ੴ

ਸਿੱਖਬਾਣੀ · SikhBani

ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥

sohaaganee sadaa mukh ujalaa gur kai sehaj subhaae
Guru Amardas Ji ਗੁਰੂ ਅਮਰਦਾਸ ਜੀ · Raag Vadhans · Ang 559 · 11 lines
Translations

ਵਡਹੰਸੁ ਮਹਲਾ ੩ ॥

vaddahans mahalaa 3 |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਸੋਹਾਗਣੀ ਸਦਾ ਮੁਖੁ ਉਜਲਾ; ਗੁਰ ਕੈ ਸਹਜਿ ਸੁਭਾਇ ॥

sohaaganee sadaa mukh ujalaa; gur kai sehaj subhaae |

Sant Singh KhalsaThe faces of the happy soul-brides are radiant forever; through the Guru, they are peacefully poised.
Manmohan SinghEver bright is the face of the happy brides, who through the Guru, remain sober-minded.
Manmohan Singh (Punjabi)ਹਮੇਸ਼ਾਂ ਨੂਰਾਨੀ ਹੈ ਚਿਹਰਾ ਸੁਹਾਗਣੀਆਂ ਦਾ ਜੋ ਗੁਰਾਂ ਦੇ ਰਾਹੀਂ ਸੀਤਲ ਸੁਭਾਵ ਵਾਲੀਆਂ ਹੁੰਦੀਆਂ ਹਨ।
Fareedkot Teekaਗੁਰਮੁਖਿ ਸੋਹਾਗਣੀਓਂ ਕਾ ਸਦੀਵਕਾਲ ਮੁਖ ਉਜਲਾ ਰਹਿਤਾ ਹੈ ਅਰ ਗੁਰ ਉਪਦੇਸ ਕਰ ਕੇ ਤਿਨ ਕਾ (ਸਹਜਿ) ਸਾਂਤਿ ਸੁਭਾਇ ਹੂਆ ਹੈ॥
Prof. Sahib Singhਪ੍ਰਭੂ-ਪਤੀ ਨੂੰ ਸਿਰ ਉੱਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ ਜੀਵ-ਇਸਤ੍ਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ ਤੇ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਟਿਕੀਆਂ ਰਹਿੰਦੀਆਂ ਹਨ।

ਪਦ ਅਰਥ ਸੋਹਾਗਣੀ = ਸੁਹਾਗ-ਭਾਗ ਵਾਲੀਆਂ, ਪ੍ਰਭੂ-ਪਤੀ ਨੂੰ ਸਿਰ ਉਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ। ਉਜਲਾ = ਰੋਸ਼ਨ। ਗੁਰ ਕੈ = ਗੁਰੂ ਦੇ ਸ਼ਬਦ ਦੀ ਬਰਕਤਿ ਨਾਲ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Pura es la Continencia de la verdadera Esposa; siendo adornada con la Paz del Guru.

ਸਦਾ ਪਿਰੁ ਰਾਵਹਿ ਆਪਣਾ; ਵਿਚਹੁ ਆਪੁ ਗਵਾਇ ॥੧॥

sadaa pir raaveh aapanaa; vichahu aap gavaae |1|

Sant Singh KhalsaThey enjoy their Husband Lord constantly, eradicating their ego from within. ||1||
Manmohan SinghEradicating their ego from within, they ever enjoy her Beloved.
Manmohan Singh (Punjabi)ਉਹ ਹੰਕਾਰ ਨੂੰ ਆਪਣੇ ਅੰਦਰੋਂ ਦੂਰ ਕਰ ਕੇ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀਆਂ ਹਨ।
Fareedkot Teekaਸਦੀਵਕਾਲ ਅਪਨੇ ਹਰਿ ਪਿਰ ਸੇ ਰਮਣ ਕਰਤੀ ਹੈਂ, ਇਸੀ ਸੇ ਤਿਨੋਂ ਨੇ ਅੰਤਸਕਰਣ ਕੇ ਬੀਚ ਸੇ ਆਪਾ ਭਾਉ ਦੂਰ ਕਰ ਦੀਆ ਹੈ॥੧॥
Prof. Sahib Singhਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਸੰਭਾਲ ਰੱਖਦੀਆਂ ਹਨ ॥੧॥

