਿਰਹੋਂ ਦਾ ਡੰਗਿਆ ਮਨੁੱਖ 'ਦੁਨੀਆ' ਵਲੋਂ ਮਰ ਜਾਂਦਾ ਹੈ ਉਸਦਾ ਜੀਵਨ ਹੋਰ ਕਿਸਮ ਦਾ ਹੋ ਜਾਂਦਾ ਹੈ, 'ਦੁਨੀਆ' ਉਸ ਨੂੰ 'ਬਉਰਾ' ਆਖਦੀ ਹੈ, ਦੁਨੀਆ ਦੇ ਭਾ ਦਾ ਉਹ 'ਕਮਲਾ' ਹੁੰਦਾ ਹੈ।
ਕਬੀਰ. ਪਾਰਸ ਚੰਦਨੈ; ਤਿਨੑ ਹੈ ਏਕ ਸੁਗੰਧ ॥
kabeer. paaras chandanai; tina hai ek sugandh |
ਪਦ ਅਰਥ ਚੰਦਨੈ = ਚੰਦਨ ਵਿਚ। ਪਾਰਸ ਚੰਦਨੈ = ਪਾਰਸੈ ਚੰਦਨੈ, ਪਾਰਸ ਵਿਚ ਤੇ ਚੰਦਨ ਵਿਚ। ਤਿਨ ਹੈ = ਇਹਨਾਂ ਪਾਰਸ ਤੇ ਚੰਦਨ ਵਿਚ ਹੈ। ਸੁਗੰਧ = ਗੁਣ, ਖ਼ੁਸ਼ਬੂ।
ਤਿਹ ਮਿਲਿ, ਤੇਊ ਊਤਮ ਭਏ; ਲੋਹ ਕਾਠ ਨਿਰਗੰਧ ॥੭੭॥
tih mil, teaoo aootam bhe; loh kaatth niragandh |77|
ਪਦ ਅਰਥ ਤਿਹ ਮਿਲਿ = ਇਹਨਾਂ ਪਾਰਸ ਤੇ ਚੰਦਨ ਨੂੰ ਮਿਲ ਕੇ। ਤੇਊ = ਉਹ ਭੀ, ਉਹ ਕਾਠ ਤੇ ਲੋਹਾ ਭੀ। ਕਾਠ ਨਿਰਗੰਧ = ਲੱਕੜੀ ਜਿਸ ਵਿਚ ਕੋਈ ਸੁਗੰਧੀ ਨਹੀਂ ॥੭੭॥
* ਨੋਟ: ਬਿਰਹੋਂ ਦਾ ਅਨੁਭਵ ਗੁਰੂ ਦੀ ਰਾਹੀਂ ਹੀ ਹੁੰਦਾ ਹੈ। ਗੁਰੂ, ਮਾਨੋ, ਪਾਰਸ ਹੈ, ਗੁਰੂ ਚੰਦਨ ਹੈ।
ਕਬੀਰ. ਜਮ ਕਾ ਠੇਂਗਾ ਬੁਰਾ ਹੈ; ਓਹੁ. ਨਹੀ ਸਹਿਆ ਜਾਇ ॥
kabeer. jam kaa tthengaa buraa hai; ohu. nahee sahiaa jaae |
ਪਦ ਅਰਥ ਠੇਂਗਾ = ਸੱਟ, ਚੋਟ। ਓਹ = ਉਹ ਠੇਂਗਾ।
ਏਕੁ ਜੁ ਸਾਧੂ. ਮੋੁਹਿ ਮਿਲਿਓ; ਤਿਨੑਿ ਲੀਆ ਅੰਚਲਿ ਲਾਇ ॥੭੮॥
ek ju saadhoo. muohi milio; tina leea anchal laae |78|
