ਵਡਹੰਸੁ ਮਹਲਾ ੩ ॥
vaddahans mahalaa 3 | Ang 559
Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.
ਗੁਰਮੁਖਿ; ਸਚੁ ਸੰਜਮੁ ਤਤੁ ਗਿਆਨੁ ॥
guramukh; sach sanjam tat giaan | Ang 559
Sant Singh KhalsaThe Gurmukh practices true self-discipline, and attains the essence of wisdom.
Manmohan SinghThrough the Guru, one acquires truth, self-discipline and the real divine knowledge.
Manmohan Singh (Punjabi)ਗੁਰਾਂ ਦੇ ਰਾਹੀਂ ਇਨਸਾਨ ਸੱਚ, ਸਵੈ-ਰੋਕਕਾਮ ਅਤੇ ਯਥਾਰਥ ਬ੍ਰਹਿਮ ਵੀਚਾਰ ਪ੍ਰਾਪਤ ਕਰ ਲੈਦਾ ਹੈ।
Fareedkot Teekaਗੁਰਮੁਖੋਂ ਕਾ ਸਚਾ ਸੰਜਮ ਹੈ ਅਰ ਸ੍ਵਰੂਪ ਕਾ ਬੋਧ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ-ਸਿਮਰਨਾ) ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ ਤੇ ਆਤਮਕ ਜੀਵਨ ਦੀ ਸੂਝ ਦਾ ਮੂਲ ਹੈ।ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਚੁ = ਸਦਾ-ਥਿਰ ਪ੍ਰਭੂ (ਦਾ ਨਾਮ ਸਿਮਰਨਾ)। ਸੰਜਮੁ = ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ। ਤਤੁ = ਅਸਲ।
SikhNet (Spanish)Wadajans, Mejl Guru Amar Das, Tercer Canal Divino. El Gurmukj se disciplina y obtiene la Esencia de la Sabiduría.
ਗੁਰਮੁਖਿ; ਸਾਚੇ ਲਗੈ ਧਿਆਨੁ ॥੧॥
guramukh; saache lagai dhiaan |1| Ang 559
Sant Singh KhalsaThe Gurmukh meditates on the True Lord. ||1||
Manmohan SinghThrough the Guru, man's attention is fixed on the True One.
Manmohan Singh (Punjabi)ਗੁਰਾਂ ਦੇ ਰਾਹੀਂ ਆਦਮੀ ਦੀ ਬਿਰਤੀ ਸਤਿਪੁਰਖ ਨਾਲ ਜੁੜ ਜਾਂਦੀ ਹੈ।
Fareedkot Teekaਗੁਰਮੁਖੋਂ ਕਾ ਸਚੇ ਪਰਮੇਸਰ ਵਿਖੇ ਧਿਆਨ ਲਗਤਾ ਹੈ॥੧॥
Prof. Sahib Singhਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੁੜੀ ਰਹਿੰਦੀ ਹੈ ॥੧॥ਪਦ ਅਰਥ ਸਾਚੇ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੧॥
SikhNet (Spanish)Sí, el Gurmukj medita en el Verdadero Señor. (1).
ਗੁਰਮੁਖਿ; ਮਨ ਮੇਰੇ ਨਾਮੁ ਸਮਾਲਿ ॥
guramukh; man mere naam samaal | Ang 560
Sant Singh KhalsaAs Gurmukh, O my mind, remember the Naam, the Name of the Lord.
Manmohan SinghThrough the Guru, O my soul, remember thou the Name.
Manmohan Singh (Punjabi)ਗੁਰਾਂ ਦੇ ਰਾਹੀਂ ਹੇ ਮੇਰੀ ਜਿੰਦੜੀਏ! ਤੂੰ ਨਾਮ ਦਾ ਆਰਾਧਨ ਕਰ।
Fareedkot Teekaਹੇ ਮੇਰੇ ਮਨ! ਤੂੰ ਗੁਰੋਂ ਦੁਆਰੇ ਸਿਮਰਨ ਕਰ॥
Prof. Sahib Singhਹੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਯਾਦ ਕਰਦਾ ਰਹੁ।ਪਦ ਅਰਥ ਮਨ = ਹੇ ਮਨ! ਸਮਾਲਿ = ਸਾਂਭ, ਯਾਦ ਕਰਦਾ ਰਹੁ।
SikhNet (Spanish)Oh mi mente, a través del Guru, busca el Nombre del Señor,
ਸਦਾ ਨਿਬਹੈ; ਚਲੈ ਤੇਰੈ ਨਾਲਿ ॥ ਰਹਾਉ ॥
sadaa nibahai; chalai terai naal | rahaau | Ang 560
Sant Singh KhalsaIt shall stand by you always, and go with you. ||Pause||
Manmohan SinghI shall ever stand by Thee and shall go with thee hereafter. Pause.
