ੴ

ਸਿੱਖਬਾਣੀ · SikhBani

Ang 559

Sri Guru Granth Sahib · Raag Vadhans · 4 shabads, 38 lines
Translations
Shabad Guru Amardas Ji Raag Vadhans

ਵਡਹੰਸੁ ਮਹਲਾ ੩ ॥

vaddahans mahalaa 3 |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਮਾਇਆ ਮੋਹੁ ਗੁਬਾਰੁ ਹੈ; ਗੁਰ ਬਿਨੁ. ਗਿਆਨੁ ਨ ਹੋਈ ॥

maaeaa mohu gubaar hai; gur bin. giaan na hoee |

Sant Singh KhalsaEmotional attachment to Maya is darkness; without the Guru, there is no wisdom.
Manmohan SinghThe love of wealth is spiritual darkness and without the Guru, gnosis is attained not.
Manmohan Singh (Punjabi)ਧਨ-ਦੌਲਤ ਦੀ ਮੁਹੱਬਤ ਆਤਮਿਕ ਅੰਨ੍ਹੇਰਾ ਹੈ। ਗੁਰਾਂ ਦੇ ਬਾਝੋਂ ਗਿਆਤ ਪ੍ਰਾਪਤ ਨਹੀਂ ਹੁੰਦੀ।
Fareedkot Teekaਮਾਇਆ ਕਾ ਜੋ ਮੋਹ ਹੈ ਇਹੀ ਅੰਧਕਾਰ ਹੈ, ਇਸ ਅੰਧੇਰੇ ਮੇਂ ਗੁਰੋਂ ਸੇ ਬਿਨਾਂ ਗਿਆਨ ਨਹੀਂ ਪ੍ਰਾਪਤ ਹੋਤਾ॥
Prof. Sahib Singhਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ ਤੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।

ਪਦ ਅਰਥ ਗੁਬਾਰੁ = ਘੁੱਪ ਹਨੇਰਾ। ਗਿਆਨੁ = ਆਤਮਕ ਜੀਵਨ ਦੀ ਸੂਝ।

SikhNet (Spanish)Maya y el apego nos envuelven en la oscuridad; sin el Guru uno no es iluminado.

ਸਬਦਿ ਲਗੇ ਤਿਨ ਬੁਝਿਆ; ਦੂਜੈ ਪਰਜ ਵਿਗੋਈ ॥੧॥

sabad lage tin bujhiaa; doojai paraj vigoee |1|

Sant Singh KhalsaThose who are attached to the Word of the Shabad understand; duality has ruined the people. ||1||
Manmohan SinghThey, who are attached to the Name, understands this but duality has ruined the people.
Manmohan Singh (Punjabi)ਜੋ ਨਾਮ ਨਾਲ ਜੁੜੇ ਹਨ ਉਹ ਇਸ ਨੂੰ ਸਮਝਦੇ ਹਨ। ਦਵੈਤ-ਭਾਵ ਨੇ ਲੋਕਾਂ ਨੂੰ ਤਬਾਹ ਕਰ ਛੱਡਿਆ ਹੈ।
Fareedkot Teekaਜੋ ਗੁਰ ਸਬਦ ਮੇਂ ਲਗੇ ਹੈਂ ਤਿਨੋਂ ਨੇ ਸ੍ਵੈ ਸਰੂਪ ਕੋ ਬੂਝਾ ਹੈ ਔਰ (ਪਰਜ) ਪਰਜਾ (ਦੂਜੈ) ਦ੍ਵੈਤ ਭਾਵ ਨੇ (ਵਿਗੋਈ) ਖਰਾਬ ਕਰੀ ਹੈ॥੧॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਸੂਝ ਪੈ ਜਾਂਦੀ ਹੈ, (ਨਹੀਂ ਤਾਂ) ਮਾਇਆ ਦੇ ਮੋਹ ਵਿਚ ਫਸ ਕੇ ਸ੍ਰਿਸ਼ਟੀ ਖ਼ੁਆਰ ਹੁੰਦੀ ਰਹਿੰਦੀ ਹੈ ॥੧॥

ਪਦ ਅਰਥ ਸਬਦਿ = ਸ਼ਬਦ ਵਿਚ। ਤਿਨ = ਉਹਨਾਂ ਨੇ। ਦੂਜੈ = ਮਾਇਆ ਦੇ ਮੋਹ ਵਿਚ। ਪਰਜ = ਸ੍ਰਿਸ਼ਟੀ। ਵਿਗੋਈ = ਖ਼ੁਆਰ ਹੋ ਰਹੀ ਹੈ ॥੧॥

SikhNet (Spanish)Aquéllos que se entonan en la Palabra, les es revelado el Señor, pero aquéllos que se apegan al otro, son destruidos. (1)

ਮਨ ਮੇਰੇ; ਗੁਰਮਤਿ ਕਰਣੀ ਸਾਰੁ ॥

man mere; guramat karanee saar |

Sant Singh KhalsaO my mind, under Guru's Instruction, do good deeds.
Manmohan SinghO my soul, under Guru's instruction do thou the good deeds.
Manmohan Singh (Punjabi)ਹੇ ਮੇਰੀ ਜਿੰਦੜੀਏ! ਗੁਰਾਂ ਦੇ ਉਪਦੇਸ਼ ਤਾਬੇ ਤੂੰ ਸ਼੍ਰੇਸ਼ਟ ਅਮਲ ਕਮਾ।
Fareedkot Teekaਹੇ ਮੇਰੇ ਮਨ! ਗੁਰਮਤ ਸੇ (ਸਾਰੁ) ਸ੍ਰੇਸ਼ਟ (ਕਰਣੀ) ਭਗਤੀ ਕਰ ਵਾ ਗੁਰਮਤ ਧਾਰਨ ਕਰਨਾ ਇਹੀ ਸ੍ਰੇਸ਼ਟ ਕਰਣੀ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਦੀ ਮੱਤ ਲੈ ਕੇ ਜੀਵਨ-ਚਾਲ ਚੱਲ।

ਪਦ ਅਰਥ ਕਰਣੀ = ਜੀਵਨ-ਕਰਤੱਬ। ਸਾਰੁ = ਸੰਭਾਲ।

SikhNet (Spanish)Oh mi mente, actúa sobre la base de la Instrucción del Guru, pues si uno habita siempre en el Señor y Maestro,

ਸਦਾ ਸਦਾ ਹਰਿ ਪ੍ਰਭੁ ਰਵਹਿ; ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ ॥

sadaa sadaa har prabh raveh; taa paaveh mokh duaar |1| rahaau |

Sant Singh KhalsaDwell forever and ever upon the Lord God, and you shall find the gate of salvation. ||1||Pause||
Manmohan SinghIf thou ever and ever meditate on the Lord God, then, shalt thou obtain the door of salvation. Pause.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਹੀ ਜੇਕਰ ਤੂੰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰੇਂ, ਤਦ ਤੂੰ ਮੁਕਤੀ ਦੇ ਦਰਵਾਜੇ ਨੂੰ ਪਾ ਲਵੇਗੀਂ। ਠਹਿਰਾਉ।
Fareedkot Teekaਜੇਕਰ ਨਿਤ ਨਿਤ ਹਰਿ ਪ੍ਰਭ ਸੇ ਰਮਣ ਕਰਹਿ ਤੋ (ਮੋਖ ਦੁਆਰੁ) ਗਿਆਨ ਕੋ ਪਾਵੈਗਾ॥੧॥ ਰਹਾਉ ॥
Prof. Sahib Singhਜੇ ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਸਤਾ ਲੱਭ ਲਏਂਗਾ ॥੧॥ ਰਹਾਉ ॥

ਪਦ ਅਰਥ ਰਵਹਿ = (ਜੇ) ਤੂੰ ਸਿਮਰਦਾ ਰਹੇਂ। ਮੋਖ = ਵਿਕਾਰਾਂ ਤੋਂ ਖ਼ਲਾਸੀ ॥੧॥ ਰਹਾਉ ॥

SikhNet (Spanish)logra pasar por la Puerta de la Salvación. (1-Pausa)