ਪਦ ਅਰਥ ਸਾਧੂ = ਗੁਰੂ। ਮਹਿ = (ਅਸਲ ਲਫ਼ਜ਼ 'ਮੋਹਿ' ਹੈ, ਇਥੇ 'ਮੁਹਿ' ਪੜ੍ਹਨਾ ਹੈ। ਅੱਖਰ 'ਮ' ਦੇ ਨਾਲ (ੋ) ਅਤੇ (ੁ) ਦੋਵੇਂ ਲਗਾਂ ਹਨ) ਮੈਨੂੰ। ਤਿਨ੍ਹ੍ਹਿ = ਉਸ ਨੇ। ਅੰਚਲਿ = ਅੰਚਲ ਨਾਲ, ਲੜ ਨਾਲ, ਪੱਲੇ ॥੭੮॥
ਕਬੀਰ. ਬੈਦੁ ਕਹੈ ਹਉ ਹੀ ਭਲਾ; ਦਾਰੂ ਮੇਰੈ ਵਸਿ ॥
kabeer. baid kahai hau hee bhalaa; daaroo merai vas |
ਪਦ ਅਰਥ ਬੈਦੁ = ਹਕੀਮ। ਹਉ ਹੀ = ਮੈਂ ਹੀ। ਭਲਾ = ਸਿਆਣਾ। ਮੇਰੈ ਵਸਿ = ਮੇਰੇ ਇਖ਼ਤਿਆਰ ਵਿਚ।
ਇਹ ਤਉ ਬਸਤੁ ਗੁਪਾਲ ਕੀ; ਜਬ ਭਾਵੈ ਲੇਇ ਖਸਿ ॥੭੯॥
eih tau basat gupaal kee; jab bhaavai lee khas |79|
ਪਦ ਅਰਥ ਇਹ = ਇਹ ਜਿੰਦ। ਬਸਤੁ = ਚੀਜ਼। ਖਸਿ ਲੇਇ = ਖੋਹ ਲੈਂਦਾ ਹੈ ॥੭੯॥
ਕਬੀਰ. ਨਉਬਤਿ ਆਪਨੀ; ਦਿਨ ਦਸ ਲੇਹੁ ਬਜਾਇ ॥
kabeer. naubat aapanee; din das lehu bajaae |
ਪਦ ਅਰਥ ਨਉਬਤਿ = ਢੋਲ। ਆਪਨੀ ਨਉਬਤਿ ਬਜਾਇ ਲੇਹੁ = ਮਨ-ਮੰਨੀਆਂ ਮੌਜਾਂ ਕਰ ਲਵੋ।
ਨਦੀ ਨਾਵ ਸੰਜੋਗ ਜਿਉ; ਬਹੁਰਿ. ਨ ਮਿਲਹੈ ਆਇ ॥੮੦॥
nadee naav sanjog jiau; bahur. na milahai aae |80|
ਪਦ ਅਰਥ ਨਾਵ = ਬੇੜੀ। ਸੰਜੋਗ = ਮੇਲਾ, ਮਿਲਾਪ। ਨਦੀ...ਜਿਉ = ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿਚ ਬੈਠੇ ਮੁਸਾਫਿਰਾਂ ਦਾ ਮਿਲਾਪ ਹੈ (ਮੁੜ ਕਦੇ ਉਹਨਾਂ ਸਾਰਿਆਂ ਦਾ ਮਿਲਾਪ ਨਹੀਂ ਹੁੰਦਾ)। ਬਹੁਰਿ = ਮੁੜ। ਨ ਮਿਲਿ ਹੈ = ਨਹੀਂ ਮਿਲੇਗਾ, (ਮਨੁੱਖਾ ਜਨਮ) ਨਹੀਂ ਮਿਲੇਗਾ ॥੮੦॥
