ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਓਥੈ. ਅੰਮ੍ਰਿਤੁ ਵੰਡੀਐ; ਸੁਖੀਆ ਹਰਿ ਕਰਣੇ ॥
othai. amrit vanddeeai; sukheea har karane |
Sant Singh KhalsaThere, the Ambrosial Nectar is distributed; the Lord is the Bringer of peace.
Manmohan SinghThere in the society of saints the peace-bestowing to all, Nectar is distributed.
Manmohan Singh (Punjabi)ਓਥੇ ਸਤਿ ਸੰਗਤ ਅੰਦਰ ਸਾਰਿਆਂ ਨੂੰ ਆਰਾਮ ਦੇਣ ਵਾਲਾ ਆਬਿ-ਹਿਯਾਤ ਵਰਤਾਇਆ ਜਾਂਦਾ ਹੈ।
Fareedkot Teeka(ਓਥੈ) ਸਤਸੰਗਿ ਵਿਖੈ ਕਥਾ ਕੀਰਤਨ ਰੂਪ ਅੰਮ੍ਰਿਤ ਵਰਤਾਈਤਾ ਹੈ, ਯਾਂ ਤੇ ਵਹੁ ਹਰੀ ਨੇ ਵਿਸੇਸ ਕਰ ਕੇ ਸੁਖੀ ਕਰਣੇ ਹੈਂ, ਵਾ ਸਤਸੰਗ ਮੇਂ ਸੁਖੋਂ ਕੇ (ਆਹਰ) ਉਦਮ ਕਰਣੇ ਪੜੇ ਹੈਂ ਇਸੀ ਸੇ ਦੁਖ ਕੋਈ ਨਹੀਂ ਰਹਤਾ ਹੈ॥☬ਸੁਖ ਕੋ ਸਫੁਟ ਕਰਤੇ ਹੂਏ ਕਹਤੇ ਹੈਂ:
Prof. Sahib Singhਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ-ਨਾਮ ਅੰਮ੍ਰਿਤ ਉਸ ਸਤਸੰਗ ਵਿਚ ਵੰਡੀਦਾ ਹੈ।ਪਦ ਅਰਥ ਓਥੈ = ਉਸ ('ਸਚ ਧਰਮ ਕੇ ਘਰ' ਵਿਚ) ਉਸ ਸਤਸੰਗ ਵਿਚ {ਨੋਟ: ਇਸ 'ਅਸਥਾਨ' ਦਾ ਜ਼ਿਕਰ ਪਿਛਲੀ ਪਉੜੀ ਦੀ ਤੀਜੀ ਤੁਕ ਵਿਚ ਆ ਚੁਕਾ ਹੈ। ਪੜਨਾਂਵ 'ਓਥੇ' ਸਾਫ਼ ਦੱਸਦਾ ਹੈ ਕਿ ਜਿਸ ਥਾਂ ਵਲ ਇਥੇ ਇਸ਼ਾਰਾ ਹੈ, ਉਸ ਦਾ ਜ਼ਿਕਰ ਪਿਛਲੀ ਪਉੜੀ ਵਿਚ ਚਾਹੀਦਾ ਹੈ}।
SikhNet (Spanish)Cuando uno es bendecido con el Néctar del Señor, esto le trae Paz.
ਜਮ ਕੈ ਪੰਥਿ. ਨ ਪਾਈਅਹਿ; ਫਿਰਿ ਨਾਹੀ ਮਰਣੇ ॥
jam kai panth. na paaeeeh; fir naahee marane |
Sant Singh KhalsaThey are not placed upon the path of Death, and they shall not have to die again.
Manmohan SinghThey are no put on the track to death and die not again.
Manmohan Singh (Punjabi)ਉਹ ਮੌਤ ਦੇ ਰਾਹੇਂ ਨਹੀਂ ਪਾਏ ਜਾਂਦੇ ਅਤੇ ਉਹ ਮੁੜ ਕੇ ਮਰਦੇ ਨਹੀਂ।
Fareedkot Teekaਜਮ ਮਾਰਗ ਮੇਂ ਨਾਹੀ ਪਾਏ ਜਾਤੇ ਔਰ ਫਿਰ ਜਨਮ ਮਰਣ ਭੀ ਨਹੀਂ ਹੋਤਾ॥
Prof. Sahib Singh(ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ) ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ (ਦਾ ਡਰ ਵਿਆਪਦਾ) ਨਹੀਂ।ਪਦ ਅਰਥ ਜਮ ਕੈ ਪੰਥਿ = ਜਮ ਦੇ ਰਾਹ ਤੇ।
SikhNet (Spanish)No camina empinado hacia la muerte, y no morirá otra vez.
ਜਿਸ ਨੋ ਆਇਆ ਪ੍ਰੇਮ ਰਸੁ; ਤਿਸੈ ਹੀ ਜਰਣੇ ॥
jis no aaeaa prem ras; tisai hee jarane |
Sant Singh KhalsaOne who comes to savor the Lord's Love experiences it.
Manmohan SinghHe who enjoys Lord's Love endures its bliss.