ਗੁਣਾ ਕਾ ਨਿਧਾਨੁ ਏਕੁ ਹੈ; ਆਪੇ ਦੇਇ ਤਾ ਕੋ ਪਾਏ ॥

gunaa kaa nidhaan ek hai; aape dee taa ko paae |

Sant Singh KhalsaThe Lord alone is the treasure of virtue; He Himself gives, and then one receives.
Manmohan SinghThe Lord alone is the treasure of virtues and if He Himself gives, then alone can anyone attain them.
Manmohan Singh (Punjabi)ਕੇਵਲ ਸਾਹਿਬ ਹੀ ਖੂਬੀਆਂ ਦਾ ਖਜ਼ਾਨਾ ਹੈ ਜੇਕਰ ਉਹ ਆਪ ਦੇਵੇ, ਤਦ ਹੀ ਉਨ੍ਹਾਂ ਨੂੰ ਕੋਈ ਜਣਾਂ ਹਾਸਲ ਕਰ ਸਕਦਾ ਹੈ।
Fareedkot Teekaਨਾਮ ਆਦ ਗੁਣੋਂ ਕਾ ਆਸਰਾ ਏਕ ਹਰੀ ਹੈ, ਜਬ ਆਪ ਦੇਤਾ ਹੈ ਤਬ ਕੋਈ ਪਾਉਤਾ ਹੈ॥
Prof. Sahib Singhਇਕ ਹਰਿ-ਨਾਮ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਪਰ ਇਸ ਖ਼ਜ਼ਾਨੇ ਨੂੰ ਤਦੋਂ ਹੀ ਕੋਈ ਮਨੁੱਖ ਹਾਸਲ ਕਰਦਾ ਹੈ ਜਦੋਂ ਪ੍ਰਭੂ ਆਪ ਹੀ ਇਹ ਖ਼ਜ਼ਾਨਾ ਦੇਂਦਾ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਦੇਇ = ਦੇਂਦਾ ਹੈ। ਕੋ = ਕੋਈ ਮਨੁੱਖ।

SikhNet (Spanish)El Único Señor es el Tesoro de Virtud; sólo aquél ser a quien el Señor bendice con Sus Bondades,

ਬਿਨੁ ਨਾਵੈ. ਸਭ ਵਿਛੁੜੀ; ਗੁਰ ਕੈ ਸਬਦਿ ਮਿਲਾਏ ॥੨॥

bin naavai. sabh vichhurree; gur kai sabad milaae |2|

Sant Singh KhalsaWithout the Name, all are separated from the Lord; through the Word of the Guru's Shabad, one meets the Lord. ||2||
Manmohan SinghWithout the Name all are separated from the Lord. By Guru's instruction, one meets the Lord.
Manmohan Singh (Punjabi)ਨਾਮ ਦੇ ਬਾਝੋਂ ਸਾਰੇ ਸਾਈਂ ਨਾਲੋਂ ਵਿਛੁੜੇ ਹੋਏ ਹਨ। ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਪ੍ਰਭੂ ਨੂੰ ਮਿਲ ਪੈਂਦਾ ਹੈ।
Fareedkot Teekaਬਿਨਾਂ ਨਾਮ ਸੇ ਸਾਰੀ ਸ੍ਰਿਸ਼ਟੀ ਬਿਛੜੀ ਹੂਈ ਹੈ ਅਰ ਗੁਰ ਉਪਦੇਸ਼ ਦੁਆਰਾ ਨਾਮ ਦੇ ਕਰ ਅਪਨੇ ਸਾਥ ਮਿਲਾਉਤਾ ਹੈ॥੨॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸ੍ਰਿਸ਼ਟੀ ਪਰਮਾਤਮਾ ਤੋਂ ਵਿਛੁੜੀ ਰਹਿੰਦੀ ਹੈ, ਪਰ, ਗੁਰੂ ਦੇ ਸ਼ਬਦ ਵਿਚ ਜੋੜ ਕੇ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੨॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ ॥੨॥

SikhNet (Spanish)las recibe. Sin el Nombre del Señor todos están separados de Su Fuente; la Unión se da a través de la Palabra del Shabd del Guru. (2)

ਮੇਰੀ ਮੇਰੀ ਕਰਦੇ ਘਟਿ ਗਏ; ਤਿਨਾ ਹਥਿ ਕਿਹੁ. ਨ ਆਇਆ ॥

meree meree karade ghatt ge; tinaa hath kihu. na aaeaa |

Sant Singh KhalsaActing in ego, they lose, and nothing comes into their hands.
Manmohan SinghBy practising ego, men have run into loss and nothing has come into their hands.
Manmohan Singh (Punjabi)ਹੰਕਾਰ ਕਰਨ ਦੁਆਰਾ, ਬੰਦੇ ਨੁਕਸਾਨ ਉਠਾ ਗਏ ਹਨ ਅਤੇ ਉਨ੍ਹਾਂ ਦੇ ਹੱਥ ਪੱਲੇ ਕੁਝ ਨਹੀਂ ਪਿਆ।
Fareedkot Teekaਜੋ ਮੇਰੀ ਮੇਰੀ ਕਰਤੇ ਥੇ ਤਿਨ ਕੇ ਸਭ ਸ਼ੁਭ ਗੁਣ ਘਟ ਗਏ, ਉਨ ਕੇ ਹਾਥ ਮੇਂ ਕੁਛ ਭੀ ਨਹੀਂ ਆਇਆ ਅਰਥਾਤ ਉਨ ਕੋ ਸੁਖ ਪ੍ਰਾਪਤ ਨਹੀਂ ਹੂਆ ਹੈ॥
Prof. Sahib Singhਮਾਇਆ ਦੀ ਅਪਣੱਤ ਦੀਆਂ ਗੱਲਾਂ ਕਰ ਕਰ ਕੇ ਜੀਵ ਆਤਮਕ ਜੀਵਨ ਵਿਚ ਕਮਜ਼ੋਰ ਹੁੰਦੇ ਰਹਿੰਦੇ ਹਨ (ਆਤਮਕ ਜੀਵਨ ਦੇ ਸਰਮਾਏ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ।

ਪਦ ਅਰਥ ਘਟਿ ਗਏ = ਆਤਮਕ ਜੀਵਨ ਵਿਚ ਲਿੱਸੇ ਹੁੰਦੇ ਜਾਂਦੇ ਹਨ। ਹਥਿ = ਹੱਥ ਵਿਚ। ਕਿਹੁ = (ਆਤਮਕ ਜੀਵਨ ਵਿਚੋਂ) ਕੁਝ ਭੀ।

SikhNet (Spanish)Aquéllos que tratan de poseer algo, en realidad no poseen nada. Encontrando al Verdadero Guru,

ਸਤਗੁਰਿ ਮਿਲਿਐ ਸਚਿ ਮਿਲੇ; ਸਚਿ ਨਾਮਿ ਸਮਾਇਆ ॥੩॥

satagur miliai sach mile; sach naam samaaeaa |3|

Sant Singh KhalsaMeeting the True Guru, they find Truth, and merge into the True Name. ||3||
Manmohan SinghMeeting the True Guru, man obtains Truth and is merged in the True Name.
Manmohan Singh (Punjabi)ਸੱਚੇ ਗੁਰਾਂ ਨੂੰ ਮਿਲ ਕੇ ਇਨਸਾਨ ਸੱਚ ਨੂੰ ਪਾ ਲੈਂਦਾ ਹੈ ਅਤੇ ਸੱਚੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਸਚ ਨਾਮ ਮੇਂ ਮਿਲੇ ਹੈਂ ਪੁਨਾ ਉਨ ਕਾ ਅੰਤਸਕਰਣ ਸਚੇ ਨਾਮੀ ਮੇਂ ਸਮਾਇਆ ਹੈ॥੩॥
Prof. Sahib Singhਪਰ, ਜੇ ਗੁਰੂ ਮਿਲ ਪਏ ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੩॥

ਪਦ ਅਰਥ ਸਤਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ ॥੩॥

SikhNet (Spanish)uno obtiene la Verdad y se inmerge en el Verdadero Nombre. (3)

ਆਸਾ ਮਨਸਾ ਏਹੁ ਸਰੀਰੁ ਹੈ; ਅੰਤਰਿ ਜੋਤਿ ਜਗਾਏ ॥

aasaa manasaa ehu sareer hai; antar jot jagaae |

Sant Singh KhalsaHope and desire abide in this body, but the Lord's Light shines within as well.
Manmohan SinghHope and desire abide in this body and the Lord's light, too, burns therein.
Manmohan Singh (Punjabi)ਉਮੈਦ ਤੇ ਖਾਹਿਸ਼ ਇਸ ਦੇਹ ਅੰਦਰ ਵਸਦੇ ਹਨ ਅਤੇ ਪ੍ਰਭੂ ਦਾ ਪ੍ਰਕਾਸ਼ ਭੀ ਉਸ ਅੰਦਰ ਜਗਦਾ ਹੈ।
Fareedkot Teekaਜੋ ਮਨਮੁਖ ਸਰੀਰ ਧਾਰੀ ਹੈਂ ਤਿਨ ਕੀ (ਮਨਸਾ) ਬੁਧ ਮੇਂ ਆਸਾ ਲਗੀ ਰਹੀ ਹੈ ਔਰ ਜੋ ਗੁਰਮੁਖ ਹੈਂ ਤਿਨ ਕੇ ਅੰਤਸਕਰਣ ਮੇਂ ਪ੍ਰਕਾਸ਼ ਹੋ ਰਹਾ ਹੈ॥
Prof. Sahib Singhਮਨੁੱਖ ਦਾ ਇਹ ਸਰੀਰ ਆਸਾ ਅਤੇ ਮਨਸਾ (ਨਾਲ ਬੱਝਾ ਰਹਿੰਦਾ) ਹੈ, (ਗੁਰੂ ਇਸ ਦੇ) ਅੰਦਰ ਆਤਮਕ ਜੀਵਨ ਦੀ ਰੌਸ਼ਨੀ ਪੈਦਾ ਕਰਦਾ ਹੈ।

