ੴ

ਸਿੱਖਬਾਣੀ · SikhBani

ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥

sikhahu sabad piaariho janam maran kee ttek
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 320 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Slok.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.

ਸਿਖਹੁ ਸਬਦੁ ਪਿਆਰਿਹੋ; ਜਨਮ ਮਰਨ ਕੀ ਟੇਕ ॥

sikhahu sabad piaariho; janam maran kee ttek |

Sant Singh KhalsaO Sikhs, love the Word of the Shabad; in life and death, it is our only support.
Manmohan SinghPracitse ye the Name, O beloved. Both in life and death it is our support.
Manmohan Singh (Punjabi)ਤੁਸੀਂ ਨਾਮ ਦਾ ਅਭਿਆਸ ਕਰੋ ਹੈ ਪ੍ਰੀਤਮੋ। ਜਿੰਦਗੀ ਤੇ ਮੌਤ ਦੋਹਾਂ ਵਿੱਚ ਇਹ ਸਾਡਾ ਆਸਰਾ ਹੈ।
Fareedkot Teekaਹੇ ਪਿਆਰੇ ਜਗ੍ਯਾਸੀਓ! ਗੁਰੋਂ ਕਾ (ਸਬਦਿ) ਉਪਦੇਸ ਸੀਖੋ, ਕਿਉਂਕਿ ਜਨਮ ਮਰਣ ਕੀ ਪੀੜਾ ਸੇ ਰਖ੍ਯਾ ਕਰਣੋਂ ਕੋ (ਟੇਕ) ਆਸਰਾ ਹੈ॥
Prof. Sahib Singhਹੇ ਪਿਆਰੇ ਸੱਜਣੋ! (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ) ਗੁਰਬਾਣੀ ਚੇਤੇ ਰੱਖਣ ਦੀ ਆਦਤ ਬਣਾਓ, ਇਹ ਸਾਰੀ ਉਮਰ ਦਾ ਆਸਰਾ (ਬਣਦੀ) ਹੈ।

ਪਦ ਅਰਥ ਸਿਖਹੁ = ਸਿੱਖ ਲਓ, ਚੇਤੇ ਰੱਖਣ ਦੀ ਆਦਤ ਬਣਾਓ। ਟੇਕ = ਆਸਰਾ। ਜਨਮ ਮਰਨ = ਸਾਰੀ ਉਮਰ।

SikhNet (Spanish)Oh Sikjs, amen la Palabra del Shabd, pues ya sea en la vida o en la muerte es nuestro Soporte.

ਮੁਖ ਊਜਲ ਸਦਾ ਸੁਖੀ; ਨਾਨਕ. ਸਿਮਰਤ ਏਕ ॥੨॥

mukh aoojal sadaa sukhee; naanak. simarat ek |2|

Sant Singh KhalsaYour face shall be radiant, and you shall find a lasting peace, O Nanak, remembering the One Lord in meditation. ||2||
Manmohan SinghBy remembering the One Lord, O Nanak, our faces become bright and we ever, remain happy.
Manmohan Singh (Punjabi)ਅਦੁੱਤੀ ਸੁਆਮੀ ਦਾ ਚਿੰਤਨ ਕਰਨ ਦੁਆਰਾ, ਹੇ ਨਾਨਕ! ਸਾਡੇ ਚਿਹਰੇ ਰੋਸ਼ਨ ਹੋ ਜਾਂਦੇ ਹਨ ਅਤੇ ਅਸੀਂ ਹਮੇਸ਼ਾਂ ਖੁਸ਼ ਰਹਿੰਦੇ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਉਪਦੇਸ ਦ੍ਵਾਰਾ ਏਕ ਵਾਹਗੁਰੂ ਕੋ ਸਿਮਰਤੇ ਹੈਂ, ਸੋ ਉਜਲ ਮੁਖ ਸਦਾ ਸੁਖੀ ਹੂਏ ਹੈਂ॥੨॥☬ਜਿਸ ਸਤਸੰਗ ਅਸਥਾਨ ਮੇਂ ਸਬਦ ਕੀ ਸਿਖ੍ਯਾ ਪ੍ਰਾਪਤ ਹੋਤੀ ਹੈ ਤਿਸ ਕੀ ਰਹਤ ਦੇਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਇਸ ਬਾਣੀ ਦੀ ਰਾਹੀਂ) ਇਕ ਪ੍ਰਭੂ ਨੂੰ ਸਿਮਰਿਆਂ ਸਦਾ ਸੁਖੀ ਰਹੀਦਾ ਹੈ ਤੇ ਮੱਥਾ ਖਿੜਿਆ ਰਹਿੰਦਾ ਹੈ ॥੨॥

ਪਦ ਅਰਥ ਊਜਲ = ਰੌਸ਼ਨ, ਖਿੜਿਆ ਹੋਇਆ ॥੨॥

SikhNet (Spanish)Puros y siempre en Éxtasis están los semblantes de aquéllos que contemplan sólo al Uno. (2)
Answers quote the Granth verbatim with Ang citations. AI commentary is not Gurbani and not a religious ruling.