ਕਬੀਰ. ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥
kabeer. saat samundeh mas krau; kalam krau banaraae |
ਪਦ ਅਰਥ ਮਸੁ = ਸਿਆਹੀ। ਕਰਉ = ਮੈਂ ਕਰਾਂ। ਬਨਰਾਇ = ਸਾਰੀ ਬਨਸਪਤੀ, ਸਾਰੇ ਰੁੱਖ-ਬਿਰਖ।
ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ. ਨ ਜਾਇ ॥੮੧॥
basudhaa kaagad jau krau; har jas likhan. na jaae |81|
ਪਦ ਅਰਥ ਬਸੁਧਾ = ਧਰਤੀ। ਕਾਗਦੁ = ਕਾਗਜ਼ (ਨੋਟ: ਅੱਖਰ 'ਜ਼' ਕਈ ਵਾਰੀ 'ਦ' ਵਾਂਗ ਉਚਾਰਿਆ ਜਾਂਦਾ ਹੈ; ਜਿਵੇਂ, ਕਾਜ਼ੀ ਜਾਂ ਕਾਦੀ, ਹਜ਼ੂਰਿ ਜਾਂ ਹਦੂਰਿ, ਹਾਜ਼ਰ ਜਾਂ ਹਾਦਰ)। ਜਉ = ਜੇ। ਜਸੁ = ਵਡਿਆਈ, ਗੁਣ ॥੮੧॥
* ਨੋਟ: ਸ਼ਲੋਕ ਨੰ: ੭੨ ਵਿਚ ਲਿਖਦੇ ਹਨ 'ਅਵਗੁਨੀਆਰੈ ਮਾਨਸੈ, ਭਲੋ ਨ ਕਹਿ ਹੈ ਕੋਇ" ਵਿਕਾਰਾਂ ਔਗੁਣਾਂ ਵਿਚ ਪੈ ਕੇ ਮਨੁੱਖ ਦੇ ਅੰਦਰ ਔਗੁਣਾਂ ਦੇ ਸੰਸਕਾਰ ਇਕੱਠੇ ਹੁੰਦੇ ਜਾਂਦੇ ਹਨ। ਇਹਨਾਂ ਤੋਂ ਬਚਣ ਦਾ ਤਰੀਕਾ? ਸਿਰਫ਼ ਇਹੀ ਹੈ ਕਿ ਗੁਰੂ-ਪਾਰਸ ਹੈ ਮਿਲ ਕੇ ਮਨੁੱਖ ਪ੍ਰਭੂ ਦੇ ਗੁਣ ਗਾਵੇ। 'ਗੁਣਾਂ' ਦੇ ਨਾਲ ਮਨ ਨੂੰ ਮੁੜ ਮੁੜ ਜੋੜਿਆਂ ਮਨ ਵਿਚ ਭੀ 'ਗੁਣ' ਹੀ ਪੈਦਾ ਹੋਣੇ ਸ਼ੁਰੂ ਹੋ ਜਾਣਗੇ, ਮਨ ਨੀਵੇਂ ਪਾਸੇ ਵਲੋਂ ਹਟ ਕੇ ਸੁੱਚਾ ਪਵਿੱਤ੍ਰ ਹੋ ਜਾਇਗਾ ਤੇ ਆਖਰ 'ਗੁਣੀ' ਨਾਲ ਇਕ-ਮਿਕ ਹੋ ਸਕੇਗਾ। ਇਸ ਖ਼ਿਆਲ ਦੀ ਵਿਆਖਿਆ ਅਗਲੇ ਸ਼ਲੋਕ ਨੰ: ੮੨ ਵਿਚ ਕਰਦੇ ਹਨ।
ਕਬੀਰ. ਜਾਤਿ ਜੁਲਾਹਾ ਕਿਆ ਕਰੈ; ਹਿਰਦੈ ਬਸੇ ਗੁਪਾਲ ॥