ਪਦ ਅਰਥ ਮਨਸਾ = ਮਨ ਦਾ ਫੁਰਨਾ {मनीषा}। ਜੋਤਿ ਜਗਾਏ = ਆਤਮਕ ਜੀਵਨ ਦੀ ਰੌਸ਼ਨੀ ਕਰ ਦੇਂਦਾ ਹੈ।

SikhNet (Spanish)Nuestro cuerpo es conducido por el deseo y la esperanza, pero la Luz del Señor también está prendida en el interior.

ਨਾਨਕ. ਮਨਮੁਖਿ ਬੰਧੁ ਹੈ; ਗੁਰਮੁਖਿ. ਮੁਕਤਿ ਕਰਾਏ ॥੪॥੩॥

naanak. manamukh bandh hai; guramukh. mukat karaae |4|3|

Sant Singh KhalsaO Nanak, the self-willed manmukhs remain in bondage; the Gurmukhs are liberated. ||4||3||
Manmohan SinghNanak, the self-wards remain in bondage and the Guru-wards the Lord emancipates.
Manmohan Singh (Punjabi)ਨਾਨਕ, ਆਪ-ਹੁਦਰੇ ਕੈਦ ਵਿੱਚ ਰਹਿੰਦੇ ਹਨ ਅਤੇ ਗੁਰੂ-ਸਮਰਪਣਾ ਨੂੰ ਪ੍ਰਭੂ ਬੰਦ-ਖਲਾਸ ਕਰ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਤੇ ਮਨਮੁਖ ਆਸਾ ਕਰ ਕੇ ਬੰਧਨੋਂ ਮੇਂ ਪੜੇ ਹੈਂ ਅਰ ਬਬੇਕ ਨੇ ਗੁਰਮੁਖ ਸੰਸਾਰ ਸੇ ਮੁਕਤ ਕਰਾਏ ਗਏ ਹੈਂ॥੪॥੩॥
Prof. Sahib Singhਹੇ ਨਾਨਕ! ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੇ ਰਾਹ ਵਿਚ (ਆਸਾ ਮਨਸਾ ਦੀ) ਰੋਕ ਪਈ ਰਹਿੰਦੀ ਹੈ, ਪਰ, ਗੁਰੂ ਦੀ ਸਰਨ ਪਏ ਮਨੁੱਖ ਨੂੰ ਖ਼ਲਾਸੀ ਮਿਲ ਜਾਂਦੀ ਹੈ ॥੪॥੩॥

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਬੰਧੁ = ਬੰਨ੍ਹ, ਰੋਕ। ਮੁਕਤਿ = (ਵਿਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ॥੪॥੩॥

SikhNet (Spanish)Dice Nanak, los hombres llenos de ego son amarrados a Maya, mientras los Gurmukjs son emancipados. (4‑3)

Open this shabad →

Shabad Guru Amardas Ji Raag Vadhans

ਵਡਹੰਸੁ ਮਹਲਾ ੩ ॥

vaddahans mahalaa 3 |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਸੋਹਾਗਣੀ ਸਦਾ ਮੁਖੁ ਉਜਲਾ; ਗੁਰ ਕੈ ਸਹਜਿ ਸੁਭਾਇ ॥

sohaaganee sadaa mukh ujalaa; gur kai sehaj subhaae |

Sant Singh KhalsaThe faces of the happy soul-brides are radiant forever; through the Guru, they are peacefully poised.
Manmohan SinghEver bright is the face of the happy brides, who through the Guru, remain sober-minded.
Manmohan Singh (Punjabi)ਹਮੇਸ਼ਾਂ ਨੂਰਾਨੀ ਹੈ ਚਿਹਰਾ ਸੁਹਾਗਣੀਆਂ ਦਾ ਜੋ ਗੁਰਾਂ ਦੇ ਰਾਹੀਂ ਸੀਤਲ ਸੁਭਾਵ ਵਾਲੀਆਂ ਹੁੰਦੀਆਂ ਹਨ।
Fareedkot Teekaਗੁਰਮੁਖਿ ਸੋਹਾਗਣੀਓਂ ਕਾ ਸਦੀਵਕਾਲ ਮੁਖ ਉਜਲਾ ਰਹਿਤਾ ਹੈ ਅਰ ਗੁਰ ਉਪਦੇਸ ਕਰ ਕੇ ਤਿਨ ਕਾ (ਸਹਜਿ) ਸਾਂਤਿ ਸੁਭਾਇ ਹੂਆ ਹੈ॥
Prof. Sahib Singhਪ੍ਰਭੂ-ਪਤੀ ਨੂੰ ਸਿਰ ਉੱਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ ਜੀਵ-ਇਸਤ੍ਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ ਤੇ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਟਿਕੀਆਂ ਰਹਿੰਦੀਆਂ ਹਨ।

ਪਦ ਅਰਥ ਸੋਹਾਗਣੀ = ਸੁਹਾਗ-ਭਾਗ ਵਾਲੀਆਂ, ਪ੍ਰਭੂ-ਪਤੀ ਨੂੰ ਸਿਰ ਉਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ। ਉਜਲਾ = ਰੋਸ਼ਨ। ਗੁਰ ਕੈ = ਗੁਰੂ ਦੇ ਸ਼ਬਦ ਦੀ ਬਰਕਤਿ ਨਾਲ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)Pura es la Continencia de la verdadera Esposa; siendo adornada con la Paz del Guru.

ਸਦਾ ਪਿਰੁ ਰਾਵਹਿ ਆਪਣਾ; ਵਿਚਹੁ ਆਪੁ ਗਵਾਇ ॥੧॥

sadaa pir raaveh aapanaa; vichahu aap gavaae |1|

Sant Singh KhalsaThey enjoy their Husband Lord constantly, eradicating their ego from within. ||1||
Manmohan SinghEradicating their ego from within, they ever enjoy her Beloved.
Manmohan Singh (Punjabi)ਉਹ ਹੰਕਾਰ ਨੂੰ ਆਪਣੇ ਅੰਦਰੋਂ ਦੂਰ ਕਰ ਕੇ ਹਮੇਸ਼ਾਂ ਆਪਣੇ ਪ੍ਰੀਤਮ ਨੂੰ ਮਾਣਦੀਆਂ ਹਨ।
Fareedkot Teekaਸਦੀਵਕਾਲ ਅਪਨੇ ਹਰਿ ਪਿਰ ਸੇ ਰਮਣ ਕਰਤੀ ਹੈਂ, ਇਸੀ ਸੇ ਤਿਨੋਂ ਨੇ ਅੰਤਸਕਰਣ ਕੇ ਬੀਚ ਸੇ ਆਪਾ ਭਾਉ ਦੂਰ ਕਰ ਦੀਆ ਹੈ॥੧॥
Prof. Sahib Singhਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਸੰਭਾਲ ਰੱਖਦੀਆਂ ਹਨ ॥੧॥

ਪਦ ਅਰਥ ਪਿਰੁ = ਖਸਮ। ਰਾਵਹਿ = ਹਿਰਦੇ ਵਿਚ ਸੰਭਾਲ ਰੱਖਦੀਆਂ ਹਨ। ਆਪੁ = ਆਪਾ-ਭਾਵ ॥੧॥

SikhNet (Spanish)Así ella goza de su Señor erradicando siempre su ego. (1)