Manmohan Singh (Punjabi)ਇਹ ਸਦੀਵ ਹੀ ਤੇਰਾ ਪੱਖ ਪੂਰੇਗਾ ਅਤੇ ਅੱਗੇ ਨੂੰ ਤੇਰੇ ਨਾਲ ਜਾਵੇਗਾ। ਠਹਿਰਾਉ।
Fareedkot Teekaਜੋ ਇਸ ਲੋਕ ਮੇਂ ਸਦੀਵਕਾਲ ਤੇਰੇ ਸਾਥ ਮੇਂ ਨਿਬਹੇ ਅਰ ਪ੍ਰਲੋਕ ਮੇਂ ਭੀ ਤੇਰੈ ਸਾਥ ਚਲੈ॥ ਰਹਾਉ ॥
Prof. Sahib Singhਇਹ ਨਾਮ ਹੀ ਤੇਰੇ ਨਾਲ ਜਾਣ ਵਾਲਾ ਹੈ ਤੇ ਸਾਥ ਨਿਬਾਹੁਣ ਵਾਲਾ ਹੈ। ਰਹਾਉ॥
SikhNet (Spanish)que te acompañará aún en el más allá. (Pausa)
ਗੁਰਮੁਖਿ ਜਾਤਿ ਪਤਿ; ਸਚੁ ਸੋਇ ॥
guramukh jaat pat; sach soe | Ang 560
Sant Singh KhalsaThe True Lord is the social status and honor of the Gurmukh.
Manmohan SinghHe, the True Lord, is the caste and honour of the Guru wards.
Manmohan Singh (Punjabi)ਉਹ ਸੱਚਾ ਸੁਆਮੀ ਹੀ ਗੁਰੂ-ਪਿਆਰਿਆਂ ਦੀ ਜਾਤ-ਗੋਤ ਤੇ ਇੱਜ਼ਤ ਆਬਰੂ ਹੈ।
Fareedkot Teekaਗੁਰਮੁਖੋਂ ਕੀ ਜਾਤ ਪਤ ਸੋਈ ਸਚਾ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ ਉਸ ਸਦਾ-ਥਿਰ ਹਰੀ ਦਾ ਨਾਮ-ਸਿਮਰਨਾ ਉੱਚੀ ਜਾਤਿ ਤੇ ਉੱਚੀ ਕੁਲ (ਦਾ ਮੂਲ) ਹੈ।ਪਦ ਅਰਥ ਜਾਤਿ ਪਤਿ = ਜਾਤ ਪਾਤ, (ਭਾਵ) ਉੱਚੀ ਕੁਲ।
SikhNet (Spanish)Aquéllos que voltean hacia Dios pertenecen a la Casta del Verdadero Señor; el Señor,
ਗੁਰਮੁਖਿ; ਅੰਤਰਿ ਸਖਾਈ ਪ੍ਰਭੁ ਹੋਇ ॥੨॥
guramukh; antar sakhaaee prabh hoe |2| Ang 560
Sant Singh KhalsaWithin the Gurmukh, is God, his friend and helper. ||2||
Manmohan Singhwithin the mind of the Guru-wards, abides that Master, the Succourer.
Manmohan Singh (Punjabi)ਗੁਰੂ-ਪਿਆਰਿਆਂ ਦੇ ਮਨ ਅੰਦਰ ਉਹ ਮਦਦਗਾਰ ਮਾਲਕ ਵਸਦਾ ਹੈ।
Fareedkot Teekaਜੋ ਪ੍ਰਭੂ ਭਗਤੋਂ ਕਾ ਸਹਾਇਕ ਹੋਤਾ ਹੈ, ਸੋ ਗੁਰਮੁਖੋਂ ਨੇ ਰਿਦੇ ਬੀਚ ਜਾਨਾ ਹੈ॥੨॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਪਰਮਾਤਮਾ ਆ ਵੱਸਦਾ ਹੈ ਤੇ ਉਸ ਦਾ (ਸਦਾ ਦਾ) ਸਾਥੀ ਬਣ ਜਾਂਦਾ ਹੈ ॥੨॥ਪਦ ਅਰਥ ਸਖਾਈ = ਮਿੱਤਰ, ਸਾਥੀ ॥੨॥
SikhNet (Spanish)su Amigo Verdadero, su Maestro, y su Rey, habita en su interior. (2)
ਗੁਰਮੁਖਿ ਜਿਸ ਨੋ ਆਪਿ ਕਰੇ; ਸੋ ਹੋਇ ॥
guramukh jis no aap kare; so hoe | Ang 560
Sant Singh KhalsaHe alone becomes Gurmukh, whom the Lord so blesses.
Manmohan SinghHe alone turns Guru-ward whom the Lord, Himself so blesseth.
