ਵਡਹੰਸੁ ਮਹਲਾ ੩ ॥
vaddahans mahalaa 3 |
Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.
ਅੰਮ੍ਰਿਤ ਨਾਮੁ ਸਦ ਮੀਠਾ ਲਾਗਾ; ਗੁਰਸਬਦੀ ਸਾਦੁ ਆਇਆ ॥
amrit naam sad meetthaa laagaa; gurasabadee saad aaeaa |
Sant Singh KhalsaThe Ambrosial Nectar of the Naam is always sweet to me; through the Word of the Guru's Shabad, I come to taste it.
Manmohan SinghThe Name Nectar is ever sweet unto me and by Guru's instruction I have enjoyed its relish.
Manmohan Singh (Punjabi)ਅੰਮ੍ਰਿਤ ਨਾਮ ਮੈਨੂੰ ਹਮੇਸ਼ਾਂ ਮਿੱਠਾ ਲਗਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਦਾ ਸੁਆਦ ਮਾਣਿਆ ਹੈ।
Fareedkot Teekaਅੰਮ੍ਰਿਤ ਨਾਮੁ ਮੁਝ ਕੋ ਨਿਤ੍ਯ ਮੀਠਾ ਲਾਗਾ ਹੈ ਅਰੁ ਗੁਰੋਂ ਕੇ ਉਪਦੇਸ ਮੇਂ ਹੀ ਅੰਮ੍ਰਿਤ ਨਾਮ ਕਾ ਸ੍ਵਾਦ ਆਇਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ ਹਰਿ-ਨਾਮ ਦਾ ਸੁਆਦ ਆਉਣ ਲੱਗ ਪਿਆ ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਮਿੱਠਾ ਲੱਗਣ ਲੱਗ ਪਿਆ।ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸਦ = ਸਦਾ। ਸਬਦੀ = ਸ਼ਬਦੀ ਦੀ ਰਾਹੀਂ। ਸਾਦੁ = ਸੁਆਦ, ਆਨੰਦ।
SikhNet (Spanish)El Nombre Ambrosial del Señor es siempre dulce para mí; a través de la Palabra del Shabd del Guru, uno Lo prueba.
ਸਚੀ ਬਾਣੀ ਸਹਜਿ ਸਮਾਣੀ; ਹਰਿ ਜੀਉ ਮਨਿ ਵਸਾਇਆ ॥੧॥
sachee baanee sehaj samaanee; har jeeo man vasaaeaa |1|
Sant Singh KhalsaThrough the True Word of the Guru's Bani, I am merged in peace and poise; the Dear Lord is enshrined in the mind. ||1||
Manmohan SinghThrough the True hymns of the Guru, man is merged into equipoise and the reverend Lord is enshrined in the mind.
Manmohan Singh (Punjabi)ਸੱਚੀ ਗੁਰਬਾਣੀ ਦੇ ਰਾਹੀਂ ਇਨਸਾਨ ਅਡੋਲਤਾ ਵਿੱਚ ਲੀਨ ਹੋ ਜਾਂਦਾ ਹੈ ਅਤੇ ਮਾਣਨੀਯ ਮਾਲਕ ਉਸ ਦੇ ਹਿਰਦੇ ਅੰਦਰ ਟਿੱਕ ਜਾਂਦਾ ਹੈ।
Fareedkot Teekaਗੁਰ ਉਪਦੇਸ ਰੂਪ ਸਚੀ ਬਾਣੀ ਕਰ ਕੇ ਬ੍ਰਿਤੀ ਗ੍ਯਾਨ ਮੇਂ ਸਮਾਈ ਹੈ ਅਰਥਾਤ ਚੇਤਨਾਕਾਰ ਹੂਈ ਹੈ ਔਰ ਹਰਿ ਜੀ ਕੋ ਮਨ ਮੇਂ ਬਸਾਯਾ ਹੈ॥੧॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਅਡੋਲਤਾ ਵਿਚ ਉਸ ਦੀ ਲੀਨਤਾ ਹੋ ਗਈ ਤੇ ਉਸ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਪ੍ਰੋ ਲਿਆ ॥੧॥ਪਦ ਅਰਥ ਸਚੀ ਬਾਣੀ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਮਨਿ = ਮਨ ਵਿਚ ॥੧॥
SikhNet (Spanish)A través de la Palabra Verdadera, uno se inmerge en el Equilibrio y el Señor es enaltecido en la mente. (1)
ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥
har kar kirapaa sataguroo milaaeaa |
Sant Singh KhalsaThe Lord, showing His Mercy, has caused me to meet the True Guru.