ਮੇਰੇ ਮਨ; ਤੂ ਹਰਿ ਹਰਿ ਨਾਮੁ ਧਿਆਇ ॥

mere man; too har har naam dhiaae |

Sant Singh KhalsaO my mind, meditate on the Name of the Lord, Har, Har.
Manmohan SinghO my mind, meditate, thou on the Lord God's Name.
Manmohan Singh (Punjabi)ਹੇ ਮੇਰੇ ਮਨੂਏ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਤੂੰ ਹਰਿ ਹਰਿ ਨਾਮੁ ਕਾ ਧਿਆਉਨਾ ਕਰ॥
Prof. Sahib Singhਹੇ ਮੇਰੇ ਮਨ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ।
SikhNet (Spanish)Oh mi mente, contempla siempre al Señor,

ਸਤਗੁਰਿ ਮੋ ਕਉ; ਹਰਿ ਦੀਆ ਬੁਝਾਇ ॥੧॥ ਰਹਾਉ ॥

satagur mo kau; har deea bujhaae |1| rahaau |

Sant Singh KhalsaThe True Guru has led me to understand the Lord. ||1||Pause||
Manmohan SinghThe true Guru has made me realise the Lord. Pause.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਪ੍ਰਭੂ ਅਨੁਭਵ ਕਰਾ ਦਿੱਦਾ ਹੈ। ਠਹਿਰਾਉ।
Fareedkot Teekaਯਹ ਸਤਿਗੁਰੋਂ ਨੇ ਮੁਝ ਕੋ ਹਰ ਪ੍ਰਕਾਰ ਸੇ ਸਮਝਾਇ ਦੀਆ ਹੈ॥੧॥ ਰਹਾਉ ॥
Prof. Sahib Singhਗੁਰੂ ਨੇ ਮੈਨੂੰ ਹਰਿ-ਨਾਮ (ਸਿਮਰਨ) ਦੀ ਸੂਝ ਦੇ ਦਿੱਤੀ ਹੈ ॥੧॥ ਰਹਾਉ ॥

ਪਦ ਅਰਥ ਸਤਗੁਰਿ = ਗੁਰੂ ਨੇ। ਮੋ ਕਉ = ਮੈਨੂੰ ॥੧॥ ਰਹਾਉ ॥

SikhNet (Spanish)pues el Verdadero Guru te ha hecho Sabio en esto. (1‑Pausa)

ਦੋਹਾਗਣੀ ਖਰੀਆ ਬਿਲਲਾਦੀਆ; ਤਿਨਾ. ਮਹਲੁ ਨ ਪਾਇ ॥

dohaaganee khareea bilalaadeea; tinaa. mehal na paae |

Sant Singh KhalsaThe abandoned brides cry out in their suffering; they do not attain the Mansion of the Lord's Presence.
Manmohan SinghThe deserted wives bewail profusely as they attain not their Lord.
Manmohan Singh (Punjabi)ਛੁੱਟੜ ਘਣਾ ਵਿਰਲਾਪ ਕਰਦੀਆਂ ਹਨ। ਉਹ ਆਪਣੇ ਸੁਆਮੀ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਕਰਦੀਆਂ।
Fareedkot Teekaਮਨਮੁਖ ਜੋ ਦੋਹਾਗਣੀ ਹੈ, ਸੋ ਅਤੀ ਬ੍ਰਿਲਾਪ ਕਰਤੀ ਰਹਿਤੀ ਹੈ ਕਿਉਂਕਿ ਤਿਨੋਂ ਨੇ (ਮਹਲੁ) ਸਰੂਪ ਕੋ ਨਹੀਂ ਪਾਯਾ ਹੈ॥
Prof. Sahib Singhਪਰ ਛੁੱਟੜ ਜੀਵ-ਇਸਤ੍ਰੀਆਂ ਬਹੁਤ ਦੁਖੀ ਰਹਿੰਦੀਆਂ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ।

ਪਦ ਅਰਥ ਖਰੀਆ = ਬਹੁਤ। ਮਹਲੁ = ਪ੍ਰਭੂ ਦੀ ਹਜ਼ੂਰੀ।

SikhNet (Spanish)Los desertores sufren de angustia, y no logran llegar al Castillo del Señor.

ਦੂਜੈ ਭਾਇ ਕਰੂਪੀ; ਦੂਖੁ ਪਾਵਹਿ. ਆਗੈ ਜਾਇ ॥੨॥

doojai bhaae karoopee; dookh paaveh. aagai jaae |2|

Sant Singh KhalsaIn the love of duality, they appear so ugly; they suffer in pain as they go to the world beyond. ||2||
Manmohan SinghOwing to another's love, they look ugly and going to the world beyond, they suffer pain.
Manmohan Singh (Punjabi)ਹੋਰਸ ਦੀ ਪ੍ਰੀਤ ਦੇ ਕਾਰਨ, ਉਹ ਕੋਝੀਆਂ ਦਿਸਦੀਆਂ ਹਨ ਅਤੇ ਪ੍ਰਲੋਕ ਵਿੱਚ ਜਾ ਕੇ ਉਹ ਦੁੱਖ ਉਠਾਉਂਦੀਆਂ ਹਨ।
Fareedkot Teekaਦ੍ਵੈਤ ਭਾਉਨਾ ਕਰ ਕੇ ਖੋਟੇ ਰੂਪ ਵਾਲੀ ਆਗੇ, ਭਾਵ ਪ੍ਰਲੋਕ ਮੇਂ ਜਾਇਕਰ ਭੀ ਦੁਖ ਪਾਉਤੀ ਹੈ॥੨॥
Prof. Sahib Singhਮਾਇਆ ਦੇ ਮੋਹ ਵਿਚ ਗ਼ਲਤਾਨ ਰਹਿਣ ਕਰ ਕੇ ਉਹ ਕੋਝੇ ਆਤਮਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ, ਪਰਲੋਕ ਵਿਚ ਜਾ ਕੇ ਭੀ ਉਹ ਦੁੱਖ ਹੀ ਸਹਾਰਦੀਆਂ ਹਨ ॥੨॥

ਪਦ ਅਰਥ ਕਰੂਪੀ = ਕੋਝੇ (ਆਤਮਕ) ਰੂਪ ਵਾਲੀਆਂ, ਕੋਝੇ ਆਤਮਕ ਜੀਵਨ ਵਾਲੀਆਂ। ਆਗੈ = ਪਰਲੋਕ ਵਿਚ। ਜਾਇ = ਜਾ ਕੇ ॥੨॥

SikhNet (Spanish)Desviados por el otro, se ven horribles y salvajes, y sufren penas en el más allá. (2)

ਗੁਣਵੰਤੀ ਨਿਤ ਗੁਣ ਰਵੈ; ਹਿਰਦੈ ਨਾਮੁ ਵਸਾਇ ॥

gunavantee nit gun ravai; hiradai naam vasaae |

Sant Singh KhalsaThe virtuous soul-bride constantly chants the Glorious Praises of the Lord; she enshrines the Naam, the Name of the Lord, within her heart.
Manmohan SinghThe Virtuous one ever utters Lord's praise, and in her mind enshrines the Lord's Name.
Manmohan Singh (Punjabi)ਨੇਕੀ-ਨਿਪੁੰਨ ਪਤਨੀ ਸਦਾ ਸਾਈਂ ਦਾ ਜੱਸ ਉਚਾਰਨ ਕਰਦੀ ਹੈ ਤੇ ਆਪਣੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾਉਂਦੀ ਹੈ।
Fareedkot Teekaਜੋ ਗੁਣਵੰਤੀ ਹੈ, ਸੋ ਹਿਰਦ੍ਯ ਮੇਂ ਨਾਮ ਕੋ ਬਸਾਇਕਰ ਨਿਤੰਪ੍ਰਤਿ ਪ੍ਯਾਰੇ ਕੇ ਗੁਣੋਂ ਮੇਂ ਰਮਣ ਕਰਤੀ ਹੈ॥
Prof. Sahib Singhਗੁਣਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਪ੍ਰਭੂ-ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣ ਯਾਦ ਕਰਦੀ ਰਹਿੰਦੀ ਹੈ।

ਪਦ ਅਰਥ ਰਵੈ = ਚੇਤੇ ਰੱਖਦੀ ਹੈ। ਵਸਾਇ = ਵਸਾ ਕੇ।

SikhNet (Spanish)La mujer virtuosa recita la Alabanza del Señor y enaltece Su Nombre en su mente.