ਪਦ ਅਰਥ ਪਿਰੁ = ਖਸਮ। ਰਾਵਹਿ = ਹਿਰਦੇ ਵਿਚ ਸੰਭਾਲ ਰੱਖਦੀਆਂ ਹਨ। ਆਪੁ = ਆਪਾ-ਭਾਵ ॥੧॥

SikhNet (Spanish)Así ella goza de su Señor erradicando siempre su ego. (1)

ਮੇਰੇ ਮਨ; ਤੂ ਹਰਿ ਹਰਿ ਨਾਮੁ ਧਿਆਇ ॥

mere man; too har har naam dhiaae |

Sant Singh KhalsaO my mind, meditate on the Name of the Lord, Har, Har.
Manmohan SinghO my mind, meditate, thou on the Lord God's Name.
Manmohan Singh (Punjabi)ਹੇ ਮੇਰੇ ਮਨੂਏ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਤੂੰ ਹਰਿ ਹਰਿ ਨਾਮੁ ਕਾ ਧਿਆਉਨਾ ਕਰ॥
Prof. Sahib Singhਹੇ ਮੇਰੇ ਮਨ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ।
SikhNet (Spanish)Oh mi mente, contempla siempre al Señor,

ਸਤਗੁਰਿ ਮੋ ਕਉ; ਹਰਿ ਦੀਆ ਬੁਝਾਇ ॥੧॥ ਰਹਾਉ ॥

satagur mo kau; har deea bujhaae |1| rahaau |

Sant Singh KhalsaThe True Guru has led me to understand the Lord. ||1||Pause||
Manmohan SinghThe true Guru has made me realise the Lord. Pause.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਅਨੁਭਵ ਕਰਾ ਦਿੱਦਾ ਹੈ। ਠਹਿਰਾਉ।
Fareedkot Teekaਯਹ ਸਤਿਗੁਰੋਂ ਨੇ ਮੁਝ ਕੋ ਹਰ ਪ੍ਰਕਾਰ ਸੇ ਸਮਝਾਇ ਦੀਆ ਹੈ॥੧॥ ਰਹਾਉ ॥
Prof. Sahib Singhਗੁਰੂ ਨੇ ਮੈਨੂੰ ਹਰਿ-ਨਾਮ (ਸਿਮਰਨ) ਦੀ ਸੂਝ ਦੇ ਦਿੱਤੀ ਹੈ ॥੧॥ ਰਹਾਉ ॥

ਪਦ ਅਰਥ ਸਤਗੁਰਿ = ਗੁਰੂ ਨੇ। ਮੋ ਕਉ = ਮੈਨੂੰ ॥੧॥ ਰਹਾਉ ॥

SikhNet (Spanish)pues el Verdadero Guru te ha hecho Sabio en esto. (1‑Pausa)