Manmohan SinghShowing His mercy, God has made me meet the True Guru.
Manmohan Singh (Punjabi)ਆਪਣੀ ਮਿਹਰ ਧਾਰ ਕੇ ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ।
Fareedkot Teekaਹਰਿ ਨੇ ਕ੍ਰਿਪਾ ਕਰ ਕੇ ਸਤਿਗੁਰੂ ਮਿਲਾਯਾ ਹੈ॥
Prof. Sahib Singhਪਰਮਾਤਮਾ ਨੇ ਕਿਰਪਾ ਕਰ ਕੇ (ਜਿਸ ਮਨੁੱਖ ਨੂੰ) ਗੁਰੂ ਮਿਲਾ ਦਿੱਤਾ,ਪਦ ਅਰਥ ਕਰਿ = ਕਰ ਕੇ।
SikhNet (Spanish)El Señor, en Su Misericordia, nos va conduciendo de la mano hasta el Verdadero Guru,
ਪੂਰੈ ਸਤਗੁਰਿ; ਹਰਿ ਨਾਮੁ ਧਿਆਇਆ ॥੧॥ ਰਹਾਉ ॥
poorai satagur; har naam dhiaaeaa |1| rahaau |
Sant Singh KhalsaThrough the Perfect True Guru, I meditate on the Name of the Lord. ||1||Pause||
Manmohan SinghThrough the perfect Satguru I have contemplated over the God's Name. Pause.
Manmohan Singh (Punjabi)ਪੂਰਨ ਸਤਿਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ। ਠਹਿਰਾਉ।
Fareedkot Teekaਪੂਰੇ ਸਤਿਗੁਰੋਂ ਕੇ ਕ੍ਰਿਪਾ ਕਰਨੇ ਸੇ ਮੈਨੇ ਹਰਿ ਹਰਿ ਨਾਮੁ ਧਿਆਇਆ ਹੈ॥੧॥ ਰਹਾਉ ॥
Prof. Sahib Singhਉਸ ਨੇ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥ ਰਹਾਉ ॥ਪਦ ਅਰਥ ਸਤਗੁਰਿ = ਗੁਰੂ ਦੀ ਰਾਹੀਂ ॥੧॥ ਰਹਾਉ ॥
SikhNet (Spanish)y por la Gracia del Guru habitamos en el Naam. (1‑Pausa)
ਬ੍ਰਹਮੈ ਬੇਦ ਬਾਣੀ ਪਰਗਾਸੀ; ਮਾਇਆ ਮੋਹ ਪਸਾਰਾ ॥
brahamai bed baanee paragaasee; maaeaa moh pasaaraa |
Sant Singh KhalsaThrough Brahma, the hymns of the Vedas were revealed, but the love of Maya spread.
Manmohan SinghThrough Brahma, the hymns of the Vedas were revealed, however, he extended the love of mammon.