ਅਉਗਣਵੰਤੀ ਕਾਮਣੀ; ਦੁਖੁ ਲਾਗੈ ਬਿਲਲਾਇ ॥੩॥

aauganavantee kaamanee; dukh laagai bilalaae |3|

Sant Singh KhalsaThe unvirtuous woman suffers, and cries out in pain. ||3||
Manmohan SinghThe sinful bride suffers pain and bewails.
Manmohan Singh (Punjabi)ਪਾਪ ਭਰੀ ਪਤਨੀ ਕਸ਼ਟ ਝੱਲਦੀ ਹੈ ਅਤੇ ਵਿਰਲਾਪ ਕਰਦੀ ਹੈ।
Fareedkot Teekaਔਰ ਜੋ ਇਸਤ੍ਰੀ ਅਉਗਣਵੰਤੀ ਹੈ, ਜਬ ਤਿਨ ਕੋ ਦੁਖ ਲਗਤਾ ਹੈ ਤਬ ਬ੍ਰਿਲਾਪ ਕਰਤੀ ਹੈ॥੩॥
Prof. Sahib Singhਪਰ ਔਗੁਣਾਂ-ਭਰੀ ਜੀਵ-ਇਸਤ੍ਰੀ ਨੂੰ ਦੁੱਖ ਚੰਬੜਿਆ ਰਹਿੰਦਾ ਹੈ ਉਹ ਸਦਾ ਵਿਲਕਦੀ ਰਹਿੰਦੀ ਹੈ ॥੩॥

ਪਦ ਅਰਥ ਕਾਮਣੀ = (ਜੀਵ-) ਇਸਤ੍ਰੀ ॥੩॥

SikhNet (Spanish)Pero la que tiene maldad en su mente, sufre dolor y se acongoja. (3)

ਸਭਨਾ ਕਾ ਭਤਾਰੁ. ਏਕੁ ਹੈ ਸੁਆਮੀ; ਕਹਣਾ. ਕਿਛੂ ਨ ਜਾਇ ॥

sabhanaa kaa bhataar. ek hai suaamee; kahanaa. kichhoo na jaae |

Sant Singh KhalsaThe One Lord and Master is the Husband Lord of all; His Praises cannot be expressed.
Manmohan SinghThe One Lord is the spouse of all. His praise is beyond expression.
Manmohan Singh (Punjabi)ਇਕ ਸਾਹਿਬ ਹੀ ਸਾਰਿਆਂ ਦਾ ਕੰਤ ਹੈ। ਉਸ ਦੀ ਕੀਰਤੀ ਵਰਨਣ ਨਹੀਂ ਕੀਤੀ ਜਾ ਸਕਦੀ।
Fareedkot Teekaਦੁਹਾਗਣੀ ਸੁਹਾਗਨੀ ਸਭ ਕਾ ਸ੍ਵਾਮੀ ਵਹੁ ਏਕ ਹੀ ਹੈ, ਇਸ ਸੇ ਇਸ ਪ੍ਰਕਾਰ ਕਰ ਔਰੁ ਇਸ ਪ੍ਰਕਾਰ ਨ ਕਰ ਯਹ ਕੁਛੁ ਕਹਾਂ ਨਹੀਂ ਜਾਤਾ॥
Prof. Sahib Singhਸਭਨਾਂ ਦਾ ਖਸਮ ਇਕ ਪਰਮਾਤਮਾ ਮਾਲਕ ਹੀ ਹੈ, ਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿਉਂ ਕੋਈ ਸੁਹਾਗਣਾਂ ਹਨ ਤੇ ਕੋਈ ਦੋਹਾਗਣਾਂ ਹਨ)।

ਪਦ ਅਰਥ ਭਤਾਰੁ = ਖਸਮ।

SikhNet (Spanish)El Esposo de todos es el Señor; Su Alabanza es Inefable.

ਨਾਨਕ. ਆਪੇ ਵੇਕ ਕੀਤਿਅਨੁ; ਨਾਮੇ ਲਇਅਨੁ ਲਾਇ ॥੪॥੪॥

naanak. aape vek keetian; naame leian laae |4|4|

Sant Singh KhalsaO Nanak, He has separated some from Himself, while others are to His Name. ||4||4||
Manmohan SinghNanak, the Lord has separated some from Himself, and some He has attached with His Name.
Manmohan Singh (Punjabi)ਨਾਨਕ ਕਈਆਂ ਨੂੰ ਸੁਆਮੀ ਨੇ ਆਪਣੇ ਨਾਲੋਂ ਵੱਖ ਕਰ ਛੱਡਿਆ ਹੈ ਅਤੇ ਕਈਆਂ ਨੂੰ ਉਸ ਨੇ ਆਪਣੇ ਨਾਮ ਨਾਲ ਜੋੜ ਦਿਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਆਪ ਹੀ (ਵੇਕ ਕੀਤਿਅਨੁ) ਜੀਵ ਭਿੰਨ ਭਿੰਨ ਕਰੇ ਹੈਂ। ਮਨਮੁਖੋਂ ਕੋ ਨਾਮ ਸੇ ਰਹਿਤ ਕੀਆ ਹੈ ਔਰ ਗੁਰਮੁਖੋਂ ਕੋ ਅਪਨੇ ਨਾਮ ਮੇਂ ਲਾਇ ਲੀਆ ਹੈ॥੪॥੪॥
Prof. Sahib Singhਹੇ ਨਾਨਕ! ਪ੍ਰਭੂ ਨੇ ਆਪ ਹੀ ਜੀਵਾਂ ਨੂੰ ਵਖ ਵਖ ਸੁਭਾਵ ਵਾਲੇ ਬਣਾ ਦਿੱਤਾ ਹੈ, ਉਸ ਨੇ ਆਪ ਹੀ ਜੀਵ ਆਪਣੇ ਨਾਮ ਵਿਚ ਜੋੜੇ ਹੋਏ ਹਨ ॥੪॥੪॥

ਪਦ ਅਰਥ ਵੇਕ = ਵਖ ਵਖ ਸੁਭਾਉ ਵਾਲੇ। ਕੀਤਿਅਨੁ = ਉਸ ਨੇ ਬਣਾ ਦਿੱਤੇ ਹਨ। ਨਾਮੇ = ਨਾਮ ਵਿਚ। ਲਇਅਨੁ ਲਾਇ = ਉਸ ਨੇ ਲਾ ਲਏ ਹਨ ॥੪॥੪॥

SikhNet (Spanish)Dice Nanak, a algunos el Señor los aleja de Él, mientras que a otros los abraza a Su Pecho. (4‑4)

Open this shabad →

Shabad Guru Amardas Ji Raag Vadhans

ਵਡਹੰਸੁ ਮਹਲਾ ੩ ॥

vaddahans mahalaa 3 |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਅੰਮ੍ਰਿਤ ਨਾਮੁ ਸਦ ਮੀਠਾ ਲਾਗਾ; ਗੁਰਸਬਦੀ ਸਾਦੁ ਆਇਆ ॥

amrit naam sad meetthaa laagaa; gurasabadee saad aaeaa |

Sant Singh KhalsaThe Ambrosial Nectar of the Naam is always sweet to me; through the Word of the Guru's Shabad, I come to taste it.
Manmohan SinghThe Name Nectar is ever sweet unto me and by Guru's instruction I have enjoyed its relish.
Manmohan Singh (Punjabi)ਅੰਮ੍ਰਿਤ ਨਾਮ ਮੈਨੂੰ ਹਮੇਸ਼ਾਂ ਮਿੱਠਾ ਲਗਦਾ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਇਸ ਦਾ ਸੁਆਦ ਮਾਣਿਆ ਹੈ।
Fareedkot Teekaਅੰਮ੍ਰਿਤ ਨਾਮੁ ਮੁਝ ਕੋ ਨਿਤ੍ਯ ਮੀਠਾ ਲਾਗਾ ਹੈ ਅਰੁ ਗੁਰੋਂ ਕੇ ਉਪਦੇਸ ਮੇਂ ਹੀ ਅੰਮ੍ਰਿਤ ਨਾਮ ਕਾ ਸ੍ਵਾਦ ਆਇਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ ਹਰਿ-ਨਾਮ ਦਾ ਸੁਆਦ ਆਉਣ ਲੱਗ ਪਿਆ ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਮਿੱਠਾ ਲੱਗਣ ਲੱਗ ਪਿਆ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਸਦ = ਸਦਾ। ਸਬਦੀ = ਸ਼ਬਦੀ ਦੀ ਰਾਹੀਂ। ਸਾਦੁ = ਸੁਆਦ, ਆਨੰਦ।

SikhNet (Spanish)El Nombre Ambrosial del Señor es siempre dulce para mí; a través de la Palabra del Shabd del Guru, uno Lo prueba.