ਦੋਹਾਗਣੀ ਖਰੀਆ ਬਿਲਲਾਦੀਆ; ਤਿਨਾ. ਮਹਲੁ ਨ ਪਾਇ ॥

dohaaganee khareea bilalaadeea; tinaa. mehal na paae |

Sant Singh KhalsaThe abandoned brides cry out in their suffering; they do not attain the Mansion of the Lord's Presence.
Manmohan SinghThe deserted wives bewail profusely as they attain not their Lord.
Manmohan Singh (Punjabi)ਛੁੱਟੜ ਘਣਾ ਵਿਰਲਾਪ ਕਰਦੀਆਂ ਹਨ। ਉਹ ਆਪਣੇ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਕਰਦੀਆਂ।
Fareedkot Teekaਮਨਮੁਖ ਜੋ ਦੋਹਾਗਣੀ ਹੈ, ਸੋ ਅਤੀ ਬ੍ਰਿਲਾਪ ਕਰਤੀ ਰਹਿਤੀ ਹੈ ਕਿਉਂਕਿ ਤਿਨੋਂ ਨੇ (ਮਹਲੁ) ਸਰੂਪ ਕੋ ਨਹੀਂ ਪਾਯਾ ਹੈ॥
Prof. Sahib Singhਪਰ ਛੁੱਟੜ ਜੀਵ-ਇਸਤ੍ਰੀਆਂ ਬਹੁਤ ਦੁਖੀ ਰਹਿੰਦੀਆਂ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ।

ਪਦ ਅਰਥ ਖਰੀਆ = ਬਹੁਤ। ਮਹਲੁ = ਪ੍ਰਭੂ ਦੀ ਹਜ਼ੂਰੀ।

SikhNet (Spanish)Los desertores sufren de angustia, y no logran llegar al Castillo del Señor.

ਦੂਜੈ ਭਾਇ ਕਰੂਪੀ; ਦੂਖੁ ਪਾਵਹਿ. ਆਗੈ ਜਾਇ ॥੨॥

doojai bhaae karoopee; dookh paaveh. aagai jaae |2|

Sant Singh KhalsaIn the love of duality, they appear so ugly; they suffer in pain as they go to the world beyond. ||2||
Manmohan SinghOwing to another's love, they look ugly and going to the world beyond, they suffer pain.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਕਾਰਨ, ਉਹ ਕੋਝੀਆਂ ਦਿਸਦੀਆਂ ਹਨ ਅਤੇ ਪ੍ਰਲੋਕ ਵਿੱਚ ਜਾ ਕੇ ਉਹ ਦੁੱਖ ਉਠਾਉਂਦੀਆਂ ਹਨ।
Fareedkot Teekaਦ੍ਵੈਤ ਭਾਉਨਾ ਕਰ ਕੇ ਖੋਟੇ ਰੂਪ ਵਾਲੀ ਆਗੇ, ਭਾਵ ਪ੍ਰਲੋਕ ਮੇਂ ਜਾਇਕਰ ਭੀ ਦੁਖ ਪਾਉਤੀ ਹੈ॥੨॥
Prof. Sahib Singhਮਾਇਆ ਦੇ ਮੋਹ ਵਿਚ ਗ਼ਲਤਾਨ ਰਹਿਣ ਕਰ ਕੇ ਉਹ ਕੋਝੇ ਆਤਮਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ, ਪਰਲੋਕ ਵਿਚ ਜਾ ਕੇ ਭੀ ਉਹ ਦੁੱਖ ਹੀ ਸਹਾਰਦੀਆਂ ਹਨ ॥੨॥

ਪਦ ਅਰਥ ਕਰੂਪੀ = ਕੋਝੇ (ਆਤਮਕ) ਰੂਪ ਵਾਲੀਆਂ, ਕੋਝੇ ਆਤਮਕ ਜੀਵਨ ਵਾਲੀਆਂ। ਆਗੈ = ਪਰਲੋਕ ਵਿਚ। ਜਾਇ = ਜਾ ਕੇ ॥੨॥

SikhNet (Spanish)Desviados por el otro, se ven horribles y salvajes, y sufren penas en el más allá. (2)