Manmohan Singh (Punjabi)ਬ੍ਰਹਮੇ ਦੇ ਰਾਹੀਂ ਵੇਦ ਦੇ ਮੰਤ੍ਰ ਪ੍ਰਗਟ ਹੋਏ। ਉਸ ਨੇ ਦੁਨਿਆਵੀ ਪਦਾਰਥਾਂ ਦੀ ਲਗਨ ਵਧੇਰੇ ਖਿਲਾਰ ਦਿੱਤੀ।
Fareedkot Teekaਜਿਸ ਬ੍ਰਹਮੇਂ ਨੇ ਬੇਦ ਬਾਣੀ ਪ੍ਰਕਾਸੀ, ਭਾਵ ਪ੍ਰਗਟ ਕਰੀ ਹੈ, ਸੋ ਤਿਸ ਨੇ ਮਾਯਾ ਕਾ ਹੀ ਮੋਹ ਕਰ ਕੇ ਪਸਾਰਾ ਕੀਆ ਹੈ॥
Prof. Sahib Singh(ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ।ਪਦ ਅਰਥ ਬ੍ਰਹਮੈ = ਬ੍ਰਹਮਾ ਨੇ। ਪਸਾਰਾ = ਖਿਲਾਰਾ।
SikhNet (Spanish)A través de Brahma se hizo la luz de los Vedas, pero Brahma estaba sumergido en el regazo de Maya y del deseo.
ਮਹਾਦੇਉ ਗਿਆਨੀ. ਵਰਤੈ ਘਰਿ ਆਪਣੈ; ਤਾਮਸੁ ਬਹੁਤੁ ਅਹੰਕਾਰਾ ॥੨॥
mahaadeo giaanee. varatai ghar aapanai; taamas bahut ahankaaraa |2|
Sant Singh KhalsaThe wise one, Shiva, remains absorbed in himself, but he is engrossed in dark passions and excessive egotism. ||2||
Manmohan SinghThe seer Shiva remain absorbed in himself and he is engrossed in excessive wrath and pride.
Manmohan Singh (Punjabi)ਗਿਆਨਵਾਨ ਸ਼ਿਵਜੀ ਆਪਣੇ ਆਪ ਵਿੱਚ ਲੀਨ ਰਹਿੰਦਾ ਹੈ। ਉਹ ਵੱਡੇ ਗੁੱਸੇ ਅਤੇ ਹੰਕਾਰ ਅੰਦਰ ਖੱਚਤ ਹੈ।
Fareedkot Teekaਔਰ ਜੋ ਮਹਾ ਦੇਉ ਗਿਆਨੀ ਹੈ, ਸੋ ਅਪਨੇ ਸਰੂਪ ਮੇਂ ਬਰਤ ਰਹਾ, ਭਾਵ ਇਸਥਿਤ ਰਹਿਤਾ ਹੈ ਔਰ ਤਿਸ ਮੇਂ (ਤਾਮਸੁ) ਤਮੋ ਗੁਣ ਕੀ ਅਧਿਕਤਾ ਸੇ ਅਹੰਕਾਰ ਬਹੁਤ ਹੋ ਰਹਾ ਹੈ॥੨॥
Prof. Sahib Singh(ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿਚ ਮਸਤ ਰਹਿੰਦਾ ਹੈ, ਪਰ ਉਸ ਦੇ ਅੰਦਰ ਭੀ ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ ॥੨॥ਪਦ ਅਰਥ ਮਹਾਦੇਉ = ਸ਼ਿਵ। ਵਰਤੈ = ਮਸਤ ਰਹਿੰਦਾ ਹੈ। ਘਰਿ = ਹਿਰਦੇ-ਘਰ ਵਿਚ। ਤਾਮਸੁ = ਕ੍ਰੋਧ ॥੨॥
SikhNet (Spanish)Shiva, el gran gnóstico, se absorbió en sí mismo, pero también estaba lleno de enojo y de ego. (2)
ਕਿਸਨੁ ਸਦਾ ਅਵਤਾਰੀ ਰੂਧਾ; ਕਿਤੁ ਲਗਿ ਤਰੈ ਸੰਸਾਰਾ ॥
kisan sadaa avataaree roodhaa; kit lag tarai sansaaraa |
Sant Singh KhalsaVishnu is always busy reincarnating himself - who will save the world?
Manmohan SinghVishnu is ever busy in reincarnating himself. So by whose association is the world to be emancipated?