kabeer. jaat julaahaa kiaa karai; hiradai base gupaal |
ਪਦ ਅਰਥ ਕਿਆ ਕਰੈ = ਕੁਝ ਵਿਗਾੜ ਨਹੀਂ ਸਕਦੀ, ਮੇਰੇ ਅੰਦਰ ਨਿਤਾਣਾ-ਪਨ ਪੈਦਾ ਨਹੀਂ ਕਰ ਸਕਦੀ।
ਕਬੀਰ. ਰਮਈਆ ਕੰਠਿ ਮਿਲੁ; ਚੂਕਹਿ ਸਰਬ ਜੰਜਾਲ ॥੮੨॥
kabeer. rameea kantth mil; chookeh sarab janjaal |82|
ਪਦ ਅਰਥ ਰਮਈਆ ਕੰਠ ਮਿਲੁ = ਪ੍ਰਭੂ ਦੇ ਗਲ ਲਗ, ਪ੍ਰਭੂ ਦੀ ਯਾਦ ਵਿਚ ਜੁੜ। ਚੂਕਹਿ = ਮੁਕ ਜਾਣਗੇ ॥੮੨॥
* ਨੋਟ: ਨੀਵੀਂ ਜਾਤਿ ਵਿਚ ਜੰਮਿਆ ਬੰਦਾ ਲੋਕਾਂ ਦੇ ਤਾਹਨੇ-ਮੇਹਣਿਆਂ ਨਾਲ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਨ ਲੱਗ ਪੈਂਦਾ ਹੈ, ਸਹਜੇ ਸਹਜੇ ਮਨੁੱਖਤਾ ਦੀ ਨਿਰਭੈਤਾ ਤੋਂ ਡਿੱਗ ਪੈਂਦਾ ਹੈ, ਢਹਿੰਦੀ ਕਲਾ ਵਿਚ ਰਹਿੰਦਾ ਹੈ ਤੇ ਉੱਚੀ ਜਾਤਿ ਵਾਲਿਆਂ ਤੇ ਧਨਾਢ ਲੋਕਾਂ ਅੱਗੇ ਲਿਲ੍ਹੀਆਂ ਲੈਂਦਾ ਹੈ। ਪਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਇਹ ਨਿਤਾਣਾ-ਪਨ ਦੂਰ ਹੋ ਜਾਂਦਾ ਹੈ।
ਕਬੀਰ. ਐਸਾ ਕੋ ਨਹੀ; ਮੰਦਰੁ ਦੇਇ ਜਰਾਇ ॥
kabeer. aisaa ko nahee; mandar dee jaraae |
ਪਦ ਅਰਥ ਕੋ ਨਹੀ = ਕੋਈ ਵਿਰਲਾ ਹੀ ਹੁੰਦਾ ਹੈ। ਮੰਦਰ = ਸਰੀਰ, ਸਰੀਰ ਦਾ ਮੋਹ, ਦੇਹ-ਅਧਿਆਸ। ਜਰਾਇ ਦੇਇ = ਸਾੜ ਦੇਵੇ।
ਪਾਂਚਉ ਲਰਿਕੇ ਮਾਰਿ ਕੈ; ਰਹੈ ਰਾਮ ਲਿਉ ਲਾਇ ॥੮੩॥
paanchau larike maar kai; rahai raam liau laae |83|
ਪਦ ਅਰਥ ਪਾਂਚਉ ਲਰਿਕੇ = ਮਾਇਆ ਦੇ ਪੰਜੇ ਪੁਤ੍ਰ, ਕਾਮਾਦਿਕ। ਲਿਉ = ਲਿਵ ॥੮੩॥