ਗੁਣਵੰਤੀ ਨਿਤ ਗੁਣ ਰਵੈ; ਹਿਰਦੈ ਨਾਮੁ ਵਸਾਇ ॥

gunavantee nit gun ravai; hiradai naam vasaae |

Sant Singh KhalsaThe virtuous soul-bride constantly chants the Glorious Praises of the Lord; she enshrines the Naam, the Name of the Lord, within her heart.
Manmohan SinghThe Virtuous one ever utters Lord's praise, and in her mind enshrines the Lord's Name.
Manmohan Singh (Punjabi)ਨੇਕੀ-ਨਿਪੁੰਨ ਪਤਨੀ ਸਦਾ ਸਾਈਂ ਦਾ ਜੱਸ ਉਚਾਰਨ ਕਰਦੀ ਹੈ ਤੇ ਆਪਣੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾਉਂਦੀ ਹੈ।
Fareedkot Teekaਜੋ ਗੁਣਵੰਤੀ ਹੈ, ਸੋ ਹਿਰਦ੍ਯ ਮੇਂ ਨਾਮ ਕੋ ਬਸਾਇਕਰ ਨਿਤੰਪ੍ਰਤਿ ਪ੍ਯਾਰੇ ਕੇ ਗੁਣੋਂ ਮੇਂ ਰਮਣ ਕਰਤੀ ਹੈ॥
Prof. Sahib Singhਗੁਣਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਪ੍ਰਭੂ-ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣ ਯਾਦ ਕਰਦੀ ਰਹਿੰਦੀ ਹੈ।

ਪਦ ਅਰਥ ਰਵੈ = ਚੇਤੇ ਰੱਖਦੀ ਹੈ। ਵਸਾਇ = ਵਸਾ ਕੇ।

SikhNet (Spanish)La mujer virtuosa recita la Alabanza del Señor y enaltece Su Nombre en su mente.

ਅਉਗਣਵੰਤੀ ਕਾਮਣੀ; ਦੁਖੁ ਲਾਗੈ ਬਿਲਲਾਇ ॥੩॥

aauganavantee kaamanee; dukh laagai bilalaae |3|

Sant Singh KhalsaThe unvirtuous woman suffers, and cries out in pain. ||3||
Manmohan SinghThe sinful bride suffers pain and bewails.
Manmohan Singh (Punjabi)ਪਾਪ ਭਰੀ ਪਤਨੀ ਕਸ਼ਟ ਝੱਲਦੀ ਹੈ ਅਤੇ ਵਿਰਲਾਪ ਕਰਦੀ ਹੈ।
Fareedkot Teekaਔਰ ਜੋ ਇਸਤ੍ਰੀ ਅਉਗਣਵੰਤੀ ਹੈ, ਜਬ ਤਿਨ ਕੋ ਦੁਖ ਲਗਤਾ ਹੈ ਤਬ ਬ੍ਰਿਲਾਪ ਕਰਤੀ ਹੈ॥੩॥
Prof. Sahib Singhਪਰ ਔਗੁਣਾਂ-ਭਰੀ ਜੀਵ-ਇਸਤ੍ਰੀ ਨੂੰ ਦੁੱਖ ਚੰਬੜਿਆ ਰਹਿੰਦਾ ਹੈ ਉਹ ਸਦਾ ਵਿਲਕਦੀ ਰਹਿੰਦੀ ਹੈ ॥੩॥

ਪਦ ਅਰਥ ਕਾਮਣੀ = (ਜੀਵ-) ਇਸਤ੍ਰੀ ॥੩॥

SikhNet (Spanish)Pero la que tiene maldad en su mente, sufre dolor y se acongoja. (3)