ਸਚੀ ਬਾਣੀ ਸਹਜਿ ਸਮਾਣੀ; ਹਰਿ ਜੀਉ ਮਨਿ ਵਸਾਇਆ ॥੧॥

sachee baanee sehaj samaanee; har jeeo man vasaaeaa |1|

Sant Singh KhalsaThrough the True Word of the Guru's Bani, I am merged in peace and poise; the Dear Lord is enshrined in the mind. ||1||
Manmohan SinghThrough the True hymns of the Guru, man is merged into equipoise and the reverend Lord is enshrined in the mind.
Manmohan Singh (Punjabi)ਸੱਚੀ ਗੁਰਬਾਣੀ ਦੇ ਰਾਹੀਂ ਇਨਸਾਨ ਅਡੋਲਤਾ ਵਿੱਚ ਲੀਨ ਹੋ ਜਾਂਦਾ ਹੈ ਅਤੇ ਮਾਣਨੀਯ ਮਾਲਕ ਉਸ ਦੇ ਹਿਰਦੇ ਅੰਦਰ ਟਿੱਕ ਜਾਂਦਾ ਹੈ।
Fareedkot Teekaਗੁਰ ਉਪਦੇਸ ਰੂਪ ਸਚੀ ਬਾਣੀ ਕਰ ਕੇ ਬ੍ਰਿਤੀ ਗ੍ਯਾਨ ਮੇਂ ਸਮਾਈ ਹੈ ਅਰਥਾਤ ਚੇਤਨਾਕਾਰ ਹੂਈ ਹੈ ਔਰ ਹਰਿ ਜੀ ਕੋ ਮਨ ਮੇਂ ਬਸਾਯਾ ਹੈ॥੧॥
Prof. Sahib Singhਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਅਡੋਲਤਾ ਵਿਚ ਉਸ ਦੀ ਲੀਨਤਾ ਹੋ ਗਈ ਤੇ ਉਸ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਪ੍ਰੋ ਲਿਆ ॥੧॥

ਪਦ ਅਰਥ ਸਚੀ ਬਾਣੀ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਮਨਿ = ਮਨ ਵਿਚ ॥੧॥

SikhNet (Spanish)A través de la Palabra Verdadera, uno se inmerge en el Equilibrio y el Señor es enaltecido en la mente. (1)

ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥

har kar kirapaa sataguroo milaaeaa |

Sant Singh KhalsaThe Lord, showing His Mercy, has caused me to meet the True Guru.
Manmohan SinghShowing His mercy, God has made me meet the True Guru.
Manmohan Singh (Punjabi)ਆਪਣੀ ਮਿਹਰ ਧਾਰ ਕੇ ਵਾਹਿਗੁਰੂ ਨੇ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦਿੱਤਾ ਹੈ।
Fareedkot Teekaਹਰਿ ਨੇ ਕ੍ਰਿਪਾ ਕਰ ਕੇ ਸਤਿਗੁਰੂ ਮਿਲਾਯਾ ਹੈ॥
Prof. Sahib Singhਪਰਮਾਤਮਾ ਨੇ ਕਿਰਪਾ ਕਰ ਕੇ (ਜਿਸ ਮਨੁੱਖ ਨੂੰ) ਗੁਰੂ ਮਿਲਾ ਦਿੱਤਾ,

ਪਦ ਅਰਥ ਕਰਿ = ਕਰ ਕੇ।

SikhNet (Spanish)El Señor, en Su Misericordia, nos va conduciendo de la mano hasta el Verdadero Guru,

ਪੂਰੈ ਸਤਗੁਰਿ; ਹਰਿ ਨਾਮੁ ਧਿਆਇਆ ॥੧॥ ਰਹਾਉ ॥

poorai satagur; har naam dhiaaeaa |1| rahaau |

Sant Singh KhalsaThrough the Perfect True Guru, I meditate on the Name of the Lord. ||1||Pause||
Manmohan SinghThrough the perfect Satguru I have contemplated over the God's Name. Pause.
Manmohan Singh (Punjabi)ਪੂਰਨ ਸਤਿਗੁਰਾਂ ਦੇ ਰਾਹੀਂ ਮੈਂ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ। ਠਹਿਰਾਉ।
Fareedkot Teekaਪੂਰੇ ਸਤਿਗੁਰੋਂ ਕੇ ਕ੍ਰਿਪਾ ਕਰਨੇ ਸੇ ਮੈਨੇ ਹਰਿ ਹਰਿ ਨਾਮੁ ਧਿਆਇਆ ਹੈ॥੧॥ ਰਹਾਉ ॥
Prof. Sahib Singhਉਸ ਨੇ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥ ਰਹਾਉ ॥

ਪਦ ਅਰਥ ਸਤਗੁਰਿ = ਗੁਰੂ ਦੀ ਰਾਹੀਂ ॥੧॥ ਰਹਾਉ ॥

SikhNet (Spanish)y por la Gracia del Guru habitamos en el Naam. (1‑Pausa)

ਬ੍ਰਹਮੈ ਬੇਦ ਬਾਣੀ ਪਰਗਾਸੀ; ਮਾਇਆ ਮੋਹ ਪਸਾਰਾ ॥

brahamai bed baanee paragaasee; maaeaa moh pasaaraa |

Sant Singh KhalsaThrough Brahma, the hymns of the Vedas were revealed, but the love of Maya spread.
Manmohan SinghThrough Brahma, the hymns of the Vedas were revealed, however, he extended the love of mammon.
Manmohan Singh (Punjabi)ਬ੍ਰਹਮੇ ਦੇ ਰਾਹੀਂ ਵੇਦ ਦੇ ਮੰਤ੍ਰ ਪ੍ਰਗਟ ਹੋਏ। ਉਸ ਨੇ ਦੁਨਿਆਵੀ ਪਦਾਰਥਾਂ ਦੀ ਲਗਨ ਵਧੇਰੇ ਖਿਲਾਰ ਦਿੱਤੀ।
Fareedkot Teekaਜਿਸ ਬ੍ਰਹਮੇਂ ਨੇ ਬੇਦ ਬਾਣੀ ਪ੍ਰਕਾਸੀ, ਭਾਵ ਪ੍ਰਗਟ ਕਰੀ ਹੈ, ਸੋ ਤਿਸ ਨੇ ਮਾਯਾ ਕਾ ਹੀ ਮੋਹ ਕਰ ਕੇ ਪਸਾਰਾ ਕੀਆ ਹੈ॥
Prof. Sahib Singh(ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ।

ਪਦ ਅਰਥ ਬ੍ਰਹਮੈ = ਬ੍ਰਹਮਾ ਨੇ। ਪਸਾਰਾ = ਖਿਲਾਰਾ।

SikhNet (Spanish)A través de Brahma se hizo la luz de los Vedas, pero Brahma estaba sumergido en el regazo de Maya y del deseo.

ਮਹਾਦੇਉ ਗਿਆਨੀ. ਵਰਤੈ ਘਰਿ ਆਪਣੈ; ਤਾਮਸੁ ਬਹੁਤੁ ਅਹੰਕਾਰਾ ॥੨॥

mahaadeo giaanee. varatai ghar aapanai; taamas bahut ahankaaraa |2|

Sant Singh KhalsaThe wise one, Shiva, remains absorbed in himself, but he is engrossed in dark passions and excessive egotism. ||2||
Manmohan SinghThe seer Shiva remain absorbed in himself and he is engrossed in excessive wrath and pride.
Manmohan Singh (Punjabi)ਗਿਆਨਵਾਨ ਸ਼ਿਵਜੀ ਆਪਣੇ ਆਪ ਵਿੱਚ ਲੀਨ ਰਹਿੰਦਾ ਹੈ। ਉਹ ਵੱਡੇ ਗੁੱਸੇ ਅਤੇ ਹੰਕਾਰ ਅੰਦਰ ਖੱਚਤ ਹੈ।
Fareedkot Teekaਔਰ ਜੋ ਮਹਾ ਦੇਉ ਗਿਆਨੀ ਹੈ, ਸੋ ਅਪਨੇ ਸਰੂਪ ਮੇਂ ਬਰਤ ਰਹਾ, ਭਾਵ ਇਸਥਿਤ ਰਹਿਤਾ ਹੈ ਔਰ ਤਿਸ ਮੇਂ (ਤਾਮਸੁ) ਤਮੋ ਗੁਣ ਕੀ ਅਧਿਕਤਾ ਸੇ ਅਹੰਕਾਰ ਬਹੁਤ ਹੋ ਰਹਾ ਹੈ॥੨॥
Prof. Sahib Singh(ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿਚ ਮਸਤ ਰਹਿੰਦਾ ਹੈ, ਪਰ ਉਸ ਦੇ ਅੰਦਰ ਭੀ ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ ॥੨॥