Manmohan Singh (Punjabi)ਵਿਸ਼ਨੂੰ ਹਮੇਸ਼ਾਂ ਅਉਤਾਰ ਹੋ ਉਤਰਨ ਵਿੱਚ ਰੁੱਝਿਆ ਰਹਿੰਦਾ ਹੈ। ਜਗਤ ਦਾ ਪਾਰ ਉਤਾਰਾ ਕਿਸ ਦੀ ਸੰਗਤ ਨਾਲ ਹੋਵੇ?
Fareedkot Teeka(ਕਿਸਨੁ) ਬਿਸਨ ਸਦੀਵਕਾਲ ਅਵਤਾਰ ਧਾਰਨ ਕਰਨੇ ਹੀ ਮੇਂ ਰੁਕਾ ਹੂਆ ਹੈ, ਭਾਵ ਯਹਿ ਕਿ ਅਪਨੇ ਬਲ ਛਲ ਸੇ ਪ੍ਰਜਾ ਕੀ ਰਖ੍ਯਾ ਮੇਂ ਰੁਕਾ ਹੈ। ਅਬ ਬਤਾਓ ਗੁਰੋਂ ਸੇ ਬਿਨਾਂ ਕਿਸ ਕੋ ਉਪਦੇਸ ਮੇਂ ਲਗ ਕਰ ਸੰਸਾਰੁ ਤਰੈ, ਭਾਵ ਇਨ ਤੀਨੋਂ ਦੇਵਤਾਓਂ ਕੋ ਉਪਦੇਸ ਕਰਨੇ ਕਾ ਅਵਿਕਾਸ਼ ਨਹੀਂ ਹੈ॥
Prof. Sahib Singhਵਿਸ਼ਨੂ ਸਦਾ ਅਵਤਾਰ ਧਾਰਨ ਵਿਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ ਤਾਂ (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ?ਪਦ ਅਰਥ ਕਿਸਨੁ = ਵਿਸ਼ਨੂ। ਰੂਧਾ = ਰੁੱਝਾ ਰਹਿੰਦਾ ਹੈ। ਕਿਤੁ ਲਗਿ = ਕਿਸ ਦੀ ਚਰਨੀਂ ਲੱਗ ਕੇ?
SikhNet (Spanish)Vishnú, a veces llamado el Señor Krishna, estaba encadenado también a la encarnación; ¿cómo podría alguno de ellos emancipar al mundo?
ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ; ਚੂਕੈ ਮੋਹ ਗੁਬਾਰਾ ॥੩॥
guramukh giaan rate jug antar; chookai moh gubaaraa |3|
Sant Singh KhalsaThe Gurmukhs are imbued with spiritual wisdom in this age; they are rid of the darkness of emotional attachment. ||3||
Manmohan SinghThe Guru-ward are imbued with gnosis in this age and they are rid of the darkness of worldly love.
Manmohan Singh (Punjabi)ਇਸ ਜੁੱਗ ਅੰਦਰ ਗੁਰੂ-ਅਨੁਸਾਰੀ ਬ੍ਰਹਿਮ ਵੀਚਾਰ ਨਾਲ ਰੰਗੇ ਹੋਏ ਹਨ ਅਤੇ ਉਹ ਸੰਸਾਰੀ ਮਮਤਾ ਦੇ ਅਨ੍ਹੇਰੇ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਤਾਂ ਤੇ ਜੋ ਗੁਰੋਂ ਦ੍ਵਾਰੇ ਗ੍ਯਾਨ ਮੇਂ ਰਾਤੇ ਹੈਂ ਸੋਈ ਜੁਗ ਜੁਗ ਮੇਂ ਤਰਤੇ ਹੈਂ, ਤਿਨ ਕਾ ਮੋਹ ਰੂਪ ਗੁਬਾਰਾ ਸਘਨ ਰੂਪੁ ਅੰਧੇਰਾ ਚੂਕ ਜਾਤਾ ਹੈ॥੩॥
Prof. Sahib Singhਜੇਹੜੇ ਮਨੁੱਖ ਜਗਤ ਵਿਚ ਗੁਰੂ ਦੀ ਸਰਨ ਪੈ ਕੇ (ਗੁਰੂ ਤੋਂ ਮਿਲੇ ਆਤਮ) ਗਿਆਨ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ ॥੩॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਗਿਆਨਿ = ਗਿਆਨ ਵਿਚ, ਆਤਮਕ ਜੀਵਨ ਦੀ ਸੂਝ (ਦੇ ਆਨੰਦ) ਵਿਚ। ਜੁਗ ਅੰਤਰਿ = ਜ਼ਮਾਨੇ ਵਿਚ, ਜਗਤ ਵਿਚ। ਗੁਬਾਰਾ = ਘੁੱਪ ਹਨੇਰਾ ॥੩॥
SikhNet (Spanish)En esta Era, los seres Sabios en Dios son los verdaderos Sabios, ellos se liberan de la oscuridad del deseo. (3)
ਸਤਗੁਰ ਸੇਵਾ ਤੇ ਨਿਸਤਾਰਾ; ਗੁਰਮੁਖਿ ਤਰੈ ਸੰਸਾਰਾ ॥
satagur sevaa te nisataaraa; guramukh tarai sansaaraa |
Sant Singh KhalsaServing the True Guru, one is emancipated; the Gurmukh crosses over the world-ocean.