Manmohan Singh (Punjabi)ਜੋ ਪ੍ਰਭੂ ਦੀ ਪ੍ਰੀਤ ਨੂੰ ਮਾਣਦਾ ਹੈ ਉਹੀ ਇਸ ਦੀ ਖੁਸ਼ੀ ਨੂੰ ਸਹਾਰਦਾ ਹੈ।
Fareedkot Teekaਜਿਸ ਕੋ ਪ੍ਰੇਮ ਰਸ ਆਇਆ ਹੈ, ਤਿਸੀ ਨੇ (ਹੀ) ਨਿਹਚੇ ਕਰ ਕੇ (ਜਰਣੇ) ਸਹਾਰਣੇ ਆਦਿ ਗੁਣਾਂ ਕੋ ਗ੍ਰਹਣ ਕੀਆ ਹੈ॥
Prof. Sahib Singhਜਿਸ ਮਨੁੱਖ ਨੂੰ ਹਰਿ-ਨਾਮ ਦੇ ਪਿਆਰ ਦਾ ਸੁਆਦ ਆਉਂਦਾ ਹੈ, ਉਹ ਇਸ ਸੁਆਦ ਨੂੰ ਆਪਣੇ ਅੰਦਰ ਟਿਕਾਂਦਾ ਹੈ।ਪਦ ਅਰਥ ਜਰਣੇ = ਜਰਨ ਦੀ ਤਾਕਤ, ਜਿਗਰਾ।
SikhNet (Spanish)Aquél que está embriagado con el Amor el Señor,
ਬਾਣੀ ਉਚਰਹਿ ਸਾਧ ਜਨ; ਅਮਿਉ ਚਲਹਿ ਝਰਣੇ ॥
baanee uchareh saadh jan; amiau chaleh jharane |
Sant Singh KhalsaThe Holy beings chant the Bani of the Word, like nectar flowing from a spring.
Manmohan SinghThe pious persons utter the words like the flowing of the Nectar spring.
Manmohan Singh (Punjabi)ਆਬਿ-ਹਿਯਾਤ ਦੇ ਚਸ਼ਮੇ ਦੇ ਵਗਣ ਵਾਂਙੂ ਨੇਕ ਪੁਰਸ਼ ਬਚਨ ਉਚਾਰਨ ਕਰਦੇ ਹਨ।
Fareedkot Teekaਸੰਤ ਜਨ ਐਸੀ ਉਤਮ ਬਾਣੀ ਉਚਾਰਤੇ ਹੈਂ ਮਾਨੋਂ ਅੰਮ੍ਰਿਤ ਕੇ (ਝਰਣੇ) ਵਗ ਰਹੇ ਹੈਂ। ਜੋ ਸਰਜੀਤ ਪਰਬਤ ਸੇ ਹਮੇਸ ਪਾਨੀ ਨਿਕਸ ਕਰ ਚੱਲਦਾ ਹੈ ਤਿਸ ਕਾ ਨਾਮ ਝਰਨਾ ਹੈ॥
Prof. Sahib Singh(ਸਤਸੰਗ ਵਿਚ) ਗੁਰਮੁਖ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ਓਥੇ ਅੰਮ੍ਰਿਤ ਦੇ, ਮਾਨੋ, ਫੁਹਾਰੇ ਚੱਲ ਪੈਂਦੇ ਹਨ।ਪਦ ਅਰਥ ਅਮਿਉ = ਅੰਮ੍ਰਿਤ। ਝਰਣੇ = ਫੁਹਾਰੇ।
SikhNet (Spanish)está en Éxtasis y las palabras que habla son como brotes de Néctar.
ਪੇਖਿ ਦਰਸਨੁ ਨਾਨਕੁ ਜੀਵਿਆ; ਮਨ ਅੰਦਰਿ ਧਰਣੇ ॥੯॥
pekh darasan naanak jeeviaa; man andar dharane |9|
Sant Singh KhalsaNanak lives by beholding the Blessed Vision of the Darshan of those who have implanted the Lord's Name within their minds. ||9||
Manmohan SinghNanak lives by seeing the sight of such mortals who have places God's Name is their mind.
Manmohan Singh (Punjabi)ਨਾਨਕ ਐਸੇ ਪ੍ਰਾਣੀਆਂ ਦਾ ਦੀਦਾਰ ਵੇਖ ਕੇ ਜੀਊਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਆਪਣੇ ਚਿੱਤ ਅੰਦਰ ਟਿਕਾਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪੁਰਸ਼ ਨੇ ਤਿਨ ਸੰਤੋਂ ਕਾ ਦਰਸਨ ਦੇਖਿਆ ਔਰ ਮਨ ਮੇਂ ਬਚਨ ਧਾਰਨੇ ਕੀਏ ਹੈਂ, ਸੋ (ਜੀਵਿਆ), ਭਾਵ ਅਨੰਦ ਹੂਆ ਹੈ॥੯॥
Prof. Sahib Singhਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ ॥੯॥ਪਦ ਅਰਥ ਪੇਖਿ = ਵੇਖ ਕੇ। ਧਰਣੇ = ਧਾਰਨ ਕੀਤਾ ਹੈ। ਸੁਖੀਆ = ਸੁਖੀ ਕਰਨ ਵਾਲਾ ॥੯॥
SikhNet (Spanish)Dice Nanak, en la Visión del Santo, el espíritu es exaltado y uno despierta a una Nueva Vida.(3)