ਪਦ ਅਰਥ ਮਹਾਦੇਉ = ਸ਼ਿਵ। ਵਰਤੈ = ਮਸਤ ਰਹਿੰਦਾ ਹੈ। ਘਰਿ = ਹਿਰਦੇ-ਘਰ ਵਿਚ। ਤਾਮਸੁ = ਕ੍ਰੋਧ ॥੨॥

SikhNet (Spanish)Shiva, el gran gnóstico, se absorbió en sí mismo, pero también estaba lleno de enojo y de ego. (2)

ਕਿਸਨੁ ਸਦਾ ਅਵਤਾਰੀ ਰੂਧਾ; ਕਿਤੁ ਲਗਿ ਤਰੈ ਸੰਸਾਰਾ ॥

kisan sadaa avataaree roodhaa; kit lag tarai sansaaraa |

Sant Singh KhalsaVishnu is always busy reincarnating himself - who will save the world?
Manmohan SinghVishnu is ever busy in reincarnating himself. So by whose association is the world to be emancipated?
Manmohan Singh (Punjabi)ਵਿਸ਼ਨੂੰ ਹਮੇਸ਼ਾਂ ਅਉਤਾਰ ਹੋ ਉਤਰਨ ਵਿੱਚ ਰੁੱਝਿਆ ਰਹਿੰਦਾ ਹੈ। ਜਗਤ ਦਾ ਪਾਰ ਉਤਾਰਾ ਕਿਸ ਦੀ ਸੰਗਤ ਨਾਲ ਹੋਵੇ?
Fareedkot Teeka(ਕਿਸਨੁ) ਬਿਸਨ ਸਦੀਵਕਾਲ ਅਵਤਾਰ ਧਾਰਨ ਕਰਨੇ ਹੀ ਮੇਂ ਰੁਕਾ ਹੂਆ ਹੈ, ਭਾਵ ਯਹਿ ਕਿ ਅਪਨੇ ਬਲ ਛਲ ਸੇ ਪ੍ਰਜਾ ਕੀ ਰਖ੍ਯਾ ਮੇਂ ਰੁਕਾ ਹੈ। ਅਬ ਬਤਾਓ ਗੁਰੋਂ ਸੇ ਬਿਨਾਂ ਕਿਸ ਕੋ ਉਪਦੇਸ ਮੇਂ ਲਗ ਕਰ ਸੰਸਾਰੁ ਤਰੈ, ਭਾਵ ਇਨ ਤੀਨੋਂ ਦੇਵਤਾਓਂ ਕੋ ਉਪਦੇਸ ਕਰਨੇ ਕਾ ਅਵਿਕਾਸ਼ ਨਹੀਂ ਹੈ॥
Prof. Sahib Singhਵਿਸ਼ਨੂ ਸਦਾ ਅਵਤਾਰ ਧਾਰਨ ਵਿਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ ਤਾਂ (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ?

ਪਦ ਅਰਥ ਕਿਸਨੁ = ਵਿਸ਼ਨੂ। ਰੂਧਾ = ਰੁੱਝਾ ਰਹਿੰਦਾ ਹੈ। ਕਿਤੁ ਲਗਿ = ਕਿਸ ਦੀ ਚਰਨੀਂ ਲੱਗ ਕੇ?

SikhNet (Spanish)Vishnú, a veces llamado el Señor Krishna, estaba encadenado también a la encarnación; ¿cómo podría alguno de ellos emancipar al mundo?

ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ; ਚੂਕੈ ਮੋਹ ਗੁਬਾਰਾ ॥੩॥

guramukh giaan rate jug antar; chookai moh gubaaraa |3|

Sant Singh KhalsaThe Gurmukhs are imbued with spiritual wisdom in this age; they are rid of the darkness of emotional attachment. ||3||
Manmohan SinghThe Guru-ward are imbued with gnosis in this age and they are rid of the darkness of worldly love.
Manmohan Singh (Punjabi)ਇਸ ਜੁੱਗ ਅੰਦਰ ਗੁਰੂ-ਅਨੁਸਾਰੀ ਬ੍ਰਹਿਮ ਵੀਚਾਰ ਨਾਲ ਰੰਗੇ ਹੋਏ ਹਨ ਅਤੇ ਉਹ ਸੰਸਾਰੀ ਮਮਤਾ ਦੇ ਅਨ੍ਹੇਰੇ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਤਾਂ ਤੇ ਜੋ ਗੁਰੋਂ ਦ੍ਵਾਰੇ ਗ੍ਯਾਨ ਮੇਂ ਰਾਤੇ ਹੈਂ ਸੋਈ ਜੁਗ ਜੁਗ ਮੇਂ ਤਰਤੇ ਹੈਂ, ਤਿਨ ਕਾ ਮੋਹ ਰੂਪ ਗੁਬਾਰਾ ਸਘਨ ਰੂਪੁ ਅੰਧੇਰਾ ਚੂਕ ਜਾਤਾ ਹੈ॥੩॥
Prof. Sahib Singhਜੇਹੜੇ ਮਨੁੱਖ ਜਗਤ ਵਿਚ ਗੁਰੂ ਦੀ ਸਰਨ ਪੈ ਕੇ (ਗੁਰੂ ਤੋਂ ਮਿਲੇ ਆਤਮ) ਗਿਆਨ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ ॥੩॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਗਿਆਨਿ = ਗਿਆਨ ਵਿਚ, ਆਤਮਕ ਜੀਵਨ ਦੀ ਸੂਝ (ਦੇ ਆਨੰਦ) ਵਿਚ। ਜੁਗ ਅੰਤਰਿ = ਜ਼ਮਾਨੇ ਵਿਚ, ਜਗਤ ਵਿਚ। ਗੁਬਾਰਾ = ਘੁੱਪ ਹਨੇਰਾ ॥੩॥

SikhNet (Spanish)En esta Era, los seres Sabios en Dios son los verdaderos Sabios, ellos se liberan de la oscuridad del deseo. (3)

ਸਤਗੁਰ ਸੇਵਾ ਤੇ ਨਿਸਤਾਰਾ; ਗੁਰਮੁਖਿ ਤਰੈ ਸੰਸਾਰਾ ॥

satagur sevaa te nisataaraa; guramukh tarai sansaaraa |

Sant Singh KhalsaServing the True Guru, one is emancipated; the Gurmukh crosses over the world-ocean.
Manmohan SinghBy the True Guru's service, emancipation, is attained, and through the Guru, the mortal crosses the world ocean.
Manmohan Singh (Punjabi)ਸੱਚੇ ਗੁਰਾਂ ਦੀ ਚਾਕਰੀ ਦੁਆਰਾ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਅਤੇ ਗੁਰਾਂ ਦੇ ਰਾਹੀਂ ਪ੍ਰਾਣੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਤਾਂ ਤੇ ਸਤਿਗੁਰੋਂ ਕੀ ਸੇਵਾ ਸੇ ਹੀ ਨਿਸਤਾਰਾ ਹੋਤਾ ਹੈ ਔਰ ਗੁਰਮੁਖ ਹੋ ਕਰ ਕੇ ਜੀਵ ਸੰਸਾਰ ਸੇ ਤਰਤਾ ਹੈ॥
Prof. Sahib Singhਗੁਰੂ ਦੀ ਦੱਸੀ ਸੇਵਾ-ਭਗਤੀ ਦੀ ਬਰਕਤਿ ਨਾਲ ਹੀ ਪਾਰ-ਉਤਾਰਾ ਹੁੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ।

ਪਦ ਅਰਥ ਤੇ = ਤੋਂ। ਨਿਸਤਾਰਾ = ਪਾਰ-ਉਤਾਰਾ।

SikhNet (Spanish)A través del Servicio al Verdadero Guru, uno es emancipado. Aquél que vuelve su mirada hacia Dios, nada a través del mar de las existencias.