ਕਬੀਰ. ਐਸਾ ਕੋ ਨਹੀ; ਇਹੁ ਤਨੁ ਦੇਵੈ ਫੂਕਿ ॥
kabeer. aisaa ko nahee; ihu tan devai fook |
ਪਦ ਅਰਥ ਤਨੁ = ਸਰੀਰ, ਸਰੀਰ ਦਾ ਮੋਹ। ਫੂਕ ਦੇਵੈ = ਸਾੜ ਦੇਵੇ। ਅੰਧਾ = ਅੰਨ੍ਹਾ ਹੋਇਆ ਹੋਇਆ, ਸਰੀਰਕ ਮੋਹ ਵਿਚ ਅੰਨ੍ਹਾ, ਦੇਹ-ਅੱਧਿਆਸ ਵਿਚ ਇਤਨੀ ਮਸਤ ਕਿ ਜੀਵਨ ਦਾ ਸਹੀ ਰਸਤਾ ਅੱਖੀਂ ਦਿੱਸਦਾ ਹੀ ਨਹੀਂ।
ਅੰਧਾ ਲੋਗੁ. ਨ ਜਾਨਈ; ਰਹਿਓ ਕਬੀਰਾ ਕੂਕਿ ॥੮੪॥
andhaa log. na jaanee; rahio kabeeraa kook |84|
ਪਦ ਅਰਥ ਕੂਕਿ ਰਹਿਓ = ਉੱਚੀ ਉੱਚੀ ਕਹਿ ਰਿਹਾ ਹੈ ॥੮੪॥
ਕਬੀਰ. ਸਤੀ ਪੁਕਾਰੈ ਚਿਹ ਚੜੀ; ਸੁਨੁ ਹੋ ਬੀਰ ਮਸਾਨ ॥
kabeer. satee pukaarai chih charree; sun ho beer masaan |
ਪਦ ਅਰਥ ਸਤੀ = ਉਹ ਇਸਤ੍ਰੀ ਜੋ ਆਪਣੇ ਮਰੇ-ਖਸਮ ਨਾਲ ਚਿਖ਼ਾ ਤੇ ਚੜ੍ਹਦੀ ਹੈ। ਚਿਹ = ਚਿਖ਼ਾ। ਹੇ ਬੀਰ ਮਸਾਨ = ਹੇ ਬੀਰ ਮਸਾਣ! ਹੇ ਮਸਾਣਾਂ ਦੀ ਪਿਆਰੀ ਅੱਗ!
ਲੋਗੁ ਸਬਾਇਆ ਚਲਿ ਗਇਓ; ਹਮ ਤੁਮ ਕਾਮੁ ਨਿਦਾਨ ॥੮੫॥
log sabaaeaa chal geo; ham tum kaam nidaan |85|
ਪਦ ਅਰਥ ਸਬਾਇਆ = ਸਾਰਾ। ਚਲਿ ਗਇਓ = ਤੁਰ ਗਿਆ ਹੈ, ਸਾਥ ਛੱਡ ਗਿਆ ਹੈ। ਨਿਦਾਨ = ਓੜਕ, ਆਖ਼ਰ। ਕਾਮੁ = ਮਤਲਬ, ਵਾਹ, ਗ਼ਰਜ਼। ਹਮ ਤੁਮ ਕਾਮੁ = ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ। ਪੁਕਾਰੈ = ਉੱਚੀ ਆਖਦੀ ਹੈ, ਦਲੇਰ ਹੋ ਕੇ ਆਖਦੀ ਹੈ ॥੮੫॥