ਸਭਨਾ ਕਾ ਭਤਾਰੁ. ਏਕੁ ਹੈ ਸੁਆਮੀ; ਕਹਣਾ. ਕਿਛੂ ਨ ਜਾਇ ॥

sabhanaa kaa bhataar. ek hai suaamee; kahanaa. kichhoo na jaae |

Sant Singh KhalsaThe One Lord and Master is the Husband Lord of all; His Praises cannot be expressed.
Manmohan SinghThe One Lord is the spouse of all. His praise is beyond expression.
Manmohan Singh (Punjabi)ਇਕ ਸਾਹਿਬ ਹੀ ਸਾਰਿਆਂ ਦਾ ਕੰਤ ਹੈ। ਉਸ ਦੀ ਕੀਰਤੀ ਵਰਨਣ ਨਹੀਂ ਕੀਤੀ ਜਾ ਸਕਦੀ।
Fareedkot Teekaਦੁਹਾਗਣੀ ਸੁਹਾਗਨੀ ਸਭ ਕਾ ਸ੍ਵਾਮੀ ਵਹੁ ਏਕ ਹੀ ਹੈ, ਇਸ ਸੇ ਇਸ ਪ੍ਰਕਾਰ ਕਰ ਔਰੁ ਇਸ ਪ੍ਰਕਾਰ ਨ ਕਰ ਯਹ ਕੁਛੁ ਕਹਾਂ ਨਹੀਂ ਜਾਤਾ॥
Prof. Sahib Singhਸਭਨਾਂ ਦਾ ਖਸਮ ਇਕ ਪਰਮਾਤਮਾ ਮਾਲਕ ਹੀ ਹੈ, ਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿਉਂ ਕੋਈ ਸੁਹਾਗਣਾਂ ਹਨ ਤੇ ਕੋਈ ਦੋਹਾਗਣਾਂ ਹਨ)।

ਪਦ ਅਰਥ ਭਤਾਰੁ = ਖਸਮ।

SikhNet (Spanish)El Esposo de todos es el Señor; Su Alabanza es Inefable.

ਨਾਨਕ. ਆਪੇ ਵੇਕ ਕੀਤਿਅਨੁ; ਨਾਮੇ ਲਇਅਨੁ ਲਾਇ ॥੪॥੪॥

naanak. aape vek keetian; naame leian laae |4|4|

Sant Singh KhalsaO Nanak, He has separated some from Himself, while others are to His Name. ||4||4||
Manmohan SinghNanak, the Lord has separated some from Himself, and some He has attached with His Name.
Manmohan Singh (Punjabi)ਨਾਨਕ ਕਈਆਂ ਨੂੰ ਸੁਆਮੀ ਨੇ ਆਪਣੇ ਨਾਲੋਂ ਵੱਖ ਕਰ ਛੱਡਿਆ ਹੈ ਅਤੇ ਕਈਆਂ ਨੂੰ ਉਸ ਨੇ ਆਪਣੇ ਨਾਮ ਨਾਲ ਜੋੜ ਦਿਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ (ਵੇਕ ਕੀਤਿਅਨੁ) ਜੀਵ ਭਿੰਨ ਭਿੰਨ ਕਰੇ ਹੈਂ। ਮਨਮੁਖੋਂ ਕੋ ਨਾਮ ਸੇ ਰਹਿਤ ਕੀਆ ਹੈ ਔਰ ਗੁਰਮੁਖੋਂ ਕੋ ਅਪਨੇ ਨਾਮ ਮੇਂ ਲਾਇ ਲੀਆ ਹੈ॥੪॥੪॥
Prof. Sahib Singhਹੇ ਨਾਨਕ! ਪ੍ਰਭੂ ਨੇ ਆਪ ਹੀ ਜੀਵਾਂ ਨੂੰ ਵਖ ਵਖ ਸੁਭਾਵ ਵਾਲੇ ਬਣਾ ਦਿੱਤਾ ਹੈ, ਉਸ ਨੇ ਆਪ ਹੀ ਜੀਵ ਆਪਣੇ ਨਾਮ ਵਿਚ ਜੋੜੇ ਹੋਏ ਹਨ ॥੪॥੪॥

ਪਦ ਅਰਥ ਵੇਕ = ਵਖ ਵਖ ਸੁਭਾਉ ਵਾਲੇ। ਕੀਤਿਅਨੁ = ਉਸ ਨੇ ਬਣਾ ਦਿੱਤੇ ਹਨ। ਨਾਮੇ = ਨਾਮ ਵਿਚ। ਲਇਅਨੁ ਲਾਇ = ਉਸ ਨੇ ਲਾ ਲਏ ਹਨ ॥੪॥੪॥

SikhNet (Spanish)Dice Nanak, a algunos el Señor los aleja de Él, mientras que a otros los abraza a Su Pecho. (4‑4)
Answers quote the Granth verbatim with Ang citations. AI commentary is not Gurbani and not a religious ruling.