ਸਾਚੈ ਨਾਇ ਰਤੇ ਬੈਰਾਗੀ; ਪਾਇਨਿ ਮੋਖ ਦੁਆਰਾ ॥੪॥

saachai naae rate bairaagee; paaein mokh duaaraa |4|

Sant Singh KhalsaThe detached renunciates are imbued with the True Name; they attain the gate of salvation. ||4||
Manmohan SinghThe world-renouncers are imbued with the True Name and they attain the door of salvation.
Manmohan Singh (Punjabi)ਸੰਸਾਰ-ਤਿਆਗੀ ਸੱਚੇ ਨਾਮ ਨਾਲ ਰੰਗੇ ਹੋਏ ਹਨ, ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦੇ ਹਨ।
Fareedkot Teekaਐਸੇ ਜੋ ਬੈਰਾਗਵਾਨ ਸਾਚੇ ਨਾਮ ਮੇਂ ਰਾਤੇ ਹੈਂ, ਸੋ ਮੋਖ ਕਾ ਦੁਆਰਾ ਜੋ ਗਿਆਨ ਹੈ ਤਿਸ ਕੋ ਪਾਵਤੇ ਹੈਂ॥੪॥
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦੇ ਹਨ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦੇ ਹਨ ॥੪॥

ਪਦ ਅਰਥ ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਬੈਰਾਗੀ = ਮਾਇਆ ਦੇ ਮੋਹ ਤੋਂ ਨਿਰਲੇਪ। ਪਾਇਨਿ = ਪਾਂਦੇ ਹਨ। ਮੋਖ = ਮੋਹ ਤੋਂ ਖ਼ਲਾਸੀ ॥੪॥

SikhNet (Spanish)Los que se consagran al Verdadero Nombre se vuelven desapegados en verdad, y penetran por el Umbral de la Salvación. (4)

ਏਕੋ ਸਚੁ ਵਰਤੈ ਸਭ ਅੰਤਰਿ; ਸਭਨਾ ਕਰੇ ਪ੍ਰਤਿਪਾਲਾ ॥

eko sach varatai sabh antar; sabhanaa kare pratipaalaa |

Sant Singh KhalsaThe One True Lord is pervading and permeating everywhere; He cherishes everyone.
Manmohan SinghThe unique True Lord is contained within all and He cherishes everyone.
Manmohan Singh (Punjabi)ਅਦੁੱਤੀ ਸੱਚਾ ਸੁਆਮੀ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਅਤੇ ਉਹ ਹਰ ਇਕਸ ਦੀ ਪਾਲਣਾ ਪੋਸ਼ਣਾ ਕਰਦਾ ਹੈ।
Fareedkot Teekaਸਭ ਕੇ ਅੰਤਸ਼ਕਰਣ ਮੇਂ ਏਕ ਸਤ ਪਰਮਾਤਮਾ ਬਰਤ ਰਹਾ ਹੈ ਔਰ ਵਹੀ ਸਭ ਕਾ ਪ੍ਰਤਿਪਾਲ ਕਰਤਾ ਹੈ॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਇਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ, ਸਭ ਜੀਵਾਂ ਦੀ ਪਾਲਣਾ ਕਰਦਾ ਹੈ।

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ। ਪ੍ਰਤਿਪਾਲਾ = ਪਾਲਣਾ।

SikhNet (Spanish)Sólo el Uno Verdadero prevalece; sí, Él sostiene a todos.

ਨਾਨਕ. ਇਕਸੁ ਬਿਨੁ, ਮੈ ਅਵਰੁ ਨ ਜਾਣਾ; ਸਭਨਾ ਦੀਵਾਨੁ ਦਇਆਲਾ ॥੫॥੫॥

naanak. ikas bin, mai avar na jaanaa; sabhanaa deevaan deaalaa |5|5|

Sant Singh KhalsaO Nanak, without the One Lord, I do not know any other; He is the Merciful Master of all. ||5||5||
Manmohan SinghNanak, without the one God, I know not another. He is the merciful master of all.
Manmohan Singh (Punjabi)ਨਾਨਕ, ਇੱਕ ਵਾਹਿਗੁਰੂ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਉਹ ਸਮੂਹ ਮਿਹਰਬਾਨ ਮਾਲਕ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਏਕ ਦ੍ਯਾਲ ਸਭ ਕਾ (ਦੀਵਾਨ) ਆਸਰਾ ਹੈ, ਤਿਸ ਏਕ ਸੇ ਬਿਨਾਂ ਮੇਂ ਔਰ ਕਿਸੀ ਕੋ ਨਹੀਂ ਜਾਨਤਾ ਹੂੰ॥੫॥੫॥☬ਗੁਰਮੁਖੋਂ ਕੀ ਉਸਤਤੀ ਕਰਤੇ ਹੈਂ:
Prof. Sahib Singhਹੇ ਨਾਨਕ! ਇੱਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ, ਉਹੀ ਦਇਆ ਦਾ ਘਰ ਪ੍ਰਭੂ ਸਭ ਜੀਵਾਂ ਦਾ ਆਸਰਾ-ਪਰਨਾ ਹੈ ॥੫॥੫॥

ਪਦ ਅਰਥ ਦੀਵਾਨੁ = ਆਸਰਾ, ਹਾਕਮ ਜਿਸ ਪਾਸ ਫ਼ਰਿਆਦ ਕੀਤੀ ਜਾ ਸਕੇ। ਨ ਜਾਣਾ = ਮੈਂ ਨਹੀਂ ਜਾਣਦਾ, ਨ ਜਾਣਾਂ ॥੫॥੫॥

SikhNet (Spanish)Dice Nanak, mi Señor, el Rey, es Compasivo con todos y no conozco a ningún otro más que a Él. (5‑5)

Open this shabad →

Shabad Guru Amardas Ji Raag Vadhans continues on Ang 560

ਵਡਹੰਸੁ ਮਹਲਾ ੩ ॥

vaddahans mahalaa 3 |

Sant Singh KhalsaWadahans, Third Mehl:
Manmohan SinghWadhans 3rd Guru.
Manmohan Singh (Punjabi)ਵਡਹੰਸ ਤੀਜੀ ਪਾਤਿਸ਼ਾਹੀ।
SikhNet (Spanish)Wadajans, Mejl Guru Amar Das, Tercer Canal Divino.

ਗੁਰਮੁਖਿ; ਸਚੁ ਸੰਜਮੁ ਤਤੁ ਗਿਆਨੁ ॥

guramukh; sach sanjam tat giaan |

Sant Singh KhalsaThe Gurmukh practices true self-discipline, and attains the essence of wisdom.
Manmohan SinghThrough the Guru, one acquires truth, self-discipline and the real divine knowledge.
Manmohan Singh (Punjabi)ਗੁਰਾਂ ਦੇ ਰਾਹੀਂ ਇਨਸਾਨ ਸੱਚ, ਸਵੈ-ਰੋਕਕਾਮ ਅਤੇ ਯਥਾਰਥ ਬ੍ਰਹਿਮ ਵੀਚਾਰ ਪ੍ਰਾਪਤ ਕਰ ਲੈਦਾ ਹੈ।
Fareedkot Teekaਗੁਰਮੁਖੋਂ ਕਾ ਸਚਾ ਸੰਜਮ ਹੈ ਅਰ ਸ੍ਵਰੂਪ ਕਾ ਬੋਧ ਹੈ॥
Prof. Sahib Singhਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ-ਸਿਮਰਨਾ) ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ ਤੇ ਆਤਮਕ ਜੀਵਨ ਦੀ ਸੂਝ ਦਾ ਮੂਲ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਚੁ = ਸਦਾ-ਥਿਰ ਪ੍ਰਭੂ (ਦਾ ਨਾਮ ਸਿਮਰਨਾ)। ਸੰਜਮੁ = ਇੰਦ੍ਰਿਆਂ ਨੂੰ ਵੱਸ ਕਰਨ ਦਾ ਜਤਨ। ਤਤੁ = ਅਸਲ।

SikhNet (Spanish)Wadajans, Mejl Guru Amar Das, Tercer Canal Divino. El Gurmukj se disciplina y obtiene la Esencia de la Sabiduría.

ਗੁਰਮੁਖਿ; ਸਾਚੇ ਲਗੈ ਧਿਆਨੁ ॥੧॥

guramukh; saache lagai dhiaan |1|

Sant Singh KhalsaThe Gurmukh meditates on the True Lord. ||1||
Manmohan SinghThrough the Guru, man's attention is fixed on the True One.
Manmohan Singh (Punjabi)ਗੁਰਾਂ ਦੇ ਰਾਹੀਂ ਆਦਮੀ ਦੀ ਬਿਰਤੀ ਸਤਿਪੁਰਖ ਨਾਲ ਜੁੜ ਜਾਂਦੀ ਹੈ।
Fareedkot Teekaਗੁਰਮੁਖੋਂ ਕਾ ਸਚੇ ਪਰਮੇਸਰ ਵਿਖੇ ਧਿਆਨ ਲਗਤਾ ਹੈ॥੧॥
Prof. Sahib Singhਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੁੜੀ ਰਹਿੰਦੀ ਹੈ ॥੧॥

ਪਦ ਅਰਥ ਸਾਚੇ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੧॥

SikhNet (Spanish)Sí, el Gurmukj medita en el Verdadero Señor. (1).

Open this shabad (11 lines, Angs 559-560) →

Ang 559 of 1430