* ਨੋਟ: ਇਸ ਸ਼ਲੋਕ ਦੇ ਨਾਲ ਪਿਛਲੇ ਦੋਵੇਂ ਸ਼ਲੋਕ ਨੰ: ੮੩ ਅਤੇ ੮੪ ਰਲਾ ਕੇ ਪੜ੍ਹੋ। ਇਕ ਅਸਚਰਜ ਆਤਮਕ ਉਡਾਰੀ ਹੈ। ਕਹਿੰਦੇ ਹਨ ਕਿ ਕੋਈ ਵਿਰਲਾ ਹੀ ਹੈ ਜੋ ਆਪਣੇ ਆਪ ਨੂੰ ਸਾੜਦਾ ਹੈ। ਹਾਂ ਅਸਾਂ 'ਸਤੀ' ਨੂੰ ਵੇਖਿਆ ਹੈ ਉਹ ਹੱਸ ਹੱਸ ਕੇ ਆਪਣੇ ਸਰੀਰ ਨੂੰ ਸਾੜਦੀ ਹੈ, ਸਾਰਾ ਸੰਸਾਰ 'ਮਸਾਣਾਂ' ਤੋਂ ਡਰਦਾ ਕੰਬਦਾ ਹੈ, ਪਰ 'ਸਤੀ' ਉਸ ਮਸਾਣ ਨੂੰ 'ਵੀਰ' ਆਖ ਕੇ ਬੁਲਾਂਦੀ ਹੈ, ਉਸ ਮਸਾਣ ਨਾਲ ਪਿਆਰ ਕਰਦੀ ਹੈ। ਕਿਉਂ? 'ਸਤੀ' ਜਾਣਦੀ ਹੈ ਕਿ ਜਦੋਂ ਇਹ ਮਸਾਣ ਮੇਰੇ ਸਰੀਰ ਨੂੰ ਸਾੜ ਦੇਵੇਗਾ, ਤਾਂ ਮੈਂ ਆਪਣੇ ਪਰਲੋਕ-ਅੱਪੜੇ ਪਤੀ ਨੂੰ ਜਾ ਮਿਲਾਂਗੀ। ਪ੍ਰਭੂ-ਪਤੀ ਪਰਦੇਸ ਵਿਚ ਬੈਠਾ ਹੈ, ਜੀਵ-ਇਸਤ੍ਰੀ ਪੇਕੇ ਲੋਕ ਵਿਚ ਬੈਠੀ ਆਪਣੇ ਹੀ ਸਰੀਰ ਨਾਲ ਪਿਆਰ ਕਰੀ ਜਾ ਰਹੀ ਹੈ। ਜੀਵ-ਇਸਤ੍ਰੀ ਦਾ ਇਹ ਸਰੀਰਕ ਮੋਹ ਪ੍ਰਭੂ-ਪਤੀ ਨੂੰ ਮਿਲਣ ਦੇ ਰਾਹ ਵਿਚ ਰੋਕ ਪਾ ਰਿਹਾ ਹੈ। ਪਰ ਇਹ ਮੋਹ ਬੜਾ ਹੀ ਬਲਵਾਨ ਹੈ, ਇਸ ਨੂੰ ਵਿਰਲੀ ਹੀ ਛੱਡਦੀ ਹੈ, ਇਸ ਨੂੰ ਕੋਈ ਵਿਰਲੀ ਹੀ ਸਾੜਦੀ ਹੈ। ਸਿਰਫ਼ ਉਹੀ ਸਾੜਦੀ ਹੈ ਜਿਸ ਨੂੰ ਸਮਝ ਆ ਗਈ ਹੈ ਕਿ ਇਸ ਦੇ ਸਾੜਿਆਂ ਹੀ ਪਤੀ-ਪ੍ਰਭੂ ਮਿਲੇਗਾ। ਫਿਰ, ਉਹ ਜੀਵ-ਇਸਤ੍ਰੀ ਕਿਉਂ ਉਸ 'ਬ੍ਰਹਮ ਅਗਨਿ' ਨੂੰ ਵੀਰ ਨਾਹ ਆਖੇ? ਕਿਉਂ ਉਸ 'ਮਸਾਣ' ਨੂੰ ਪਿਆਰ ਨਾ ਕਰੇ ਜੋ ਇਸ ਦੇ 'ਸਰੀਰ' ਨੂੰ 'ਸਰੀਰਕ ਮੋਹ' ਨੂੰ ਦੇਹ ਅੱਧਿਆਸ ਨੂੰ, ਸਾੜਦਾ ਹੈ? * ਨੋਟ: ਲਫ਼ਜ਼ 'ਸੁਨੁ' ਇਕ-ਵਚਨ, ਸਿਰਫ਼ ਕਿਸੇ ਇਕ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਕਈ ਸੱਜਣ ਲਫ਼ਜ਼ 'ਮਸਾਨ' ਦਾ ਅਰਥ ਕਰ