Manmohan SinghBy the True Guru's service, emancipation, is attained, and through the Guru, the mortal crosses the world ocean.
Manmohan Singh (Punjabi)ਸੱਚੇ ਗੁਰਾਂ ਦੀ ਚਾਕਰੀ ਦੁਆਰਾ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਅਤੇ ਗੁਰਾਂ ਦੇ ਰਾਹੀਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਤਾਂ ਤੇ ਸਤਿਗੁਰੋਂ ਕੀ ਸੇਵਾ ਸੇ ਹੀ ਨਿਸਤਾਰਾ ਹੋਤਾ ਹੈ ਔਰ ਗੁਰਮੁਖ ਹੋ ਕਰ ਕੇ ਜੀਵ ਸੰਸਾਰ ਸੇ ਤਰਤਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ-ਭਗਤੀ ਦੀ ਬਰਕਤਿ ਨਾਲ ਹੀ ਪਾਰ-ਉਤਾਰਾ ਹੁੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ।ਪਦ ਅਰਥ ਤੇ = ਤੋਂ। ਨਿਸਤਾਰਾ = ਪਾਰ-ਉਤਾਰਾ।
SikhNet (Spanish)A través del Servicio al Verdadero Guru, uno es emancipado. Aquél que vuelve su mirada hacia Dios, nada a través del mar de las existencias.
ਸਾਚੈ ਨਾਇ ਰਤੇ ਬੈਰਾਗੀ; ਪਾਇਨਿ ਮੋਖ ਦੁਆਰਾ ॥੪॥
saachai naae rate bairaagee; paaein mokh duaaraa |4|
Sant Singh KhalsaThe detached renunciates are imbued with the True Name; they attain the gate of salvation. ||4||
Manmohan SinghThe world-renouncers are imbued with the True Name and they attain the door of salvation.
Manmohan Singh (Punjabi)ਸੰਸਾਰ-ਤਿਆਗੀ ਸੱਚੇ ਨਾਮ ਨਾਲ ਰੰਗੇ ਹੋਏ ਹਨ, ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੇ ਹਨ।
Fareedkot Teekaਐਸੇ ਜੋ ਬੈਰਾਗਵਾਨ ਸਾਚੇ ਨਾਮ ਮੇਂ ਰਾਤੇ ਹੈਂ, ਸੋ ਮੋਖ ਕਾ ਦੁਆਰਾ ਜੋ ਗਿਆਨ ਹੈ ਤਿਸ ਕੋ ਪਾਵਤੇ ਹੈਂ॥੪॥
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦੇ ਹਨ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦੇ ਹਨ ॥੪॥ਪਦ ਅਰਥ ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਬੈਰਾਗੀ = ਮਾਇਆ ਦੇ ਮੋਹ ਤੋਂ ਨਿਰਲੇਪ। ਪਾਇਨਿ = ਪਾਂਦੇ ਹਨ। ਮੋਖ = ਮੋਹ ਤੋਂ ਖ਼ਲਾਸੀ ॥੪॥
SikhNet (Spanish)Los que se consagran al Verdadero Nombre se vuelven desapegados en verdad, y penetran por el Umbral de la Salvación. (4)
ਏਕੋ ਸਚੁ ਵਰਤੈ ਸਭ ਅੰਤਰਿ; ਸਭਨਾ ਕਰੇ ਪ੍ਰਤਿਪਾਲਾ ॥
eko sach varatai sabh antar; sabhanaa kare pratipaalaa |
Sant Singh KhalsaThe One True Lord is pervading and permeating everywhere; He cherishes everyone.