Manmohan Singh (Punjabi)ਕੇਵਲ ਓਹੀ ਗੁਰੂ ਦਾ ਸੱਚਾ ਸਿੱਖ ਬਣਦਾ ਹੈ, ਜਿਸ ਨੂੰ ਸੁਆਮੀ ਖੁਦ ਬਣਾਉਂਦਾ ਹੈ।
Fareedkot Teekaਜਿਸ ਕੋ ਆਪ ਪਰਮਾਤਮਾ ਕਰਤਾ ਹੈ, ਸੋਈ ਗੁਰਮੁਖ ਹੋਤਾ ਹੈ॥
Prof. Sahib Singhਪਰ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ (ਇਸ ਜੋਗ) ਬਣਾਂਦਾ ਹੈ।ਪਦ ਅਰਥ ਜਿਸ ਨੋ = ਜਿਸ ਨੂੰ {ਲਫ਼ਜ਼ 'ਜਿਸ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।
SikhNet (Spanish)Sólo ve hacia Dios aquél que recibe Su Bendición;
ਗੁਰਮੁਖਿ; ਆਪਿ ਵਡਾਈ ਦੇਵੈ ਸੋਇ ॥੩॥
guramukh; aap vaddaaee devai soe |3| Ang 560
Sant Singh KhalsaHe Himself blesses the Gurmukh with greatness. ||3||
Manmohan SinghTo the Guru-wards, He Himself grants greatness.
Manmohan Singh (Punjabi)ਸਾਧੂ ਨੂੰ ਉਹ ਖੁਦ ਬਜੁਰਗੀ ਬਖਸ਼ਦਾ ਹੈ।
Fareedkot Teekaਤਿਨ ਗੁਰਮੁਖੋਂ ਕੋ ਆਪ ਬਡਿਆਈ ਦੇਤਾ ਹੈ॥੩॥
Prof. Sahib Singhਉਹ ਪਰਮਾਤਮਾ ਆਪ ਮਨੁੱਖ ਨੂੰ ਗੁਰੂ ਦੇ ਸਨਮੁਖ ਕਰ ਕੇ ਇੱਜ਼ਤ ਬਖ਼ਸ਼ਦਾ ਹੈ ॥੩॥ਪਦ ਅਰਥ ਵਡਾਈ = ਇੱਜ਼ਤ ॥੩॥
SikhNet (Spanish)sí, aquél a quien Dios escoge para ver Su Gloria. (3)
ਗੁਰਮੁਖਿ ਸਬਦੁ ਸਚੁ; ਕਰਣੀ ਸਾਰੁ ॥
guramukh sabad sach; karanee saar | Ang 560
Sant Singh KhalsaThe Gurmukh lives the True Word of the Shabad, and practices good deeds.
Manmohan SinghThe Guru-ward practiseth the True Name and the sublime deeds.
Manmohan Singh (Punjabi)ਸਾਧੂ ਸੱਚੇ ਨਾਮ ਅਤੇ ਸ਼੍ਰੇਸ਼ਟ ਅਮਲਾਂ ਦੀ ਕਾਰ ਕਮਾਉਂਦਾ ਹੈ।
Fareedkot Teekaਗੁਰਮੁਖ ਉਪਦੇਸ਼ ਰੂਪ ਸਚੀ ਕਰਣੀ ਕੋ ਸੰਭਾਲਤੇ ਹੈਂ॥
Prof. Sahib Singhਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਹਿਰਦੇ ਵਿਚ) ਸੰਭਾਲ, ਇਹੀ ਕਰਨ-ਜੋਗ ਕੰਮ ਹੈ।ਪਦ ਅਰਥ ਕਰਣੀ = ਕਰਤੱਬ, ਜੀਵਨ-ਮਨੋਰਥ।
SikhNet (Spanish)El Hombre de Dios practica la Palabra y actúa en la Verdad. Y él,
ਗੁਰਮੁਖਿ ਨਾਨਕ; ਪਰਵਾਰੈ ਸਾਧਾਰੁ ॥੪॥੬॥
guramukh naanak; paravaarai saadhaar |4|6| Ang 560
Sant Singh KhalsaThe Gurmukh, O Nanak, emancipates his family and relations. ||4||6||
Manmohan SinghThe Guru-ward, O Nanak, emancipates his known, too.
Manmohan Singh (Punjabi)ਗੁਰੂ ਸਮਰਪਣ, ਹੇ ਨਾਨਕ! ਆਪਣੇ ਟੱਬਰ-ਕਬੀਲੇ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਅਪਨੇ ਪਰਵਾਰ ਕੋ ਸਹਿਤ ਅਧਾਰ ਕੇ ਕਰ ਲੇਤੇ ਹੈਂ॥੪॥੬॥☬ਜੇ ਕਹੈ ਸਬਦ ਕੇ ਸਮਾਲਣੇ ਸੇ ਕਿਆ ਵਸ਼ੇਸ਼ ਲਾਭ ਹੈ? ਸੋ ਕਹਿਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਪਰਵਾਰ ਵਾਸਤੇ ਭੀ ਆਸਰਾ ਦੇਣ ਜੋਗਾ ਹੋ ਜਾਂਦਾ ਹੈ ॥੪॥੬॥ਪਦ ਅਰਥ ਪਰਵਾਰੈ = ਪਰਵਾਰ ਵਾਸਤੇ। ਸਾਧਾਰੁ = ਸੁ-ਆਧਾਰੁ, ਆਧਾਰ ਸਹਿਤ, ਆਸਰਾ ਦੇਣ-ਯੋਗ ॥੪॥੬॥
SikhNet (Spanish)dice Nanak, emancipa a todos los suyos ahora y a través de todas las épocas. (4‑6)