Manmohan SinghThe unique True Lord is contained within all and He cherishes everyone.
Manmohan Singh (Punjabi)ਅਦੁੱਤੀ ਸੱਚਾ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਉਹ ਹਰ ਇਕਸ ਦੀ ਪਾਲਣਾ ਪੋਸ਼ਣਾ ਕਰਦਾ ਹੈ।
Fareedkot Teekaਸਭ ਕੇ ਅੰਤਸ਼ਕਰਣ ਮੇਂ ਏਕ ਸਤ ਪਰਮਾਤਮਾ ਬਰਤ ਰਹਾ ਹੈ ਔਰ ਵਹੀ ਸਭ ਕਾ ਪ੍ਰਤਿਪਾਲ ਕਰਤਾ ਹੈ॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਇਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ, ਸਭ ਜੀਵਾਂ ਦੀ ਪਾਲਣਾ ਕਰਦਾ ਹੈ।ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪ੍ਰਤਿਪਾਲਾ = ਪਾਲਣਾ।
SikhNet (Spanish)Sólo el Uno Verdadero prevalece; sí, Él sostiene a todos.
ਨਾਨਕ. ਇਕਸੁ ਬਿਨੁ, ਮੈ ਅਵਰੁ ਨ ਜਾਣਾ; ਸਭਨਾ ਦੀਵਾਨੁ ਦਇਆਲਾ ॥੫॥੫॥
naanak. ikas bin, mai avar na jaanaa; sabhanaa deevaan deaalaa |5|5|
Sant Singh KhalsaO Nanak, without the One Lord, I do not know any other; He is the Merciful Master of all. ||5||5||
Manmohan SinghNanak, without the one God, I know not another. He is the merciful master of all.
Manmohan Singh (Punjabi)ਨਾਨਕ, ਇੱਕ ਵਾਹਿਗੁਰੂ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਉਹ ਸਮੂਹ ਮਿਹਰਬਾਨ ਮਾਲਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਏਕ ਦ੍ਯਾਲ ਸਭ ਕਾ (ਦੀਵਾਨ) ਆਸਰਾ ਹੈ, ਤਿਸ ਏਕ ਸੇ ਬਿਨਾਂ ਮੇਂ ਔਰ ਕਿਸੀ ਕੋ ਨਹੀਂ ਜਾਨਤਾ ਹੂੰ॥੫॥੫॥☬ਗੁਰਮੁਖੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਇੱਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ, ਉਹੀ ਦਇਆ ਦਾ ਘਰ ਪ੍ਰਭੂ ਸਭ ਜੀਵਾਂ ਦਾ ਆਸਰਾ-ਪਰਨਾ ਹੈ ॥੫॥੫॥ਪਦ ਅਰਥ ਦੀਵਾਨੁ = ਆਸਰਾ, ਹਾਕਮ ਜਿਸ ਪਾਸ ਫ਼ਰਿਆਦ ਕੀਤੀ ਜਾ ਸਕੇ। ਨ ਜਾਣਾ = ਮੈਂ ਨਹੀਂ ਜਾਣਦਾ, ਨ ਜਾਣਾਂ ॥੫॥੫॥
SikhNet (Spanish)Dice Nanak, mi Señor, el Rey, es Compasivo con todos y no conozco a ningún otro más que a Él. (5‑5)